the Fourth Week of Advent
free while helping to build churches and support pastors in Uganda.
Click here to learn more!
Read the Bible
ਬਾਇਬਲ
ਸਫ਼ਨਿਆਹ 3
1 ਹੇ ਯਰੂਸ਼ਲਮ ਦੇ ਲੋਕੋ, ਤੁਸੀਂ ਪਰਮੇਸ਼ੁਰ ਦੇ ਵਿਰੁੱਧ ਹੋ ਗਏ ਹੋ। ਤੁਹਾਡੇ ਲੋਕਾਂ ਨੇ ਦੂਜਿਆਂ ਨੂੰ ਸਤਾਇਆ ਤੇ ਤੁਸੀਂ ਪਾਪਾਂ ਨਾਲ ਦਾਗ਼ੀ ਹੋ ਗਏ।2 ਤੁਹਾਡੇ ਲੋਕਾਂ ਨੇ ਮੇਰੀ ਇੱਕ ਨਾ ਸੁਣੀ। ਉਨ੍ਹਾਂ ਮੇਰੀਆਂ ਸਿਖਿਆਵਾਂ ਨੂੰ ਨਾ ਕਬੂਲਿਆ। ਯਰੂਸ਼ਲਮ ਨੇ ਯਹੋਵਾਹ ਤੇ ਭਰੋਸਾ ਨਾ ਕੀਤਾ। ਉਹ ਆਪਣੇ ਪਰਮੇਸ਼ੁਰ ਕੋਲ ਨਾ ਗਈ।3 ਯਰੂਸ਼ਲਮ ਦੇ ਆਗੂ ਬਬ੍ਬਰ-ਸ਼ੇਰਾਂ ਵਾਂਗ ਗਰਜਦੇ ਹਨ। ਉਸਦੇ ਨਿਆਂਕਾਰ ਉਹਨਾਂ ਭੁੱਖੇ ਭੇੜੀਆਂ ਵਾਂਗ ਹਨ ਜੋ ਸ਼ਾਮ ਨੂੰ ਨਿਕਲਦੇ ਹਨ ਤੇ ਭੇਡਾਂ ਦਾ ਸ਼ਿਕਾਰ ਕਰਦੇ ਹਨ। ਸਵੇਰ ਤੱਕ ਉੱਥੇ ਕੋਈ ਵੀ ਨਾਮੋ-ਨਿਸ਼ਾਨ ਨਹੀਂ ਬਚਦਾ।4 ਉਸਦੇ ਨਬੀ ਆਪਣੀਆਂ ਲਾਲਚ ਵਸ਼ ਗੁਪਤ ਵਿਉਂਤਾ ਬਣਾਉਂਦੇ ਰਹਿੰਦੇ ਹਨ। ਉਸਦੇ ਜਾਜਕ ਪਾਕ ਵਸਤਾਂ ਨੂੰ ਅਪਵਿੱਤਰ ਵਸਤਾਂ ਵਾਂਗ ਵਰਤਦੇ ਹਨ। ਉਨ੍ਹਾਂ ਨੇ ਪਰਮੇਸ਼ੁਰ ਦੀਆਂ ਸਿਖਿਆਵਾਂ ਨਾਲ ਬੜਾ ਭੈੜਾ ਵਿਹਾਰ ਕੀਤਾ ਹੈ।5 ਪਰ ਪਰਮੇਸ਼ੁਰ ਅਜੇ ਵੀ ਉਸੇ ਸ਼ਹਿਰ ਵਿੱਚ ਹੈ। ਉਹ ਸਿਰਫ ਚੰਗਿਆਈ ਹੀ ਕਰਦਾ ਹੈ। ਉਹ ਕਦੇ ਵੀ ਕੁਝ ਬੁਰਾ ਨਹੀਂ ਕਰਦਾ ਤੇ ਹਮੇਸ਼ਾ ਆਪਣੇ ਲੋਕਾਂ ਦੀ ਮਦਦ ਕਰਦਾ ਹੈ। ਹਰ ਸਵੇਰ ਉਹ ਆਪਣਾ ਨਿਆਉਂ ਪ੍ਰਗਟ ਕਰਦਾ। ਪਰ ਉਹ ਦੁਸ਼ਟ ਲੋਕ ਆਪਣੀਆਂ ਬਦ-ਕਰਨੀਆਂ ਤੋਂ ਸ਼ਰਨਸਾਰ ਨਹੀਂ ਹਨ।6 ਪਰਮੇਸ਼ੁਰ ਆਖਦਾ ਹੈ, "ਮੈਂ ਸਾਰੀਆਂ ਕੌਮਾਂ ਨੂੰ ਨਸ਼ਟ ਕਰ ਦਿੱਤਾ ਹੈ। ਮੈਂ ਉਨ੍ਹਾਂ ਦੇ ਸੁਰਖਿਆ ਵਾਲੇ ਬੁਰਜ ਤਬਾਹ ਕਰ ਦਿੱਤੇ ਹਨ। ਮੈਂ ਉਨ੍ਹਾਂ ਦੀਆਂ ਸਭ ਸੜਕਾਂ ਅਤੇ ਗਲੀਆਂ ਵੀਰਾਨ ਕਰ ਦਿੱਤੀਆਂ ਹਨ। ਹੁਣ, ਓਥੇ ਹੋਰ ਵਧੇਰੇ ਕੋਈ ਵਿਅਕਤੀ ਨਹੀਂ ਜਾਂਦਾ। ਉਨ੍ਹਾਂ ਦੇ ਸ਼ਹਿਰ ਵੀਰਾਨ ਹੋ ਗਏ ਹਨ। ਹੁਣ ਉੱਥੇ ਕੋਈ ਨਹੀਂ ਰਹਿੰਦਾ।7 ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖ ਰਿਹਾ ਹਾਂ ਤਾਂ ਜੋ ਤੁਹਾਨੂੰ ਸਬਕ ਮਿਲੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਭਉ ਵਿੱਚ ਰਹੋ ਅਤੇ ਮੇਰਾ ਆਦਰ ਕਰੋ। ਜੇਕਰ ਤੁਸੀ ਅਜਿਹਾ ਕਰੋਂਗੇ ਤਾਂ ਤੁਹਾਡੇ ਘਰ ਬਚੇ ਰਹਿਣਗੇ। ਇਉਂ ਕਰਨ ਨਾਲ ਜਿਵੇਂ ਮੈਂ ਤੁਹਾਨੂੰ ਸਜ਼ਾ ਦੇਣ ਦਾ ਮਤਾ ਬਣਾਇਆ ਸੀ ਤਾਂ ਫ਼ਿਰ ਉਵੇਂ ਨਾ ਕਰਾਂਗਾ।" ਪਰ ਉਹ ਬਦਬਬੁਤ ਅਜੇ ਵੀ ਆਪਣੀਆਂ ਗਲਤੀਆਂ ਅਤੇ ਪਾਪਾਂ ਨੂੰ ਦੁਹਰਾਉਣਾ ਚਾਹੁੰਦੇ ਹਨ।
8 ਯਹੋਵਾਹ ਨੇ ਆਖਿਆ, "ਇਸ ਲਈ ਰੁਕੋ! ਆਪਣੇ ਨਿਆਂ ਲਈ ਖੜੇ ਹੋਣ ਵਾਸਤੇ ਮੇਰਾ ਇੰਤਜ਼ਾਰ ਕਰੋ। ਮੈਨੂੰ ਹੱਕ ਹੈ ਕਿ ਮੈਂ ਕੌਮਾਂ ਨੂੰ ਇਕੱਠੀਆਂ ਕਰਾਂ ਅਤੇ ਤੁਹਾਡੇ ਦੰਡ ਲਈ ਉਨ੍ਹਾਂ ਨੂੰ ਵਰਤਾਂ। ਮੈਂ ਉਨ੍ਹਾਂ ਲੋਕਾਂ ਦਾ ਇਸਤੇਮਾਲ ਕਰਾਂਗਾ ਤਾਂ ਜੋ ਆਪਣਾ ਤੁਹਾਡੇ ਪ੍ਰਤੀ ਰੋਬ ਵਿਖਾ ਸਕਾਂ। ਮੈਂ ਉਨ੍ਹਾਂ ਨੂੰ ਇਸ ਲਈ ਵੀ ਵਰਤਾਂਗਾ ਤਾਂ ਜੋ ਇਹ ਦਰਸਾਵਾਂ ਕਿ ਮੈਂ ਕਿੰਨਾ ਪਰੇਸ਼ਾਨ ਹੋਇਆ। ਅਤੇ ਸਾਰਾ ਦੇਸ ਤਬਾਹ ਕਰ ਦਿੱਤਾ ਜਾਵੇਗਾ।9 ਫ਼ਿਰ ਮੈਂ ਦੂਜੀਆਂ ਕੌਮਾਂ ਦੇ ਮਨੁੱਖਾਂ ਨੂੰ ਬਦਲਾਂਗਾ ਤਾਂ ਜੋ ਉਹ ਸਪਸ਼ਟ ਬੋਲੀ10 ਕੂਸ਼ ਦੇ ਸਾਗਰ ਤੋਂ ਪਾਰ ਦੂਜਿਆਂ ਕੰਢਿਆਂ ਤੋਂ ਲੋਕ ਇੱਥੇ ਇਕੱਠੇ ਹੋਣਗੇ। ਮੇਰੀ ਖਿਂਡਰੀ ਹੋਈ ਕੌਮ ਮੁੜ ਇਕੱਠੀ ਹੋਵੇਗੀ। ਮੇਰੇ ਉਪਾਸਕ ਮੇਰੇ ਕੋਲ ਭੇਟਾ ਲੈਕੇ ਆਉਣਗੇ।11 "ਫ਼ਿਰ ਯਰੂਸ਼ਲਮ! ਉਸ ਦਿਨ ਤੂੰ ਆਪਣੇ ਸਾਰੇ ਮਾੜੇ ਕੀਤੇ ਕੰਮਾਂ ਲਈ ਸ਼ਰਮਿੰਦਾ ਨਾ ਹੋਵੇਂਗਾ ਕਿਉਂ ਕਿ ਉਸ ਦਿਨ ਯਰੂਸ਼ਲਮ ਵਿੱਚੋਂ ਮੈਂ ਉਨ੍ਹਾਂ ਸਾਰੇ ਬਦ ਲੋਕਾਂ ਨੂੰ ਇਥੋਂ ਬਾਹਰ ਕੱਢ ਸੁੱਟਾਂਗਾ। ਫ਼ਿਰ ਮੇਰੇ ਪਵਿੱਤਰ ਪਰਬਤ ਉੱਪਰ ਉਨ੍ਹਾਂ ਚੋ ਕੋਈ ਹਂਕਾਰੀ ਮਨੁੱਖ ਨਾ ਰਹੇਗਾ।12 ਮੈਂ ਯਰੂਸ਼ਲਮ ਵਿੱਚ ਸਿਰਫ਼ ਦੀਨ ਅਤੇ ਨਿਮਰ ਲੋਕਾਂ ਨੂੰ ਹੀ ਛੱਡਾਂਗਾ ਅਤੇ ਉਹ ਯਹੋਵਾਹ ਦੇ ਨਾਂ ਵਿੱਚ ਸੁਰਖਿਆ ਪਾਉਣਗੇ।13 ਇਸਰਾਏਲ ਦੇ ਬਚੇ ਹੋਏ ਮਨੁੱਖ ਬਦੀ ਨਾ ਕਰਣਗੇ ਤੇ ਨਾ ਹੀ ਉਹ ਝੂਠ ਬੋਲਣਗੇ ਅਤੇ ਨਾ ਹੀ ਫ਼ਰੇਬ ਨਾਲ ਲੋਕਾਂ ਨੂੰ ਲੁੱਟਣਗੇ। ਉਹ ਤਾਂ ਪਤਨੀਆਂ ਭੇਡਾਂ ਵਾਂਗ ਚਰਨਗੇ ਅਤੇ ਲੰਮੇ ਪੈ ਜਾਣਗੇ। ਤੇ ਕੋਈ ਵੀ ਉਨ੍ਹਾਂ ਨੂੰ ਤੰਗ ਨਾ ਕਰੇਗਾ।"
14 ਹੇ ਯਰੂਸ਼ਲਮ! ਗਾ ਅਤੇ ਮੌਜ ਮਣਾ। ਹੇ ਇਸਰਾਏਲ, ਖੁਸ਼ੀ15 ਕਿਉਂ ਕਿ, ਯਹੋਵਾਹ ਨੇ ਤੇਰੇ ਨਿਆਂ ਨੂੰ ਦੂਰ ਕੀਤਾ, ਉਸਨੇ ਤੇਰੇ ਵੈਰੀਆਂ ਦੇ ਮਜ਼ਬੂਤ ਬੁਰਜਾਂ ਨੂੰ ਢਾਹਿਆ। ਇਸਰਾਏਲ ਦੇ ਪਾਤਸ਼ਾਹ, ਯਹੋਵਾਹ ਤੇਰੇ ਅੰਗ-ਸੰਗ ਹੈ ਤੈਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਕਿ ਕੋਈ ਬਦੀ ਵਾਪਰੇਗੀ।16 ਉਸ ਵਕਤ, ਸਿਉਨ ਸਦਵਾਏ ਜਾਂਦੇ ਯਰੂਸ਼ਲਮ ਨੂੰ ਇਹ ਦੱਸਿਆ ਜਾਵੇਗਾ, "ਮਜ਼ਬੂਤ ਹੋ, ਅਤੇ ਡਰ ਨਾ।17 ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਨਾਲ ਹੈ ਉਹ ਬਹਾਦੁਰ ਸ਼ਕਤੀਸ਼ਾਲੀ ਸਿਪਾਹੀ ਵਾਂਗ ਤੈਨੂੰ ਬਚਾਵੇਗਾ ਤੇ ਤੈਨੂੰ ਦਰਸਾਵੇਗਾ ਕਿ ਤੂੰ ਉਸਨੂੰ ਕਿੰਨਾ ਪਿਆਰਾ ਹੈਂ? ਤੇ ਤੈਨੂੰ ਇਹ ਵੀ ਇਜ਼ਹਾਰ ਕਰਾਇਆ ਕਿ ਉਹ ਤੇਰੇ ਨਾਲ ਅੰਤਾ ਦਾ ਖੁਸ਼ ਹੈ!18 ਉਹ ਤੇਰੇ ਨਾਲ ਹਸ੍ਸੇਗਾ ਤੇ ਤੇਰੇ ਵਾਸਤੇ ਖੁਸ਼ ਹੋਵੇਗਾ। ਦਾਅਵਤ19 ਜਿਹੜੇ ਤੈਨੂੰ ਦੁੱਖ ਦੇਣ, ਉਸ ਵਕਤ ਮੈਂ ਉਨ੍ਹਾਂ ਨੂੰ ਦੰਡ ਦੇਵਾਂਗਾ। ਮੈਂ ਆਪਣੇ ਦੁੱਖੀ ਲੋਕਾਂ ਨੂੰ ਬਚਾਵਾਂਗਾ ਤੇ ਜਿਨ੍ਹਾਂ ਨੂੰ ਭੱਜਣ ਵਾਸਤੇ ਮਜ਼ਬੂਰ ਕੀਤਾ ਗਿਆ ਸੀ, ਉਨ੍ਹਾਂ ਨੂੰ ਵਾਪਸ ਲਿਆਵਾਂਗਾ। ਅਤੇ ਉਨ੍ਹਾਂ ਨੂੰ ਪ੍ਰਸਿਧ੍ਧੀ ਦੇਵਾਂਗਾ ਹਰ ਜਗ੍ਹਾ ਲੋਕ ਉਨ੍ਹਾਂ ਦੀ ਉਸਤਤ ਕਰਣਗੇ।20