Lectionary Calendar
Sunday, December 22nd, 2024
the Fourth Week of Advent
Attention!
StudyLight.org has pledged to help build churches in Uganda. Help us with that pledge and support pastors in the heart of Africa.
Click here to join the effort!

Read the Bible

ਬਾਇਬਲ

੧ ਤਵਾਰੀਖ਼ 11

1 ਇਸਰਾਏਲ ਦੇ ਸਾਰੇ ਲੋਕ ਹਬਰੋਨ ਵਿੱਚ ਦਾਊਦ ਕੋਲ ਇਕੱਠੇ ਹੋਏ ਅਤੇ ਉਨ੍ਹਾਂ ਦਾਊਦ ਨੂੰ ਕਿਹਾ, “ਅਸੀਂ ਤੁਹਾਡਾ ਹੀ ਲਹੂ-ਮਾਸ ਹਾਂ।2 ਅਤੀਤ ਵਿੱਚ, ਤੂੰ ਸਾਨੂੰ ਜੰਗ ਵਿੱਚ ਲੈ ਗਿਆ ਉਦੋਂ ਵੀ ਜਦੋਂ ਸ਼ਾਊਲ ਰਾਜਾ ਸੀ। ਯਹੋਵਾਹ ਨੇ ਤੈਨੂੰ ਆਖਿਆ ਸੀ, 'ਦਾਊਦ, ਤੂੰ ਮੇਰੇ ਲੋਕਾਂ ਇਸਰਾਏਲੀਆਂ ਦਾ ਅਯਾਲੀ ਹੋਵੇਂਗਾ ਅਤੇ ਮੇਰੇ ਲੋਕਾਂ, ਇਸਰਾਏਲੀਆਂ ਦਾ ਆਗੂ ਹੋਵੇਂਗਾ।"'3 ਇਸਰਾਏਲ ਦੇ ਸਾਰੇ ਆਗੂ ਹਬਰੋਨ ਵਿੱਚ ਦਾਊਦ ਪਾਤਸ਼ਾਹ ਕੋਲ ਆਏ। ਦਾਊਦ ਨੇ ਯਹੋਵਾਹ ਦੇ ਸਾਮ੍ਹਣੇ ਇਨ੍ਹਾਂ ਆਗੂਆਂ ਨਾਲ ਇੱਕ ਇਕਰਾਰਨਾਮਾ ਬਣਾਇਆ। ਫ਼ੇਰ ਉਨ੍ਹਾਂ ਨੇ ਦਾਊਦ ਨੂੰ ਮਸਹ ਕੀਤਾ ਅਤੇ ਉਸਨੂੰ ਇਸਰਾਏਲ ਉੱਤੇ ਪਾਤਸ਼ਾਹ ਬਾਪਿਆ। ਇਹ ਓਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਸਮੂਏਲ ਰਾਹੀਂ ਇਕਰਾਰ ਕੀਤਾ ਸੀ।4 ਦਾਊਦ ਅਤੇ ਇਸਰਾਏਲ ਦੇ ਸਾਰੇ ਲੋਕ ਯਰੂਸ਼ਲਮ ਸ਼ਹਿਰ ਵਿੱਚ ਪਹੁੰਚੇ। ਉਨ੍ਹੀਁ ਦਿਨੀਁ ਯਰੂਸ਼ਲਮ ਨੂੰ ਯਬੂਸ ਨਾਉਂ ਨਾਲ ਜਾਣਿਆ ਜਾਂਦਾ ਸੀ ਤੇ ਉਸ ਸ਼ਹਿਰ ਦੇ ਲੋਕਾਂ ਨੂੰ ਯਬੂਸੀ ਆਖਿਆ ਜਾਂਦਾ ਸੀ। ਉਸ ਸ਼ਹਿਰ ਦੇ ਲੋਕਾਂ ਨੇ5 ਦਾਊਦ ਨੂੰ ਆਖਿਆ, “ਤੂੰ ਸਾਡੇ ਨਗਰ ਵਿੱਚ ਦਾਖਲ ਨਹੀਂ ਹੋ ਸਕਦਾ।" ਪਰ ਦਾਊਦ ਨੇ ਉਨ੍ਹਾਂ ਨੂੰ ਹਰਾਇਆ। ਉਸ ਨੇ ਸੀਯੋਨ ਦਾ ਕਿਲਾ ਜਿੱਤ ਲਿਆ ਜੋ ਉਪਰੰਤ ਦਾਊਦ ਦਾ ਸ਼ਹਿਰ ਕਹਾਇਆ।6 ਦਾਊਦ ਨੇ ਆਖਿਆ, “ਜੋ ਕੋਈ ਵੀ ਯਬੂਸੀਆਂ ਤੇ ਹਮਲੇ ਦੀ ਅਗਵਾਈ ਕਰੇਗਾ, ਉਹੀ ਮੇਰੀ ਸੈਨਾ ਦਾ ਪ੍ਰਧਾਨ ਹੋਵੇਗਾ।" ਤਾਂ ਸਰੂਯਾਹ ਦੇ ਪੁੱਤਰ ਯੋਆਬ ਨੇ ਹਮਲਾ ਕੀਤਾ ਤੇ ਉਹ ਸੈਨਾ ਦਾ ਪ੍ਰਧਾਨ ਬਣਿਆ।7 ਦਾਊਦ ਨੇ ਫ਼ਿਰ ਉੱਥੇ ਗਢ਼ ਨੂੰ ਆਪਣਾ ਘਰ ਬਣਾਇਆ। ਇਸੇ ਕਾਰਣ ਉਹ ਦਾਊਦ ਦਾ ਨਗਰ ਅਖਵਾਇਆ।8 ਦਾਊਦ ਨੇ ਮਿਲੋਁ ਤੋਂ ਲੈ ਕੇ ਸ਼ਹਿਰ ਦੇ ਦੁਆਲੇ ਦੀ ਕੰਧ ਤੀਕ ਕਿਲੇ ਦੇ ਆਲੇ-ਦੇਆਲੇ ਸ਼ਹਿਰ ਨਿਰਮਾਣ ਕੀਤਾ ਅਤੇ ਯੋਆਬ ਨੇ ਸ਼ਹਿਰ ਦੇ ਹੋਰ ਹਿਸਿਆਂ ਦੀ ਮੁਰੰਮਤ ਕੀਤੀ।9 ਦਾਊਦ ਦਿਨ ਬਰ ਦਿਨ ਹੋਰ ਸ਼ਕਤੀਸ਼ਾਲੀ ਹੁੰਦਾ ਗਿਆ ਅਤੇ ਸਰਬ ਸ਼ਕੀਤਮਾਨ ਯਹੋਵਾਹ ਉਸਦੇ ਨਾਲ ਸੀ।

10 ਦਾਊਦ ਦੇ ਖਾਸ ਸਿਪਾਹੀਆਂ ਦੇ ਆਗੂਆਂ ਦੀ ਸੂਚੀ ਇਹ ਹੈ। ਇਹ ਨਾਇਕ ਦਾਊਦ ਦੇ ਨਾਲ ਉਸਦੇ ਦੇ ਰਾਜ ਵਿੱਚ ਬੜੇ ਸ਼ਕਤੀਸ਼ਾਲੀ ਹੋਏ। ਉਨ੍ਹਾਂ ਨੇ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਦਾਊਦ ਦਾ ਪੱਖ ਲਿਆ ਅਤੇ ਉਸਨੂੰ ਰਾਜਾ ਬਣਾ ਦਿੱਤਾ। ਇਹ ਸਭ ਪਰਮੇਸ਼ੁਰ ਦੇ ਇਕਰਾਰ ਅਨੁਸਾਰ ਹੋਇਆ।11 ਦਾਊਦ ਦੇ ਖਾਸ ਸਿਪਾਹੀਆਂ ਦੀ ਸੂਚੀ ਇਸ ਤਰ੍ਹਾਂ ਸੀ: ਹਕਮੋਨੀ ਯਾਸ਼ਾਬਆਮ ਜੋ ਕਿ ਰਬਵਾਨਾਂ ਦਾ ਮੁਖੀਆ ਸੀ ਉਸ ਨੇ12 ਇਸ ਤੋਂ ਬਾਅਦ ਦੋਦੋ ਦਾ ਪੁੱਤਰ ਅਲਆਜ਼ਾਰ ਸੀ, ਜਿਹੜਾ ਕਿ ਅਹੋਹ ਤੋਂ ਸੀ। ਇਹ ਤਿੰਨ ਨਾਇਕਾਂ ਵਿੱਚੋਂ ਇੱਕ ਸੀ।13 ਅਲਆਜ਼ਾਰ ਦਾਊਦ ਦੇ ਨਾਲ ਫ਼ਸਦਂਮੀਮ ਵਿੱਚ ਸੀ ਅਤੇ ਉੱਥੇ ਫ਼ਲਿਸਤੀ ਯੁੱਧ ਕਰਨ ਨੂੰ ਇਕੱਠੇ ਹੋਏ ਸਨ। ਉੱਥੇ ਪੈਲੀ ਦਾ ਇੱਕ ਟੁਕੜਾ ਜੌਆਂ ਨਾਲ ਭਰਪੂਰ ਸੀ ਅਤੇ ਇਸਰਾਏਲੀ ਲੋਕ ਉਥੋਂ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ।14 ਪਰ ਇਹ ਤਿੰਨੇ ਨਾਇਕ ਉਸ ਖੇਤ ਵਿੱਚ ਖੜੋਤੇ ਰਹੇ ਫ਼ਲਿਸਤੀਆਂ ਨੂੰ ਹਰਾ ਕੇ ਉਸ ਨੂੰ ਬਚਾਇਆ ਇਉਂ ਯਹੋਵਾਹ ਨੇ ਇਸਰਾਏਲੀਆਂ ਨੂੰ ਵੱਡੀ ਜਿੱਤ ਦਿੱਤੀ ਸੀ।15 ਇੱਕ ਵਾਰ ਦਾਊਦ ਅਦੁਲ੍ਲਾਮ ਦੀ ਗੁਫ਼ਾ ਵਿੱਚ ਸੀ ਅਤੇ ਫ਼ਲਿਸਤੀਁ ਫ਼ੌਜ ਹੇਠਾਂ ਰਫ਼ਾਈਮ ਦੀ ਵਾਦੀ ਵਿੱਚ ਸੀ। ਇਹ16 ਇੱਕ ਵਾਰੀ ਹੋਰ ਦਾਊਦ ਕਿਲ੍ਹੇ ਵਿੱਚ ਸੀ ਅਤੇ ਫ਼ਲਿਸਤੀਁ ਸਿਪਾਹੀਆਂ ਦਾ ਇੱਕ ਦਸਤਾ ਬੈਤਲਹਮ ਵਿੱਚ ਸੀ।17 ਦਾਊਦ ਨੂੰ ਆਪਣੀ ਭੋਇ ਦੇ ਪਾਣੀ ਦੀ ਤਲਬ ਹੋਈ। ਤਾਂ ਉਸਨੇ ਆਖਿਆ, “ਕਾਸ਼! ਕੋਈ ਬੈਤਲਹਮ ਦੇ ਉਸ ਖੂਹ ਦਾ ਜਿਹੜਾ ਫਾਟਕ ਦੇ ਕੋਲ ਹੈ, ਮੈਨੂੰ ਪਾਣੀ ਪਿਲਾਵੇ।" (ਅਸਲ ਵਿੱਚ ਇਉਂ ਉਹ ਸਿਰਫ਼ ਆਖ ਰਿਹਾ ਸੀ, ਵਾਸਤਵ 'ਚ ਮੰਗ ਨਹੀਂ ਸੀ ਰਿਹਾ।)18 ਪਰ ਉਨ੍ਹਾਂ ਤਿੰਨਾਂ ਨਾਇਕਾਂ ਨੇ ਫ਼ਲਿਸਤੀਆ ਦੇ ਡੇਰੇ ਰਾਹੀਂ ਆਪਣੇ ਰਾਹ ਲਈ ਲੜਕੇ ਬੈਤਲਹਮ ਦੇ ਫ਼ਾਟਕ ਦੇ ਖੂਹ ਵਿੱਚੋਂ ਪਾਣੀ ਭਰਕੇ ਦਾਊਦ ਨੂੰ ਲਿਆ ਕੇ ਦਿੱਤਾ। ਪਰ ਦਾਊਦ ਨੇ ਉਹ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ ਸਗੋਂ ਉਸਨੇ ਇਸ ਪਾਣੀ ਨੂੰ ਧਰਤੀ ਉੱਤੇ ਡੋਲ੍ਹ ਕੇ ਯਹੋਵਾਹ ਨੂੰ ਭੇਟ ਕਰ ਦਿੱਤਾ।19 ਦਾਊਦ ਨੇ ਕਿਹਾ, “ਹੇ ਪਰਮੇਸ਼ੁਰ! ਇਹ ਪਾਣੀ ਮੈਂ ਕਿਵੇਂ ਪੀ ਸਕਦਾ ਹਾਂ? ਇਹ ਤਾਂ ਉਨ੍ਹਾਂ ਮਨੁੱਖਾਂ ਦਾ ਲਹੂ ਪੀਣ ਬਰਾਬਰ ਹੋਵੇਗਾ ਜਿਹੜੇ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਇਸਨੂੰ ਮੇਰੇ ਲਈ ਲੈ ਕੇ ਆਏ ਹਨ।" ਇਸ ਕਾਰਣ ਦਾਊਦ ਨੇ ਇਹ ਪਾਣੀ ਤੋਂ ਇਨਕਾਰ ਕੀਤਾ। ਇਸ ਤਰ੍ਹਾਂ ਦੀਆਂ ਕਈ ਬਹਾਦੁਰੀਆਂ ਉਨ੍ਹਾਂ ਤਿੰਨਾਂ ਨਾਇਕਾਂ ਨੇ ਵਿਖਾਈਆਂ।20 ਯੋਆਬ ਦਾ ਭਰਾ ਅਬਸ਼ਈ ਇਨ੍ਹਾਂ ਤਿੰਨਾਂ ਨਾਇਕਾਂ ਦਾ ਆਗੂ ਸੀ। ਉਹ21 ਅਬਸ਼ਈ ਉਨ੍ਹਾਂ ਤੀਹਾਂ ਨਾਇਕਾਂ ਤੋਂ ਵਧੇਰੇ ਪ੍ਰਸਿਧ੍ਧ ਸੀ ਅਤੇ ਉਨ੍ਹਾਂ ਦਾ ਮੁਖੀਆ ਬਣਿਆ ਹਾਲਾਂਕਿ ਉਹ ਉਨ੍ਹਾਂ ਤਿੰਨਾਂ ਨਾਇਕਾਂ ਵਿੱਚੋਂ ਨਹੀਂ ਸੀ।22 ਯਹੋਯਾਦਾ ਦਾ ਪੁੱਤਰ ਬਨਾਯਾਹ ਇੱਕ ਕਬਸਿੇਲੀ ਸੂਰਮੇ ਦਾ ਪੁੱਤਰ ਸੀ, ਜਿਸਨੇ ਵੱਡੀ ਸੂਰਮਤਾਈ ਕੀਤੀ ਸੀ। ਬਨਾਯਾਹ ਨੇ ਮੋਆਬ ਦੇ ਦੋ ਸਭ ਤੋਂ ਵਧ ਬਹਾਦੁਰਾਂ ਨੂੰ ਮਾਰ ਸੁਟਿਆ। ਇੱਕ ਵਾਰੀ ਜਦੋਂ ਬਰਫ਼ ਦੀ ਰੁੱਤ ਸੀ ਤਾਂ ਬਨਾਯਾਹ ਇੱਕ ਸੁਰਂਗ ਜਿਹੀ ਵਿੱਚ ਜਿਹੜੀ ਕਿ ਜ਼ਮੀਨ ਵਿੱਚ ਖੁਡ੍ਡ ਵਾਂਗ ਸੀ, ਜਾ ਕੇ ਉੱਥੇ ਇੱਕ ਸ਼ੇਰ ਨੂੰ ਮਾਰ ਆਇਆ।23 ਅਤੇ ਉਸਨੇ ਇੱਕ ਸਾਢੇ ਸੱਤ ਫੁੱਟ ਲੰਬੇ ਮਿਸਰੀ ਸਿਪਾਹੀ ਨੂੰ ਵੀ ਮਾਰ ਸੁਟਿਆ। ਉਸ ਮਿਸਰੀ ਜੁਆਨ ਕੋਲ ਇੱਕ ਭਾਰਾ ਲੰਬਾ ਬਰਛਾ ਸੀ ਜੋ ਕਿ ਜੁਲਾਹੇ ਦੀ ਤੁਰ ਵਰਗਾ ਵੱਡਾ ਸੀ, ਅਤੇ ਬਨਾਯਾਹ ਕੋਲ ਸਿਰਫ਼ ਇੱਕ ਸੋਟਾ ਸੀ। ਬਨਾਯਾਹ ਨੇ ਉਸ ਮਿਸਰੀ ਦੇ ਹੱਥੋਂ ਉਸਦਾ ਬਰਛਾ ਖੋਹਿਆ ਅਤੇ ਉਸ ਮਿਸਰੀ ਸਿਪਾਹੀ ਨੂੰ ਉਸਦੇ ਹੀ ਬਰਛੇ ਨਾਲ ਮਾਰ ਮੁਕਾਇਆ।24 ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਅਜਿਹੀਆਂ ਅਨੇਕਾਂ ਬਹਾਦੁਰ ਕਰਨੀਆਂ ਕੀਤੀਆਂ ਅਤੇ ਤਿੰਨਾ ਨਾਇਕਾਂ ਜਿੰਨਾਂ ਹੀ ਮਸ਼ਹੂਰ ਹੋ ਗਿਆ।25 ਬਨਾਯਾਹ26 ਤੀਹ ਨਾਇਕ ਸਿਪਾਹੀਆਂ ਦੇ ਨਾਂ ਇਉਂ ਸਨ: ਯੋਆਬ ਦਾ ਭਰਾ ਅਸਾਹੇਲ, ਬੈਤਲਹਮ ਤੋਂ ਦੋਦੋ ਦਾ ਪੁੱਤਰ ਅਲਹਾਨਾਨ।27 ਹਰੋਰ ਦਾ ਸ਼ਂਮੋਬ, ਪਲੋਨੀ ਹਲਸ,28 ਤਕੋਆ ਤੋਂ ਇੱਕੇਸ਼ ਦਾ ਪੁੱਤਰ ਈਰਾ, ਅੰਨਬੋਬ ਤੋਂ ਅਬੀਅਜ਼ਰ,29 ਹੁਸ਼ਾਬ ਤੋਂ ਸਿਬ੍ਬਕਈ, ਆਹੋਹ ਤੋਂ ਈਲਈ,30 ਨਟੋਫ਼ਾਬ ਮਹਰਈ ਤੋਂ, ਨਟੋਫ਼ਾਬ ਤੋਂ ਬਅਨਾਹ ਦਾ ਪੁੱਤਰ ਹੇਲਦ,31 ਬਿਨਯਾਮੀਨ ਵਿੱਚ ਗਿਬਆਹ ਚੋ ਰੀਬਈ ਦਾ ਪੁੱਤਰ ਈਬਈ, ਪਰਆਬੋਨ ਤੋਂ ਬਨਾਯਾਹ,32 ਗਾਅਸ਼ ਘਾਟੀ ਤੋਂ ਹੂਰਈ, ਅਬੀੇਲ ਅਰਬਾਬੀ,33 ਬਹਰੂਮੀ ਅਜ਼ਮਾਵਬ, ਸ਼ਅਲਬੋਨ ਤੋਂ ਅਲਯਹਬਾ,34 ਗਿਜ਼ੋਨੀ ਹਾਸੇਮ ਦੇ ਪੁੱਤਰ, ਹਰਾਰੀ ਸ਼ਾਗੇ ਦਾ ਪੁੱਤਰ ਯੋਨਾਬਾਨ,35 ਹਗਰੀ ਸਾਕਾਰ ਦਾ ਪੁੱਤਰ ਅਹੀਆਮ, ਊਰ ਦਾ ਪੁੱਤਰ ਅਲੀਫ਼ਾਲ,36 ਮਕੇਰਾਬ ਦਾ ਹੇਫ਼ਰ, ਪਲੋਨੀ ਅਹੀਯਾਹ,37 ਕਰਮਲੀ ਹਸਰੋ, ਅਜ਼ਬਈ ਦਾ ਪੁੱਤਰ ਨਅਰਈ,38 ਨਾਬਾਨ ਦਾ ਭਰਾ ਯੋੇਲ, ਹਗਰੀ ਦਾ ਪੁੱਤਰ ਮਿਬਹਾਰ,39 ਸਲਕ ਅੰਮੋਨੀ, ਬੇਰੋਬ ਤੋਂ ਨਹਰਈ (ਸਰੂਯਾਹ ਦੇ ਪੁੱਤਰ ਯੋਆਬ ਦਾ ਸ਼ਸਤ੍ਰ ਚੁੱਕਣ ਵਾਲਾ ਸੀ।40 ਯਿਬਰੀ ਈਰਾ, ਯਿਬਰੀ ਗਾਰੇਬ,41 ਹਿੱਤੀ ਊਰੀਯਾਹ, ਅਹਲਈ ਦਾ ਪੁੱਤਰ ਜ਼ਾਬਾਦ,42 ਰਊਬੇਨ ਦੇ ਪਰਵਿਾਰ-ਸਮੂਹ ਤੋਂ ਸ਼ੀਜ਼ਾ ਦਾ ਪੁੱਤਰ ਅਦੀਨਾ। (ਅਦੀਨਾ ਰਊਬੇਨ ਪਰਵਿਾਰ-ਸਮੂਹ ਦਾ ਆਗੂ ਸੀ ਅਤੇ43 ਮਅਕਾਹ ਦਾ ਪੁੱਤਰ ਹਾਨਾਨ, ਯੋਸ਼ਾਫ਼ਾਟ ਦਾ ਮਿਬਨੀ,44 ਉਜ੍ਜੀਯਾਹ ਅਸ਼ਤਾਰਾਬੀ, ਅਰੋਏਰ ਤੋਂ ਹੋਬਾਮ ਦੇ ਪੁੱਤਰ ਸ਼ਾਮਾ ਤੇ ਯਈੇਲ,45 ਸ਼ਿਮਰੀ ਦਾ ਪੁੱਤਰ ਯਦੀਅੇਲ, ਅਤੇ ਉਸਦੇ ਭਰਾ ਯੋਹਾ ਅਤੇ ਤੀਸੀ,46 ਮਹਵੀ ਅਲੀੇਲ, ਅਲਨਅਮ ਦੇ ਪੁੱਤਰ ਯਿਰੀਬਈ ਅਤੇ ਯੋਸ਼ਵਯਾਹ, ਅਤੇ ਮੋਆਬੀ ਯਿਬਮਾਹ।47 ਅਲੀੇਲ, ਓਥੇਦ, ਯਅਸੀਂੇਲ ਅਤੇ ਮਸੋਬਾਯਾਬੀ।

 
adsfree-icon
Ads FreeProfile