the Fourth Week of Advent
Click here to join the effort!
Read the Bible
ਬਾਇਬਲ
ਅੱਯੂਬ 22
1 ਫੇਰ ਤੇਮਾਨ ਦੇ ਅਲੀਫ਼ਜ਼ ਨੇ ਜਵਾਬ ਦਿੱਤਾ:2 "ਪਰਮੇਸ਼ੁਰ ਨੂੰ ਸਾਡੀ ਸਹਾਇਤਾ ਦੀ ਕੀ ਲੋੜ ਹੈ? ਨਹੀਂ! ਬਹੁਤ ਸਿਆਣਾ ਬੰਦਾ ਵੀ ਸੱਚਮੁੱਚ ਪਰਮੇਸ਼ੁਰ ਲਈ ਲਾਭਦਾਇਕ ਨਹੀਂ ਹੋ ਸਕਦਾ।3 ਕੀ ਤੁਹਾਡੇ ਸਹੀ ਜੀਵਨ ਨਾਲ ਪਰਮੇਸ਼ੁਰ ਨੂੰ ਸਹਾਇਤਾ ਮਿਲਦੀ ਹੈ? ਕੀ ਸਰਬ-ਸ਼ਕਤੀਮਾਨ ਪਰਮੇਸ਼ੁਰ ਨੂੰ ਕੁਝ ਲਾਭ ਹੁੰਦਾ ਹੈ ਜੇ ਤੁਸੀਂ ਉਸਦੇ ਅਨੁਯਾਈ ਬਣੋ? ਨਹੀਂ!4 ਅੱਯੂਬ ਪਰਮੇਸ਼ੁਰ ਤੈਨੂੰ ਦੰਡ ਕਿਉਂ ਦਿੰਦਾ ਹੈ ਤੇ ਕਸੂਰਵਾਰ ਕਿਉਂ ਠਹਿਰਾਉਂਦਾ ਹੈ? ਕੀ ਇਸ ਲਈ ਕਿ ਤੂੰ ਉਸਦੀ ਇਬਾਦਤ ਕਰਦਾ ਹੈਂ?
5 ਨਹੀਁ, ਇਹ ਇਸ ਲਈ ਹੈ ਕਿਉਂਕਿ ਤੂੰ ਬਹੁਤ ਸਾਰੇ ਪਾਪ ਕੀਤੇ ਹਨ। ਅੱਯੂਬ ਤੂੰ ਪਾਪ ਕਰਨੋ ਹੀ ਨਹੀਂ ਹਟਦਾ!6 ਹੋ ਸਕਦਾ ਹੈ ਤੂੰ ਕਿਸੇ ਭਰਾ ਨੂੰ ਕੁਝ ਪੈਸੇ ਦਿੱਤੇ ਹੋਣ, ਤੇ ਕੁਝ ਦੇਣ ਲਈ ਮਜਬੂਰ ਕੀਤਾ ਹੋਵੇ, ਇਹ ਸਿਧ੍ਧ ਕਰਨ ਲਈ ਕਿ ਉਹ ਇਸਨੂੰ ਵਾਪਸ ਮੋੜ ਦੇਵੇਗਾ। ਹੋ ਸਕਦਾ ਹੈ ਕਿ ਤੂੰ ਕਿਸੇ ਗਰੀਬ ਬੰਦੇ ਦੇ ਕੱਪੜੇ ਗਿਰਵੀ ਰੱਖੇ ਹੋਣ ਹੋ ਸਕਦਾ ਹੈ ਕਿ ਤੂੰ ਅਕਾਰਣ ਹੀ ਅਜਿਹਾ ਕੀਤਾ ਹੋਵੇ।7 ਹੋ ਸਕਦਾ ਹੈ ਕਿ ਤੂੰ ਬਕ੍ਕੇ ਹਾਰੇ ਤੇ ਭੁਖੇ ਲੋਕਾਂ ਨੂੰ ਪਾਣੀ ਅਤੇ ਭੋਜਨ ਨਾ ਦਿੱਤਾ ਹੋਵੇ।8 ਅੱਯੂਬ ਤੇਰੇ ਕੋਲ ਵਾਹੀ ਵਾਲੀ ਜ਼ਮੀਨ ਬਹੁਤ ਹੈ। ਤੇ ਲੋਕੀ ਤੇਰੀ ਇੱਜ਼ਤ ਕਰਦੇ ਨੇ।9 ਪਰ ਹੋ ਸਕਦਾ ਹੈ ਕਿ ਤੂੰ ਵਿਧਵਾਵਾਂ ਨੂੰ ਬਿਨਾ ਕੁਝ ਦਾਨ ਦਿੱਤੇ ਵਾਪਸ ਮੋੜ ਦਿੱਤਾ ਹੋਵੇ। ਅੱਯੂਬ ਹੋ ਸਕਦਾ ਹੈ ਤੂੰ ਯਤੀਮਾਂ ਨਾਲ ਧੋਖਾ ਕੀਤਾ ਹੋਵੇ।10 ਇਹੀ ਕਾਰਣ ਹੈ ਕਿ ਤੇਰੇ ਹਰ ਪਾਸੇ ਫਂਧੇ ਨੇ ਤੇ ਅਚਾਨਕ ਆਉਂਦੀ ਮੁਸੀਬਤ ਤੈਨੂੰ ਭੈਭੀਤ ਕਰਦੀ ਹੈ।11 ਇਹੀ ਕਾਰਣ ਹੈ ਕਿ ਇੰਨਾ ਘੁੱਪ ਹਨੇਰਾ ਹੈ ਕਿ ਤੈਨੂੰ ਕੁਝ ਦਿਖਾਈ ਨਹੀਂ ਦਿੰਦਾ ਤੇ ਇਹੀ ਕਾਰਣ ਹੈ ਕਿ ਤੂੰ ਹੜ ਵਿੱਚ ਘਿਰਿਆ ਹੈਂ।12 ਪਰਮੇਸ਼ੁਰ ਅਕਾਸ਼ ਦੇ ਸਭ ਤੋਂ ਉੱਚੇ ਮਂਡਲਾਂ ਵਿੱਚ ਰਹਿੰਦਾ ਹੈ। ਦੇਖ ਤਾਰੇ ਕਿੰਨੇ ਦੂਰ ਨੇ। ਪਰਮੇਸ਼ੁਰ ਉੱਚੇ ਤੋਂ ਉੱਚੇ ਤਾਰਿਆਂ ਵੱਲ ਹੇਠਾਂ ਨੂੰ ਵੇਖਦਾ ਹੈ।13 ਪਰ ਅੱਯੂਬ ਤੂੰ ਆਖ ਸਕਦੈਁ, 'ਪਰਮੇਸ਼ੁਰ ਕੀ ਜਾਣਦਾ ਹੈ? ਕੀ ਪਰਮੇਸ਼ੁਰ ਕਾਲੇ ਬੱਦਲਾਂ ਵਿਚੋਂ ਵੇਖਕੇ ਨਿਆਂ ਕਰ ਸਕਦਾ ਹੈ?14 ਮੋਟੇ ਬੱਦਲ ਉਸਨੂੰ ਸਾਡੇ ਕੋਲੋਂ ਛੁਪਾਉਂਦੇ ਨੇ ਇਸਲਈ ਉਹ ਸਾਨੂੰ ਦੇਖ ਨਹੀਂ ਸਕਦਾ ਜਿਵੇਂ ਉਹ ਅਕਾਸ਼ ਦੇ ਕਿਂਗਰੇ ਤੋਂ ਪਰ੍ਹਾਂ ਤੁਰਦਾ ਹੈ।'
15 ਅੱਯੂਬ, ਤੂੰ ਉਸੇ ਪੁਰਾਣੇ ਰਸਤੇ ਉੱਤੇ ਤੁਰ ਰਿਹਾ ਹੈਂ ਜਿਸ ਉੱਤੇ ਬਹੁਤ ਪਹਿਲਾਂ ਬੁਰੇ ਆਦਮੀ ਚੱਲੇ ਸਨ।16 ਉਹ ਲੋਕ ਆਪਣੇ ਮਰਨ ਦੇ ਸਮੇਂ ਤੋਂ ਪਹਿਲਾਂ ਹੀ ਤਬਾਹ ਕਰ ਦਿੱਤੇ ਗਏ ਸਨ। ਉਹ ਹੜ ਵਿੱਚ ਰੁੜ ਗਏ ਸਨ।17 ਉਨ੍ਹਾਂ ਲੋਕਾਂ ਨੇ ਪਰਮੇਸ਼ੁਰ ਨੂੰ ਆਖਿਆ ਸੀ 'ਸਾਨੂੰ ਇਕਲਿਆਂ ਛ੍ਛੱਡ ਦਿਉ। ਸਰਬ-ਸ਼ਕਤੀਮਾਨ ਪਰਮੇਸ਼ੁਰ ਸਾਡਾ ਕੁਝ ਨਹੀਂ ਕਰ ਸਕਦਾ।'18 ਅਤੇ ਇਹ ਪਰਮੇਸ਼ੁਰ ਹੀ ਸੀ ਜਿਸਨੇ ਉਨ੍ਹਾਂ ਦੇ ਘਰ ਚੰਗੀਆਂ ਚੀਜ਼ਾਂ ਨਾਲ ਭਰੇ ਸਨ। ਨਹੀਂ, ਮੈਂ ਬਦ ਲੋਕਾਂ ਦੇ ਮਸ਼ਵਰੇ ਉੱਤੇ ਨਹੀਂ ਚੱਲ ਸਕਦਾ।19 ਨੇਕ ਬੰਦੇ ਉਨ੍ਹਾਂ ਨੂੰ ਤਬਾਹ ਹੁੰਦਿਆਂ ਦੇਖਣਗੇ ਤੇ ਉਹ ਨੇਕ ਬੰਦੇ ਖੁਸ਼ ਹੋਣਗੇ। ਬੇਗੁਨਾਹ ਬੰਦੇ ਬੁਰੇ ਬੰਦਿਆਂ ਉੱਤੇ ਹੱਸਦੇ ਨੇ।20 'ਸੱਚਮੁੱਚ ਹੀ ਸਾਡੇ ਦੁਸ਼ਮਣ ਤਬਾਹ ਹੁੰਦੇ ਨੇ, ਅੱਗ ਉਨ੍ਹਾਂ ਦੀ ਦੌਲਤ ਨੂੰ ਸਾੜਦੀ ਹੈ।'
21 ਅੱਯੂਬ, ਹੁਣ ਆਪਣੇ-ਆਪਨੂੰ ਪਰਮੇਸ਼ੁਰ ਨੂੰ ਸੌਂਪ ਦੇ ਅਤੇ ਉਸ ਨਾਲ ਸ਼ਾਂਤੀ ਕਰ ਲੈ। ਇਹੀ ਕਰ ਤੇ ਤੂਨੂੰ ਬਹੁਤ ਚੰਗੀਆਂ ਚੀਜ਼ਾਂ ਪ੍ਰਾਪਤ ਕਰੇਂਗਾ।22 ਇਸ ਸਿਖਿਆ ਨੂੰ ਪ੍ਰਵਾਨ ਕਰ। ਉਸ ਵੱਲ ਧਿਆਨ ਦੇ ਜੋ ਉਹ ਆਖਦਾ ਹੈ।23 ਅੱਯੂਬ, ਸਰਬ-ਸ਼ਕਤੀਮਾਨ ਪਰਮੇਸ਼ੁਰ ਵੱਲ ਵਾਪਸ ਆ ਜਾ, ਤੇ ਮੁੜ ਤੇਰਾ ਭਲਾ ਹੋਵੇਗਾ। ਪਰ ਤੈਨੂੰ ਅਵੱਸ਼ ਹੀ ਬਦੀ ਨੂੰ ਆਪਣੇ ਘਰ ਤੋਂ ਦੂਰ ਕਰਨਾ ਚਾਹੀਦਾ ਹੈ।24 ਆਪਣੇ ਸੋਨੇ ਨੂੰ ਮਿੱਟੀ ਤੋਂ ਕੁਝ ਵੀ ਵਧ ਨਾ ਸਮਝ ਆਪਣੇ ਸਭ ਤੋਂ ਚੰਗੇ ਸੋਨੇ ਨੂੰ ਨਦੀ ਦੇ ਪੱਥਰ ਸਮਾਨ ਸਮਝ।25 ਅਤੇ ਪਰਮੇਸ਼ੁਰ ਸਰਬ-ਸ਼ਕਤੀਮਾਨ ਨੂੰ ਆਪਣਾ ਸੋਨਾ ਬਣ ਜਾਣ ਦੇ। ਉਸ ਨੂੰ ਆਪਣੀ ਚਾਂਦੀ ਦਾ ਢੇਰ ਬਣਾ ਲੈ।26 ਫ਼ੇਰ ਤੂੰ ਪਰਮੇਸ਼ੁਰ ਸਰਬ-ਸ਼ਕਤੀਮਾਨ ਨੂੰ ਮਾਣੇਗਾ। ਫ਼ੇਰ ਤੂੰ ਪਰਮੇਸ਼ੁਰ ਵੱਲ ਤੱਕੇਁਗਾ।27 ਤੂੰ ਉਸ ਅੱਗੇ ਪ੍ਰਾਰਥਨਾ ਕਰੇਂਗਾ ਤੇ ਉਹ ਤੈਨੂੰ ਸੁਣੇਗਾ। ਤੇ ਤੂੰ ਉਹ ਗੱਲਾਂ ਕਰਨ ਦੇ ਯੋਗ ਹੋ ਸਕੇਂਗਾ ਜਿਸਦਾ ਤੂੰ ਇਕਰਾਰ ਕੀਤਾ ਸੀ।28 ਜੇ ਤੂੰ ਕੁਝ ਕਰਨ ਦਾ ਨਿਰਣਾ ਕਰੇਂਗਾ ਇਹ ਸਫ਼ਲ ਹੋਵੇਗਾ। ਤੇ ਸੱਚਮੁੱਚ ਤੇਰਾ ਭਵਿੱਖ ਰੌਸ਼ਨ ਹੋਵੇਗਾ।29 ਪਰਮੇਸ਼ੁਰ ਹਂਕਾਰੀ ਲੋਕਾਂ ਨੂੰ ਸ਼ਰਮਸਾਰ ਕਰਦਾ ਹੈ। ਪਰ ਪਰਮੇਸ਼ੁਰ ਨਿਮਾਣੇ ਲੋਕਾਂ ਦੀ ਸਹਾਇਤਾ ਕਰਦਾ ਹੈ।30 ਫੇਰ ਤੂੰ ਉਨ੍ਹਾਂ ਲੋਕਾਂ ਦੀ ਸਹਾਇਤਾ ਕਰ ਸਕਦਾ ਹੈਂ ਜਿਹੜੇ ਗਲਤੀਆਂ ਕਰਦੇ ਨੇ। ਤੂੰ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੇਂਗਾ ਤੇ ਉਹ ਉਨ੍ਹਾਂ ਲੋਕਾਂ ਨੂੰ ਬਖਸ਼ ਦੇਵੇਂਗਾ। ਕਿਉਂ ਕਿ ਤੂੰ ਇੰਨਾ ਸ਼ੁਧ ਹੋਵੇਂਗਾ।"