the Week of Christ the King / Proper 29 / Ordinary 34
Click here to join the effort!
Read the Bible
ਬਾਇਬਲ
ਨਹਮਿਆਹ 6
1 ਤਾਂ ਸਨਬਲ੍ਲਟ, ਟੋਬੀਯਾਹ, ਗਸ਼ਮ ਅਰਬੀ ਅਤੇ ਹੋਰ ਸਾਰੇ ਵੈਰੀਆਂ ਨੂੰ ਪਤਾ ਲੱਗ ਗਿਆ ਕਿ ਮੈਂ ਕੰਧ ਦੀ ਮੁਰੰਮਤ ਕੀਤੀ ਸੀ ਅਤੇ ਇਸ ਵਿੱਚ ਕੋਈ ਵਿਬ੍ਬ ਬਾਕੀ ਨਹੀਂ ਰਹੀ ਸੀ, ਪਰ ਅਸੀਂ ਅਜੇ ਫਾਟਕਾਂ ਤੇ ਦਰਵਾਜ਼ੇ ਨਹੀਂ ਲਗਾੇ ਸਨ।2 ਤਾਂ ਸਨਬਲ੍ਲਟ ਅਤੇ ਗਸ਼ਮ ਨੇ ਮੈਨੂੰ ਸੁਨਿਹਾ ਭੇਜਿਆ, "ਓ ਨਹਮਯਾਹ! ਆ ਆਪਾਂ ਇਕੱਠੇ ਬੈਠੀੇ ਅਤੇ ਓਨੋ ਦੀ ਵਾਦੀ ਵਿੱਚ ਕਪਰੀਯਾਹ ਦੇ ਨਗਰ ਵਿੱਚ ਸਲਾਹ-ਮਸ਼ਵਰਾ ਕਰੀਏ।" ਪਰ ਅਸਲ ਵਿੱਚ ਉਹ ਮੈਨੂੰ ਨੁਕਸਾਨ ਪਹੁੰਚਾਉਣ ਦੀ ਵਿਉਂਤ ਬਣਾ ਰਹੇ ਸਨ।3 ਤਾਂ ਮੈਂ ਉਨ੍ਹਾਂ ਨੂੰ ਇਸ ਜਵਾਬ ਨਾਲ ਸੁਨਿਹਾ ਭੇਜਿਆ, "ਮੈਂ ਅਨੇਕਾਂ ਮਹੱਤਵਪੂਰਣ ਕੰਮ ਕਰ ਰਿਹਾ ਹਾਂ, ਇਸ ਲਈ ਹੇਠਾਂ ਨਹੀਂ ਆ ਸਕਦਾ। ਤੈਨੂੰ ਆਕੇ ਮਿਲਣ ਲਈ ਮੇਰੀ ਖਾਤਿਰ, ਕੰਮ ਕਿਉਂ ਰੁਕਣਾ ਚਾਹੀਦਾ।"4 ਸਨਬਲ੍ਲਟ ਅਤੇ ਗਸ਼ਮ ਨੇ ਚਾਰ ਵਾਰੀ ਮੈਨੂੰ ਇਹ ਸੁਨਿਹਾ ਭੇੇਜਿਆ ਤੇ ਮੈਂ ਵੀ ਉਨ੍ਹਾਂ ਨੂੰ ਉਹੀ ਜਵਾਬ ਦੁਹਰਾਇਆ।5 ਤਾਂ ਪੰਜਵੀ ਵਾਰ ਸਨਬਲ੍ਲਟ ਨੇ ਉਹੀ ਸੁਨਿਹਾ ਆਪਣੇ ਸੇਵਾਦਾਰ ਰਾਹੀਂ ਭੇਜਿਆ ਅਤੇ ਉਸਦੇ ਹੱਥ ਵਿੱਚ ਬਿਨਾਂ ਮੋਹਰ ਲੱਗੇ ਇੱਕ ਖੁਲ੍ਲੀ ਚਿੱਠੀ ਵੀ ਸੀ।6 ਉਸ ਚਿੱਠੀ ਵਿੱਚ ਇਉਂ ਲਿਖਿਆ ਹੋਇਆ ਸੀ: "ਸਾਰੇ ਪਾਸੇ ਇਹ ਅਫਵਾਹ ਫੈਲੀ ਹੋਈ ਹੈ ਤੇ ਲੋਕੀ ਇਸ ਬਾਰੇ ਆਖ ਰਹੇ ਹਨ ਅਤੇ ਰਾਸ਼ਮ ਵੀ ਇਸ ਤਰ੍ਹਾਂ ਹੀ ਆਖਦਾ ਹੈ ਕਿ ਇਹ ਸੱਚ ਹੈ। ਲੋਕ ਇਹ ਕਹਿ ਰਹੇ ਹਨ ਕਿ ਤੂੰ ਅਤੇ ਯਹੂਦੀ ਮਿਲ ਕੇ ਪਾਤਸ਼ਾਹ ਦੇ ਵਿਰੁੱਧ ਸਾਜ਼ਿਸ਼ ਬਣਾ ਰਹੇ ਹੋ ਅਤੇ ਇਸੇ ਕਾਰਣ ਤੁਸੀਂ ਯਰੂਸ਼ਲਮ ਦੀ ਕੰਧ ਨੂੰ ਮੁੜ ਉਸਾਰ ਰਹੇ ਹੋ। ਲੋਕ ਤਾਂ ਇਹ ਵੀ ਆਖ ਰਹੇ ਹਨ ਕਿ ਯਹੂਦੀਆਂ ਦਾ ਨਵਾਂ ਪਾਤਸ਼ਾਹ ਵੀ ਤੂੰ ਹੀ ਹੋਵੇਂਗਾ।7 ਅਤੇ ਇਹ ਵੀ ਅਫਵਾਹ ਫੈਲੀ ਹੋਈ ਹੈ ਕਿ ਤੂੰ ਨਬੀਆਂ ਨੂੰ ਵੀ ਚੁਣਿਆ ਹੈ ਜਿਹੜੇ ਕਿ ਤੇੇਰੇ ਲਈ ਇਹ ਪ੍ਰਚਾਰ ਕਰਨ, 'ਯਹੂਦਾਹ ਵਿੱਚ ਪਾਤਸ਼ਾਹ ਹੈ।'"ਸੋ ਹੁਣ ਨਹਮਯਾਹ ਮੈਂ ਤੈਨੂੰ ਖਬਰਦਾਰ ਕਰਦਾ ਹਾਂ ਕਿ ਇਸ ਸਭ ਕਾਸੇ ਬਾਰੇ ਪਾਤਸ਼ਾਹ ਅਤਰਹਸ਼ਸ਼ਤਾ ਨੂੰ ਦੱਸਿਆ ਜਾਵੇਗਾ। ਇਸ ਲਈ ਤੂੰ ਹੁਣ ਆ ਅਤੇ ਆਪਾਂ ਇਸ ਮਸਲੇ ਬਾਰੇ ਇੱਕਠਿਆਂ ਬੈਠ ਕੇ ਵਿਚਾਰ ਕਰੀਏ"8 ਤਾਂ ਮੈਂ ਸਨਬਲ੍ਲਟ ਨੂੰ ਇਹ ਵਾਪਸੀ ਜਵਾਬ ਭੇਜਿਆ, "ਜੋ ਤੂੰ ਆਖ ਰਿਹਾਂ ਉਹ ਨਹੀਂ ਜੋ ਵਾਪਰ ਰਿਹਾ। ਤੂੰ ਇਹ ਆਪਣੇ ਖੁਦ ਦੇ ਦਿਮਾਗ਼ ਵਿੱਚ ਬਣਾਇਆ।"9 ਉਹ ਸਾਰੇ ਸਿਰਫ ਸਾਨੂੰ ਡਰਾਉਣਾ ਹੀ ਚਾਹੁੰਦੇ ਸਨ। ਉਹ ਆਪਣੇ ਮਨ ਵਿੱਚ ਇਉਂ ਸੋਚਦੇ ਸਨ, "ਯਹੂਦੀਆਂ ਨੂੰ ਧਮਕਾ ਕੇ ਜਦੋਂ ਅਸੀਂ ਇਉਂ ਕਰਾਂਗੇ ਤਾਂ ਉਹ ਕਮਜ਼ੋਰ ਲੋਕ ਡਰ ਕੇ ਕੰਮ ਛੱਡ ਦੇਣਗੇ ਤੇ ਇਉਂ ਕੰਧ ਮੁਕੰਮਲ ਨਹੀਂ ਹੋਵੇਗੀ।"ਪਰ ਮੈਂ ਪਰਮੇੁਸ਼ਰ ਅੱਗੇ ਪ੍ਰਾਰਥਨਾ ਕੀਤੀ, "ਹੇ ਯਹੋਵਾਹ, ਮੈਨੂੰ ਬਲ ਬਖਸ਼।"
10 ਇੱਕ ਦਿਨ, ਮੈਂ ਮੁਹੇਯਟਬੇਲ ਦੇ ਪੋਤਰੇ ਅਤੇ ਦਲਾਯਾਹ ਦੇ ਪੁੱਤਰ ਸਮਆਯਾਹ ਦੇ ਘਰੇ ਗਿਆ। ਉਹ ਆਪਣੇ ਘਰ ਤਾਈਂ ਸੀਮਤ ਕੀਤਾ ਗਿਆ ਸੀ ਤੇ ਉਸਨੇ ਕਿਹਾ,"ਨਹਮਯਾਹ ਤੂੰ ਮੈਨੂੰ ਪਰਮੇਸ਼ੁਰ ਦੇ ਮੰਦਰ ਵਿੱਚ ਮਿਲ। ਚੱਲ ਪਵਿੱਤਰ ਸਬਾਨ ਦੇ ਅੰਦਰ ਚੱਲੀੇ ਅਤੇ ਬੂਹੇ ਭੇੜ ਲਈਏ। ਕੁਝ ਆਦਮੀ ਤੈਨੂੰ ਮਾਰਨ ਲਈ ਆ ਰਹੇ ਹਨ। ਅੱਜ ਰਾਤ ਉਹ ਤੈਨੂੰ ਵੱਢ ਸੁੱਟਣਗੇ।"11 ਪਰ ਮੈਂ ਸ਼ਮਆਯਾਹ ਨੂੰ ਕਿਹਾ, "ਕੀ ਮੇਰੇ ਵਰਗੇ ਮਨੁੱਖ ਲਈ ਭੱਜ ਜਾਣਾ ਠੀਕ ਹੈ? ਮੇਰੇ ਜਿਹਾ ਕੋਈ ਆਦਮੀ ਪਵਿੱਤਰ ਸਬਾਨ ਵਿੱਚ ਦਾਖਲ ਹੋਕੇ ਕਿਵੇਂ ਜਿਉਂ ਸਕਦਾ? ਮੈਂ ਨਹੀਂ ਜਾਵਾਂਗਾ।"12 ਫ਼ੇਰ ਮੈਂ ਸੁਚੇਤ ਹੋਇਆ ਕਿ ਕੀ ਸਬਿਤੀ ਸੀ। ਪਰਮੇਸ਼ੁਰ ਨੇ ਸ਼ਮਆਯਾਹ ਨੂੰ ਨਹੀਂ ਭੇਜਿਆ ਸੀ ਅਤੇ ਉਸਨੇ ਮੇਰੇ ਖਿਲਾਫ਼ ਭਵਿੱਖਬਾਣੀ ਕੀਤੀ ਸੀ ਕਿਉਂ ਕਿ ਸਨਬਲਟ ਅਤੇ ਟੋਬੀਯਾਹ ਨੇ ਉਸ ਨੂੰ ਇਹ ਕਰਨ ਲਈ ਕੀਮਤ ਅਦਾ ਕੀਤੀ ਸੀ।13 ਉਨ੍ਹਾਂ ਨੇ ਮੈਨੂੰ ਭੈਭੀਤ ਕਰਨ ਲਈ ਸ਼ਮਆਯਾਹ ਨੂੰ ਕਿਰਾੇ ਤੇ ਲਿਆ ਹੋਇਆ ਸੀ ਤਾਂ ਕਿ ਜੋ ਵੀ ਉਸ ਨੇ ਕਿਹਾ ਮੈਂ ਕਰਾਂ ਅਤੇ ਪਾਪ ਕਰਾਂ। ਉਹ ਮੈਨੂੰ ਬੁਰਾ ਨਾਂ ਦੇ ਸਕੇ ਤਾਂ ਜੋ ਉਹ ਮੈਨੂੰ ਸਕਣ।14 ਹੇ ਮੇਰੇ ਪਰਮੇਸ਼ੁਰ, ਟੋਬੀਯਾਹ ਅਤੇ ਸਨਬ੍ਬਲਟ ਨੂੰ ਉਨ੍ਹਾਂ ਦੇ ਇਨ੍ਹਾਂ ਕੰਮ ਮੁਤਾਬਕ ਅਤੇ ਨੋਆਦਯਾਹ ਨਬੀ ਔਰਤ ਅਤੇ ਬਾਕੀ ਦੇ ਨਬੀਆਂ ਨੂੰ ਜਿਹੜੇ ਮੈਨੂੰ ਡਰਾਉਣਾ ਚਾਹੁੰਦੇ ਸਨ, ਉਨ੍ਹਾਂ ਦੇ ਮਾੜੇ ਕੰਮਾਂ ਨੂੰ ਚੇਤੇ ਰੱਖ!
15 ਇਉਂ ਅਲੂਲ ਮਹੀਨੇ ਦੇ16 ਤਾਂ ਸਾਡੇ ਸਾਰੇ ਵੈਰੀਆਂ ਨੂੰ ਇਹ ਖਬਰ ਹੋ ਗਈ ਕਿ ਅਸੀਂ ਕੰਧ ਦਾ ਕੰਮ ਪੂਰਾ ਕਰ ਲਿਆ ਸੀ ਤੇ ਸਾਡੇ ਦੁਆਲੇ ਦੀਆਂ ਸਾਰੀਆਂ ਕੌਮਾਂ ਨੇ ਵੇਖਿਆ ਕਿ ਅਸੀਂ ਕਾਰਜ ਪੂਰਾ ਕਰ ਲਿਆ ਸੀ, ਤਾਂ ਉਨ੍ਹਾਂ ਦੇ ਹੌਸਲੇ ਢਹਿ ਗਏ। ਕਿਉਂ ਕਿ ਉਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਕਿ ਸਾਡਾ ਇਹ ਕਾਰਜ ਪਰਮੇਸ਼ੁਰ ਦੀ ਸਾਡੇ ਤੇ ਕਿਰਪਾ ਤੇ ਸਹਾਇਤਾ ਕਾਰਣ ਮੁਕੰਮਲ ਹੋਇਆ ਹੈ।17 ਉਨ੍ਹਾਂ ਦਿਨਾਂ ਵਿੱਚ ਜਦੋਂ ਕਿ ਕੰਧ ਦਾ ਕਾਰਜ ਪੂਰਾ ਹੋਇਆ ਸੀ, ਯਹੂਦਾਹ ਦੇ ਸਜ੍ਜਣ ਬਹੁਤ ਸਾਰੀਆਂ ਚਿੱਠੀਆਂ ਟੋਬੀਯਾਹ ਨੂੰ ਭੇਜ ਰਹੇ ਸਨ ਅਤੇ ਟੋਬੀਯਾਹ ਬਹੁਤ ਸਾਰੀਆਂ ਚਿੱਠੀਆਂ ਉਨ੍ਹਾਂ ਨੂੰ ਭੇਜ ਰਿਹਾ ਸੀ।18 ਕਿਉਂ ਕਿ ਯਹੂਦਾਹ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਉਸ ਦੇ ਪਿੱਛੇ ਲੱਗਣ ਦਾ ਇਲਰਾਰ ਕੀਤ ਸੀ ਕਿਉਂ ਕਿ ਟੋਬੀਯਾਹ ਸ਼ਕਨਯਾਹ ਦਾ ਜਵਾਈ ਸੀ, ਜੋ ਕਿ ਆਰਾਹ ਦਾ ਪੁੱਤਰ ਸੀ। ਅਤੇ ਉਸ ਦੇ ਪੁੱਤਰ ਯਹੋਹਾਨਾਨ ਨੇ ਬਰਕਯਾਹ ਦੇ ਪੁੱਤਰ ਮਸ਼੍ਸ਼ੁਲਾਮ ਦੀ ਧੀ ਨਾਲ ਵਿਆਹ ਕਰਵਾਇਆ ਸੀ।19 ਉਹ ਲੋਕ ਮੈਨੂੰ ਉਸ ਦੀਆਂ ਸਿਫ਼ਤਾ ਦਸ੍ਸਦੇ ਸਨ ਅਤੇ ਉਹ ਟੋਬੀਯਾਹ ਨੂੰ ਮੇਰੇ ਬਾਰੇ ਤੇ ਮੇਰੇ ਕੰਮਾਂ ਬਾਰੇ ਖਬਰ ਦਿੰਦੇ ਰਹਿੰਦੇ ਸਨ। ਇਉਂ ਟੋਬੀਯਾਹ ਮੈਨੂੰ ਭੈਭੀਤ ਕਰਨ ਲਈ ਮੈਨੂੰ ਚਿੱਠੀਆਂ ਭੇਜਦਾ ਰਿਹਾ।