the Fourth Week of Advent
Click here to learn more!
Read the Bible
ਬਾਇਬਲ
ਅੱਯੂਬ 14
1 ਅੱਯੂਬ ਨੇ ਆਖਿਆ, "ਆਪਾਂ ਸਾਰੇ ਇਨਸਾਨ ਹਾਂ। ਸਾਡੀ ਜਿਂਦਗੀ ਛੋਟੀ ਤੇ ਮੁਸੀਬਤਾਂ ਨਾਲ ਭਰੀ ਹੋਈ ਹੈ।2 ਆਦਮੀ ਦੀ ਜ਼ਿੰਦਗੀ ਫ਼ੁੱਲ ਵਾਂਗ ਹੁੰਦੀ ਹੈ, ਜੋ ਬਹੁਤ ਛੇਤੀ ਉੱਗਦਾ ਹੈ ਤੇ ਮਰ ਜਾਂਦਾ ਹੈ। ਆਦਮੀ ਦੀ ਜ਼ਿੰਦਗੀ ਪ੍ਰਛਾਵੇ ਵਰਗੀ ਹੈ ਜਿਹੜਾ ਕੁਝ ਚਿਰ ਰਹਿੰਦਾ ਹੈ ਤੇ ਫ਼ੇਰ ਤੁਰ ਜਾਂਦਾ ਹੈ।3 ਇਹ ਸੱਚ ਹੈ ਪਰ ਹੇ ਪਰਮੇਸ਼ੁਰ, ਕੀ ਤੂੰ ਮੇਰੇ, ਇੱਕ ਇਨਸਾਨ ਵੱਲ ਤੱਕੇਁਗਾ? ਤੇ ਕੀ ਤੂੰ ਕਚਿਹਰੀ ਵਿੱਚ ਮੇਰੇ ਨਾਲ ਆਵੇਂਗਾ ਤੇ ਆਪਾਂ ਦੋਵੇਂ ਆਪੋ-ਆਪਣੀਆਂ ਦਲੀਲਾਂ ਪੇਸ਼ ਕਰੀਏ?4 ਕੌਣ ਨਾਪਾਕ ਤੋਂ ਪਾਕ ਚੀਜ਼ ਬਣਾ ਸਕਦਾ ਹੈ? ਕੋਈ ਨਹੀਂ ਕਰ ਸਕਦਾ।5 ਆਦਮੀ ਦੇ ਦਿਨ ਪੂਰਵ-ਨਿਸ਼ਚਿੰਤ ਹਨ। ਹੇ ਪਰਮੇਸ਼ੁਰ ਤੂੰ ਨਿਰਣਾ ਕਰਦਾ ਹੈਂ ਕਿ ਆਦਮੀ ਕਿੰਨਾ ਚਿਰ ਜਿਉਂਦਾ। ਤੂੰ ਆਦਮੀ ਲਈ ਉਹ ਹੱਦਾਂ ਮਿਬਦਾ ਹੈਂ ਤੇ ਉਨ੍ਹਾਂ ਨੂੰ ਕੁਝ ਵੀ ਨਹੀਂ ਬਦਲ ਸਕਦਾ।6 ਇਸ ਲਈ ਹੇ ਪਰਮੇਸ਼ੁਰ, ਸਾਨੂੰ ਤੱਕਣਾ ਬੰਦ ਕਰੋ। ਸਾਨੂੰ ਇਕਲਿਆਂ ਛ੍ਛੱਡ ਦਿਉ। ਸਾਨੂੰ ਆਪਣਾ ਸਖਤ ਜੀਵਨ ਮਾਨਣ ਦਿਉ ਦੋਁ ਤੱਕ ਕਿ ਸਾਡਾ ਸਮਾਂ ਮੁੱਕ ਨਹੀਂ ਜਾਂਦਾ।
7 ਇੱਕ ਰੁੱਖ ਲਈ ਆਸ ਹੁੰਦੀ ਹੈ। ਜੇ ਇਸ ਨੂੰ ਵੱਢ ਦਿੱਤਾ ਜਾਵੇ ਇਹ ਫ਼ੇਰ ਉੱਗ ਸਕਦਾ ਹੈ। ਇਹ ਨਵੀਆਂ ਟਾਹਣੀਆਂ ਕੱਢਦਾ ਰਹੇਗਾ।8 ਭਾਵੇਂ ਇਸ ਦੀਆਂ ਜਢ਼ਾਂ ਜ਼ਮੀਨ ਅੰਦਰ ਪੁਰਾਣੀਆਂ ਹੋ ਜਾਣ ਤੇ ਇਸ ਦਾ ਮੁਢ੍ਢ ਧਰਤੀ ਅੰਦਰ ਮਰ ਜਾਵੇ।9 ਪਰ ਇਹ ਪਾਣੀ ਫ਼ੇਰ ਹਰੀ ਹੋ ਜਾਵੇਗੀ ਇਹ ਨਵੇਂ ਪੌਦੇ ਵਾਂਗ ਨਵੀਆਂ ਟਾਹਣੀਆਂ ਉਗਾਵੇਗੀ।10 ਪਰ ਜਦੋਂ ਆਦਮੀ ਮਰ ਜਾਂਦਾ, ਉਹ ਖਤਮ ਹੋ ਜਾਂਦਾ ਹੈ! ਜਦੋਂ ਆਦਮੀ ਮਰ ਜਾਂਦਾ, ਉਹ ਤੁਰ ਜਾਂਦਾ ਹੈ।11 ਤੁਸੀਂ ਸਮੁੰਦਰ ਦੇ ਸੁੱਕ ਜਾਣ ਤੀਕ, ਉਸਦਾ ਸਾਰਾ ਪਾਣੀ ਖਿੱਚ ਸਕਦੇ ਹੋ, ਪਰ ਆਦਮੀ ਮੁਰਦਾ ਹੀ ਰਹੇਗਾ।12 ਜਦੋਂ ਕੋਈ ਆਦਮੀ ਮਰਦਾ ਹੈ ਉਹ ਲੇਟ ਜਾਂਦਾ ਹੈ ਤੇ ਉਹ ਮੁੜਕੇ ਨਹੀਂ ਉਠਦਾ। ਇੱਕ ਮੁਰਦਾ ਆਦਮੀ ਦੇ ਉੱਠਣ ਤੋਂ ਪਹਿਲਾਂ ਸਾਰੇ ਅਕਾਸ਼ ਅਲੋਪ ਹੋ ਜਾਣਗੇ। ਨਹੀਂ, ਲੋਕ ਉਸ ਨੀਂਦ ਤੋਂ ਨਹੀਂ ਉੱਠਣਗੇ।13 ਕਾਸ਼ ਕਿ ਤੂੰ ਮੈਨੂੰ ਮੇਰੀ ਕਬਰ ਵਿੱਚ ਛੁਪਾ ਦੇਵੇਂ। ਕਾਸ਼ ਕਿ ਤੂੰ ਮੈਨੂੰ ਉੱਥੇ ਛੁਪਾ ਦਿੰਦਾ ਜਦੋਂ ਤੱਕ ਕਿ ਤੇਰਾ ਗੁੱਸਾ ਠੰਡਾ ਨਾ ਹੋ ਜਾਂਦਾ। ਫ਼ੇਰ ਸ਼ਾਇਦ ਤੂੰ ਮੈਨੂੰ ਚੇਤੇ ਕਰਨ ਦਾ ਸਮਾਂ ਚੁਣ ਲੈਂਦਾ।14 ਜੇ ਕੋਈ ਬੰਦਾ ਮਰ ਜਾਂਦਾ ਹੈ ਕੀ ਉਹ ਮੁੜਕੇ ਜੀਵੇਗਾ? ਮੈਂ ਇੰਤਜ਼ਾਰ ਕਰਾਂਗਾ ਜਿੰਨਾ ਚਿਰ ਤੱਕ ਕਿ ਮੇਰੇ ਲਈ ਲਾਜ਼ਮੀ ਹੈ, ਜਿੰਨਾ ਚਿਰ ਕਿ ਮੈਂ ਅਜ਼ਾਦ ਨਾ ਕੀਤਾ ਜਾ ਸਕਾਂ।15 ਹੇ ਪਰਮੇਸ਼ੁਰ ਤੁਸੀਂ ਮੈਨੂੰ ਬੁਲਾਉਂਦੇ, ਤੇ ਮੈਂ ਤੁਹਾਨੂੰ ਜਵਾਬ ਦਿੰਦਾ। ਫੇਰ ਮੈਂ, ਉਹ ਜਿਸਨੂੰ ਤੂੰ ਸਾਜਿਆ ਤੇਰੇ ਲਈ ਕਿਸੇ ਯੋਗ ਹੋ ਸਕਦਾ ਹੋਣਾ ਸੀ।
16 ਤਾਂ ਵੀ, ਤੂੰ ਮੇਰੇ ਵਧਾੇ ਹਰ ਕਦਮ ਤੇ ਪਹਿਰਾ ਦਿੰਦਾ, ਪਰ ਤੂੰ ਮੇਰੇ ਪਾਪਾਂ ਨੂੰ ਚੇਤੇ ਨਾ ਕਰਦਾ।17 ਤੂੰ ਮੇਰੇ ਪਾਪਾਂ ਨੂੰ ਇੱਕ ਬੋਰੇ ਵਿੱਚ ਬੰਨ੍ਹਕੇ, ਇਸ ਨੂੰ ਬੰਦ ਕਰਕੇ ਪਰ੍ਹਾਂ ਸੁੱਟ ਦੇਣੇ ਚਾਹੀਦੇ ਸਨ।18 ਪਹਾੜ ਡਿੱਗਦੇ ਨੇ ਤੇ ਬਿਖਰ ਜਾਂਦੇ ਨੇ, ਵੱਡੀਆਂ ਚੱਟਾਨਾਂ ਹਿੱਲ ਜਾਂਦੀਆਂ ਨੇ ਤੇ ਡਿੱਗ ਪੈਁਦੀਆਂ ਨੇ।19 ਪਾਣੀ ਪੱਥਰ ਉੱਤੇ ਵਗਦਾ ਤੇ ਉਨ੍ਹਾਂ ਨੂੰ ਘਸਾ ਦਿੰਦਾ ਹੈ। ਹੜ ਧਰਤੀ ਤੋਂ ਮਿੱਟੀ ਰੋਢ਼ ਕੇ ਲੈ ਜਾਂਦੇ ਨੇ। ਇਸ ਤਰ੍ਹਾਂ ਹੇ ਪਰਮੇਸ਼ੁਰ ਤੁਸੀਂ ਬੰਦੇ ਦੀ ਆਸ ਨੂੰ ਤਬਾਹ ਕਰ ਦਿੰਦੇ ਹੋ।20 ਤੁਸੀਂ ਪੂਰੀ ਤਰ੍ਹਾਂ ਉਸ ਨੂੰ ਹਰਾ ਦਿੰਦੇ ਹੋ ਤੇ ਤੁਸੀਂ ਫ਼ੇਰ ਚਲੇ ਜਾਂਦੇ ਹੋ। ਤੁਸੀਂ ਉਸ ਨੂੰ ਉਦਾਸ ਕਰਕੇ ਹਮੇਸ਼ਾ ਲਈ ਦੂਰ ਭੇਜ ਦਿੰਦੇ ਹੋ।21 ਜੇ ਉਸਦੇ ਪੁੱਤਰਾਂ ਨੂੰ ਸਨਮਾਨ ਮਿਲਦਾ ਹੈ ਉਹ ਇਸ ਬਾਰੇ ਕਦੇ ਵੀ ਜਾਣਦਾ ਨਹੀਂ। ਜੇ ਉਸਦੇ ਪੁੱਤਰ ਕਿਸੇ ਮਹਤ੍ਤਵ ਦੇ ਨਹੀਂ, ਉਹ ਇਸ ਨੂੰ ਕਦੇ ਵੀ ਨਹੀਂ ਵੇਖਦਾ।22 ਉਹ ਆਦਮੀ ਆਪਣੇ ਸ਼ਰੀਰ ਅੰਦਰ ਸਿਰਫ਼ ਦਰਦ ਮਹਿਸੂਸ ਕਰਦਾ ਹੈ। ਉਹ ਸਿਰਫ਼ ਆਪਣੇ ਲਈ ਸੋਗ ਕਰਦਾ ਹੈ।"