the Fourth Week of Advent
Click here to join the effort!
Read the Bible
ਬਾਇਬਲ
ਜ਼ਬੂਰ 60
1 ਪਰਮੇਸ਼ੁਰ, ਤੁਸੀਂ ਸਾਡੇ ਉੱਤੇ ਬਹੁਤ ਗੁੱਸੇ ਸੀ। ਇਸ ਲਈ ਤੁਸੀਂ ਸਾਨੂੰ ਨਾਮਂਜ਼ੂਰ ਕੀਤਾ ਅਤੇ ਸਾਨੂੰ ਤਬਾਹ ਕਰ ਦਿੱਤਾ। ਇਸ ਲਈ ਕਿਰਪਾ ਕਰਕੇ ਫ਼ੇਰ ਤੋਂ ਸਾਡਾ ਪੁਨਰ ਨਿਰਮਾਣ ਕਰੋ।2 ਤੁਸੀਂ ਧਰਤੀ ਹਿਲਾ ਦਿੱਤੀ ਹੈ ਅਤੇ ਖੋਲ੍ਹਕੇ ਖਲਾਰ ਦਿੱਤੀ ਹੈ। ਸਾਡੀ ਦੁਨੀਆਂ ਬਿਖਰਦੀ ਜਾ ਰਹੀ ਹੈ। ਦਯਾ ਕਰੋ ਅਤੇ ਇਸਨੂੰ ਥਾਂ ਸਿਰ ਰਖੋ।3 ਤੁਸੀਂ ਆਪਣੇ ਬੰਦਿਆਂ ਨੂੰ ਬਹੁਤ ਤਕਲੀਫ਼ਾਂ ਦਿੱਤੀਆਂ ਹਨ। ਅਸੀਂ ਡਿੱਗਦੇ, ਲੜਖੜਾਉਂਦੇ ਸ਼ਰਾਬੀ ਆਦਮੀਆਂ ਵਰਗੇ ਹਾਂ।4 ਤੁਸਾਂ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ ਜਿਹੜੇ ਤੁਹਾਨੂੰ ਪੂਜਦੇ ਹਨ। ਹੁਣ ਉਹ ਵੈਰੀਆਂ ਤੋਂ ਬਚਕੇ ਨਿਕਲ ਸਕਦੇ ਹਨ।5 ਆਪਣੀ ਮਹਾਨ ਸ਼ਕਤੀ ਵਰਤੋਂ ਅਤੇ ਸਾਨੂੰ ਬਚਾਉ। ਮੇਰੀ ਅਰਦਾਸ ਸੁਣੋ ਅਤੇ ਉਨ੍ਹਾਂ ਲੋਕਾਂ ਨੂੰ ਬਚਾ ਲਵੋ ਜਿਨ੍ਹਾਂ ਨੂੰ ਤੁਸੀ ਪਿਆਰ ਕਰਦੇ ਹੋਂ।
6 ਪਰਮੇਸ਼ੁਰ ਆਪਣੇ ਮੰਦਰ ਵਿੱਚ ਬੋਲਿਆ, "ਮੈਂ ਇਸ ਨਾਲ ਬਹੁਤ ਖੁਸ਼ ਹਾਂ।" ਪਰਮੇਸ਼ੁਰ ਨੇ ਆਖਿਆ, "ਮੈਂ ਇਹ ਜ਼ਮੀਨ ਆਪਣੇ ਲੋਕਾਂ ਨਾਲ ਸਾਂਝੀ ਕਰਾਂਗਾ, ਮੈਂ ਉਨ੍ਹਾਂ ਨੂੰ ਸ਼ੇਚੇਮ ਦੇਵਾਂਗਾ। ਮੈਂ ਉਨ੍ਹਾਂ ਨੂੰ ਸੁਕੋਥ ਦੀ ਵਾਦੀ ਦੇਵਾਂਗਾ।7 ਗਿਲਆਦ ਤੇ ਮਾਨਾਸੇਹ ਮੇਰੇ ਹੋਣਗੇ। ਇਫ਼ਰਾਈਮ ਮੇਰੇ ਸਿਰ ਦੀ ਢਾਲ ਹੋਵੇਗਾ। ਯਹੂਦਾ ਮੇਰਾ ਸ਼ਾਹੀ ਡੰਡਾ ਹੋਵੇਗਾ।8 ਮੋਆਬ ਮੇਰੇ ਚਰਨ ਧੋਣ ਲਈ ਮੇਰਾ ਭਾਂਡਾ ਹੋਵੇਗਾ। ਇਡੋਮ ਮੇਰਾ ਦਾਸ ਹੋਵੇਗਾ ਜਿਹੜਾ ਮੇਰੀਆਂ ਖੜਾਵਾਂ ਚੁੱਕੇਗਾ। ਮੈਂ ਫ਼ਿਲਿਸਤੀਨੀ ਦੇ ਲੋਕਾਂ ਨੂੰ ਹਰਾ ਦਿਆਂਗਾ ਅਤੇ ਮੈਂ ਜਿੱਤ ਬਾਰੇ ਰੌਲਾ ਪਾਵਾਂਗਾ।"9 ਪਰ ਹੇ ਪਰਮੇਸ਼ੁਰ, ਤੁਸੀਂ ਸਾਨੂੰ ਤਿਆਗ ਦਿੱਤਾ। ਤੁਸੀਂ ਸਾਡੀ ਫ਼ੌਜ ਨਾਲ ਨਹੀਂ ਗਏ। ਇਸ ਲਈ ਮਜ਼ਬੂਤ ਸੁਰਖਿਅਤ ਸ਼ਹਿਰ ਵੱਲ ਨੂੰ ਮੇਰੀ ਅਗਵਾਈ ਕੌਣ ਕਰੇਗਾ। ਇਡੋਮ ਦੇ ਖਿਲਾਫ਼ ਲੜਨ ਵਿੱਚ ਮੇਰੀ ਸਹਾਇਤਾ ਕੌਣ ਕਰੇਗਾ।10 11 ਹੇ ਪਰਮੇਸ਼ੁਰ, ਵੈਰੀਆਂ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰੋ। ਲੋਕ ਮਦਦ ਨਹੀਂ ਕਰ ਸਕਦੇ।12 ਸਿਰਫ਼ ਪਰਮੇਸ਼ੁਰ ਹੀ ਸਾਨੂੰ ਮਜ਼ਬੂਤ ਬਣਾ ਸਕਦਾ ਹੈ। ਸਿਰਫ਼ ਪਰਮੇਸ਼ੁਰ ਹੀ ਸਾਡੇ ਵੈਰਿਆਂ ਨੂੰ ਹਰਾ ਸਕਦਾ ਹੈ।