Lectionary Calendar
Sunday, March 9th, 2025
the First Sunday of Lent
There are 42 days til Easter!
Attention!
Take your personal ministry to the Next Level by helping StudyLight build churches and supporting pastors in Uganda.
Click here to join the effort!

Read the Bible

ਬਾਇਬਲ

ਯਵਾਐਲ 3

1 "ਹਾਂ ਉਸ ਵਕਤ, ਮੈਂ ਕੈਦੀਆਂ ਨੂੰ ਯਹੂਦਾਹ ਅਤੇ ਯਰੂਸ਼ਲਮ ਨੂੰ ਵਾਪਸ ਭੇਜ ਦਿਆਂਗਾ।2 ਮੈਂ ਸਾਰੇ ਰਾਜਾਂ ਨੂੰ ਇਕਠਿਆਂ ਕਰਾਂਗਾ ਅਤੇ ਉਨ੍ਹਾਂ ਨੂੰ ਯਹੋਸ਼ਾਫ਼ਾਟ ਦੀ ਵਾਦੀ ਵਿੱਚ ਉਤਾਰ ਲਵਾਂਗਾ। ਉੱਥੇ ਮੈਂ ਉਨ੍ਹਾਂ ਦਾ ਨਿਆਂ ਕਰਾਂਗਾ, ਕਿਉਂ ਕਿ ਉਨ੍ਹਾਂ ਰਾਜਾਂ ਨੇ ਮੇਰੇ ਲੋਕਾਂ ਨੂੰ ਖੇਰੂ-ਖੇਰੂ ਕਰ ਦਿੱਤਾ ਭਾਵ ਇਸਰਾਏਲੀਆਂ ਨੂੰ ਬਿਖੈਰ ਦਿੱਤਾ। ਉਨ੍ਹਾਂ ਨੇ ਮੇਰੇ ਲੋਕਾਂ ਨੂੰ ਦੂਜੇ ਰਾਜਾਂ

9 ਚ ਰਹਿਣ ਲਈ ਮਜ਼ਬੂਰ ਕੀਤਾ। ਇਸ ਲਈ ਮੈਂ ਉਨ੍ਹਾਂ ਰਾਜਾਂ ਨੂੰ ਦੰਡ ਦੇਵਾਂਗਾ। ਉਨ੍ਹਾਂ ਰਾਜਾਂ ਨੇ ਮੇਰੀ ਧਰਤੀ ਨੂੰ ਵੰਡ ਦਿੱਤਾ।3 ਉਨ੍ਹਾਂ ਨੇ ਮੇਰੇ ਲੋਕਾਂ ਲਈ ਗੁਣੇ ਪਾਏ ਅਤੇ ਇੱਕ ਵੇਸਵਾ ਖਰੀਦਣ ਲਈ ਮੁੰਡੇ ਨੂੰ ਅਤੇ ਮੈਅ ਖਰੀਦਣ ਲਈ ਕੁੜੀ ਨੂੰ ਵੇਚ ਦਿੱਤਾ।4 "ਹੇ ਸੂਰ ਅਤੇ ਸੀਦੋਨ ਅਤੇ ਫ਼ਲਿਸਤ ਦੇ ਸਾਰੇ ਇਲਾਕਿਓ, ਤੁਸੀਂ ਮੇਰੇ ਲਈ ਮਹੱਤਵਪੂਰਣ ਨਹੀਂ ਹੋ! ਕੀ ਤੁਸੀਂ ਮੇਰੇ ਕੁਝ ਕੀਤੇ ਦੀ ਮੈਨੂੰ ਸਜ਼ਾ ਦੇ ਰਹੇ ਹੋ? ਤੁਸੀਂ ਭਾਵੇਂ ਅਜਿਹਾ ਸੋਚਦੇ ਹੋਵੋਁ ਪਰ ਮੈਂ ਜਲਦੀ ਹੀ ਤੁਹਾਨੂੰ ਦੰਡ ਦੇਵਾਂਗਾ।5 ਤੁਸੀਂ ਮੇਰਾ ਚਾਂਦੀ ਅਤੇ ਸੋਨਾ ਲੁੱਟਕੇ ਲੈ ਗਏ। ਤੁਸੀਂ ਮੇਰੇ ਕੀਮਤੀ ਪਦਾਰਬ ਚੁੱਕ ਕੇ ਆਪਣੇ ਮੰਦਰ ਵਿੱਚ ਰੱਖ ਲੇ।6 "ਤੁਸੀਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਯੂਨਾਨੀਆਂ ਕੋਲ ਵੇਚ ਦਿੱਤਾ। ਇਸ ਤਰ੍ਹਾਂ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ਤੋਂ ਦੂਰ ਕਰ ਦਿੱਤਾ।7 ਤੁਸੀਂ ਮੇਰੇ ਲੋਕਾਂ ਨੂੰ ਦੂਰ ਦੇ ਦੇਸ ਵਿੱਚ ਸੁੱਟ ਦਿੱਤਾ ਪਰ ਮੈਂ ਉਨ੍ਹਾਂ ਨੂੰ ਵਾਪਿਸ ਲੈਕੇ ਆਵਾਂਗਾ ਅਤੇ ਤੁਹਾਨੂੰ ਤੁਹਾਡੀਆਂ ਕਰਨੀਆਂ ਦੀ ਸਜ਼ਾ ਦੇਵਾਂਗਾ।8 ਮੈਂ ਤੁਹਾਡੇ ਪੁੱਤਰਾਂ ਅਤੇ ਧੀਆਂ ਨੂੰ ਯਹੂਦਾਹ ਦੇ ਲੋਕਾਂ ਨੂੰ ਵੇਚਾਂਗਾ ਅਤੇ ਉਹ ਫ਼ਿਰ ਉਨ੍ਹਾਂ ਨੂੰ ਸ਼ਬਾਈਆਂ ਕੋਲ ਦੂਰ ਦੀ ਕੌਮ ਅਤੇ ਧਰਤੀ ਉੱਤੇ ਵੇਚ ਦੇਣਗੇ।" ਯਹੋਵਾਹ ਨੇ ਇਹ ਵਾਕ ਬੋਲੇ ਸਨ।

9 ਕੌਮਾਂ ਵਿੱਚ ਇਹ ਘੋਸ਼ਣਾ ਕਰੋ: ਲੜਾਈ ਦੀ ਤਿਆਰੀ ਕਰੋ! ਸੂਰਮਿਆਂ ਨੂੰ ਜਗਾਓ। ਸਾਰੇ ਯੋਧੇ ਨੇੜੇ ਹੋ ਜਾਣ ਉਨ੍ਹਾਂ ਨੂੰ ਉਤਾਂਹ ਆਉਣ ਦੇਵੋ।10 ਤੁਸੀਂ ਆਪਣੇ ਫ਼ਾਲਿਆਂ ਨੂੰ ਕੁੱਟ ਕੇ ਤਲਵਾਰਾਂ ਬਣਾ ਲਵੋ ਆਪਣੇ ਫ਼ਾਲਿਆਂ ਨੂੰ ਕੁੱਟ ਕੇ ਨੇਜੇ ਬਣਾ ਲਵੋ। ਕਮਜ਼ੋਰ ਆਖੇ, "ਮੈਂ ਤਕੜਾ ਹਾਂ।"11 ਸਾਰੀਆਂ ਨੇੜੇ ਦੀਓ ਕੌਮੋ, ਜਲਦੀ ਕਰੋ। ਸਾਰੇ ਉਸ ਬਾਵੇਂ ਇਕੱਠੇ ਹੋਵੋ ਹੇ ਯਹੋਵਾਹ! ਆਪਣੇ ਸੂਰਬੀਰਾਂ ਨੂੰ ਲਿਆ।12 ਕੌਮਾਂ ਆਪਣੇ-ਆਪ ਨੂੰ ਜਗਾਉਣ। ਸਾਰੀਆਂ ਯਹੋਸ਼ਾਫ਼ਾਟ ਦੀ ਵਾਦੀ

9 ਚ ਆਉਣ ਉੱਥੇ ਬੈਠ ਕੇ ਮੈਂ ਸਾਰੀਆਂ ਆਸ-ਪਾਸ ਦੀਆਂ ਕੌਮਾਂ ਦਾ ਨਿਆਂ ਕਰਾਂਗਾ।13 ਦਾਤੀ ਚਲਾਓ ਕਿਉਂ ਜੋ ਫ਼ਸਲ ਪੱਕ ਗਈ ਹੈ ਅੰਗੂਆਂ ਨੂੰ ਮਿਧ੍ਧੋ ਕਿਉਂ ਕਿ ਚੁਬੱਚਾ ਭਰ ਗਿਆ ਹੈ ਮਟਕੇ ਭਰ-ਭਰ ਉਛਲ ਰਹੇ ਹਨ ਕਿਉਂਕਿ ਬਦੀ ਨਾਲ ਭਰ ਗਏ ਹਨ।14 ਨਬੇੜੇ ਦੀ ਵਾਦੀ ਵਿੱਚ ਬਹੁਤ ਭੀੜਾਂ ਹਨ ਉੱਥੇ ਯਹੋਵਾਹ ਦਾ ਖਾਸ ਦਿਨ ਵੀ ਨੇੜੇ ਹੈ।15 ਸੂਰਜ ਅਤੇ ਚੰਨ ਹਨੇਰੇ ਹੋ ਜਾਣਗੇ ਅਤੇ ਤਾਰਿਆਂ ਦੀ ਲੋਅ ਗੁਆਚ ਜਾਵੇਗੀ।16 ਯਹੋਵਾਹ ਪਰਮੇਸ਼ੁਰ ਸੀਯੋਨ ਵਿੱਚੋਂ ਗਜ੍ਜੇਗਾ ਉਹ ਯਰੂਸ਼ਲਮ ਵਿੱਚੋਂ ਪੁਕਾਰੇਗਾ ਤਾਂ ਧਰਤੀ ਅਤੇ ਅਕਾਸ਼ ਭੈ ਨਾਲ ਕੰਬੇਗਾ ਪਰ ਯਹੋਵਾਹ, ਪਰਮੇਸ਼ੁਰ ਆਪਣੀ ਪਰਜਾ ਲਈ ਪਨਾਹ ਹੋਵੇਗਾ। ਉਹ ਇਸਰਾਏਲੀਆਂ ਲਈ ਉਨ੍ਹਾਂ ਦੀ ਹਿਫਾਜ਼ਤ ਦੀ ਥਾਂ ਹੋਵੇਗਾ।17 "ਤਦ ਤੁਸੀਂ ਜਾਣੋਂਗੇ ਕਿ ਮੈਂ ਹੀ ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ। ਮੈਂ ਆਪਣੇ ਪਵਿੱਤਰ ਪਰਬਤ ਸੀਯੋਨ ਵਿੱਚ ਵਸਦਾ ਹਾਂ। ਯਰੂਸ਼ਲਮ ਪਵਿੱਤਰ ਹੋਵੇਗਾ ਓਪਰੇ ਉਸ ਦੇ ਵਿੱਚੋਂ ਫੇਰ ਕਦੇ ਨਾ ਲੰਘਣਗੇ।"

18 "ਉਸ ਦਿਨ, ਪਰਬਤਾਂ ਚੋ ਮਿੱਠੀ ਮੈਅ ਚੋਵੇਗੀ। ਪਹਾੜੀਆਂ ਚੋ ਦੁੱਧ ਵਗੇਗਾ ਅਤੇ ਯਹੂਦਾਹ ਦੇ ਖਾਲੀ ਦਰਿਆ ਪਾਣੀ ਨਾਲ ਵਗਣਗੇ! ਯਹੋਵਾਹ ਦੇ ਮੰਦਰ ਵਿੱਚੋਂ ਇੱਕ ਝਰਨਾ ਨਿਕਲੇਗਾ ਜੋ ਸ਼ਿਟੀਮ ਦੀ ਵਾਦੀ ਨੂੰ ਸਿਂਜੇਗਾ।19 ਮਿਸਰ ਵੀਰਾਨ ਹੋ ਜਾਵੇਗਾ ਅਦੋਮ ਉਜਾੜ ਬੀਆਬਾਨ ਹੋ ਜਾਵੇਗਾ ਕਿਉਂ ਕਿ ਉਹ ਯਹੂਦਾਹ ਦੇ ਲੋਕਾਂ ਨਾਲ ਬੜੇ ਜ਼ਾਲਿਮ ਰਹੇ ਹਨ ਉਨ੍ਹਾਂ ਨੇ ਆਪਣੇ ਦੇਸ ਵਿੱਚ ਮਜ਼ਲੂਮਾਂ ਨੂੰ ਵਢਿਆ।20 ਪਰ ਯਹੂਦਾਹ ਸਦਾ ਆਬਾਦ ਰਹੇਗਾ। ਯਰੂਸ਼ਲਮ ਵਿੱਚ ਲੋਕ ਪੀੜੀਓ ਪੀੜੀ ਜਿਉਂਦੇ ਵਸਦੇ ਰਹਿਣਗੇ।21 ਉਨ੍ਹਾਂ ਲੋਕਾਂ ਨੇ ਮੇਰੇ ਲੋਕਾਂ ਨੂੰ ਮਾਰਿਆ। ਇਸੇ ਲਈ, ਮੈਂ ਉਨ੍ਹਾਂ ਨੂੰ ਜ਼ਰੂਰ ਸਜ਼ਾ ਦੇਵਾਂਗਾ।" ਯਹੋਵਾਹ ਪਰਮੇਸ਼ੁਰ ਸੀਯੋਨ ਵਿੱਚ ਰਹਿੰਦਾ ਹੈ।

adsfree-icon
Ads FreeProfile