Lectionary Calendar
Sunday, December 22nd, 2024
the Fourth Week of Advent
Attention!
Take your personal ministry to the Next Level by helping StudyLight build churches and supporting pastors in Uganda.
Click here to join the effort!

Read the Bible

ਬਾਇਬਲ

੨ ਸਮੋਈਲ 3

1 ਸ਼ਾਊਲ ਅਤੇ ਦਾਊਦ ਦੇ ਪਰਿਵਾਰ ਦਰਮਿਆਨ ਕਾਫ਼ੀ ਲੰਬਾ ਅਰਸਾ ਜੰਗ ਚਲਦੀ ਰਹੀ। ਦਾਊਦ ਦਿਨ ਭਰ ਦਿਨ ਤਾਕਤਵਰ ਹੁੰਦਾ ਗਿਆ ਅਤੇ ਸ਼ਾਊਲ ਦਾ ਘਰਾਣਾ ਦਿਨ ਭਰ ਦਿਨ ਕਮਜ਼ੋਰ।ਹਬਰੋਨ ਵਿੱਚ ਦਾਊਦ ਦੇ ਛੇ ਬੱਚੇ ਪੈਦਾ ਹੋਏ2 ਦਾਊਦ ਨੇ ਫ਼ਿਰ ਹਬਰੋਨ ਵਿੱਚ ਪੁੱਤਰ ਜਨਮੇ ਜਿਨ੍ਹਾਂ ਵਿੱਚੋਂ ਪਲੇਠੇ ਪੁੱਤਰ ਦਾ ਨਾਉਂ ਅਮਨੋਨ ਸੀ ਜਿਸ ਦੀ ਮਾਂ ਦਾ ਨਾਉਂ ਯਿਜ਼ਰੇਲਣ ਅਹੀਨੋਅਮ ਸੀ।3 ਅਤੇ ਦੂਜਾ ਪੁੱਤਰ ਕਰਮਲੀ ਨਾਬਾਲ ਦੀ ਬੇਵਾ ਬੀਬੀ ਅਬੀਗੈਲ ਦੇ ਕੁਖੋਁ ਹੋਇਆ, ਜਿਸ ਦਾ ਨਾਉਂ ਕਿਲਆਬ ਸੀ। ਤੀਜੇ ਪੁੱਤਰ ਦਾ ਨਾਉਂ ਅਬਸ਼ਾਲੋਮ ਸੀ। ਅਬਸ਼ਾਲੋਮ ਦੀ ਮਾਂ ਗਸ਼ੂਰ ਦੇ ਰਾਜੇ ਤਲਮਈ ਦੀ ਧੀ ਮਆਕਾਹ ਦੇ ਕੁਖੋਁ ਸੀ।4 ਦਾਊਦ ਦੇ ਚੌਬੇ ਪੁੱਤਰ ਦਾ ਨਾਉਂ ਅਦੋਨਿਯ੍ਯਾਹ ਸੀ ਅਤੇ ਉਹ ਹਗ੍ਗੀਬ ਦਾ ਪੁੱਤਰ ਸੀ। ਉਸਦੇ ਪੰਜਵੇਂ ਪੁੱਤਰ ਦਾ ਨਾਉਂ ਸੀ ਸਫ਼ਟਯਾਹ ਜੋ ਕਿ ਅਬੀਟਾਲ ਦੇ ਕੁਖੋਁ ਸੀ।5 ਛੇਵੇਂ ਪੁੱਤਰ ਦਾ ਨਾਉਂ ਸੀ ਯਿਬਰਆਮ। ਯਿਬਰਆਮ ਅਗਲਾਹ ਦੇ ਕੁਖੋਁ ਸੀ ਜੋ ਕਿ ਦਾਊਦ ਦੀ ਪਤਨੀ ਸੀ। ਦਾਊਦ ਦੇ ਇਹ ਛੇ ਪੁੱਤਰ ਹਬਰੋਨ ਵਿੱਚ ਜੰਮੇ।6 ਸ਼ਾਊਲ ਦੀ ਸੈਨਾ ਵਿੱਚ ਅਬਨੇਰ ਦਿਨੋ-ਦਿਨ ਤਾਕਤਵਰ ਹੁੰਦਾ ਗਿਆ ਜਦ ਕਿ ਸ਼ਾਊਲ ਅਤੇ ਦਾਊਦ ਦੇ ਘਰਾਣੇ ਆਪਸ ਵਿੱਚ ਲੜਦੇ ਰਹੇ।

7 ਸ਼ਾਊਲ ਦੀ ਇੱਕ ਦਾਸੀ ਸੀ ਰਿਜ਼ਪਾਹ ਜੋ ਕਿ ਅਯ੍ਯਾਹ ਦੀ ਧੀ ਸੀ। ਈਸ਼ਬੋਸ਼ਬ ਨੇ ਅਬਨੇਰ ਨੂੰ ਆਖਿਆ, "ਤੂੰ ਮੇਰੇ ਪਿਉ ਦੀ ਨੌਕਰਾਣੀ ਨਾਲ ਸੰਭੋਗ ਕਿਉਂ ਕੀਤਾ?'8 ਅਬਨੇਰ ਨੇ ਈਸ਼ਬੋਸ਼ਬ ਦੀ ਇਸ ਗੱਲ ਤੇ ਗੁੱਸੇ9 ਚ ਆਕੇ ਆਖਿਆ, "ਮੈਂ ਸ਼ਾਊਲ ਅਤੇ ਉਸਦੇ ਪਰਿਵਾਰ ਦਾ ਵਫ਼ਾਦਾਰ ਰਿਹਾ ਹਾਂ। ਮੈਂ ਤੁਹਾਨੂੰ ਦਾਊਦ ਦੇ ਹਵਾਲੇ ਨਾ ਕੀਤਾ ਤੇ ਨਾ ਹੀ ਮੈਂ ਉਸਨੂੰ ਤੁਹਾਨੂੰ ਹਰਾਉਣ ਦਿੱਤਾ। ਮੈਂ ਯਹੂਦਾਹ ਲਈ ਕੰਮ ਕਰ ਰਿਹਾ ਕੋਈ ਗਦ੍ਦਾਰ ਨਹੀਂ ਹਾਂ। ਪਰ ਹੁਣ ਤੂੰ ਮੇਰੇ ਤੇ ਇਲਜਾਮ ਲੱਗਾ ਰਿਹਾ ਹੈਂ ਕਿ ਅਜਿਹੀ ਮੰਦੀ ਗੱਲ ਕੀਤੀ।9 ਪਰਮੇਸ਼ੁਰ ਅਬਨੇਰ ਨਾਲ ਅਜਿਹਾ ਹੀ ਕਰੇ, ਸਗੋਂ ਇਸ ਨਾਲੋਂ ਵੀ ਵਧੀਕ ਕਰੇ ਜੇ ਮੈਂ ਜਿਕਰ ਯਹੋਵਾਹ ਨੇ ਦਾਊਦ ਨਾਲ ਸਹੁੰ ਖਾਧੀ ਹੈ, ਉਸੇ ਤਰ੍ਹਾਂ ਕੰਮ ਨਾ ਕਰਾਂ। ਰਾਜ ਨੂੰ ਸ਼ਾਊਲ ਦੇ ਘਰਾਣੇ ਤੋਂ ਵੱਖਰਾ ਕਰ ਦੇਵਾਂ ਅਤੇ ਦਾਊਦ ਦੀ ਗੱਦੀ ਨੂੰ ਇਸਰਾਏਲ ਉੱਪਰ ਅਤੇ ਯਹੂਦਾਹ ਉੱਤੇ ਦਾਨ ਤੋਂ ਲੈਕੇ ਬੇਰਸ਼ਬਾ ਤੀਕ ਟਿਕਾ ਦੇਵਾਂ।'10 11 ਫ਼ਿਰ ਈਸ਼ਬੋਸ਼ਬ ਉਹਦੇ ਸਾਮ੍ਹਣੇ ਕੋਈ ਉੱਤਰ ਨਾ ਦੇ ਸਕਿਆ, ਅਤੇ ਉਸਤੋਂ ਬਹੁਤ ਭੈਅ ਖਾਣ ਲੱਗਾ।12 ਅਬਨੇਰ ਨੇ ਦਾਊਦ ਵੱਲ ਸੰਦੇਸ਼ਵਾਹਕ ਭੇਜੇ ਅਤੇ ਕਿਹਾ, "ਤੂੰ ਕੀ ਸੋਚਦਾ ਹੈਂ ਕਿ ਇਸ ਦੇਸ਼ ਉੱਪਰ ਕਿਸਨੂੰ ਰਾਜ ਕਰਨਾ ਚਾਹੀਦਾ ਹੈ? ਮੇਰੇ ਨਾਲ ਆਪਣਾ ਇੱਕ ਇਕਰਾਰਨਾਮਾ ਕਰ ਤਾਂ ਮੈਂ ਤੈਨੂੰ ਸਾਰੇ ਇਸਰਾਏਲ ਉੱਪਰ ਸ਼ਾਸਨ ਕਰਨ ਵਿੱਚ ਮਦਦ ਕਰਾਂਗਾ।'13 ਦਾਊਦ ਨੇ ਆਖਿਆ, "ਸਤ ਬਚਨ! ਮੈਂ ਤੇਰੇ ਨਾਲ ਇਕਰਾਰਨਾਮਾ ਕਰਾਂਗਾ ਪਰ ਤੇਰੇ ਕੋਲੋਂ ਮੈਂ ਇੱਕ ਗੱਲ ਮਂਗਦਾ ਹਾਂ ਕਿ ਜਦ ਤੱਕ ਤੂੰ ਸ਼ਾਊਲ ਦੀ ਧੀ ਮੀਕਲ ਨੂੰ ਮੇਰੇ ਕੋਲ ਨਾ ਲੈ ਆਵੇਂ ਆਪਣਾ ਮੂੰਹ ਨਾ ਵਿਖਾਵੀਁ।'14 ਦਾਊਦ ਨੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਬ ਵੱਲ ਸੰਦੇਸ਼ਵਾਹਕ ਭੇਜੇ। ਦਾਊਦ ਨੇ ਕਿਹਾ, "ਮੇਰੀ ਪਤਨੀ ਮੀਕਲ ਨੂੰ, ਜੋ ਮੈਂ ਫ਼ਲਿਸਤੀਆਂ ਦੀਆਂ ਸੌ ਜਾਨਾਂ ਦੇਕੇ ਵਿਆਹੀ ਸੀ, ਮੇਰੇ ਹੱਥ ਸੌਂਪ ਦੇ।'15 ਤੱਦ ਈਸ਼ਬੋਸ਼ਬ ਨੇ ਉਨ੍ਹਾਂ ਆਦਮੀਆਂ ਨੂੰ ਕਿਹਾ ਕਿ ਜਾਵੋ ਅਤੇ ਲਾਵਿਸ਼ ਦੇ ਪੁੱਤਰ ਫ਼ਲਟੀੇਲ ਜੋ ਮੀਕਲ ਦਾ ਪਤੀ ਹੈ, ਉਸ ਕੋਲੋਂ ਖੋਹ ਲਿਆਵੋ।16 ਮੀਕਲ ਦਾ ਪਤੀ ਫ਼ਲਟੀੇਲ ਉਸ ਨੇ ਨਾਲ ਹੀ ਗਿਆ। ਉਹ ਮੀਕਲ ਦੇ ਨਾਲ ਬਹੁਰੀਮ ਤੀਕ ਰੋਦਾ ਹੋਇਆ ਨਾਲ-ਨਾਲ ਤੁਰਿਆ। ਪਰ ਅਬਨੇਰ ਨੇ ਫ਼ਲਟੀੇਲ ਨੂੰ ਕਿਹਾ, "ਜਾ, ਹੁਣ ਤੂੰ ਵਾਪਸ ਪਰਤ ਜਾ।' ਤਾਂ ਉਹ ਵਾਪਸ ਘਰ ਨੂੰ ਮੁੜ ਗਿਆ।17 ਅਬਨੇਰ ਨੇ ਇਸਰਾਏਲ ਦੇ ਆਗੂਆਂ ਨੂੰ ਸੰਦੇਸ਼ਾ ਭੇਜਿਆ ਅਤੇ ਕਿਹਾ, "ਤੁਸੀਂ ਦਾਊਦ ਨੂੰ ਆਪਣਾ ਪਾਤਸ਼ਾਹ ਬਨਾਉਣਾ ਚਾਹੁੰਦੇ ਸੀ।18 ਹੁਣ ਇਹ ਕਰ ਲਵੋ। ਯਹੋਵਾਹ ਦਾਊਦ ਬਾਰੇ ਗੱਲ ਕਰ ਰਿਹਾ ਸੀ ਜਦੋਂ ਉਸਨੇ ਆਖਿਆ ਸੀ,19 ਅਬਨੇਰ ਨੇ ਬਿਨਯਾਮੀਨ ਦੇ ਪਰਿਵਾਰ-ਸਮੂਹ ਅਤੇ ਦਾਊਦ ਨਾਲ ਗੱਲ ਕੀਤੀ ਜੋ ਕਿ ਹਬਰੋਨ ਵਿਖੇ ਸੀ। ਅਬਨੇਰ ਨੇ ਜੋ ਵੀ ਗੱਲਾਂ ਇਨ੍ਹਾਂ ਲੋਕਾਂ ਨਾਲ ਕੀਤੀਆਂ ਉਹ ਇਸਰਾਏਲ ਦੇ ਲੋਕਾਂ ਨੂੰ ਚੰਗੀਆਂ ਲੱਗੀਆਂ।20 ਤੱਦ ਅਬਨੇਰ ਹਬਰੋਨ ਵਿੱਚ ਦਾਊਦ ਕੋਲ ਆਇਆ ਅਤੇ ਆਪਣੇ ਨਾਲ21 ਅਬਨੇਰ ਨੇ ਦਾਊਦ ਨੂੰ ਕਿਹਾ, "ਮੇਰੇ ਯਹੋਵਾਹ ਅਤੇ ਪਾਤਸ਼ਾਹ, ਮੈਨੂੰ ਹੁਣ ਜਾਣ ਦੀ ਇਜਾਜ਼ਤ ਦੇ ਤਾਂ ਜੋ ਮੈਂ ਸਾਰੇ ਇਸਰਾਏਲੀਆਂ ਨੂੰ ਲੈਕੇ ਆਵਾਂ ਤਾਂ ਜੋ ਉਹ ਤੇਰੇ ਨਾਲ ਇਕਰਾਰਨਾਮਾ ਪੂਰਾ ਕਰਨ ਅਤੇ ਜਿਵੇਂ ਤੂੰ ਚਾਹੁੰਦਾ ਹੈਂ, ਉਸੇ ਤਰ੍ਹਾਂ ਤੂੰ ਸਾਰੇ ਇਸਰਾਏਲੀਆਂ ਉੱਪਰ ਰਾਜ ਕਰੇਁ।'ਤਾਂ ਦਾਊਦ ਨੇ ਅਬਨੇਰ ਨੂੰ ਜਾਣ ਦਿੱਤਾ ਅਤੇ ਉਹ ਸ਼ਾਂਤੀ ਨਾਲ ਉਥੋਂ ਪਰਤ ਆਇਆ।

22 ਉਸ ਵਕਤ ਦਾਊਦ ਦੇ ਸੇਵਕ ਅਤੇ ਯੋਆਬ ਲੜਾਈ ਤੋਂ ਵਾਪਸ ਮੁੜੇ। ਉਨ੍ਹਾਂ ਕੋਲ ਬਹੁਤ ਕੀਮਤੀ ਪਦਾਰਬ ਸਨ ਜਿਹੜੇ ਕਿ ਉਹ ਵੈਰੀਆਂ ਤੋਂ ਲੁੱਟ ਕੇ ਲਿਆਏ ਸਨ। ਅਬਨੇਰ ਨੂੰ ਉਸ ਵਕਤ ਦਾਊਦ ਨੇ ਸ਼ਾਂਤੀ ਨਾਲ ਤੋਂਰ ਦਿੱਤਾ ਸੀ। ਇਸ ਲਈ ਉਦੋਂ ਹਬਰੋਨ ਵਿੱਚ, ਦਾਊਦ ਕੋਲ, ਅਬਨੇਰ ਨਹੀਂ ਸੀ।23 ਯੋਆਬ ਅਤੇ ਉਸਦੀ ਸਾਰੀ ਸੈਨਾ ਉਸ ਵਕਤ ਹਬਰੋਨ ਪਹੁੰਚੀ। ਸੈਨਾ ਨੇ ਯੋਆਬ ਨੂੰ ਕਿਹਾ, "ਨੇਰ ਦਾ ਪੁੱਤਰ ਅਬਨੇਰ ਪਾਤਸ਼ਾਹ ਕੋਲ ਆਇਆ ਸੀ ਅਤੇ ਦਾਊਦ ਨੇ ਉਸਨੂੰ ਸ਼ਾਂਤੀ ਨਾਲ ਵਾਪਸ ਤੋਂਰ ਦਿੱਤਾ ਹੈ।'24 ਯੋਆਬ ਨੇ ਪਾਤਸ਼ਾਹ ਕੋਲ ਆਕੇ ਆਖਿਆ, "ਇਹ ਤੂੰ ਕੀ ਕੀਤਾ? ਅਬਨੇਰ ਤੇਰੇ ਕੋਲ ਆਇਆ ਅਤੇ ਤੂੰ ਉਸਨੂੰ ਬਿਨਾ ਕੋਈ ਕਸ਼ਟ ਪਹੁੰਚਾੇ ਵਾਪਸ ਜਾਣ ਦਿੱਤਾ? ਭਲਾ ਕਿਉਂ?25 ਤੂੰ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦਾ ਹੈਂ, ਜੋ ਤੇਰੇ ਨਾਲ ਧੋਖਾ ਕਰਨ ਅਤੇ ਤੂੰ ਕੀ ਕੁਝ ਕਰਦਾ ਹੈਂ, ਇਸ ਸਭ ਦੀ ਸੂਹ ਲੈਣ ਲਈ, ਉਹ ਤੇਰੇ ਕੋਲ ਆਇਆ ਸੀ?'26 ਫ਼ਿਰ ਜਦ ਯੋਆਬ ਦਾਊਦ ਕੋਲੋਂ ਨਿਕਲ ਆਇਆ ਤਾਂ ਉਸਨੇ ਅਬਨੇਰ ਦੇ ਮਗਰ ਸੰਦੇਸ਼ਵਾਹਕ ਭੇਜੇ ਅਤੇ ਉਨ੍ਹਾਂ ਨੇ ਉਸਨੂੰ ਸਿਰਾਹ ਦੇ ਖੂਹ ਕੋਲ ਪਕੜ ਲਿਆ ਅਤੇ ਉਥੋਂ ਮੋੜ ਲਿਆਏ। ਪਰ ਦਾਊਦ ਨੂੰ ਇਸ ਦੀ ਖਬਰ ਨਹੀਂ ਸੀ। ਉਹ ਇਸ ਗੱਲ ਤੋਂ ਨਾਵਾਕਿਫ਼ ਸੀ।27 ਜਦੋਂ ਅਬਨੇਰ ਹਬਰੋਨ ਵਿੱਚ ਮੁੜ ਆਇਆ ਤਾਂ ਯੋਆਬ ਉਸਦੇ ਨਾਲ ਹੌਲੀ ਜਿਹੀ ਇੱਕ ਗੱਲ ਕਰਨ ਲਈ ਉਸਨੂੰ ਡਿਓੜੀ ਦੀ ਇੱਕ ਨੁਕਰ ਵਿੱਚ ਇੱਕ ਪਾਸੇ ਵੱਲ ਲੈ ਗਿਆ ਅਤੇ ਉੱਥੇ ਉਸਦੀ ਪੰਜਵੀਁ ਪਸਲੀ ਦੇ ਹੇਠ, ਆਪਣੇ ਭਰਾ ਅਸਾਹੇਲ ਦੇ ਖੂਨ ਦੇ ਬਦਲੇ ਅਜਿਹਾ ਮਾਰਿਆ ਕਿ ਉਹ ਉੱਥੇ ਹੀ ਮਰ ਗਿਆ। ਇਉਂ ਯੋਆਬ ਨੇ ਅਬਨੇਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ।28 ਬਾਅਦ ਵਿੱਚ ਜਦੋਂ ਦਾਊਦ ਨੂੰ ਖਬਰ ਹੋਈ ਤਾਂ ਉਸ ਕਿਹਾ, "ਮੇਰਾ ਰਾਜ ਅਤੇ ਮੈਂ, ਨੇਰ ਦੇ ਪੁੱਤਰ ਅਬਨੇਰ ਦੀ ਮੌਤ ਬਾਰੇ ਅਣਜਾਣ ਅਤੇ ਮਾਸੂਮ ਹਾਂ, ਇਹ ਗੱਲ ਯਹੋਵਾਹ ਜਾਣਦਾ ਹੈ ਕਿ29 ਇਸ ਮੌਤ ਦੇ ਕਾਰਣ ਤੇ ਦੋਸ਼ੀ ਯੋਆਬ ਅਤੇ ਉਸਦਾ ਪਰਿਵਾਰ ਹੈ। ਇਸ ਕਾਰਣ ਯੋਆਬ ਅਤੇ ਉਸਦੇ ਪਰਿਵਾਰ ਦੇ ਸਿਰ ਮੁਸੀਬਤਾਂ ਆਉਣਗੀਆਂ ਅਤੇ ਉਸਦੇ ਸਾਰੇ ਘਰਾਣੇ ਉੱਪਰ ਬੀਮਾਰੀ ਅਤੇ ਕੋਈ ਅਜਿਹਾ ਲਹੂ ਵਗੇਗਾ ਤੇ ਕੋੜ ਹੋਵੇਗਾ ਕੋਈ ਸੋਟੀ ਫ਼ੜਕੇ ਤੁਰੇਗਾ ਅਤੇ ਕੋਈ ਤਲਵਾਰ ਨਾਲ ਵਢਿਆ ਜਾਵੇਗਾ। ਤੇ ਕੋਈ ਭੁੱਖ ਮਰੀ ਨਾਲ ਰੋਟੀ ਦੇ ਅਧੀਨ ਹੋਵੇਗਾ।'30 ਸੋ ਯੋਆਬ ਅਤੇ ਉਸਦੇ ਭਰਾ ਅਬੀਸ਼ਈ ਨੇ ਅਬਨੇਰ ਨੂੰ ਮਾਰ ਸੁਟਿਆ ਇਸ੍ਸ ਲਈ ਕਿਉਂ ਕਿ ਉਸਨੇ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਗਿਬਓਨ ਵਿੱਚ ਲੜਾਈ ਦੇ ਵਿੱਚ ਵੱਢ ਸੁਟਿਆ ਸੀ।31 ਦਾਊਦ ਨੇ ਯੋਆਬ ਅਤੇ ਉਸਦੇ ਸਾਰੇ ਸਾਥੀਆਂ ਨੂੰ ਕਿਹਾ, "ਆਪਣੇ ਵਸਤਰ ਫ਼ਾੜ ਸੁੱਟੋ ਅਤੇ ਉਦਾਸੀ ਦੇ ਵਸਤਰ ਧਾਰਨ ਕਰੋ। ਅਬਨੇਰ ਲਈ ਸ਼ੋਕ ਪ੍ਰਗਟ ਕਰੋ।' ਉਨ੍ਹਾਂ ਨੇ ਅਬਨੇਰ ਨੂੰ ਹਬਰੋਨ ਵਿੱਚ ਦਫ਼ਨਾਇਆ। ਪਾਤਸ਼ਾਹ ਉੱਚੀ ਆਵਾਜ਼ ਵਿੱਚ ਅਬਨੇਰ ਦੀ ਕਬਰ ਉੱਪਰ ਰੋਇਆ ਅਤੇ ਸਾਰੇ ਲੋਕ ਵੀ ਰੋਏ।32 33 ਪਾਤਸ਼ਾਹ ਨੇ ਅਬਨੇਰ ਦੀ ਮੌਤ ਤੇ ਸ਼ੋਕ ਗੀਤ ਨਾਲ ਉਸ ਲਈ ਅਲ੍ਹਾਹੁਣੀ ਗਾਈ ਅਤੇ ਆਖਿਆ:"ਹਾਏ ਅਬਨੇਰ! ਕੀ ਤੂੰ ਇੱਕ ਮੂਰਖ ਦੋਸ਼ੀ ਦੀ ਮੌਤ ਮਰਿਓਁ?34 ਅਬਨੇਰ! ਤੇਰੇ ਹੱਥ ਬਂਨ੍ਹੇ ਹੋਏ ਨਹੀਂ ਸਨ ਨਾ ਹੀ ਤੇਰੇ ਪੈਰੀਂ ਬੇੜੀਆਂ ਸਨ ਸਗੋਂ ਤੂੰ ਤਾਂ ਇਉਂ ਮਰਿਆ ਕਿ ਦੁਸ਼ਟਾਂ ਨੇ ਤੈਨੂੰ ਵੱਢ ਸੁਟਿਆ।'ਤਾਂ ਫ਼ਿਰ ਸਾਰੇ ਲੋਕ ਅਬਨੇਰ ਲਈ ਦੁੱਖ ਵਿੱਚ ਰੋਏ।35 ਸਾਰਾ ਦਿਨ ਲੋਕ ਦਾਊਦ ਨੂੰ ਕੁਝ ਖੁਆਉਣ ਦਾ ਯਤਨ ਕਰਦੇ, ਉਸਨੂੰ ਹੌਂਸਲਾ ਦਿੰਦੇ ਰਹੇ ਤਾਂ ਦਾਊਦ ਨੇ ਸੌਂਹ ਖਾਕੇ ਆਖਿਆ, "ਜੇ ਕਦੇ ਮੈਂ ਸੂਰਜ ਡੁਬ੍ਬਣ ਤੋਂ ਪਹਿਲਾਂ ਰੋਟੀ ਜਾਂ ਹੋਰ ਕੁਝ ਮੂੰਹ ਲਾਗਾਵਾਂ ਤਾਂ ਪਰਮੇਸ਼ੁਰ ਮੇਰੇ ਨਾਲ ਵੀ ਅਜਿਹਾ ਹੀ ਕਰੇ, ਸਗੋਂ ਇਸ ਨਾਲੋਂ ਵੀ ਵਧੀਕ ਕਰੇ।'36 ਸਭਨਾਂ ਲੋਕਾਂ ਨੇ ਇਸ ਗੱਲ ਵੱਲ ਧਿਆਨ ਦਿੱਤਾ ਅਤੇ ਉਨ੍ਹਾਂ ਨੂੰ ਇਹ ਗੱਲ ਚੰਗੀ ਲਗੀ ਕਿਉਂ ਕਿ ਜੋ ਕੁਝ ਪਾਤਸ਼ਾਹ ਕਰਦਾ ਸੀ, ਸਭ ਲੋਕ ਉਸ ਉੱਪਰ ਰਾਜ਼ੀ ਹੁੰਦੇ ਸਨ।37 ਸਾਰੇ ਲੋਕਾਂ ਨੇ ਅਤੇ ਸਾਰੇ ਇਸਰਾਏਲ ਨੇ ਉਸ ਦਿਨ ਠੀਕ ਜਾਣ ਲਿਆ ਕਿ ਨੇਰ ਦਾ ਪੁੱਤਰ ਅਬਨੇਰ ਪਾਤਸ਼ਾਹ ਦੀ ਮਰਜ਼ੀ ਵਿੱਚ ਨਹੀਂ ਸੀ ਮਰਿਆ।38 ਪਾਤਸ਼ਾਹ ਦਾਊਦ ਨੇ ਆਪਣੇ ਸੰਦੇਸ਼ਵਾਹਕਾਂ ਨੂੰ ਕਿਹਾ, "ਕੀ ਤੁਹਾਨੂੰ ਪਤਾ ਹੈ ਕਿ ਅੱਜ ਇਸਰਾਏਲ ਵਿੱਚੋਂ ਇੱਕ ਮਹਾਨ ਆਗੂ ਮਰ ਗਿਆ ਹੈ।39 ਅਤੇ ਅੱਜ ਦੇ ਦਿਨ ਮੈਂ ਸ਼ਰਮਿੰਦਾ ਹਾਂ ਭਾਵੇਂ ਮੈਂ ਮਸਹ ਕੀਤਾ ਹੋਇਆ ਪਾਤਸ਼ਾਹ ਹੀ ਹਾਂ ਅਤੇ ਇਹ ਲੋਕ ਸਰੂਯਾਹ ਦੇ ਪੁੱਤਰ ਮੇਰੇ ਨਾਲ ਜ਼ਬਰਦਸਤੀ ਕਰਦੇ ਹਨ, ਪਰ ਯਹੋਵਾਹ ਬੁਰਿਆਂ ਨੂੰ ਉਨ੍ਹਾਂ ਦੀ ਬੁਰਿਆਈ ਦੀ ਪੂਰੀ ਸਜ਼ਾ ਦੇਵੇਗਾ।'

 
adsfree-icon
Ads FreeProfile