the Fourth Week of Advent
free while helping to build churches and support pastors in Uganda.
Click here to learn more!
Read the Bible
ਬਾਇਬਲ
ਜ਼ਬੂਰ 9
1 ਮੈਂ ਸੱਚੇ ਦਿਲੋਂ ਯਹੋਵਾਹ ਦੀ ਉਸਤਤਿ ਕਰਦਾ ਹਾਂ। ਯਹੋਵਾਹ ਮੈਂ ਲੋਕਾਂ ਨੂੰ ਉਨ੍ਹਾਂ ਸਮੂਹ ਅਚਂਭਿਆਂ ਬਾਰੇ ਦੱਸਾਂਗਾ ਜਿਨ੍ਹਾਂ ਨੂੰ ਤੂੰ ਸਾਜਿਆ ਹੈ।2 ਤੁਸੀਂ ਮੈਨੂੰ ਇੰਨਾ ਪ੍ਰਸੰਨ ਕਰਦੇ ਹੋਂ। ਹੇ ਸਭ ਤੋਂ ਉੱਚੇ ਪਰਮੇਸ਼ੁਰ, ਮੈਂ ਤੇਰੇ ਨਾਮ ਦੀ ਉਸਤਤਿ ਕਰਾਂ।3 ਮੇਰੇ ਦੁਸ਼ਮਣ ਤੈਥੋਂ ਡਰਕੇ ਨੱਸ ਗਏ ਹਨ। ਅਤੇ ਉਹ ਡਿੱਗ ਪਏ ਹਨ ਤੇ ਉਨ੍ਹਾਂ ਦਾ ਨਾਸ਼ ਹੋ ਗਿਆ।4 ਤੁਸੀਂ ਆਪਣੇ ਤਖਤ ਉੱਤੇ ਧਰਮੀ ਨਿਆਂਕਾਰ ਵਾਂਗ ਬੈਠੇ ਸੀ। ਯਹੋਵਾਹ, ਤੁਸੀਂ ਮੇਰੀ ਬੇਨਤੀ ਸੁਣੀ। ਅਤੇ ਤੁਸੀਂ ਨਿਰਣਾ ਸੁਣਾ ਦਿੱਤਾ।5 ਤੁਸਾਂ ਉਨ੍ਹਾਂ ਹੋਰ ਲੋਕਾਂ ਦੀ ਨਿਂਦਿਆ ਕੀਤੀ, ਯਹੋਵਾਹ ਤੁਸਾਂ ਉਨ੍ਹਾਂ ਮਂਦਿਆਂ ਲੋਕਾਂ ਨੂੰ ਖਤਮ ਕਰ ਦਿੱਤਾ ਹੈ। ਤੁਸਾਂ ਹਮੇਸ਼ਾ ਲਈ ਉਨ੍ਹਾਂ ਦਾ ਨਾਮ ਉਨ੍ਹਾਂ ਲੋਕਾਂ ਦੀ ਸੂਚੀ ਵਿੱਚੋਂ ਮਿਟਾ ਦਿੱਤਾ ਜਿਹੜੇ ਜਿਉਂਦੇ ਜਾਗਦੇ ਹਨ।6 ਦੁਸ਼ਮਣ ਖਤਮ ਹੋ ਗਿਆ ਹੈ। ਯਹੋਵਾਹ ਤੁਸੀਂ ਉਨ੍ਹਾਂ ਦੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ। ਹੁਣ ਸਿਰਫ਼ ਉਨ੍ਹਾਂ ਘਰਾਂ ਦਾ ਮਲਵਾ ਹੀ ਬਚਿਆ ਹੈ। ਕੁਝ ਵੀ ਨਹੀਂ ਬਚਿਆ ਜਿਹੜਾ ਸਾਨੂੰ ਉਨ੍ਹਾਂ ਮੰਦੇ ਲੋਕਾਂ ਦਾ ਚੇਤਾ ਕਰਾ ਸਕਾਂ।7 ਪਰ ਯਹੋਵਾਹ ਸਦਾ ਲਈ ਸ਼ਾਸਨ ਕਰਦਾ ਹੈ। ਉਸਨੇ ਆਪਣੇ ਰਾਜ ਨੂੰ ਸ਼ਕਤੀਸ਼ਾਲੀ ਬਣਾਇਆ। ਉਸਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਦੁਨੀਆਂ ਵਿੱਚ ਨਿਆਂ ਪ੍ਰਬਲ ਹੋ ਸਕੇ।8 ਯਹੋਵਾਹ ਧਰਤੀ ਉੱਤੇ ਸਭ ਨਾਲ ਸੱਚਾ ਨਿਆਂ ਕਰਦਾ ਹੈ। ਉਹ ਸਾਰੀਆਂ ਕੌਮਾਂ ਵਾਸਤੇ ਨਿਆਂਈ ਹੈ।9 ਯਹੋਵਾਹ ਸਤਾਏ ਹੋਏ ਲੋਕਾਂ ਲਈ ਸੁਰਖਿਅਤ ਸਥਾਨ ਹੋਵੇਗਾ। ਅਤੇ ਉਨ੍ਹਾਂ ਲੋਕਾਂ ਲਈ ਸ਼ਰਨ ਦਾ ਇੱਕ ਸਥਾਨ ਹੋਵੇਗਾ ਜਿਹੜੇ ਤਕਲੀਫ਼ਾਂ ਝਲ੍ਲ ਰਹੇ ਹਨ।10 ਉਹ ਲੋਕ ਜਿਹੜੇ ਤੇਰੇ ਸੱਚੇ ਨਾਮ ਤੋਂ ਸਚੇਤ ਹਨ, ਉਨ੍ਹਾਂ ਨੂੰ ਤੇਰੇ ਵਿੱਚ ਯਕੀਨ ਰਖਣਾ ਪਵੇਗਾ। ਯਹੋਵਾਹ, ਜੇਕਰ ਇਹ ਲੋਕ ਤੁਹਾਡੇ ਵੱਲ ਆਉਣ ਤਾਂ ਉਨ੍ਹਾਂ ਨੂੰ ਬਿਨ ਮਦਦ ਤੋਂ ਨਾ ਛੱਡੀਂ।
11 ਹੇ ਸੀਯੋਨ ਪਰਬਤ ਦੇ ਵਾਸੀਓ ਯਹੋਵਾਹ ਦੀ ਉਸਤਤਿ ਦੇ ਗੀਤ ਗਾਵੋ। ਪਰਾਈਆਂ ਕੌਮਾਂ ਨੂੰ ਯਹੋਵਾਹ ਦੀਆਂ ਮਹਾਨ ਗੱਲਾਂ ਬਾਰੇ ਦੱਸੋ।12 ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਆਪਣੇ ਚੇਤੇ ਰੱਖਿਆ ਹੈ ਜਿਹੜੇ ਉਸ ਵੱਲ ਸਹਾਇਤਾ ਲਈ ਚੱਲਦੇ ਹਨ। ਯਹੋਵਾਹ ਨਿਮ੍ਰ ਲੋਕਾਂ ਦੀਆਂ ਚੀਕਾਂ ਨੂੰ ਨਹੀਂ ਭੁੱਲਦਾ।13 ਮੈਂ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ; "ਹੇ ਯਹੋਵਾਹ, ਮੇਰੇ ਉੱਪਰ ਮਿਹਰ ਕਰੋ। ਵੇਖੋ ਮੇਰੇ ਦੁਸ਼ਮਣ ਮੈਨੂੰ ਉਦਾਸ ਕਰ ਰਹੇ ਹਨ। ਮੈਨੂੰ ਮੌਤ ਦੇ ਦਰਵਾਜ਼ੇ ਤੋਂ ਬਚਾਉ।14 ਫ਼ੇਰ ਹੇ ਯਹੋਵਾਹ, ਮੈਂ ਯਰੂਸ਼ਲਮ ਦੇ ਦਰਾਂ ਤੇ ਤੇਰੀ ਉਸਤਤਿ ਕਰਾਂਗਾ। ਮੈਂ ਬਹੁਤ ਖੁਸ਼ ਹੋਵਾਂਗਾ, ਕਿਉਂਕਿ ਤੁਸੀਂ ਮੈਨੂੰ ਬਚਾਇਆ।"15 ਪਰਾਈਆਂ ਕੌਮਾਂ ਨਾਲ ਸੰਬੰਧਿਤ ਲੋਕ, ਹੋਰਾਂ ਲੋਕਾਂ ਲਈ ਖਾਈਆਂ ਪੁੱਟ ਰਹੇ ਹਨ, ਪਰ ਆਪਣੀਆਂ ਹੀ ਖਾਈਆਂ ਵਿੱਚ ਡਿੱਗ ਪਏ ਹਨ ਅਤੇ ਆਪਣੇ ਹੀ ਜਾਲ ਵਿੱਚ ਫ਼ਸ ਗਏ ਹਨ।16 ਯਹੋਵਾਹ ਨੇ ਉਨ੍ਹਾਂ ਮੰਦੇ ਲੋਕਾਂ ਨੂੰ ਫ਼ੜ ਲਿਆ ਹੈ। ਇਸੇ ਲਈ ਲੋਕਾਂ ਨੇ ਇੱਕ ਸਬਕ ਸਿਖਿਆ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਦੰਡ ਦਿੰਦਾ ਹੈ ਜਿਹੜੇ ਮੰਦੀਆਂ ਗੱਲਾਂ ਕਰਦੇ ਹਨ।17 ਜਿਹੜੇ ਲੋਕ ਪਰਮੇਸ਼ੁਰ ਨੂੰ ਭੁੱਲ ਗਏ ਹਨ, ਬੁਰੇ ਹਨ। ਅਜਿਹੇ ਲੋਕ ਮਰਨਗੇ।18 ਕਈ ਵਾਰੀ, ਇੰਝ ਲਗਦਾ ਹੈ ਜਿਵੇਂ ਪਰਮੇਸ਼ੁਰ ਉਨ੍ਹਾਂ ਦੁੱਖੀ ਲੋਕਾਂ ਨੂੰ ਭੁੱਲ ਗਿਆ ਹੈ। ਕਈ ਵਾਰੀਂ ਇਹ ਵੀ ਲਗਦਾ ਹੈ ਜਿਵੇਂ ਉਨ੍ਹਾਂ ਨਿਮ੍ਰ ਲੋਕਾਂ ਨੂੰ ਕੋਈ ਆਸ ਨਹੀਂ ਹੈ। ਪਰ ਸੱਚ ਮੁੱਚ, ਪਰਮੇਸ਼ੁਰ ਅਜਿਹੇ ਲੋਕਾਂ ਨੂੰ ਸਦਾ ਲਈ ਨਾ ਭੁੱਲੇ।19 ਯਹੋਵਾਹ, ਉਠ ਅਤੇ ਕੌਮਾਂ ਦਾ ਨਿਰਣਾ ਕਰ, ਲੋਕਾਂ ਨੂੰ ਨਾ ਸੋਚਣ ਦੇ ਕਿ ਉਹ ਤਾਕਤਵਰ ਹਨ।20 ਲੋਕਾਂ ਨੂੰ ਇੱਕ ਸਬਕ ਸਿਖਾਉ। ਤਾਂ ਜੋ, ਉਹ ਜਾਣ ਸਕਣ ਕਿ ਉਹ ਉਕ੍ਕੇ ਇਨਸਾਨ ਹੀ ਹਨ।