Christmas Eve
free while helping to build churches and support pastors in Uganda.
Click here to learn more!
Read the Bible
ਬਾਇਬਲ
ਯਸਈਆਹ 25
1 ਯਹੋਵਾਹ ਜੀ, ਤੁਸੀਂ ਮੇਰੇ ਪਰਮੇਸ਼ੁਰ ਹੋ। ਮੈਂ ਤੁਹਾਡਾ ਅਤੇ ਤੁਹਾਡੇ ਨਾਮ ਦਾ ਆਦਰ ਕਰਦਾ ਹਾਂ। ਤੁਸੀਂ ਅਦਭੁਤ ਗੱਲਾਂ ਕੀਤੀਆਂ ਹਨ ਜਿਹੜੇ ਸ਼ਬਦ ਤੁਸੀਂ ਬਹੁਤ ਪਹਿਲਾਂ ਆਖੇ ਸੀ ਉਹ ਪੂਰੀ ਤਰ੍ਹਾਂ ਸੱਚ ਹਨ। ਹਰ ਗੱਲ ਸੱਚਮੁੱਚ ਉਵੇਂ ਹੀ ਵਾਪਰੀ ਹੈ ਜਿਵੇਂ ਤੁਸੀਂ ਆਖਿਆ ਸੀ ਕਿ ਇਹ ਵਾਪਰੇਗੀ।2 ਤੁਸ਼ਾਂ ਸ਼ਹਿਰ ਨੂੰ ਤਬਾਹ ਕਰ ਦਿੱਤਾ ਹੈ। ਇਹ ਸ਼ਹਿਰ ਮਜ਼ਬੂਤ ਦੀਵਾਰਾਂ ਦੀ ਰਾਖੀ ਵਿੱਚ ਸ਼ੀ। ਪਰ ਹੁਣ ਇਹ ਸਿਰਫ਼ ਮਲਬੇ ਦਾ ਢੇਰ ਹੈ। ਵਿਦੇਸ਼ੀ ਮਹਿਲ ਤਬਾਹ ਕਰ ਦਿੱਤਾ ਗਿਆ ਹੈ। ਇਹ ਫ਼ੇਰ ਕਦੇ ਨਹੀਂ ਉਸਾਰਿਆ ਜਾਵੇਗਾ।3 ਤਾਕਤਵਰ ਕੌਮਾਂ ਦੇ ਲੋਕ ਤੁਹਾਡਾ ਸਨਮਾਨ ਕਰਨਗੇ। ਮਜ਼ਬੂਤ ਸ਼ਹਿਰਾਂ ਦੇ ਸ਼ਕਤੀਸ਼ਾਲੀ ਲੋਕ ਤੁਹਾਡੇ ਕੋਲੋਂ ਭੈਭੀਤ ਹੋਣਗੇ।4 ਯਹੋਵਾਹ ਜੀ ਤੁਸੀਂ ਗਰੀਬਾਂ ਦਾ ਸੁਰਖਿਅਤ ਟਿਕਾਣਾ ਹੋ, ਜਿਨ੍ਹਾਂ ਦੀਆਂ ਲੋੜਾਂ ਹਨ। ਇਨ੍ਹਾਂ ਲੋਕਾਂ ਨੂੰ ਕਈ ਮੁਸ਼ਕਿਲਾਂ ਹਰਾਉਣ ਲੱਗਦੀਆਂ ਹਨ ਤੁਸੀਂ ਇਨ੍ਹਾਂ ਨੂੰ ਬਚਾਉਂਦੇ ਹੋ। ਯਹੋਵਾਹ ਜੀ ਤੁਸੀਂ ਉਸ ਘਰ ਵਰਗੇ ਹੋ ਜਿਹੜਾ ਲੋਕਾਂ ਨੂੰ ਹੜ ਅਤੇ ਗਰਮੀ ਤੋਂ ਬਚਾਉਂਦਾ ਹੈ। ਮੁਸੀਬਤਾਂ ਭਿਆਨਕ ਹਵਾਵਾਂ ਅਤੇ ਬਰਖਾ ਵਰਗੀਆਂ ਹਨ। ਬਰਖਾ ਦੇ ਬਪੇੜੇ ਕੰਧ ਉੱਤੇ ਪੈਂਦੇ ਹਨ ਪਰ ਘਰ ਅੰਦਰਲੇ ਲੋਕਾਂ ਦਾ ਨੁਕਸਾਨ ਨਹੀਂ ਹੁੰਦਾ।5 ਦੁਸ਼ਮਣ ਚੀਖਦਾ ਹੈ ਤੇ ਸ਼ੋਰ ਮਚਾਉਂਦਾ ਹੈ। ਮਹਾਨ ਦੁਸ਼ਮਣ ਪੁਕਾਰਦਾ ਅਤੇ ਵਂਗਾਰਦਾ, ਪਰ ਤੁਸੀਂ ਉਨ੍ਹਾਂ ਨੂੰ ਰੋਕ ਦੇਵੋਂਗੇ। ਗਰਮੀ ਵੇਲੇ, ਮਾਰੂਬਲ ਵਿੱਚ ਪੌਦੇ ਮਰ ਜਾਣਗੇ ਅਤੇ ਧਰਤੀ ਉੱਤੇ ਡਿੱਗ ਪੈਣਗੇ। ਇਸੇ ਤਰ੍ਹਾਂ, ਤੁਸੀਂ ਦੁਸ਼ਮਣ ਨੂੰ ਹਰਾ ਦਿਓਗੇ ਅਤੇ ਉਨ੍ਹਾਂ ਨੂੰ ਗੋਡਿਆਂ ਪਰਨੇ ਝੁਕਾ ਦਿਓਗੇ। ਮੋਟੇ ਬੱਦਲ ਹੁਨਾਲ ਦੀ ਗਰਮੀ ਨੂੰ ਰੋਕਦੇ ਹਨ। ਇਸੇ ਤਰ੍ਹਾਂ ਤੁਸੀਂ ਦੁਸ਼ਮਣ ਦੀਆਂ ਭਿਆਨਕ ਚੀਖਾਂ ਰੋਕ ਦਿਓਗੇ।
6 ਉਸ ਸਮੇਂ, ਸਰਬ ਸ਼ਕਤੀਮਾਨ ਯਹੋਵਾਹ ਇੱਕ ਪਰਬਤ ਉਤਲੇ ਸਮੂਹ ਲੋਕਾਂ ਨੂੰ ਦਾਅਵਤ ਦੇਵੇਗਾ। ਦਾਅਵਤ ਉੱਤੇ ਬਹੁਤ ਉੱਤਮ ਖਾਣੇ ਅਤੇ ਸ਼ਰਾਬਾਂ ਹੋਣਗੀਆਂ। ਮਾਸ ਬਹੁਤ ਨਰਮ ਅਤੇ ਚੰਗਾ ਹੋਵੇਗਾ।7 ਪਰ ਹੁਣ, ਸਾਰੀਆਂ ਕੌਮਾਂ ਅਤੇ ਲੋਕਾਂ ਨੂੰ ਇੱਕ ਪਰਦੇ ਨੇ ਕਜਿਆ ਹੋਇਆ ਹੈ। ਇਸ ਪਰਦੇ ਦਾ ਨਾਮ ਹੈ "ਮੌਤ" ਉਹ (ਯਹੋਵਾਹ) ਇਸ ਪਰਬਤ ਉੱਤੋਂ ਇਹ ਕੱਜਣ ਹਟਾੇਗਾ।8 ਪਰ ਮੌਤ ਨੂੰ ਸਦਾ ਲਈ ਤਬਾਹ ਕਰ ਦਿੱਤਾ ਜਾਵੇਗਾ। ਅਤੇ ਯਹੋਵਾਹ, ਮੇਰਾ ਮਾਲਿਕ, ਹਰ ਚਿਹਰੇ ਤੋਂ ਹਰ ਅਬਰੂ ਪੂੰਝ ਦੇਵੇਗਾ। ਅਤੀਤ ਵਿੱਚ ਉਸਦੇ ਸਾਰੇ ਲੋਕ ਉਦਾਸ ਸਨ। ਪਰ ਪਰਮੇਸ਼ੁਰ ਇਸ ਧਰਤੀ ਦੀ ਉਦਾਸੀ ਨੂੰ ਦੂਰ ਕਰ ਦੇਵੇਗਾ। ਇਹ ਸਾਰਾ ਕੁਝ ਵਾਪਰੇਗਾ ਕਿਉਂ ਕਿ ਯਹੋਵਾਹ ਨੇ ਆਖਿਆ ਸੀ ਕਿ ਇਹ ਵਾਪਰੇਗਾ।
9 ਉਸ ਸਮੇਂ, ਆਖਣਗੇ ਲੋਕ, "ਇੱਥੇ ਹੈ ਸਾਡਾ ਪਰਮੇਸ਼ੁਰ! ਉਹੀ ਹੈ ਉਹ ਜਿਸਦੀ ਸਾਨੂੰ ਉਡੀਕ ਸੀ ਉਹ ਸਾਨੂੰ ਬਚਾਉਣ ਲਈ ਆ ਗਿਆ ਹੈ। ਅਸੀਂ ਆਪਣੇ ਯਹੋਵਾਹ ਨੂੰ ਉਡੀਕਦੇ ਰਹੇ ਹਾਂ। ਇਸ ਲਈ ਅਸੀਂ ਖੁਸ਼ੀ ਮਨਾਵਾਂਗੇ ਤੇ ਪ੍ਰਸੰਨ ਹੋਵਾਂਗੇ ਜਦੋਂ ਯਹੋਵਾਹ ਅਸਾਂ ਨੂੰ ਬਚਾਵੇਗਾ।"10 ਯਹੋਵਾਹ ਦੀ ਸ਼ਕਤੀ ਇਸ ਪਰਬਤ ਉੱਤੇ ਹੈ। ਅਤੇ ਮੋਆਬ ਨੂੰ ਹਰਾ ਦਿੱਤਾ ਜਾਵੇਗਾ। ਯਹੋਵਾਹ ਦੁਸ਼ਮਣ ਨੂੰ ਲਿਤਾੜ ਦੇਵੇਗਾ। ਇਹ ਕੂੜੇ ਕਰਕਟ ਦੇ ਤੀਲਿਆਂ ਦੇ ਢੇਰ ਉੱਤੇ ਤੁਰਨ ਵਾਂਗ ਹੋਵੇਗਾ ।11 ਯਹੋਵਾਹ ਆਪਣੀਆਂ ਬਾਹਾਂ ਫ਼ੈਲਾਵੇਗਾ।ਤੈਰਨ ਵਾਲੇ ਬੰਦੇ ਵਾਂਗ। ਫ਼ੇਰ ਯਹੋਵਾਹ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰੇਗਾ ਜਿਨ੍ਹਾਂ ਉੱਤੇ ਲੋਕਾਂ ਨੂੰ ਗੁਮਾਨ ਹੈ। ਯਹੋਵਾਹ ਉਨ੍ਹਾਂ ਸਮੂਹ ਖੂਬਸੂਰਤ ਚੀਜ਼ਾਂ ਨੂੰ ਇਕੱਠੀਆਂ ਕਰੇਗਾ ਜਿਹੜੀਆਂ ਉਨ੍ਹਾਂ ਨੇ ਬਣਾਈਆਂ। ਅਤੇ ਉਹ ਇਨ੍ਹਾਂ ਚੀਜ਼ਾਂ ਨੂੰ ਦੂਰ ਸੁੱਟ ਦੇਵੇਗਾ।12 ਯਹੋਵਾਹ ਲੋਕਾਂ ਦੀਆਂ ਉੱਚੀਆਂ ਦੀਵਾਰਾਂ ਅਤੇ ਸੁਰਖਿਅਤ ਟਿਕਾਣਿਆਂ ਨੂੰ ਤਬਾਹ ਕਰ ਦੇਵੇਗਾ। ਯਹੋਵਾਹ ਉਨ੍ਹਾਂ ਨੂੰ ਧਰਤੀ ਉੱਤੇ ਧੂੜ ਅੰਦਰ ਹੇਠਾਂ ਸੁੱਟ ਦੇਵੇਗਾ।