the Week of Proper 10 / Ordinary 15
Click here to join the effort!
Read the Bible
ਬਾਇਬਲ
ਠਮਸਾਲ 16
1 ਆਦਮੀ ਦਾ ਦਿਮਾਗ਼ ਯੋਜਨਾਵਾਂ ਬਣਾਉਂਦਾ ਹੈ, ਪਰ ਸਹੀ ਗੱਲ ਆਖਣਾ -- ਇਹ ਯਹੋਵਾਹ ਵੱਲੋਂ ਇੱਕ ਸੁਗਾਤ ਹੈ।
2 ਬੰਦਾ ਸੋਚਦਾ ਹੈ ਕਿ ਉਸ ਦੇ ਰਸਤੇ ਸਹੀ ਹਨ, ਪਰ ਯਹੋਵਾਹ ਉਸ ਦੇ ਮਨੋਰਬਾਂ ਨੂੰ ਪਰਖਦਾ ਹੈ।
3 ਆਪਣੇ ਹਰ ਕੰਮ ਵਿੱਚ ਯਹੋਵਾਹ ਵੱਲ ਪਰਤੋਂ, ਅਤੇ ਤੁਹਾਡੀਆਂ ਸਾਰੀਆਂ ਵਿਉਂਤਾ ਸਬਾਪਿਤ ਕੀਤੀਆਂ ਜਾਣਗੀਆਂ।
4 ਯਹੋਵਾਹ ਹਰੇਕ ਤੋਂ ਉਸ ਦਾ ਹਿਸਾਬ ਲੈਂਦਾ ਹੈ, ਦੁਸ਼ਟ ਵਿਅਕਤੀ ਤੋਂ ਵੀ ਉਸ ਦੇ ਮੁਸੀਬਤ ਦੇ ਦਿਨ ਵਿੱਚ।
5 ਯਹੋਵਾਹ ਹਰ ਓਸ ਬੰਦੇ ਨੂੰ ਨਫ਼ਰਤ ਕਰਦਾ ਹੈ ਜਿਹੜਾ ਇਹ ਸੋਚਦਾ ਹੈ ਕਿ ਉਹ ਹੋਰਨਾਂ ਨਾਲੋਂ ਬਿਹਤਰ ਹੈ। ਉਨ੍ਹਾਂ ਗੁਮਾਨੀ ਲੋਕਾਂ ਨੂੰ ਯਹੋਵਾਹ ਅਵੱਸ਼ ਸਜ਼ਾ ਦੇਵੇਗਾ।
6 ਨਮਕਹਲਾਲੀ ਅਤੇ ਵਫ਼ਾਦਾਰੀ ਦੋਸ਼ ਹਟਾ ਸਕਦੇ ਹਨ। ਯਹੋਵਾਹ ਦਾ ਭੈ ਤੁਹਾਡਾ ਬਦ ਕਰਨੀਆਂ ਤੋਂ ਬਚਾਉ ਕਰਦਾ ਹੈ।
7 ਜਦੋਂ ਕੋਈ ਬੰਦਾ ਯਹੋਵਾਹ ਨੂੰ ਪ੍ਰਸੰਨ ਕਰਨ ਵਾਲਾ ਜੀਵਨ ਜਿਉਂਦਾ ਹੈ, ਉਹ (ਪਰਮੇਸ਼ੁਰ) ਉਸ ਦੇ ਦੁਸ਼ਮਣਾਂ ਨੂੰ ਵੀ ਉਸ ਦੇ ਨਾਲ ਸ਼ਾਂਤੀ ਵਿੱਚ ਰਹਿਣ ਦਿੰਦਾ ਹੈ।
8 ਸਹੀ ਹਕ੍ਕਾਂ ਨਾਲ ਕਮਾਇਆ ਹੋਇਆ ਥੋੜਾ ਵੀ ਧੋਖਾਧੜੀ ਨਾਲ ਹਾਸਿਲ ਕੀਤੀ ਵਧ ਦੌਲਤ ਨਾਲੋਂ ਚੰਗਾ ਹੈ।
9 ਆਦਮੀ ਆਪਣੇ ਰਾਹ ਦੀ ਚੋਣ ਕਰ ਸਕਦਾ ਪਰ ਇਹ ਯਹੋਵਾਹ ਹੈ ਜੋ ਉਸ ਦੇ ਕਦਮਾਂ ਦਾ ਨਿਰਦੇਸ਼ਨ ਕਰਦਾ।
10 ਰਾਜੇ ਦੇ ਬੁਲ੍ਹ ਪ੍ਰੇਰਿਤ ਹੁੰਦੇ ਹਨ ਜਦੋਂ ਉਹ ਨਿਆਂ ਕਰਦਾ। ਉਸ ਦਾ ਮੂੰਹ ਧੋਖਾ ਨਹੀਂ ਦਿੰਦਾ।
11 ਇਮਾਨਦਾਰ ਤੋਂਲ ਅਤੇ ਕੰਡੇ ਯਹੋਵਾਹ ਵੱਲੋਂ ਹਨ, ਉਸ ਨੇ ਸਭ (ਇਮਾਨਦਾਰ) ਤੋਂਲਾਂ ਨੂੰ ਸਾਜਿਆ।
12 ਜੇਕਰ ਰਾਜਾ ਦੁਸ਼ਟਤਾ ਦਾ ਵਿਹਾਰ ਕਰਦਾ ਹੈ ਤਾਂ ਇਹ ਤਿਰਸਕਾਰਪੂਰਨ ਹੈ, ਕਿਉਂ ਜੋ ਤਖਤ ਨੇਕੀ ਤੋਂ ਹੀ ਪ੍ਰਫ਼ੂਲਿਤ ਹੁੰਦਾ ਹੈ।
13 ਰਾਜੇ ਨੂੰ ਉਹ ਸੁਣਨਾ ਪਸੰਦ ਕਰਨਾ ਚਾਹੀਦਾ ਜੋ ਸਹੀ ਹੋਵੇ। ਇਸ ਲਈ ਉਸ ਨੂੰ ਉਨ੍ਹਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਜੋ ਇਮਾਨਦਾਰੀ ਨਾਲ ਬੋਲਦੇ ਹਨ।
14 ਜਦੋਂ ਰਾਜਾ ਕਰੋਧਵਾਨ ਹੁੰਦਾ ਹੈ ਤਾਂ ਉਹ ਕਿਸੇ ਨੂੰ ਮਾਰ ਵੀ ਸਕਦਾ ਹੈ। ਸਿਆਣਾ ਬੰਦਾ ਰਾਜੇ ਨੂੰ ਪ੍ਰਸੰਨ ਰੱਖਣ ਦੀ ਕੋਸ਼ਿਸ਼ ਕਰੇਗਾ।15 ਜਦੋਂ ਰਾਜਾ ਪ੍ਰਸੰਨ ਹੁੰਦਾ ਹੈ ਹਰ ਕਿਸੇ ਲਈ ਜੀਵਨ ਬਿਹਤਰ ਹੁੰਦਾ ਹੈ। ਜੇ ਰਾਜਾ ਤੁਹਾਡੇ ਨਾਲ ਪ੍ਰਸੰਨ ਹੈ, ਤਾਂ ਇਹ ਬਸੰਤ ਦੀ ਵਰਖਾ ਦੇ ਬੱਦਲ ਵਾਂਗ ਹੋਵੇਗਾ।
16 ਸੋਨੇ ਨਾਲੋਂ ਸਿਆਣਪ ਨੂੰ ਹਾਸਿਲ ਕਰਨਾ ਕਿੰਨਾ ਵਧੀਆ ਹੈ, ਅਤੇ ਸਮਝਦਾਰੀ ਨੂੰ ਹਾਸਿਲ ਕਰਨਾ ਚਾਂਦੀ ਦੇ ਮਾਲਕ ਹੋਣ ਨਾਲੋ ਵਧੇਰੇ ਚੰਗਾ ਹੈ।
17 ਇਮਾਨਦਾਰ ਲੋਕਾਂ ਦਾ ਰਸਤਾ ਬਦੀ ਤੋਂ ਕਿਨਾਰਾ ਕਰਦਾ ਹੈ। ਜਿਹੜਾ ਬੰਦਾ ਆਪਣੇ ਜੀਵਨ ਬਾਰੇ ਸਾਵਧਾਨ ਹੈ ਉਹ ਆਪਣੀ ਰੂਹ ਦੀ ਰਾਖੀ ਕਰ ਰਿਹਾ ਹੈ।
18 ਘਮਂਡ ਤਬਾਹੀ ਵੱਲ ਪਹਿਲ ਕਰਦਾ ਹੈ ਅਤੇ ਮਗਰੂਰ ਰਵਈਆਂ ਪ੍ਪਤਨ ਵੱਲ ਪਹਿਲ ਕਰਦਾ ਹੈ।
19 ਗਰੀਬ ਲੋਕਾਂ ਨਾਲ ਨਿਮ੍ਰ ਹੋਣਾ, ਹਂਕਾਰੀਆਂ ਦਰਮਿਆਨ ਲੁੱਟ ਦੇ ਮਾਲ ਵਿੱਚ ਹਿੱਸਾ ਪਾਉਣ ਨਾਲੋਂ ਵਧੀਆ ਹੈ।
20 ਜਿਹੜਾ ਬੰਦਾ ਉਸ ਨੂੰ ਆਖੀਆਂ ਹੋਈਆਂ ਗੱਲਾਂ ਵੱਲ ਧਿਆਨ ਦਿੰਦਾ ਹੈ, ਪਰਗਤੀਸ਼ੀਲ ਬਣ ਜਾਂਦਾ ਹੈ। ਜਿਹੜਾ ਬੰਦਾ ਯਹੋਵਾਹ ਤੇ ਭਰੋਸਾ ਕਰੇ ਧੰਨ ਹੋਵੇਗਾ।
21 ਜਿਹੜਾ ਵਿਅਕਤੀ ਸਿਆਣਪਤਾ ਨਾਲ ਸੋਚੇ ਦੂਰਦਰਿਸ਼ਟੀ ਪ੍ਰਾਪਤ ਕਰਨ ਲਈ ਸੂਝਵਾਨ ਬਣਾਇਆ ਜਾਵੇਗਾ, ਅਤੇ ਮਨਭਾਉਂਦਾ ਉਪਦੇਸ਼ ਹੋਰ ਵੀ ਪ੍ਰੇਰਣਾਮਈ ਹੈ।
22 ਚੰਗੀ ਸੂਝ ਜੀਵਨ ਦਾ ਝਰਨਾ ਹੈ, ਜਿਨ੍ਹਾਂ ਕੋਲ ਇਹ ਹੈ, ਜਦ ਕਿ ਮੂਰਖ ਆਦਮੀ ਵੀ ਬੇਵਕੂਫ਼ੀ ਉਸ ਲਈ ਸਜ਼ਾ ਲਿਆਉਂਦੀ ਹੈ।
23 ਸਿਆਣੇ ਬੰਦੇ ਦਾ ਦਿਲ ਉਸ ਦੇ ਉਪਦੇਸ਼ ਤੇ ਕਾਬੂ ਰੱਖਦਾ ਹੈ ਅਤੇ ਉਹ ਉਸਦੇ ਸ਼ਬਦਾਂ ਨੂੰ ਬਹੁਤ ਹੀ ਪ੍ਰੇਰਣਾਮਈ ਬਣਾਉਂਦਾ ਹੈ।
24 ਕਿ੍ਰਪਾਲੂ ਸ਼ਬਦ ਸ਼ਹਿਦ ਵਾਂਗ, ਤੁਹਾਡੇ ਦਿਮਾਗ਼ ਲਈ ਮਿੱਠੇ ਅਤੇ ਤੁਹਾਡੇ ਸ਼ਰੀਰ ਲਈ ਤੰਦਰੁਸਤੀ ਹੁੰਦੇ ਹਨ।
25 ਕਦੀ ਇਨ੍ਹਾਂ ਰਾਹ, ਹੁੰਦਾ ਹੈ ਜਿਹੜਾ ਲੋਕਾਂ ਨੂੰ ਸਹੀ ਜਾਪਦਾ ਹੈ ਪਰ ਅਸਲ ਵਿੱਚ ਉਹ ਰਾਹ ਮੌਤ ਵੱਲ ਹੈ।
26 ਕਾਮੇ ਦੀ ਭੁੱਖ ਉਸਨੂੰ ਕਾਰੇ ਲਾਈ ਰੱਖਦੀ ਹੈ। ਉਸਦੀ ਭੁੱਖ ਉਸ ਨੂੰ ਚਲਾਉਂਦੀ ਰਹਿੰਦੀ ਹੈ।
27 ਇੱਕ ਸਮਾਜ ਧ੍ਰੋਹੀ ਆਦਮੀ ਹਮੇਸ਼ਾ ਮੰਦੀਆਂ ਗੱਲਾਂ ਵਿਉਂਤਦਾ, ਅਤੇ ਉਸਦਾ ਉਪਦੇਸ਼ ਉਸ ਅੱਗ ਵਾਂਗ ਹੈ ਜੋ ਚੀਜ਼ਾਂ ਨੂੰ ਤਬਾਹ ਕਰਦੀ ਹੈ।28 ਇੱਕ ਹਿਂਸਕ ਆਦਮੀ ਗ਼ਲਤ ਫ਼ਹਿਮੀਆਂ ਦਾ ਕਾਰਣ ਬਣਦਾ ਹੈ, ਅਤੇ ਜਿਹੜਾ ਵਿਅਕਤੀ ਗਪ੍ਪ ਫ਼ੈਲਾਉਂਦਾ ਹੈ ਦੋਸਤਾਂ ਨੂੰ ਅਡ੍ਡ ਕਰ ਦਿੰਦਾ ਹੈ।
29 ਇੱਕ ਹਿਂਸਕ ਆਦਮੀ ਆਪਣੇ ਗੁਆਂਢੀ ਨੂੰ ਕੁਰਾਹੇ ਪਾਉਂਦਾ ਅਤੇ ਆਪਣੇ ਨਾਲ ਉਸ ਰਾਹ ਤੇ ਲੈ ਜਾਂਦਾ ਜੋ ਚੰਗਾ ਨਹੀ ਹੁੰਦਾ।30 ਉਹ ਜਿਹੜਾ ਆਪਣੀਆਂ ਅੱਖਾਂ ਝਪਕਦਾ, ਦੁਸ਼ਟ ਵਿਉਂਤਾਂ ਬਣਾ ਰਿਹਾ ਹੁੰਦਾ ਹੈ ਅਤੇ ਉਹ ਜਿਹੜਾ ਆਪਣੇ ਮੂੰਹ ਤੇ ਚੂਂਡੀਆਂ ਵਢ੍ਢਦਾ ਬਦੀ ਦੀ ਜੁਗਤ ਬਣਾਉਂਦਾ।
31 ਭੂਰੇ ਵਾਲ ਇੱਕ ਪਰਤਾਪ ਦਾ ਤਾਜ ਹਨ, ਇਹ ਧਰਮੀ ਜੀਵਨ ਦੁਆਰਾ ਤੋਂ ਮਿਲਦਾ ਹੈ।
32 ਤਾਕਤਵਰ ਸਿਪਾਹੀ ਹੋਣ ਨਾਲੋਂ ਧੀਰਜਵਾਨ ਹੋਣਾ ਬਿਹਤਰ ਹੈ। ਪੂਰੇ ਸ਼ਹਿਰ ਉੱਤੇ ਕਾਬੂ ਪਾਉਣ ਨਾਲੋਂ ਆਪਣੇ ਗੁੱਸੇ ਉੱਤੇ ਕਾਬੂ ਪਾਉਣਾ ਬਿਹਤਰ ਹੈ।
33 ਸਿਕ੍ਕਾ ਸੁਟਿਆ ਜ੍ਜਣੇ, ਨਿਰਣੇ ਲਈ, ਪਰ ਕਿਹੜਾ ਪਾਸਾ ਆਵੇਗਾ, ਪਰਮੇਸ਼ੁਰ ਦੁਆਰਾ ਨਿਸ਼ਚਿਤ ਕੀਤਾ ਜਾਂਦਾ ਹੈ।