the Fourth Week of Advent
Click here to join the effort!
Read the Bible
ਬਾਇਬਲ
ਅੱਯੂਬ 12
1 ਫੇਰ ਅੱਯੂਬ ਨੇ ਉਨ੍ਹਾਂ ਨੂੰ ਜਵਾਬ ਦਿੱਤਾ:2 "ਮੈਨੂੰ ਯਕੀਨ ਹੈ ਕਿ ਤੁਸੀਂ ਸੋਚਦੇ ਹੋ ਕਿ ਸਿਰਫ ਤੁਸੀਂ ਹੀ ਸਿਆਣੇ ਆਦਮੀ ਹੋ। ਤੁਸੀਂ ਸੋਚਦੇ ਹੋ ਕਿ ਜਦੋਂ ਤੁਸੀਂ ਮਰੋਗੇ ਸਿਆਣਪ ਵੀ ਤੁਹਾਡੇ ਨਾਲ ਹੀ ਚਲੀ ਜਾਵੇਗੀ।3 ਪਰ ਮੇਰਾ ਦਿਮਾਗ ਵੀ ਤੇਰੇ ਜਿੰਨਾ ਹੀ ਚੰਗਾ ਹੈ। ਮੈਂ ਵੀ ਤੇਰੇ ਵਾਂਗ ਚਤੁਰ ਹਾਂ। ਕੋਈ ਵੀ ਦੇਖ ਸਕਦਾ ਕਿ ਇਹ ਸੱਚ ਹੈ।4 "ਹੁਣ ਮੇਰੇ ਦੋਸਤ ਮੇਰੇ ਉੱਤੇ ਹੱਸਦੇ ਨੇ। ਉਹ ਆਖਦੇ ਨੇ ਉਸਨੇ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕੀਤੀ ਅਤੇ ਉਸਨੂੰ ਉਸ ਦਾ ਜਵਾਬ ਮਿਲਿਆ। ਇਹੀ ਕਾਰਣ ਹੈ ਕਿ ਉਸ ਨਾਲ ਇਹ ਸਾਰੀਆਂ ਬੁਰੀਆਂ ਗੱਲਾਂ ਵਾਪਰੀਆਂ ਨੇ। ਮੈਂ ਇੱਕ ਨੇਕ ਬੰਦਾ ਹਾਂ। ਮੈਂ ਬੇਗੁਨਾਹ ਹਾਂ। ਪਰ ਉਹ ਫ਼ੇਰ ਵੀ ਮੇਰੇ ਉੱਤੇ ਹੱਸਦੇ ਨੇ।5 ਜਿਹੜੇ ਲੋਕ ਮੁਸੀਬਤਾਂ ਵਿੱਚ ਨਹੀਂ ਘਿਰੇ ਹੁੰਦੇ ਉਹ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਨੇ ਜਿਹੜੇ ਮੁਸੀਬਤਾਂ ਵਿੱਚ ਘਿਰੇ ਹੁੰਦੇ ਨੇ। ਉਹ ਲੋਕ ਇੱਕ ਡਿੱਗੇ ਹੋਏ ਬੰਦੇ ਉੱਤੇ ਵਾਰ ਕਰਦੇ ਨੇ।
6 ਪਰ ਡਾਕੂਆਂ ਦੇ ਤੰਬੂਆਂ ਨੂੰ ਗੋਲਿਆ ਜਾਂਦਾ। ਜਿਹੜੇ ਲੋਕ ਪਰਮੇਸ਼ੁਰ ਨੂੰ ਕ੍ਰੋਧਵਾਨ ਕਰਦੇ ਨੇ ਸ਼ਾਂਤੀ ਨਾਲ ਰਹਿੰਦੇ ਨੇ, ਤੇ ਉਨ੍ਹਾਂ ਦੀ ਆਪਣੀ ਹੀ ਸ਼ਕਤੀ ਉਨ੍ਹਾਂ ਦਾ ਇੱਕੋ-ਇੱਕ ਦੇਵਤਾ ਹੁੰਦੀ ਹੈ।7 ਪਰ ਜਾਨਵਰਾਂ ਨੂੰ ਪੁੱਛੋ ਉਨ੍ਹਾਂ ਤੁਹਾਨੂੰ ਸਿਖਿਆ ਦ੍ਦੇਣਗੇ। ਜਾਂ ਪੁੱਛੋ ਹਵਾ ਦੇ ਪਛ੍ਛੀਆਂ ਨੂੰ ਉਹ ਤੁਹਾਨੂੰ ਦਸ੍ਸਣਗੇ।8 ਜਾਂ ਧਰਤੀ ਨਾਲ ਗੱਲ ਕਰੋ, ਇਹ ਤੁਹਾਨੂੰ ਸਿਖਾਵੇਗੀ। ਜਾਂ ਸਮੁੰਦਰ ਦੀਆਂ ਮੱਛੀਆਂ ਨੂੰ ਆਪਣੀ ਸਿਆਣਪ ਬਾਰੇ ਤੁਹਾਨੂੰ ਦੱਸਣ ਦਿਓ।9 ਹਰ ਕੋਈ ਜਾਣਦਾ ਹੈ ਕਿ ਯਹੋਵਾਹ ਨੇ ਉਹ ਚੀਜ਼ਾਂ ਬਣਾਈਆਂ ਨੇ।10 ਹਰ ਜਾਨਵਰ ਜਿਹੜਾ ਜਿਉਂਦਾ ਹੈ ਤੇ ਹਰ ਬੰਦਾ ਜਿਹੜਾ ਸਾਹ ਲੈਂਦਾ ਹੈ ਪਰਮੇਸ਼ੁਰ ਦੀ ਸ਼ਕਤੀ ਦੇ ਅਧੀਨ ਹੈ।11 ਪਰ ਜਿਵੇਂ ਜੀਭ ਭੋਜਨ ਨੂੰ ਚਖਦੀ ਹੈ ਤੇ ਕੰਨ ਉਨ੍ਹਾਂ ਸ਼ਬਦਾਂ ਨੂੰ ਪਰਖਦੇ ਨੇ ਜਿਹੜੇ ਉਹ ਸੁਣਦੇ ਨੇ।
12 ਅਸੀਂ ਆਖਦੇ ਹਾਂ 'ਸਿਆਣਪ ਬਜ਼ੁਰਗ ਲੋਕਾਂ ਅੰਦਰ ਜਾਂਦੀ ਹੈ। ਲੰਮਾ ਜੀਵਨ ਸਮਝ ਨੂੰ ਪੈਦਾ ਕਰਦਾ ਹੈ।'13 ਪਰ ਸਿਆਣਪ ਅਤੇ ਸ਼ਕਤੀ ਪਰਮੇਸ਼ੁਰ ਦੀ ਹੈ। ਨੇਕ ਸਲਾਹ ਅਤ ਸਮਝਦਾਰੀ ਉਸੇ ਦੀ ਹੈ।14 ਜੇ ਪਰਮੇਸ਼ੁਰ ਕਿਸੇ ਚੀਜ਼ ਨੂੰ ਚੀਰ ਦਿੰਦਾ ਹੈ, ਲੋਕ ਉਸ ਨੂੰ ਫਿਰ ਨਹੀਂ ਉਸਾਰ ਸਕਦੇ। ਜੇ ਪਰਮੇਸ਼ੁਰ ਕਿਸੇ ਬੰਦੇ ਨੂੰ ਕੈਦ ਅੰਦਰ ਸੁੱਟ ਦਿੰਦਾ ਹੈ, ਲੋਕ ਉਸ ਬੰਦੇ ਨੂੰ ਅਜ਼ਾਦ ਨਹੀਂ ਕਰ ਸਕਦੇ।15 ਜੇ ਪਰਮੇਸ਼ੁਰ ਬਾਰਿਸ਼ ਨੂੰ ਰੋਕ ਲੈਂਦਾ ਹੈ ਧਰਤੀ ਸੁੱਕ ਜਾਵੇਗੀ। ਜੇਕਰ ਉਹ ਬਾਰਿਸ਼ ਨੂੰ ਢਿਲਿਆਂ ਛ੍ਛੱਡ ਦਿੰਦਾ ਹੈ ਇਹ ਧਰਤੀ ਨੂੰ ਭਰ ਦੇਵੇਗੀ।16 ਪਰਮੇਸ਼ੁਰ ਤਾਕਤਵਰ ਹੈ ਤੇ ਸਦਾ ਜਿਤ੍ਤਦਾ ਹੈ ਜਿੱਤਣ ਵਾਲੇ ਅਤੇ ਹਾਰਨ ਵਾਲੇ ਸਾਰੇ ਹੀ ਪਰਮੇਸ਼ੁਰ ਦੇ ਹਨ।17 ਪਰਮੇਸ਼ੁਰ ਸਮਝਦਾਰਾਂ ਤੋਂ ਉਨ੍ਹਾਂ ਦੀ ਸਿਆਣਪ ਖੋਹ ਲੈਂਦਾ ਹੈ ਅਤੇ ਆਗੂਆਂ ਨੂੰ ਮੂਰਖਾਂ ਵਾਂਗ ਵਿਹਾਰ ਕਰਨ ਲਾ ਦਿੰਦਾ ਹੈ।18 ਭਾਵੇਂ ਰਾਜਾ ਲੋਕਾਂ ਨੂੰ ਕੈਦ ਅੰਦਰ ਸੁੱਟ ਦੇਵੇ ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਅਜ਼ਾਦ ਕਰ ਦਿੰਦਾ ਹੈ ਤੇ ਉਨ੍ਹਾਂ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ।19 ਪਰਮੇਸ਼ੁਰ ਜਾਜਕਾਂ ਕੋਲੋਂ ਉਨ੍ਹਾਂ ਦੀ ਸ਼ਕਤੀ ਖੋਹ ਲੈਂਦਾ ਹੈ ਅਤੇ ਉਨ੍ਹਾਂ ਸਰਕਾਰੀ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੰਦਾ ਹੈ ਜਿਹੜੇ ਆਪਣੀਆਂ ਨੌਕਰੀਆਂ ਅੰਦਰ ਖੁਦ ਨੂੰ ਸੁਰਖਿਅਤ ਸਮਝਦੇ ਨੇ।20 ਪਰਮੇਸ਼ੁਰ ਭਰੋਸੇ ਯੋਗ ਸਲਾਹਕਾਰਾਂ ਨੂੰ ਖਾਮੋਸ਼ ਕਰ ਦਿੰਦਾ ਹੈ, ਉਹ ਬਜ਼ੁਰਗ ਲੋਕਾਂ ਦੀ ਸਿਆਣਪ ਖੋਹ ਲੈਂਦਾ ਹੈ।21 ਪਰਮੇਸ਼ੁਰ ਆਗੂਆਂ ਤੇ ਬਦਨਾਮੀ ਲਿਆਉਂਦਾ ਅਤੇ ਉਹ ਸ਼ਾਸਕਾਂ ਕੋਲੋ ਸ਼ਕਤੀ ਖੋਹ ਲੈਂਦਾ।22 ਪਰਮੇਸ਼ੁਰ ਸਭ ਦੇ ਗੁਪਤ ਭੇਤਾਂ ਨੂੰ ਜਾਣਦਾ ਹੈ। ਉਹ ਉਨ੍ਹਾਂ ਥਾਵਾਂ ਤੇ ਰੋਸ਼ਨੀ ਭੇਜਦਾ ਹੈ ਜਿਹੜੀਆਂ ਮੌਤ ਵਾਂਗਰਾਂ ਹਨੇਰੀਆਂ ਨੇ।23 ਪਰਮੇਸ਼ੁਰ ਕੌਮਾਂ ਨੂੰ ਮਹਾਨ ਅਤੇ ਸ਼ਕਤੀਸ਼ਾਲੀ ਬਣਾਉਂਦਾ ਅਤੇ ਫ਼ਿਰ ਉਨ੍ਹਾਂ ਨੂੰ ਤਬਾਹ ਕਰ ਦਿੰਦਾ ਹੈ। ਉਹ ਕੌਮਾਂ ਦਾ ਵਿਸਤਾਰ ਕਰਦਾ ਹੈ ਤੇ ਫ਼ਿਰ ਉਨ੍ਹਾਂ ਦੇ ਲੋਕਾਂ ਨੂੰ ਖਿੰਡਾ ਦਿੰਦਾ ਹੈ।24 ਪਰਮੇਸ਼ੁਰ ਆਗੂਆਂ ਨੂੰ ਮੂਰਖ ਬਣਾ ਦਿੰਦਾ ਹੈ ਉਹ ਉਨ੍ਹਾਂ ਨੂੰ ਮਾਰੂਬਲ ਅੰਦਰ ਭਟਕਣ ਲਾਉਂਦਾ ਹੈ।25 ਉਹ ਆਗੂ ਉਸ ਬੰਦੇ ਵਰਗੇ ਹੁੰਦੇ ਨੇ ਜੋ ਹਨੇਰੇ ਵਿੱਚ ਆਪਣਾ ਰਾਹ ਟੋਁਹਦਾ ਹੈ ਉਹ ਉਸ ਸ਼ਰਾਬੀ ਬੰਦੇ ਵਰਗੇ ਹੁੰਦੇ ਨੇ ਜਿਹੜਾ ਇਹ ਵੀ ਨਹੀਂ ਜਾਣਦਾ ਕਿ ਉਹ ਕਿੱਥੋ ਜਾ ਰਿਹਾ ਹੈ।"