the Week of Proper 28 / Ordinary 33
Click here to learn more!
Read the Bible
ਬਾਇਬਲ
੨ ਸਮੋਈਲ 4
1 ਜਦੋਂ ਸ਼ਾਊਲ ਦੇ ਪੁੱਤਰ ਈਸ਼ਬੋਸ਼ਬ ਨੇ ਇਹ ਸੁਣਿਆ ਕਿ ਅਬਨੇਰ ਹਬਰੋਨ ਵਿੱਚ ਮਰ ਗਿਆ ਤਾਂ ਈਸ਼ਬੋਸ਼ਬ ਅਤੇ ਉਸਦੇ ਸਾਬੀ ਬਹੁਤ ਘਬਰਾ ਗਏ।2 ਦੋ ਆਦਮੀ ਸ਼ਾਊਲ ਦੇ ਪੁੱਤਰ ਈਸ਼ਬੋਸ਼ਬ ਨੂੰ ਵੇਖਣ ਲਈ ਆਏ। ਇਹ ਦੋਨੋ ਆਦਮੀ ਸੈਨਾ ਵਿੱਚ ਕਪਤਾਨ ਸਨ ਜਿਨ੍ਹਾਂ ਦੇ ਨਾਉਂ ਬਆਨਾਹ ਅਤੇ ਰੇਕਾਬ ਸੀ। ਇਹ ਦੋਨੋ ਬਿਨਯਾਮੀਨ ਦੇ ਵੰਸ਼ ਵਿੱਚੋਂ ਬੇਰੋਬੀ ਰਿਂਮੋਨ ਦੇ ਪੁੱਤਰ ਸਨ। (ਕਿਉਂ ਕਿ ਬੇਰੋਬੀ ਦਾ ਨਗਰ ਵੀ ਬਿਨਯਾਮੀਨ ਪਰਿਵਾਰ-ਸਮੂਹ ਵਿੱਚ ਹੀ ਗਿਣਿਆ ਜਾਂਦਾ ਸੀ।3 ਪਰ ਸਾਰੇ ਬੇਰੋਬੀ ਲੋਕ ਗਿਤ੍ਤਾਯਮ ਨੂੰ ਭੱਜ ਗਏ ਸਨ। ਅਤੇ ਉਹ ਅੱਜ ਤੀਕ ਉਥੋਂ ਦੇ ਪਰਦੇਸੀ ਹੀ ਰਹਿੰਦੇ ਹਨ।)4 ਸ਼ਾਊਲ ਦੇ ਪੁੱਤਰ, ਯੋਨਾਬਾਨ ਦਾ ਇੱਕ ਪੁੱਤਰ ਮਫ਼ੀਬੋਸ਼ਬ ਸੀ। ਮਫ਼ੀਬੋਸ਼ਬ ਉਦੋਂ ਪੰਜਾਂ ਵਰ੍ਹਿਆਂ ਦਾ ਸੀ ਜਦੋਂ ਕਿ ਯਿਜ਼ਰਾੇਲ ਤੋਂ ਇਹ ਖਬਰ ਆਈ ਕਿ ਸ਼ਾਊਲ ਅਤੇ ਯੋਨਾਬਾਨ ਮਾਰੇ ਗਏ ਹਨ। ਉਹ ਔਰਤ ਜੋ ਮਫ਼ੀਬੋਸ਼ਬ ਦੀ ਦੇਖਭਾਲ ਕਰਦੀ ਸੀ ਉਹ ਇੰਨੀ ਡਰੀ ਹੋਈ ਸੀ ਕਿ ਕਿਤੇ ਦੁਸ਼ਮਣ ਇੱਥੇ ਨਾ ਚੜ ਆਉਣ ਕਿ ਉਸਨੇ ਮਫ਼ੀਬੋਸ਼ਬ ਨੂੰ ਕੁਛ੍ਛੜ ਚੁਕਿਆ ਤ੍ਤੇ ਉਥੋਂ ਨੱਸ ਗਈ। ਜਦੋਂ ਉਹ ਨੱਸ ਰਹੀ ਸੀ ਤਾਂ ਉਹ ਉਸਦੇ ਹੱਥੋਂ ਡਿਗਿਆ ਤਾਂ ਉਹ ਦੋਨਾਂ ਲੱਤਾਂ ਤੋਂ ਲਂਗੜਾ ਹੋ ਗਿਆ।5 ਰਿਂਮੋਨ, ਬੇਰੋਬੀ ਦੇ ਪੁੱਤਰ ਰੇਕਾਬ ਅਤੇ ਬਾਆਨਾਹ ਦੁਪਿਹਰ ਵੇਲੇ ਈਸ਼ਬੋਸ਼ਬ ਦੇ ਘਰ ਵੜੇ। ਕਿਉਂ ਕਿ ਗਰਮੀ ਬਹੁਤ ਸੀ ਇਸ ਲਈ ਈਸ਼ਬੋਸ਼ਬ ਅਰਾਮ ਕਰ ਰਿਹਾ ਸੀ।6 ਰੇਕਾਬ ਅਤੇ ਬਆਨਾਹ ਉਸ ਵਕਤ ਘਰ ਵਿੱਚ ਇੰਝ ਵੜੇ ਜਿਵੇਂ ਕਿ ਕਣਕ ਕੱਢਣ ਆਏ ਹੋਣ। ਉਸ ਵਕਤ ਈਸ਼ਬੋਸ਼ਬ ਅਪਣੇ ਸੌਣ ਵਾਲੇ ਕਮਰੇ ਵਿੱਚ ਲੇਟਿਆ ਹੋਇਆ ਸੀ, ਤਾਂ ਉਨ੍ਹਾਂ ਨੇ ਉਸਨੂੰ ਮਾਰ ਕੇ ਵੱਢ ਸੁਟਿਆ। ਫ਼ਿਰ੍ਰ ਉਨ੍ਹਾਂ ਨੇ ਉਸਦਾ ਸਿਰ ਵਢਿਆ ਅਤੇ ਉਸਦਾ ਸਿਰ ਵਢ੍ਢਕੇ ਆਪਣੇ ਨਾਲ ਲੈ ਗਏ। ਅਤੇ ਸਾਰੀ ਰਾਤ ਯਰਦਨ ਘਾਟੀ ਵੱਲੋਂ ਦੀ ਸਫ਼ਰ ਤੈਅ ਕੀਤਾ ਤੇ7 8 ਫ਼ਿਰ ਉਹ ਹਬਰੋਨ ਪਹੁੰਚੇ ਅਤੇ ਉੱਥੇ ਆਕੇ ਈਸ਼ਬੋਸ਼ਬ ਦਾ ਸਿਰ ਦਾਊਦ ਦੇ ਅੱਗੇ ਰੱਖਿਆ।ਰੇਕਾਬ ਅਤੇ ਬਆਨਾਹ ਨੇ ਪਾਤਸ਼ਾਹ ਨੂੰ ਆਖਿਆ, "ਇਹ ਤੁਹਾਡਾ ਵੈਰੀ ਸ਼ਾਊਲ, ਜੋ ਤੁਹਾਡੀ ਜਾਨ ਨੂੰ ਭਾਲਦਾ ਸੀ, ਉਸਦੇ ਪੁੱਤਰ ਈਸ਼ਬੋਸ਼ਬ ਦਾ ਸਿਰ ਹੈ। ਅੱਜ ਯਹੋਵਾਹ ਨੇ ਸਾਡੇ ਪਾਤਸ਼ਾਹ ਦਾ ਬਦਲਾ ਸ਼ਾਊਲ, ਅਤੇ ਉਸਦੀ ਅੰਸ਼ ਤੋਂ ਲੈ ਲਿਆ ਹੈ।'
9 ਪਰ ਦਾਊਦ ਨੇ ਰੇਕਾਬ ਅਤੇ ਉਸਦੇ ਭਰਾ ਬਆਨਾਹ ਨੂੰ ਆਖਿਆ, "ਜਿਉਂਦੇ ਜੀਅ ਯਹੋਵਾਹ ਦੀ ਸੌਂਹ, ਜਿਸਨੇ ਮੇਰੀ ਜਾਨ ਨੂੰ ਸਭਨਾਂ ਦੁੱਖਾਂ ਤੋਂ ਛੁਟਕਾਰਾ ਦਿੱਤਾ।10 ਜਿਸ ਵੇਲੇ ਇੱਕ ਬੰਦੇ ਨੇ ਮੈਨੂੰ ਆਖਿਆ ਕਿ ਵੇਖ, ਸ਼ਾਊਲ ਮਰ ਗਿਆ ਹੈ ਅਤੇ ਉਸਨੇ ਇਹ ਸਮਝਿਆ ਕਿ ਉਹ ਮੈਨੂੰ ਚੰਗੀ ਖਬਰ ਦੇ ਰਿਹਾ ਹੈ ਤਾਂ ਮੈਂ ਉਸ ਨੂੰ ਫ਼ੜਿਆ ਅਤੇ ਸਿਕਲਗ ਵਿੱਚ ਹੀ ਉਸਨੂੰ ਵੱਢ ਸੁਟਿਆ। ਇਹ੍ਹੋ ਇਨਾਮ ਉਸਨੂੰ ਮੈਂ ਇਸ ਖਬਰ ਦੇ ਬਦਲੇ ਦਿੱਤਾ।11 ਇੰਝ ਹੀ ਮੈਂ ਤੁਹਾਨੂੰ ਵੱਢ ਸੁੱਟਾਂਗਾ ਅਤੇ ਇਸ ਧਰਤੀ ਤੋਂ ਨਾਸ ਕਰਾਂਗਾ। ਕਿਉਂ ਕਿ ਤੁਸੀਂ ਇੱਕ ਭਲੇ ਆਦਮੀ ਨੂੰ ਉਸਦੇ ਆਪਣੇ ਹੀ ਘਰ ਵਿੱਚ, ਉਹ ਵੀ ਸੁਤ੍ਤੇ ਪਏ ਨੂੰ ਜੋ ਕਿ ਆਪਣੇ ਹੀ ਘਰ ਵਿੱਚ ਆਪਣੇ ਹੀ ਬਿਸਤਰ ਤੇ ਸੁੱਤਾ ਪਿਆ ਹੈ, ਉਸਨੂੰ ਕਤਲ ਕੀਤਾ ਹੈ।'12 ਤਾਂ ਦਾਊਦ ਨੇ ਨੌਜੁਆਨ ਸਿਪਾਹੀਆਂ ਨੂੰ ਰੇਕਾਬ ਅਤੇ ਬਆਨਾਹ ਨੂੰ ਵੱਢ ਦੇਣ ਦਾ ਹੁਕਮ ਦਿੱਤਾ। ਤਾਂ ਉਨ੍ਹਾਂ ਨੇ ਰੇਕਾਬ ਅਤੇ ਬਆਨਾਹ ਦੇ ਹੱਥ-ਪੈਰ ਵਢ੍ਢਕੇ ਹਬਰੋਨ ਦੇ ਤਲਾਬ ਉੱਤੇ ਲਮਕਾ ਦਿੱਤਾ ਅਤੇ ਈਸ਼ਬੋਸ਼ਬ ਦੇ ਸਿਰ ਨੂੰ ਲੈਕੇ ਉਨ੍ਹਾਂ ਨੇ ਹਬਰੋਨ ਦੇ ਵਿਚਕਾਰ ਅਬਨੇਰ ਦੀ ਕਬਰ ਵਿੱਚ ਉਸਨੂੰ ਦਫ਼ਨਾ ਦਿੱਤਾ।