the Week of Proper 28 / Ordinary 33
Click here to join the effort!
Read the Bible
ਬਾਇਬਲ
ਯਸਈਆਹ 47
1 "ਮਿੱਟੀ ਵਿੱਚ ਢਹਿ ਪਵੋ ਤੇ ਓਥੇ ਹੀ ਬੈਠੇ ਰਹੋ! ਬਾਬਲ ਦੀਏ ਕੁਆਰੀੇ ਧੀਏ, ਜ਼ਮੀਨ ਉੱਤੇ ਬੈਠ! ਹੇ ਕਸਦੀਆਂ ਦੀਏ ਧੀਏ, ਹੁਣ ਸ਼ਹਿਜਾਦੀ ਨਹੀਂ ਹੈ। ਲੋਕ ਹੋਰ ਵਧੇਰੇ ਤੈਨੂੰ ਨਰਮ ਜਾਂ ਨਾਜ਼ੁਕ ਜਵਾਨ ਨਢ੍ਢੀ ਨਹੀਂ ਸਮਝਣਗੇ।2 ਹੁਣ ਤੈਨੂੰ ਸਖਤ ਮਿਹਨਤ ਕਰਨੀ ਪਵੇਗੀ ਤੈਨੂੰ ਚੱਕੀ ਦੇ ਪੁੜ ਲਿਆਉਣੇ ਪੈਣਗੇ ਅਤੇ ਆਟਾ ਬਨਾਉਣ ਲਈ ਅਨਾਜ਼ ਪੀਹਣਾ ਪਵੇਗਾ। ਆਪਣੇ ਚਿਹਰੇ ਦਾ ਨਕਾਬ ਲਾਹ ਦੇ ਅਤੇ ਆਪਣੀ ਕੀਮਤੀ ਪੁਸ਼ਾਕ ਲਾਹ ਦੇ। ਤੈਨੂੰ ਆਪਣਾ ਦੇਸ਼ ਛੱਡ ਦੇਣਾ ਚਾਹੀਦਾ ਹੈ ਆਪਣੀ ਘਗ੍ਗਰੀ ਉਥੋਂ ਤੱਕ ਚਕ੍ਕ ਕਿ ਲੋਕ ਤੇਰੀਆਂ ਲੱਤਾਂ ਨੂੰ ਦੇਖ ਸਕਣ, ਤੇ ਨਦੀਆਂ ਨੂੰ ਪਾਰ ਕਰ ਜਾ।3 ਲੋਕ ਤੇਰੇ ਗੁਪਤ ਅੰਗਾਂ ਨੂੰ ਦੇਖਣਗੇ ਅਤੇ ਤੈਨੂੰ ਸ਼ਅਸਾਰ ਕੀਤਾ ਜਾਵੇਗਾ। ਮੈਂ ਤੇਰੇ ਕੋਲੋਂ ਮੁੱਲ ਅਦਾ ਕਰਾਵਾਂਗਾ, ਜੋ ਵੀ ਮਾੜੇ ਅਮਲ ਤੂੰ ਕੀਤੇ ਨੇ। ਤੇ ਤੇਰੀ ਸਹਾਇਤਾ ਲਈ ਕੋਈ ਵੀ ਨਹੀਂ ਆਵੇਗਾ।4 ਮੇਰੇ ਲੋਕ ਆਖਦੇ ਨੇ, 'ਪਰਮੇਸ਼ੁਰ ਸਾਨੂੰ ਬਚਾਉਂਦਾ ਹੈ। ਉਸਦਾ ਨਾਮ ਹੈ: ਸਰਬ-ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰਖ।"'5 "ਇਸ ਲਈ ਹੇ ਬਾਬਲ, ਇੱਥੇ ਬੈਠ ਅਤੇ ਸ਼ਾਂਤ ਰਹਿ। ਹੇ ਕਸਦੀਆਂ ਦੀਏ ਧੀਏ, ਅੰਧਕਾਰ ਅੰਦਰ ਚਲੀ ਜਾ। ਕਿਉਂਕਿ ਹੁਣ ਤੂੰ 'ਰਾਜਧਾਨੀਆਂ ਦੀ ਰਾਣੀ ਨਹੀਂ ਰਹੇਁਗੀ।'6 'ਮੈਂ ਆਪਣੇ ਬੰਦਿਆਂ ਉੱਤੇ ਕਹਿਰਵਾਨ ਸਾਂ। ਉਹ ਮੇਰੇ ਬੰਦੇ ਹਨ, ਪਰ ਮੈਂ ਨਾਰਾਜ਼ ਸਾਂ ਇਸ ਲਈ ਮੈਂ ਉਨ੍ਹਾਂ ਨੂੰ ਗੈਰ ਜ਼ਰੂਰੀ ਬਣਾ ਦਿੱਤਾ ਸੀ। ਮੈਂ ਉਨ੍ਹਾਂ ਨੂੰ ਤੇਰੇ ਹਵਾਲੇ ਕਰ ਦਿੱਤਾ ਸੀ ਅਤੇ ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ ਸੀ। ਪਰ ਤੂੰ ਉਨ੍ਹਾਂ ਨੂੰ ਕੋਈ ਦਇਆ ਨਹੀਂ ਦਰਸਾਈ। ਤੂੰ ਤਾਂ ਬੁਢਿਆਂ ਬੰਦਿਆਂ ਨੂੰ ਵੀ ਸਖਤ ਮਿਹਨਤ ਕਰਨ ਲਾ ਦਿੱਤਾ ਸੀ।
7 ਤੂੰ ਆਖਿਆ ਸੀ, 'ਮੈਂ ਸਦਾ ਲਈ ਜੀਵਾਂਗੀ, ਮੈਂ ਹਮੇਸ਼ਾ ਮਹਾਰਾਣੀ ਰਹਾਂਗੀ।' ਤੂੰ ਉਨ੍ਹਾਂ ਮੰਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ। ਜਿਹੜੀਆਂ ਤੂੰ ਉਨ੍ਹਾਂ ਲੋਕਾਂ ਨਾਲ ਕੀਤੀਆਂ ਸਨ। ਤੂੰ ਸੋਚਿਆ ਸੀ ਕਿ ਕੀ ਵਾਪਰੇਗਾ।8 ਇਸ ਲਈ ਹੁਣ, 'ਭਲੀ ਸੁਆਣੀੇ' ਮੇਰੀ ਗੱਲ ਸੁਣ! ਤੂੰ ਆਪਣੇ-ਆਪ ਨੂੰ ਸੁਰਖਿਅਤ ਮਹਿਸੂਸ ਕਰਦੀ ਹੈਂ ਤੇ ਆਖਦੀ ਹੈਂ 'ਸਿਰਫ਼ ਮੈਂ ਹੀ ਮਹੱਤਵਪੂਰਣ ਵਿਅਕਤੀ ਹਾਂ। ਹੋਰ ਕੋਈ ਵੀ ਮੇਰੇ ਜਿੰਨਾ ਮਹੱਤਵਪੂਰਣ ਨਹੀਂ। ਮੈਂ ਕਦੇ ਵੀ ਵਿਧਵਾ ਨਹੀਂ ਹੋਵਾਂਗੀ। ਹਮੇਸ਼ਾ ਹੀ ਮੇਰੇ ਬੱਚੇ ਹੋਣਗੇ।'9 ਇਹ ਦੋ ਗੱਲਾਂ ਤੇਰੇ ਨਾਲ ਅਚਾਨਕ ਵਾਪਰਨਗੀਆਂ: ਪਹਿਲਾਂ, ਤੂੰ ਆਪਣੇ ਬੱਚੇ ਗੁਆ ਲਵੇਂਗੀ। ਤੇ ਫ਼ੇਰ ਤੂੰ ਆਪਣਾ ਪਤੀ ਗੁਆ ਲਵੇਂਗੀ। ਹਾਂ, ਇਹ ਗੱਲਾਂ ਸੱਚਮੁੱਚ ਤੇਰੇ ਨਾਲ ਵਾਪਰਨਗੀਆਂ। ਅਤੇ ਤੇਰਾ ਸਾਰਾ ਹੀ ਜਾਦੂ ਅਤੇ ਤੇਰੇ ਸਾਰੇ ਹੀ ਸ਼ਕਤੀਸ਼ਾਲੀ ਕਰਤਬ੍ਬ ਤੈਨੂੰ ਨਹੀਂ ਬਚਾਉਣਗੇ।10 ਤੂੰ ਮੰਦੀਆਂ ਗੱਲਾਂ ਕਰਦੀ ਹੈਂ ਤੇ ਫ਼ੇਰ ਵੀ ਆਪਣੇ-ਆਪ ਨੂੰ ਸੁਰਖਿਅਤ ਮਹਿਸੂਸ ਕਰਦੀ ਹੈਂ, ਤੂੰ ਦਿਲ ਅੰਦਰ ਸੋਚਦੀ ਹੈਂ, 'ਕੋਈ ਵੀ ਮੇਰੇ ਮੰਦੇ ਕੰਮਾਂ ਨੂੰ ਨਹੀਂ ਦੇਖਦਾ।' ਤੂੰ ਸੋਚਦੀ ਹੈਂ ਕਿ ਤੇਰੀ ਸਿਆਣਪ ਅਤੇ ਤੇਰਾ ਗਿਆਨ ਤੈਨੂੰ ਬਚਾ ਲੈਣਗੇ। ਤੂੰ ਦਿਲ ਅੰਦਰ ਸੋਚਦੀ ਹੈਂ, 'ਮੈਂ ਹੀ ਇੱਕੋ-ਇੱਕ ਹਾਂ। ਤੇਰੇ ਜਿਹਾ ਕੋਈ ਦੂਸਰਾ ਮਹੱਤਵਪੂਰਣ ਨਹੀਂ।'11 "ਪਰ ਤੇਰੇ ਉੱਤੇ ਮੁਸੀਬਤਾਂ ਪੈਣਗੀਆਂ। ਤੂੰ ਜਾਣਦੀ ਨਹੀਂ, ਕਦੋਂ ਵਾਪਰੇਗਾ ਪਰ ਘੋਰ ਸੰਕਟ ਆ ਰਿਹਾ ਹੈ। ਤੂੰ ਇਨ੍ਹਾਂ ਮੁਸੀਬਤਾਂ ਨੂੰ ਰੋਕਣ ਲਈ ਕੁਝ ਵੀ ਨਹੀਂ ਕਰ ਸਕੇਁਗੀ। ਤੂੰ ਇੰਨੀ ਛੇਤੀ ਤਬਾਹ ਹੋ ਜਾਵੇਂਗੀ ਕਿ ਤੈਨੂੰ ਪਤਾ ਵੀ ਨਹੀਂ ਚੱਲੇਗਾ ਕਿ ਕੀ ਵਾਪਰਿਆ ਹੈ!12 ਤੂੰ ਜਾਦੂ-ਟੂਣਿਆਂ ਨੂੰ ਸਿਖ੍ਖਣ ਲਈ ਸਾਰੀ ਜ਼ਿੰਦਗੀ ਸਖਤ ਮਿਹਨਤ ਕੀਤੀ ਸੀ। ਇਸ ਲਈ, ਹੁਣ ਆਪਣੇ ਜਾਦੂ-ਟੂਣਿਆਂ ਦੀ ਵਰਤੋਂ ਕਰ। ਸ਼ਇਦ ਉਹ ਤੇਰੀ ਸਹਾਇਤਾ ਕਰ ਸਕਣ, ਸ਼ਾਇਦ ਤੂੰ ਕਿਸੇ ਨੂੰ ਭੈਭੀਤ ਕਰ ਸਕੇਁ।13 ਤੇਰੇ ਸਲਾਹਕਾਰ ਬਹੁਤ-ਬਹੁਤ ਹਨ। ਕੀ ਤੂੰ ਉਨ੍ਹਾਂ ਦੀਆਂ ਦਿੱਤੀਆਂ ਸਲਾਹਾਂ ਤੋਂ ਬਕ੍ਕ ਗਈ ਹੈਂ? ਤਾਂ ਫ਼ੇਰ ਆਪਣੇ ਬੰਦਿਆਂ ਨੂੰ ਭੇਜ ਜੋ ਤਾਰਿਆਂ ਦਾ ਹਿਸਾਬ ਲਾਉਂਦੇ ਨੇ। ਉਹ ਦੱਸ ਸਕਦੇ ਨੇ ਕਿ ਮਹੀਨਾ ਕਦੋਂ ਸ਼ੁਰੂ ਹੁੰਦਾ ਹੈ। ਇਸ ਲਈ ਸ਼ਾਇਦ ਉਹ ਦੱਸ ਸਕਣ ਕਦੋਂ ਤੇਰੀਆਂ ਮੁਸੀਬਤਾਂ ਆਉਣਗੀਆਂ।14 ਪਰ ਉਹ ਬੰਦੇ ਆਪਣੇ-ਆਪ ਨੂੰ ਵੀ ਬਚਾਉਣ ਦੇ ਯੋਗ ਨਹੀਂ ਹੋਣਗੇ। ਉਹ ਤੂੜੀ ਵਾਂਗ ਹੋਣਗੇ। ਉਹ ਇੰਨੀ ਤੇਜ਼ੀ ਨਾਲ ਬਲਣਗੇ ਕਿ ਓਥੇ ਕੋਲੇ ਵੀ ਨਹੀਂ ਬਚਣਗੇ। ਓਥੇ ਸੇਕਣ ਲਈ ਅੱਗ ਵੀ ਨਹੀਂ ਬਚੀ ਰਹੇਗੀ।15 ਹਰ ਉਸ ਚੀਜ਼ ਨਾਲ ਇਹੀ ਕੁਝ ਵਾਪਰੇਗਾ ਜਿਸ ਲਈ ਤੂੰ ਇੰਨੀ ਸਖਤ ਮਿਹਨਤ ਕੀਤੀ ਸੀ। ਉਹ ਲੋਕ ਜਿਨ੍ਹਾਂ ਨਾਲ ਤੂੰ ਵਪਾਰ ਕੀਤਾ ਸੀ ਸਾਰੀ ਉਮਰ ਤੈਨੂੰ ਛੱਡ ਜਾਣਗੇ। ਹਰ ਬੰਦਾ ਆਪਣੇ ਰਾਹ ਚਲਾ ਜਾਵੇਗਾ। ਤੇ ਤੈਨੂੰ ਬਚਾਉਣ ਲਈ ਕੋਈ ਵੀ ਬਾਕੀ ਨਹੀਂ ਰਹੇਗਾ।"