the Fourth Week of Advent
free while helping to build churches and support pastors in Uganda.
Click here to learn more!
Read the Bible
ਬਾਇਬਲ
ਯਰਮਿਆਹ 4
1 ਇਹ ਸੰਦੇਸ਼ ਯਹੋਵਾਹ ਵੱਲੋਂ ਸੀ। "ਇਸਰਾਏਲ, ਜੇ ਤੂੰ ਪਰਤ ਆਉਣਾ ਚਾਹੁੰਦਾ ਹੈਂ, ਤਾਂ ਮੇਰੇ ਵੱਲ ਪਰਤ ਆ। ਆਪਣੇ ਬੁੱਤਾਂ ਨੂੰ ਸੁੱਟ ਦੇ। ਮੇਰੇ ਤੋਂ ਦੂਰ ਭਟਕ ਨਾ।2 ਜੇ ਤੂੰ ਇਹ ਆਖਦਿਆਂ ਹੋਇਆਂ ਇਕਰਾਰ ਕਰਨ ਲਈ ਮੇਰੇ ਨਾਮ ਦਾ ਇਸਤੇਮਾਲ ਸੱਚਾਈ, ਇਮਾਨਦਾਰੀ ਅਤੇ ਸਹੀ ਢੰਗ ਨਾਲ ਕਰੇਂਗਾ, 'ਯਹੋਵਾਹ ਦੀ ਜ਼ਿੰਦਗੀ ਦੁਆਰਾ,' ਤਾਂ ਕੌਮਾਂ ਨੂੰ ਯਹੋਵਾਹ ਵੱਲੋਂ ਅਸੀਸ ਮਿਲੇਗੀ। ਉਹ ਉਨ੍ਹਾਂ ਗੱਲਾਂ ਬਾਰੇ ਚਰਚਾ ਕਰਨਗੇ ਜਿਹੜੀਆਂ ਯਹੋਵਾਹ ਨੇ ਕੀਤੀਆਂ ਨੇ।"
3 ਇਹੀ ਹੈ ਜੋ ਯਹੋਵਾਹ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਕਹਿੰਦਾ ਹੈ: "ਆਪਣੇ ਖੇਤਾਂ ਨੂੰ ਵਾਹੋ ਜਿਹੜੇ ਵਾਹੇ ਨਹੀਂ ਗਏ ਹਨ ਅਤੇ ਕੰਡਿਆਂ ਵਿਚਕਾਰ ਬੀਜ ਨਾ ਬੀਜੋ।4 ਯਹੋਵਾਹ ਦੇ ਬੰਦੇ ਬਣ ਜਾਓ। ਆਪਣੇ ਦਿਲਾਂ ਨੂੰ ਬਦਲ ਦਿਓ! ਯਹੂਦਾਹ ਦੇ ਬੰਦਿਓ ਅਤੇ ਯਰੂਸ਼ਲਮ ਦੇ ਲੋਕੋ, ਜੇ ਤੁਸੀਂ ਨਹੀਂ ਬਦਲੋਁਗੇ ਤਾਂ ਮੈਂ ਬਹੁਤ ਕਹਿਰਵਾਨ ਹੋ ਜਾਵਾਂਗਾ। ਮੇਰਾ ਕਹਿਰ ਅੱਗ ਵਾਂਗ, ਤੇਜ਼ੀ ਨਾਲ ਫ਼ੈਲ ਜਾਵੇਗਾ, ਅਤੇ ਮੇਰਾ ਕਹਿਰ ਤੁਹਾਨੂੰ ਸਾੜ ਕੇ ਸੁਆਹ ਕਰ ਦੇਵੇਗਾ। ਅਤੇ ਉਸ ਅੱਗ ਨੂੰ ਕੋਈ ਵੀ ਨਹੀਂ ਬੁਝਾ ਸਕੇਗਾ। ਇਹ ਕਿਉਂ ਵਾਪਰੇਗਾ? ਕਿਉਂ ਕਿ ਤੁਸੀਂ ਮੰਦੀਆਂ ਗੱਲਾਂ ਕੀਤੀਆਂ ਨੇ।"
5 "ਇਸ ਸੰਦੇਸ਼ ਯਹੂਦਾਹ ਦੇ ਲੋਕਾਂ ਨੂੰ ਦੇਵੋ ਯਰੂਸ਼ਲਮ ਸ਼ਹਿਰ ਦੇ ਹਰ ਬੰਦੇ ਨੂੰ ਦੱਸ ਦਿਓ, 'ਸਾਰੇ ਦੇਸ਼ ਅੰਦਰ ਤੂਰ੍ਹੀ ਵਜਾ ਦਿਓ।' ਉੱਚੀ-ਉੱਚੀ ਪੁਕਾਰੋ ਤੇ ਆਖੋ, 'ਇਕੱਠੇ ਹੋਕੇ ਆਓ! ਆਓ ਸੁਰਖਿਆ ਲਈ ਮਜ਼ਬੂਤ ਸ਼ਹਿਰ ਵੱਲ ਬਚ ਨਿਕਲੀੇ।'6 ਸੀਯੋਨ ਵੱਲ ਸੰਕੇਤ ਦਾ ਝੰਡਾ ਉੱਚਾ ਕਰੋ। ਆਪਣੀਆਂ ਜਾਨਾਂ ਬਚਾਉਣ ਲਈ ਭੱਜੋ! ਇੰਤਜ਼ਾਰ ਨਾ ਕਰੋ! ਇਹੀ ਕਰੋ ਕਿਉਂ ਕਿ ਮੈਂ ਉੱਤਰ ਵੱਲੋਂ ਤਬਾਹੀ ਲਿਆ ਰਿਹਾ ਹਾਂ। ਮੈਂ ਭਿਆਨਕ ਤਬਾਹੀ ਲਿਆ ਰਿਹਾ ਹਾਂ।"7 ਸ਼ੇਰ ਆਪਣੀ ਗੁਫ਼ਾ ਵਿੱਚੋਂ ਬਾਹਰ ਆ ਰਿਹਾ ਹੈ। ਕੌਮਾਂ ਦੀ ਤਬਾਹੀ ਕਰਨ ਵਾਲੇ ਨੇ ਕੂਚ ਕਰ ਦਿੱਤਾ ਹੈ। ਉਹ ਤੁਹਾਡੇ ਦੇਸ਼ ਨੂੰ ਤਬਾਹ ਕਰਨ ਲਈ ਆਪਣੇ ਘਰੋ ਚੱਲ ਪਿਆ ਹੈ। ਤੁਹਾਡੇ ਕਸਬੇ ਤਬਾਹ ਹੋ ਜਾਣਗੇ। ਉਨ੍ਹਾਂ ਵਿੱਚ ਰਹਿਣ ਵਾਲੇ ਲੋਕ ਨਹੀਂ ਬਚਣਗੇ।8 ਸੋਗ ਦੇ ਬਸਤਰ ਪਹਿਨ ਲਵੋ ਅਤੇ ਉੱਚੀ-ਉੱਚੀ ਰੋਵੋ! ਕਿਉਂ ਕਿ ਯਹੋਵਾਹ ਸਾਡੇ ਨਾਲ ਨਾਰਾਜ਼ ਹੈ।"9 ਯਹੋਵਾਹ ਆਖਦਾ ਹੈ, "ਉਸ ਸਮੇਂ, ਜਦੋਂ ਇਹ ਵਾਪਰੇਗਾ, ਰਾਜਾ ਅਤੇ ਉਸਦੇ ਅਧਿਕਾਰੀ ਆਪਣਾ ਹੌਸਲਾ ਛੱਡ ਜਾਣਗੇ, ਜਾਜਕ ਭੈਭੀਤ ਹੋ ਜਾਣਗੇ, ਨਬੀ ਤ੍ਰੈਹ ਜਾਣਗੇ।"10 ਫ਼ੇਰ ਮੈਂ, ਯਿਰਮਿਯਾਹ ਨੇ ਆਖਿਆ, "ਪ੍ਰਭੂ ਮੇਰੇ ਯਹੋਵਾਹ, ਤੁਸੀਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਸੱਚਮੁੱਚ ਧੋਖਾ ਦਿੱਤਾ ਹੈ। ਤੁਸੀਂ ਉਨ੍ਹਾਂ ਨੂੰ ਆਖਿਆ ਸੀ, 'ਤੁਹਾਨੂੰ ਸ਼ਾਂਤੀ ਮਿਲੇਗੀ।' ਪਰ ਹੁਣ ਉਨ੍ਹਾਂ ਦੇ ਸਿਰਾਂ ਉੱਤੇ ਤਲਵਾਰ ਲਟਕ ਰਹੀ ਹੈ।"11 ਉਸ ਸਮੇਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਇੱਕ ਸੰਦੇਸ਼ ਦਿੱਤਾ ਜਾਵੇਗਾ, "ਨੰਗੀਆਂ ਪਹਾੜੀਆਂ ਤੋਂ ਇੱਕ ਹਵਾ ਵਗ ਰਹੀ ਹੈ। ਇਹ ਮਾਰੂਬਲ ਵਿੱਚੋਂ ਮੇਰੇ ਲੋਕਾਂ ਲਈ ਆਉਂਦੀ ਹੈ। ਇਹ ਕੋਮਲ ਹਵਾ ਨਹੀਂ ਜਿਸਦਾ ਇਸਤੇਮਾਲ ਕਿਸਾਨ ਤੂੜੀ ਉਡਾਉਣ ਲਈ ਕਰਦੇ ਹਨ।12 ਇਹ ਇੱਕ ਤਕੜੀ ਹਵਾ ਹੈ ਜੋ ਮੈਥੋਂ ਆਉਂਦੀ ਹੈ। ਹੁਣ ਮੈਂ ਯਹੂਦਾਹ ਦੇ ਖਿਲਾਫ਼ ਆਪਣਾ ਨਿਆਂ ਘੋਸ਼ਿਤ ਕਰਾਂਗਾ।"13 ਦੇਖੋ! ਦੁਸ਼ਮਣ ਬੱਦਲ ਵਾਂਗ ਉੱਠ ਰਿਹਾ ਹੈ। ਉਸਦੇ ਰੱਥ ਵਾਵਰੋਲੇ ਵਾਂਗ ਆਉਂਦੇ ਨੇ। ਉਸਦੇ ਘੋੜੇ ਬਾਜ਼ਾਂ ਨਾਲੋਂ ਵੀ ਤੇਜ਼ ਤਰਾਰ ਨੇ। ਸਾਡੇ ਲਈ ਇਹ ਬਹੁਤ ਬੁਰਾ ਹੋਵੇਗਾ! ਅਸੀਂ ਬਰਬਾਦ ਹੋ ਗਏ ਹਾਂ!14 ਯਰੂਸ਼ਲਮ ਦੇ ਲੋਕੋ, ਬਦੀ ਨੂੰ ਆਪਣੇ ਦਿਲਾਂ ਉੱਤੋਂ ਧੋ ਦਿਓ। ਆਪਣੇ ਦਿਲਾਂ ਨੂੰ ਪਾਕ ਬਣਾ ਲਵੋ ਤਾਂ ਜੋ ਤੁਸੀਂ ਬਚ ਸਕੋ। ਮੰਦੀਆਂ ਯੋਜਨਾਵਾਂ ਨਾ ਬਣਾਉਂਦੇ ਰਹੋ।15 ਸੰਦੇਸ਼ਵਾਹਕ ਦੀ ਅਵਾਜ਼ ਨੂੰ ਸੁਣੋ ਜਿਹੜੀ ਦਾਨ ਦੇ ਦੇਸ ਅੰਦਰੋਂ ਆ ਰਹੀ ਹੈ। ਇੱਕ ਬੰਦਾ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚੋਂ ਮੰਦੀ ਖਬਰ ਲਿਆ ਰਿਹਾ ਹੈ।16 "ਇਸਦੀ ਸੂਚਨਾ ਇਸ ਕੌਮ ਨੂੰ ਦੇਵੋ। ਇਹ ਖਬਰ ਯਰੂਸ਼ਲਮ ਦੇ ਲੋਕਾਂ ਅੰਦਰ ਫ਼ੈਲਾ ਦਿਓ। ਇੱਕ ਦੂਰ-ਦੁਰਾਡੇ ਦੇਸ਼ ਵਿੱਚੋਂ ਦੁਸ਼ਮਣ ਆ ਰਹੇ ਨੇ। ਉਹ ਦੁਸ਼ਮਣ ਯਹੂਦਾਹ ਦੇ ਸ਼ਹਿਰਾਂ ਦੇ ਖਿਲਾਫ਼ ਜੰਗ ਦੇ ਨਾਰੇ ਮਾਰ ਰਹੇ ਨੇ।17 ਦੁਸ਼ਮਣ ਨੇ ਯਰੂਸ਼ਲਮ ਨੂੰ ਖੇਤ ਦੀ ਰਾਖੀ ਕਰਨ ਵਾਲੇ ਬੰਦਿਆਂ ਵਾਂਗ ਘੇਰ ਲਿਆ ਹੈ। ਯਹੂਦਾਹ, ਤੂੰ ਮੇਰੇ ਖਿਲਾਫ਼ ਹੋ ਗਿਆ ਸੀ! ਇਸ ਲਈ ਦੁਸ਼ਮਣ ਤੇਰੇ ਵਿਰੁੱਧ ਆ ਰਿਹਾ ਹੈ।" ਇਹ ਸੰਦੇਸ਼ ਯਹੋਵਾਹ ਵੱਲੋਂ ਹੈ।18 "ਜਿਸ ਢੰਗ ਨਾਲ ਤੁਸੀਂ ਰਹਿੰਦੇ ਸੀ ਅਤੇ ਜਿਹੜੀਆਂ ਗੱਲਾਂ ਤੁਸੀਂ ਕਰਦੇ ਸੀ ਉਨ੍ਹਾਂ ਨੇ ਹੀ ਤੁਹਾਡੇ ਲਈ ਇਹ ਮੁਸੀਬਤ ਲਿਆਂਦੀ ਹੈ। ਇਹ ਤੁਹਾਡੀ ਬਦੀ ਹੀ ਸੀ ਜਿਸਨੇ ਤੁਹਾਡਾ ਜੀਵਨ ਇੰਨਾ ਮੁਸ਼ਕਿਲ ਕਰ ਦਿੱਤਾ ਸੀ। ਤੁਹਾਡੇ ਬਦੀ ਭਰੇ ਜੀਵਨ ਨੇ ਦੁੱਖ ਲਿਆਂਦਾ ਜਿਹੜਾ ਤੁਹਾਡੇ ਦਿਲ ਦੇ ਧੁਰ ਅੰਦਰ ਰਿੜਕਦਾ ਹੈ।"
19 ਆਹ, ਮੇਰੀ ਉਦਾਸੀ ਅਤੇ ਮੇਰੀ ਚਿੰਤਾ ਮੇਰੇ ਪੇਟ ਨੂੰ ਦੁੱਖਾ ਰਹੀ ਹੈ। ਮੈਂ ਦਰਦ ਨਾਲ ਦੂਹਰਾ ਹੋ ਰਿਹਾ ਹਾਂ। ਆਹ, ਮੈਂ ਕਿੰਨਾ ਭੈਭੀਤ ਹਾਂ। ਮੇਰਾ ਦਿਲ ਅੰਦਰ ਜ਼ੋਰ-ਜ਼ੋਰ ਨਾਲ ਧੜਕ ਰਿਹਾ ਹੈ। ਮੈਂ ਸ਼ਾਂਤ ਨਹੀਂ ਹੋ ਸਕਦਾ। ਕਿਉਂ ਕਿ ਮੈਂ ਵਜ੍ਜਦੀ ਹੋਈ ਤੂਰ੍ਹੀ ਦੀ ਅਵਾਜ਼ ਸੁਣ ਲਈ ਹੈ। ਤੂਰ੍ਹੀ ਫ਼ੌਜ ਨੂੰ ਜੰਗ ਲਈ ਸੱਦਾ ਦੇ ਰਹੀ ਹੈ!20 ਤਬਾਹੀ ਉੱਤੇ ਤਬਾਹੀ ਆ ਰਹੀ ਹੈ! ਸਾਰਾ ਦੇਸ਼ ਤਬਾਹ ਹੋ ਗਿਆ ਹੈ! ਅਚਾਨਕ ਹੀ ਮੇਰੇ ਤੰਬੂ ਨਸ਼ਟ ਹੋਏ ਨੇ! ਮੇਰੇ ਪਰਦੇ ਪਾਟ ਗਏ ਨੇ!21 ਯਹੋਵਾਹ, ਹੋਰ ਕਿੰਨਾ ਕੁ ਚਿਰ ਮੈਂ ਜੰਗ ਦੇ ਝਂਡਿਆਂ ਨੂੰ ਦੇਖਾਂਗਾ? ਹੋਰ ਕਿੰਨਾ ਕੁ ਚਿਰ ਮੈਨੂੰ ਜੰਗ ਦੀਆਂ ਤੂਰ੍ਹੀਆਂ ਨੂੰ ਸੁਣਨਾ ਪਵੇਗਾ?22 ਪਰਮੇਸ਼ੁਰ ਨੇ ਆਖਿਆ, "ਮੇਰੇ ਲੋਕ ਮੂਰਖ ਨੇ। ਉਹ ਮੈਨੂੰ ਨਹੀਂ ਜਾਣਦੇ। ਉਹ ਮੂਰਖ ਬੱਚੇ ਹਨ। ਉਹ ਨਹੀਂ ਸਮਝਦੇ। ਉਹ ਬਦੀ ਕਰਨ ਵਿੱਚ ਮਾਹਰ ਹਨ, ਪਰ ਉਹ ਨੇਕੀ ਕਰਨੀ ਨਹੀਂ ਜਾਣਦੇ।"23 ਮੈਂ ਧਰਤੀ ਵੱਲ ਦੇਖਿਆ। ਧਰਤੀ ਖਾਲੀ ਸੀ, ਧਰਤੀ ਉੱਤੇ ਕੁਝ ਵੀ ਨਹੀਂ ਸੀ। ਮੈਂ ਅਕਾਸ਼ ਵੱਲ ਦੇਖਿਆ। ਅਤੇ ਇਸਦੀ ਰੌਸ਼ਨੀ ਚਲੀ ਗਈ ਸੀ।24 ਮੈਂ ਪਹਾੜਾਂ ਵੱਲ ਦੇਖਿਆ, ਅਤੇ ਉਹ ਹਿੱਲ ਰਹੇ ਸਨ। ਸਾਰੀਆਂ ਪਹਾੜੀਆਂ ਕੰਬ ਰਹੀਆਂ ਸਨ।25 ਮੈਂ ਦੇਖਿਆ, ਪਰ ਓਥੇ ਕੋਈ ਲੋਕ ਨਹੀਂ ਸਨ। ਅਕਾਸ਼ ਦੇ ਸਾਰੇ ਪੰਛੀ ਉੱਡ ਗਏ ਸਨ।26 ਮੈਂ ਦੇਖਿਆ, ਅਤੇ ਚੰਗੀ ਧਰਤੀ ਮਾਰੂਬਲ ਹੋ ਗਈ ਸੀ। ਉਸ ਦੇਸ਼ ਦੇ ਸਾਰੇ ਹੀ ਸ਼ਹਿਰ ਤਬਾਹ ਹੋ ਗਏ ਸਨ। ਇਹ ਯਹੋਵਾਹ ਨੇ ਕੀਤਾ ਸੀ। ਯਹੋਵਾਹ ਨੇ, ਉਸਦੇ ਕਹਿਰ ਨੇ ਇਹ ਕੀਤਾ ਸੀ।27 ਯਹੋਵਾਹ ਇਹ ਗੱਲਾਂ ਆਖਦਾ ਹੈ: "ਸਾਰਾ ਦੇਸ਼ ਤਬਾਹ ਹੋ ਜਾਵੇਗਾ। ਪਰ ਦੇਸ਼ ਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।28 ਇਸ ਦੇ ਕਾਰਣ, ਧਰਤੀ ਪਿਟ੍ਟੇਗੀ ਅਤੇ ਹੇਨਰਾ ਅਕਾਸ਼ ਉੱਤੇ ਛਾ ਜਾਵੇਗਾ। ਮੈਂ ਬੋਲ ਦਿੱਤਾ ਹੈ ਅਤੇ ਇਹ ਬਦਲੇਗਾ ਨਹੀਂ। ਮੈਂ ਇੱਕ ਨਿਰਣਾ ਕਰ ਦਿੱਤਾ ਹੈ ਅਤੇ ਮੈਂ ਆਪਣੇ ਇਰਾਦੇ ਨੂੰ ਨਹੀਂ ਬਦਲਾਂਗਾ।"29 ਯਹੂਦਾਹ ਦੇ ਲੋਕ ਘੋੜਸਵਾਰਾਂ ਅਤੇ ਤੀਰਅੰਦਾਜ਼ਾਂ ਦੀ ਅਵਾਜ਼ ਸੁਣਨਗੇ ਅਤੇ ਲੋਕ ਭੱਜ ਜਾਣਗੇ! ਕੁਝ ਲੋਕ ਗੁਫ਼ਾਵਾਂ ਅੰਦਰ ਛੁਪ ਜਾਣਗੇ, ਕੁਝ ਲੋਕ ਝਾੜੀਆਂ ਅੰਦਰ ਛੁਪ ਜਾਣਗੇ, ਕੁਝ ਲੋਕ ਚੱਟਾਨਾਂ ਉੱਤੇ ਚੜ ਜਾਣਗੇ। ਯਹੂਦਾਹ ਦੇ ਸਾਰੇ ਸ਼ਹਿਰ ਸੱਖਣੇ ਹੋ ਜਾਣਗੇ। ਉਨ੍ਹਾਂ ਅੰਦਰ ਕੋਈ ਵੀ ਬੰਦਾ ਨਹੀਂ ਰਹੇਗਾ।30 ਯਹੂਦਾਹ, ਤੂੰ ਤਬਾਹ ਕੀਤਾ ਗਿਆ ਹੈਂ। ਇਸ ਲਈ ਹੁਣ ਤੂੰ ਕੀ ਕਰ ਰਿਹਾ ਹੈਂ? ਤੂੰ ਆਪਣੀ ਸਭ ਤੋਂ ਸੋਹਣੀ ਲਾਲ ਪੋਸ਼ਾਕ ਕਿਉਂ ਪਾਈ ਹੋਈ ਹੈ? ਤੂੰ ਸੋਨੇ ਦੇ ਗਹਿਣੇ ਕਿਉਂ ਪਹਿਨੇ ਹੋਏ ਨੇ? ਤੂੰ ਆਪਣੀਆਂ ਅੱਖਾਂ ਕਿਉਂ ਸਿਂਗਾਰੀਆਂ ਨੇ? ਤੂੰ ਆਪਣੇ-ਆਪ ਨੂੰ ਸੁੰਦਰ ਬਣਾਇਆ ਪਰ ਇਹ ਸਿਰਫ਼ ਵਕਤ ਦੀ ਬਰਬਾਦੀ ਹੈ। ਤੈਨੂੰ ਤੇਰੇ ਪ੍ਰੇਮੀ ਨਫ਼ਰਤ ਕਰਦੇ ਨੇ। ਉਹ ਤੈਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ।31 ਮੈਂ ਕਿਸੇ ਬੱਚਾ ਜੰਮਦੀ ਔਰਤ ਦੀ ਅਵਾਜ਼ ਸੁਣ ਰਿਹਾ ਹਾਂ। ਇਹ ਚੀਖ ਉਸ ਔਰਤ ਵਰਗੀ ਹੈ ਜਿਹੜੀ ਪਲੇਠੇ ਬੱਚੇ ਨੂੰ ਜੰਮ ਰਹੀ ਹੋਵੇ। ਇਹ ਸੀਯੋਨ ਦੀ ਧੀ ਦੀ ਚੀਖ ਹੈ। ਉਹ ਇਹ ਆਖਦੀ ਹੋਈ ਪ੍ਰਾਰਥਨਾ ਵਿੱਚ ਆਪਣੇ ਹੱਥ ਉਟਾ ਰਹੀ ਹੈ, "ਆਹ! ਮੈਂ ਬੇਹੋਸ਼ ਹੋਣ ਵਾਲੀ ਹਾਂ! ਮੇਰੇ ਚੌਗਿਰਦੇ ਕਾਤਲ ਖਲੋਤੇ ਨੇ!"