the Week of Proper 28 / Ordinary 33
Click here to learn more!
Read the Bible
ਬਾਇਬਲ
ਅੱਯੂਬ 31
1 "ਮੈਂ ਆਪਣੀਆਂ ਅੱਖਾਂ ਨਾਲ ਇਕਰਾਰਨਾਮਾ ਕੀਤਾ ਸੀ ਕਿ ਮੈਂ ਕਿਸੇ ਕੁੜੀ ਨੂੰ ਇਸ ਤਰ੍ਹਾਂ ਨਹੀਂ ਦੇਖਾਂਗਾ, ਜੋ ਉਸ ਲਈ ਮੇਰੇ ਅੰਦਰ ਚਾਹਤ ਪੈਦਾ ਕਰੇ।2 ਸਰਬ-ਸ਼ਕਤੀਮਾਨ ਪਰਮੇਸ਼ੁਰ ਲੋਕਾਂ ਨਾਲ ਕੀ ਕਰਦਾ ਹੈ? ਪਰਮੇਸ਼ੁਰ ਕਿਵੇਂ ਲੋਕਾਂ ਨੂੰ ਆਪਣੇ ਉੱਚ ਅਕਾਸ਼ਾਂ ਵਿਚਲੇ ਘਰਾਂ ਵਿੱਚੋਂ ਮਿਲਾ ਦਿੰਦਾ ਹੈ।3 ਪਰਮੇਸ਼ੁਰ ਬਦਕਾਰ ਲੋਕਾਂ ਉੱਤੇ ਮੁਸੀਬਤ ਅਤੇ ਤਬਾਹੀ ਭੇਜਦਾ ਹੈ, ਅਤੇ ਉਨ੍ਹਾਂ ਲੋਕਾਂ ਨੂੰ ਤਬਾਹੀ ਜਿਹੜੀ ਗ਼ਲਤ ਕਰਦੇ ਨੇ।4 ਮੈਂ ਜੋ ਵੀ ਕਰਦਾ ਹਾਂ ਪਰਮੇਸ਼ੁਰ ਜਾਣਦਾ ਹੈ। ਤੇ ਉਹ ਮੇਰੇ ਹਰ ਕੰਮ ਨੂੰ ਦੇਖਦਾ ਹੈ।5 ਮੈਂ ਝੂਠ ਨਹੀਂ ਬੋਲਿਆ ਹੈ ਤੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ।6 ਜੇਕਰ ਪਰਮੇਸ਼ੁਰ ਸਹੀ ਤੋਲ ਵਰਤੇ, ਉਸ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਨਿਰਦੋਸ਼ ਹਾਂ।7 ਫ਼ੇਰ ਪਰਮੇਸ਼ੁਰ ਜਾਣ ਲੈਂਦਾ ਜੇ ਮੈਂ ਸਹੀ ਰਸਤੇ ਤੋਂ ਭਟਕ ਜਾਂਦਾ, ਜੇ ਮੇਰੀਆਂ ਅੱਖਾਂ ਮੇਰੇ ਦਿਲ ਨੂੰ ਬਦੀ ਵੱਲ ਲੈ ਜਾਂਦੀਆਂ, ਜਾਂ ਜੇ ਮੇਰੇ ਹੱਥ ਪਾਪ ਨਾਲ ਨਾਪਾਕ ਹੁੰਦੇ।8 ਫ਼ੇਰ ਇਹ ਹੋਰਨਾਂ ਲੋਕਾਂ ਲਈ ਉਨ੍ਹਾਂ ਫ਼ਸਲਾਂ ਨੂੰ ਖਾਣਾ ਸਹੀ ਹੁੰਦਾ ਜਿਹੜੀਆਂ ਮੈਂ ਬੀਜੀਆਂ ਸਨ, ਜਾਂ ਉਨ੍ਹਾਂ ਪੌਦਿਆਂ ਨੂੰ ਪੁਟ੍ਟਣਾ ਜਿਹੜੇ ਮੈਂ ਉਗਾਏ ਸਨ।
9 ਜੇ ਮੈਂ ਕਿਸੇ ਹੋਰ ਔਰਤ ਨੂੰ ਚਾਹਿਆ, ਜਾਂ ਆਪਣੇ ਗੁਆਂਢੀ ਦੇ ਦਰਵਾਜ਼ੇ ਤੇ, ਉਸਦੀ ਪਤਨੀ ਨਾਲ ਪਾਪ ਕਰਨ ਲਈ ਇੰਤਜ਼ਾਰ ਕੀਤਾ ਹੈ।10 ਤਾਂ ਫ਼ਿਰ ਮੇਰੀ ਪਤਨੀ ਨੂੰ ਵੀ ਦੂਸਰੇ ਮਰਦ ਦਾ ਭੋਜਨ ਬਨਾਉਣ ਦਿਉ, ਤੇ ਹੋਰਨਾਂ ਮਰਦਾਂ ਨੂੰ ਉਸਦੇ ਨਾਲ ਸੌਣ ਦਿਉ।11 ਕਿਉਂਕਿ ਜਿਨਸੀ ਪਾਪ ਸ਼ਰਮਨਾਕ ਹੈ। ਇਹ ਅਜਿਹਾ ਪਾਪ ਹੈ ਜਿਸਦੀ ਸਜ਼ਾ ਮਿਲਣੀ ਚਾਹੀਦੀ ਹੈ।12 ਜਿਨਸੀ ਪਾਪ ਉਸ ਅੱਗ ਵਰਗਾ ਹੈ ਜਿਹੜੀ ਬਲਦੀ ਹੈ ਜਦੋਂ ਤੱਕ ਹਰ ਚੀਜ਼ ਨੂੰ ਸਾੜਕੇ ਸੁਆਹ ਨਹੀਂ ਕਰ ਦਿੰਦੀ। ਇਹ ਹਰ ਗੱਲ ਨੂੰ, ਜੋ ਮੈਂ ਕੀਤੀ ਹੈ ਬਰਬਾਦ ਕਰ ਸਕਦੀ ਸੀ।13 ਜੇ ਮੈਂ ਇਨਕਾਰ ਕਰਦਾ ਹਾਂ ਆਪਣੇ ਗੁਲਾਮਾਂ ਨਾਲ ਇਮਾਨਦਾਰ ਹੋਣ ਤੋਂ ਜਦੋਂ ਉਨ੍ਹਾਂ ਕੋਲ ਮੇਰੀ ਸ਼ਿਕਾਇਤ ਹੁੰਦੀ ਹੈ,14 ਤਾਂ ਫੈਰ ਮੈਂ ਉਦੋਂ ਕੀ ਕਰਾਂਗਾ ਜਦੋਂ ਮੈਨੂੰ ਪਰਮੇਸ਼ੁਰ ਦਾ ਸਾਮ੍ਹਣਾ ਕਰਨਾ ਪਵੇਗਾ? ਮੈਂ ਕੀ ਆਖਾਂਗਾ ਜਦੋਂ ਪਰਮੇਸ਼ੁਰ ਮੇਰੇ ਕੋਲੋਂ ਪੁੱਛੇਗਾ ਕਿ ਮੈਂ ਕੀ ਕੀਤਾ ਹੈ।15 ਪਰਮੇਸ਼ੁਰ ਨੇ ਮੈਨੂੰ ਮੇਰੀ ਮਾਂ ਦੇ ਸ਼ਰੀਰ ਅੰਦਰ ਸਾਜਿਆ। ਅਤੇ ਪਰਮੇਸ਼ੁਰ ਨੇ ਮੇਰੇ ਗੁਲਾਮਾਂ ਨੂੰ ਵੀ ਸਾਜਿਆ। ਪਰਮੇਸ਼ੁਰ ਨੇ ਸਾਨੂੰ ਸਾਰਿਆਂ ਨੂੰ ਆਪਣੀਆਂ ਮਾਵਾਂ ਦੇ ਸ਼ਰੀਰ ਅੰਦਰ ਸ਼ਕਲ ਦਿੱਤੀ।
16 ਮੈਂ ਕਦੇ ਵੀ ਗਰੀਬਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਨਹੀਂ ਕੀਤਾ। ਮੈਂ ਸਦਾ ਵਿਧਵਾਵਾਂ ਨੂੰ ਦਿੱਤਾ, ਜਿਸ ਦੀ ਉਨ੍ਹਾਂ ਨੂੰ ਜ਼ਰੂਰਤ ਸੀ।17 ਮੈਂ ਆਪਣੇ ਭੋਜਨ ਬਾਰੇ ਕਦੇ ਵੀ ਖੁਦਗਰਜ਼ ਨਹੀਂ ਰਿਹਾ ਹਾਂ। ਮੈਂ ਹਮੇਸ਼ਾ ਯਤੀਮਾਂ ਨੂੰ ਭੋਜਨ ਦਿੱਤਾ ਹੈ।18 ਮੈਂ ਆਪਣੀ ਸਾਰੀ ਉਮਰ ਪਿਉ ਬਾਹਰੇ ਬੱਚਿਆਂ ਲਈ ਪਿਤਾ ਵਰਗਾ ਬਣਿਆ ਹਾਂ। ਆਪਣੀ ਸਾਰੀ ਉਮਰ, ਮੈਂ ਵਿਧਵਾਵਾਂ ਦਾ ਧਿਆਨ ਰੱਖਿਆ ਹੈ।19 ਜਦੋਂ ਮੈਂ ਲੋਕਾਂ ਨੂੰ ਕਸ਼ਟ ਝਲ੍ਲਦਿਆਂ ਦੇਖਿਆ ਕਿਉਂ ਕਿ ਉਨ੍ਹਾਂ ਕੋਲ ਬਸਤਰ ਨਹੀਂ ਸਨ ਜਾਂ ਕਿਸੇ ਗਰੀਬ ਆਦਮੀ ਨੂੰ ਬਿਨਾ ਚੋਲੇ ਤੋਂ।20 ਮੈਂ ਹਮੇਸ਼ਾ ਉਨ੍ਹਾਂ ਨੂੰ ਬਸਤਰ ਦਿੱਤੇ ਨੇ। ਮੈਂ ਉਨ੍ਹਾਂ ਨੂੰ ਨਿਘ੍ਘ ਪਹੁੰਚਾਉਣ ਲਈ ਆਪਣੀਆਂ ਹੀ ਭੇਡਾਂ ਦੀ ਉਨ ਦੀ ਵਰਤੋਂ ਕੀਤੀ। ਤੇ ਉਨ੍ਹਾਂ ਨੇ ਮੈਨੂੰ ਸੱਚੇ ਦਿਲੋਂ ਅਸੀਸ ਦਿੱਤੀ।21 ਉਘਰਿਆ ਨਹੀਂ ਕਦੇ ਵੀ ਮੈਂ ਮੁੱਕਾ ਕਿਸੇ ਯਤੀਮ ਉੱਤੇ ਜਦੋਂ ਵੀ ਦੇਖਿਆ ਮੈਂ ਉਸਨੂੰ ਦਰ ਉੱਤੇ ਸਹਾਇਤਾ ਮੰਗਦਿਆਂ।22 ਜੇ ਮੈਂ ਕਦੇ ਅਜਿਹਾ ਕੀਤਾ ਹੋਵੇ, ਤਾਂ ਮੇਰੀ ਬਾਂਹ ਜੜੋਂ ਪੁੱਟੀ ਜਾਵੇ ਅਤੇ ਮੇਰੇ ਮੋਢੇ ਉੱਤੋਂ ਢਹਿ ਪਵੇ।23 ਪਰ ਮੈਂ ਇਹੋ ਜਿਹੀਆਂ ਕੋਈ ਵੀ ਗੱਲਾਂ ਨਹੀਂ ਕੀਤੀਆਂ। ਮੈਂ ਪਰਮੇਸ਼ੁਰ ਦੇ ਦੰਡ ਤੋਂ ਡਰਦਾ ਹਾਂ। ਉਸ ਦਾ ਪਰਤਾਪ ਮੈਨੂੰ ਭੈਭੀਤ ਕਰਦਾ ਹੈ।
24 ਮੈਂ ਕਦੇ ਵੀ ਆਪਣੀ ਦੌਲਤ ਦਾ ਭਰੋਸਾ ਨਹੀਂ ਕੀਤਾ। ਮੈਂ ਸਹਾਇਤਾ ਲਈ ਹਮੇਸ਼ਾ ਪਰਮੇਸ਼ੁਰ ਤੇ ਭਰੋਸਾ ਕੀਤਾ ਹੈ। ਮੈਂ ਕਦੇ ਵੀ ਸ਼ੁਧ ਸੋਨੇ ਨੂੰ ਨਹੀਂ ਆਖਿਆ, 'ਤੂੰ ਹੀ ਮੇਰੀ ਉਮੀਦ ਹੈਂ।'25 ਮੈਂ ਅਮੀਰ ਰਿਹਾ ਹਾਂ। ਪਰ ਇਸ ਨੇ ਮੈਨੂੰ ਗੁਮਾਨੀ ਨਹੀਂ ਬਣਾਇਆ। ਮੈਂ ਬਹੁਤ ਧਨ ਕਮਾਇਆ ਹੈ। ਪਰ ਇਹੀ ਨਹੀਂ ਜਿਸ ਨੇ ਮੈਨੂੰ ਖੁਸ਼ੀ ਦਿੱਤੀ ਸੀ।26 ਮੈਂ ਕਦੇ ਵੀ ਚਮਕੀਲੇ ਸੂਰਜ ਦੀ ਜਾਂ ਖੂਬਸੂਰਤ ਚੰਨ ਦੀ ਉਪਾਸਨਾ ਨਹੀਂ ਕੀਤੀ।27 ਮੈਂ ਇੰਨਾ ਮੂਰਖ ਨਹੀਂ ਸਾਂ ਕਿ ਮੈਂ ਕਦੇ ਵੀ ਸੂਰਜ ਤੇ ਚੰਨ ਦੀ ਉਪਾਸਨਾ ਕਰਦਾ।28 ਇਹ ਵੀ ਅਜਿਹਾ ਪਾਪ ਹੈ ਜਿਸਦੀ ਸਜ਼ਾ ਮਿਲਣੀ ਚਾਹੀਦੀ ਹੈ। ਜੇ ਮੈਂ ਇਨ੍ਹਾਂ ਚੀਜ਼ਾਂ ਦੀ ਉਪਾਸਨਾ ਕੀਤੀ ਹੁੰਦੀ ਤਾਂ ਮੈਂ ਸਰਬ-ਸ਼ਕਤੀਮਾਨ ਪਰਮੇਸ਼ੁਰ ਨਾਲ ਬੇਵਫਾਈ ਕੀਤੀ ਹੁੰਦੀ।29 ਮੈਂ ਕਦੇ ਵੀ ਖੁਸ਼ ਨਹੀਂ ਰਿਹਾ ਹਾਂ ਜਦੋਂ ਮੇਰੇ ਦੁਸ਼ਮਣ ਤਬਾਹ ਹੋਏ। ਮੈਂ ਕਦੇ ਵੀ ਆਪਣੇ ਦੁਸ਼ਮਣਾਂ ਉੱਤੇ ਨਹੀਂ ਹਸਿਆ ਜਦੋਂ ਉਨ੍ਹਾਂ ਉੱਤੇ ਬੁਰਾ ਵਕਤ ਆਇਆ।30 ਮੈਂ ਕਦੇ ਵੀ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਦਾ, ਅਤੇ ਉਨ੍ਹਾਂ ਦੇ ਮਰਨ ਦੀ ਲੋਚਾ ਕਰਨ ਦਾ, ਪਾਪ ਆਪਣੇ ਮੁਖ ਨੂੰ ਨਹੀਂ ਕਰਨ ਦਿੱਤਾ।31 ਮੇਰੇ ਘਰ ਦੇ ਸਾਰੇ ਹੀ, ਜਾਣਦੇ ਨੇ ਕਿ ਮੈਂ ਸਦਾ ਹੀ ਅਜਨਬੀਆਂ ਨੂੰ ਭੋਜਨ ਦਿੱਤਾ ਹੈ।32 ਮੈਂ ਅਜਨਬੀਆਂ ਨੂੰ ਹਮੇਸ਼ਾ ਆਪਣੇ ਘਰ ਅੰਦਰ ਬੁਲਾਇਆ ਤਾਂ ਜੋ ਉਨ੍ਹਾਂ ਨੂੰ ਰਾਤ ਵੇਲੇ ਗਲੀਆਂ ਵਿੱਚ ਨਾ ਸੌਣਾ ਪਵੇ।
33 ਹੋਰ ਲੋਕੀ ਆਪਣੇ ਪਾਪਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਮੈਂ ਕਦੇ ਵੀ ਆਪਣਾ ਦੋਸ਼ ਨਹੀਂ ਛੁਪਾਇਆ।34 ਮੈਂ ਇਸ ਗੱਲੋ ਕਦੇ ਵੀ ਨਹੀਂ ਡਰਿਆ ਸਾਂ ਕਿ ਲੋਕ ਕੀ ਆਖਣਗੇ। ਉਸ ਡਰ ਨੇ ਮੈਨੂੰ ਕਦੇ ਵੀ ਚੁੱਪ ਨਹੀਂ ਰਹਿਣ ਦਿੱਤਾ। ਇਸ ਨੇ ਕਦੇ ਵੀ ਮੈਨੂੰ ਬਾਹਰ ਜਾਣੋ ਨਹੀਂ ਵਰਜਿਆ। ਮੈਂ ਲੋਕਾਂ ਦੀ ਨਫ਼ਰਤ ਤੋਂ ਨਹੀਂ ਡਰਦਾ ਹਾਂ।35 ਮੈਂ ਇੱਛਾ ਕਰਦਾਂ, ਮੈਨੂੰ ਸੁਣਨ ਵਾਲਾ ਕੋਈ ਹੁੰਦਾ, ਮੈਨੂੰ ਆਪਣਾ ਪੱਖ ਸਮਝਾਉਣ ਦਿੰਦਾ। ਕਾਸ਼ ਕਿ ਸਰਬ-ਸ਼ਕਤੀਮਾਨ ਪਰਮੇਸ਼ੁਰ ਮੈਨੂੰ ਜਵਾਬ ਦੇਵੇ। ਮੈਂ ਇੱਛਾ ਕਰਦਾ ਹਾਂ ਕਿ ਉਹ ਲਿਖੇ ਜੋ ਉਹ ਸੋਚਦਾ ਹੈ ਕਿ ਮੈਂ ਗਲਤ ਕੀਤਾ।36 ਫ਼ੇਰ ਮੈਂ ਉਹ ਨਿਸ਼ਾਨ ਆਪਣੀ ਗਰਦਨ ਦੁਆਲੇ ਪਹਿਨ ਲਵਾਂਗਾ। ਮੈਂ ਇਸ ਨੂੰ ਆਪਣੇ ਸਿਰ ਤੇ ਤਾਜ ਦੀ ਤਰ੍ਹਾਂ ਪਹਿਨ ਲਵਾਂਗਾ।37 ਜੇਕਰ ਪਰਮੇਸ਼ੁਰ ਨੇ ਅਜਿਹਾ ਕੀਤਾ, ਤਾਂ ਜੋ ਕੁਝ ਵੀ ਮੈਂ ਕੀਤਾ ਉਸ ਦਾ ਵਰਣਨ ਕਰਨ ਦੇ ਯੋਗ ਹੋਵਾਂਗਾ। ਮੈਂ ਪਰਮੇਸ਼ੁਰ ਕੋਲ ਆਪਣਾ ਸਿਰ ਉੱਚਾ ਚੁੱਕ ਕੇ ਇੱਕ ਆਗੂ ਵਾਂਗ ਆ ਸਕਦਾ ਹਾਂ।38 ਮੈਂ ਕਿਸੇ ਕੋਲੋਂ ਆਪਣੀ ਭੇਡ ਚੋਰੀ ਨਹੀਂ ਕੀਤੀ। ਕੋਈ ਵੀ ਇਸ ਨੂੰ ਚੁਰਾਉਣ ਦਾ ਇਲਜ਼ਾਮ ਮੇਰੇ ਉੱਤੇ ਨਹੀਂ ਲਗਾ ਸਕਦਾ।39 ਮੈਂ ਕਿਸਾਨਾਂ ਨੂੰ ਉਸ ਭੋਜਨ ਲਈ ਪੈਸੇ ਦਿੱਤੇ ਜਿਹੜਾ ਮੈਂ ਉਸ ਜ਼ਮੀਨ ਤੋਂ ਪ੍ਰਾਪਤ ਕੀਤਾ। ਅਤੇ ਕਦੇ ਵੀ ਮੈਂ ਕਿਸੇ ਦੀ ਮਾਲਕੀ ਵਾਲੀ ਜ਼ਮੀਨ ਉਸ ਕੋਲੋਂ ਖੋਹਣ ਦੀ ਕੋਸ਼ਿਸ਼ ਨਹੀਂ ਕੀਤੀ।40 ਜੇ ਕਦੇ ਵੀ ਮੈਂ ਇਹੋ ਜਿਹੀਆਂ ਕੋਈ ਬੁਰੀਆਂ ਗੱਲਾਂ ਕੀਤੀਆਂ ਹੋਣ ਤਾਂ ਮੇਰੇ ਖੇਤਾਂ ਵਿੱਚ ਕਣਕ ਅਤੇ ਜੋਁ ਦੀ ਬਾਵੇਂ ਕੰਡਿਆਲੀਆਂ ਝਾੜੀਆਂ ਉਗਣ।" ਅੱਯੂਬ ਦੇ ਸ਼ਬਦ ਖਤਮ ਹੁੰਦੇ ਹਨ।