the Week of Proper 28 / Ordinary 33
Click here to join the effort!
Read the Bible
ਬਾਇਬਲ
ਗਿਣਤੀ 11
1 ਲੋਕਾਂ ਨੇ ਆਪਣੀ ਸਮਸਿਆਵਾਂ ਬਾਰੇ ਸ਼ਿਕਾਇਤਾ ਕਰਨੀਆਂ ਸ਼ੁਰੂ ਕਰ ਦਿੱਤੀਆਂ, ਯਹੋਵਾਹ ਨੇ ਉਨ੍ਹਾਂ ਦੀਆਂ ਸ਼ਿਕਾਇਤਾ ਸੁਣੀਆ ਅਤੇ ਬਹੁਤ ਕਰੋਧਵਾਨ ਹੋ ਗਿਆ। ਯਹੋਵਾਹ ਦੀ ਅੱਗ ਲੋਕਾਂ ਦਰਮਿਆਨ ਅਤੇ ਡੇਰੇ ਦੀ ਨੁਕਰ ਤੇ ਵੀ ਬਲ ਉਠੀ।2 ਇਸ ਲਈ ਲੋਕਾਂ ਨੇ ਮੂਸਾ ਅੱਗੇ ਸਹਾਇਤਾ ਲਈ ਪੁਕਾਰ ਕੀਤੀ। ਮੂਸਾ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਅੱਗ ਬਲਣੋ ਹਟ ਗਈ।3 ਇਸ ਲਈ ਉਸ ਥਾਂ ਨੂੰ ਤਬਏਰਾਹ ਬੁਲਾਇਆ ਗਿਆ। ਲੋਕਾਂ ਨੇ ਉਸ ਥਾਂ ਨੂੰ ਇਹ ਨਾਮ ਦਿੱਤਾ ਕਿਉਂਕਿ ਯਹੋਵਾਹ ਨੇ ਉਨ੍ਹਾਂ ਦੇ ਡੇਰੇ ਨੂੰ ਸਾੜਨ ਲਈ ਅੱਗ ਲਾਈ।
4 ਉਹ ਵਿਦੇਸ਼ੀ ਜਿਹੜੇ ਇਸਰਾਏਲ ਦੇ ਲੋਕਾਂ ਨਾਲ ਰਲ ਗਏ ਸਨ, ਉਨ੍ਹਾਂ ਨੇ ਖਾਣ ਲਈ ਹੋਰਨਾਂ ਚੀਜ਼ਾਂ ਦੀ ਆਪਣੀ ਇੱਛਾ ਦਰਸਾਈ। ਛੇਤੀ ਹੀ ਇਸਰਾਏਲ ਦੇ ਸਮੂਹ ਲੋਕ ਫ਼ੇਰ ਸ਼ਿਕਾਇਤ ਕਰਨ ਲੱਗੇ ਅਤੇ ਆਖਿਆ, “ਸਾਨੂੰ ਖਾਣ ਲਈ ਮਾਸ ਕੌਣ ਦੇਵੇਗਾ?”5 ਸਾਨੂੰ ਉਹ ਮੱਛੀ ਚੇਤੇ ਆਉਂਦੀ ਹੈ ਜਿਹੜੀ ਅਸੀਂ ਮਿਸਰ ਵਿੱਚ ਖਾਧੀ ਸੀ। ਇਸਦੀ ਸਾਡੇ ਲਈ ਕੋਈ ਕੀਮਤ ਨਹੀਂ ਸੀ, ਅਤੇ ਸਾਡੇ ਕੋਲ ਕੁਝ ਚੰਗੀਆਂ ਸਬਜ਼ੀਆਂ ਜਿਵੇਂ ਕੱਕੜੀਆਂ, ਖਰਬੂਜੇ, ਲੀਕਸ, ਪਿਆਜ਼ ਅਤੇ ਲਸਣ ਸਨ।6 ਪਰ ਹੁਣ ਸਾਡੀ ਤਾਕਤ ਖਤਮ ਹੋ ਗਈ ਹੈ। ਅਸੀਂ ਇਸ ਮੰਨ ਤੋਂ ਇਲਾਵਾ ਕਦੇ ਵੀ ਹੋਰ ਕੁਝ ਨਹੀਂ ਖਾਂਦੇ!”7 (ਮੰਨ ਧਨੀਏ ਦੇ ਛੋਟੇ ਬੀਜ਼ਾਂ ਵਰਗਾ ਸੀ। ਅਤੇ ਇਹ ਕਿਸੇ ਰੁਖ ਦੀ ਗੂੰਦ ਵਰਗਾ ਦਿਸਦਾ ਸੀ।8 ਲੋਕ ਮੰਨ ਇਕਠਾ ਕਰਦੇ ਸਨ। ਫ਼ੇਰ ਉਹ ਪੱਥਰਾਂ ਨਾਲ ਇਸਨੂੰ ਭੁਨਦੇ ਸਨ ਅਤੇ ਇੱਕ ਬਰਤਨ ਵਿੱਚ ਰਿੰਨ੍ਹਦੇ ਸਨ। ਜਾਂ ਉਹ ਇਸਨੂੰ ਪੀਹਕੇ ਆਟਾ ਬਣਾ ਲੈਂਦੇ ਸਨ ਅਤੇ ਇਸ ਦੀਆਂ ਪਤਲੀਆਂ ਰੋਟੀਆਂ ਬਣਾ ਲੈਂਦੇ ਸਨ। ਇਹ ਰੋਟੀਆਂ ਜੈਤੂਨ ਦੇ ਤੇਲ ਵਿੱਚ ਪਕਾਈਆਂ ਮਿਠੀਆਂ ਰੋਟੀਆਂ ਵਰਗਾ ਸੁਆਦ ਦਿੰਦੀਆਂ ਸਨ।9 ਮਂਨ ਹਰ ਰਾਤ ਤੇਲ ਭਿੱਜੀ ਧਰਤੀ ਉੱਤੇ ਡਿੱਗਦਾ ਸੀ।)10 ਮੂਸਾ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਹਰ ਪਰਿਵਾਰ ਦੇ ਲੋਕ ਆਪਣੇ ਤੰਬੂਆਂ ਕੋਲ ਬੈਠੇ ਸ਼ਿਕਾਇਤਾ ਕਰ ਰਹੇ ਸਨ। ਯਹੋਵਾਹ ਬਹੁਤ ਕ੍ਰੋਧਵਾਨ ਹੋ ਗਿਆ, ਅਤੇ ਇਸਨੇ ਮੂਸਾ ਨੂੰ ਬਹੁਤ ਬੇਚੈਨ ਕਰ ਦਿੱਤਾ।11 ਮੂਸਾ ਨੇ ਯਹੋਵਾਹ ਨੂੰ ਪੁੱਛਿਆ, “ਯਹੋਵਾਹ ਜੀ ਤੁਸੀਂ ਮੇਰੇ ਉੱਤੇ ਇਹ ਮੁਸੀਬਤ ਕਿਉਂ ਪਾ ਦਿੱਤੀ ਹੈ? ਮੈਂ ਤੁਹਾਡਾ ਸੇਵਕ ਹਾਂ। ਮੈਂ ਕੀ ਕਸੂਰ ਕੀਤਾ ਹੈ? ਮੈਂ ਤੁਹਾਨੂੰ ਬੇਚੈਨ ਕਰਨ ਵਾਲੀ ਕਿਹੜੀ ਗੱਲ ਕੀਤੀ ਹੈ? ਤੁਸੀਂ ਮੈਨੂੰ ਇਨ੍ਹਾਂ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਕਿਉਂ ਸੌਂਪੀ ਹੈ?12 ਤੁਸੀਂ ਜਾਣਦੇ ਹੋ ਕਿ ਮੈਂ ਇਨ੍ਹਾਂ ਸਮੂਹ ਲੋਕਾਂ ਦਾ ਪਿਤਾ ਨਹੀਂ ਹਾਂ। ਤੁਸੀਂ ਜਾਣਦੇ ਹੋ ਕਿ ਮੈਂ ਇਨ੍ਹਾਂ ਨੂੰ ਜਨਮ ਨਹੀਂ ਦਿੱਤਾ। ਪਰ ਮੈਨੂੰ ਇਨ੍ਹਾਂ ਦੀ ਦੇਖ-ਭਾਲ ਕਰਨੀ ਪੈਂਦੀ ਹੈ ਜਿਵੇਂ ਕੋਈ ਦਾਈ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਦੀ ਹੈ। ਤੁਸੀਂ ਮੈਨੂੰ ਅਜਿਹਾ ਕਰਨ ਲਈ ਕਿਉਂ ਮਜ਼ਬੂਰ ਕਰਦੇ ਹੋ? ਤੁਸੀਂ ਮੈਨੂੰ ਇਨ੍ਹਾਂ ਨੂੰ ਉਸ ਧਰਤੀ ਉੱਤੇ ਲੈ ਜਾਣ ਲਈ ਕਿਉਂ ਮਜ਼ਬੂਰ ਕਰਦੇ ਹੋ ਜਿਸਦਾ ਤੁਸੀਂ ਸਾਡੇ ਪੁਰਖਿਆ ਨਾਲ ਇਕਰਾਰ ਕੀਤਾ ਸੀ?13 ਮੇਰੇ ਕੋਲ ਇਨ੍ਹਾਂ ਲੋਕਾਂ ਲਈ ਕਾਫ਼ੀ ਮਾਸ ਨਹੀਂ ਹੈ। ਅਤੇ ਇਹ ਮੇਰੇ ਕੋਲ ਸ਼ਿਕਾਇਤਾਂ ਕਰੀ ਜਾ ਰਹੇ ਹਨ। ਇਹ ਆਖਦੇ ਹਨ, ਸਾਨੂੰ ਖਾਣ ਵਾਸਤੇ ਮਾਸ ਦਿਉ।14 ਮੈਂ ਇਕੱਲਾ ਇਨ੍ਹਾਂ ਸਾਰੇ ਲੋਕਾਂ ਦਾ ਧਿਆਨ ਨਹੀਂ ਰੱਖ ਸਕਦਾ। ਇਹ ਭਾਰ ਮੇਰੇ ਲਈ ਬਹੁਤ ਜ਼ਿਆਦਾ ਹੈ।15 ਜੇ ਤੁਸੀਂ ਮੈਨੂੰ ਮੁਸੀਬਤਾਂ ਦਿੰਦੇ ਰਹਿਣ ਦੀ ਯੋਜਨਾ ਬਣਾਈ ਹੈ, ਤਾਂ ਮੈਨੂੰ ਹੁਣੇ ਮਰ ਜਾਣ ਦਿਉ। ਜੇ ਤੁਸੀਂ ਮੈਨੂੰ ਆਪਣਾ ਸੇਵਕ ਪ੍ਰਵਾਨ ਕਰਦੇ ਹੋ, ਮੈਨੂੰ ਹੁਣੇ ਮਾਰ ਦਿਓ। ਮੈਨੂੰ ਮੇਰੀ ਬਦਕਿਸਮਤੀ ਨੂੰ ਨਾ ਵੇਖਣ ਦਿਉ।”
16 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੇਰੇ ਕੋਲ ਇਸਰਾਏਲ ਦੇ17 ਫ਼ੇਰ ਮੈਂ ਹੇਠਾ ਆਵਾਂਗਾ ਅਤੇ ਉਥੇ ਤੇਰੇ ਨਾਲ ਗੱਲ ਕਰਾਂਗਾ। ਆਤਮਾ ਹੁਣ ਤੇਰੇ ਉੱਪਰ ਹੈ ਪਰ ਮੈਂ ਉਸ ਆਤਮੇ ਦਾ ਕੁਝ ਹਿੱਸਾ ਉਨ੍ਹਾਂ ਲੋਕਾਂ ਨੂੰ ਵੀ ਦੇਵਾਂਗਾ। ਫ਼ੇਰ ਉਹ ਲੋਕਾਂ ਦੀ ਦੇਖ-ਭਾਲ ਕਰਨ ਵਿੱਚ ਤੇਰੀ ਸਹਾਇਤਾ ਕਰਨਗੇ ਅਤੇ ਤੈਨੂੰ ਇਕੱਲੇ ਨੂੰ ਸਾਰੇ ਲੋਕਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਨਹੀਂ ਚੁੱਕਣੀ ਪਵੇਗੀ।18 “ਇਹ ਗੱਲਾਂ ਲੋਕਾਂ ਨੂੰ ਦੱਸੋ: ਆਪਣੇ-ਆਪ ਨੂੰ ਕਲ੍ਹ੍ਹ ਵਾਸਤੇ ਤਿਆਰ ਕਰੋ। ਕਲ੍ਹ੍ਹ ਨੂੰ ਤੁਸੀਂ ਮਾਸ ਖਾਵੋਂਗੇ। ਯਹੋਵਾਹ ਨੇ ਤੁਹਾਡੀ ਪੁਕਾਰ ਸੁਣ ਲਈ ਹੈ। ਯਹੋਵਾਹ ਨੇ ਤੁਹਾਡੇ ਸ਼ਬਦ ਸੁਣ ਲਈ ਹਨ ਜਦੋਂ ਤੁਸੀਂ ਆਖਿਆ ਸੀ, ‘ਸਾਨੂੰ ਖਾਣ ਵਾਸਤੇ ਮਾਸ ਚਾਹੀਦਾ ਹੈ! ਅਸੀਂ ਮਿਸਰ ਵਿੱਚ ਚੰਗੇ ਸਾਂ!’ ਇਸ ਲਈ ਹੁਣ ਯਹੋਵਾਹ ਤੁਹਾਨੂੰ ਮਾਸ ਦੇਵੇਗਾ। ਅਤੇ ਤੁਸੀਂ ਇਸਨੂੰ ਖਾਵੋਂਗੇ।19 ਤੁਸੀਂ ਇਸਨੂੰ ਇੱਕ ਜਾਂ ਦੋ, ਪੰਜ ਜਾਂ ਦਸ, ਜਾਂ20 ਤੁਸੀਂ ਉਸ ਮਾਸ ਨੂੰ ਪੂਰੇ ਇੱਕ ਮਹੀਨੇ ਤੱਕ ਖਾਂਦੇ ਰਹੋਂਗੇ। ਤੁਸੀਂ ਉਦੋਂ ਤੱਕ ਮਾਸ ਖਾਂਦੇ ਰਹੋਂਗੇ ਜਦੋਂ ਤੱਕ ਕਿ ਤੁਸੀਂ ਇਸਤੋਂ ਅਕ੍ਕ ਨਹੀਂ ਜਾਂਦੇ ਤੁਹਾਡੇ ਨਾਲ ਇਵੇਂ ਵਾਪਰੇਗਾ ਕਿਉਂਕਿ ਤੁਸੀਂ ਯਹੋਵਾਹ ਦੇ ਖਿਲਾਫ਼ ਸ਼ਿਕਾਇਤ ਕੀਤੀ ਸੀ। ਯਹੋਵਾਹ ਤੁਹਾਡੇ ਅੰਗ-ਸੰਗ ਰਹਿੰਦਾ ਹੈ ਅਤੇ ਜਾਣਦਾ ਹੈ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ। ਪਰ ਤੁਸੀਂ ਰੋ-ਰੋਕੇ ਉਸਨੂੰ ਸ਼ਿਕਾਇਤ ਕੀਤੀ ਹੈ!’ ਤੁਸੀਂ ਆਖਿਆ ਸੀ। ਅਸੀਂ ਮਿਸਰ ਛੱਡਿਆ ਹ੍ਹੀ ਕਿਉਂ?’”21 ਮੂਸਾ ਨੇ ਆਖਿਆ, “ਯਹੋਵਾਹ ਇੱਥੇ ਆਲੇ-ਦੁਆਲੇ ਫ਼ਿਰਦੇ22 ਜੇ ਸਾਨੂੰ ਸਾਰੀਆਂ ਭੇਡਾਂ ਅਤੇ ਜਾਨਵਰਾ ਨੂੰ ਵੀ ਜ਼ਿਬਾਹ ਕਰਨਾ ਪਵੇ। ਤਾਂ ਉਹ ਵੀ ਇੰਨੇ ਸਾਰੇ ਲੋਕਾਂ ਨੂੰ ਮਹੀਨਾ ਭਰ ਭੋਜਨ ਕਰਨ ਲਈ ਕਾਫ਼ੀ ਨਹੀਂ ਹੋਵੇਗਾ। ਅਤੇ ਜੇ ਅਸੀਂ ਸਮੁੰਦਰ ਦੀਆਂ ਸਾਰਿਆਂ ਮੱਛੀਆਂ ਨੂੰ ਵੀ ਫ਼ੜ ਲਈਏ ਤਾਂ ਉਹ ਵੀ ਇਨ੍ਹਾਂ ਲਈ ਕਾਫ਼ੀ ਨਹੀਂ ਹੋਣਗੀਆਂ!”23 ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਕੀ ਯਹੋਵਾਹ ਨੂੰ ਤਾਕਤ ਦੀ ਕਮੀ ਹੈ? ਹੁਣ ਤੁਸੀਂ ਦੇਖੋਂਗੇ ਕਿ ਮੈਂ ਉਹ ਸਾਰੀਆਂ ਗੱਲਾਂ ਕਰ ਸਕਦਾ ਹਾਂ ਜੋ ਮੈਂ ਆਖਦਾ ਹਾਂ।”
24 ਇਸ ਲਈ ਮੂਸਾ ਲੋਕਾਂ ਨਾਲ ਗੱਲ ਕਰਨ ਲਈ ਗਿਆ। ਮੂਸਾ ਨੇ ਉਨ੍ਹਾਂ ਨੂੰ ਦੱਸਿਆ ਕਿ ਯਹੋਵਾਹ ਨੇ ਕੀ ਆਖਿਆ ਸੀ। ਫ਼ੇਰ ਮੂਸਾ ਨੇ25 ਫ਼ੇਰ ਯਹੋਵਾਹ ਬੱਦਲ ਵਿੱਚੋਂ ਹੇਠਾਂ ਉਤਰਿਆ ਅਤੇ ਮੂਸਾ ਨਾਲ ਗੱਲ ਕੀਤੀ। ਆਤਮਾ ਮੂਸਾ ਦੇ ਉੱਪਰ ਸੀ। ਯਹੋਵਾਹ ਨੇ ਉਹੀ ਆਤਮਾ26 ਬਜ਼ੁਰਗਾਂ ਵਿੱਚੋਂ ਦੋ ਅਲਦਾਦ ਅਤੇ ਮੇਦਾਦ ਤੰਬੂ ਕੋਲ ਨਹੀਂ ਗਏ ਉਨ੍ਹਾਂ ਦੇ ਨਾਮ ਬਜ਼ੁਰਗਾ ਦੀ ਸੂਚੀ ਵਿੱਚ ਸਨ। ਪਰ ਉਹ ਡੇਰੇ ਵਿੱਚ ਹੀ ਰੁਕੇ ਰਹੇ ਪਰ ਆਤਮਾ ਉਨ੍ਹਾਂ ਉੱਤੇ ਵੀ ਉਤਰਿਆ ਅਤੇ ਉਨ੍ਹਾਂ ਨੇ ਡੇਰੇ ਵਿੱਚ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੱਤੀ।27 ਇੱਕ ਨੌਜਵਾਨ ਭੱਜਕੇ ਮੂਸਾ ਕੋਲ ਗਿਆ ਅਤੇ ਉਸਨੂੰ ਦੱਸਿਆ, “ਅਲਦਾਦ ਅਤੇ ਮੇਦਾਦ ਡੇਰੇ ਵਿੱਚ ਭਵਿਖਬਾਣੀ ਕਰ ਰਹੇ ਹਨ।”28 ਨੂਨ ਦੇ ਪੁੱਤਰ ਯਹੋਸ਼ੁਆ ਨੇ ਮੂਸਾ ਨੂੰ ਆਖਿਆ, “ਸ੍ਰੀਮਾਨ ਮੂਸਾ ਜੀ ਤੁਹਾਨੂੰ ਉਨ੍ਹਾਂ ਨੂੰ ਰੋਕਣਾ ਚਾਹੀਦਾ ਹਾ!” (ਯਹੋਸ਼ੁਆ ਉਦੋਂ ਤੋਂ ਹੀ ਮੂਸਾ ਦਾ ਸਹਾਇਕ ਸੀ। ਜਦੋਂ ਉਹ ਹਾਲੇ ਮੁੰਡਾ ਹੀ ਸੀ।)29 ਪਰ ਮੂਸਾ ਨੇ ਜਵਾਬ ਦਿੱਤਾ, “ਕੀ ਤੂੰ ਇਸ ਗੱਲੋਂ ਡਰਦਾ ਹੈਂ ਕਿ ਲੋਕ ਸੋਚਣਗੇ ਕਿ ਹੁਣ ਮੈਂ ਆਗੂ ਨਹੀਂ ਹਾਂ? ਮੈਂ ਚਾਹੁੰਦਾ ਹਾਂ ਕਿ ਯਹੋਵਾਹ ਦੇ ਸਾਰੇ ਲੋਕ ਭਵਿੱਖਬਾਣੀ ਕਰਨ ਦੇ ਯੋਗ ਹੋਣ। ਮੈਂ ਚਾਹੁੰਦਾ ਹਾਂ ਕਿ ਯਹੋਵਾਹ ਉਨ੍ਹਾਂ ਸਾਰਿਆਂ ਉੱਪਰ ਆਪਣਾ ਆਤਮਾ ਪਾਵੇ!”30 ਫ਼ੇਰ ਮੂਸਾ ਅਤੇ ਇਸਰਾਏਲ ਦੇ ਆਗੂ ਡੇਰੇ ਵੱਲ ਵਾਪਸ ਚਲੇ ਗਏ।
31 ਫ਼ੇਰ ਯਹੋਵਾਹ ਨੇ ਸਮੁੰਦਰ ਵੱਲੋਂ ਤੇਜ਼ ਹਵਾ ਵਗਾਈ। ਹਵਾ ਨੇ ਬਟੇਰਾਂ ਨੂੰ ਉਸ ਇਲਾਕੇ ਵੱਲ ਵਹਾ ਦਿੱਤਾ ਬਟੇਰਾ ਨੇ ਡੇਰੇ ਦੇ ਸਾਰੇ ਪਾਸੇ ਉਡਾਰੀ ਲਾਈ ਉਥੇ ਇੰਨੇ ਬਟੇਰ ਸਨ ਕਿ ਧਰਤੀ ਕੱਜੀ ਗਈ। ਬਟੇਰ ਤਕਰੀਬਨ ਤਿੰਨ ਫੁੱਟ ਗਹਿਰੇ ਧਰਤੀ ਉੱਤੇ ਸਨ। ਉਥੇ ਹਰ ਦਿਸ਼ਾ ਵਿੱਚ ਬਟੇਰ ਹੀ ਬਟੇਰ ਸਨ ਜਿਥੋਂ ਤੱਕ ਕਿ ਬੰਦਾ ਇੱਕ ਦਿਨ ਵਿੱਚ ਚੱਲ ਸਕਦਾ ਸੀ।32 ਲੋਕ ਭੂਸਰ ਗਏ! ਉਹ ਬਾਹਰ ਗਏ ਅਤੇ ਉਸ ਸਾਰੇ ਦਿਨ ਅਤੇ ਉਸ ਸਾਰੀ ਰਾਤ ਬਟੇਰ ਇਕੱਠੇ ਕਰਦੇ ਰਹੇ। ਅਤੇ ਉਨ੍ਹਾਂ ਨੇ ਅਗਲੇ ਦਿਨ ਵੀ ਬਟੇਰ ਇਕਠੇ ਕੀਤੇ। ਛੋਟੀ ਤੋਂ ਛੋਟੀ ਮਿਕਦਾਰ ਜਿਹੜੀ ਕੋਈ ਬੰਦਾ ਇਕਠੀ ਕਰ ਸਕਿਆ ਉਹ33 ਲੋਕਾਂ ਨੇ ਮਾਸ ਖਾਣਾ ਸ਼ੁਰੂ ਕਰ ਦਿੱਤਾ, ਪਰ ਯਹੋਵਾਹ ਬਹੁਤ ਕ੍ਰੋਧਵਾਨ ਹੋ ਗਿਆ। ਜਦੋਂ ਹਾਲੇ ਮਾਸ ਉਨ੍ਹਾਂ ਦੇ ਮੂੰਹ ਵਿੱਚ ਹੀ ਸੀ। ਇਸਤੋਂ ਪਹਿਲਾ ਕਿ ਲੋਕ ਇਸਨੂੰ ਮੁਕਾ ਸਕਣ, ਯਹੋਵਾਹ ਨੇ ਲੋਕਾਂ ਨੂੰ ਬਹੁਤ ਬਿਮਾਰ ਕਰ ਦਿੱਤਾ। ਬਹੁਤ ਸਾਰੇ ਲੋਕ ਮਰ ਗਏ ਅਤੇ ਉਨ੍ਹਾਂ ਨੂੰ ਉਸੇ ਥਾਂ ਦਫ਼ਨਾ ਦਿੱਤਾ ਗਿਆ।34 ਇਸ ਲਈ ਲੋਕਾਂ ਨੇ ਉਸ ਥਾਂ ਦਾ ਨਾਮ ਕਿਬਰੋਥ ਹਤਵਾਹ ਰੱਖ ਦਿੱਤਾ। ਉਨ੍ਹਾਂ ਨੇ ਉਸ ਥਾਂ ਨੂੰ ਇਹ ਨਾਮ ਇਸ ਲਈ ਦਿੱਤਾ ਕਿਉਂਕਿ ਇਹੀ ਥਾਂ ਸੀ ਜਿਥੇ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਦਫ਼ਨਾਇਆ ਜਿਨ੍ਹਾਂ ਨੂੰ ਮਾਸ ਖਾਣ ਦੀ ਤੀਬਰ ਇੱਛਾ ਸੀ।35 ਲੋਕਾਂ ਨੇ ਕਿਬਰੋਥ ਹੱਤਾਵਾਹ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਹਸੇਰੋਥ ਪਹੁੰਚਕੇ ਉਠੇ ਠਹਿਰ ਗਏ।