the Fourth Week of Advent
Click here to join the effort!
Read the Bible
ਬਾਇਬਲ
ਯਸ਼ਵਾ 21
1 ਲੇਵੀ ਪਰਿਵਾਰ-ਸਮੂਹ ਦੇ ਸ਼ਾਸਕ, ਜਾਜਕ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲ ਦੇ ਹੋਰਨਾ ਪਰਿਵਾਰ-ਸਮੂਹਾਂ ਦੇ ਆਗੂਆਂ ਕੋਲ ਗੱਲ ਕਰਨ ਲਈ ਗਏ।2 ਇਹ ਗੱਲ ਕਨਾਨ ਦੀ ਧਰਤੀ ਉੱਤੇ ਸ਼ੀਲੋਹ ਕਸਬੇ ਵਿੱਚ ਵਾਪਰੀ। ਲੇਵੀ ਹਾਕਮਾਂ ਨੇ ਉਨ੍ਹਾਂ ਨੂੰ ਆਖਿਆ, “ਯਹੋਵਾਹ ਨੇ ਮੂਸਾ ਨੂੰ ਇੱਕ ਆਦੇਸ਼ ਦਿੱਤਾ ਸੀ। ਉਸਨੇ ਆਦੇਸ਼ ਦਿੱਤਾ ਸੀ ਕਿ ਤੁਸੀਂ ਸਾਨੂੰ ਰਹਿਣ ਵਾਸਤੇ ਕਸਬੇ ਦੇਵੋਂਗੇ। ਅਤੇ ਉਸਨੇ ਆਦੇਸ਼ ਦਿੱਤਾ ਸੀ ਕਿ ਤੁਸੀਂ ਸਾਨੂੰ ਸਾਡੇ ਜਾਨਵਰਾਂ ਦੇ ਚਰਨ ਵਾਸਤੇ ਖੇਤ ਦੇਵੋਂਗੇ।”3 ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਦੇ ਇਸ ਆਦੇਸ਼ ਨੂੰ ਮੰਨਿਆ। ਉਨ੍ਹਾਂ ਨੇ ਲੇਵੀ ਲੋਕਾਂ ਨੂੰ ਇਹ ਕਸਬੇ ਅਤੇ ਉਨ੍ਹਾਂ ਦੇ ਜਾਨਵਰਾਂ ਲਈ ਆਲੇ-ਦੁਆਲੇ ਦੇ ਖੇਤ ਦਿੱਤੇ:4 ਕਹਾਥ ਪਰਿਵਾਰ ਵਾਲੇ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਜਾਜਕ ਹਾਰੂਨ ਦੇ ਉੱਤਰਾਧਿਕਾਰੀ ਸਨ। ਕਹਾਥ ਪਰਿਵਾਰ ਦੇ ਇੱਕ ਹਿੱਸੇ ਨੂੰ, ਉਨ੍ਹਾਂ ਇਲਾਕਿਆਂ ਵਿੱਚ5 ਹੋਰਨਾ ਕਹਾਥ ਪਰਿਵਾਰਾਂ ਨੂੰ ਦਸ ਕਸਬੇ ਉਨ੍ਹਾਂ ਇਲਾਕਿਆਂ ਅੰਦਰ ਦਿੱਤੇ ਗਏ ਜਿਹੜੇ ਅਫ਼ਰਾਈਮ, ਦਾਨ ਅਤੇ ਅਧੇ ਮਨਸ਼ਹ ਦੀ ਮਾਲਕੀ ਹੇਠਾਂ ਸਨ।6 ਗੇਰਸ਼ੋਨ ਪਰਿਵਾਰ ਦੇ ਲੋਕਾਂ ਨੂੰ7 ਮਰਾਰੀ ਪਰਿਵਾਰ ਦੇ ਲੋਕਾਂ ਨੂੰ ਬਾਰ੍ਹਾਂ ਕਸਬੇ ਦਿੱਤੇ ਗਏ। ਇਹ ਬਾਰ੍ਹਾਂ ਕਸਬੇ ਉਨ੍ਹਾਂ ਇਲਾਕਿਆਂ ਵਿੱਚ ਆਉਂਦੇ ਸਨ ਜਿਹੜੇ ਰਊਬੇਨ, ਗਾਦ ਅਤੇ ਜ਼ਬੂਲੁਨ ਦੀ ਮਾਲਕੀ ਹੇਠਾਂ ਸਨ।8 ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਲੇਵੀ ਲੋਕਾਂ ਨੂੰ, ਜਿਵੇਂ ਕਿ ਯਹੋਵਾਹ ਨੇ ਮੂਸਾ ਨੂੰ ਆਖਿਆ ਸੀ, ਇਹ ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਦੇ ਦਿੱਤੇ।
9 ਉਨ੍ਹਾਂ ਕਸਬਿਆਂ ਦੇ ਨਾਮ, ਜਿਹੜੇ ਯਹੂਦਾਹ ਅਤੇ ਸ਼ਿਮਓਨ ਦੀ ਮਾਲਕੀ ਹੇਠਲੇ ਇਲਾਕਿਆਂ ਵਿੱਚ ਸਨ, ਇਹ ਹਨ।10 ਕਸਬਿਆਂ ਦੀ ਚੋਣ ਕਰਨ ਦਾ ਪਹਿਲਾ ਹੱਕ ਕਹਾਥ ਪਰਿਆਰ ਦੇ ਲੇਵੀਆਂ ਨੂੰ ਦਿੱਤਾ ਗਿਆ।11 ਉਨ੍ਹਾਂ ਨੇ ਉਨ੍ਹਾਂ ਨੂੰ ਕਿਰਯਥ ਅਰਬਾ ਦਿੱਤਾ (ਇਹ ਹਬਰੋਨ ਹੈ। ਇਸਦਾ ਨਾਮ ਅਰਬਾ ਨਾਮ ਦੇ ਆਦਮੀ ਉੱਤੇ ਰੱਖਿਆ ਗਿਆ ਸੀ। ਅਰਬਾ ਅਨੋਕ ਦਾ ਪਿਉ ਸੀ।) ਉਨ੍ਹਾਂ ਨੇ ਉਨ੍ਹਾਂ ਦੇ ਜਾਨਵਰਾਂ ਲਈ ਕਸਬੇ ਦੇ ਨਜ਼ਦੀਕ ਕੁਝ ਧਰਤੀ ਵੀ ਦੇ ਦਿੱਤੀ।12 ਪਰ ਕਿਰਯਥ ਅਰਬਾ ਸ਼ਹਿਰ ਦੇ ਆਲੇ-ਦੁਆਲੇ ਦੇ ਛੋਟੇ ਕਸਬੇ ਅਤੇ ਖੇਤ ਯਫ਼ੁਂਨਾਹ ਦੇ ਪੁੱਤਰ ਕਾਲੇਬ ਦੀ ਮਾਲਕੀ ਹੇਠਾਂ ਸਨ।13 ਇਸ ਲਈ ਉਨ੍ਹਾਂ ਨੇ ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਹਬਰੋਨ ਸ਼ਹਿਰ ਦੇ ਦਿੱਤਾ। (ਹਬਰੋਨ ਸੁਰਖਿਅਤ ਸ਼ਹਿਰ ਸੀ।) ਉਨ੍ਹਾਂ ਨੇ ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਲਬਾਨੋਨ,14 ਯਤਿਰ੍ਰ, ਅਸ਼ਤਮੋਆ,15 ਹੋਲੋਨ, ਦਬਿਰ,15 ਹੋਲੋਨ, ਦਬਿਰ,16 ਆਇਨ, ਯੁਤ੍ਤਾਹ ਅਤੇ ਬੈਤ ਸ਼ਮਸ਼ ਦੇ ਕਸਬੇ ਵੀ ਦਿੱਤੇ। ਉਨ੍ਹਾਂ ਨੇ ਉਨ੍ਹਾਂ ਦੇ ਜਾਨਵਰਾਂ ਲਈ ਇਨ੍ਹਾਂ ਕਸਬਿਆਂ ਦੇ ਨੇੜੇ ਦੀ ਕੁਝ ਧਰਤੀ ਵੀ ਦੇ ਦਿੱਤੀ। ਉਨ੍ਹਾਂ ਨੇ ਇਨ੍ਹਾਂ ਸਮੂਹਾਂ ਨੂੰ ਨੌਁ ਕਸਬੇ ਦਿੱਤੇ।17 ਉਨ੍ਹਾਂ ਨੇ ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਉਹ ਸ਼ਹਿਰ ਵੀ ਦਿੱਤੇ ਜਿਹੜੇ ਬਿਨਯਾਮੀਨ ਦੇ ਪਰਿਵਾਰ-ਸਮੂਹ ਦੀ ਮਾਲਕੀ ਹੇਠਾਂ ਸਨ ਇਹ ਸ਼ਹਿਰ ਸਨ ਗਿਬਓਨ, ਗਬਾ,18 ਅਨਾਥੋਥ ਅਤੇ ਅਲਮੋਨ ਉਨ੍ਹਾਂ ਨੇ ਉਨ੍ਹਾਂ ਨੂੰ ਇਹ ਚਾਰ ਕਸਬੇ ਅਤੇ ਉਨ੍ਹਾਂ ਦੇ ਜਾਨਵਰਾਂ ਲਈ ਇਨ੍ਹਾਂ ਕਸਬਿਆਂ ਦੇ ਨੇੜੇ ਦੀ ਕੁਝ ਧਰਤੀ ਦਿੱਤੀ।19 ਕੁੱਲ ਮਿਲਾਕੇ ਉਨ੍ਹਾਂ ਨੇ ਜਾਜਕਾਂ ਨੂੰ20 ਕਹਾਥ ਪਰਿਵਾਰ ਦੇ ਹੋਰਨਾਂ ਲੋਕਾਂ ਨੂੰ ਉਹ ਕਸਬੇ ਦਿੱਤੇ ਗਏ ਜਿਹੜੇ ਅਫ਼ਰਾਈਮ ਦੇ ਪਰਿਵਾਰ-ਸਮੂਹ ਦੀ ਮਾਲਕੀ ਹੇਠਲੇ ਇਲਾਕਿਆਂ ਵਿੱਚ ਸਨ। ਉਨ੍ਹਾਂ ਨੂੰ ਇਹ ਕਸਬੇ ਮਿਲੇ:21 ਅਫ਼ਰਾਈਮ ਦੇ ਪਹਾੜੀ ਪ੍ਰਦੇਸ਼ ਦਾ ਸ਼ਹਿਰ ਸ਼ਕਮ। (ਸ਼ਕਮ ਸੁਰਖਿਅਤ ਸ਼ਹਿਰ ਸੀ।) ਉਨ੍ਹਾਂ ਨੂੰ ਗਜ਼ਰ,22 ਕਿਬਸੈਮ ਅਤੇ ਬੈਤ ਹੋਰੋਨ ਵੀ ਮਿਲੇ। ਕੁੱਲ ਮਿਲਾਕੇ ਅਫ਼ਰਾਈਮ ਨੇ ਉਨ੍ਹਾਂ ਨੂੰ ਚਾਰ ਕਸਬੇ, ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।23 ਦਾਨ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਅਲਤਕੇਹ ਗਿਬਥੋਨ,24 ਅਯ੍ਯਾਲੋਨ ਅਤੇ ਗਥ ਰਿਂਮੋਨ ਦਿੱਤੇ। ਕੁੱਲ ਮਿਲਾਕੇ ਦਾਨ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।25 ਮਨਸ਼ਹ ਦੇ ਅਧੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਤਾਨਾਕ ਅਤੇ ਗਥ ਰਿਂਮੋਨ ਦਿੱਤੇ। ਕੁੱਲ ਮਿਲਾਕੇ ਇਸ ਅਧੇ ਮਨਸ਼ਹ ਨੇ ਉਨ੍ਹਾਂ ਨੂੰ ਦੋ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।26 ਕੁੱਲ ਮਿਲਾਕੇ, ਕਹਾਥ ਪਰਿਵਾਰ ਦੇ ਰਹਿੰਦੇ ਲੋਕਾਂ ਨੂੰ ਦਸ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਮਿਲੀ।27 ਗੇਰਸ਼ੋਨ ਪਰਿਵਾਰ ਵੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਉਨ੍ਹਾਂ ਨੂੰ ਇਹ ਕਸਬੇ ਮਿਲੇ:ਮਨਸ਼ਹ ਦੇ ਅਧੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਬਾਸ਼ਾਨ ਵਿਚਲਾ ਗੋਲਨ ਦਿੱਤਾ। (ਗੋਲਨ ਸੁਰਖਿਅਤ ਸ਼ਹਿਰ ਸੀ।) ਮਨਸ਼ਹ ਨੇ ਉਨ੍ਹਾਂ ਨੂੰ ਬਅਸ਼ਤਰਾਹ ਵੀ ਦਿੱਤਾ। ਕੁੱਲ ਮਿਲਾਕੇ ਇਸ ਅਧੇ ਮਨਸ਼ਹ ਨੇ ਉਨ੍ਹਾਂ ਨੂੰ ਦੋ ਕਸਬੇ ਅਤੇ ਹਰੇਕ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।28 ਯਿੱਸਾਕਾਰ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਕਿਸ਼ਯੋਨ, ਦਾਬਰਥ,29 ਯਰਮੂਥ ਅਤੇ ਏਨ ਗਨ੍ਨੀਮ ਦਿੱਤੇ। ਕੁੱਲ ਮਿਲਾਕੇ ਯਿੱਸਾਕਾਰ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।30 ਆਸ਼ੇਰ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਮਿਸ਼ਾਲ, ਅਬਦੋਨ,31 ਹਲਕਾਥ ਅਤੇ ਰਹੋਬ ਦਿੱਤੇ। ਕੁੱਲ ਮਿਲਾਕੇ ਆਸ਼ੇਰ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।32 ਨਫ਼ਤਾਲੀ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਗਲੀਲ ਵਿਚਲਾ ਕਦਸ਼ ਦਿੱਤਾ। (ਕਦਸ਼ ਸੁਰਖਿਅਤ ਸ਼ਹਿਰ ਸੀ।) ਨਫ਼ਤਾਲੀ ਨੇ ਉਨ੍ਹਾਂ ਨੂੰ ਹਮੋਥ ਦੌਰ ਅਤੇ ਕਰਤਾਨ ਵੀ ਦਿੱਤੇ ਕੁੱਲ ਮਿਲਾਕੇ ਨਫ਼ਤਾਲੀ ਨੇ ਉਨ੍ਹਾਂ ਨੂੰ ਤਿੰਨ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।33 ਕੁੱਲ ਮਿਲਾਕੇ ਗੇਰਸ਼ੋਨ ਪਰਿਵਾਰ ਨੂੰ34 ਦੂਸਰਾ ਲੇਵੀ-ਸਮੂਹ ਮਰਾਰੀ ਪਰਿਵਾਰ ਸੀ। ਮਰਾਰੀ ਪਰਿਵਾਰ ਨੂੰ ਇਹ ਕਸਬੇ ਮਿਲੇ: ਜ਼ਬੂਲੁਨ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਯਾਕਨਾਮ, ਕਾਰਤਾਹ,35 ਦਿਮਨਾਹ ਅਤੇ ਨਹਲਾਲ ਦਿੱਤੇ। ਕੁੱਲ ਮਿਲਾਕੇ ਜ਼ਬੂਲੁਨ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।36 ਰਊਬੇਨ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਬਸਰ, ਯਾਹਸਾਹ,37 ਕੇਦੋਮੋਥ ਅਤੇ ਮੇਪਅਬ ਦਿੱਤੇ। ਕੁੱਲ ਮਿਲਾਕੇ ਰਊਬੇਨ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।38 ਗਾਦ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਗਿਲਆਦ ਵਿਚਲਾ ਰਮੋਥ ਦਿੱਤਾ। (ਰਮੋਥ ਸੁਰਖਿਅਤ ਸ਼ਹਿਰ ਸੀ।) ਉਨ੍ਹਾਂ ਨੇ ਉਨ੍ਹਾਂ ਨੂੰ ਮਹਨਇਮ,39 ਹਸ਼ਬੋਨ ਅਤੇ ਯਆਜ਼ੇਰ ਵੀ ਦਿੱਤੇ। ਕੁੱਲ ਮਿਲਾਕੇ ਗਾਦ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ।40 ਕੁੱਲ ਮਿਲਾਕੇ ਲੇਵੀ ਦੇ ਆਖਰੀ ਪਰਿਵਾਰ ਮਰਾਰੀ ਪਰਿਵਾਰ ਨੂੰ41 ਇਸ ਤਰ੍ਹਾਂ ਲੇਵੀਆਂ ਨੂੰ ਕੁੱਲ42 ਇਨ੍ਹਾਂ ਵਿੱਚੋਂ ਹਰੇਕ ਕਸਬੇ ਕੋਲ ਉਨ੍ਹਾਂ ਦੇ ਜਾਨਵਰਾਂ ਲਈ ਕੁਝ ਧਰਤੀ ਸੀ। ਇਹ ਗੱਲ ਹਰੇਕ ਕਸਬੇ ਬਾਰੇ ਸਹੀ ਸੀ।
43 ਇਸ ਤਰ੍ਹਾਂ ਯਹੋਵਾਹ ਨੇ ਉਸ ਇਕਰਾਰ ਨੂੰ ਨਿਭਾਇਆ ਜਿਹੜਾ ਉਸਨੇ ਇਸਰਾਏਲ ਦੇ ਲੋਕਾਂ ਨਾਲ ਕੀਤਾ ਸੀ। ਉਸਨੇ ਲੋਕਾਂ ਨੂੰ ਉਹ ਸਾਰੀ ਧਰਤੀ ਦਿੱਤੀ ਜਿਸਦਾ ਉਸਨੇ ਇਕਰਾਰ ਕੀਤਾ ਸੀ। ਲੋਕਾਂ ਨੇ ਧਰਤੀ ਪ੍ਰਾਪਤ ਕੀਤੀ ਅਤੇ ਉਸ ਵਿੱਚ ਵਸ ਗਏ।44 ਅਤੇ ਯਹੋਵਾਹ ਨੇ, ਜਿਹਾ ਕਿ ਉਸਨੇ ਉਨ੍ਹਾਂ ਦੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ, ਉਨ੍ਹਾਂ ਦੇ ਧਰਤੀ ਦੇ ਹਰ ਪਾਸੇ ਸ਼ਾਂਤੀ ਰੱਖਣ ਦੀ ਇਜਾਜ਼ਤ ਦੇ ਦਿੱਤੀ। ਉਨ੍ਹਾਂ ਦੇ ਕਿਸੇ ਵੀ ਦੁਸ਼ਮਣ ਨੇ ਉਨ੍ਹਾਂ ਨੂੰ ਨਹੀਂ ਹਰਾਇਆ। ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਹਰ ਦੁਸ਼ਮਣ ਨੂੰ ਹਰਾਉਣ ਦੀ ਇਜਾਜ਼ਤ ਦਿੱਤੀ।45 ਯਹੋਵਾਹ ਨੇ ਉਹ ਹਰ ਇਕਰਾਰ ਨਿਭਾਇਆ ਜਿਹੜਾ ਉਸਨੇ ਇਸਰਾਏਲ ਦੇ ਲੋਕਾਂ ਨਾਲ ਕੀਤਾ ਸੀ। ਕੋਈ ਵੀ ਇਕਰਾਰ ਅਜਿਹਾ ਨਹੀਂ ਸੀ ਜਿਹੜਾ ਉਸਨੇ ਨਿਭਾਇਆ ਨਾ ਹੋਵੇ। ਹਰ ਇਕਰਾਰ ਸੱਚਾ ਸਾਬਤ ਹੋਇਆ।