the Week of Proper 28 / Ordinary 33
Click here to learn more!
Read the Bible
ਬਾਇਬਲ
੧ ਤਵਾਰੀਖ਼ 12
1 ਇਹ ਉਨ੍ਹਾਂ ਮਨੁੱਖਾਂ ਦੀ ਸੂਚੀ ਹੈ ਜੋ ਸੀਕਲਗ ਵਿੱਚ ਦਾਊਦ ਕੋਲ ਪਹੁੰਚੇ। ਇਹ ਉਹ ਸਮਾਂ ਸੀ ਜਦੋਂ ਦਾਊਦ ਕੀਸ਼ ਦੇ ਪੁੱਤਰ ਸ਼ਾਊਲ ਦੇ ਕਾਰਨ ਲੁਕਦਾ ਫ਼ਿਰਦਾ ਸੀ। ਇਨ੍ਹਾਂ ਆਦਮੀਆਂ ਨੇ ਲੜਾਈ ਵਿੱਚ ਦਾਊਦ ਦੀ ਮਦਦ ਕੀਤੀ ਸੀ।2 ਇਹ ਆਦਮੀ ਬੜੇ ਤੀਰ ਅੰਦਾਜ਼ ਸਨ ਅਤੇ ਉਹ ਆਪਣੇ ਸੱਜੇ-ਖੱਬੇ ਦੋਹਾਂ ਹੱਥਾਂ ਨਾਲ ਧਨੁਸ਼ ਤੋਂ ਤੀਰ ਚਲਾਣ ਤੇ ਪੱਥਰ ਗੁਲੇਲ ਨਾਲ ਸੁੱਟਣ ਵਿੱਚ ਨਿਪੁਣ ਸਨ। ਇਹ ਮਨੁੱਖ ਬਿਨਯਾਮੀਨ ਪਰਿਵਾਰ-ਸਮੂਹ ਵਿੱਚੋਂ ਸ਼ਾਊਲ ਦੇ ਸੰਬੰਧੀ ਸਨ ਤੇ ਇਨ੍ਹਾਂ ਦੇ ਨਾਉਂ ਇਉਂ ਸਨ:3 ਅਹੀਅਜ਼ਰ ਜੋ ਆਗੂ ਸੀ, ਯੋਆਸ਼ (ਅਹੀਅਜ਼ਰ ਤੇ ਯੋਆਸ਼ ਗਿਬਆਬ ਦੇ ਸ਼ਮਾਆਹ ਦੇ ਪੁੱਤਰ ਸਨ।) ਯਿਜ਼ੀੇਲ ਅਤੇ ਫ਼ਲਟ (ਇਹ ਦੋਨੋ ਅਜ਼ਮਾਵਬ ਦੇ ਪੁੱਤਰ ਸਨ) ਬਰਾਕਾਹ ਅਤੇ ਯੇਹੂ ਜੋ ਕਿ ਅਨਬੋਬ ਤੋਂ ਸਨ।4 ਗਿਬਓਨ ਸ਼ਹਿਰ ਤੋਂ ਯਿਸ਼ਮਅਯਾਹ (ਉਹ ਤਿੰਨਾਂ ਨਾਇਕਾਂ ਵਿੱਚੋਂ ਇੱਕ ਸੀ ਅਤੇ ਤਿੰਨਾਂ ਨਾਇਕਾਂ ਦਾ ਆਗੂ ਸੀ।) ਯਿਰਮਿਯਾਹ, ਯਹਜ਼ੀੇਲ, ਯੋਹਾਨਾਨ ਅਤੇ ਗਦੇਰਾਬ ਤੋਂ ਯੋਜ਼ਾਬਾਦ।5 ਅਲਊਜ਼ਈ, ਯਿਰੀਮੋਬ, ਬਅਲਯਾਹ, ਸ਼ਮਰਯਾਹ ਅਤੇ ਸ਼ਫ਼ਟਯਾਹ ਹਰੁਫ਼ੀ,6 ਅਲਕਾਨਾਹ ਅਤੇ ਯਿਸ਼੍ਸ਼ੀਯਾਹ, ਅਜ਼ਰੇਲ, ਯੋਅਜ਼ਰ ਅਤੇ ਯਾਸ਼ਾਬਆਮ, ਇਹ ਸਾਰੇ ਕਰਹ ਪਰਿਵਾਰ-ਸਮੂਹ ਤੋਂ ਸਨ:7 ਯੋੇਲਾਹ ਤੇ ਜ਼ਬਦਯਾਹ ਜੋ ਕਿ ਗਦੋਰ ਤੋਂ ਯਰੋਹਾਮ ਦੇ ਪੁੱਤਰ ਸਨ।8 ਗਾਦ ਪਰਿਵਾਰ-ਸਮੂਹ ਤੋਂ ਕੁਝ ਲੋਕ ਮਾਰੂਬਲ ਨੂੰ ਆਏ, ਅਤੇ ਕਿਲੇ ਵਿੱਚ ਦਾਊਦ ਨਾਲ ਜੁੜ ਗਏ। ਉਹ ਬਰਛੇ ਅਤੇ ਢਾਲ 'ਚ ਨਿਪੁਣ ਸਨ ਅਤੇ ਸ਼ੇਰਾਂ ਵਾਂਗ ਭਿਅੰਕਰ ਸਨ। ਉਹ ਪਰਬਤਾਂ ਉੱਤੇ ਭੱਜਣ ਲਈ ਗਜ਼ੇਲਾਂ ਵਾਂਗ ਤੇਜ ਸਨ।9 ਗਾਦ ਪਰਿਵਾਰ-ਸਮੂਹ ਤੋਂ ੇਜ਼ਰ ਫ਼ੌਜ ਦਾ ਆਗੂ ਸੀ। ਓਬਦਯਾਹ ਕਮਾਨ ਵਿੱਚ ਦੂਜਾ ਅਤੇ ਅਲਯਾਬ ਕਮਾਨ ਵਿੱਚ ਤੀਜਾ ਸੀ।10 ਮਿਸ਼ਮਂਨਾਹ ਚੌਬਾ ਤੇ ਪੰਜਵਾਂ ਯਿਰਮਿਯਾਹ।11 ਅੱਤਈ ਛੇਵਾਂ ਅਤੇ ਅਲੀੇਲ ਸੱਤਵੇਂ ਨੰਬਰ ਤੇ ਅਗਵਾਈ ਕਰਨ ਵਾਲਾ ਸੀ।12 ਯੋਹਾਨਾਨ ਅੱਠਵਾਂ ਅਤੇ ਅਲਜ਼ਾਬਾਦ ਨੌਵਾਂ।13 ਯਿਰਮਿਯਾਹ ਦਸਵੇਂ ਨੰਬਰ ਤੇ ਅਤੇ ਗਿਆਰ੍ਹਵੇਂ ਤੇ ਮਕਬਂਨਈ।14 ਇਹ ਸਾਰੇ ਗਾਦੀ ਫ਼ੌਜ ਦੇ ਆਗੂ ਸਨ। ਇਨ੍ਹਾਂ ਵਿੱਚੋਂ ਸਭ ਤੋਂ ਕਮਜ਼ੋਰ ਵੀ ਦੁਸ਼ਮਣਾਂ ਦੇ15 ਗਾਦ ਪਰਿਵਾਰ-ਸਮੂਹ ਦੇ ਲੋਕ ਹੀ ਉਹ ਸਿਪਾਹੀ ਸਨ ਜਿਨ੍ਹਾਂ ਨੇ ਵਰ੍ਹੇ ਦੇ ਪਹਿਲੇ ਮਹੀਨੇ ਵਿੱਚ ਯਰਦਨ ਦਰਿਆ ਨੂੰ ਪਾਰ ਕੀਤਾ ਸੀ, ਜਦੋਂ ਇਸ ਵਿੱਚ ਹੜ ਆਇਆ ਹੋਇਆ ਸੀ। ਉਨ੍ਹਾਂ ਨੇ ਵਾਦੀ ਵਿੱਚ ਰਹਿੰਦੇ ਸਭਨਾਂ ਲੋਕਾਂ ਨੂੰ ਵਾਦੀ ਦੇ ਪੂਰਬੀ ਪਾਸੇ ਅਤੇ ਪੱਛਮੀ ਹਿੱਸੇ ਵੱਲ ਭਜਾ ਦਿੱਤਾ।16 ਬਿਨਯਾਮੀਨ ਅਤੇ ਯਹੂਦਾਹ ਦੇ ਪਰਿਵਾਰ-ਸਮੂਹਾਂ ਵਿੱਚੋਂ ਕੁਝ ਹੋਰ ਲੋਕ ਦਾਊਦ ਕੋਲ ਗਢ਼ ਵਿੱਚ ਆ ਰਲੇ।17 ਦਾਊਦ ਉਨ੍ਹਾਂ ਨੂੰ ਮਿਲਣ ਲਈ ਬਾਹਰ ਆਇਆ ਅਤੇ ਆਖਿਆ, “ਜੇਕਰ ਤੁਸੀਂ ਸ਼ਾਂਤੀ ਨਾਲ ਮੇਰੀ ਸਹਾਇਤਾ ਕਰਨ ਲਈ ਆਏ ਹੋ; ਤਾਂ ਜੀ ਆਇਆਂ ਨੂੰ ਪਰ ਜੇਕਰ ਤੁਸੀਂ ਮੇਰੇ ਨਾਲ ਚਾਲ ਚੱਲ ਕੇ ਮੇਰੇ ਵੈਰੀਆਂ ਹੱਥ ਮੈਨੂੰ ਫ਼ੜਾਉਣ ਲਈ ਆਏ ਹੋ ਭਾਵੇਂ ਮੇਰੇ ਹੱਥੋਂ ਕੁਝ ਮਾੜਾ ਨਹੀਂ ਹੋਇਆ ਤਾਂ ਫ਼ਿਰ ਮੇਰੇ ਪੁਰਖਿਆਂ ਦਾ ਪਰਮੇਸ਼ੁਰ ਇਸ ਨੂੰ ਵੇਖੇ ਅਤੇ ਤੁਹਾਨੂੰ ਦੰਡ ਦੇਵੇ।"18 ਅਮਸਈ19 ਮਨਸ਼੍ਸ਼ਹ ਪਰਿਵਾਰ-ਸਮੂਹ ਵਿੱਚੋਂ ਕਈ ਲੋਕ ਦਾਊਦ ਨਾਲ ਆ ਕੇ ਰਲ ਗਏ। ਇਹ ਉਸ ਵਕਤ ਰਲੇ ਜਦੋਂ ਉਹ ਫ਼ਲਿਸਤੀਆਂ ਦੇ ਨਾਲ ਲੜਾਈ ਨੂੰ ਸ਼ਾਊਲ ਉੱਪਰ ਚਢ਼ੇ। ਪਰ ਦਾਊਦ ਅਤੇ ਉਸਦੇ ਮਨੁੱਖਾਂ ਨੇ ਅਸਲ ਵਿੱਚ ਫ਼ਲਿਸਤੀਆਂ ਦੀ ਮਦਦ ਨਾ ਕੀਤੀ। ਫ਼ਲਿਸਤੀਆਂ ਦੇ ਆਗੂਆਂ ਨੇ ਦਾਊਦ ਦੀ ਉਨ੍ਹਾਂ ਨੂੰ ਮਦਦ ਬਾਰੇ ਗੱਲ ਕੀਤੀ, ਪਰ ਫ਼ਿਰ ਉਸ ਨੂੰ ਵਾਪਸ ਭੇਜਣ ਦਾ ਫ਼ੈਸਲਾ ਲਿੱਤਾ। ਉਨ੍ਹਾਂ ਸ਼ਾਸਕਾਂ ਨੇ ਆਖਿਆ, “ਜੇਕਰ ਦਾਊਦ ਆਪਣੇ ਸੁਆਮੀ ਸ਼ਾਊਲ ਨਾਲ ਜਾ ਮਿਲੇਗਾ, ਤਾਂ ਸਾਡੇ ਸਿਰ ਵੱਢੇ ਜਾਣਗੇ।"20 ਇਹ ਲੋਕ ਮਨਸ਼੍ਸ਼ਹ ਦੇ ਸਨ ਜਦੋਂ ਦਾਊਦ ਸਿਕਲਗ ਨੂੰ ਤੁਰਿਆ ਤੇ ਇਹ ਮਨੁੱਖ ਉਸ ਨਾਲ ਰਲ ਗਏ, ਅਦਨਾਹ, ਯੋਜ਼ਾਬਾਦ, ਯਦਿੇਲ, ਮੀਕਾੇਲ, ਯੋਜ਼ਾਬਾਦ, ਅਲੀਹੂ ਤੇ ਸਿਲ੍ਲਬਈ। ਇਹ ਸਾਰੇ ਮਨਸ਼੍ਸ਼ਹ ਪਰਿਵਾਰ-ਸਮੂਹ ਦੇ ਸਰਦਾਰ ਸਨ।21 ਇਨ੍ਹਾਂ ਨੇ ਦਾਊਦ ਦੀ ਬੁਰੇ ਲੋਕਾਂ ਨਾਲ ਲੜਨ ਵਿੱਚ ਮਦਦ ਕੀਤੀ। ਇਹ ਬੁਰੇ ਲੋਕ ਸਾਰੇ ਸ਼ਹਿਰ ਵਿੱਚੋਂ ਲੋਕਾਂ ਦੇ ਘਰਾਂ ਚੋ ਉਨ੍ਹਾਂ ਦੀਆਂ ਵਸਤਾਂ ਚੋਰੀ ਕਰਦੇ ਸਨ। ਮਨਸ਼੍ਸ਼ਹ ਦੇ ਇਹ ਸਾਰੇ ਮਨੁੱਖ ਬਹਾਦੁਰ ਸਿਪਾਹੀ ਸਨ ਜੋ ਦਾਊਦ ਦੀ ਫ਼ੌਜ ਦੇ ਆ ਕੇ ਆਗੂ ਬਣੇ।22 ਦਿਨੋਁ-ਦਿਨ ਲੋਕ ਦਾਊਦ ਦੀ ਸਹਾਇਤਾ ਲਈ ਆ ਕੇ ਰਲਦੇ ਰਹੇ ਇਉਂ ਦਾਊਦ ਦੀ ਸੈਨਾ ਬੜੀ ਵਿਸ਼ਾਲ ਅਤੇ ਸ਼ਕਤੀਸ਼ਾਲੀ ਹੋ ਗਈ।
23 ਇਹ ਉਨ੍ਹਾਂ ਲੋਕਾਂ ਦੀ ਗਿਣਤੀ ਹੈ ਜਿਹੜੇ ਹਬਰੋਨ ਵਿੱਚ ਦਾਊਦ ਨਾਲ ਜੁੜ ਗਏ, ਜਿਹੜੇ ਯੁੱਧ ਲਈ ਤਿਆਰ ਸਨ। ਉਹ ਸ਼ਾਊਲ ਦੇ ਰਾਜ ਨੂੰ, ਯਹੋਵਾਹ ਦੇ ਆਖੇ ਅਨੁਸਾਰ ਹੋਣ ਲਈ, ਦਾਊਦ ਨੂੰ ਸੌਂਪਣ ਲਈ ਆਏ ਸਨ। ਉਨ੍ਹਾਂ ਦੀ ਗਿਣਤੀ ਦੀ ਸੂਚੀ ਇਉਂ ਹੈ:24 ਯਹੂਦਾਹ ਦੇ ਪਰਵਿਾਰ-ਸਮੂਹ ਵਿੱਚੋਂ ਉਨ੍ਹਾਂ ਆਦਮੀਆਂ ਦੀ ਗਿਣਤੀ ਜਿਹੜੇ ਜੰਗ ਲਈ ਤਿਆਰ ਸਨ25 ਸ਼ਿਮਓਨੀਆਂ ਦੇ ਪਰਿਵਾਰ-ਸਮੂਹ ਵਿੱਚੋਂ26 ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ27 ਯਹੋਯਾਦਾ ਉਸੇ ਧੜੇ ਵਿੱਚ ਸੀ ਅਤੇ ਉਸ ਨਾਲ28 ਸਾਦੋਕ ਵੀ ਇਸ ਸਮੂਹ ਵਿੱਚ ਸੀ ਤੇ ਇੱਕ ਜਵਾਨ ਬਹਾਦੁਰ ਸਿਪਾਹੀ ਸੀ ਅਤੇ ਉਹ ਆਪਣੇ ਪਰਿਵਾਰ ਦੇ29 ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ30 ਇਫ਼ਰਾਮੀਆਂ ਵਿੱਚੋਂ31 ਮਨਸ਼੍ਸ਼ਹ ਦੇ ਅੱਧੇ ਪਰਿਵਾਰ-ਸਮੂਹ ਵਿੱਚੋਂ32 ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ33 ਜ਼ਬੁਲੂਨ ਦੇ ਪਰਿਵਾਰ-ਸਮੂਹ ਵਿੱਚੋਂ34 ਨਫ਼ਤਾਲੀਆਂ ਦੇ ਪਰਿਵਾਰ-ਸਮੂਹ ਵਿੱਚੋਂ35 ਦਾਨ ਪਰਿਵਾਰ-ਸਮੂਹ ਵਿੱਚੋਂ36 ਅਸ਼ੇਰ ਦੇ ਪਰਿਵਾਰ-ਸਮੂਹ ਵਿੱਚੋਂ37 ਯਰਦਨ ਦਰਿਆ ਦੇ ਪੂਰਬੀ ਹਿੱਸੇ ਵੱਲੋਂ, ਰਊਬੇਨ, ਗਾਦ ਪਰਵਿਾਰ-ਸਮੂਹਾਂ ਅਤੇ ਮਨਸ਼੍ਸ਼ਹ ਦੇ ਅੱਧੇ ਪਰਿਵਾਰ-ਸਮੂਹ ਵਿੱਚੋਂ38 ਇਹ ਸਾਰੇ ਬਹਾਦੁਰ ਸਿਪਾਹੀ ਸਨ। ਇਹ ਲੜਾਈ ਦੀਆਂ ਯੋਜਨਾਵਾਂ ਬਨਾਉਣੀਆਂ ਜਾਣਦੇ ਸਨ, ਤੇ ਉਹ ਦਾਊਦ ਨੂੰ ਇਸਰਾਏਲ ਦਾ ਰਾਜਾ ਬਨਾਉਣ ਲਈ ਪੂਰੀ ਤਰ੍ਹਾਂ ਤਿਆਰ ਹੋਕੇ ਆਏ ਸਨ। ਇਸਰਾਏਲ ਦੇ ਬਾਕੀ ਲੋਕ ਵੀ ਦਾਊਦ ਨੂੰ ਪਾਤਸ਼ਾਹ ਬਨਾਉਣ ਲਈ ਰਾਜ਼ੀ ਸਨ।39 ਇਨ੍ਹਾਂ ਮਨੁੱਖਾਂ ਨੇ ਹਬਰੋਨ ਵਿੱਚ ਦਾਊਦ ਨਾਲ40 ਇਸ ਤੋਂ ਇਲਾਵਾ ਉਹ ਲੋਕ ਜੋ ਉਨ੍ਹਾਂ ਦੇ ਨੇੜੇ ਸਨ, ਅਤੇ ਉਹ ਜੋ ਯਿੱਸਾਕਾਰ ਤੇ ਜ਼ਬੁਲੂਨ ਅਤੇ ਨਫ਼ਤਾਲੀ ਤੀਕ ਵੀ ਵਸਦੇ ਸਨ ਉਹ ਵੀ ਖੋਤਿਆਂ, ਊਠਾਂ, ਖਚ੍ਚਰਾਂ ਅਤੇ ਬਲਦਾਂ ਉੱਪਰ ਲੱਦ-ਲੱਦ ਕੇ ਰੋਟੀਆਂ, ਆਟਾ, ਅੰਜੀਰਾਂ, ਕਿਸ਼ਮਿਸ਼, ਤੇਲ, ਪਸ਼ੂ ਅਤੇ ਭੇਡਾਂ ਬਹੁਤ ਮਾਤਰਾ ਵਿੱਚ ਲੈ ਕੇ ਆਏ। ਉਨ੍ਹੀਁ ਦਿਨੀਁ ਇਸਰਾਏਲ ਦੇ ਲੋਕ ਬੜੇ ਖੁਸ਼ ਸਨ।