Lectionary Calendar
Saturday, November 23rd, 2024
the Week of Proper 28 / Ordinary 33
Attention!
For 10¢ a day you can enjoy StudyLight.org ads
free while helping to build churches and support pastors in Uganda.
Click here to learn more!

Read the Bible

ਬਾਇਬਲ

ਅਮਸਾਲ 26

1 ਜਿਵੇਂ ਕਿ ਗਰਮੀਆਂ ਵਿੱਚ ਬਰਫ਼ ਪੈਣੀ ਜਾਂ ਵਾਢੀਆਂ ਵਿੱਚ ਮੀਂਹ ਪੈਣਾ, ਇੰਝ ਹੀ ਮੂਰਖ ਲਈ ਆਦਰ ਅਨਉਚਿਤ ਹੈ।

2 ਇੱਕ ਬੇਘਰ ਚਿੜੀ ਜ੍ਜਾਂ ਇੱਕ ਉੱਡਦੀ ਅਬਾਬੀਲ ਵਾਂਗ, ਇਹ ਇੱਕ ਅਣਧਿਕਾਰੀ ਸਰਾਪ ਹੈ -- ਇਹ ਅਰਾਮ ਨਹੀਂ ਕਰਨਗੀਆਂ।

3 ਕੋੜਾ ਘੋੜੇ ਲਈ ਹੈ, ਲਗਾਮ ਗਧੇ ਲਈ ਅਤੇ ਬੈਂਤ ਮੂਰਖਾਂ ਦੀ ਪਿੱਠ ਲਈ ਹੈ।

4 ਇਹ ਬੜੀ ਮੁਸ਼ਕਿਲ ਸਬਿਤੀ ਹੈ: ਜੇ ਕੋਈ ਮੂਰਖ ਤੁਹਾਨੂੰ ਕੋਈ ਮੂਰਖਤਾ ਭਰਿਆ ਪ੍ਰਸ਼ਨ ਪੁੱਛੇ ਤਾਂ ਤੁਸੀਂ ਉਸਨੂੰ ਮੂਰਖਤਾ ਭਰਿਆ ਉੱਤਰ ਨਹੀਂ ਦਿੰਦੇ ਨਹੀਂ ਤਾਂ ਤੁਸੀਂ ਵੀ ਮੂਰਖ ਹੀ ਜਾਪੋਂਗੇ;5 ਮੂਰਖ ਬੰਦੇ ਨੂੰ ਮੂਰਖਤਾ ਭਰਿਆ ਜਵਾਬ ਦੇਵੋ, ਨਹੀਂ ਤਾਂ ਉਹ ਆਪਣੇ-ਆਪ ਨੂੰ ਸਿਆਣਾ ਸਮਝੇਗਾ।

6 ਕਦੇ ਵੀ ਮੂਰਖ ਦੇ ਹੱਥ ਸੁਨਿਹਾ ਨਾ ਘੱਲੋ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਇਹ ਤੁਹਾਡੇ ਆਪਣੇ ਪੈਰ ਕਟਾਉਣ ਵਰਗਾ ਹੋਵੇਗਾ। ਤੁਸੀਂ ਮੁਸੀਬਤ ਨੂੰ ਸੱਦਾ ਦੇ ਰਹੇ ਹੋਵੋਂਗੇ।7 ਮੂਰਖ ਬੰਦੇ ਦੇ ਮੂੰਹ 'ਚ ਕਹਾਉਤ ਲੰਗੇ ਆਦਮੀ ਦੀ ਲੰਗ ਲੱਤ ਜਿੰਨੀ ਹੀ, ਬੇਕਾਰ ਹੈ।8 ਇੱਕ ਮੂਰਖ ਬੰਦੇ ਨੂੰ ਇੱਜ਼ਤ ਦੇਣੀ ਗੁਲੇਲ ਵਿੱਚ ਪੱਥਰ ਬੰਨ੍ਹਣ ਵਾਂਗ ਹੀ ਹੈ।9 ਜਦੋਂ ਕੋਈ ਮੂਰਖ ਕੋਈ ਸਿਆਣੀ ਗੱਲ ਆਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਉਵੇਂ ਹੀ ਹੈ ਜਿਵੇਂ ਕੋਈ ਸ਼ਰਾਬੀ ਬੰਦਾ ਆਪਣੀ ਹਬੇਲੀ ਵਿੱਚੋਂ ਛਿਲਤਰ ਕੱਢਣ ਦੀ ਕੋਸ਼ਿਸ਼ ਕਰੇ।

10 ਕਿਸੇ ਮੂਰਖ ਜਾਂ ਕਿਸੇ ਅਜਨਬੀ ਨੂੰ ਕੰਮ ਤੇ ਰੱਖਣਾ ਖਤਰਨਾਕ ਹੈ। ਤੁਹਾਨੂੰ ਨਹੀਂ ਪਤਾ ਕਿਸਦਾ ਨੁਕਸਾਨ ਹੋ ਜਾਵੇ।

11 ਬਿਲਕੁਲ ਜਿਵੇਂ ਕੁਤ੍ਤਾ ਆਪਣੀ ਉਲਟੀ ਕੋਲ ਵਾਪਸ ਆਉਂਦਾ, ਇੰਝ ਹੀ ਮੂਰਖ ਆਪਣੀ ਮੂਰਖਤਾਈ ਦੁਹਰਾਉਂਦਾ ਹੈ।

12 ਕੀ ਤੁਸੀਂ ਕੋਈ ਅਜਿਹਾ ਵਿਅਕਤੀ ਵੇਖਿਆ ਜੋ ਖੁਦ ਨੂੰ ਸਿਆਣਾ ਘੋਸ਼ਿਤ ਕਰੇ? ਉਸ ਨਾਲੋਂ ਇੱਕ ਮੂਰਖ ਲਈ ਵਧੇਰੇ ਉਮੀਦ ਹੁੰਦੀ ਹੈ।

13 ਆਲਸੀ ਬੰਦਾ ਆਖਦਾ ਹੈ "ਸੜਕ ਤੇ ਸ਼ੇਰ ਹੈ ਰਾਹ ਵਿੱਚ ਸ਼ੇਰ ਹੈ।"

14 ਆਲਸੀ ਬੰਦਾ ਇੱਕ ਦਰਵਾਜ਼ੇ ਵਰਗਾ ਹੈ। ਉਹ ਆਪਣੇ ਬਿਸਤਰੇ ਵਿੱਚ ਓਸੇ ਤਰ੍ਹਾਂ ਪਾਸੇ ਪਰਤਦਾ ਰਹਿੰਦਾ ਹੈ ਜਿਵੇਂ ਦਰਵਾਜ਼ਾ ਆਪਣੀ ਚੂਲ ਦੁਆਲੇ ਘੁੰਮਦਾ ਰਹਿੰਦਾ ਹੈ। ਉਹ ਕਦੇ ਵੀ ਕਿਤੇ ਨਹੀਂ ਜਾਂਦਾ।

15 ਆਲਸੀ ਬੰਦਾ ਆਪਣਾ ਹੱਥ ਭੋਜਨ ਦੀ ਬਾਲੀ ਤਾਂਈ ਲਿਜਾਂਦਾ, ਪਰ ਉਸਦਾ ਆਲਸੀਪਨ ਉਸ ਨੂੰ ਆਪਣਾ ਹੱਥ ਵਾਪਸ ਮੂੰਹ ਤਾਈਂ ਨਹੀਂ ਲਿਜਾਣ ਦਿੰਦਾ।

16 ਆਲਸੀ ਬੰਦਾ ਸੋਚਦਾ ਹੈ ਕਿ ਉਹ ਬਹੁਤ ਸਿਆਣਾ ਹੈ। ਉਹ ਸੋਚਦਾ ਹੈ ਕਿ ਉਹ ਉਨ੍ਹਾਂ ਸੱਤਾਂ ਬੰਦਿਆਂ ਨਾਲੋਂ ਚਤੁਰ ਹੈ ਜਿਹੜੇ ਆਪਣੇ ਵਿਚਾਰਾਂ ਦੇ ਚੰਗੇ ਕਾਰਣ ਦੱਸ ਸਕਦੇ ਹਨ।

17 ਜਿਹੜਾ ਵਿਅਕਤੀ ਹੋਰਨਾਂ ਦੇ ਝਗੜਿਆਂ ਵਿੱਚ ਦਖਲ ਦੇਵੇ ਉਸ ਵਾਂਗ ਹੈ ਜਿਹੜਾ ਕੁੱਤੇ ਦੇ ਕੰਨ ਖਿੱਚਦਾ ਹੋਵੇ।

18 ਜਿਹੜਾ ਬੰਦਾ ਦੂਸਰੇ ਬੰਦੇ ਨਾਲ ਚਲਾਕੀ ਕਰਦਾ ਹੈ ਅਤੇ ਫ਼ੇਰ ਇਹ ਆਖਦਾ ਹੈ ਕਿ ਉਹ ਤਾਂ ਮਜ਼ਾਕ ਕਰ ਰਿਹਾ ਸੀ, ਉਹ ਉਸ ਮੂਰਖ ਬੰਦੇ ਵਰਗਾ ਹੈ ਜਿਹੜਾ ਹਵਾ ਵਿੱਚ ਅੱਗ ਦੇ ਤੀਰ ਚਲਾਉਂਦਾ ਹੈ।19

20 ਜੇ ਅੱਗ ਵਿੱਚ ਲੱਕੜਾਂ ਨਹੀਂ, ਤਾਂ ਅੱਗ ਬੁਝ ਜਾਵੇਗੀ। ਇਸੇ ਤਰ੍ਹਾਂ ਚੁਗਲੀ ਤੋਂ ਬਿਨਾਂ ਝਗੜਾ ਮੁੱਕ ਜਾਂਦਾ ਹੈ।21 ਸੜਿਆ ਕੋਲਾ ਕੋਲਿਆਂ ਨੂੰ ਮਘ੍ਘਦਾ ਰੱਖਦਾ ਹੈ। ਅਤੇ ਲੱਕੜੀ ਅੱਗ ਨੂੰ ਬਲਦਾ ਰੱਖਦੀ ਹੈ। ਇਸੇ ਤਰ੍ਹਾਂ ਮੁਸੀਬਤਾਂ ਪੈਦਾ ਕਰਨ ਵਾਲੇ ਲੋਕ ਲੜਾਈ ਝਗੜੇ ਨੂੰ ਜਾਰੀ ਰੱਖਦੇ ਹਨ।22 ਚੁਗਲੀ ਕਰਨੀ ਸਵਾਦਿਲੇ ਭੋਜਨ ਵਾਂਗ ਹੈ, ਇਹ ਆਦਮੀ ਦੇ ਸ਼ਰੀਰ 'ਚ ਡੂੰਘੀ ਵਸ ਜਾਂਦੀ ਹੈ।

23 ਬਦ ਆਦਮੀ ਦੀ ਸੁਵਕਤਤਾ ਬਿਲਕੁਲ, ਮਿੱਟੀ ਦੇ ਭਾਂਡੇ ਨੂੰ ਚਾਂਦੀ ਨਾਲ ਢਕਣ, ਵਾਂਗ ਹੈ।

24 ਇੱਕ ਦੁਸ਼ਮਣ ਮਿੱਠੀਆਂ ਗੱਲਾਂ ਨਾਲ ਆਪਣੀ ਬਦੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਉਹ ਆਪਣੇ ਦਿਲ ਵਿੱਚ ਘ੍ਰਿਣਾ ਨਾਲ ਭਰਿਆ ਹੋਇਆ ਹੈ।25 ਜੋ ਗੱਲਾਂ ਉਹ ਆਖਦਾ ਹੈ ਉਹ ਭਾਵੇਂ ਚੰਗੀਆਂ ਲੱਗਣ। ਪਰ ਉਸ ਉੱਤੇ ਭਰੋਸਾ ਨਾ ਕਰੋ। ਉਸਦਾ ਦਿਲ ਘ੍ਰਿਣਿਤ ਵਿਚਾਰਾਂ ਨਾਲ ਭਰਿਆ ਹੋਇਆ ਹੈ।26 ਚਲਾਕੀ ਕਰਕੇ, ਨਫ਼ਰਤ ਆਪਣੇ-ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਸ ਦੀ ਬਦੀ ਸਭਾ ਵਿੱਚ ਪ੍ਰਗਟਾਈ ਜਾਵੇਗੀ।

27 ਜੇਕਰ ਤੁਸੀਂ ਟੋਆ ਪੁਟ੍ਟਦੇ ਹੋਂ, ਹੋ ਸਕਦਾ ਤੁਸੀਂ ਇਸ ਵਿੱਚ ਡਿੱਗ ਪਵੋਁ, ਅਤੇ ਜੇਕਰ ਤੁਸੀਂ ਪੱਥਰ ਨੂੰ ਰੋਢ਼ਦੇ ਹੋਂ, ਹੋ ਸਕਦਾ ਇਹ ਮੁੜ ਤੁਹਾਡੇ ਤੇ ਰੁਢ਼ਕ ਜਾਵੇ।

28 ਜਿਹੜਾ ਬੰਦਾ ਝੂਠ ਬੋਲਦਾ, ਉਨ੍ਹਾਂ ਨੂੰ ਨਫ਼ਰਤ ਕਰਦਾ ਹੈ ਜਿਨ੍ਹਾਂ ਦਾ ਉਹ ਨੁਕਸਾਨ ਕਰਦਾ ਹੈ ਅਤੇ ਜਿਹੜਾ ਵਿਅਕਤੀ ਚਾਪਲੂਸੀ ਕਰੇ ਉਹ ਤਬਾਹੀ ਦਾ ਕਾਰਣ ਬਣਦਾ ਹੈ।

 
adsfree-icon
Ads FreeProfile