the Fourth Week of Advent
free while helping to build churches and support pastors in Uganda.
Click here to learn more!
Read the Bible
ਬਾਇਬਲ
ਨੂਹ 5
1 ਯਹੋਵਾਹ ਜੀ, ਜੋ ਸਾਡੇ ਨਾਲ ਵਾਪਰਿਆ, ਚੇਤੇ ਕਰੋ। ਤੱਕੋ ਅਤੇ ਸਾਡੇ ਨਿਰਾਦਰ ਨੂੰ ਵੇਖੋ।2 ਸਾਡੀ ਧਰਤੀ ਅਜਨਬੀਆਂ ਨੂੰ ਸੌਂਪ ਦਿੱਤੀ ਗਈ ਹੈ। ਸਾਡੇ ਘਰ ਵਿਦੇਸ਼ੀਆਂ ਦੇ ਹਵਾਲੇ ਕਰ ਦਿੱਤੇ ਗਏ ਨੇ।3 ਅਸੀਂ ਯਤੀਮ ਬਣ ਗਏ ਹਾਂ, ਸਾਡਾ ਪਿਤਾ ਨਹੀਂ ਰਿਹਾ! ਸਾਡੀਆਂ ਮਾਵਾਂ ਵਿਧਵਾ ਵਰਗੀਆਂ ਬਣ ਗਈਆਂ ਨੇ।4 ਪੀਣ ਲਈ ਪਾਣੀ ਵੀ ਸਾਨੂੰ ਮੁੱਲ ਲੈਣਾ ਪੈ ਰਿਹਾ। ਬਾਲਣ ਲਈ ਲੱਕੜ ਵੀ ਸਾਨੂੰ ਖਰੀਦਣੀ ਪੈ ਰਹੀ।5 ਅਸੀਂ ਆਪਣੀਆਂ ਗਰਦਨਾਂ ਤੇ ਜੂਲਾ ਪਾਉਣ ਲਈ ਮਜਬੂਰ ਹਾਂ। ਬਕ੍ਕ ਗਏ ਹਾਂ ਅਸੀਂ, ਅਤੇ ਆਰਾਮ ਨਹੀਂ ਮਿਲਦਾ ਅਸਾਂ ਨੂੰ।6 ਅਸੀਂ ਮਿਸਰ ਨਾਲ ਇੱਕ ਇਕਰਾਰਨਾਮਾ ਕੀਤਾ ਸੀ। ਅਸੀਂ ਕਾਫੀ ਰੋਟੀ ਪ੍ਰਾਪਤ ਕਰਨ ਲਈ, ਅਸੀਂਰੀਆਂ ਨਾਲ ਵੀ ਇੱਕ ਇਕਰਾਰਨਾਮਾ ਕੀਤਾ ਸੀ।7 ਸਾਡੇ ਪੁਰਖਿਆਂ ਨੇ ਤੁਹਾਡੇ ਖਿਲਾਫ਼ ਪਾਪ ਕੀਤਾ ਸੀ। ਹੁਣ ਉਹ ਮਰ ਚੁੱਕੇ ਨੇ। ਹੁਣ ਅਸੀਂ ਉਨ੍ਹਾਂ ਦੇ ਪਾਪਾਂ ਬਦਲੇ ਦੁੱਖ ਭੋਗ ਰਹੇ ਹਾਂ।8 ਗੁਲਾਮ ਸਾਡੇ ਸ਼ਾਸ਼ਕ ਬਣ ਗਏ ਹਨ। ਸਾਨੂੰ ਉਨ੍ਹਾਂ ਕੋਲੋਂ ਕੋਈ ਨਹੀਂ ਬਚਾ ਸਕਦਾ।9 ਭੋਜਨ ਲਈ ਅਸੀਂ ਆਪਣੇ ਜੀਵਨ ਖਤਰੇ ਵਿੱਚ ਪਾਉਂਦੇ ਹਾਂ। ਇੱਥੇ, ਮਾਰੂਬਲ ਅੰਦਰ ਤਲਵਾਰਧਾਰੀ ਲੋਕ ਨੇ।10 ਸਾਡੀ ਚਮੜੀ ਭਠ੍ਠੀ ਵਾਂਗ ਭਖਦੀ ਹੈ। ਭੁੱਖ ਕਾਰਣ, ਸਾਨੂੰ ਤੇਜ਼ ਬੁਖਾਰ ਹੈ।11 ਦੁਸ਼ਮਣ ਨੇ ਸੀਯੋਨ ਦੀਆਂ ਔਰਤਾਂ ਦਾ ਬਲਾਤਕਾਰ ਕੀਤਾ। ਉਨ੍ਹਾਂ ਨੇ ਯਹੂਦਾਹ ਦੇ ਸ਼ਹਿਰਾਂ ਅੰਦਰ ਔਰਤਾਂ ਦਾ ਬਲਾਤਕਾਰ ਕੀਤਾ ਹੈ।12 ਦੁਸ਼ਮਣ ਨੇ ਸਾਡੇ ਰਾਜਕੁਮਾਰਾਂ ਨੂੰ ਫ਼ਾਂਸੀ ਚੜਾਇਆ ਉਨ੍ਹਾਂ ਸਾਡੇ ਬਜ਼ੁਰਗਾਂ ਨੂੰ ਇੱਜ਼ਤ ਨਹੀਂ ਦਿੱਤੀ।13 ਦੁਸ਼ਮਣ ਨੇ ਸਾਡੇ ਜਵਾਨਾਂ ਤੋਂ ਚੱਕੀ ਤੇ ਆਟਾ ਪਿਸਵਾਇਆ। ਸਾਡੇ ਜਵਾਨ ਲੱਕੜਾਂ ਦੇ ਭਾਰ ਹੇਠਾਂ ਡਗਮਗਾਂ ਗਏ।14 ਸਾਡੇ ਜ਼ਾਜਕਾਂ ਹੋਰ ਵਧੇਰੇ ਸ਼ਹਿਰ ਦੇ ਦਰਵਾਜ਼ਿਆਂ ਤੇ ਨਹੀਂ ਬੈਠਦੇ। ਨੌਜਵਾਨ ਹੋਰ ਵਧੇਰੇ ਸੰਗੀਤ ਨਹੀਂ ਬਣਾਉਂਦੇ।15 ਸਾਡੇ ਦਿਲਾਂ ਵਿੱਚ ਹੁਣ ਖੁਸ਼ੀ ਨਹੀਂ ਹੈ ਸਾਡਾ ਨਾਚ ਮਰਿਆ ਓਧਰ ਰੋਣ ਵਿੱਚ ਬਦਲ ਗਿਆ।16 ਸਾਡੇ ਸਿਰ ਤੋਂ ਤਾਜ ਉਤਰ ਗਿਆ ਹੈ ਸਾਡੇ ਵਾਸਤੇ ਬੁਰੀ ਗੱਲਾਂ ਹੋਇਆਂ ਹੈ ਕਿਉਂ ਕਿ ਅਸੀਂ ਪਾਪ ਕੀਤੇ ਸੀ।
17 ਇਨ੍ਹਾਂ ਗੱਲਾਂ ਕਰਕੇ ਸਾਡੇ ਦਿਲ ਬਿਮਾਰ ਹੋ ਗਏ ਹਨ ਸਾਡੀ ਅੱਖੀਆਂ ਨੂੰ ਠੀਕ ਤਰ੍ਹਾਂ ਨਾਲ ਦਿਖਦਾ ਨਹੀਂ।18 ਸੀਯੋਨ ਦਾ ਪਹਾੜ ਇੱਕ ਉਜਾੜ ਬਣ ਗਿਆ ਹੈ ਲੂੰਬੜੀਆਂ ਸੀਯੋਨ ਦੇ ਪਹਾੜ ਉੱਤੇ ਨਸ੍ਸਦੀਆਂ ਹਨ।19 ਪਰ ਤੁਸੀਂ, ਯਹੋਵਾਹ ਜੀ ਹਮੇਸ਼ਾ ਲਈ ਰਾਜ ਕਰੋ ਤੁਹਾਡੀ ਰਾਜਿਆਂ ਵਾਲੀ ਕੁਰਸੀ ਹਮੇਸ਼ਾ ਲਈ ਰਹੇਗੀ।20 ਯਹੋਵਾਹ ਜੀ, ਤੁਸੀਂ ਸਾਨੂੰ ਹਮੇਸ਼ਾ ਲਈ ਭੁੱਲ ਗਏ ਹੋ ਤੁਸੀਂ ਸਾਨੂੰ ਬਹੁਤ ਦੇਰ ਤੋਂ ਇਕਲਿਆਂ ਛ੍ਛੱਡ ਦਿੱਤਾ ਹੈ।21 ਯਹੋਵਾਹ ਜੀ, ਸਾਨੂੰ ਆਪਣੇ ਪਾਸ ਵਾਪਸ ਲੈਕੇ ਆਵੋ ਅਸੀਂ ਖੁਸ਼ੀ ਨਾਲ ਤੁਹਾਡੇ ਕੋਲ ਵਾਪਸ ਆ ਜਾਵਾਂਗੇ ਸਾਡੀ ਜ਼ਿੰਦਗੀ ਪਹਿਲਾਂ ਵਰਗੀ ਹੀ ਬਣਾ ਦਿਓ।22 ਤੂੰਁ ਸਾਡੇ ਉੱਤੇ ਬਹੁਤ ਗੁੱਸੇ ਸੀ। ਕੀ ਤੂੰ ਸਾਨੂੰ ਪੂਰੀ ਤਰ੍ਹਾਂ ਨਾਮਂਜ਼ੂਰ ਕਰ ਦਿੱਤਾ ਹੈ।