the Fourth Week of Advent
Click here to join the effort!
Read the Bible
ਬਾਇਬਲ
ਕਜ਼ਾૃ 5
1 ਉਸ ਦਿਨ, ਜਦੋਂ ਇਸਰਾਏਲ ਦੇ ਲੋਕਾਂ ਨੇ ਸੀਸਰਾ ਨੂੰ ਹਰਾਇਆ, ਦਬੋਰਾਹ ਅਤੇ ਅਬੀਨੋਅਮ ਦੇ ਪੁੱਤਰ ਬਾਰਾਕ ਨੇ ਇਹ ਗੀਤ ਗਾਇਆ:
2 “ਇਸਰਾਏਲ ਦੇ ਲੋਕ ਯੁਧ ਲਈ ਤਿਆਰ ਹੋ ਗਏ।ਉਨ੍ਹਾਂ ਨੇ ਆਪਣੀ ਇਛਾ ਅਨੁਸਾਰ ਆਪਣੇ-ਆਪ ਨੂੰ ਯੁਧ ਲਈ ਸਮਰਪਿਤ ਕਰ ਦਿੱਤਾ,ਯਹੋਵਾਹ ਦੀ ਉਸਤਤਿ ਕਰੋ!
3 “ਰਾਜਿਓ ਸੁਣੋ।ਹਾਕਮੋ ਧਿਆਨ ਦੇਵੋ,ਮੈਂ ਗਾਵਾਂਗੀ।ਮੈਂ ਖੁਦ ਯਹੋਵਾਹ ਲਈ ਗੀਤ ਗਾਵਾਂਗੀ।ਮੈਂ ਯਹੋਵਾਹ ਲਈ, ਇਸਰਾਏਲ ਦੇ ਲੋਕਾਂਦੇ ਪਰਮੇਸ਼ੁਰ ਲਈ, ਸੰਗੀਤ ਛੇੜਾਂਗੀ।
4 “ਹੇ ਯਹੋਵਾਹ, ਜਦੋਂ ਤੂੰ ਸੇਈਰ ਤੋਂ ਆਵੇਂ,ਜਦੋਂ ਤੂੰ ਅਦੋਮ ਧਰਤੀ ਤੋਂਕੂਚ ਕੀਤਾ ਧਰਤੀ ਹਿੱਲ ਗਈ।ਅਕਾਸ਼ ਵਰਿਆ ਅਤੇ,ਬੱਦਲਾਂ ਨੇ ਪਾਣੀ ਸੁਟਿਆ।
5 ਯਹੋਵਾਹ ਸੀਨਈ ਪਰਬਤ ਦੇ ਪਰਮੇਸ਼ੁਰ ਦੇ ਸਾਮ੍ਹਣੇ ਪਰਬਤ ਹਿੱਲੇ,ਇਸਰਾਏਲ ਦੇ ਪਰਮੇਸ਼ੁਰ ਦੇ ਸਾਮ੍ਹਣੇ।
6 “ਅਨਾਥ ਦੇ ਪੁੱਤਰ ਸ਼ਮਗਰ ਦੇ ਦਿਨਾਂ ਵਿੱਚ,ਅਤੇ ਯਾਏਲ ਦੇ ਦਿਨਾਂ ਅੰਦਰ, ਮੁਖ ਸੜਕਾਂ ਸਨ ਸਖਣੀਆਂ।ਕਾਰਵਾਨ ਅਤੇ ਮੁਸਾਫ਼ਰ ਸਫ਼ਰ ਕਰਦੇ ਸਨ ਪਿਛਲੀਆਂ ਸੜਕਾਂ ਉੱਤੇ।
7 “ਉਥੇ ਕੋਈ ਯੋਧੇ ਨਹੀਂ ਸਨ। ਦਬੋਰਾਹ ਤੇਰੇ ਆਉਣ ਤੀਕ,ਇਸਰਾਏਲ ਵਿੱਚ ਕੋਈ ਸਿਪਾਹੀ ਨਹੀਂ ਸਨ।ਜਦੋਂ ਤੀਕ ਤੂੰ ਇਸਰਾਏਲ ਦੀ ਮਾਂ ਬਣਕੇ ਨਹੀਂ ਖਲੋਤੀ ਸੀ।
8 “ਚੁਣੇ ਪਰਮੇਸ਼ੁਰ ਨੇ ਨਵੇਂ ਆਗੂ ਲੜਨ ਲਈਸ਼ਹਿਰ ਦੇ ਦਰਵਾਜ਼ਿਆਂ ਉੱਤੇ।ਮਿਲਦਾ ਨਹੀਂ ਸੀ ਕਿਸੇ ਨੂੰ ਢਾਲ ਜਾਂ ਨੇਜਾਕੋਈ ਇਸਰਾਏਲ ਦੇ
9 “ਮੇਰਾ ਦਿਲ ਇਸਰਾਏਲ ਦੇ ਉਨ੍ਹਾਂ ਕਮਾਂਡਰਾਂ ਨਾਲ ਹੈਜਿਹੜੇ ਆਪਣੀ ਰਜ਼ਾ ਨਾਲ ਜੰਗ ਨੂੰ ਗਏ ਸਨ!ਯਹੋਵਾਹ ਨੂੰ ਅਸੀਸ ਦੇਵੋ!
10 “ਤੁਸੀਂ ਲੋਕੋਜੋ ਚਿੱਟੇ ਖੋਤਿਆਂ ਉੱਤੇ ਸਵਾਰੀ ਕਰਦਿਆਂਕਾਠੀਆਂ ਉੱਤੇ ਬੈਠੇ ਹੋਏ,ਅਤੇ ਸੜਕ ਉੱਤੇ ਤੁਰੇ ਜਾਂਦਿਆਂ ਇਸ ਬਾਰੇ ਗੱਲ ਕਰੋ!
11 ਪਾਣੀ ਦੀਆਂ ਥਾਵਾਂ ਉੱਤੇਅਸੀਂ ਖੜਤਾਲਾਂ ਦੀ ਅਵਾਜ਼ ਸੁਣਦੇ ਹਾਂ।ਲੋਕ ਯਹੋਵਾਹ ਦੀਆਂ ਜਿਤ੍ਤਾਂ ਬਾਰੇਅਤੇ ਉਸਦੇ ਇਸਰਾਏਲ ਦੇ ਸਿਪਾਹੀਆਂ ਦੀਆਂ ਜਿਤ੍ਤਾਂ ਬਾਰੇ ਗਾਉਂਦੇ ਹਨਜਦੋਂ ਯਹੋਵਾਹ ਦੇ ਲੋਕ ਸ਼ਹਿਰ ਦਿਆਂ ਦਰਵਾਜ਼ਿਆਂ ਉੱਤੇ ਲੜੇ ਸਨ ਅਤੇ ਜਿੱਤ ਗਏ ਸਨ।
12 “ਉਠ, ਉਠ ਦਬੋਰਾਹ!ਉਠ, ਉਠ ਅਤੇ ਗੀਤ ਗਾ!ਉਠ ਬਾਰਾਕ! ਜਾਕੇ ਆਪਣੇ ਦੁਸ਼ਮਣਾਨੂੰ ਫ਼ੜ ਲੈ ਅਬੀਨੋਅਮ ਦੇ ਪੁੱਤਰ!
13 “ਫ਼ੇਰ ਬਚੇ ਹੋਏ ਤਕੜਿਆਂ ਨਾਲ ਲੜਨ ਲਈ ਹੇਠਾਂ ਚਲੇ ਗਏ।ਯਹੋਵਾਹ ਦੇ ਲੋਕ ਮੇਰੇ ਲਈ ਯੋਧਿਆਂ ਦੇ ਖਿਲਾਫ਼ ਲੜਨ ਲਈ ਹੇਠਾਂ ਗਏ।
14 “ਇਫ਼ਰਾਈਮ ਦੇ ਲੋਕਅਮਾਲੇਕ ਦੇ ਪਹਾੜੀ ਪ੍ਰਦੇਸ਼ ਵਿੱਚੋਂ ਆਏ।ਹੇ ਬਿਨਯਾਮੀਨ, ਪਿੱਛਾ ਕੀਤਾ ਉਨ੍ਹਾਂ ਨੇ ਤੇਰਾਅਤੇ ਤੇਰੇ ਲੋਕਾਂ ਦਾ।ਅਤੇ ਕਮਾਂਡਰ ਸਨ ਉਥੇ ਮਾਕੀਰਦੇ ਪਰਿਵਾਰ ਵਿੱਚੋਂ।ਜ਼ਬੂਲੁਨ ਦੇ ਪਰਿਵਾਰ-ਸਮੂਹਦੇ ਸਰਦਾਰ ਆਪਣੀਆਂ ਡਾਂਗਾ ਨਾਲ ਆਏ।
15 ਯਿੱਸਾਕਾਰ ਦੇ ਆਗੂ ਦਬੋਰਾਹ ਦੇ ਨਾਲ ਸਨ।ਯਿੱਸਾਕਾਰ ਦਾ ਪਰਿਵਾਰ ਬਾਰਾਕ ਨਾਲ ਵਫ਼ਾਦਾਰ ਸੀ।ਉਹ ਉਸਦੀ ਕਮਾਨ ਥੱਲੇ ਵਾਦੀ ਅੰਦਰ ਭੇਜੇ ਗਏ ਸਨ।“ਰਊਬੇਨ ਨੇ ਫ਼ੌਜੀ ਸਮੂਹਾਂ ਦਰਮਿਆਨ, ਮਹਾਨ ਹਸਤੀਆਂ ਵਾਦ-ਵਿਵਾਦ ਕਰ ਰਹੀਆਂ ਸਨ ਕਿ ਕੀ ਕਰੀਏ।
16 ਇਸ ਲਈ ਤੂੰ ਕਿਉਂ ਉਥੇ ਆਪਣੀਆਂ ਭੇਡਾਂ ਦੇ ਵਾੜੇ ਦੀਆਂ ਕੰਧਾਂ ਕੋਲ ਬੈਠਾ ਸੀ।ਰਊਬੇਨ ਦਿਆਂ ਬਹਾਦੁਰ ਸਿਪਾਹੀਆਂ ਨੇ ਜੰਗ ਬਾਰੇ ਬਹੁਤ ਸੋਚਿਆ।ਪਰ ਉਹ, ਆਪਣੀ ਭੇਡਾਂ ਲਈ ਵਜਾਏ ਸੰਗੀਤ ਨੂੰ ਸੁਣਦਿਆਂ, ਘਰਾਂ ਅੰਦਰ ਰੁਕੇ ਰਹੇ।
17 ਗਿਲਆਦ ਦੇ ਲੋਕ ਆਪਣਿਆਂ ਡੇਰਿਆਂਅਤੇ ਯਰਦਨ ਨਦੀ ਦੇ ਪਰਲੇ ਪਾਸੇ ਰੁਕੇ ਰਹੇ ਸਨ।ਤੁਸੀਂ, ਦਾਨ ਦੇ ਲੋਕੋ, ਕਿਉਂ ਤੁਸੀਂ ਆਪਣੇ ਜਹਾਜ਼ਾਂ ਕੋਲ ਰੁਕੇ ਰਹੋ?ਆਸ਼ੇਰ ਦੇ ਲੋਕ ਸਮੁੰਦਰ ਲਾਗੇ ਆਪਣਿਆਂਸੁਰਖਿਅਤ ਬੰਦਰਗਾਹਾਂ ਉੱਤੇ ਡੇਰਾ ਲਾਈ ਰੁਕੇ ਰਹੇ।
18 ਪਰ ਜ਼ਬੂਲੁਨ ਅਤੇ ਨਫ਼ਤਾਲੀ ਦੇ ਲੋਕਾਂ, ਉਨ੍ਹਾਂ ਪਹਾੜੀਆਂ ਉੱਤੇ ਜੰਗ ਕਰਦਿਆਂ ਆਪਣੀਆਂ ਜਿਂਦਾਂ ਖਤਰੇ ‘ਚ ਪਾਈਆਂ।
19 ਕਨਾਨ ਦੇ ਰਾਜੇ ਲੜਨ ਲਈ ਆਏ,ਪਰ ਉਹ ਕੋਈ ਖਜ਼ਾਨੇ ਲੈਕੇ ਨਹੀਂ ਗਏ!ਉਹ ਮਗਿੱਦੋ ਦੇ ਝਰਨਿਆਂ ਨੇੜੇ ਤਆਨਾਕ ਸ਼ਹਿਰ ਵਿਖੇ ਲੜੇ।
20 ਅਕਾਸ਼ ਦੇ ਤਾਰੇ ਉਨ੍ਹਾਂ ਨਾਲ ਲੜੇ,ਉਹ ਅਕਾਸ਼ ਤੋਂ ਪਾਰ ਆਪਣੀਆਂ ਦਿਸ਼ਾਵਾਂ ਤੋਂ ਸੀਸਰਾ ਦੇ ਖਿਲਾਫ਼ ਲੜੇ।
21 ਕੀਸ਼ੋਨ ਨਦੀ, ਉਹ ਬੁਢੀ ਨਦੀ,ਸੀਸਰਾ ਦੇ ਬੰਦਿਆਂ ਨੂੰ ਰੋਢ਼ਕੇ ਲੈ ਗਈ। ਹੇ ਮੇਰੀ ਜਾਨ,ਤਾਕਤ ਨਾਲ ਅਗਾਂਹ ਵਧ!
22 ਘੋੜਿਆਂ ਦੇ ਸੁਂਮ ਧਰਤ ਉੱਤੇ ਵਜ੍ਜੇ ਸੀਸਰਾਦੇ ਸ਼ਕਤੀਸ਼ਾਲੀ ਘੋੜੇ ਦੌੜਦੇ ਗਏ ਦੌੜਦੇ ਗਏ।
23 “ਯਹੋਵਾਹ ਦੇ ਦੂਤ ਨੇ ਆਖਿਆ,‘ਮੇਰੋਜ਼ ਦੇ ਸ਼ਹਿਰ ਨੂੰ ਸਰਾਪ ਦੇਵੋ।ਉਥੋਂ ਦੇ ਲੋਕਾਂ ਨੂੰ ਸਰਾਪ ਦੇਵੋ!ਉਹ ਤਾਕਤਵਰਾਂ ਦੇ ਖਿਲਾਫ਼ ਯਹੋਵਾਹ ਦੀਮਦਦ ਕਰਨ ਲਈ ਨਹੀਂ ਆਏ।”
24 ਯਾਏਲ ਕੇਨੀ ਹਬਰ ਦੀ ਪਤਨੀ ਸੀ।ਉਹ ਸਾਰੀਆਂ ਔਰਤਾਂ ਨਾਲੋਂ ਵਧੇਰੇ ਧੰਨ ਹੋਵੇਗੀ।
25 ਸੀਸਰਾ ਨੇ ਪਾਣੀ ਮੰਗਿਆ ਯਾਏਲ ਨੇ ਉਸਨੂੰ ਦੁਧ ਦਿੱਤਾ।ਉਹ ਰਾਜੇ ਦੇ ਯੋਗ ਪਿਆਲੇ ਅੰਦਰ ਕਰੀਮ ਲੈ ਆਈ ਸੀ।
26 ਫ਼ੇਰ ਯਾਏਲ ਨੇ ਹੱਥ ਵਧਾਇਆ ਅਤੇ ਤੰਬੂ ਦੀ ਕਿਲ੍ਲੀ ਫ਼ੜ ਲਈ।ਉਸਦਾ ਸੱਜਾ ਹੱਥ ਹਥੌੜੇ ਤੀਕ ਜਾ ਪਹੁੰਚਿਆ ਜਿਸਨੂੰ ਕਾਮੇ ਵਰਤਦੇ ਨੇ।ਫ਼ੇਰ ਉਸਨੇ ਹਥੌੜਾ ਸੀਸਰਾ ਉੱਤੇ ਵਰਤਿਆ! ਉਸਨੇ ਉਸਦੇ ਸਿਰ ਉੱਤੇ ਸੱਟ ਮਾਰੀਅਤੇ ਉਸਦੀ ਪੁੜਪੁੜੀ ਅੰਦਰ ਸੁਰਾਖ ਕਰ ਦਿੱਤਾ।
27 ਉਹ ਯਾਏਲ ਦੇ ਪੈਰਾਂ ਵਿਚਕਾਰ ਡਿੱਗ ਪਿਆ।ਉਹ ਡਿਗਿਆ। ਉਹ ਉਥੇ ਹੀ ਪਿਆ ਰਿਹਾ।ਉਹ ਉਸਦੇ ਪੈਰਾਂ ਵਿਚਕਾਰ ਡਿੱਗ ਪਿਆਜਿਥੇ ਸੀਸਰਾ ਡੁਬਿਆ,ਉਹ ਉਥੇ ਡਿਗਿਆ,ਤ੍ਤਬਾਹ ਹੋ ਗਿਆ।
28 “ਦੇਖੋ, ਉਹ ਸੀਸਰਾ ਦੀ ਮਾਂ ਖੜੀ, ਬਾਰੀ ਵਿੱਚੋਂ ਦੇਖ ਰਹੀ ਹੈ,ਪਰਦਿਆਂ ਵਿੱਚੋਂ ਦੇਖ ਰਹੀ ਅਤੇ ਰੋ ਰਹੀ ਹੈ।‘ਸੀਸਰਾ ਦੇ ਰਥ ਨੇ ਇੰਨੀ ਦੇਰ ਕਿਉਂ ਲਾ ਦਿੱਤੀ ਹੈ?ਮੈਨੂੰ ਉਸਦੇ ਰਥਾਂ ਦੀ ਆਵਾਜ਼ ਕਿਉਂ ਸੁਣਦੀ ਨਹੀਂ?”
29 ਸਭ ਤੋਂ ਸੂਝਵਾਨ ਔਰਤ ਉਸਨੂੰ ਜਵਾਬ ਦਿੰਦੀ ਹੈ,ਹਾਂ ਉਹ ਜਵਾਬ ਦਿੰਦੀ ਹੈ।
30 “ਮੈਨੂੰ ਯਕੀਨ ਹੈ ਕਿ ਉਹ ਜੰਗ ਜਿੱਤ ਗਏ ਹਨਅਤੇ ਹਰਾਏ ਹੋਏ ਲੋਕਾਂ ਤੋਂ ਉਨ੍ਹਾਂ ਦੀਆਂ ਚੀਜ਼ਾਂ ਖੋਹ ਰਹੇ ਹਨ।ਉਹ ਆਪਸ ਵਿੱਚ ਲੁੱਟ ਦਾ ਮਾਲ ਵੰਡ ਰਹੇ ਹਨ।ਹਰ ਸਿਪਾਹੀ ਇੱਕ ਜਾਂ ਦੋ ਕੁੜੀਆਂ ਲਿਜਾ ਰਿਹਾ ਹੈ।ਸੀਸਰਾ ਨੂੰ ਰਂਗਦਾਰ ਕੱਪੜੇ ਲਭ ਗਏ ਹੋਣਗੇ। ਹਾਂ,ਸੀਸਰਾ ਨੂੰ ਰਂਗਦਾਰ ਜੇਤੂ ਦੀ ਗਰਦਨ ਲਈ ਕਢਾਈ ਕੀਤੇ ਹੋਏ ਇੱਕ ਜਾਂ ਦੋ ਰਂਗਦਾਰ ਸਕਾਫ਼ ਲਭ ਗਏ - ਜਾਂ ਸ਼ਾਇਦ ਦੋ - ਵਿਜੇਈ ਸੀਸਰਾ ਦੇ ਪਹਿਨਣ ਵਾਸਤੇ।”
31 “ਰਥ ਕਰੇ ਇਵੇਂ ਹੀ ਮਰਨ ਦੁਸ਼ਮਣ ਤੁਹਾਡੇ, ਯਹੋਵਾਹ ਜੀ!ਅਤੇ ਕਾਸ਼ ਉਹ ਲੋਕ ਸਾਰੇ ਜਿਹੜੇ ਪਿਆਰ ਕਰਨ ਤੁਹਾਨੂੰ ਹੋ ਜਾਵਣ ਤਕੜੇ ਚਢ਼ਦੇ ਸੂਰਜ ਵਾਗਰਾਂ!”ਇਸ ਤਰ੍ਹਾਂ ਉਥੇ