Lectionary Calendar
Saturday, November 23rd, 2024
the Week of Proper 28 / Ordinary 33
Attention!
StudyLight.org has pledged to help build churches in Uganda. Help us with that pledge and support pastors in the heart of Africa.
Click here to join the effort!

Read the Bible

ਬਾਇਬਲ

ਯਸਈਆਹ 40

1 ਤੁਹਾਡਾ ਪਰਮੇਸ਼ੁਰ ਆਖਦਾ ਹੈ, "ਹੌਸਲਾ ਦੇਵੋ, ਮੇਰੇ ਲੋਕਾਂ ਨੂੰ!2 ਯਰੂਸ਼ਲਮ ਨਾਲ ਪਿਆਰ ਨਾਲ ਗੱਲ ਕਰੋ! ਯਰੂਸ਼ਲਮ ਨੂੰ ਆਖੋ, 'ਤੇਰੀ ਸੇਵਾ ਦਾ ਸਮਾਂ ਮੁੱਕ ਗਿਆ ਹੈ। ਤੂੰ ਆਪਣੇ ਪਾਪਾਂ ਦੀ ਕੀਮਤ ਅਦਾ ਕਰ ਦਿੱਤੀ ਹੈ।' ਯਹੋਵਾਹ ਨੇ ਯਰੂਸ਼ਲਮ ਨੂੰ ਉਸਦੇ ਹਰ ਇੱਕ ਗੁਨਾਹ ਦੀ ਸਜ਼ਾ ਦੋ ਵਾਰ ਦਿੱਤੀ ਹੈ।

3 ਸੁਣੋ, ਕੋਈ ਬੰਦਾ ਸ਼ੋਰ ਮਚਾ ਰਿਹਾ ਹੈ! "ਯਹੋਵਾਹ ਲਈ ਮਾਰੂਬਲ ਅੰਦਰ ਰਸਤਾ ਬਣਾਓ! ਸਾਡੇ ਪਰਮੇਸ਼ੁਰ ਲਈ ਮਾਰੂਬਲ ਦੀ ਸੜਕ ਪਧ੍ਧਰੀ ਕਰ ਦਿਓ!4 ਹਰ ਵਾਦੀ ਨੂੰ ਭਰ ਦਿਓ। ਹਰ ਪਰਬਤ ਪਹਾੜੀ ਨੂੰ ਪਧ੍ਧਰ ਕਰ ਦਿਓ। ਟੇਢਿਆਂ ਰਾਹਾਂ ਨੂੰ ਸਿਧ੍ਧਾ ਕਰੋ। ਖੁਦਦਰੀ ਥਾਂ ਨੂੰ ਪਧ੍ਧਰਾ ਕਰੋ।5 ਫ਼ੇਰ, ਸਾਡੇ ਯਹੋਵਾਹ ਦਾ ਪਰਤਾਪ ਪ੍ਰਗਟ ਹੋਵੇਗਾ। ਤੇ ਸਾਰੇ ਲੋਕ ਇਕੱਠੇ ਹੀ ਯਹੋਵਾਹ ਦੇ ਪਰਤਾਪ ਨੂੰ ਦੇਖਣਗੇ। ਹਾਂ, ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ ਨੇ।"6 ਇੱਕ ਆਵਾਜ਼ ਨੇ ਆਖਿਆ, "ਬੋਲੋ!" ਇਸ ਲਈ ਇੱਕ ਬੰਦੇ ਨੇ ਪੁਛਿਆ, "ਮੈਂ ਕੀ ਆਖਾਂ?" ਆਵਾਜ਼ ਨੇ ਜਵਾਬ ਦਿੱਤਾ, "ਲੋਕ ਸਦਾ ਲਈ ਨਹੀਂ ਰਹਿੰਦੇ ਉਹ ਸਾਰੇ ਹੀ ਘਾਹ ਫ਼ੂਸ ਵਰਗੇ ਹਨ। ਅਤੇ ਉਨ੍ਹਾਂ ਦੀ ਚੰਗਿਆਈ ਜੰਗਲੀ ਫ਼ੁੱਲ ਵਰਗੀ ਹੈ।7 ਯਹੋਵਾਹ ਵੱਲੋਂ ਤਾਕਤਵਰ ਹਵਾ, ਘਾਹ ਉੱਤੇ ਵਗਦੀ ਹੈ, ਅਤੇ ਘਾਹ ਮਰ ਜਾਂਦਾ ਹੈ ਅਤੇ ਜੰਗਲੀ ਫ਼ੁੱਲ ਡਿੱਗ ਪੈਂਦਾ ਹੈ।" ਹਾਂ, ਸਭ ਲੋਕ ਘਾਹ ਵਰਗੇ ਨੇ।8 ਜੰਗਲੀ ਘਾਹ ਮਰ ਜਾਂਦਾ ਤੇ ਜੰਗਲੀ ਫ਼ੁੱਲ ਡਿੱਗ ਪੈਂਦੇ ਨੇ। ਪਰ ਸਾਡੇ ਪਰਮੇਸ਼ੁਰ ਦਾ ਸ਼ਬਦ ਸਦਾ-ਸਦਾ ਲਈ ਰਹਿੰਦਾ ਹੈ।"

9 ਸੀਯੋਨ, ਤੇਰੇ ਕੋਲ ਦੱਸਣ ਲਈ, ਸ਼ੁਭ ਸਮਾਚਾਰ ਹੈ। ਉੱਚੇ ਪਰਬਤ ਉੱਤੇ ਜਾਓ ਅਤੇ ਉੱਚੀ ਸ਼ੁਭ ਸਮਾਚਾਰ ਸੁਣਾਓ! ਯਰੂਸ਼ਲਮ, ਤੇਰੇ ਕੋਲ ਦੱਸਣ ਲਈ, ਸ਼ੁਭ ਸਮਾਚਾਰ ਹੈ। ਡਰੋ ਨਹੀਂ, ਉੱਚੀ ਬੋਲੋ! ਇਹ ਖਬਰ ਯਹੂਦਾਹ ਦੇ ਸਾਰੇ ਸ਼ਹਿਰਾਂ ਨੂੰ ਦੱਸੋ: "ਦੇਖੋ, ਤੁਹਾਡਾ ਪਰਮੇਸ਼ੁਰ ਇੱਥੇ ਹੈ!10 ਮੇਰਾ ਪ੍ਰਭੂ, ਯਹੋਵਾਹ ਸ਼ਕਤੀ ਨਾਲ ਆ ਰਿਹਾ ਹੈ। ਉਹ ਆਪਣੀ ਸ਼ਕਤੀ ਨੂੰ ਸਮੂਹ ਲੋਕਾਂ ਤੇ ਹਕੂਮਤ ਕਰਨ ਲਈ ਵਰਤੇਗਾ। ਉਹ ਆਪਣੇ ਲੋਕਾਂ ਲਈ ਇਨਾਮ ਲਿਆਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਚੰਗੀਆਂ ਕਰਨੀਆਂ ਲਈ ਇਨਾਮ ਦੇਵੇਗਾ।11 ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਰੇਗਾ ਜਿਵੇਂ ਅਯਾਲੀ ਆਪਣੀਆਂ ਭੇਡਾਂ ਦੀ ਅਗਵਾਈ ਕਰਦਾ ਹੈ। ਯਹੋਵਾਹ ਆਪਣੇ ਬਾਜ਼ੂ ਦੀ ਵਰਤੋਂ ਕਰੇਗਾ ਤੇ ਆਪਣੀਆਂ ਭੇਡਾਂ ਇਕੱਠੀਆਂ ਕਰੇਗਾ। ਯਹੋਵਾਹ ਲੇਲਿਆਂ ਨੂੰ ਚੁੱਕ ਲਵੇਗਾ ਅਤੇ ਉਨ੍ਹਾਂ ਨੂੰ ਆਪਣੀਆਂ ਬਾਹਾਂ ਵਿੱਚ ਫ਼ੜੀ ਰੱਖੇਗਾ। ਉਨ੍ਹਾਂ ਦੀਆਂ ਮਾਵਾਂ ਉਸਦੇ ਨਾਲ-ਨਾਲ ਤੁਰਨਗੀਆਂ।

12 ਕਿਸਨੇ ਆਪਣੇ ਹੱਥ ਦੀ ਹਬੇਲੀ ਨਾਲ ਸਮੁੰਦਰ ਨੂੰ ਮਾਪਿਆ? ਕਿਸਨੇ ਅਕਾਸ਼ ਨੂੰ ਮਾਪਣ ਲਈ ਆਪਣੇ ਹੱਥ ਦਾ ਇਸਤੇਮਾਲ ਕੀਤਾ? ਕਿਸਨੇ ਖਾਲਸਾਰੀ ਧਰਤੀ ਨੂੰ ਮਾਪਣ ਲਈ ਪਿਆਲੇ ਨੂੰ ਵਰਤਿਆ? ਕਿਸਨੇ ਪਰਬਤ ਅਤੇ ਪਹਾੜੀ ਨੂੰ ਤੋਂਲਣ ਲਈ ਤੱਕੜੀ ਨੂੰ ਵਰਤਿਆ? ਇਹ ਯਹੋਵਾਹ ਹੀ ਸੀ!13 ਕਿਸੇ ਨੇ ਯਹੋਵਾਹ ਦੇ ਆਤਮੇ ਨੂੰ ਨਹੀਂ ਦੱਸਿਆ ਕਿ ਉਸ੍ਸਨੂੰ ਕੀ ਕਰਨਾ ਚਾਹੀਦਾ ਹੈ। ਕਿਸੇ ਨੇ ਯਹੋਵਾਹ ਨੂੰ ਨਹੀਂ ਦੱਸਿਆ ਕਿਵੇਂ ਉਹ ਗੱਲਾਂ ਕਰਨੀਆਂ ਹਨ ਜਿਹੜੀਆਂ ਓਸਨੇ ਕੀਤੀਆਂ।14 ਕੀ ਯਹੋਵਾਹ ਨੇ ਕਿਸੇ ਕੋਲੋਂ ਸਹਾਇਤਾ ਮਂਗੀ? ਕੀ ਕਿਸੇ ਨੇ ਯਹੋਵਾਹ ਨੂੰ ਸਿਖਾਇਆ ਸੀ ਕਿ ਕਿਵੇਂ ਨਿਰਪੱਖ ਹੋਣਾ ਹੈ? ਕੀ ਕਿਸਨੇ ਯਹੋਵਾਹ ਨੂੰ ਗਿਆਨ ਸਿਖਾਇਆ ਸੀ? ਕੀ ਕਿਸਨੇ ਯਹੋਵਾਹ ਨੂੰ ਸਿਆਣਾ ਬਣਨਾ ਸਿਖਾਇਆ ਸੀ? ਨਹੀਂ! ਯਹੋਵਾਹ ਪਹਿਲਾਂ ਹੀ ਇਹ ਗੱਲਾਂ ਜਾਣਦਾ ਸੀ।15 ਦੇਖੋ, ਦੁਨੀਆਂ ਦੀਆਂ ਸਾਰੀਆਂ ਕੌਮਾਂ ਪਾਣੀ ਦੀ ਬਾਲਟੀ ਅੰਦਰ ਇੱਕ ਕਤਰੇ ਵਰਗੀਆਂ ਨੇ। ਜੇ ਕਿਧਰੇ ਯਹੋਵਾਹ ਸਾਰੀਆਂ ਦੂਰ ਦੁਰਾਡੀਆਂ ਕੌਮਾਂ ਨੂੰ ਤੱਕੜੀ ਦੇ ਪਲੜਿਆਂ ਅੰਦਰ ਰੱਖ ਦੇਵੇ, ਤਾਂ ਉਹ ਮਿੱਟੀ ਦੇ ਕਿਣਕਿਆਂ ਵਰਗੀਆਂ ਹੋਵਣਗੀਆਂ।16 ਲਬਾਨੋਨ ਦੇ ਸਾਰੇ ਰੁੱਖ ਯਹੋਵਾਹ ਵਾਸਤੇ ਸੜਨ ਲਈ ਕਾਫ਼ੀ ਨਹੀਂ ਹਨ। ਅਤੇ ਲਬਾਨੋਨ ਦੇ ਸਾਰੇ ਜਾਨਵਰ ਕੁਰਬਾਨੀ ਲਈ ਕਾਫ਼ੀ ਨਹੀਂ ਹਨ।17 ਪਰਮੇਸ਼ੁਰ ਦੇ ਮੁਕਾਬਲੇ ਵਿੱਚ ਦੁਨੀਆਂ ਦੀਆਂ ਸਾਰੀਆਂ ਕੌਮਾਂ ਕੁਝ ਵੀ ਨਹੀਂ ਹਨ। ਪਰਮੇਸ਼ੁਰ ਦੇ ਮੁਕਾਬਲੇ ਵਿੱਚ ਸਾਰੀਆਂ ਕੌਮਾਂ ਕਿਸੇ ਵੀ ਮੁੱਲ ਦੀਆਂ ਨਹੀਂ ਹਨ।

18 ਕੀ ਤੁਸੀਂ ਪਰਮੇਸ਼ੁਰ ਦੀ ਕਿਸੇ ਚੀਜ਼ ਨਾਲ ਤੁਲਨਾ ਕਰ ਸਕਦੇ ਹੋ? ਨਹੀਂ! ਕੀ ਤੁਸੀਂ ਪਰਮੇਸ਼ੁਰ ਦੀ ਤਸਵੀਰ ਬਣਾ ਸਕਦੇ ਹੋ? ਨਹੀਂ!19 ਪਰ ਕੁਝ ਲੋਕ ਲੱਕੜ ਜਾਂ ਪੱਥਰ ਦੀਆਂ ਮੂਰਤੀਆਂ ਬਣਾਉਂਦੇ ਨੇ ਤੇ ਉਨ੍ਹਾਂ ਨੂੰ ਦੇਵਤੇ ਆਖਦੇ ਨੇ। ਇੱਕ ਕਾਮਾ ਮੂਰਤੀ ਬਣਾਉਂਦਾ ਹੈ। ਫ਼ੇਰ ਦੂਸਰਾ ਕਾਮਾ ਇਸ ਨੂੰ ਸੋਨੇ ਨਾਲ ਢਕ ਦਿੰਦਾ ਹੈ ਤੇ ਇਸ ਲਈ ਚਾਂਦੀ ਦੀਆਂ ਜ਼ੰਜ਼ੀਰਾਂ ਬਣਾਉਂਦਾ ਹੈ।20 ਤੇ ਇਸਦੀ ਬੁਨਿਆਦ ਲਈ, ਉਹ ਖਾਸ ਕਿਸਮ ਦੀ ਲੱਕੜ ਚੁਣਦਾ ਹੈ, ਉਸ ਕਿਸਮ ਦੀ ਜਿਹੜੀ ਗਲਦੀ ਨਹੀਂ। ਫ਼ੇਰ ਉਹ ਕਿਸੇ ਲੱਕੜੀ ਦੇ ਕਾਰੀਗਰ ਨੂੰ ਲੱਭਦਾ ਹੈ ਅਤੇ ਉਹ ਕਾਮਾ ਇੱਕ "ਦੇਵਤਾ" ਬਣਾਉਂਦਾ ਹੈ ਜਿਹੜਾ ਡਿੱਗਦਾ ਨਹੀਂ।21 ਤੁਸੀਂ ਅਵੱਸ਼ ਹੀ ਸੱਚ ਨੂੰ ਜਾਣਦੇ ਹੋ, ਕੀ ਨਹੀਂ? ਤੁਸੀਂ ਅਵੱਸ਼ ਹੀ ਸੁਣਿਆ ਹੋਵੇਗਾ! ਅਵੱਸ਼ ਹੀ ਬਹੁਤ ਪਹਿਲਾਂ ਕਿਸੇ ਨੇ ਤੁਹਾਨੂੰ ਦੱਸਿਆ ਹੋਵੇਗਾ! ਤੁਸੀਂ ਅਵੱਸ਼ ਹੀ ਜਾਣਦੇ ਹੋ ਕਿ ਕਿਸਨੇ ਦੁਨੀਆਂ ਨੂੰ ਸਾਜਿਆ!22 ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ! ਉਹ ਧਰਤੀ ਦੇ ਉੱਪਰ ਬੈਠਾ ਹੈ ਤੇ ਉਸਦੀ ਤੁਲਨਾ ਵਿੱਚ ਲੋਕ ਹਨ ਟਿਡ੍ਡੀਦਲ ਵਰਗੇ ਹਨ। ਉਸਨੇ ਅਕਾਸ਼ਾਂ ਨੂੰ ਕੱਪੜੇ ਦੇ ਬਾਨ ਵਾਂਗ ਖੋਲ੍ਹ ਦਿੱਤਾ। ਉਸਨੇ ਅਕਾਸ਼ਾਂ ਨੂੰ ਤੰਬੂ ਵਾਂਗ ਬੈਠਣ ਲਈ ਉਸਦੇ ਹੇਠਾਂ ਫ਼ੈਲਾ ਦਿੱਤਾ।23 ਉਹ ਹਾਕਮ ਨੂੰ ਮਹਤ੍ਤਵਹੀਣ ਬਣਾਉਂਦਾ ਹੈ। ਉਹ ਇਸ ਦੁਨੀਆਂ ਦੇ ਨਿਆਂ ਪਾਲਕਾਂ ਨੂੰ ਪੂਰੀ ਤਰ੍ਹਾਂ ਨਿਕਂਮਾ ਬਣਾ ਦਿੰਦਾ ਹੈ।24 ਉਹ ਹਾਕਮ ਪੌਦਿਆਂ ਵਰਗੇ ਹਨ,ਉਹ ਧਰਤੀ ਉੱਤੇ ਬੀਜੇ ਹੁੰਦੇ ਹਨ ਪਰ ਇਸਤੋਂ ਪਹਿਲਾਂ ਕਿ ਉਹ ਜਢ਼ਾਂ ਆਪਣੀਆਂ ਧਰਤੀ ਅੰਦਰ ਲਾ ਦੇਣ, ਪਰਮੇਸ਼ੁਰ ਉਨ੍ਹਾਂ "ਪੌਦਿਆਂ" ਉੱਤੇ ਵਗਦਾ ਹੈ ਤੇ ਉਹ ਮੁਰਦਾ ਅਤੇ ਖੁਸ਼ਕ ਹੋ ਜਾਂਦੇ ਨੇ, ਤੇ ਹਵਾ ਉਨ੍ਹਾਂ ਨੂੰ ਲੈ ਜਾਂਦੀ ਹੈ ਉਡਾਕੇ, ਤਿਨਕਿਆਂ ਵਾਂਗੂ ਦੂਰ।25 ਪਵਿੱਤਰ ਪੁਰਖ (ਪਰਮੇਸ਼ੁਰ) ਆਖਦੀ ਹੈ: "ਤੁਲਨਾ ਕਰ ਸਕਦੇ ਹੋ ਕੀ ਤੁਸੀਂ ਕਿਸੇ ਨਾਲ ਮੇਰੀ? ਨਹੀਂ! ਕੋਈ ਨਹੀਂ ਹੈ ਸਾਨੀ ਮੇਰਾ।26 ਦੇਖੋ ਅਕਾਸ਼ ਵੱਲ। ਕਿਸਨੇ ਸਾਜਿਆ ਉਨ੍ਹਾਂ ਸਮੂਹ ਤਾਰਿਆਂ ਨੂੰ? ਕਿਸਨੇ ਸਾਜਿਆ ਉਨ੍ਹਾਂ ਸਮੂਹ 'ਫ਼ੌਜਾਂ' ਨੂੰ ਅਕਾਸ਼ ਅੰਦਰ? ਕੌਣ ਜਾਣਦਾ ਹੈ ਹਰ ਤਾਰੇ ਨੂੰ ਉਸਦੇ ਨਾਮ ਨਾਲ? ਸੱਚਾ ਪਰਮੇਸ਼ੁਰ ਹੈ ਬਹੁਤ ਮਜ਼ਬੂਤ ਅਤੇ ਸ਼ਕਤੀਵਾਨ। ਇਸ ਲਈ ਕੋਈ ਵੀ ਤਾਰਾ ਇਨ੍ਹਾਂ ਵਿੱਚ ਨਹੀਂ ਗੁੰਮ ਹੁੰਦਾ।"

27 ਯਾਕੂਬ ਦੇ ਲੋਕੋ, ਸੱਚ ਹੈ ਇਹ! ਇਸਰਾਏਲ, ਤੈਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਇਸ ਉੱਤੇ! ਇਸ ਲਈ ਕਿਉਂ ਹੋ ਤੁਸੀਂ ਆਖਦੇ: "ਦੇਖ ਨਹੀਂ ਸਕਦਾ ਯਹੋਵਾਹ ਜਿਵੇਂ ਜਿਉਂਦਾ ਹਾਂ ਮੈਂ। ਲੱਭ ਨਹੀਂ ਸਕੇਗਾ ਪਰਮੇਸ਼ੁਰ ਮੈਨੂੰ ਅਤੇ ਸਜ਼ਾ ਨਹੀਂ ਦੇ ਸਕੇਗਾ।"28 ਅਵੱਸ਼ ਹੀ ਸੁਣਿਆ ਹੋਵੇਗਾ ਤੁਸੀਂ ਤੇ ਜਾਣਦੇ ਹੋਵੋਗੇ ਕਿ ਯਹੋਵਾਹ ਪਰਮੇਸ਼ੁਰ ਹੈ ਬਹੁਤ ਸਿਆਣਾ। ਜਾਣ ਨਹੀਂ ਸਕਦੇ ਲੋਕ ਉਸ ਸਭ ਕੁਝ ਨੂੰ ਜੋ ਹੈ ਜਾਣਦਾ ਉਹ। ਬਕ੍ਕਦਾ ਨਹੀਂ ਯਹੋਵਾਹ ਅਤੇ ਲੋੜਦਾ ਨਹੀਂ ਆਰਾਮ ਨੂੰ। ਬਣਾਈਆਂ ਯਹੋਵਾਹ ਨੇ ਸਮੂਹ ਦੂਰ ਦੁਰਾਡੀਆਂ ਥਾਵਾਂ ਧਰਤੀ ਦੀਆਂ। ਰਹਿੰਦਾ ਹੈ ਯਹੋਵਾਹ ਸਦਾ-ਸਦਾ ਲਈ।29 ਸਹਾਇਤਾ ਕਰਦਾ ਹੈ ਯਹੋਵਾਹ ਕਮਜ਼ੋਰ ਲੋਕਾਂ ਦੀ ਮਜ਼ਬੂਤ ਹੋਣ ਵਿੱਚ। ਬਣਾਉਂਦਾ ਹੈ ਉਹ ਸ਼ਕਤੀਹੀਣਾਂ ਨੂੰ ਸ਼ਕਤੀਸ਼ਾਲੀ।30 ਨੌਜਵਾਨ ਬੰਦੇ ਬਕ੍ਕ ਜਾਂਦੇ ਹਨ ਤੇ ਉਨ੍ਹਾਂ ਲੋੜ ਪੈਂਦੀ ਹੈ ਆਰਾਮ ਦੀ। ਨੌਜਵਾਨ ਠੋਕਰਾਂ ਵੀ ਖਾਂਦੇ ਨੇ ਤੇ ਡਿੱਗ ਵੀ ਪੈਂਦੇ ਨੇ।31 ਪਰ ਉਹ ਲੋਕ ਜਿਹੜੇ ਯਹੋਵਾਹ ਤੇ ਭਰੋਸ਼ਾ ਰੱਖਦੇ ਹਨ ਫਿਰ ਤੋਂ ਮਜ਼ਬੂਤ ਹੋ ਜਾਂਦੇ ਨੇ ਅਤੇ ਬਾਜ ਵਾਂਗ ਉੱਚਾ ਉੱਡਦੇ ਨੇ ਉਹ ਬਿਨਾਂ ਕਮਜ਼ੋਰ ਹੋਇਆਂ ਦੌੜਦੇ ਨੇ ਅਤੇ ਬਿਨਾ ਬਕਿਆਂ ਤ੍ਤੁਰਦੇ ਹਨ

 
adsfree-icon
Ads FreeProfile