the Week of Proper 14 / Ordinary 19
Click here to join the effort!
Read the Bible
ਬਾਇਬਲ
ਠਮਸਾਲ 8
1 ਕੀ ਸਿਆਣਪ ਆਵਾਜ਼ ਨਹੀਂ ਮਾਰਦੀ? ਕੀ ਸਮਝਦਾਰੀ ਆਪਣੀ ਆਵਾਜ਼ ਨਹੀਂ ਉਠਾਉਂਦੀ?2 ਉਹ (ਸਿਆਣਪ) ਰਾਹ ਦੇ ਪਾਸੇ ਪਹਾੜੀ ਦੀ ਟੀਸੀ ਤੇ ਖਲੋਁਦੀ ਹੈ ਜਿੱਥੇ ਰਸਤੇ ਮਿਲਦੇ ਹਨ।3 ਸ਼ਹਿਰ ਦੇ ਫ਼ਾਟਕਾਂ ਤੇ, ਖੁਲ੍ਹੇ ਦਰਵਾਜਿਆਂ ਤੇ ਉਹ ਰੋਦੀ ਹੈ।4 ਮੈਂ ਤੁਸਾਂ ਲੋਕਾਂ ਨਾਲ ਗੱਲ ਕਰ ਰਹੀ ਹਾਂ, "ਤੁਹਾਡੇ ਵੱਲ ਇਨਸਾਨੋ, ਮੈਂ ਆਪਣੀ ਆਵਾਜ਼ ਉਠਾਉਂਦੀ ਹਾਂ।5 ਤੁਸੀਂ ਅਪ੍ਰੌੜ, ਲੋਕੋ, ਸੂਝ ਸਿਖ੍ਖੋ ਅਤੇ ਤੁਸੀਂ ਮੂਰਖੋ, ਅਕਲਮਂਦੀ ਸਿਖ੍ਖੋ।6 ਸੁਣੋ, ਜਿਹੜੀਆਂ ਗੱਲਾਂ ਮੈਂ ਤੁਹਾਨੂੰ ਸਿਖਾ ਰਹੀ ਹਾਂ ਉਚਿਤ ਹਨ। ਅਤੇ ਜੋ ਮੇਰੇ ਬੁਲ੍ਹ ਘੋਸ਼ਿਤ ਕਰਦੇ ਹਨ ਧਰਮੀ ਹੈ।7 ਮੇਰੇ ਮੂੰਹ ਵਿੱਚੋਂ ਸਿਰਫ਼ ਸੱਚ ਨਿਕਲਦਾ ਹੈ ਕਿਉਂ ਕਿ ਮੇਰੇ ਬੁਲ੍ਹ ਬਦੀ ਨੂੰ ਨਫ਼ਰਤ ਕਰਦੇ ਹਨ।8 ਆਖਦਾ ਹਾਂ ਮੈਂ ਜੋ ਗੱਲਾਂ ਸਹੀ ਨੇ। ਰਤਾ ਨਹੀਂ ਝੂਠ ਜਾਂ ਗ਼ਲਤ ਮੇਰੇ ਸ਼ਬਦਾਂ ਵਿੱਚ।9 ਸਿਖੇ ਹੋਏ ਆਦਮੀ ਜਾਣਦੇ ਹਨ ਕਿ ਉਹ ਧਰਮੀ ਹਨ, ਅਤੇ ਜੋ ਗਿਆਨ ਲੱਭ ਲੈਂਦੇ ਹਨ ਸਮਝ ਜਾਂਦੇ ਹਨ ਕਿ ਉਹ ਸਹੀ ਹਨ।10 ਚਾਂਦੀ ਦੀ ਬਜਾਇ ਮੇਰਾ ਅਨੁਸ਼ਾਸ਼ਨ ਲਵੋ, ਸੋਨੇ ਦੀ ਬਜਾਇ ਸਮਝਦਾਰੀ ਨੂੰ ਚੁਣੋ।11 ਮੁੱਲਵਾਨ ਵਧੇਰੇ ਹੈ ਸਿਆਣਪ ਨੀਲਮਾਂ ਨਾਲੋਂ। ਉਸ ਨਾਲ ਕਿਸੇ ਦੀ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ।"
12 "ਮੈਂ ਸਿਆਣਪ ਹਾਂ, ਮੈਂ ਗਿਆਨ ਦੇ ਨਾਲ ਰਹਿੰਦੀ ਹਾਂ ਅਤੇ ਮੈਂ ਓਬੋਁ ਲੱਭਦੀ ਹਾਂ ਜਿੱਥੇ ਸੂਝ ਵੱਸਦੀ ਹੈ।13 ਯਹੋਵਾਹ ਤੋਂ ਡਰਨਾ ਬਦੀ ਨੂੰ ਨਫ਼ਰਤ ਕਰਨਾ ਹੈ, ਮੈਂ ਹਂਕਾਰ, ਆਕੜ, ਬਦ, ਵਿਹਾਰ, ਅਤੇ ਦੁਸ਼ਟ ਗੱਲਾਂ ਨੂੰ ਨਫ਼ਰਤ ਕਰਦੀ ਹਾਂ।14 ਮੇਰੇ ਕੋਲ ਸਲਾਹ ਹੈ, ਮੇਰੇ ਕੋਲ ਗਿਆਨ, ਸਮਝਦਾਰੀ ਅਤੇ ਸ਼ਕਤੀ ਹੈ।15 ਮੈਥੋਂ ਰਾਜੇ ਸ਼ਾਸਨ ਕਰਦੇ ਹਨ, ਸ਼ਾਸਕ ਹੁਕਮ ਬਣਾਉਂਦੇ ਹਨ ਜੋ ਨਿਆਂਈ ਹਨ।16 ਮੇਰੇ ਦੁਆਰਾ ਸ਼ਹਿਜਾਦੇ, ਅਤੇ ਸਜ੍ਜਣ ਅਤੇ ਸਾਰੇ ਨਿਆਂਈ ਵੀ ਨਿਆਂਕਾਰ ਵੀ ਹਕੂਮਤ ਕਰਦੇ ਨੇ।17 ਪਿਆਰ ਕਰਦੀ ਹਾਂ ਮੈਂ ਉਨ੍ਹਾਂ ਲੋਕਾਂ ਨੂੰ ਜੋ ਪਿਆਰ ਮੈਨੂੰ ਕਰਦੇ। ਤੇ ਜੋ ਲੋਕ ਕਰਨਗੇ ਕਠਨ ਘਾਲਣਾ, ਮੈਨੂੰ ਲੱਭਣ ਲਈ ਲੱਭ ਲੈਣਗੇ ਮੈਨੂੰ ਉਹ।18 ਪਾਸ ਹੈ ਮੇਰੇ ਦੌਲਤ ਅਤੇ ਇੱਜ਼ਤ, ਮੈਂ ਦੌਲਤ ਅਤੇ ਧਰਮੀਅਤਾ ਦਿੰਦੀ ਹਾਂ ਜੋ ਸਦਾ ਰਹਿੰਦੀ ਹੈ।19 ਮੇਰੇ ਫ਼ਲ ਖਾਲਸ ਸੋਨੇ ਨਾਲੋਂ ਬਿਹਤਰ ਹਨ, ਜੋ ਕੁਝ ਵੀ ਮੈਂ ਪੈਦਾ ਕਰਦੀ ਹਾਂ ਸ਼ੁਧ੍ਧ ਚਾਂਦੀ ਨਾਲੋਂ ਵੀ ਬਿਹਤਰ ਹੈ।20 ਮੈਂ ਨਿਆਂ ਦੇ ਰਾਹਾਂ ਦੇ ਨਾਲ-ਨਾਲ ਧਰਮੀਅਤਾ ਦੇ ਰਾਹਾਂ ਤੇ ਚਲਦੀ ਹਾਂ।21 ਦਿੰਦੀ ਹਾਂ ਮੈਂ ਦੌਲਤ ਉਨ੍ਹਾਂ ਲੋਕਾਂ ਨੂੰ ਜੋ ਕਰਨ ਪਿਆਰ ਮੈਨੂੰ ਅਤੇ ਭਰ ਦਿੰਦੀ ਹਾਂ ਮੈਂ ਗੋਦਾਮ ਉਨ੍ਹਾਂ ਦੇ।
22 ਸਭ ਤੋਂ ਪਹਿਲੀ ਗੱਲ ਯਹੋਵਾਹ ਨੇ ਕੀਤੀ, ਉਸਨੇ ਮੈਨੂੰ ਜੀਵਨ ਦਿੱਤਾ, ਬਹੁਤ ਸਮਾਂ ਪਹਿਲਾਂ ਉਸਨੇ ਕੁਝ ਵੀ ਕਰਨ ਤੋਂ ਪਹਿਲਾਂ ਯਹੋਵਾਹ ਨੇ ਮੈਨੂੰ ਆਪਣੇ ਕੰਮ ਦੀ ਸ਼ੁਰੂਆਤ ਵੇਲੇ, ਆਪਣੇ ਪ੍ਰਾਚੀਨ ਸਮੇਂ ਦੇ ਕੰਮ ਤੋਂ ਪਹਿਲਾਂ ਮੈਨੂੰ ਬਣਾਇਆ।23 ਮੈਂ ਲੰਘ ਚੁੱਕੀਆਂ ਉਮਰਾਂ ਵਿੱਚ ਬਹੁਤ ਪਹਿਲਾਂ, ਦੁਨੀਆਂ ਦੀ ਸਾਜਣਾ ਤੋਂ ਪਹਿਲਾਂ ਸਾਜੀ ਗਈ ਸੀ।24 ਬਣਾਇਆ ਗਿਆ ਸੀ ਮੈਨੂੰ ਸਾਗਰਾਂ ਤੋਂ ਪਹਿਲੋਁ, ਬਣਾਇਆ ਗਿਆ ਸੀ ਮੈਨੂੰ ਪਾਣੀ ਤੋਂ ਪਹਿਲੋਁ।25 ਮੈਂ ਪਰਬਤਾਂ ਨੂੰ ਇਨ੍ਹਾਂ ਦੀ ਜਗ੍ਹਾ ਸਬਾਪਿਤ ਕਰਨ ਤੋਂ ਪਹਿਲਾਂ ਬਣਾਈ ਗਈ ਸਾਂ, ਮੈਂ ਪਹਾੜੀਆਂ ਦੇ ਹੋਣ ਤੋਂ ਪਹਿਲਾਂ ਬਣਾਈ ਗਈ ਸੀ।26 ਧਰਤੀ ਦੇ ਸਾਜੇ ਜਾਣ ਤੋਂ ਪਹਿਲਾਂ, ਜਾਂ ਇਸਦੇ ਖੇਤਾਂ ਜਾਂ ਜਦੋਂ ਕਿਤੇ ਵੀ ਇਸ ਦੁਨੀਆਂ ਵਿੱਚ ਕੋਈ ਧੂੜ ਸੀ।27 ਹਾਜ਼ਰ ਸਾਂ ਮੈਂ, ਸਾਜਿਆ ਸੀ ਜਦੋਂ ਯਹੋਵਾਹ ਨੇ ਅਕਾਸ਼ਾਂ ਨੂੰ ਹਾਜ਼ਰ ਸਾਂ ਮੈਂ, ਜਦੋਂ ਯਹੋਵਾਹ ਨੇ, ਖਿੱਚੀ ਸੀ ਲੀਕ ਧਰਤੀ ਦੁਆਲੇ ਤੇ ਹਦ੍ਦ ਬੰਨ੍ਹ ਦਿੱਤੀ ਸੀ ਸਾਗਰ ਦੀ।28 ਜੰਮੀ ਸਾਂ ਮੈਂ ਪਹਿਲਾਂ, ਫ਼ੇਰ ਯਹੋਵਾਹ ਨੇ ਰੱਖੇ ਸਨ ਬੱਦਲ ਆਕਾਸ਼ ਵਿੱਚ। ਤੇ ਹਾਜ਼ਰ ਸਾਂ ਮੈਂ ਜਦੋਂ ਰੱਖਿਆ ਸੀ ਪਾਣੀ ਯਹੋਵਾਹ ਨੇ ਸਮੁੰਦਰ ਵਿੱਚ।29 ਹਾਜ਼ਰ ਸਾਂ ਮੈਂ, ਜਦੋਂ ਯਹੋਵਾਹ ਨੇ ਹੱਦਾਂ ਬਂਨ੍ਹੀਆਂ ਸਨ ਸਮੁੰਦਰਾਂ ਦੇ ਪਾਣੀ ਦੀਆਂ ਤਾਕਿ ਉੱਠ ਨਾ ਸਕੇ ਪਾਣੀ ਉਚੇਰਾ ਓਸਤੋਂ ਉਤੇ ਜਿਸਦੀ ਇਜਾਜ਼ਤ ਦਿੱਤੀ ਹੈ ਯਹੋਵਾਹ ਨੇ। ਹਾਜ਼ਰ ਸਾਂ ਮੈਂ ਉਦੋਂ, ਜਦੋਂ ਰੱਖੀਆਂ ਸਨ ਯਹੋਵਾਹ ਨੇ ਨੀਹਾਂ ਧਰਤੀ ਦੀਆਂ।30 ਮੈਂ ਉਸਦੇ ਪਾਸੇ ਤੇ ਕਾਰੀਗਰ ਵਾਂਗ ਸਾਂ। ਮੈਂ ਹਰ ਰੋਜ਼ ਉਸਦਾ ਆਨੰਦ ਸੀ, ਮੈਂ ਹਰ ਸਮੇਂ ਉਸਦੀ ਹਾਜ਼ਰੀ ਵਿੱਚ ਆਨੰਦ ਮਾਣਿਆ।31 ਮੈਂ ਉਸ ਦੀ ਦੁਨੀਆਂ ਵੇਖਣ ਲਈ ਖੁਸ਼ ਸਾਂ, ਅਤੇ ਮਨੁੱਖਤਾ ਨਾਲ ਪ੍ਰਸੰਨ ਸਾਂ।
32 ਹੁਣ, ਬਚਿਓ, ਸ੍ਸੁਣੋ ਮੇਰੀ ਗੱਲ, ਕੰਨ ਧਰਕੇ! ਪ੍ਰਸੰਨ ਹੋ ਸਕਦੇ ਹੋ ਤੁਸੀਂ ਵੀ ਜੇ ਤੁਸੀਂ ਚੱਲੋਂਗੇ ਮੇਰੇ ਰਾਹਾਂ ਉੱਤੇ!33 ਮੇਰੀ ਸਿਖਿਆ ਨੂੰ ਸੁਣੋ ਅਤੇ ਸਿਆਣੇ ਬਣ ਜਾਓ, ਇਸਦੀ ਲਾਪਰਵਾਹੀ ਨਾ ਕਰੋ।34 ਸੁਣਦਾ ਹੈ ਜੋ ਵੀ ਬੰਦਾ ਮੇਰੀ ਗੱਲ ਨੂੰ ਧੰਨ ਹੈ ਉਹ। ਨਿਗਰਾਨੀ ਕਰਦਾ ਹੈ ਜਿਹੜਾ ਹਰ ਦਿਨ ਮੇਰੇ ਦਰ ਉੱਤੇ। ਇੰਤਜ਼ਾਰ ਕਰਦਾ ਹੈ ਜਿਹੜਾ ਮੇਰੇ ਲਈ, ਮੇਰੇ ਦਰਾਂ ਉੱਤੇ।35 ਲੱਭ ਲੈਂਦਾ ਹੈ ਜੋ ਵੀ ਬੰਦਾ ਮੈਨੂੰ, ਲੱਭ ਲੈਂਦਾ ਹੈ ਓਹ ਜ਼ਿੰਦਗੀ ਨੂੰ, ਹਾਸਿਲ ਕਰੇਗਾ ਮਿਹਰ ਉਹ ਯਹੋਵਾਹ ਪਾਸੋਂ!36 ਪਰ ਜਿਹੜਾ ਵਿਅਕਤੀ ਮੈਨੂੰ ਲੱਭਣ 'ਚ ਨਾਕਾਮ ਹੋ ਜਾਂਦਾ ਹੈ, ਆਪਣੀ ਹੀ ਜ਼ਿੰਦਗੀ ਨੂੰ ਉਜਾੜ ਲੈਂਦਾ ਹੈ। ਕੋਈ ਵੀ, ਜੋ ਮੈਨੂੰ ਨਫ਼ਰਤ ਕਰਦਾ ਮੌਤ ਨੂੰ ਪਿਆਰ ਕਰਦਾ।"