the Week of Proper 28 / Ordinary 33
free while helping to build churches and support pastors in Uganda.
Click here to learn more!
Read the Bible
ਬਾਇਬਲ
ਯਸਈਆਹ 6
1 ਜਿਸ ਸਾਲ ਰਾਜਾ ਉਜ਼ੀਯ੍ਯਾਹ ਮਰਿਆ ਸੀ, ਮੈਂ ਆਪਣੇ ਪ੍ਰਭੂ ਨੂੰ ਦੇਖਿਆ ਸੀ। ਉਹ ਬਹੁਤ ਉੱਚੀ ਬਾਵੇਂ ਬੜੇ ਅਦਭੁਤ ਤਖਤ ਉੱਤੇ ਬੈਠਾ ਸੀ। ਉਸਦਾ ਲੰਮਾ ਚੋਲਾ ਮੰਦਰ ਵਿੱਚ ਫ਼ੈਲਿਆ ਹੋਇਆ ਸੀ।2 ਸਰਾਫ਼ੀਮ ਫ਼ਰਿਸ਼ਤੇ ਯਹੋਵਾਹ ਦੇ ਆਲੇ-ਦੁਆਲੇ ਖਲੋਤੇ ਸਨ। ਹਰ ਸਰਾਫ਼ੀਮ ਫ਼ਰਿਸ਼ਤੇ ਦੇ ਛੇ ਖੰਭ ਸਨ। ਉਹ ਆਪਣੇ ਦੋ ਖੰਭਾਂ ਨੂੰ ਚਿਹਰਾ ਕੱਜਣ ਲਈ, ਦੋ ਖੰਭਾਂ ਨੂੰ ਆਪਣੇ ਪੈਰ ਕੱਜਣ ਲਈ ਅਤੇ ਦੋ ਖੰਭਾਂ ਨੂੰ ਉੱਡਣ ਲਈ ਵਰਤਦੇ ਸਨ।3 ਹਰ ਦੂਤ ਹੋਰਾਂ ਦੂਤਾਂ ਨੂੰ ਬੁਲਾ ਰਿਹਾ ਸੀ। ਦੂਤਾਂ ਨੇ ਆਖਿਆ, "ਪਵਿੱਤਰ, ਪਵਿੱਤਰ, ਪਵਿੱਤਰ ਸਰਬ ਸ਼ਕਤੀਮਾਨ ਯਹੋਵਾਹ ਬਹੁਤ ਪਵਿੱਤਰ ਹੈ। ਉਸਦਾ ਪਰਤਾਪ ਸਾਰੀ ਧਰਤੀ ਉੱਤੇ ਫ਼ੈਲਿਆ ਹੋਇਆ ਹੈ।" ਦੂਤਾਂ ਦੀਆਂ ਆਵਾਜ਼ਾਂ ਬਹੁਤ ਉੱਚੀਆਂ ਸਨ।4 ਉਨ੍ਹਾਂ ਦੀਆਂ ਆਵਾਜ਼ਾਂ ਨਾਲ ਦਰਵਾਜ਼ੇ ਦੀ ਚੁਗਾਠ ਹਿੱਲ ਗਈ। ਫ਼ੇਰ ਮੰਦਰ ਵਿੱਚ ਧੂਆਂ ਫ਼ੈਲਣਾ ਸ਼ੁਰੂ ਹੋ ਗਿਆ।
5 ਮੈਂ ਬਹੁਤ ਡਰ ਗਿਆ। ਮੈਂ ਆਖਿਆ, "ਓੇ, ਨਹੀਂ! ਮੈਂ ਤਬਾਹ ਹੋ ਜਾਵਾਂਗਾ। ਮੈਂ ਪਰਮੇਸ਼ੁਰ ਨਾਲ ਗੱਲ ਕਰਨ ਲਈ ਕਾਫ਼ੀ ਸ਼ੁਧ ਨਹੀਂ ਹਾਂ। ਮੈਂ ਉਨ੍ਹਾਂ ਲੋਕਾਂ ਵਿਚਕਾਰ ਰਹਿ ਰਿਹਾ ਹਾਂ ਜਿਹੜੇ ਪਰਮੇਸ਼ੁਰ ਨਾਲ ਗੱਲ ਕਰਨ ਲਈ ਕਾਫ਼ੀ ਸ਼ੁਧ ਨਹੀਂ ਹਨ, ਤਾਂ ਵੀ ਮੈਂ ਰਾਜੇ, ਯਹੋਵਾਹ ਸਰਬ ਸ਼ਕਤੀਮਾਨ ਨੂੰ ਦੇਖਿਆ ਹੈ।"6 ਜਗਵੇਦੀ ਉੱਤੇ ਅਗਨੀ ਸੀ। ਸਰਾਫ਼ੀਮ ਫ਼ਰਿਸ਼ਤਿਆਂ ਵਿੱਚੋਂ ਇੱਕ ਨੇ ਅੱਗ ਵਿੱਚੋਂ ਮਘਦੇ ਕੋਲੇ ਨੂੰ ਕੱਢਣ ਲਈ ਚਿਮਟੇ ਦੀ ਵਰਤੋਂ ਕੀਤੀ। ਫ਼ੇਰ ਆਪਣੇ ਚਿਮਟਿਆਂ ਵਿੱਚ ਮਘਦੇ ਕੋਲੇ ਨੂੰ ਫ਼ੜੀ, ਉਹ ਮੇਰੇ ਵੱਲ ਉਡਿਆ।7 ਸ੍ਸਰਾਫ਼ੀਮ ਫ਼ਰਿਸ਼ਤੇ ਨੇ ਮਘਦਾ ਕੋਲਾ ਮੇਰੇ ਬੁਲ੍ਹਾਂ ਨੂੰ ਛੁਹਾਇਆ। ਫ਼ੇਰ ਦੂਤ ਨੇ ਆਖਿਆ, "ਦੇਖੋ! ਕਿਉਂ ਕਿ ਇਹ ਮਘਦਾ ਹੋਇਆ ਕੋਲਾ ਤੇਰੇ ਬੁਲ੍ਹਾਂ ਨੂੰ ਲੱਗ ਗਿਆ ਹੈ, ਤੇਰੇ ਸਾਰੇ ਮੰਦੇ ਅਮਲ ਤੇਰੇ ਕੋਲੋਂ ਦੂਰ ਹੋ ਗਏ ਹਨ। ਅਤੇ ਤੇਰੇ ਪਾਪਾਂ ਲਈ ਪ੍ਰਾਸਚਿਤ ਹੋ ਗਿਆ ਹੈ।"8 ਫ਼ੇਰ ਮੈਂ ਆਪਣੇ ਯਹੋਵਾਹ ਦੀ ਆਵਾਜ਼ ਸੁਣੀ। ਯਹੋਵਾਹ ਨੇ ਆਖਿਆ, "ਕਿਸਨੂੰ ਭੇਜ ਸਕਦੇ ਹਾਂ ਅਸੀਂ? ਸਾਡੇ ਲਈ ਕੌਣ ਜਾਵੇਗਾ?"ਇਸ ਲਈ ਮੈਂ ਆਖਿਆ, "ਮੈਂ ਇੱਥੇ ਹਾਂ। ਮੈਨੂੰ ਭੇਜੋ!"
9 ਫ਼ੇਰ ਯਹੋਵਾਹ ਨੇ ਆਖਿਆ, "ਜਾਓ ਅਤੇ ਲੋਕਾਂ ਨੂੰ ਇਹ ਦੱਸੋ: 'ਧਿਆਨ ਨਾਲ ਸੁਣੋ, ਪਰ ਸਮਝੋ ਨਾ! ਧਿਆਨ ਨਾਲ ਦੇਖੋ, ਪਰ ਸਿਖ੍ਖੋ ਨਾ!'10 ਲੋਕਾਂ ਨੂੰ ਭੰਬਲ ਭੂਸੇ ਵਿੱਚ ਪਾ ਦਿਓ। ਲੋਕਾਂ ਨੂੰ ਇਸ ਯੋਗ ਬਣਾ ਦਿਓ ਕਿ ਉਹ ਦੇਖੀਆਂ ਸੁਣੀਆਂ ਗੱਲਾਂ ਨੂੰ ਸਮਝ ਨਾ ਸਕਣ। ਜੇ ਤੁਸੀਂ ਅਜਿਹਾ ਨਹੀਂ ਕਰੋਗੇ, ਤਾਂ ਲੋਕ ਸ਼ਾਇਦ ਕੰਨਾਂ ਨਾਲ ਸੁਣੀਆਂ ਗੱਲਾਂ ਨੂੰ ਸੱਚਮੁੱਚ ਸਮਝ ਜਾਣ। ਲੋਕ ਸ਼ਾਇਦ ਆਪਣੇ ਮਨਾਂ ਵਿੱਚ ਸੱਚਮੁੱਚ ਸਮਝ ਲੈਣ। ਜੇ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਸ਼ਾਇਦ ਉਹ ਮੇਰੇ ਵੱਲ ਪਰਤ ਆਉਣ ਅਤੇ ਬਖਸ਼ੇ ਜਾਣ।"11 ਫ਼ੇਰ ਮੈਂ ਪੁਛਿਆ, "ਪ੍ਰ੍ਰਭੂ ਇਹ ਮੈਂ ਕਿੰਨਾ ਕੁ ਚਿਰ ਕਰਾਂ?"ਯਹੋਵਾਹ ਨੇ ਜਵਾਬ ਦਿੱਤਾ, "ਜਿੰਨਾ ਚਿਰ ਤੱਕ ਸ਼ਹਿਰ ਤਬਾਹ ਨਹੀਂ ਹੋ ਜਾਂਦੇ ਅਤੇ ਲੋਕ ਗੁਜ਼ਰ ਨਹੀਂ ਜਾਂਦੇ ਉਨਾਂ ਚਿਰ ਤੱਕ ਇਹ ਕਰੋ। ਇਹੋ ਕਰੋ ਜਿੰਨਾਂ ਚਿਰ ਤੱਕ ਘਰਾਂ ਵਿੱਚ ਰਹਿੰਦੇ ਲੋਕਾਂ ਵਿੱਚੋਂ ਕੋਈ ਨਾ ਬਚੇ। ਉਨਾਂ ਚਿਰ ਤੱਕ ਇਹੋ ਕਰੋ ਜਿੰਨਾ ਚਿਰ ਤੱਕ ਕਿ ਧਰਤੀ ਤਬਾਹ ਨਹੀਂ ਹੋ ਜਾਂਦੀ ਅਤੇ ਸਖ੍ਖਣੀ ਨਹੀਂ ਹੋ ਜਾਂਦੀ।"12 ਯਹੋਵਾਹ ਲੋਕਾਂ ਨੂੰ ਦੂਰ ਭਜਾ ਦੇਵੇਗਾ। ਦੇਸ਼ ਵਿੱਚ ਵੱਡੇ-ਵੱਡੇ ਖਾਲੀ ਖੇਤਰ ਹੋਣਗੇ।13 ਪਰ ਲੋਕਾਂ ਦੇ ਦਸਵੇਂ ਹਿੱਸੇ ਨੂੰ ਧਰਤੀ ਤੇ ਰਹਿਣ ਦੀ ਇਜਾਜ਼ਤ ਹੋਵੇਗੀ। ਇਹ ਲੋਕ ਯਹੋਵਾਹ ਵੱਲ ਪਰਤਣਗੇ ਭਾਵੇਂ ਉਨ੍ਹਾਂ ਨੇ ਤਬਾਹ ਹੋਣਾ ਸੀ। ਇਹ ਲੋਕ ਬਲੂਤ ਦੇ ਰੁੱਖ ਵਾਂਗ ਹੋਣਗੇ। ਜਦੋਂ ਰੁੱਖਾਂ ਨੂੰ ਕਟਿਆ ਜਾਂਦਾ ਹੈ ਤਾਂ ਮੁਢ੍ਢ ਬਚ ਰਹਿੰਦਾ ਹੈ। ਇਹੀ ਮੁਢ੍ਢ (ਬਚੇ ਹੋਏ ਲੋਕ) ਬਹੁਤ ਖਾਸ ਤਰ੍ਹਾਂ ਦਾ ਤੁਖਮ ਹੈ।