the Second Week after Easter
Click here to join the effort!
Read the Bible
ਬਾਇਬਲ
ਮੀਕਾਹ 4
1 ਅਖੀਰੀ ਦਿਨਾਂ ਵਿੱਚ, ਯਹੋਵਾਹ ਦੇ ਮੰਦਰ ਦਾ ਪਹਾੜ ਪਰਬਤ ਸਭ ਤੋਂ ਉੱਚੇ ਪਰਬਤ ਤੇ ਹੋਵੇਗਾ। ਇਸਨੂੰ ਸਾਰੇ ਪਰਬਤਾਂ ਤੋਂ ਉੱਚਾ ਕੀਤਾ ਜਾਵੇਗਾ ਤੇ ਲੋਕ ਇੱਕ ਅਟਲ ਨਦੀ ਵਾਂਗ ਉਸ ਵੱਲ ਨੂੰ ਜਾਣਗੇ।2 ਬਹੁਤ ਸਾਰੀਆਂ ਕੌਮਾਂ ਤੋਂ ਲੋਕ ਉਸ ਵੱਲ ਜਾਣਗੇ ਅਤੇ ਆਖਣਗੇ, "ਚਲੋ, ਆਪਾਂ ਯਹੋਵਾਹ ਦੇ ਪਰਬਤ ਨੂੰ ਚੱਲੀੇ। ਚਲੋ ਯਾਕੂਬ ਦੇ ਪਰਮੇਸ਼ੁਰ ਦੇ ਮੰਦਰ ਨੂੰ ਚੱਲੀੇ। ਤੱਦ ਪਰਮੇਸ਼ੁਰ ਸਾਨੂੰ ਆਪਣੀ ਜੀਵਨ ਜਾਂਚ ਸਿਖਾਵੇਗਾ ਅਤੇ ਅਸੀਂ ਉਸ ਦੇ ਦਰਸਾੇ ਮਾਰਗ ਤੇ ਚੱਲਾਂਗੇ।"ਪਰਮੇਸ਼ੁਰ ਦੀ ਸਿਖਿਆ ਯਹੋਵਾਹ ਦੀਆਂ ਹਿਦਾਇਤਾਂ ਸੀਯੋਨ ਤੋਂ ਆਉਣਗੀਆਂ। ਯਹੋਵਾਹ ਦਾ ਸੰਦੇਸ਼ ਯਰੂਸ਼ਲਮ ਤੋਂ ਆਵੇਗਾ।3 ਪਰਮੇਸ਼ੁਰ ਬਹੁਤ ਸਾਰੀਆਂ ਕੌਮਾਂ ਦੇ ਲੋਕਾਂ ਉੱਪਰ ਨਿਆਂਕਾਰ ਹੋਵੇਗਾ। ਉਹ ਦੂਰ-ਦੁਰਾਡੇ ਦੇਸਾਂ ਦੇ ਲੋਕਾਂ ਦੀਆਂ ਬਹਿਸਾਂ ਨੂੰ ਖਤਮ ਕਰੇਗਾ। ਉਹ ਆਪਣੀਆਂ ਤਲਵਾਰਾਂ ਨੂੰ ਹਲਾਂ ਵਿੱਚ ਢਾਲਣਗੇ ਅਤੇ ਆਪਣੀਆਂ ਨੇਜਿਆਂ ਨੂੰ ਫ਼ਸਲ ਕੱਟਣ ਵਾਲੇ ਔਜਾਰਾਂ ਵਿੱਚ। ਲੋਕ ਦੂਜਿਆਂ ਨਾਲ ਲੜਨਾ ਬੰਦ ਕਰ ਦੇਣਗੇ ਅਤੇ ਲੜਾਈ ਲਈ ਸਿਖਲਾਈ ਲੈਣੀ ਬੰਦ ਕਰ ਦੇਣਗੇ।4 ਹਰ ਮਨੁੱਖ ਆਪਣੀ ਅੰਗੂਰੀ ਵੇਲ ਅਤੇ ਅੰਜੀਰ ਦੇ ਰੁੱਖ ਹੇਠਾਂ ਬੈਠੇਗਾ। ਕੋਈ ਵੀ ਉਨ੍ਹਾਂ ਨੂੰ ਡਰਾੇਗਾ ਨਹੀਂ। ਕਿਉਂਕਿ ਯਹੋਵਾਹ ਸਰਬ-ਸ਼ਕਤੀਮਾਨ ਨੇ ਫ਼ੁਰਮਾਇਆ ਹੈ ਕਿ ਇਵੇਂ ਵਾਪਰੇਗਾ।5 ਦੂਜੇ ਕੌਮਾਂ ਦੇ ਲੋਕ ਆਪੋ-ਆਪਣੇ ਦੇਵਤਿਆਂ ਨੂੰ ਮੰਨਦੇ ਹਨ। ਪਰ ਅਸੀਂ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਹੀ ਮੰਨਾਂਗੇ।6 ਯਹੋਵਾਹ ਫ਼ੁਰਮਾਉਂਦਾ, "ਯਰੂਸ਼ਲਮ ਅਪਾਹਿਜ ਸੀ ਅਤੇ ਜਲਾਵਤਨੀ ਕਰ ਦਿੱਤਾ ਗਿਆ ਸੀ। ਯਰੂਸ਼ਲਮ ਨੂੰ ਸੱਟ ਲਗੀ ਅਤੇ ਸਜ਼ਾ ਮਿਲੀ, ਪਰ ਉਸ ਦਿਨ ਮੈਂ ਯਰੂਸ਼ਲਮ ਦੇ ਲੋਕਾਂ ਨੂੰ ਇਕਠਿਆਂ ਕਰਾਂਗਾ।"7 ਜਿਹੜੇ ਲੋਕ ਅਪਾਹਿਜ ਸਨ, ਬਚੇ ਹੋਏ ਬਣ ਜਾਣਗੇ। ਜਿਹੜੇ ਇਥੋਂ ਸੁੱਟ ਦਿੱਤੇ ਗਏ ਸਨ ਇੱਕ ਮਜ਼ਬੂਤ ਕੌਮ ਬਣ ਜਾਣਗੇ।" ਯਹੋਵਾਹ ਉਨ੍ਹਾਂ ਦਾ ਪਾਤਸ਼ਾਹ ਹੋਵੇਗਾ ਅਤੇ ਉਹ ਸੀਯੋਨ ਪਰਬਤ ਤੋਂ ਉਨ੍ਹਾਂ ਤੇ ਹਮੇਸ਼ਾ ਲਈ ਰਾਜ ਕਰੇਗਾ।"
8 ਤੂੰ, ੇਦਰ ਦੇ ਬੁਰਜ, ਤੇਰਾ ਵੀ ਸਮਾਂ ਆਵੇਗਾ। ਓਫ਼ਲ, ਸੀਯੋਨ ਦੀਏ ਪਹਾੜੀੇ, ਤੂੰ ਫਿਰ ਤੋਂ ਸਰਕਾਰ ਦੀ ਗੱਦੀ ਬਣ ਜਾਵੇਂਗੀ। ਹਾਂ, ਰਾਜ ਯਰੂਸ਼ਲਮ ਵਿੱਚ ਪਹਿਲਾਂ ਵਾਂਗ ਹੋਵੇਗਾ।9 ਹੁਣ ਤੂੰ ਉੱਚੀ-ਉੱਚੀ ਕਿਉਂ ਚਿਲਾਉਂਦੀ ਹੈ? ਕੀ ਤੇਰਾ ਪਾਤਸ਼ਾਹ ਚਲਾ ਗਿਆ ਹੈ? ਕੀ ਤੂੰ ਆਪਣਾ ਆਗੂ ਗੁਆ ਲਿਆ ਹੈ? ਤੂੰ ਜਣਨ ਪੀੜ ਸਹਿਂਦੀ ਔਰਤ ਵਾਂਗ ਕਿਉਂ ਦੁੱਖੀ ਹੈਂ?10 ਹੇ ਸੀਯੋਨ ਦੀ ਧੀਏ! ਪੀੜਾਂ ਨਾਲ ਜਣਨ ਵਾਲੀ ਔਰਤ ਵਾਂਗ ਆਪਣੇ9 ਬੱਚੇ9 ਨੂੰ ਜਨਮ ਦੇ। ਤੂੰ ਇਸ ਸ਼ਹਿਰ ਵਿੱਚੋਂ ਬਾਹਰ ਚਲੀ ਜਾ (ਯਰੂਸ਼ਲਮ ਚੋਁ) ਤੂੰ ਖੇਤਾਂ ਵਿੱਚ ਰਹੇਁਗੀ। ਮੇਰਾ ਮਤਲਬ, ਤੂੰ ਬਾਬਲ ਵੱਲ ਨੂੰ ਜਾਵੇਂਗੀ ਪਰ ਤੂੰ ਉਸ ਥਾਵੋਂ ਬਚਾਈ ਜਾਵੇਂਗੀ। ਯਹੋਵਾਹ ਉੱਥੇ ਜਾਕੇ ਤੇਰੀ ਰੱਖਿਆ ਕਰੇਗਾ ਅਤੇ ਤੈਨੂੰ ਤੇਰੇ ਵੈਰੀਆਂ ਤੋਂ ਬਚਾਵੇਗਾ।11 ਬਹੁਤ ਸਾਰੀਆਂ ਕੌਮਾਂ ਤੇਰੇ ਵਿਰੁੱਧ ਲੜਨ ਆਈਆਂ! ਉਹ ਆਖਦੀਆਂ ਹਨ "ਵੇਖੋ! ਉਹ ਹੈ ਸੀਯੋਨ! ਚਲੋ, ਉਸਤੇ ਧਾਵਾ ਬੋਲੀੇ!"12 ਇਨ੍ਹਾਂ ਲੋਕਾਂ ਨੇ ਮਤੇ ਪਕਾੇ ਹੋਏ ਹਨ, ਪਰ ਉਨ੍ਹਾਂ ਨੂੰ ਯਹੋਵਾਹ ਦੀ ਵਿਉਂਤ ਬਾਰੇ ਨਹੀਂ ਪਤਾ। ਯਹੋਵਾਹ ਨੇ ਉਨ੍ਹਾਂ ਨੂੰ ਖਾਸ ਮਕਸਦ ਲਈ ਇੱਥੇ ਬੁਲਾਇਆ ਹੈ। ਉਹ ਪਿੜ ਵਿਚਲੇ ਅਨਾਜ਼ ਵਾਂਗ ਪੀਸੇ ਜਾਣਗੇ।13 "ਹੇ ਸੀਯੋਨ ਦੀਏ ਧੀਏ, ਉੱਠ, ਜਾਕੇ ਉਨ੍ਹਾਂ ਲੋਕਾਂ ਨੂੰ ਪੀਹ ਦੇ। ਮੈਂ ਤੈਨੂੰ ਤਾਕਤਵਰ ਬਣਾਵਾਂਗਾ। ਤੂੰ ਇੰਨੀ ਸ਼ਕਤੀਸ਼ਾਲੀ ਹੋਵੇਂਗੀ ਜਿਵੇਂ ਤੇਰੇ ਸਿੰਗ ਲੋਹੇ ਦੇ ਅਤੇ ਪੈਰ ਪਿੱਤਲ ਦੇ ਹੋਣ ਤੂੰ ਬਹੁਤ ਸਾਰੇ ਲੋਕਾਂ ਨੂੰ ਕੁਚਲ ਦੇਵੇਂਗੀ ਅਤੇ ਉਨ੍ਹਾਂ ਦੀ ਦੌਲਤ ਯੋਹਵਾਹ ਨੂੰ ਸੌਂਪ ਦੇਵੇਂਗੀ। ਤੂੰ ਉਨ੍ਹਾਂ ਦਾ ਖਜ਼ਾਨਾ ਸਾਰੀ ਧਰਤੀ ਦੇ ਯਹੋਵਾਹ ਨੂੰ ਦੇ ਦੇਵੇਂਗੀ।"