Lectionary Calendar
Sunday, February 16th, 2025
the Sixth Sunday after Epiphany
Attention!
Take your personal ministry to the Next Level by helping StudyLight build churches and supporting pastors in Uganda.
Click here to join the effort!

Read the Bible

ਬਾਇਬਲ

ਨਹਮਿਆਹ 10

1 ਇਕਰਾਰਨਾਮੇ ਉੱਪਰ ਮੋਹਰ ਲਗਾਉਣ ਵਾਲੇ ਲੋਕਾਂ ਦੇ ਨਾਉਂ ਇਹ ਹਨ: ਰਾਜਪਾਲ ਨਹਮਯਾਹ ਹਕਲਯਾਹ ਦਾ ਪੁੱਤਰ, ਅਤੇ ਸਿਦਕੀਯਾਹ।2 ਸਰਾਯਾਹ, ਅਜ਼ਰਯਾਹ ਅਤੇ ਯਿਰਮਿਯਾਹ,3 ਪਸ਼ਹੂਰ, ਅਮਰਯਾਹ ਅਤੇ ਮਲਕੀਯਾਹ,4 ਹੱਟੂਸ਼, ਸਬਨਯਾਹ ਅਤੇ ਮਲ੍ਲੂਕ,5 ਹਾਰਿਮ, ਮਰੇਮੋਬ, ਓਬਦਯਾਹ,6 ਦਾਨੀੇਲ, ਗਿਨਬੋਨ ਅਤੇ ਬਾਰੂਕ,7 ਮਸ਼ੁੱਲਾਮ, ਅਬੀਯਾਹ ਅਤੇ ਮੀਯਾਮੀਨ,8 ਮਅਜ਼ਯਾਹ, ਬਿਲਗਈ ਅਤੇ ਸਮਆਯਾਹ। ਇਹ ਜਾਜਕ ਸਨ।9 ਅਤੇ ਜਿਨ੍ਹਾਂ ਲੇਵੀਆਂ ਨੇ ਉਹ ਮੋਹਰ ਤੇ ਆਪਣੇ ਹਸਤਾਖਰ ਕੀਤੇ ਉਨ੍ਹਾਂ ਦੇ ਨਾਉਂ ਇਉਂ ਹਨ: ਅਜ਼ਨਯਾਹ ਦਾ ਪੁੱਤਰ ਯੇਸ਼ੂਆ ਅਤੇ ਹੇਨਾਦਾਦ ਦੇ ਘਰਾਣੇ ਵਿੱਚੋਂ ਬਿੰਨੂਈ, ਕਦਮੀਏਲ,10 ਅਤੇ ਉਨ੍ਹਾਂ ਦੇ ਸਾਬੀ ਲੇਵੀ: ਸ਼ਬਨਯਾਹ, ਹੋਦੀਯਾਹ, ਕਲੀਟਾ, ਪਲਾਯਾਹ, ਹਨਾਨ,11 ਮੀਕਾ, ਰਹੋਬ ਅਤੇ ਹਸ਼ਬਯਾਹ,12 ਜ਼ਕ੍ਕੂਰ ਸ਼ੇਰੇਬਯਾਹ ਅਤੇ ਸ਼ਬਨਯਾਹ,13 ਹੋਦੀਯਾਹ, ਬਾਨੀ ਅਤੇ ਬਨੀਨੂ।14 ਅਤੇ ਜਿਨ੍ਹਾਂ ਆਗੂਆਂ ਨੇ ਉਸ ਮੋਹਰ ਉੱਪਰ ਹਸਤਾਖਰ ਕੀਤੇ ਉਨ੍ਹਾਂ ਦੇ ਨਾਵਾਂ ਦੀ ਸੂਚੀ ਇਉਂ ਹੈ: ਪਰਓਸ਼, ਪਹਬਮੋਆਬ ਏਲਾਮ, ਜ਼ੱਤੂ, ਬਾਨੀ,15 ਬੁਂਨੀ, ਅਜ਼ਗਾਦ, ਬੇਬਾਈ,16 ਅਦੋਨੀਯਾਹ ਬਿਗਵਈ, ਆਦੀਨ,17 ਆਟੇਰ, ਹਿਜ਼ਕੀਯਾਹ ਅਤੇ ਅਜ਼ੂਰ੍ਰ,18 ਹੋਦੀਯਾਹ, ਹਾਸ਼ੁਮ ਅਤੇ ਬੇਸਾਈ,19 ਹਾਰੀਫ਼, ਅਨਾਬੋਬ, ਨੇਬਾਈ,20 ਮਗਪੀਆਸ਼, ਮਸ਼੍ਸ਼ੁਲਾਮ ਅਤੇ ਹੇਜ਼ੀਰ,21 ਮਸ਼ੇਜ਼ਬੇਲ, ਸਾਦੋਕ, ਯਦ੍ਦੂਆ,22 ਪਲਟਯਾਹ, ਹਾਨਾਨ ਅਤੇ ਅਨਾਯਾਹ,23 ਹੋਸ਼ੇਆ, ਹਨਨਯਾਹ, ਹਸ਼੍ਸ਼ੂਬ,24 ਹਲ੍ਲੋਹੇਸ਼, ਪਿਲਹਾ, ਸ਼ੋਬੇਕ,25 ਰਹੂਮ, ਹਸ਼ਬਨਾਹ, ਮਅਸੇਯਾਹ,26 ਅਹੀਯਾਹ, ਹਾਨਾਨ ਅਤੇ ਆਨਾਨ,27 ਮਲ੍ਲੂਕ, ਹਾਰੀਮ ਅਤੇ ਬਆਨਾਹ।28 ਇੰਝ ਇਨ੍ਹਾਂ ਸਾਰੇ ਲੋਕਾਂ ਨੇ ਪਰਮੇਸ਼ੁਰ ਅੱਗੇ ਇਕਰਾਰ ਕਰਕੇ ਆਖਿਆ ਕਿ ਜੇਕਰ ਉਹ ਹੁਣ ਪਰਮੇਸ਼ੁਰ ਦੇ ਸ਼ਬਦ ਨਾ ਮੰਨਣ, ਤਾਂ ਸਾਰੀਆਂ ਮੰਦੀਆਂ ਗੱਲਾਂ ਉਨ੍ਹਾਂ ਉੱਪਰ ਵਾਪਸ ਪੈ ਜਾਣ। ਉਨ੍ਹਾਂ ਸਭ ਨੇ ਉਸ ਬਿਵਸਬਾ ਨੂੰ ਕਬੂਲਣ ਦਾ ਇਕਰਾਰ ਕੀਤਾ ਜੋ ਸਾਨੂੰ ਪਰਮੇਸ਼ੁਰ ਦੇ ਸੇਵਕ ਮੂਸਾ ਰਾਹੀਂ ਦਿੱਤੀ ਗਈ ਸੀ। ਇਨ੍ਹਾਂ ਸਭ ਨੇ ਉਨ੍ਹਾਂ ਸਾਰੇ ਹੁਕਮਾਂ, ਬਿਧੀਆਂ ਅਤੇ ਪਰਮੇਸ਼ੁਰ ਦੀ ਬਿਵਸਬਾ ਦੀਆਂ ਸਾਖੀ ਨੂੰ ਮੰਨਣ ਦਾ ਇਕਰਾਰ ਕੀਤਾ। ਜਿਨ੍ਹਾਂ ਲੋਕਾਂ ਨੇ ਇਹ ਇਕਰਾਰ ਕੀਤਾ ਉਹ ਸਨ: ਬਾਕੀ ਦੇ ਲੋਕ, ਜਾਜਕ, ਲੇਵੀ, ਦਰਬਾਨ, ਗਵਈਏ, ਮ੍ਮੰਦਰ ਦੇ ਸੇਵਕ ਅਤੇ ਹੋਰ ਸਾਰੇ ਲੋਕ ਜਿਨ੍ਹਾਂ ਨੇ ਆਪਣੇ-ਆਪ ਨੂੰ ਹੋਰਨਾਂ ਧਰਤੀਆਂ ਦੇ ਲੋਕਾਂ ਤੋਂ ਵੱਖਰਾ ਕਰ ਲਿਆ ਸੀ। ਉਨ੍ਹਾਂ ਨੇ ਆਪਣੇ-ਆਪ ਨੂੰ ਉਨ੍ਹਾਂ ਤੋਂ ਇਸ ਲਈ ਵੱਖਰਿਆਂ ਕਰ ਲਿਆ ਤਾਂ ਜੋ ਉਹ ਪਰਮੇਸ਼ੁਰ ਦੀ ਬਿਵਸਬਾ ਨੂੰ ਮੰਨ ਸਕਣ। ਇਹੀ ਨਹੀਂ, ਸਗੋਂ ਉਨ੍ਹਾਂ ਦੀਆਂ ਪਤਨੀਆਂ, ਪੁੱਤਰਾਂ ਅਤੇ ਧੀਆਂ, ਅਤੇ ਸਾਰੇ ਜਿਹੜੇ ਜਾਣਦੇ ਸਨ ਅਤੇ ਉਨ੍ਹਾਂ ਨੂੰ ਸਮਝਦੇ ਸਨ, ਉਨ੍ਹਾਂ ਨੇ ਵੀ ਆਪਣੇ-ਆਪ ਨੂੰ ਉਨ੍ਹਾਂ ਲੋਕਾਂ ਤੋਂ ਦੂਰ ਰੱਖਿਆ ਉਨ੍ਹ੍ਹਾਂ ਆਪਣੇ ਭਰਾਵਾਂ ਨਾਲ ਮਿਲਕੇ ਇਹ ਸਹੁੰ ਖਾਧੀ ਅਤੇ ਇਹ ਫ਼ੈਸਲਾ ਕੀਤਾ ਕਿ ਅਸੀਂ ਪਰਮੇਸ਼ੁਰ ਦੀ ਬਿਵਸਬਾ ਮੁਤਾਬਕ ਹੀ ਚੱਲਾਂਗੇ ਜੋ ਕਿ ਪਰਮੇਸ਼ੁਰ ਦੇ ਸੇਵਕ ਮੂਸਾ ਦੁਆਰਾ ਦਿੱਤੀ ਗਈ ਅਤੇ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਰੇ ਹੁਕਮਾਂ, ਨਿਆਵਾਂ ਅਤੇ ਬਿਧੀਆਂ ਦਾ ਪੂਰੀ ਤਰ੍ਹਾਂ ਪਾਲਣ ਕਰਾਂਗੇ।29 30 "ਅਸੀਂ ਇਹ ਵੀ ਵਚਨ ਕਰਦੇ ਹਾਂ ਕਿ ਆਪਣੀਆਂ ਧੀਆਂ ਦਾ ਵਿਆਹ ਇਸ ਦੇਸ਼ ਦੇ ਲੋਕਾਂ ਨਾਲ ਨਹੀਂ ਕਰਾਂਗੇ, ਅਤੇ ਨਾ ਹੀ ਆਪਣੇ ਪੁੱਤਰਾਂ ਦਾ ਵਿਆਹ ਉਨ੍ਹਾਂ ਦੀਆਂ ਧੀਆਂ ਨਾਲ ਕਰਾਂਗੇ।31 "ਜੇਕਰ ਇਥੋਂ ਦੇ ਲੋਕ ਸਬਤ ਦੇ ਦਿਨ ਸਾਡੇ ਕੋਲ ਦਾਨੇ ਜਾਂ ਹੋਰ ਵਸਤ ਵੇਚਣ ਲਈ ਆਉਣ ਤਾਂ ਅਸੀਂ ਉਨ੍ਹਾਂ ਨਾਲ ਉਸ ਖਾਸ ਦਿਨ ਤੇ ਜਾਂ ਕਿਸੇ ਹੋਰ ਛੁੱਟੀ ਵਾਲੇ ਦਿਨ ਵਪਾਰ ਨਹੀਂ ਕਰਾਂਗੇ। ਸੱਤਵੇਂ ਵਰ੍ਹੇ ਅਸੀਂ ਜ਼ਮੀਨ ਤੇ ਕੁਝ ਨਹੀਂ ਉਗਾਵਾਂਗੇ ਤੇ ਨਾ ਹੀ ਜ਼ਮੀਨ ਤੇ ਕੰਮ ਕਰਾਂਗੇ। ਅਸੀਂ ਉਸ ਕਰਜ਼ੇ ਨੂੰ ਰਦ੍ਦ ਕਰ ਦਿਆਂਗੇ ਜੋ ਦੂਸਰੇ ਲੋਕ ਸਾਡੇ ਦੇਣਦਾਰ ਹਨ।

32 "ਅਸੀਂ ਆਪਣੇ ਉੱਪਰ ਇੱਕ ਜ਼ਿੰਮੇਵਾਰੀ ਲਿਤ੍ਤੀ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਮੰਦਰ ਦੀ ਦੇਖਭਾਲ ਅਤੇ ਹੁਕਮਾਂ ਨੂੰ ਮੰਨਣ ਲਈ ਹਰ ਵਰ੍ਹੇ ਚਾਂਦੀ ਦੇ ਸ਼ੈਕਲ ਦਾ ਤੀਜਾ ਹਿੱਸਾ ਭੇਂਟ ਕਰਾਂਗੇ।33 ਦਿਖਾਵੇ ਦੀ ਰੋਟੀ ਅਤੇ ਰੋਜ਼ਾਨਾ ਦੀਆਂ ਅਨਾਜ਼ ਦੀਆਂ ਭੇਟਾਂ ਅਤੇ ਰੋਜ਼ਾਨਾ ਦੀਆਂ ਹੋਮ ਦੀਆਂ ਭੇਟਾਂ, ਸਬਤਾਂ, ਅਮਸਿਆ, ਨਿਯ੍ਯੁਕਤ ਕੀਤੇ ਪਰਬਾਂ ਅਤੇ ਪਵਿੱਤਰ ਭੇਟਾਂ, ਪਾਪ ਦੀਆਂ ਭੇਟਾਂ ਜੋ ਕਿ ਇਸਰਾਏਲ ਦੇ ਪ੍ਰਾਸਚਿਤ ਅਤੇ, ਸਾਡੇ ਪਰਮੇਸ਼ੁਰ ਦੇ ਮੰਦਰ ਦੇ ਕੰਮ ਲਈ ਹਨ।34 "ਅਸੀਂ ਜਾਜਕਾਂ, ਲੇਵੀਆਂ ਅਤੇ ਲੋਕਾਂ ਦੇ ਵਿੱਚ ਲੱਕੜ ਦੀ ਭੇਟਾਂ ਲਈ ਗੁਣੇ ਪਾਏ ਤਾਂ ਕਿ ਉਹ ਸਾਡੇ ਪਰਮੇਸ਼ੁਰ ਦੇ ਮੰਦਰ ਵਿੱਚ ਸਾਡੇ ਪੁਰਖਿਆਂ ਦੇ ਪਰਿਵਾਰਾਂ ਦੇ ਮੁਤਾਬਕ ਹਰ ਸਾਲ ਦੇ ਸਾਲ, ਠਹਿਰਾਏ ਹੋਏ ਸਮੇਂ ਉੱਤੇ, ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਉੱਪਰ ਬਾਲਣ ਲਈ ਲਿਆਂਦੀ ਜਾਵੇ। ਸਾਨੂੰ ਇਹ ਸਭ ਬਿਵਸਬਾ ਦੀ ਪੋਥੀ ਵਿੱਚ ਲਿਖੇ ਮੁਤਾਬਕ ਹੀ ਕਰਨਾ ਚਾਹੀਦਾ ਹੈ।35 ਅਸੀਂ ਹਰ ਸਾਲ, ਆਪਣੀ ਜ਼ਮੀਨ ਦੀ ਪਹਿਲੀ ਫ਼ਸਲ ਤੇ ਹਰ ਰੁੱਖ ਦਾ ਪਹਿਲਾ ਫ਼ਲ ਸਾਡੇ ਯਹੋਵਾਹ ਦੇ ਮੰਦਰ ਨੂੰ ਚੜਾਉਣ ਦੀ ਜ਼ਿੰਮੇਵਾਰੀ ਵੀ ਸਵੀਕਾਰ ਕਰਦੇ ਹਾਂ।36 "ਜਿਵੇਂ ਕਿ ਇਹ ਵੀ ਬਿਵਸਬਾ ਵਿੱਚ ਲਿਖਿਆ ਹੋਇਆ ਹੈ ਕਿ ਅਸੀਂ ਇਹ ਸਭ ਕੁਝ ਕਰਾਂਗੇ: ਅਸੀਂ ਆਪਣੇ ਸਾਰੇ ਪਲੇਠੇ ਪੁੱਤਰ, ਗਾਵਾਂ, ਭੇਡਾਂ ਤੇ ਬੱਕਰੀਆਂ ਨੂੰ ਵੀ ਲੈਕੇ ਆਵਾਂਗੇ। ਅਸੀਂ ਇਹ ਸਾਰੇ ਪਲੋਠੇ ਆਪਣੇ ਪਰਮੇਸ਼ੁਰ ਦੇ ਮੰਦਰ ਵਿੱਚ ਜਾਜਕਾਂ ਕੋਲ ਲੈਕੇ ਆਵਾਂਗੇ ਜਿਹੜੇ ਉੱਥੇ ਸੇਵਾਦਾਰ ਹਨ।37 "ਅਸੀਂ ਯਹੋਵਾਹ ਦੇ ਮੰਦਰ ਦੇ ਅੰਨ ਦੇ ਗੋਦਾਮ ਲਈ ਜਾਜਕਾਂ ਕੋਲ ਇਹ ਵਸਤਾਂ ਲੈਕੇ ਆਵਾਂਗੇ: ਸਾਡੀ ਤੌਣ ਦਾ ਪਹਿਲਾ ਪੇੜਾ, ਸਾਡੀਆਂ ਅਨਾਜ਼ ਦੀਆਂ ਭੇਟਾਂ ਚੋ ਪਹਿਲਾ, ਸਾਰੇ ਰੁੱਖਾਂ ਦੇ ਪਹਿਲੇ ਫ਼ਲ ਅਤੇ ਸਾਡੇ ਤੇਲ ਅਤੇ ਮੈਅ ਦਾ ਪਹਿਲਾ ਹਿੱਸਾ। ਅਸੀਂ ਸਾਡੀਆਂ ਫ਼ਸਲਾਂ ਦਾ ਦਸਵੰਧ ਲੇਵੀਆਂ ਕੋਲ ਲੈਕੇ ਆਵਾਂਗੇ। ਕਿਉਂਕਿ ਜਿੱਥੇ ਵੀ ਅਸੀਂ ਕੰਮ ਕਰਦੇ ਹਾਂ, ਉਨ੍ਹਾਂ ਸਾਰੇ ਸ਼ਹਿਰਾਂ ਵਿੱਚੋਂ ਲੇਵੀ ਇਨ੍ਹਾਂ ਦਾ ਦਸਵੰਧ ਲੈਂਦੇ ਹਨ।38 ਜਦੋਂ ਲੇਵੀ ਇਹ ਦਸਵੰਧ ਇਕੱਠਾ ਕਰ ਰਹੇ ਹੋਣ, ਉਨ੍ਹਾਂ ਨਾਲ ਹਾਰੂਨ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਜਾਜਕ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਹ ਦਸਵੰਧ ਸਾਡੇ ਪਰਮੇਸ਼ੁਰ ਦੇ ਮੰਦਰ ਦੇ ਭਂਡਾਰੇ ਵਿੱਚ ਲੈਕੇ ਆਉਣਾ ਚਾਹੀਦਾ ਹੈ।39 ਇਸਰਾਏਲ ਦੇ ਮਨੁੱਖ ਅਤੇ ਲੇਵੀ ਆਪਣੀਆਂ ਭੇਂਟਾਂ ਗੋਦਾਮਾਂ ਵਿੱਚ ਲੈਕੇ ਆਉਣ। ਉਨ੍ਹਾਂ ਨੂੰ ਆਪਣੀਆਂ ਅਨਾਜ਼, ਨਵੀਂ ਮੈਅ ਅਤੇ ਤੇਲ ਦੀਆਂ ਸੁਗਾਤਾਂ ਲਿਆਉਣੀਆਂ ਚਾਹੀਦੀਆਂ ਹਨ ਅਤੇ ਓਥੇ ਰੱਖਣ ਜਿੱਥੇ ਪਵਿੱਤਰ ਭਾਂਡੇ ਅਤੇ ਸੇਵਾ ਕਰਨ ਵਾਲੇ ਜਾਜਕ ਸੇਵਾ ਕਰਦੇ ਰਹਿੰਦੇ ਹਨ। ਗਵਈਏ ਅਤੇ ਦਰਬਾਨ ਵੀ ਓਥੇ ਹੀ ਰਹਿੰਦੇ ਹਨ।"ਅਸੀਂ ਇਹ ਵੀ ਸਹੁੰ ਚੁਕ੍ਕਦੇ ਹਾਂ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਮੰਦਰ ਦੀ ਦੇਖਭਾਲ ਕਰਾਂਗੇ।"

 
adsfree-icon
Ads FreeProfile