the Week of Proper 17 / Ordinary 22
Click here to learn more!
Read the Bible
ਬਾਇਬਲ
à¨à¨¼à¨à¨¼à¨² ਠਲà¨à¨¼à¨à¨¼à¨²à¨¾à¨¤ 3
1 ਰਾਤ ਵੇਲੇ ਆਪਣੀ ਸੇਜ ਉੱਤੇ ਲੱਭਦੀ ਹਾਂ ਮੈਂ ਪ੍ਰੀਤਮ ਆਪਣੇ ਨੂੰ। ਲਭਦੀ ਹਾਂ ਮੈਂ ਉਸਨੂੰ ਪਰ ਮਿਲ ਸਕਿਆ ਨਹੀਂ ਉਹ ਮੈਨੂੰ।2 ਉੱਠ ਜਾਵਾਂਗੀ ਹੁਣ ਮੈਂ। ਘੁੰਮਾਂਗੀ ਮੈਂ ਸ਼ਹਿਰ ਅੰਦਰ। ਤਲਾਸ਼ ਕਰਾਂਗੀ ਮੈਂ ਆਪਣੇ ਪ੍ਰਤੀਮ ਦੀ ਗਲੀਆਂ ਮੁਹਲਿਆਂ ਅੰਦਰ। ਲਭਿਆ ਮੈਂ ਉਸ ਨੂੰ। ਪਰ ਮਿਲ ਨਹੀਂ ਸਕਿਆ ਉਹ ਮੈਨੂੰ!3 ਪਹਿਰੇਦਾਰਾਂ ਨੇ ਜਿਹੜੇ ਨਗਰ ਦੇ ਦੁਆਲੇ ਜਾਂਦੇ ਨੇ ਉਨ੍ਹਾਂ ਮੈਨੂੰ ਲੱਭ ਲਿਆ। ਪੁਛਿਆ ਮੈਂ ਉਨ੍ਹਾਂ ਕੋਲੋਂ "ਕੀ ਦੇਖਿਆ ਹੈ ਤੁਸੀਂ ਮੇਰੇ ਪ੍ਰੀਤਮ ਨੂੰ?"4 ਕੁਝ ਹੀ ਦੂਰ ਗਈ ਸਾਂ ਮੈਂ ਪਹਿਰੇਦਾਰਾਂ ਕੋਲੋਂ, ਜਦੋਂ ਮੈਂ ਆਪਣੇ ਪ੍ਰੀਤਮ ਨੂੰ ਲੱਭ ਲਿਆ। ਫ਼ੜ ਲਿਆ ਮੈਂ ਉਸਨੂੰ ਅਤੇ ਜਾਣ ਨਹੀਂ ਦਿੱਤਾ ਮੈਂ ਉਸਨੂੰ ਜਦੋਂ ਤੀਕ ਲੈ ਨਹੀਂ ਗਈ ਮੈਂ ਉਸਨੂੰ ਆਪਣੀ ਮਾਂ ਦੇ ਘਰ ਅੰਦਰ, ਉਸ ਇੱਕ ਦੇ ਕਮਰੇ ਵਿੱਚ ਜਿਸਨੇ ਮੇਰੀ ਕਲਪਨਾ ਕੀਤੀ।5 ਯਰੂਸ਼ਲਮ ਦੀਓ ਨਾਰੀਓ, ਖੇਤਾਂ ਦੇ ਹਰਨੋਟਿਆਂ ਅਤੇ ਜਵਾਨ ਹਿਰਨਾਂ ਦੀ ਸਹੁੰ ਖਾ ਕੇ ਮੇਰੇ ਨਾਲ ਇਕਰਾਰ ਕਰੋ: ਜਗਾਓ ਨਾ ਪਿਆਰ ਨੂੰ, ਉਤੇਜਿਤ ਕਰੋ ਨਾ ਪਿਆਰ ਨੂੰ ਜਦੋਂ ਤੀਕ ਇਹ ਨਾ ਚਾਹੇ ਕਿ ਜਗਾਇਆ ਜਾਵੇ।
6 ਲੋਕਾਂ ਦੇ ਵਿਸ਼ਾਲ ਸਮੂਹ ਨਾਲ ਮਾਰੂਬਲ ਵੱਲੋਂ ਇਹ ਔਰਤ ਕਿਂਝ ਆ ਰਹੀ ਹੈ?" ਉੱਡਦੀ ਹੈ ਧੂੜ ਪਿੱਛੇ ਉਨ੍ਹਾਂ ਦੇ ਧੂੰਏ ਦੇ ਬਦਲਾਂ ਵਾਂਗ, ਗੰਧਰਸ ਤੇ ਲੁਬਾਨ ਵਰਗੀਆਂ ਸੁਗੰਧਿਤ ਚੀਜ਼ਾਂ ਦੇ ਬਲਣ ਉੱਤੇ ਉਠਦੇ ਨੇ ਜੋ।
7 ਦੇਖੋ, ਸੁਲੇਮਾਨ ਦਾ ਸਫ਼ਰੀ ਤਖਤ ਇੱਥੇ ਹੈ ਜਿਸਦੀ8 ਉਨ੍ਹਾਂ ਵਿੱਚੋਂ ਸਾਰੇ ਹੀ ਸਿਖਿਆ ਪ੍ਰ੍ਰਾਪਤ ਲੜਾਕੂ ਹਨ; ਤਲਵਾਰਾਂ ਉਨ੍ਹਾਂ ਦੇ ਪਾਸਿਆਂ ਨਾਲ ਲਟਕਦੀਆਂ ਹੋਈਆਂ, ਰਾਤ ਦੇ ਹਰ ਖਤਰੇ ਲਈ ਤਿਆਰ!9 ਇਹ ਇੱਕ ਸਫ਼ਰੀ ਤਖਤ ਹੈ ਜੋ ਸੁਲੇਮਾਨ ਨੇ ਆਪਣੇ ਲਈ ਲਬਾਨੋਨ ਦੀ ਲਕੜੀ ਤੋਂ ਬਣਵਾਇਆ।10 ਹੱਬੇ ਜਿਸ ਦੇ ਸਨ ਚਾਂਦੀ ਦੇ ਬਣੇ ਹੋਏ, ਤੇ ਬੱਲਾ ਸੋਨੇ ਦਾ ਸੀ। ਇਸ ਦੀ ਗੱਦੀ ਬੈਂਗਣੀ ਕੱਪੜੇ ਨਾਲ ਢਕੀ ਹੋਈ ਸੀ। ਬਣਾਇਆ ਸੀ ਇਸਨੂੰ ਪਿਆਰ ਨਾਲ ਯਰੂਸ਼ਲਮ ਦੀਆਂ ਔਰਤਾਂ ਨੇ।11 ਸੀਯੋਨ ਦੀਓ ਔਰਤੋਂ ਬਾਹਰ ਆਓ ਦੇਖੋ ਰਾਜੇ ਸੁਲੇਮਾਨ ਨੂੰ ਦੇਖੋ ਉਹ ਤਾਜ ਰੱਖਿਆ ਸੀ ਜਿਹੜਾ ਮਾਂ ਉਸਦੀ ਨੇ ਉਸਦੇ ਸਿਰ ਤੇ। ਓਸ ਦਿਨ ਜਦੋਂ ਸੀ ਉਹ ਵਿਆਹਿਆ ਓਸ ਦਿਨ ਜਦੋਂ ਪ੍ਰਸੰਨ ਸੀ ਉਹ ਬਹੁਤ ਹੀ!