the Week of Proper 28 / Ordinary 33
Click here to join the effort!
Read the Bible
ਬਾਇਬਲ
ਯਸਈਆਹ 24
1 ਦੇਖੋ! ਯਹੋਵਾਹ ਇਸ ਧਰਤੀ ਨੂੰ ਤਬਾਹ ਕਰ ਦੇਵੇਗਾ। ਯਹੋਵਾਹ ਧਰਤੀ ਤੋਂ ਹਰ ਚੀਜ਼ ਨੂੰ ਪੂਰੀ ਤਰ੍ਹਾਂ ਪਾਕ ਕਰ ਦੇਵੇਗਾ। ਯਹੋਵਾਹ ਲੋਕਾਂ ਨੂੰ ਦੂਰ ਜਾਣ ਲਈ ਮਜ਼ਬੂਰ ਕਰ ਦੇਵੇਗਾ।2 ਉਸ ਸਮੇਂ, ਸਧਾਰਣ ਬੰਦੇ ਅਤੇ ਜਾਜਕ ਇੱਕੋ ਜਿਹੇ ਹੋਣਗੇ। ਗੁਲਾਮ ਅਤੇ ਮਾਲਿਕ ਇੱਕੋ ਜਿਹੇ ਹੋਣਗੇ। ਦਾਸੀਆਂ ਅਤੇ ਉਨ੍ਹਾਂ ਦੀਆਂ ਮਾਲਕਣਾਂ ਇੱਕੋ ਜਿਹੀਆਂ ਹੋਣਗੀਆਂ। ਖਰੀਦਣ ਵਾਲੇ ਅਤੇ ਵੇਚਣ ਵਾਲੇ ਇੱਕੋ ਜਿਹੇ ਹੋਣਗੇ। ਕਰਜ਼ਾ ਲੈਣ ਵਾਲੇ ਅਤੇ ਕਰਜ਼ਾ ਦੇਣ ਵਾਲੇ ਇਕੋ ਜਿਹੇ ਹੋਣਗੇ। ਬੈਂਕਰ ਅਤੇ ਬੈਂਕ ਤੋਂ ਕਰਜ਼ਾ ਲੈਣ ਵਾਲੇ ਇੱਕੋ ਜਿਹੇ ਹੋਣਗੇ।3 ਸਾਰੇ ਹੀ ਲੋਕ ਧਰਤੀ ਤੋਂ ਧੱਕ ਦਿੱਤੇ ਜਾਣਗੇ। ਸਾਰੀ ਦੌਲਤ ਖੋਹ ਲਈ ਜਾਵੇਗੀ। ਇਹ ਇਸ ਲਈ ਵਾਪਰੇਗਾ ਕਿਉਂ ਕਿ ਇਹ ਯਹੋਵਾਹ ਦਾ ਆਦੇਸ਼ ਸੀ।4 ਦੇਸ਼ ਸੱਖਣਾ ਅਤੇ ਉਦਾਸ ਹੋ ਜਾਵੇਗਾ। ਦੁਨੀਆਂ ਖਾਲੀ ਅਤੇ ਕਮਜ਼ੋਰ ਹੋ ਜਾਵੇਗੀ। ਇਸ ਧਰਤੀ ਦੇ ਮਹਾਨ ਆਗੂ ਕਮਜ਼ੋਰ ਹੋ ਜਾਣਗੇ।5 ਧਰਤੀ ਦੇ ਲੋਕਾਂ ਨੇ ਧਰਤੀ ਨੂੰ ਨਾਪਾਕ ਕਰ ਦਿੱਤਾ ਹੈ। ਇਹ ਕਿਵੇਂ ਹੋਵੇਗਾ? ਲੋਕਾਂ ਨੇ ਪਰਮੇਸ਼ੁਰ ਦੀਆਂ ਸਾਖੀਆਂ ਦੇ ਖਿਲਾਫ਼ ਗ਼ਲਤ ਗੱਲਾਂ ਕੀਤੀਆਂ। ਲੋਕਾਂ ਨੇ ਪਰਮੇਸ਼ੁਰ ਦੇ ਬਿਵਸਬਾ ਨੂੰ ਨਹੀਂ ਮੰਨਿਆ। ਲੋਕਾਂ ਨੇ ਬਹੁਤ ਚਿਰ ਪਹਿਲਾਂ ਪਰਮੇਸ਼ੁਰ ਨਾਲ ਇੱਕ ਇਕਰਾਰਨਾਮਾ ਕੀਤਾ ਸੀ, ਪਰ ਉਨ੍ਹਾਂ ਲੋਕਾਂ ਨੇ ਪਰਮੇਸ਼ੁਰ ਨਾਲ ਕੀਤੇ ਉਸ ਇਕਰਾਰ ਨੂੰ ਤੋੜ ਦਿੱਤਾ।6 ਇਸ ਧਰਤੀ ਤੇ ਰਹਿਣ ਵਾਲੇ ਲੋਕ ਗ਼ਲਤ ਕੰਮ ਕਰਨ ਦੇ ਦੋਸ਼ੀ ਹਨ ਇਸ ਲਈ ਪਰਮੇਸ਼ੁਰ ਨੇ ਧਰਤੀ ਨੂੰ ਤਬਾਹ ਕਰਨ ਦਾ ਇਕਰਾਰ ਕੀਤਾ। ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ। ਸਿਰਫ਼ ਬੋੜੇ ਜਿਹੇ ਲੋਕ ਹੀ ਬਚਣਗੇ।7 ਅੰਗੂਰੀ ਵੇਲਾਂ ਮਰ ਰਹੀਆਂ ਹਨ। ਨਵੀਂ ਸ਼ਰਾਬ ਖਰਾਬ ਹੈ। ਅਤੀਤ ਵਿੱਚ, ਲੋਕ ਪ੍ਰਸੰਨ ਸਨ। ਪਰ ਹੁਣ ਉਹ ਲੋਕ ਉਦਾਸ ਹਨ।8 ਲੋਕਾਂ ਨੇ ਖੁਸ਼ੀ ਜ਼ਾਹਰ ਕਰਨੀ ਛੱਡ ਦਿੱਤੀ ਹੈ। ਸਾਰੀਆਂ ਖੁਸ਼ੀ ਦੀਆਂ ਆਵਾਜ਼ਾਂ ਰੁਕ ਗਈਆਂ ਹਨ। ਢੋਲਾਂ ਅਤੇ ਇਕਾਤਾਰਿਆਂ ਦਾ ਸੰਗੀਤ ਖਤਮ ਹੋ ਗਿਆ ਹੈ।9 ਹੁਣ ਲੋਕ ਸ਼ਰਾਬ ਪੀਁਦੇ ਹੋਏ ਖੁਸ਼ੀ ਦੇ ਗੀਤ ਨਹੀਂ ਗਾਉਂਦੇ। ਬੀਅਰ ਪੀਣ ਵਾਲੇ ਬੰਦੇ ਨੂੰ ਕੌੜੀ ਲਗਦੀ ਹੈ।10 "ਪੂਰਨ ਅਫ਼ਰਾਤਫ਼ਰੀ" ਹੀ ਇਸ ਸ਼ਹਿਰ ਦਾ ਢੁਕਵਾਂ ਨਾਮ ਹੈ। ਸ਼ਹਿਰ ਤਬਾਹ ਕਰ ਦਿੱਤਾ ਗਿਆ ਹੈ। ਲੋਕ ਘਰਾਂ ਵਿੱਚ ਨਹੀਂ ਵੜ ਸਕਦੇ। ਦਰਵਾਜ਼ਿਆਂ ਉੱਤੇ ਰੋਕਾਂ ਲੱਗ ਗਈਆਂ ਹਨ।11 ਲੋਕ ਹਾਲੇ ਵੀ ਬਾਜ਼ਾਰ ਵਿੱਚ ਸ਼ਰਾਬ ਤਲਾਸ਼ ਕਰਦੇ ਹਨ। ਪਰ ਸਾਰੀ ਖੁਸ਼ੀ ਕਿਧਰੇ ਚਲੀ ਗਈ ਹੈ। ਆਨੰਦ ਉੱਡ ਪੁਡ੍ਡ ਗਿਆ ਹੈ।12 ਸ਼ਹਿਰ ਵਿੱਚ ਸਿਰਫ਼ ਤਬਾਹੀ ਹੀ ਰਹਿ ਗਈ ਹੈ। ਦਰਵਾਜ਼ੇ ਵੀ ਚਿਕਨਾਚੂਰ ਹੋ ਗਏ ਹਨ।
13 ਵਾਢੀਆਂ ਵੇਲੇ, ਤੋਂੜਦੇ ਹਨ ਲੋਕ ਜ਼ੈਤੂਨ, ਜ਼ੈਤੂਨ ਦਿਆਂ ਰੁੱਖਾਂ ਤੋਂ। ਪਰ ਟਹਿਣੀਆਂ ਉੱਤੇ ਕੁਝ ਜੈਤੂਨ ਬਚੇ ਹਨ। ਇਸ ਧਰਤੀ ਉਤਲੀਆਂ ਕੌਮਾਂ ਨਾਲ ਕੁਝ ਅਜਿਹਾ ਹੀ ਵਾਪਰੇਗਾ।14 ਬਚੇ ਹੋਏ ਲੋਕ ਚੀਖਣਾ ਸ਼ੁਰੂ ਕਰ ਦੇਣਗੇ। ਉੱਚੀਆਂ ਹੋਣਗੀਆਂ ਚੀਖਾਂ ਉਨ੍ਹਾਂ ਦੀਆਂ ਸਮੁੰਦਰ ਦੇ ਵੀ ਸ਼ੋਰ ਤੋਂ। ਖੁਸ਼ ਹੋਣਗੇ ਉਹ ਯਹੋਵਾਹ ਦੀ ਮਹਾਨਤਾ ਕਾਰਣ।15 ਉਹ ਲੋਕ ਆਖਣਗੇ, "ਪੂਰਬ ਦੇ ਲੋਕੋ, ਯਹੋਵਾਹ ਦੀ ਉਸਤਤ ਕਰੋ! ਦੂਰ ਦੁਰਾਡੇ ਦੇਸ਼ਾਂ ਦੇ ਲੋਕੋ, ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨਾਮ ਦੀ ਉਸਤਤ ਕਰੋ।"
16 ਅਸੀਂ ਧਰਤੀ ਦੇ ਹਰ ਸਬਾਨ ਤੋਂ ਪਰਮੇਸ਼ੁਰ ਦੀ ਉਸਤਤ ਦੇ ਗੀਤ ਸੁਣਾਂਗੇ। ਇਹ ਗੀਤ ਸ਼ੁਭ ਪਰਮੇਸ਼ੁਰ ਦੀ ਉਸਤਤ ਕਰਨਗੇ। ਪਰ ਮੈਂ ਆਖਦਾ ਹਾਂ, "ਕਾਫ਼ੀ ਹੈ! ਮੈਂ ਬਹੁਤ ਕੁਝ ਦੇਖ ਲਿਆ ਹੈ। ਜੋ ਗੱਲਾਂ ਮੈਂ ਦੇਖਦਾ ਹਾਂ, ਭਿਆਨਕ ਹਨ। ਗਦਾਰ ਲੋਕਾਂ ਦੇ ਖਿਲਾਫ਼ ਹੋ ਰਹੇ ਨੇ ਅਤੇ ਉਨ੍ਹਾਂ ਨੂੰ ਦੁੱਖ ਦੇ ਰਹੇ ਨੇ।17 ਮੈਂ ਉਨ੍ਹਾਂ ਲੋਕਾਂ ਲਈ ਖਤਰਾ ਦੇਖਦਾ ਹਾਂ ਜੋ ਇਸ ਧਰਤੀ ਉੱਤੇ ਰਹਿ ਰਹੇ ਨੇ। ਮੈਂ ਡਰ, ਖੱਡਾਂ ਅਤੇ ਜਾਲ ਦੇਖਦਾ ਹਾਂ।18 ਲੋਕ ਖਤਰੇ ਬਾਰੇ ਸੁਣਨਗੇ ਅਤੇ ਉਹ ਭੈਭੀਤ ਹੋ ਜਾਣਗੇ। ਕੁਝ ਲੋਕ ਦੂਰ ਨੱਸ ਜਾਣਗੇ। ਪਰ ਉਹ ਲੋਕ ਖੱਡਾਂ ਵਿੱਚ ਡਿੱਗ ਪੈਣਗੇ ਅਤੇ ਓਥੇ ਫ਼ਸ ਜਾਣਗੇ। ਉਨ੍ਹਾਂ ਵਿੱਚੋਂ ਕੁਝ ਲੋਕ ਖਿਡ੍ਡਾਂ ਵਿੱਚੋਂ ਬਾਹਰ ਨਿਕਲ ਆਉਣਗੇ ਪਰ ਉਹ ਕਿਸੇ ਹੋਰ ਜਾਲ ਵਿੱਚ ਫ਼ਸ ਜਾਣਗੇ।" ਅਕਾਸ਼ ਦੇ ਤੂਫ਼ਾਨੀ ਦਰਵਾਜ਼ੇ ਖੁਲ੍ਹ੍ਹ ਜਾਣਗੇ, ਅਤੇ ਤੂਫ਼ਾਨ ਸ਼ੁਰੂ ਹੋ ਜਾਣਗੇ। ਧਰਤੀ ਦੀਆਂ ਬੁਨਿਆਦਾਂ ਕੰਬ ਜਾਣਗੀਆਂ।19 ਭੁਚਾਲ ਆਉਣਗੇ ਅਤੇ ਧਰਤੀ ਪਾਟ ਜਾਵੇਗੀ।20 ਦੁਨੀਆਂ ਦੇ ਪਾਪ ਬਹੁਤ ਭਾਰੇ ਹਨ। ਇਸ ਲਈ ਧਰਤੀ ਇਸ ਭਾਰ ਹੇਠਾਂ ਦੱਬ ਜਾਵੇਗੀ। ਧਰਤੀ ਕਿਸੇ ਪੁਰਾਣੇ ਮਕਾਨ ਵਾਂਗ ਹਿਲੇਗੀ। ਧਰਤੀ ਕਿਸੇ ਸ਼ਰਾਬੀ ਵਾਂਗ ਡਿੱਗ ਪਵੇਗੀ। ਧਰਤੀ ਆਪਣਾ ਸਫ਼ਰ ਜਾਰੀ ਨਹੀਂ ਰੱਖ ਸਕੇਗੀ।21 ਉਸ ਸਮੇਂ, ਯਹੋਵਾਹ ਅਸਮਾਨੀ ਫ਼ੌਜਾਂ ਨੂੰ ਅਤੇ ਧਰਤੀ ਉਤਲੇ ਰਾਜਿਆਂ ਨੂੰ ਸਜ਼ਾ ਦੇਵੇਗਾ।22 ਬਹੁਤ ਸਾਰੇ ਲੋਕ ਇਕੱਠੇ ਕੀਤੇ ਜਾਣਗੇ, ਉਨ੍ਹਾਂ ਵਿੱਚ ਕੁਝ ਖਾਈ ਅੰਦਰ ਅਤੇ ਕੁਝ ਕੈਦਖਾਨੇ ਵਿੱਚ ਬੰਦ ਕਰ ਦਿੱਤੇ ਗਏ ਹਨ। ਪਰ ਆਖਰਕਾਰ ਲੰਮੇ ਸਮੇਂ ਬਾਦ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ।23 ਯਹੋਵਾਹ ਰਾਜੇ ਵਾਂਗ ਯਰੂਸ਼ਲਮ ਅੰਦਰ ਸੀਯੋਨ ਪਰਬਤ ਉੱਤੇ ਹਕੂਮਤ ਕਰੇਗਾ। ਉਸਦਾ ਪਰਤਾਪ ਵਡਕਿਆਂ ਸਾਮ੍ਹਣੇ ਚਮਕੇਗਾ। ਉਸਦਾ ਪਰਤਾਪ ਇੰਨਾ ਚਮਕੀਲਾ ਹੋਵੇਗਾ ਕਿ ਚੰਨ ਵੀ ਸ਼ਰਮਾ ਜਾਵੇਗਾ। ਸੂਰਜ ਸ਼ਰਮਸਾਰ ਹੋੋ ਜਾਵੇਗਾ।