the Week of Proper 28 / Ordinary 33
Click here to join the effort!
Read the Bible
ਬਾਇਬਲ
ਨਹਮਿਆਹ 7
1 ਜਦੋਂ ਕੰਧ ਬਣ ਗਈ ਸੀ, ਮੈਂ ਫ਼ਾਟਕ ਤੇ ਦਰਵਾਜ਼ੇ ਲਾਏ। ਫ਼ੇਰ ਉਹ ਲੋਕ ਜੋ ਫ਼ਾਟਕਾਂ ਦੀ ਰਖਵਾਲੀ ਕਰ ਸਕਦੇ ਸਨ, ਧਾਰਮਿਕ ਗਵਈਏ, ਅਤੇ ਲੇਵੀ ਨਿਯੁਕਤ ਕੀਤੇ ਗਏ ਸਨ।2 ਇਸ ਤੋਂ ਬਾਅਦ ਮੈਂ ਆਪਣੇ ਭਰਾ ਹਨਾਨੀ ਨੂੰ ਯਰੂਸ਼ਲਮ ਦਾ ਹਾਕਮ ਠਹਿਰਾਇਆ। ਅਤੇ ਇੱਕ ਹੋਰ ਹਨਨਯਾਹ ਨਾਂ ਦੇ ਆਦਮੀ ਨੂੰ ਕਿਲੇ ਦਾ ਸਰਦਾਰ ਬਣਾਇਆ। ਹਨਾਨੀ ਨੂੰ ਮੈਂ ਹਾਕਮ ਇਸ ਲਈ ਚੁਣਿਆ ਕਿਉਂ ਕਿ ਉਹ ਬੜਾ ਈਮਾਨਦਾਰ ਅਤੇ ਸਭ ਤੋਂ ਵਧ ਪਰਮੇਸ਼ੁਰ ਦਾ ਭੈਅ ਮੰਨਣ ਵਾਲਾ ਮਨੁੱਖ ਸੀ।3 ਤਾਂ ਮੈਂ ਉਨ੍ਹਾਂ ਨੂੰ ਆਖਿਆ, "ਜਦ ਤੀਕ ਤਿੱਖੀ ਧੁੱਪ ਨਾ ਚੜ ਆਵੇ, ਯਰੂਸ਼ਲਮ ਦੇ ਫ਼ਾਟਕ ਨਾ ਖੋਲਿਓ ਅਤੇ ਸੂਰਜ ਢਲਣ ਤੋਂ ਪਹਿਲਾਂ ਯਰੂਸ਼ਲਮ ਦੇ ਫਾਟਕਾਂ ਨੂੰ ਬੰਦ ਕਰਕੇ ਜੰਦਰੇ ਲਾ ਦਿੱਤੇ ਜਾਣ। ਯਰੂਸ਼ਲਮ ਵਿੱਚ ਰਹਿੰਦੇ ਲੋਕਾਂ ਵਿੱਚੋਂ ਪਹਿਰੇਦਾਰ ਨਿਯੁਕਤ ਕਰੋ ਤੇ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਆਪਣੇ ਟਿਕਾਣਿਆਂ ਤੇ ਪਹਿਰੇਦਾਰੀ ਲਈ ਰੱਖੋ। ਤੇ ਕੁਝ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਘਰਾਂ ਦੇ ਨੇੜ ਤੇੜ ਹੀ ਪਹਿਰਾ ਦੇਣ ਲਈ ਨਿਯੁਕਤ ਕਰ ਦੇਵੋ।"4 ਹੁਣ ਲੋਕਾਂ ਦੇ ਹਿਸਾਬ ਨਾਲੋਂ ਸ਼ਹਿਰ ਵਧੇਰੇ ਖੁੱਲਾ ਅਤੇ ਚੌੜਾ ਸੀ। ਸਗੋਂ ਹੁਣ ਇਸ ਵਿੱਚ ਬੋੜੇ ਜਿਹੇ ਲੋਕ ਸਨ ਅਤੇ ਉਨ੍ਹਾਂ ਦੇ ਘਰ ਵੀ ਅਜੇ ਤੀਕ ਮੁੜ ਤੋਂ ਨਹੀਂ ਬਣੇ ਸਨ।
5 ਤਾਂ ਮੇਰੇ ਪਰਮੇਸ਼ੁਰ ਨੇ ਮੇਰੇ ਮਨ ਵਿੱਚ ਪਾਇਆ ਕਿ ਮੈਂ ਇਨ੍ਹਾਂ ਸਾਰੇ ਲੋਕਾਂ ਦੀ ਇੱਕ ਸਭਾ ਬੁਲਾਵਾਂ। ਤਾਂ ਮੈਂ ਸੱਜਣਾਂ, ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਬੁਲਾਇਆ। ਇਹ ਕੰਮ ਮੈਂ ਸਾਰੇ ਘਰਾਣਿਆਂ ਦੀ ਸੂਚੀ ਤਿਆਰ ਕਰਨ ਲਈ ਕੀਤਾ। ਮੈਨੂੰ ਉਨ੍ਹਾਂ ਦੇ ਘਰਾਣਿਆਂ ਦੇ ਇਤਹਾਸ ਦੀ ਪੋਥੀ ਮਿਲੀ, ਜਿਹੜੇ ਕਿ ਪਹਿਲਾਂ ਦੇਸ਼ ਨਿਕਾਲੇ ਤੋਂ ਵਾਪਸ ਆਏ ਸਨ ਅਤੇ ਮੈਨੂੰ ਉਸ ਵਿੱਚ ਇਹ ਕੁਝ ਲਿਖਿਆ ਹੋਇਆ ਮਿਲਿਆ:6 ਇਹ ਉਸ ਸੂਬੇ ਦੇ ਲੋਕ ਹਨ ਜਿਹੜੇ ਮਹਾਨ ਦੇਸ ਨਿਕਾਲੇ ਤੋਂ ਵਾਪਸ ਮੁੜੇ ਸਨ। ਪਹਿਲੇ ਸਮੇਂ ਵਿੱਚ ਬਾਬਲ ਦਾ ਪਾਤਸ਼ਾਹ ਨਬੂਕਦਨੱਸਰ ਇਨ੍ਹਾਂ ਨੂੰ ਕੈਦੀ ਬਣਾ ਕੇ ਬਾਬਲ ਨੂੰ ਲੈ ਗਿਆ। ਇਹ ਲੋਕ ਯਰੂਸ਼ਲਮ ਅਤੇ ਯਹੂਦਾਹ ਵਿੱਚ ਵਾਪਸ ਮੁੜ ਆਏ ਤੇ ਹਰ ਕੋਈ ਆਪੋ-ਆਪਣੇ ਨਗਰਾਂ ਨੂੰ ਪਰਤ ਗਿਆ।7 ਇਹ ਲੋਕ ਜ਼ਰੁੱਬਾਬਲ ਨਾਲ ਪਰਤੇ: ਯੇਸ਼ੂਆ, ਨਹਮਯਾਹ, ਅਜ਼ਰਯਾਹ, ਰਅਮਯਾਹ, ਅਤੇ ਨਹਮਾਨੀ ਮਾਰਦਕਈ, ਬਿਲਸ਼ਾਨ, ਮਿਸਪਰਬ, ਬਿਗਵਈ, ਨਹੂਮ ਅਤੇ ਬਅਨਾਹ। ਇਸਰਾਏਲੀ ਮਿਸਪਰਬ, ਬਿਗਵਈ ਨਹੂਮ ਅਤੇ ਬਅਨਾਹ ਇਸਰਾਏਲ ਤੋਂ ਜਿਹੜੇ ਮਨੁੱਖ ਪਰਤੇ ਉਨ੍ਹਾਂ ਦੀ ਗਿਣਤੀ ਅਤੇ ਨਾਂਓ ਇਸ ਪ੍ਰਕਾਰ ਹਨ।8 ਪਰੋਸ਼ੀ ਦੇ ਉੱਤਰਾਧਿਕਾਰੀਆਂ ਵਿੱਚੋਂ ਦੋ ਹਜ਼ਾਰ9 ਸ਼ਫ਼ਟਯਾਹ ਦੇ ਉੱਤਰਾਧਿਕਾਰੀਆਂ ਵਿੱਚੋਂ10 ਆਰਹ ਦੇ ਉੱਤਰਾਧਿਕਾਰੀਆਂ ਵਿੱਚੋਂ11 ਪਹਬ-ਮੋਆਬ ਤੋਂ ਕਿ ਯੇਸ਼ੂਆ ਅਤੇ ਯੋਆਬ ਘਰਾਣੇ ਦੇ ਉੱਤਰਾਧਿਕਾਰੀਆਂ ਵਿੱਚੋਂ ਸਨ, ਉਨ੍ਹਾਂ ਦੀ ਗਿਣਤੀ ਸੀ12 ਏਲਾਮ ਦੇ ਉੱਤਰਾਧਿਕਾਰੀਆਂ ਵਿੱਚੋਂ13 ਜ਼ੱਤੂ ਦੇ ਉੱਤਰਾਧਿਕਾਰੀਆਂ ਵਿੱਚੋਂ14 ਜ਼ੱਕਾਈ ਦੇ ਉੱਤਰਾਧਿਕਾਰੀਆਂ ਵਿੱਚੋਂ15 ਬਿੰਨੂਈ ਦੇ ਉੱਤਰਾਧਿਕਾਰੀਆਂ ਵਿੱਚੋਂ16 ਬੇਬਈ ਦੀ ਕੁੱਲ ਵਿੱਚੋਂ17 ਅਜ਼ਗਾਦ ਦੇ ਉੱਤਰਾਧਿਕਾਰੀਆਂ ਵਿੱਚੋਂ,18 ਅਦੋਨੀਕਾਮ ਦੇ ਉੱਤਰਾਧਿਕਾਰੀਆਂ ਵਿੱਚੋਂ19 ਬਿਗਵਈ ਦੇ ਉੱਤਰਾਧਿਕਾਰੀਆਂ ਵਿੱਚੋਂ20 ਆਦੀਨ ਦੇ ਉੱਤਰਾਧਿਕਾਰੀਆਂ ਵਿੱਚੋਂ21 ਹਿਜ਼ਕੀਯਾਹ ਦੇ ਘਰਾਣੇ ਵਿੱਚੋਂ ਅਟੇਰ ਦੇ ਉੱਤਰਾਧਿਕਾਰੀਆਂ ਦੇ ਮਨੁੱਖ ਸਨ22 ਹਾਸ਼ੂਮ ਦੇ ਉੱਤਰਾਧਿਕਾਰੀਆਂ ਵਿੱਚੋਂ23 ਬੇਸਾਈ ਦੇ ਉੱਤਰਾਧਿਕਾਰੀਆਂ ਵਿੱਚੋਂ24 ਹਾਰੀਫ ਦੇ ਉੱਤਰਾਧਿਕਾਰੀਆਂ ਵਿੱਚੋਂ25 ਗਿਬਓਨ ਦੇ ਉੱਤਰਾਧਿਕਾਰੀਆਂ ਵਿੱਚੋਂ26 ਬੈਤਲਹਮ ਤੇ ਨਟੋਫਾਹ ਦੇ ਨਗਰਾਂ ਤੋਂ27 ਅਨਾਬੋਬ ਨਗਰ ਵਿੱਚੋਂ28 ਬੈਤ ਅਜ਼ਮਾਵਖ ਨਗਰ ਵਿੱਚੋਂ29 ਕਿਰਯਬ ਯਆਰੀਮ, ਕਫੀਰਾਹ ਅਤੇ ਬੇਰੋਯਨਗਰ ਦੇ ਮਨੁੱਖਾਂ ਦੀ ਗਿਣਤੀ30 ਰਾਮਾਹ ਅਤੇ ਗ਼ਬਾ ਸ਼ਹਿਰ ਵਿੱਚੋਂ31 ਮਿਕਮਾਸ ਦੇ ਮਨੁੱਖ32 ਬੈਤ-ਏਲ ਅਤੇ ਅਈ ਸ਼ਹਿਰਾਂ ਵਿੱਚੋਂ33 ਨਬੋ ਦੇ ਦੂਸਰੇ ਸ਼ਹਿਰ ਵਿੱਚੋਂ34 ਏਲਾਮ ਦੇ ਦੂਜੇ ਸ਼ਹਿਰ ਵਿੱਚੋਂ35 ਹਾਰੀਮ ਸ਼ਹਿਰ ਵਿੱਚੋਂ36 ਯਰੀਹੋ ਦੇ ਸ਼ਹਿਰ ਵਿੱਚੋਂ37 ਲੋਦ, ਹਾਦੀਦ ਅਤੇ ਓਨੋ ਸ਼ਹਿਰ ਵਿੱਚੋਂ38 ਸਨਾਹ ਦੇ ਉੱਤਰਾਧਿਕਾਰੀਆਂ ਵਿੱਚੋਂ39 ਜਾਜਕਾਂ ਦੀ ਸੂਚੀ ਇਵੇਂ ਸੀ: ਯੇਸ਼ੂਆ ਦੇ ਘਰੋ ਯਦਅਯਾਹ ਦੇ ਉੱਤਰਾਧਿਕਾਰੀਆਂ ਵਿੱਚੋਂ40 ਈਮੇਰ ਦੇ ਉੱਤਰਾਧਿਕਾਰੀਆਂ ਵਿੱਚੋਂ41 ਪਸ਼ਹੂਰ ਦੇ ਉੱਤਰਾਧਿਕਾਰੀਆਂ ਵਿੱਚੋਂ42 ਹਾਰੀਮ ਦੇ ਉੱਤਰਾਧਿਕਾਰੀਆਂ ਵਿੱਚੋਂ43 ਲੇਵੀ ਦੇ ਪਰਿਵਾਰ-ਸਮੂਹਾਂ ਦੇ ਲੋਕਾਂ ਦੀ ਗਿਣਤੀ ਇਸ ਤਰ੍ਹਾਂ ਸੀ: ਯੇਸ਼ੂਆ ਤੋਂ ਕਦਮੀਏਲ ਰਾਹੀਂ ਹੋਦਵਾਹ ਦੇ ਪਰਿਵਾਰ ਰਾਹੀਂ, ਉਨ੍ਹਾਂ ਦੇ ਉੱਤਰਾਧਿਕਾਰੀ ਸਨ 7444 ਗਵਈਇਆਂ ਵਿੱਚੋਂ: ਅਸਾਫ਼ ਦੇ ਉੱਤਰਾਧਿਕਾਰੀਆਂ ਵਿੱਚੋਂ45 ਦਰਬਾਨ ਦੀ ਗਿਣਤੀ ਇਵੇਂ ਸੀ: ਸੱਲੁਮ, ਆਟੇਰ ਟਲਮੋਨ, ਅੱਕੂਬ, ਹਟੀਟਾ ਅਤੇ ਸ਼ੋਬਾਈ ਦੇ ਉੱਤਰਾਧਿਕਾਰੀਆਂ ਵਿੱਚੋਂ46 ਮੰਦਰ ਦੇ ਖਾਸ ਸੇਵਕ ਸਨ: ਸੀਹਾ ਦੇ ਉੱਤਰਾਧਿਕਾਰੀ, ਹਸੁਫਾ ਅਤੇ ਟੱਬਾਓਬ,47 ਕੇਰੋਸ, ਸੀਆ ਅਤੇ ਪਾਦੋਨ ਦੀ ਵਂਸ,48 ਲਬਾਨਾਹ, ਹਗਾਬਾ ਅਤੇ ਸਲਮਾਈ ਦੇ ਘਰਾਣੇ ਵਿੱਚੋਂ49 ਹਨਾਨ, ਗਿੱਦੇਲ ਅਤੇ ਗਾਹਰ ਦੇ ਉੱਤਰਾਧਿਕਾਰੀ,50 ਰਅਯਾਹ, ਰਸੀਨ ਅਤੇ ਨਕੋਦਾ ਦੇ ਉੱਤਰਾਧਿਕਾਰੀ,51 ਗੱਜ਼ਾਮ, ਉਜ਼ਾ, ਪਾਸੇਹ,52 ਬੇਸਈ, ਮਊਨੀਮ ਅਤੇ ਨਫੀਸ਼ਸੀਮ ਦੇ ਉੱਤਰਾਧਿਕਾਰੀ,53 ਬਕਬੂਕ, ਹਕੂਫਾ ਅਤੇ ਹਰਹੂਰ ਦੇ ਉੱਤਰਾਧਿਕਾਰੀ,54 ਬਸਲੀਬ, ਮਹੀਦਾ ਅਤੇ ਹਰਸ਼ਾ ਦੇ ਉੱਤਰਾਧਿਕਾਰੀ,55 ਬਰਕੋਸ, ਸੀਸਰਾ ਅਤੇ ਬਾਮਹ ਦੇ ਉੱਤਰਾਧਿਕਾਰੀ,56 ਨਸੀਅਹ ਅਤੇ ਹਟੀਫ਼ਾ ਦੇ ਉੱਤਰਾਧਿਕਾਰੀ।57 ਸੁਲੇਮਾਨ ਦੇ ਸੇਵਕਾਂ ਦੇ ਘਰਾਣਿਆਂ ਵਿੱਚੋਂ: ਸੋਟਈ, ਸੋਫਰਬ ਅਤੇ ਪਰੀਦਾ ਦੇ ਉੱਤਰਾਧਿਕਾਰੀ,58 ਯਅਲਾਹ, ਦਰਕੋਨ ਅਤੇ ਗਿਦ੍ਦੇਲ ਦੇ ਉੱਤਰਾਧਿਕਾਰੀ,59 ਸ਼ਫਟਯਾਹ, ਹਟ੍ਟੀਲ, ਫੋਕਰਬ ਸਬਾਈਮ ਅਤੇ ਆਮੋਨ ਦੇ ਉੱਤਰਾਧਿਕਾਰੀ,60 ਸਾਰੇ ਮੰਦਰ ਦੇ ਸੇਵਕ ਅਤੇ ਸੁਲੇਮਾਨ ਦੇ ਸੇਵਕਾਂ ਦੇ ਘਰਾਣੇ ਵਿੱਚੋਂ ਮਨੁੱਖਾਂ ਦੀ ਗਿਣਤੀ ਸੀ61 ਯਰੂਸ਼ਲਮ ਵਿੱਚ ਕੁਝ ਲੋਕ ਤੇਲਮਲਹ, ਤੇਲ ਹਰਸ਼ਾ, ਕਰੂਬ ਅਦੋਨ ਅਤੇ ਇਂਮੇਰ ਸ਼ਹਿਰਾਂ ਵਿੱਚੋਂ ਆਏ ਸਨ। ਪਰ ਇਹ ਲੋਕ ਇਹ ਸਾਬਿਤ ਨਾ ਕਰ ਸਕੇ ਕਿ ਸੱਚ ਮੁੱਚ ਉਨ੍ਹਾਂ ਦੇ ਪਰਿਵਾਰ ਦੇ ਲੋਕ ਇਸਰਾਏਲ ਵਿੱਚੋਂ ਹੀ ਹਨ।62 ਦਲਾਯਾਹ ਟੋਬੀਯਾਹ ਅਤੇ ਨਕੋਦਾ ਦੇ ਉੱਤਰਾਧਿਕਾਰੀਆਂ ਵਿੱਚੋਂ ਮਨੁੱਖ ਸਨ63 ਜਾਜਕਾਂ ਦੇ ਘਰਾਣਿਆਂ ਉੱਤਰਾਧਿਕਾਰੀਆਂ ਵਿੱਚੋਂ: ਹਾਬਾਯਾਹ, ਹੱਕੋਜ਼ ਦੇ ਅਤੇ ਬਰਜ਼ਿਲਈ ਦੇ ਉੱਤਰਾਧਿਕਾਰੀ ਸਨ, (ਜੇਕਰ ਕੋਈ ਮਨੁੱਖ ਗਿਲਆਦ ਦੇ ਬਰਜ਼ਿਲਈ ਦੀਆਂ ਧੀਆਂ ਵਿੱਚੋਂ ਕਿਸੇ ਇੱਕ ਨੂੰ ਵਿਆਹ ਲੈਂਦਾ, ਤਾਂ ਉਹ ਬਰਜ਼ਿਲਈ ਦੇ ਉੱਤਰਾਧਿਕਾਰੀਆਂ ਵਿੱਚੋਂ ਅਖਵਾਉਂਦਾ ਸੀ।)64 ਇਨ੍ਹਾਂ ਮਨੁੱਖਾਂ ਨੇ ਵਂਸਾਵਲੀਆਂ ਵਿੱਚੋਂ ਆਪਣੇ ਘਰਾਣਿਆਂ ਦੀ ਖੋਜ ਕੀਤੀ, ਪਰ ਉਹ ਅਸਫਲ ਰਹੇ। ਉਹ ਇਹ ਸਾਬਿਤ ਨਾ ਕਰ ਸਕੇ ਕਿ ਉਨ੍ਹਾਂ ਦੇ ਪੁਰਖੇ ਜਾਜਕ ਸਨ, ਇਸੇ ਲਈ ਉਹ ਜਾਜਕਾਂ ਵਜੋਂ ਸੇਵਾ ਕਰਨ ਅਯੋਗ ਠਹਿਰਾਏ ਗਏ ਸਨ। ਉਨ੍ਹਾਂ ਦੇ ਨਾਉਂ ਜਾਜਕਾਂ ਦੀ ਸੂਚੀ ਵਿੱਚ ਦਰਜ ਨਹੀਂ ਕੀਤੇ ਗਏ ਸਨ।65 ਤਾਂ ਰਾਜਪਾਲ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਅੱਤ ਪਵਿੱਤਰ ਭੋਜਨ ਵਿੱਚੋਂ ਨਾ ਖਾਣ ਜਿੰਨਾ ਚਿਰ ਉਰੀਮ ਅਤੇ ਬੁਂਮੀਮ ਵਾਲਾ ਜਾਜਕ ਪਰਮੇਸ਼ੁਰ ਤੋਂ ਪੁੱਛ ਨਾ ਲਵੇ ਕਿ ਕੀ ਕਰਨਾ।66 ਕੁਲ ਮਿਲਾ ਕੇ ਜਿਹੜੇ ਸਾਰੀ ਸਭਾ 'ਚ ਲੋਕਾਂ ਦੀ ਗਿਣਤੀ67 68 ਉਨ੍ਹਾਂ ਕੋਲ69 70 ਕੁਝ ਘਰਾਣਿਆਂ ਨੇ ਕੰਮ ਵਿੱਚ ਪੈਸੇ ਨਾਲ ਮਦਦ ਕੀਤੀ। ਰਾਜਪਾਲ ਨੇ71 ਘਰਾਣਿਆਂ ਦੇ ਆਗੂਆਂ ਨੇ ਕੰਮ ਦੀ ਕੀਮਤ ਅਦਾ ਕਰਨ ਲਈ ਖਜ਼ਾਨੇ ਲਈ72 ਅਤੇ ਬਾਕੀ ਦੇ ਲੋਕਾਂ ਨੇ73 ਇਉਂ ਜਾਜਕ, ਲੇਵੀ, ਦਰਬਾਨ, ਗਵਈਏ ਅਤੇ ਕਈ ਹੋਰ ਲੋਕ, ਮੰਦਰ ਦੇ ਸੇਵਕਾਂ ਅਤੇ ਸਾਰਾ ਇਸਰਾਏਲ ਆਪੋ-ਆਪਣੇ ਨਗਰਾਂ ਵਿੱਚ ਸਬਾਪਿਤ ਹੋ ਗਏ। ਅਤੇ ਜਦੋਂ ਸਾਲ ਦਾ ਸੱਤਵਾਂ ਮਹੀਨਾ ਆਇਆ, ਇਸਰਾਏਲ ਦੇ ਸਾਰੇ ਲੋਕ ਆਪੋ-ਆਪਣੇ ਸ਼ਹਿਰਾਂ ਵਿੱਚ ਵਸ ਗਏ ਸਨ।