the Fourth Week of Advent
Click here to join the effort!
Read the Bible
ਬਾਇਬਲ
ਯਸ਼ਵਾ 15
1 ਜਿਹੜੀ ਧਰਤੀ ਯਹੂਦਾਹ ਨੂੰ ਦਿੱਤੀ ਗਈ ਸੀ ਉਹ ਉਸ ਪਰਿਵਾਰ-ਸਮੂਹ ਦੇ ਪਰਿਵਾਰਾਂ ਵਿਚਕਾਰ ਵੰਡੀ ਗਈ ਸੀ। ਇਸ ਧਰਤੀ ਦੀ ਹਦ੍ਦ ਅਦੋਮ ਅਤੇ ਦਖਣ ਦੀ ਸਰਹੱਦ ਦੇ ਨਾਲ ਸੀ ਜਿਹੜੀ ਸੀਨ ਦੇ ਮਾਰੂਥਲ ਵੱਲ ਟੇਮਾਨ ਦੇ ਕੰਢੇ ਤੀਕ ਜਾਂਦੀ ਸੀ।2 ਯਹੂਦਾਹ ਦੀ ਧਰਤੀ ਦੀ ਦਖਣੀ ਸਰਹੱਦ ਖਾਰੇ ਸਾਗਰ ਦੇ ਦਖਣੀ ਕੰਢੇ ਤੋਂ ਸ਼ੁਰੂ ਹੁੰਦੀ ਸੀ।3 ਇਹ ਸਰਹੱਦ ਦਖਣ ਵਲ੍ਵ੍ਵ ਵਿਛੂ ਪਾਸ ਵੱਲ ਜਾਂਦੀ ਸੀ ਅਤੇ ਸੀਨ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਦਖਣ ਵੱਲ ਕਾਦੇਸ਼ ਬਰਨੇਆ ਵੱਲ ਜਾਂਦੀ ਸੀ। ਸਰਹੱਦ ਹਸ਼ਰੋਨ ਤੋਂ ਹੁੰਦੀ ਹੋਈ ਅੱਗੇ ਅਦ੍ਦਾਰ ਤੀਕ ਜਾਂਦੀ ਸੀ। ਅਦ੍ਦਾਰ ਤੋਂ ਅੱਗੇ ਸਰਹੱਦ ਮੁੜ ਜਾਂਦੀ ਸੀ ਅਤੇ ਕਰਕਾ ਤੱਕ ਜਾਂਦੀ ਸੀ।4 ਸਰਹਦ੍ਦ ਮਿਸਰ ਦੇ ਝਰਨੇ ਅਸਮੋਨ ਤੱਕ ਜਾਂਦੀ ਸੀ ਅਤੇ ਫ਼ੇਰ ਮਧ ਸਾਗਰ ਵੱਲ। ਇਹ ਸਾਰੀ ਧਰਤੀ ਉਨ੍ਹਾਂ ਦੀ ਦਖਣੀ ਸਰਹੱਦ ਉੱਤੇ ਸੀ।5 ਉਨ੍ਹਾਂ ਦੀ ਪੂਰਬੀ ਸਰਹੱਦ ਖਾਰੇ ਸਾਗਰ ਦੇ ਕੰਢੇ ਤੋਂ ਉਸ ਇਲਾਕੇ ਤੱਕ ਸੀ ਜਿਥੇ ਯਰਦਨ ਨਦੀ ਸਾਗਰ ਵਿੱਚ ਡਿੱਗਦੀ ਸੀ।ਉਨ੍ਹਾਂ ਦੀ ਉੱਤਰੀ ਸਰਹੱਦ ਉਸ ਇਲਾਕੇ ਤੋਂ ਸ਼ੁਰੂ ਹੁੰਦੀ ਸੀ ਜਿਥੇ ਯਰਦਨ ਨਦੀ ਖਾਰੇ ਸਾਗਰ ਵਿੱਚ ਡਿੱਗਦੀ ਸੀ।6 ਫ਼ੇਰ ਉੱਤਰੀ ਸਰਹੱਦ ਬੈਤ ਹਗਲਾਹ ਤੱਕ ਜਾਂਦੀ ਸੀ ਅਤੇ ਬੈਤ ਅਰਬਾਹ ਦੇ ਉੱਤਰ ਵੱਲ ਚਲੀ ਗਈ ਸੀ। ਸਰਹੱਦ ਬੋਹਨ ਦੀ ਸ਼ਿਲਾ ਤੱਕ ਚਲੀ ਗਈ ਸੀ। (ਬੋਹਨ ਰਊਬੇਨ ਦਾ ਪੁੱਤਰ ਸੀ।)7 ਫ਼ੇਰ ਉੱਤਰੀ ਸਰਹੱਦ ਆਕੋਰ ਦੀ ਵਾਦੀ ਤੋਂ ਹੁੰਦੀ ਹੋਈ ਦਬਿਰ ਤੱਕ ਚਲੀ ਗਈ ਸੀ। ਉਥੋਂ ਸਰਹੱਦ ਉੱਤਰ ਵੱਲ ਮੁੜ ਗਈ ਸੀ ਅਤੇ ਗਿਲਗਾਲ ਤੱਕ ਚਲੀ ਗਈ ਸੀ। ਗਿਲਗਾਲ ਉਸ ਸੜਕ ਦੇ ਸਾਮ੍ਹਣੇ ਹੈ ਜਿਹੜੀ ਅਦੋਮੀਮ ਦੇ ਪਰਬਤ ਤੋਂ ਹੋਕੇ ਜਾਂਦੀ ਹੈ। ਉਹ ਝਰਨੇ ਦੇ ਦਖਣੀ ਪਾਸੇ ਵੱਲ ਹੈ। ਸਰਹੱਦ ਏਨਸ਼ਮਸ਼ ਦੀ ਧਾਰਾ ਦੇ ਨਾਲ-ਨਾਲ ਚਲੀ ਗਈ ਸੀ। ਸਰਹੱਦ ਏਨ ਰੋਗੇਲ ਉੱਤੇ ਜਾਕੇ ਖਤਮ ਹੋ ਜਾਂਦੀ ਸੀ।8 ਫ਼ੇਰ ਸਰਹੱਦ ਯਬੂਸੀ ਸ਼ਹਿਰ ਦੇ ਦਖਣੀ ਪਾਸੇ ਦੇ ਨਾਲ-ਨਾਲ ਬਨ ਹਿਂਨੋਮ ਦੀ ਵਾਦੀ ਵਿੱਚੋਂ ਲੰਘਦੀ ਹੈ। (ਉਸ ਯਬੂਸੀ ਸ਼ਹਿਰ ਦਾ ਨਾਮ ਯਰੂਸ਼ਲਮ ਸੀ।) ਉਸ ਸਥਾਨ ਉੱਤੇ ਸਰਹੱਦ ਹਿਂਨੋਮ ਦੀ ਵਾਦੇ ਦੇ ਪੱਛਮ ਵੱਲ ਪਹਾੜ ਦੀ ਚੋਟੀ ਤੱਕ ਚਲੀ ਗਈ ਸੀ। ਇਹ ਰਫ਼ਾਈਮ ਵਾਦੀ ਦੇ ਉੱਤਰੀ ਸਿਰੇ ਉੱਤੇ ਸੀ।9 ਉਸ ਥਾਂ ਤੋਂ ਬਾਦ ਸਰਹੱਦ ਨਫ਼ਤੋਂਆ ਦੇ ਝਰਨੇ ਦੇ ਪਾਣੀ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਅਫ਼ਰੋਨ ਪਰਬਤ ਦੇ ਨੇੜੇ ਦੇ ਸ਼ਹਿਰਾਂ ਨੂੰ ਚਲੀ ਗਈ ਸੀ। ਉਸ ਥਾਂ ਉੱਤੇ ਸਰਹੱਦ ਮੁੜ ਗਈ ਸੀ ਅਤੇ ਬਆਲਾਹ ਨੂੰ ਚਲੀ ਗਈ ਸੀ। (ਬਆਲਾਹ ਦਾ ਨਾਮ ਕਿਰਯਥ ਯਾਰੀਮ ਵੀ ਹੈ।)10 ਬਆਲਾਹ ਉੱਤੇ ਆਕੇ ਸਰਹੱਦ ਪੱਛਮ ਨੂੰ ਮੁੜਕੇ ਸੇਈਰ ਦੇ ਪਹਾੜੀ ਪ੍ਰਦੇਸ਼ ਵੱਲ ਚਲੀ ਗਈ ਸੀ। ਸਰਹੱਦ ਯਾਰੀਮ ਪਰਬਤ (ਕਸਾਲੋਨ) ਦੇ ਉੱਤਰੀ ਪਾਸੇ ਦੇ ਨਾਲ-ਨਾਲ ਜਾਂਦੀ ਸੀ ਅਤੇ ਹੇਠਾਂ ਬੈਤ ਸ਼ਮਸ਼ ਤੱਕ ਚਲੀ ਗਈ ਸੀ। ਉਥੋਂ ਸਰਹੱਦ ਤਿਮਨਾਹ ਤੋਂ ਅੱਗੇ ਚਲੀ ਗਈ ਸੀ।11 ਫ਼ੇਰ ਸਰਹੱਦ ਅਕਰੋਨ ਦੀ ਉੱਤਰ ਵੱਲ ਪਹਾੜੀ ਤੱਕ ਚਲੀ ਗਈ ਸੀ। ਉਸ ਥਾਂ ਤੇ ਸਰਹੱਦ ਸ਼ਿਕਰੋਨ ਨੂੰ ਮੁੜ ਗਈ ਸੀ ਅਤੇ ਬਆਲਾਹ ਪਰਬਤ ਦੇ ਪਾਰ ਚਲੀ ਗਈ ਸੀ। ਸਰਹੱਦ ਯਬਨੇਲ ਤੱਕ ਚਲੀ ਗਈ ਸੀ ਅਤੇ ਮਧ ਸਾਗਰ ਉੱਤੇ ਆਕੇ ਮੁੱਕਦੀ ਸੀ।12 ਮਧ ਸਾਗਰ ਯਹੂਦਾਹ ਦੀ ਧਰਤੀ ਦੀ ਪੱਛਮੀ ਸਰਹੱਦ ਸੀ। ਇਸ ਤਰ੍ਹਾਂ ਯਹੂਦਾਹ ਦੀ ਧਰਤੀ ਇਨ੍ਹਾਂ ਚਾਰ ਸਰਹੱਦਾਂ ਦੇ ਵਿਚਕਾਰ ਸੀ। ਯਹੂਦਾਹ ਦੇ ਪਰਿਵਾਰ ਇਸ ਇਲਾਕੇ ਵਿੱਚ ਰਹਿੰਦੇ ਸਨ।
13 ਯਹੋਵਾਹ ਨੇ ਯਹੋਸ਼ੁਆ ਨੂੰ ਯਹੂਦਾਹ ਦੀ ਧਰਤੀ ਦਾ ਇੱਕ ਹਿੱਸਾ ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਦੇਣ ਦਾ ਆਦੇਸ ਦਿੱਤਾ ਸੀ। ਇਸ ਲਈ ਯਹੋਸ਼ੁਆ ਨੇ ਕਾਲੇਬ ਨੂੰ ਉਹ ਧਰਤੀ ਦੇ ਦਿੱਤੀ ਜਿਸਦਾ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ। ਯਹੋਸ਼ੁਆ ਨੇ ਉਸਨੂੰ ਕਿਰਯਥ ਅਰਬਾ (ਹਬਰੋਨ) ਦਾ ਕਸਬਾ ਦੇ ਦਿੱਤਾ। (ਅਰਬਾ ਅਨੋਕ ਦਾ ਪਿਤਾ ਸੀ)14 ਕਾਲੇਬ ਨੇ ਹਬਰੋਨ ਵਿੱਚ ਤਿੰਨ ਅਨਾਕੀ ਪਰਿਵਾਰਾਂ ਦਾ, ਵਿਨਾਸ਼ ਕਰ ਦਿੱਤਾ ਜਿਥੇ ਉਹ ਰਹਿੰਦੇ ਸਨ। ਇਹ ਪਰਿਵਾਰ ਸਨ ਸ਼ੇਸ਼ੈ, ਅਹੀਮਾਨ ਅਤੇ ਤਲਮੈ। ਉਹ ਅਨੋਕ ਦੇ ਪਰਿਵਾਰ ਵਿੱਚੋਂ ਸਨ।15 ਫ਼ੇਰ ਕਾਲੇਬ ਨੇ ਦਬਿਰ ਵਿੱਚ ਰਹਿੰਦੇ ਲੋਕਾਂ ਨਾਲ ਲੜਾਈ ਲੜੀ। (ਅਤੀਤ ਕਾਲ ਵਿੱਚ ਦਬਿਰ ਦਾ ਨਾਮ ਕਿਰਯਥ ਸੇਫ਼ਰ ਵੀ ਸੀ।)16 ਕਾਲੇਬ ਨੇ ਆਖਿਆ, “ਮੈਂ ਕਿਰਯਥ ਸੇਫ਼ਰ ਉੱਤੇ ਹਮਲਾ ਕਰਨਾ ਚਾਹੁੰਦਾ ਹਾਂ। ਮੈਂ ਆਪਣੀ ਧੀ ਅਕਸਾਹ ਦਾ ਡੋਲਾ ਉਸ ਆਦਮੀ ਨੂੰ ਦਿਆਂਗਾ ਜਿਹੜਾ ਉਸ ਸ਼ਹਿਰ ਉੱਤੇ ਹਮਲਾ ਕਰਕੇ ਉਸਨੂੰ ਹਰਾਵੇਗਾ। ਮੈਂ ਉਸ ਬੰਦੇ ਨਾਲ ਆਪਣੀ ਧੀ ਦਾ ਵਿਆਹ ਕਰ ਦਿਆਂਗਾ।”17 ਆਥਨੀਏਲ ਕਾਲੇਬ ਦੇ ਭਰਾ ਕਨਜ਼ ਦਾ ਪੁੱਤਰ ਸੀ। ਆਥਨੀਏਲ ਨੇ ਉਸ ਸ਼ਹਿਰ ਨੂੰ ਹਰਾ ਦਿੱਤਾ ਇਸ ਲਈ ਕਾਲੇਬ ਨੇ ਆਪਣੀ ਧੀ ਅਕਸਾਹ ਦਾ ਵਿਆਹ ਆਥਨੀਏਲ ਨਾਲ ਕਰ ਦਿੱਤਾ।18 ਅਕਸਾਹ ਆਥਨੀਏਲ ਦੇ ਘਰ ਵਿੱਚ ਰਹਿਣ ਲਈ ਚਲੀ ਗਈ। ਆਥਨੀਏਲ ਨੇ ਅਕਸਾਹ ਨੂੰ ਆਖਿਆ ਕਿ ਉਹ ਆਪਣੇ ਪਿਤਾ ਕਾਲੇਬ ਤੋਂ ਕੁਝ ਹੋਰ ਧਰਤੀ ਮੰਗੇ। ਅਕਸਾਹ ਆਪਣੇ ਪਿਤਾ ਕੋਲ ਗਈ। ਜਦੋਂ ਉਹ ਆਪਣੇ ਗਧੇ ਤੋਂ ਉੱਤਰੀ ਤਾਂ ਕਾਲੇਬ ਨੇ ਉਸਨੂੰ ਪੁਛਿਆ, “ਤੂੰ ਕੀ ਚਾਹੁੰਦੀ ਹੈ?”19 ਅਕਸਾਹ ਨੇ ਜਵਾਬ ਦਿੱਤਾ, “ਮੈਨੂੰ ਆਪਣੀਆਂ ਅਸੀਸਾਂ ਦੇ। ਤੂੰ ਮੈਨੂੰ ਨੇਗੇਵ ਵਿੱਚ ਸੁੱਕੀ ਮਾਰੂ ਧਰਤੀ ਦਿੱਤੀ ਹੈ। ਮਿਹਰਬਾਨੀ ਕਰਕੇ ਮੈਨੂੰ ਪਾਣੀ ਵਾਲੀ ਵੀ ਕੁਝ ਧਰਤੀ ਦੇ ਦੇ।” ਇਸ ਲਈ ਕਾਲੇਬ ਨੇ ਉਸਨੂੰ ਉਹੋ ਕੁਝ ਦੇ ਦਿੱਤਾ ਜੋ ਉਹ ਚਾਹੁੰਦੀ ਸੀ। ਉਸਨੇ ਉਸਨੂੰ ਉੱਪਰਲੀ ਅਤੇ ਹੇਠਲੀ ਜ਼ਮੀਨ ਦਿੱਤੀ, ਜਿਸ ਦੀਆਂ ਕੰਧਾਂ ਸਨ।
20 ਯਹੂਦਾਹ ਦੇ ਪਰਿਵਾਰ-ਸਮੂਹ ਨੇ ਉਹ ਧਰਤੀ ਲੈ ਲਈ ਜਿਸ ਬਾਰੇ ਪਰਮੇਸ਼ੁਰ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ। ਹਰ ਪਰਿਵਾਰ-ਸਮੂਹ ਨੂੰ ਧਰਤੀ ਦਾ ਹਿੱਸਾ ਮਿਲਿਆ।
21 ਯਹੂਦਾਹ ਦੇ ਪਰਿਵਾਰ-ਸਮੂਹ ਨੂੰ ਨੇਗੇਵ ਦੇ ਦਖਣੀ ਹਿੱਸੇ ਦੇ ਸਾਰੇ ਕਸਬੇ ਮਿਲ ਗਏ। ਇਹ ਕਸਬੇ ਅਦੋਮ ਦੀ ਸਰਹੱਦ ਦੇ ਨੇੜੇ ਸਨ। ਇਨ੍ਹਾਂ ਕਸਬਿਆਂ ਦੀ ਸੂਚੀ ਇਹ ਹੈ:
22 ਕੀਨਾਹ, ਦੀਮੋਨਾਹ, ਅਦਾਦਾਹ,23 ਕਦਸ਼, ਹਾਸੋਰ, ਯਿਥਨਾਨ,24 ਜ਼ੀਫ਼, ਤਲਮ, ਬਆਲੋਥ,25 ਹਾਸੋਰ, ਹਦ੍ਦਤਾਹ, ਕਰੀਯੋਥ ਹਸਰੋਨ (ਹਾਸੋਰ),26 ਅਮਾਮ, ਸ਼ਮਾ, ਮੋਲਾਦਾਹ,27 ਹਸਰ ਗਦ੍ਦਾਹ, ਹਸ਼ਮੋਨ, ਬੈਤ ਪਾਲਟ,28 ਹਸਰ ਸ਼ੂਆਲ, ਬਏਰ-ਸ਼ਬਾ, ਬਿਜ਼ਯੋਥਯਾਹ,29 ਬਆਲਾਹ, ਇਯ੍ਯੀਮ, ਆਮਸ,30 ਅਲਤੋਂਲਦ, ਕਸੀਲ, ਹਾਰਮਾਹ,31 ਸਿਕਲਾਗ, ਮਦਮਂਨਾਹ, ਸਨਸਂਨਾਹ,32 ਲਬਾਓਥ, ਸ਼ਿਲਹਿਮ, ਅਯਿਨ ਅਤੇ ਰਿਂਮੋਨ। ਕੁੱਲ ਮਿਲਾਕੇ ਉਥੇ ਉਨ੍ਹਾਂ ਦੇ ਸਾਰੇ ਖੇਤਾਂ ਸਮੇਤ29 ਕਸਬੇ ਸਨ।33 ਯਹੂਦਾਹ ਦੇ ਪਰਿਵਾਰ-ਸਮੂਹ ਨੂੰ ਪੱਛਮੀ ਤਰਾਈ ਵਿਚਲੇ ਕਸਬੇ ਵੀ ਮਿਲੇ। ਉਨ੍ਹਾਂ ਕਿਸਬਆਂ ਦੀ ਸੂਚੀ ਇਹ ਹੈ:34 ਜ਼ਨੋਅਹ, ਏਨ ਗਨ੍ਨੀਮ, ਤਪ੍ਪੂਆਹ, ਏਨਾਮ,35 ਯਰਮੂਥ, ਅਦ੍ਦੁਲਾਮ, ਸੋਕੋਹ, ਅਜ਼ੇਕਾਹ,36 ਸ਼ਅਰਯਿਮ, ਅਦੀਥਾਯਿਮ ਅਤੇ ਗਦੇਰਾਹ ਗਦੇਰੋਥਯਿਮ ਕੁੱਲ ਮਿਲਾਕੇ ਉਥੇ
14 ਕਸਬੇ ਅਤੇ ਉਨ੍ਹਾਂ ਦੇ ਖੇਤ ਸਨ।37 ਯਹੂਦਾਹ ਦੇ ਪਰਿਵਾਰ-ਸਮੂਹ ਨੂੰ ਇਹ ਕਸਬੇ ਵੀ ਦਿੱਤੇ ਗਏ:38 ਦਿਲਾਨ, ਮਿਸਪਹ, ਯਾਕਥਏਲ,39 ਲਾਕੀਸ਼, ਬਾਸਕਥ, ਅਗਲੋਨ,40 ਕਬ੍ਬੋਨ, ਲਹਮਾਸ, ਕਿਥਲੀਸ਼,41 ਗਦੇਰੋਥ, ਬੈਤ ਦਾਗੋਨ, ਨਅਮਾਹ ਅਤੇ ਮਕੇਦਾਹ। ਕੁੱਲ ਮਿਲਾਕੇ ਇਹ
16 ਕਸਬੇ ਅਤੇ ਉਨ੍ਹਾਂ ਦੇ ਦੁਆਲੇ ਖੇਤ ਸਨ।42 ਯਹੂਦਾਹ ਦੇ ਲੋਕਾਂ ਨੇ ਇਹ ਕਸਬੇ ਵੀ ਹਾਸਿਲ ਕੀਤੇ:43 ਯਿਫ਼ਤਾਹ, ਅਸ਼ਨਾਹ, ਨਸੀਬ,44 ਕਈਲਾਹ, ਅਕਜ਼ੀਬ ਅਤੇ ਮਾਰੇਸ਼ਾਹ। ਕੁੱਲ ਮਿਲਾਕੇ ਇਹ ਨੌ ਕਸਬੇ ਸਨ ਅਤੇ ਉਨ੍ਹਾਂ ਦੇ ਇਰਦ-ਗਿਰਦ ਖੇਤ ਸਨ।
45 ਯਹੂਦਾਹ ਦੇ ਲੋਕਾਂ ਨੂੰ ਅਕਰੋਨ ਦਾ ਕਸਬਾ ਅਤੇ ਉਸਦੇ ਨੇੜੇ ਦੇ ਛੋਟੇ ਕਸਬੇ ਅਤੇ ਖੇਤ ਵੀ ਮਿਲੇ।46 ਉਨ੍ਹਾਂ ਨੂੰ ਅਕਰੋਨ ਦੇ ਪੱਛਮ ਵੱਲ ਦਾ ਇਲਾਕਾ ਵੀ ਮਿਲਿਆ ਅਤੇ ਅਸ਼ਦੋਦ ਦੇ ਨੇੜੇ ਦੇ ਸਾਰੇ ਖੇਤ ਅਤੇ ਕਸਬੇ ਵੀ।
47 ਅਸ਼ਦੋਦ ਦੇ ਆਲੇ-ਦੁਆਲੇ ਦਾ ਸਾਰਾ ਇਲਾਕਾ ਅਤੇਉਥੋਂ ਦੇ ਛੋਟੇ ਕਸਬੇ ਯਹੂਦਾਹ ਦੀ ਧਰਤੀ ਦਾ ਹਿੱਸਾ ਸਨ। ਯਹੂਦਾਹ ਦੇ ਲੋਕਾਂ ਨੂੰ ਅਜ਼ਾਹ੍ਹ ਦੇ ਆਲੇ-ਦੁਆਲੇ ਦਾ ਇਲਾਕਾ ਉਸਦੇ ਨੇੜੇ ਦੇ ਖੇਤ ਅਤੇ ਕਸਬੇ ਵੀ ਮਿਲੇ। ਉਨ੍ਹਾਂ ਦੀ ਧਰਤੀ ਮਿਸਰ ਦੀ ਨਦੀ ਤੱਕ ਜਾਂਦੀ ਸੀ। ਅਤੇ ਉਨ੍ਹਾਂ ਦੀ ਧਰਤੀ ਮਧ ਸਾਗਰ ਦੇ ਕੰਢੇ ਦੇ ਨਾਲ-ਨਾਲ ਸੀ।
48 ਯਹੂਦਾਹ ਦੇ ਲੋਕਾਂ ਨੂੰ ਪਹਾੜੀ ਪ੍ਰਦੇਸ਼ ਦੇ ਕਸਬੇ ਵੀ ਦਿੱਤੇ ਗਏ। ਇਨ੍ਹਾਂ ਕਸਬਿਆਂ ਦੀ ਸੂਚੀ ਇਹ ਹੈ:49 ਦਂਨਾਹ, ਕਿਰਯਥ ਸਂਨਾਹ (ਦਬਿਰ),50 ਅਨਾਬ, ਅਸ਼ਤਮੋਹ, ਅਨੀਮ,51 ਗੋਸ਼ਨ, ਹੋਲੋਨ ਅਤੇ ਗਿਲੋਹ। ਕੁੱਲ ਮਿਲਾਕੇ ਇਹ
11 ਕਸਬੇ ਸਨ ਅਤੇ ਇਨ੍ਹਾਂ ਦੇ ਆਲੇ-ਦੁਆਲੇ ਸਾਰੇ ਖੇਤ ਸਨ।52 ਯਹੂਦਾਹ ਦੇ ਲੋਕਾਂ ਨੂੰ ਇਹ ਕਸਬੇ ਵੀ ਦਿੱਤੇ ਗਏ:53 ਯਾਨੀਮ, ਬੈਤ ਤਪ੍ਪੂਆਹ, ਅਫ਼ੇਕਾਹ54 ਹੁਮਤਾਹ, ਕਿਰਯਥ ਅਰਬਾ (ਹਬਰੋਨ) ਅਤੇ ਸੀਓਰ। ਇਹ
9 ਕਸਬੇ ਸਨ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।55 ਯਹੂਦਾਹ ਦੇ ਲੋਕਾਂ ਨੂੰ ਇਹ ਕਸਬੇ ਵੀ ਦਿੱਤੇ ਗਏ:56 ਯਿਜ਼ਰਏਲ, ਯਾਕਦਾਮ, ਜ਼ਾਨੋਅਹ,57 ਕਯਿਨ, ਗਿਬਾਹ, ਅਤੇ ਤਿਮਨਾਹ। ਕੁੱਲ ਮਿਲਾਕੇ ਇਹ
10 ਕਸਬੇ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।58 ਯਹੂਦਾਹ ਦੇ ਲੋਕਾਂ ਨੂੰ ਇਹ ਕਸਬੇ ਵੀ ਦਿੱਤੇ ਗਏ:59 ਮਅਰਾਥ, ਬੈਤ ਅਨੋਥ ਅਤੇ ਅਲਤਕੋਨ। ਕੁੱਲ ਮਿਲਾਕੇ ਇਹ
6 ਕਸਬੇ ਸਨ ਅਤੇ ਇਨ੍ਹਾਂ ਦੇ ਆਲੇ-ਦੁਆਲੇ ਖੇਤ ਸਨ।60 ਯਹੂਦਾਹ ਦੇ ਲੋਕਾਂ ਨੂੰ ਰਬ੍ਬਾਹ ਅਤੇ ਕਿਰਯਥ ਬਆਲ (ਕਿਰਯਥ ਯਾਰੀਮ) ਦੇ ਦੋ ਸ਼ਹਿਰ ਵੀ ਦਿੱਤੇ ਗਏ।
61 ਯਹੂਦਾਹ ਦੇ ਲੋਕਾਂ ਨੂੰ ਮਾਰੂਥਲ ਦੇ ਕਸਬੇ ਵੀ ਦਿੱਤੇ ਗਏ। ਇਨ੍ਹਾਂ ਕਸਬਿਆਂ ਦੀ ਸੂਚੀ ਇਹ ਹੈ:62 ਨਿਬਸ਼ਾਨ, ਸਾਲਟ ਸਿਟੀ ਅਤੇ ਏਨ ਗੱਦੀ। ਕੁੱਲ ਮਿਲਾਕੇ ਇਹ
6 ਕਸਬੇ ਅਤੇ ਇਨ੍ਹਾਂ ਦੇ ਖੇਤ ਸਨ।63 ਯਹੂਦਾਹ ਦੀ ਫ਼ੌਜ ਯਰੂਸ਼ਲਮ ਵਿੱਚ ਰਹਿੰਦੇ ਯਬੂਸੀ ਲੋਕਾਂ ਨੂੰ ਬਾਹਰ ਨਹੀਂ ਕੱਢ ਸਕੀ। ਇਸ ਲਈ ਅੱਜ ਤੱਕ ਵੀ ਉਥੇ, ਯਰੂਸ਼ਲਮ ਵਿੱਚ, ਯਹੂਦਾਹ ਦੇ ਲੋਕਾਂ ਨਾਲ ਯਬੂਸੀ ਲੋਕ ਰਹਿ ਰਹੇ ਸਨ।