Lectionary Calendar
Thursday, March 20th, 2025
the Second Week of Lent
There are 31 days til Easter!
Attention!
Take your personal ministry to the Next Level by helping StudyLight build churches and supporting pastors in Uganda.
Click here to join the effort!

Read the Bible

ਬਾਇਬਲ

ਯਰਮਿਆਹ 1

1 ਇਹ ਯਿਰਮਿਯਾਹ ਦੇ ਸੰਦੇਸ਼ ਹਨ। ਯਿਰਮਿਯਾਹ ਹਿਲਕੀਯਾਹ ਨਾਂ ਦੇ ਇੱਕ ਵਿਅਕਤੀ ਦਾ ਪੁੱਤਰ ਸੀ। ਯਿਰਮਿਯਾਹ ਜਾਜਕਾਂ ਦੇ ਉਸ ਪਰਿਵਾਰ ਵਿੱਚੋਂ ਸੀ ਜਿਹੜਾ ਅਨਾਬੋਬ ਸ਼ਹਿਰ ਵਿੱਚ ਰਹਿੰਦਾ ਸੀ। ਇਹ ਸ਼ਹਿਰ ਉਸ ਦੇਸ ਵਿੱਚ ਹੈ ਜਿਹੜਾ ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਅਧੀਨ ਹੈ।2 ਯਹੋਵਾਹ ਨੇ ਯਿਰਮਿਯਾਹ ਨਾਲ ਉਦੋਂ ਗੱਲ ਕਰਨੀ ਸ਼ੁਰੂ ਕੀਤੀ ਜਿਨ੍ਹਾਂ ਦਿਨਾਂ ਵਿੱਚੋਂ ਯੋਸ਼ੀਯਾਹ ਯਹੂਦਾਹ ਦੀ ਕੌਮ ਦਾ ਰਾਜਾ ਸੀ। ਯੋਸ਼ੀਯਾਹ ਆਮੋਨ ਨਾਂ ਦੇ ਵਿਅਕਤੀ ਦਾ ਪੁੱਤਰ ਸੀ। ਯਹੋਵਾਹ ਨੇ ਯਿਰਮਿਯਾਹ ਨਾਲ ਰਾਜੇ ਯੋਸ਼ੀਯਾਹ ਦੇ ਰਾਜ ਦੇ ਤੇਰ੍ਹਵੇਂ ਵਰ੍ਹੇ ਵਿੱਚ ਗੱਲ ਕਰਨੀ ਸ਼ੁਰੂ ਕੀਤੀ।3 ਯਹੋਵਾਹ ਨੇ ਯਿਰਮਿਯਾਹ ਨਾਲ ਯਹੋਯਾਕੀਮ ਦੇ ਸ਼ਾਸਨਕਾਲ ਰਾਹੀਂ ਗੱਲ ਕਰਨੀ ਜਾਰੀ ਰੱਖੀ। ਯਹੋਯਾਕੀਮ ਯੋਸ਼ੀਯਾਹ ਦਾ ਪੁੱਤਰ ਸੀ। ਯਹੋਵਾਹ ਨੇ ਯੋਸ਼ੀਯਾਹ ਦੇ ਪੁੱਤਰ ਸਿਦਕੀਯਾਹ ਦੇ ਸ਼ਾਸਨਕਾਲ ਦੇ ਗਿਆਰਵੇਂ ਵਰ੍ਹੇ ਦੇ ਅੰਤ ਤੱਕ ਯਿਰਮਿਯਾਹ ਨਾਲ ਗੱਲ ਕਰਨੀ ਜਾਰੀ ਰੱਖੀ, ਜਦੋਂ ਤੱਕ ਪੰਜਵੇਂ ਮਹੀਨੇ ਵਿੱਚ ਯਰੂਸ਼ਲਮ ਦੇ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ।

4 ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। ਯਹੋਵਾਹ ਵੱਲੋਂ ਸੰਦੇਸ਼ ਇਹ ਸੀ:5 "ਇਸਤੋਂ ਪਹਿਲਾਂ ਕਿ ਮੈਂ ਤੈਨੂੰ ਤੇਰੀ ਮਾਤਾ ਦੇ ਗਰਭ ਅੰਦਰ ਸਾਜਿਆ, ਮੈਂ ਤੈਨੂੰ ਜਾਣਦਾ ਸਾਂ। ਤੇਰੇ ਜਨਮ ਤੋਂ ਪਹਿਲਾਂ ਹੀ, ਮੈਂ ਤੈਨੂੰ, ਖਾਸ ਕਾਰਜ ਲਈ ਚੁਣਿਆ ਸੀ। ਮੈਂ ਤੇਰੀ ਚੋਣ, ਸਾਰੀਆਂ ਕੌਮਾਂ ਲਈ ਨਬੀ ਵਜੋਂ ਕੀਤੀ ਸੀ।"6 ਫ਼ੇਰ ਯਿਰਮਿਯਾਹ ਨੇ ਆਖਿਆ, "ਪਰ ਸਰਬ ਸ਼ਕਤੀਮਾਨ ਯਹੋਵਾਹ ਸੀ, ਮੈਨੂੰ ਬੋਲਣਾ ਨਹੀਂ ਆਉਂਦਾ। ਮੈਂ ਤਾਂ ਸਿਰਫ਼ ਇੱਕ ਮੁੰਡਾ ਹਾਂ।"7 ਪਰ ਯਹੋਵਾਹ ਨੇ ਮੈਨੂੰ ਆਖਿਆ, "ਇਹ ਨਾ ਆਖ, 'ਮੈਂ ਇੱਕ ਮੁੰਡਾ ਹੀ ਹਾਂ।' ਤੈਨੂੰ ਓਥੇ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਮੈਂ ਭੇਜਾਂ। ਤੈਨੂੰ ਹਰ ਉਹ ਗੱਲ ਆਖਣੀ ਚਾਹੀਦੀ ਹੈ ਜੋ ਮੈਂ ਤੈਨੂੰ ਕਹਿਣ ਲਈ ਆਖਦਾ ਹਾਂ।8 ਕਿਸੇ ਕੋਲੋਂ ਭੈਭੀਤ ਨਾ ਹੋ। ਮੈਂ ਤੇਰੇ ਨਾਲ ਹਾਂ, ਮੈਂ ਤੇਰੀ ਅਤੇ ਰਾਖੀ ਕਰਾਂਗਾ।" ਇਹ ਸੰਦੇਸ਼ ਯਹੋਵਾਹ ਵੱਲੋਂ ਹੈ।9 ਫ਼ੇਰ ਯਹੋਵਾਹ ਨੇ ਆਪਣਾ ਹੱਥ ਵਧਾਇਆ ਅਤੇ ਮੇਰੇ ਮੂਂਂਹ ਨੂੰ ਛੁਹਿਆ। ਅਤੇ ਮੈਨੂੰ ਆਖਿਆ, "ਯਿਰਮਿਯਾਹ, ਮੈਂ ਆਪਣੇ ਸ਼ਬਦ ਤੇਰੇ ਮੂੰਹ ਅੰਦਰ ਰੱਖ ਰਿਹਾ ਹਾਂ।10 ਅੱਜ, ਮੈਂ ਤੈਨੂੰ ਕੌਮਾਂ ਅਤੇ ਰਾਜਾਂ ਉੱਪਰ ਨਿਯੁਕਤ ਕੀਤਾ ਹੈ। ਤੂੰ ਉਖਾੜ ਦੇਵੇਂਗਾ ਅਤੇ ਢਾਹ ਦੇਵੇਂਗਾ। ਤੂੰ ਤਬਾਹ ਕਰ ਦੇਵੇਂਗਾ। ਤੂੰ ਉਸਾਰੇਁਗਾ ਅਤੇ ਉਗਾਵੇਂਗਾ।"

11 ਯਹੋਵਾਹ ਦਾ ਸੰਦੇਸ਼ ਮੈਨੂੰ ਪ੍ਰਾਪਤ ਹੋਇਆ। ਇਹ ਸੰਦੇਸ਼ ਯਹੋਵਾਹ ਵੱਲੋਂ ਸੀ: "ਯਿਰਮਿਯਾਹ ਤੂੰ ਕੀ ਦੇਖਦਾ ਹੈਂ?"ਮੈਂ ਯਹੋਵਾਹ ਨੂੰ ਉੱਤਰ ਦਿੱਤਾ, "ਮੈਂ ਬਾਦਾਮ ਦੇ ਰੁੱਖ ਤੋਂ ਇੱਕ ਟਾਹਣੀ ਦੇਖ ਸਕਦਾ ਹਾਂ।"12 ਯਹੋਵਾਹ ਨੇ ਮੈਨੂੰ ਆਖਿਆ, "ਤੂੰ ਬਹੁਤ ਠੀਕ-ਠੀਕ ਦੇਖਿਆ ਹੈ। ਮੈਂ ਇਹ ਵੇਖਣ ਲਈ ਤੱਕ ਰਿਹਾ ਹਾਂ ਕਿ ਜੋ ਮੈਂ ਐਲਾਨਿਆ ਸੀ ਵਾਪਰੇਗਾ।"13 ਯਹੋਵਾਹ ਦਾ ਸੰਦੇਸ਼ ਮੇਰੇ ਕੋਲ ਫ਼ੇਰ ਆਇਆ। ਯਹੋਵਾਹ ਦਾ ਸੰਦੇਸ਼ ਇਹ ਸੀ: "ਯਿਰਮਿਯਾਹ ਤੂੰ ਕੀ ਦੇਖਦਾ ਹੈਂ?"ਮੈਂ ਯਹੋਵਾਹ ਨੂੰ ਉੱਤਰ ਦਿੱਤਾ ਤੇ ਆਖਿਆ, "ਮੈਂ ਉਬਲਦੇ ਹੋਏ ਪਾਣੀ ਦਾ ਇੱਕ ਬਰਤਨ ਦੇਖ ਰਿਹਾ ਹਾਂ। ਇਹ ਬਰਤਨ ਉੱਤਰ ਵਾਲੇ ਪਾਸੇ ਤੋਂ ਟੇਢਾ ਹੈ।"14 ਯਹੋਵਾਹ ਨੇ ਮੈਨੂੰ ਆਖਿਆ, "ਉੱਤਰ ਵੱਲੋਂ ਇੱਕ ਭਿਆਨਕ ਆਫ਼ਤ ਆਵੇਗੀ। ਇਹ ਸਮੂਹ ਲੋਕਾਂ ਨਾਲ ਵਾਪਰੇਗੀ ਜਿਹੜੇ ਇਸ ਦੇਸ਼ ਅੰਦਰ ਰਹਿੰਦੇ ਨੇ।15 ਬੋੜੇ ਸਮੇਂ ਬਾਦ ਹੀ, ਮੈਂ ਉੱਤਰ ਦੇ ਰਾਜਾਂ ਦੇ ਸਮੂਹ ਲੋਕਾਂ ਨੂੰ ਸਦ੍ਦਾਂਗਾ। ਯਹੋਵਾਹ ਨੇ ਇਹ ਗੱਲਾਂ ਆਖੀਆਂ। ਉਨ੍ਹਾਂ ਮੁਲਕਾਂ ਦੇ ਰਾਜੇ ਆਵਣਗੇ ਅਤੇ ਯਰੂਸ਼ਲਮ ਦੇ ਦਰਾਂ ਦੇ ਨੇੜੇ ਆਪਣੇ ਤਖਤ ਸਬਾਪਤ ਕਰਨਗੇ। ਉਹ ਯਰੂਸ਼ਲਮ ਦੀਆਂ ਕੰਧਾਂ ਉੱਤੇ ਹਮਲਾ ਕਰਨਗੇ ਉਹ ਯਹੂਦਾਹ ਦੇ ਸਾਰੇ ਸ਼ਹਿਰਾਂ ਉੱਤੇ ਹਮਲਾ ਕਰਨਗੇ।16 ਅਤੇ ਮੈਂ ਆਪਣੇ ਲੋਕਾਂ ਵਿਰੁੱਧ ਆਪਣੇ ਨਿਰਣੇ ਦਾ ਐਲਾਨ ਕਰਾਂਗਾ, ਇਹ ਗੱਲ ਮੈਂ ਇਸ ਲਈ ਕਰਾਂਗਾ ਕਿਉਂ ਕਿ ਉਹ ਮੰਦੇ ਲੋਕ ਹਨ ਅਤੇ ਉਹ ਮੇਰੇ ਵਿਰੁੱਧ ਹੋ ਗਏ ਨੇ। ਮੇਰੇ ਲੋਕਾਂ ਨੇ ਮੈਨੂੰ ਛੱਡ ਦਿੱਤਾ। ਉਨ੍ਹਾਂ ਨੇ ਹੋਰਨਾਂ ਦੇਵਤਿਆਂ ਨੂੰ ਬਲੀਆਂ ਚੜਾਈਆਂ। ਉਨ੍ਹਾਂ ਨੇ ਉਨ੍ਹ ਬੁੱਤਾਂ ਦੀ ਉਪਾਸਨਾ ਕੀਤੀ ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਹੱਥੀਂ ਘੜਿਆ ਸੀ।17 "ਜਿੱਥੋਂ ਤੱਕ ਮੇਰਾ ਸੰਬੰਧ ਹੈ ਯਿਰਮਿਯਾਹ, ਤਿਆਰ ਹੋ ਜਾ। ਖਲੋ ਜਾ ਅਤੇ ਲੋਕਾਂ ਨਾਲ ਗੱਲ ਕਰ। ਉਨ੍ਹਾਂ ਨੂੰ ਹਰ ਉਹ ਗੱਲ ਆਖ ਜਿਹੜੀਆਂ ਮੈਂ ਤੈਨੂੰ ਆਖਣ ਲਈ ਕਹਿੰਦਾ ਹਾਂ। ਲੋਕਾਂ ਕੋਲੋਂ ਭੈਭੀਤ ਨਾ ਹੋ। ਜੇ ਤੂੰ ਲੋਕਾਂ ਕੋਲੋਂ ਭੈਭੀਤ ਹੋਵੇਂਗਾ ਫ਼ੇਰ ਮੈਂ ਤੈਨੂੰ ਉਨ੍ਹਾਂ ਕੋਲੋਂ ਭੈਭੀਤ ਹੋਣ ਦਾ ਇੱਕ ਚੰਗਾ ਕਾਰਣ ਦਿਆਂਗਾ।18 ਜਿੱਥੋਂ ਤੀਕ ਮੇਰਾ ਸਂਬਧ ਹੈ, ਮੈਂ ਅੱਜ ਤੈਨੂੰ ਇੱਕ ਮਜ਼ਬੂਤ ਸ਼ਹਿਰ ਵਾਂਗ ਬਣਾ ਦਿਆਂਗਾ, ਇੱਕ ਲੋਹੇ ਦੀ ਲਠ੍ਠ ਵਾਂਗ, ਇੱਕ ਤਾਂਬੇ ਦੀ ਕੰਧ ਵਾਂਗ। ਤੂੰ ਯਹੂਦਾਹ ਦੇ ਦੇਸ਼ ਦੇ ਰਾਜਿਆਂ, ਆਗੂਆਂ, ਜਾਜਕਾਂ ਅਤੇ ਸਾਧਾਰਣ ਲੋਕ ਦੇ ਹਰ ਇੱਕ ਦੇ ਖਿਲਾਫ਼ ਖਲੋ ਸਕਣ ਦੇ ਯੋਗ ਹੋਵੇਂਗਾ।19 ਉਹ ਸਾਰੇ ਲੋਕ, ਤੇਰੇ ਵਿਰੁੱਧ ਲੜਨਗੇ ਪਰ ਉਹ ਤੈਨੂੰ ਨਹੀਂ ਹਰਾਉਣਗੇ। ਕਿਉਂ? ਕਿਉਂ ਕਿ ਮੈਂ ਤੇਰੇ ਸੰਗ ਹਾਂ, ਅਤੇ ਮੈਂ ਤੈਨੂੰ ਬਚਾਵਾਂਗਾ।" ਇਹ ਸੰਦੇਸ਼ ਯਹੋਵਾਹ ਵੱਲੋਂ ਹੈ।

 
adsfree-icon
Ads FreeProfile