the Third Week after Epiphany
Click here to join the effort!
Read the Bible
ਬਾਇਬਲ
੧ ਤਵਾਰੀਖ਼ 13
1 ਦਾਊਦ ਨੇ ਆਪਣੀ ਫ਼ੌਜ ਦੇ ਸਾਰੇ ਸਰਦਾਰਾਂ ਨਾਲ ਗੱਲ ਬਾਤ ਕੀਤੀ।2 ਫ਼ਿਰ ਦਾਊਦ ਨੇ ਸਾਰੇ ਇਸਰਾਏਲੀਆਂ ਨੂੰ ਇੱਕ ਸਭਾ 'ਚ ਬੁਲਾ ਕੇ ਆਖਿਆ, “ਜੇਕਰ ਤੁਹਾਨੂੰ ਲੱਗੇ ਕਿ ਇਹ ਚੰਗਾ ਵਿਚਾਰ ਹੈ, ਅਤੇ ਜੇਕਰ ਅਜਿਹਾ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੈ ਤਾਂ ਸਾਨੂੰ ਇਸਰਾਏਲ ਵਿੱਚ ਰਹਿੰਦੇ ਸਾਰੇ ਲੋਕਾਂ, ਅਤੇ ਜਾਜਕਾਂ ਅਤੇ ਨਗਰਾਂ ਅਤੇ ਪਿੰਡਾਂ ਵਿੱਚ ਉਨ੍ਹਾਂ ਨਾਲ ਰਹਿੰਦੇ ਲੇਵੀਆਂ ਨੂੰ ਸਾਡੇ ਨਾਲ ਆ ਕੇ ਜੁੜ ਜਾਣ ਦੀ ਬੇਨਤੀ ਕਰਦਿਆਂ ਹੋਇਆਂ ਸੰਦੇਸ਼ ਦੇ ਨਾਲ ਹਲਕਾਰੇ ਭੇਜਣੇ ਚਾਹੀਦੇ ਹਨ।3 ਚਲੋ ਅਸੀਂ ਨੇਮ ਦਾ ਸੰਦੂਕ ਯਰੂਸ਼ਲਮ ਵਿੱਚ ਵਾਪਸ ਲੈ ਕੇ ਆਈੇ। ਜਦੋਂ ਸ਼ਾਊਲ ਰਾਜਾ ਸੀ, ਅਸੀਂ ਨੇਮ ਦੇ ਸੰਦੂਕ ਦੀ ਦੇਖਭਾਲ ਨਹੀਂ ਕੀਤੀ।"4 ਸਾਰੇ ਇਸਰਾਏਲੀਆਂ ਨੇ ਦਾਊਦ ਦੀ ਗੱਲ ਦੀ ਹਾਮੀ ਭਰੀ ਅਤੇ ਸਭ ਨੇ ਇਹ ਕੰਮ ਕਰਨਾ ਠੀਕ ਸਮਝਿਆ।5 ਤਾਂ ਦਾਊਦ ਨੇ ਸਾਰੇ ਇਸਰਾਏਲੀਆਂ ਨੂੰ ਮਿਸਰ ਦੇ ਸ਼ੀਹੋਰ ਦਰਿਆ ਤੋਂ ਹਮਾਬ ਦੇ ਲਾਂਘੇ ਤੀਕ ਇਕੱਠਾ ਕੀਤਾ ਤਾਂ ਜੋ ਉਹ ਸਭ ਇਕੱਠੇ ਹੋ ਕੇ ਕਿਰਯਬ-ਯਾਰੀਮ ਤੋਂ ਨੇਮ ਦੇ ਸੰਦੂਕ ਨੂੰ ਵਾਪਸ ਲੈ ਕੇ ਆਉਣ।6 ਦਾਊਦ ਅਤੇ ਉਸ ਨਾਲ ਸਾਰੇ ਇਸਰਾਏਲੀ ਯਹੂਦਾਹ ਦੇ ਬਆਲਹ ਨੂੰ ਗਏ। (ਬਆਲਹ ਕਿਰਯਬ-ਯਾਰੀਮ ਦਾ ਹੀ ਹੋਰ ਨਾਂ ਹੈ।) ਉੱਥੇ ਉਹ ਸੰਦੂਕ ਲੈਣ ਵਾਸਤੇ ਗਏ। ਨੇਮ ਦਾ ਸੰਦੂਕ ਯਹੋਵਾਹ ਪਰਮੇਸ਼ੁਰ ਦਾ ਸੰਦੂਕ ਹੈ। ਉਹ ਕਰੂਬੀ ਫ਼ਰਿਸ਼ਤਿਆਂ ਦੇ ਉੱਪਰ ਬੈਠਦਾ ਹੈ ਅਤੇ ਇਹ ਉਹ ਸੰਦੂਕ ਹੈ ਜਿਸ ਨੂੰ ਯਹੋਵਾਹ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।7 ਲੋਕਾਂ ਨੇ ਅਬੀਨਾਦਾਬ ਦੇ ਭਵਨ ਤੋਂ ਨੇਮ ਦੇ ਸੰਦੂਕ ਨੂੰ ਹਟਾਇਆ ਅਤੇ ਉਸ ਨੂੰ ਨਵੀਂ ਗੱਡੀ ਉੱਪਰ ਰੱਖਿਆ ਜਿਸ੍ਸਨੂੰ ਉਜ਼ਾ ਅਤੇ ਅਹਯੋ ਚਲਾ ਰਹੇ ਸਨ।8 ਦਾਊਦ ਅਤੇ ਸਾਰੇ ਇਸਰਾਏਲੀ ਪਰਮੇਸ਼ੁਰ ਦੇ ਅੱਗੇ ਪੂਰੇ ਜ਼ੋਰ ਨਾਲ ਜ਼ਸਨ ਮਨਾ ਰਹੇ ਸਨ ਪਵਿੱਤਰ ਗੀਤ ਗਾ ਰਹੇ ਸਨ ਅਤੇ ਸਿਤਾਰ, ਤੰਬੂਰਾ, ਢੋਲਕ, ਛੈਣੇ ਅਤੇ ਤੂਰ੍ਹੀਆਂ ਵਜਾ ਰਹੇ ਸਨ।
9 ਫ਼ਿਰ ਉਹ ਕੀਦੋਨ ਦੇ ਪਿੜ ਵਿੱਚ ਪਹੁੰਚੇ ਤਾਂ ਉਜ਼ਾ ਨੇ ਸੰਦੂਕ ਦੇ ਥੰਮਣ ਲਈ ਆਪਣਾ ਹੱਥ ਅਗ੍ਹਾਂ ਕੀਤਾ ਇਸਲਈ ਕਿਉਂਕਿ ਬਲਦਾਂ ਨੇ ਠੁਡ੍ਡਾ ਖਾਧਾ ਸੀ ਤੇ ਇਸ ਨਾਲ ਸੰਦੂਕ ਡਿੱਗਣ ਲੱਗਾ ਸੀ।10 ਯਹੋਵਾਹ ਨੂੰ ਊਜ਼ਾ ਤੇ ਕ੍ਰੋਧ ਆਇਆ, ਕਿਉਂਕਿ ਉਜ਼ਾ ਨੇ ਸੰਦੂਕ ਨੂੰ ਛੂਹਿਆ ਸੀ ਇਸ ਲਈ ਪਰਮੇਸ਼ੁਰ ਨੇ ਉਜ਼ਾ ਨੂੰ ਮਾਰ ਸੁਟਿਆ। ਤ੍ਤੇ ਉਜ਼ਾ ਦੀ ਯਹੋਵਾਹ ਦੇ ਸਾਮ੍ਹਣੇ ਮੌਤ ਹੋ ਗਈ।11 ਪਰਮੇਸ਼ੁਰ ਨੇ ਉਜ਼ਾ ਤ੍ਤੇ ਆਪਣੀ ਕਰੋਪੀ ਵਿਖਾਈ ਇਸ ਨਾਲ ਦਾਊਦ ਨੂੰ ਕਰੋਧ ਆਇਆ। ਉਨ੍ਹਾਂ ਵਕਤਾਂ ਤੋਂ ਲੈ ਕੇ ਹੁਣ ਤੀਕ ਉਸ ਥਾਂ ਨੂੰ “ਪਰਸ ਉਜ਼ਾ" ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।12 ਦਾਊਦ ਉਸ ਦਿਨ ਪਰਮੇਸ਼ੁਰ ਤੋਂ ਡਰਿਆ ਅਤੇ ਉਸਨੇ ਆਖਿਆ, “ਮੈਂ ਨੇਮ ਦੇ ਸੰਦੂਕ ਨੂੰ ਆਪਣੇ ਕੋਲ ਨਹੀਂ ਲਿਆ ਸਕਦਾ!"13 ਇਸ ਲਈ ਫ਼ਿਰ ਦਾਊਦ ਉਸ ਸੰਦੂਕ ਨੂੰ ਦਾਊਦ ਦੇ ਸ਼ਹਿਰ ਵਿੱਚ ਨਾ ਲਿਆਇਆ। ਉਸਨੇ ਨੇਮ ਦੇ ਸੰਦੂਕ ਨੂੰ ਓਥੇਦ-ਅਦੋਮ ਦੇ ਘਰ ਵਿੱਚ ਹੀ ਰਹਿਣ ਦਿੱਤਾ। ਓਥੇਦ-ਅਦੋਮ ਗਬ ਸ਼ਹਿਰ ਤੋਂ ਸੀ।14 ਇਉਂ ਨੇਮ ਦਾ ਸੰਦੂਕ ਤਿੰਨ ਮਹੀਨੇ ਓਥੇਦ-ਅਦੋਮ ਦੇ ਘਰ ਵਿੱਚ ਰਿਹਾ। ਅਤੇ ਯਹੋਵਾਹ ਨੇ ਓਥੇਦ-ਅਦੋਮ, ਉਸਦੇ ਘਰ ਦੇ ਸਦਸਿਆਂ ਅਤੇ ਜਿਸ ਕਾਸੇ ਦਾ ਵੀ ਉਹ ਮਾਲਿਕ ਸੀ ਉਸਨੂੰ ਅਸੀਸ ਦਿੱਤੀ।