the Fourth Week of Advent
Click here to learn more!
Read the Bible
ਬਾਇਬਲ
ਜ਼ਬੂਰ 73
1 ਪਰਮੇਸ਼ੁਰ ਸੱਚ ਮੁੱਚ ਇਸਰਾਏਲ ਨੂੰ ਚੰਗਾ ਹੈ। ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਚੰਗਾ ਹੈ ਜਿਨ੍ਹਾਂ ਦੇ ਹਿਰਦੇ ਸ਼ੁਧ ਹਨ।2 ਮੈਂ ਬਸ ਤਿਲਕ ਹੀ ਗਿਆ ਸਾਂ ਅਤੇ ਪਾਪ ਕਰਨੇ ਸ਼ੁਰੂ ਕਰ ਦਿੱਤੇ ਸਨ।3 ਮੈਂ ਦੇਖਿਆ ਕਿ ਮੰਦੇ ਲੋਕ ਸਫ਼ਲ ਹੁੰਦੇ ਸਨ ਅਤੇ ਮੈਂ ਉਨ੍ਹਾਂ ਗੁਮਾਨੀ ਲੋਕਾਂ ਨਾਲ ਈਰਖਾ ਕਰਨ ਲੱਗਾ।4 ਉਹ ਲੋਕ ਸਿਹਤਮੰਦ ਹਨ। ਉਨ੍ਹਾਂ ਨੂੰ ਬਚੇ ਰਹਿਣ ਲਈ ਸੰਘਰਸ਼ ਨਹੀਂ ਕਰਨਾ ਪੈਂਦਾ।5 ਉਹ ਗੁਮਾਨੀ ਲੋਕ ਸਾਡੇ ਵਾਂਗ ਦੁੱਖ ਨਹੀਂ ਭੋਗਦੇ। ਉਨ੍ਹਾਂ ਦੀਆਂ ਮੁਸੀਬਤਾਂ ਹੋਰਾਂ ਲੋਕਾਂ ਵਰਗੀਆਂ ਨਹੀਂ।6 ਇਸੇ ਲਈ ਉਹ ਬਹੁਤ ਹਂਕਾਰੀ ਅਤੇ ਘਿਰਣਾਯੋਗ ਹਨ। ਉਸ ਨੂੰ ਵੇਖਣਾ ਓਨਾ ਹੀ ਸੌਖਾ ਹੈ ਜਿੰਨਾ ਉਨ੍ਹਾਂ ਦੇ ਜਵਾਹਰਾਤਾਂ ਅਤੇ ਉਨ੍ਹਾਂ ਦੇ ਪਹਿਨੇ ਆਕਰਸ਼ਕ ਕਪ੍ਪੜਿਆ ਨੂੰ ਵੇਖਣਾ।7 ਜੇ ਉਹ ਕਿਸੇ ਚੀਜ਼ ਨੂੰ ਦੇਖਦਿਆਂ ਹੀ ਪਸੰਦ ਕਰਦੇ ਹਨ ਤਾਂ ਉਹ ਅੱਗੇ ਵਧਕੇ ਹਾਸਲ ਕਰ ਲੈਂਦੇ ਹਨ। ਉਹ ਮਨ ਭਾਉਂਦੀਆਂ ਗੱਲਾਂ ਕਰਦੇ ਹਨ।8 ਉਹ ਲੋਕਾਂ ਬਾਰੇ, ਮੰਦੀਆਂ ਅਤੇ ਕਰੂਰ ਗੱਲਾਂ ਆਖਦੇ ਹਨ। ਉਹ ਗੁਮਾਨੀ ਤੇ ਜ਼ਿੱਦੀ ਹਨ। ਅਤੇ ਉਹ ਸਦਾ ਦੂਸਰੇ ਲੋਕਾਂ ਤੋਂ ਲਾਹਾ ਖਟ੍ਟਣ ਦੀਆਂ ਵਿਉਂਤਾਂ ਬਣਉਂਦੇ ਹਨ।9 ਜਿਸ ਢੰਗ ਨਾਲ ਉਹ ਗੱਲਾਂ ਕਰਦੇ ਹਨ ਦਰਸਾਉਂਦਾ ਹੈ ਕਿ ਉਹ ਆਪਣੇ-ਆਪ ਨੂੰ ਦੇਵਤੇ ਸਮਝਦੇ ਹਨ। ਉਹ ਸੋਚਦੇ ਹਨ ਕਿ ਉਹ ਧਰਤ ਦੇ ਹਾਕਮ ਹਨ।10 ਇਸ ਲਈ ਪਰਮੇਸ਼ੁਰ ਦੇ ਬੰਦੇ ਵੀ ਉਨ੍ਹਾਂ ਕੋਲ ਆਉਂਦੇ ਹਨ ਅਤੇ ਉਨ੍ਹਾਂ ਦੀਆਂ ਆਖੀਆਂ ਗੱਲਾਂ ਕਰਦੇ ਹਨ।11 ਉਹ ਮੰਦੇ ਲੋਕ ਆਖਦੇ ਹਨ, "ਜੋ ਕੁਝ ਅਸੀਂ ਕਰਦੇ ਹਾਂ ਪਰਮੇਸ਼ੁਰ ਜਾਣਦਾ ਹੀ ਨਹੀਂ। ਸਰਬ ਉੱਚ ਪਰਮੇਸ਼ੁਰ ਨੂੰ ਨਹੀਂ ਪਤਾ।"12 ਉਹ ਗੁਮਾਨੀ ਲੋਕ ਕਮੀਨੇ ਹਨ, ਪਰ ਉਹ ਅਮੀਰ ਹਨ ਅਤੇ ਉਹ ਹੋਰ ਅਮੀਰ ਹੁੰਦੇ ਜਾਂਦੇ ਹਨ।13 ਇਸ ਲਈ ਮੈਂ ਆਪਣਾ ਹਿਰਦਾ ਸ਼ੁਧ ਕਿਉਂ ਕਰਾਂ? ਮੈਂ ਆਪਣੇ ਹੱਥਾਂ ਨੂੰ ਸਾਫ਼ ਕਿਉਂ ਕਰਾਂ?14 ਹੇ ਪਰਮੇਸ਼ੁਰ, ਮੈਂ ਸਾਰਾ ਦਿਨ ਦੁੱਖ ਭੋਗਦਾ ਹਾਂ। ਅਤੇ ਤੁਸੀਂ ਹਰ ਸਵੇਰ ਮੈਨੂੰ ਦੁੱਖ ਦਿੰਦੇ ਹੋ।
15 ਹੇ ਪਰਮੇਸ਼ੁਰ, ਮੈਂ ਇਸ ਬਾਰੇ ਹੋਰਾਂ ਲੋਕਾਂ ਨਾਲ ਗੱਲ ਕਰਨੀ ਚਾਹੀ। ਪਰ ਜੇਕਰ ਮੈਂ ਉਸ ਤਰ੍ਹਾਂ ਬੋਲਿਆ ਹੁੰਦਾ, ਮੈਂ ਬਿਲਕੁਲ ਉਨ੍ਹਾਂ ਜਿਹਾ ਹੋਵਾਂਗਾ। ਮੈਂ ਤੁਹਾਡੇ ਲੋਕਾਂ ਨੂੰ ਧੋਖਾ ਦਿੱਤਾ ਹੁੰਦਾ।16 ਮੈਂ ਇਹ ਗੱਲਾਂ ਸਮਝਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਇਹ ਮੇਰੇ ਲਈ ਬਹੁਤ ਮੁਸ਼ਕਿਲ ਸੀ।17 ਜਦੋਂ ਤੱਕ ਕਿ ਮੈਂ ਤੁਹਾਡੇ ਮੰਦਰ ਵਿੱਚ ਨਹੀਂ ਗਿਆ। ਮੈਂ ਪਰਮੇਸ਼ੁਰ ਦੇ ਮੰਦਰ ਵਿੱਚ ਗਿਆ, ਅਤੇ ਫ਼ੇਰ ਮੈਂ ਸਮਝ ਗਿਆ ਸਾਂ।18 ਹੇ ਪਰਮੇਸ਼ੁਰ, ਤੁਸੀਂ ਸੱਚ ਮੁੱਚ ਉਨ੍ਹਾਂ ਲੋਕਾਂ ਨੂੰ ਖਤਰਨਾਕ ਸਥਿਤੀ ਵਿੱਚ ਪਾ ਦਿੱਤਾ ਹੈ। ਉਨ੍ਹਾਂ ਲਈ ਡਿੱਗ ਪੈਣਾ ਅਤੇ ਤਬਾਹ ਹੋ ਜਾਣਾ ਕਿੰਨਾ ਅਸਾਨ ਹੈ।19 ਅਚਾਨਕ ਹੀ ਮੁਸੀਬਤ ਆ ਸਕਦੀ ਹੈ। ਅਤੇ ਫ਼ੇਰ ਉਹ ਗੁਮਾਨੀ ਲੋਕ ਬਰਬਾਦ ਹੋ ਜਾਣਗੇ। ਉਨ੍ਹਾਂ ਨਾਲ ਭਿਆਨਕ ਗੱਲਾਂ ਵਾਪਰ ਸਕਦੀਆਂ ਹਨ ਅਤੇ ਫ਼ੇਰ ਉਹ ਖਤਮ ਹੋ ਜਾਣਗੇ।20 ਯਹੋਵਾਹ, ਉਹ ਲੋਕ ਸੁਪਨੇ ਵਾਂਗ ਹੋਣਗੇ ਜਿਸਨੂੰ ਅਸੀਂ ਜਾਗਣ ਉੱਤੇ ਭੁੱਲ ਜਾਂਦੇ ਹਾਂ। ਤੁਸੀਂ ਉਨ੍ਹਾਂ ਨੂੰ ਸਾਡੇ ਸੁਪਨਿਆਂ ਦੇ ਦਾਨਵਾਂ ਵਾਂਗ ਗਾਇਬ ਕਰ ਦਿਉਂਗੇ।
21 ਮੈਂ ਬਹੁਤ ਮੂਰਖ ਸਾਂ, ਹਾਂ ਅਮੀਰਾਂ ਅਤੇ ਕਮੀਨੇ ਲੋਕਾਂ ਬਾਰੇ ਸੋਚਿਆ ਅਤੇ ਮੈਂ ਪਰੇਸ਼ਾਨ ਹੋ ਗਿਆ। ਹੇ ਪਰਮੇਸ਼ੁਰ, ਮੈਂ ਬੇਚੈਨ ਅਤੇ ਤੁਹਾਡੇ ਉੱਤੇ ਗੁੱਸੇ ਸਾਂ ਅਤੇ ਮੈਂ ਮੂਰਖ ਅਗਿਆਨੀ ਜਾਨਵਰ ਵਰਗਾ ਵਿਹਾਰ ਕੀਤਾ।22 23 ਮੇਰੇ ਕੋਲ ਲੋੜੀਂਦੀ ਹਰ ਚੀਜ਼ ਹੈ। ਮੈਂ ਸਦਾ ਤੁਹਾਡੇ ਨਾਲ ਹਾਂ। ਹੇ ਪਰਮੇਸ਼ੁਰ, ਤੁਸੀਂ ਮੇਰਾ ਹੱਥ ਫ਼ੜਿਆ ਹੈ।24 ਹੇ ਪਰਮੇਸ਼ੁਰ ਤੁਸੀਂ ਮੇਰੀ ਅਗਵਾਈ ਕਰਦੇ ਹੋਂ ਅਤੇ ਨੇਕ ਸਲਾਹ ਦਿੰਦੇ ਹੋ। ਅਤੇ ਬਾਅਦ ਵਿੱਚ ਤੁਸੀਂ ਮੈਨੂੰ ਮਹਿਮਾ ਵੱਲ ਲੈ ਜਾਵੋਂਗੇ।25 ਹੇ ਪਰਮੇਸ਼ੁਰ, ਸਵਰਗ ਵਿੱਚ ਤੁਸੀਂ ਮੇਰੇ ਨਾਲ ਹੋਂ ਅਤੇ ਜਦੋਂ ਮੈਂ ਤੁਹਾਡੇ ਨਾਲ ਹੁੰਦਾ ਹਾਂ ਮੈਂ ਧਰਤੀ ਉੱਤੇ ਹੋਰ ਕੀ ਪ੍ਰਾਪਤ ਕਰਨ ਦੀ ਆਸ ਰੱਖ ਸਕਦਾ ਹਾਂ।26 ਸ਼ਾਇਦ ਮੇਰਾ ਮਨ ਤੇ ਸ਼ਰੀਰ ਨਸ਼ਟ ਹੋ ਜਾਣਗੇ ਪਰ ਮੇਰੇ ਕੋਲ ਇੱਕ ਚੱਟਾਨ ਹੈ ਜਿਸ ਨੂੰ ਮੈਨੂੰ ਪਿਆਰ ਕਰਨਾ ਚਾਹੀਦਾ। ਹਮੇਸ਼ਾ ਪਰਮੇਸ਼ੁਰ ਮੇਰੇ ਕੋਲ ਹੈ।27 ਹੇ ਪਰਮੇਸ਼ੁਰ, ਜੋ ਲੋਕ ਤੁਹਾਨੂੰ ਛੱਡ ਜਾਂਦੇ ਹਨ, ਉਹ ਗੁੰਮ ਜਾਣਗੇ। ਤੁਸੀਂ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਉਂਗੇ, ਜਿਹੜੇ ਤੁਹਾਡੇ ਵਫ਼ਾਦਾਰ ਨਹੀਂ ਹਨ।28 ਜਿਥੋਂ ਤੀਕ ਮੇਰੀ ਗੱਲ ਹੈ, ਮੈਂ ਤਾਂ ਪਰਮੇਸ਼ੁਰ ਵੱਲ ਆ ਗਿਆ ਹਾਂ। ਅਤੇ ਮੇਰੇ ਲਈ ਇਹ ਸ਼ੁਭ ਹੈ। ਮੈਂ ਯਹੋਵਾਹ ਆਪਣੇ ਮਾਲਕ ਨੂੰ ਆਪਣਾ ਸੁਰਖਿਅਤ ਟਿਕਾਣਾ ਬਣਾ ਲਿਆ ਹੈ। ਹੇ ਪਰਮੇਸ਼ੁਰ, ਮੈਂ ਉਨ੍ਹਾਂ ਸਮੂਹ ਗੱਲਾਂ ਬਾਰੇ ਦੱਸਣ ਆਇਆ ਹਾਂ ਜੋ ਤੁਸਾਂ ਕੀਤੀਆਂ ਹਨ।