Lectionary Calendar
Sunday, July 20th, 2025
the Week of Proper 11 / Ordinary 16
Attention!
StudyLight.org has pledged to help build churches in Uganda. Help us with that pledge and support pastors in the heart of Africa.
Click here to join the effort!

Read the Bible

ਬਾਇਬਲ

ਯਸਈਆਹ 37

1 ਰਾਜੇ ਹਿਜ਼ਕੀਯਾਹ ਨੇ ਇਹ ਗੱਲਾਂ ਸੁਣੀਆਂ। ਫ਼ੇਰ ਹਿਜ਼ਕੀਯਾਹ ਨੇ ਆਪਣੇ ਕੱਪੜੇ ਪਾੜ ਲੇ ਇਹ ਦਰਸਾਉਣ ਲਈ ਕਿ ਉਹ ਬਹੁਤ ਦੁੱਖ੍ਖੀ ਸੀ। ਫ਼ੇਰ ਹਿਜ਼ਕੀਯਾਹ ਨੇ ਸੋਗ ਦੇ ਖਾਸ ਵਸਤਰ ਪਹਿਨੇ ਅਤੇ ਯਹੋਵਾਹ ਦੇ ਮੰਦਰ ਵੱਲ ਗਿਆ।2 ਹਿਜ਼ਕੀਯਾਹ ਨੇ ਮਹਿਲਾਂ ਦੇ ਪ੍ਰਬੰਧਕ ਅਲਯਾਕੀਮ, ਸ਼ਾਹੀ ਸਕੱਤਰ ਸ਼ਬਨਾ ਅਤੇ ਜਾਜਕਾਂ ਦੇ ਆਗੂਆਂ ਨੂੰ ਅਮੋਸ ਦੇ ਪੁੱਤਰ ਨਬੀ ਯਸਾਯਾਹ ਵੱਲ ਭੇਜਿਆ। ਉਨ੍ਹਾਂ ਨੇ ਅਜਿਹੇ ਖਾਸ ਕੱਪੜੇ ਪਹਿਨੇ ਹੋਏ ਸਨ ਜਿਹੜੇ ਦਰਸਾਉਂਦੇ ਸਨ ਕਿ ਉਹ ਉਦਾਸ ਅਤੇ ਦੁੱਖ੍ਖੀ ਸਨ।3 ਇਨ੍ਹਾਂ ਬੰਦਿਆਂ ਨੇ ਯਸਾਯਾਹ ਨੂੰ ਆਖਿਆ, "ਰਾਜੇ ਹਿਜ਼ਕੀਯਾਹ ਨੇ ਆਦੇਸ਼ ਦਿੱਤਾ ਹੈ ਕਿ ਅੱਜ ਦਾ ਦਿਨ ਗ਼ਮ ਅਤੇ ਉਦਾਸੀ ਦਾ ਖਾਸ ਦਿਨ ਹੋਵੇਗਾ। ਇਹ ਬਹੁਤ ਉਦਾਸ ਦਿਨ ਹੋਵੇਗਾ। ਇਹ ਉਸ ਦਿਨ ਵਰਗਾ ਹੋਵੇਗਾ ਜਦੋਂ ਬੱਚੇ ਦਾ ਜਨਮ ਤਾਂ ਹੋਣਾ ਹੁੰਦਾ ਹੈ ਪਰ ਉਹ ਬੱਚਾ ਮਾਤਾ ਦੇ ਗਰਭ ਵਿੱਚ ਬਾਹਰ ਆ ਸਕਣ ਦੀ ਸ਼ਕਤੀ ਨਹੀਂ ਰੱਖਦਾ।4 "ਕਮਾਂਡਰ ਦੇ ਮਾਲਿਕ, ਅੱਸ਼ੂਰ ਦੇ ਰਾਜੇ ਨੇ ਉਸਨੂੰ ਜੀਵਿਤ ਪਰਮੇਸ਼ੁਰ ਬਾਰੇ ਬੁਰਾ ਭਲਾ ਆਖਣ ਲਈ ਘਲਿਆ ਹੈ। ਸ਼ਾਇਦ ਤੁਹਾਡਾ ਯਹੋਵਾਹ ਪਰਮੇਸ਼ੁਰ ਉਨ੍ਹਾਂ ਸਾਰੀਆਂ ਗੱਲਾਂ ਨੂੰ ਸੁਣੇ। ਸ਼ਾਇਦ ਯਹੋਵਾਹ ਇਹ ਸਾਬਤ ਕਰ ਦੇਵੇ ਕਿ ਦੁਸਮਣ ਗ਼ਲਤ ਹੈ! ਇਸ ਲਈ ਉਨ੍ਹਾਂ ਬੰਦਿਆਂ ਲਈ ਪ੍ਰਾਰਥਨਾ ਕਰੋ ਜਿਹੜੇ ਹਾਲੇ ਤੱਕ ਜੀਵਿਤ ਹਨ।"5 ਰਾਜੇ ਹਿਜ਼ਕੀਯਾਹ ਦੇ ਅਧਿਕਾਰੀ ਯਸਾਯਾਹ ਵੱਲ ਗਏ। ਯਸਾਯਾਹ ਨੇ ਉਨ੍ਹਾਂ ਨੂੰ ਆਖਿਆ, "ਆਪਣੇ ਮਾਲਿਕ ਹਿਜ਼ਕੀਯਾਹ ਨੂੰ ਇਹ ਸੰਦੇਸ਼ ਦਿਓ: ਯਹੋਵਾਹ ਆਖਦਾ ਹੈ, 'ਉਨ੍ਹਾਂ ਗੱਲਾਂ ਤੋਂ ਨਾ ਡਰੋ ਜਿਹੜੀਆਂ ਤੁਸੀਂ ਕਮਾਂਡਰਾਂ ਤੋਂ ਸੁਣੀਆਂ ਹਨ! ਉਨ੍ਹਾਂ ਮੰਦੀਆਂ ਗੱਲਾਂ ਉੱਤੇ ਯਕੀਨ ਨਾ ਕਰੋ ਜਿਹੜੀਆਂ ਅੱਸ਼ੂਰ ਦੇ ਰਾਜੇ ਦੇ ਉਨ੍ਹਾਂ "ਮੁੰਡਿਆਂ" ਨੇ ਮੇਰੇ ਬਾਰੇ ਆਖੀਆਂ ਹਨ।6 7 ਦੇਖੋ, ਮੈਂ ਅੱਸ਼ੂਰ ਦੇ ਖਿਲਾਫ਼ ਇੱਕ ਆਤਮਾ ਨੂੰ ਭੇਜਾਂਗਾ ਅੱਸ਼ੂਰ ਦਾ ਰਾਜਾ ਆਪਣੇ ਦੇਸ਼ ਉੱਤੇ ਮਂਡਲਾਉਂਦੇ ਖਤਰੇ ਬਾਰੇ ਇੱਕ ਚੇਤਾਵਨੀ ਪ੍ਰਾਪਤ ਕਰੇਗਾ। ਇਸ ਲਈ ਉਹ ਆਪਣੇ ਦੇਸ਼ ਨੂੰ ਪਰਤ ਜਾਵੇਗਾ। ਉਸ ਸਮੇਂ ਮੈਂ ਉਸਨੂੰ ਉਸਦੇ ਆਪਣੇ ਦੇਸ਼ ਅੰਦਰ ਤਲਵਾਰ ਨਾਲ ਮਾਰ ਦਿਆਂਗਾ।"'

8 ਅੱਸ਼ੂਰ ਦੇ ਰਾਜੇ ਨੂੰ ਖਬਰ ਮਿਲੀ। ਖਬਰ ਵਿੱਚ ਆਖਿਆ ਗਿਆ ਸੀ, "ਇਬੋਪੀਆ ਦਾ ਰਾਜਾ ਤਿਰਹਾਕਾਹ ਤੇਰੇ ਨਾਲ ਲੜਨ ਲਈ ਆ ਰਿਹਾ ਹੈ।" ਇਸ ਲਈ ਅੱਸ਼ੂਰ ਦਾ ਰਾਜਾ ਲਾਕੀਸ਼ ਨੂੰ ਛੱਡ ਕੇ ਲਿਬਨਾਹ ਚਲਾ ਗਿਆ। ਕਮਾਂਡਰ ਨੇ ਇਹ ਗੱਲ ਸੁਣੀ, ਅਤੇ ਉਹ ਵੀ ਲਿਬਨਾਹ ਸ਼ਹਿਰ ਨੂੰ ਚਲਾ ਗਿਆ, ਜਿੱਥੇ ਅੱਸ਼ੂਰ ਦਾ ਰਾਜਾ ਯੁੱਧ ਕਰ ਰਿਹਾ ਸੀ। ਉਸਨੇ ਹਿਜ਼ਕੀਯਾਹ ਵੱਲ ਸੰਦੇਸ਼ਵਾਹਕ ਭੇਜੇ। ਉਸਨੇ ਆਖਿਆ,9 10 "ਤੁਸੀਂ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੂੰ ਇਹ ਗੱਲਾਂ ਜਾ ਕੇ ਦੱਸੋ:ਆਪਣੇ ਉਸ ਦੇਵਤੇ ਤੋਂ ਮੂਰਖ ਨਾ ਬਣੋ ਜਿਸ ਉੱਤੇ ਤੁਸੀਂ ਭਰੋਸਾ ਕਰਦੇ ਹੋ। ਇਹ ਨਾ ਆਖੋ, "ਪਰਮੇਸ਼ੁਰ ਅੱਸ਼ੂਰ ਦੇ ਰਾਜੇ ਕੋਲੋਂ ਯਰੂਸ਼ਲਮ ਨੂੰ ਨਹੀਂ ਹਰਾਵੇਗਾ।"11 ਤੁਸੀਂ ਸੁਣਿਆ ਹੀ ਹੈ ਕਿ ਅੱਸ਼ੂਰ ਦੇ ਰਾਜਿਆਂ ਨੇ ਹੋਰਨਾਂ ਸਾਰੇ ਦੇਸ਼ਾਂ ਦਾ ਕੀ ਹਾਲ ਕੀਤਾ ਹੈ! ਉਨ੍ਹਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ! ਕੀ ਤੁਸੀਂ ਬਚੇ ਰਹਿ ਸਕੋਁਗੇ? ਨਹੀਂ!12 ਕੀ ਉਨ੍ਹਾਂ ਲੋਕਾਂ ਦੇ ਦੇਵਤਿਆਂ ਨੇ ਉਨ੍ਹਾਂ ਨੂੰ ਬਚਾਇਆ? ਨਹੀਂ! ਮੇਰੇ ਪੁਰਖਿਆਂ ਨੇ ਉਨ੍ਹਾਂ ਸਭਨਾਂ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੇ ਗੋਜ਼ਾਨ, ਹਾਰਾਨ, ਰਸਫ਼ ਅਤੇ ਤਲ੍ਲਾਸਰ ਵਿੱਚ ਰਹਿਣ ਵਾਲੇ ਅਦਨ ਦੇ ਲੋਕਾਂ ਨੂੰ ਤਬਾਹ ਕਰ ਦਿੱਤਾ।13 ਕਿਬ੍ਬੇ ਹਨ ਹਾਮਾਬ ਦਾ ਰਾਜਾ, ਅਰਪਦ ਦਾ ਰਾਜਾ, ਸੇਫ਼ਾਰਵਾਈਮ ਸ਼ਹਿਰ ਦਾ ਰਾਜਾ ਅਤੇ ਹੇਨਾ ਅਤੇ ਇਵ੍ਵਾਹ ਦੇ ਰਾਜੇ ਵੀ? ਉਹ ਸਭ ਮਰ ਚੁੱਕੇ ਹਨ! ਉਹ ਸਭ ਤਬਾਹ ਹੋ ਗਏ ਹਨ?14 ਹਿਜ਼ਕੀਯਾਹ ਨੇ ਸੰਦੇਸ਼ਵਾਹਕਾਂ ਤੋਂ ਪੱਤਰ ਲੈ ਕੇ ਪਢ਼ੇ। ਫ਼ੇਰ ਹਿਜ਼ਕੀਯਾਹ ਯਹੋਵਾਹ ਦੇ ਮੰਦਰ ਵਿੱਚ ਗਿਆ। ਹਿਜ਼ਕੀਯਾਹ ਨੇ ਚਿੱਠੀਆਂ ਖੋਲ੍ਹੀਆਂ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਸਾਮ੍ਹਣੇ ਰੱਖ ਦਿੱਤਾ।15 ਹਿਜ਼ਕੀਯਾਹ ਨੇ ਯਹੋਵਾਹ ਦੀ ਪ੍ਰਾਰਥਨਾ ਕੀਤੀ ਅਤੇ ਆਖਿਆ:16 ਇਸਰਾਏਲ ਦੇ ਪਰਮੇਸ਼ੁਰ, ਸਰਬ ਸ਼ਕਤੀਮਾਨ ਯਹੋਵਾਹ, ਤੁਸੀਂ ਕਰੂਬੀ ਫ਼ਰਿਸ਼ਤਿਆਂ ਉੱਪਰ ਰਾਜ ਕਰਦੇ ਹੋ। ਤੁਸੀਂ ਅਤੇ ਸਿਰਫ਼ ਤੁਸੀਂ ਹੀ ਉਹ ਪਰਮੇਸ਼ੁਰ ਹੋ ਜਿਹੜੇ ਧਰਤੀ ਦੀਆਂ ਸਾਰੀਆਂ ਹਕੂਮਤਾਂ ਉੱਤੇ ਰਾਜ ਕਰਦੇ ਹੋ!17 ਯਹੋਵਾਹ ਜੀ, ਮਿਹਰ ਕਰਕੇ ਮੇਰੀ ਬੇਨਤੀ ਸੁਣੋ! ਯਹੋਵਾਹ ਜੀ, ਆਪਣੇ ਨੇਤਰ ਖੋਹਲੋ ਅਤੇ ਇਸ ਸੰਦੇਸ਼ ਨੂੰ ਦੇਖੋ। ਉਨ੍ਹਾਂ ਸ਼ਬਦਾਂ ਨੂੰ ਸੁਣੋ ਜਿਹੜੇ ਸਨਹੇਰੀਬ ਨੇ ਤੁਹਾਡੀ, ਇੱਕ ਜੀਵਿਤ ਪਰਮੇਸ਼ੁਰ ਦੀ, ਬੇਅਦਬੀ ਕਰਨ ਲਈ ਘਲ੍ਲੇ ਹਨ!18 ਇਹ ਸੱਚ ਹੈ ਯਹੋਵਾਹ ਜੀ। ਅੱਸ਼ੂਰ ਦੇ ਰਾਜਿਆਂ ਨੇ ਉਨ੍ਹਾਂ ਸਾਰੀਆਂ ਕੌਮਾਂ ਨੂੰ ਜ਼ਰੂਰ ਤਬਾਹ ਕੀਤਾ!19 ਅੱਸ਼ੂਰ ਦੇ ਰਾਜਿਆਂ ਨੇ ਉਨ੍ਹਾਂ ਕੌਮਾਂ ਦੇ ਦੇਵਤਿਆਂ ਨੂੰ ਸਾੜ ਦਿੱਤਾ ਹੈ। ਪਰ ਉਹ ਅਸਲੀ ਦੇਵਤੇ ਨਹੀਂ ਸਨ। ਉਹ ਸਿਰਫ਼ ਲੱਕੜੀ ਅਤੇ ਪੱਥਰ ਦੇ ਬੁੱਤ ਹੀ ਸਨ ਜਿਹੜੇ ਬੰਦਿਆਂ ਨੇ ਬਣਾਏ ਸਨ। ਇਸੇ ਲਈ ਅੱਸ਼ੂਰ ਦਾ ਰਾਜਾ ਉਨ੍ਹਾਂ ਨੂੰ ਤਬਾਹ ਕਰ ਸਕਿਆ!20 ਪਰ ਤੁਸੀਂ ਤਾਂ ਸਾਡੇ ਯਹੋਵਾਹ ਪਰਮੇਸ਼ੁਰ ਹੋ। ਇਸ ਲਈ ਮਿਹਰ ਕਰਕੇ ਸਾਨੂੰ ਅੱਸ਼ੂਰ ਦੇ ਰਾਜੇ ਕੋਲੋਂ ਬਚਾਓ। ਫ਼ੇਰ ਸਾਰੀਆਂ ਕੌਮਾਂ ਇਹ ਜਾਣ ਲੈਣਗੀਆਂ ਕਿ ਤੁਸੀਂ ਹੀ ਯਹੋਵਾਹ ਹੋ, ਅਤੇ ਤੁਸੀਂ ਹੀ ਇੱਕੋ ਇੱਕ ਪਰਮੇਸ਼ੁਰ ਹੋ।

21 ਫ਼ੇਰ ਆਮੋਸ ਦੇ ਪੁੱਤਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਇਹ ਸੰਦੇਸ਼ ਘਲਿਆ। ਯ੍ਯਸਾਯਾਹ ਨੇ ਆਖਿਆ, "ਇਸਰਾਏਲ ਦਾ ਪਰਮੇਸ਼ੁਰ, ਯਹੋਵਾਹ ਆਖਦਾ ਹੈ, 'ਤੁਸੀਂ ਮੇਰੇ ਅੱਗੇ ਅੱਸ਼ੂਰ ਦੇ ਰਾਜੇ ਸਨਹੇਰੀਬ ਵੱਲੋਂ ਆਏ ਸੰਦੇਸ਼ ਬਾਰੇ ਪ੍ਰਾਰਥਨਾ ਕੀਤੀ। ਮੈਂ ਤੁਹਾਡੀ ਪ੍ਰਾਰਥਨਾ ਸੁਣ ਲਈ ਹੈ।'22 "ਸਨਹੇਰੀਬ ਬਾਰੇ ਯਹੋਵਾਹ ਦਾ ਸੰਦੇਸ਼ ਇਉਂ ਹੈ: 'ਅੱਸ਼ੂਰ ਦੇ ਰਾਜੇ, ਸੀਯੋਨ ਯਰੂਸ਼ਲਮ ਦੀ ਕਂਵਾਰੀ ਪੁੱਤਰੀ ਤੈਨੂੰ ਮਹੱਤਵਪੂਰਣ ਨਹੀਂ ਸਮਝਦੀ। ਉਹ ਤੇਰੇ ਉੱਤੇ ਹੱਸਦੀ ਹੈ। ਯਰੂਸ਼ਲਮ ਦੀ ਪੁੱਤਰੀ ਮਜ਼ਾਕ ਤੇਰਾ ਉਡਾਉਂਦੀ ਹੈ।23 ਪਰ ਤੂੰ ਕਿਸਦੀ ਬੇਅਦਬੀ ਕੀਤੀ ਅਤੇ ਕਿਸਦਾ ਮਜ਼ਾਕ ਉਡਾਇਆ ਸੀ? ਤੂੰ ਕਿਸਦੇ ਖਿਲਾਫ਼ ਬੋਲਿਆ ਸੀ? ਤੂੰ ਇਸਰਾਏਲ ਦੇ ਪਵਿੱਤਰ ਪੁਰਖ ਦੇ ਵਿਰੁੱਧ ਸੀ! ਤੂੰ ਉਸ ਤੋਂ ਬਿਹਤਰ ਹੋਣ ਦਾ ਵਿਖਾਵਾ ਕੀਤਾ ਸੀ।24 ਤੂੰ ਆਪਣੇ ਅਧਿਕਾਰੀਆਂ ਨੂੰ ਮੇਰੇ ਪ੍ਰਭੂ, ਯਹੋਵਾਹ ਦਾ ਅਪਮਾਨ ਕਰਨ ਲਈ ਭੇਜਿਆ। ਤੂੰ ਆਖਿਆ ਸੀ, "ਮੈਂ ਬਹੁਤ ਤਾਕਤਵਰ ਹਾਂ! ਮੇਰੇ ਕੋਲ ਬਹੁਤ ਸਾਰੇ ਰੱਥ ਨੇ। ਮੈਂ ਲਬਾਨੋਨ ਨੂੰ ਆਪਣੀ ਸ਼ਕਤੀ ਨਾਲ ਹਰਾਇਆ ਸੀ ਮੈਂ ਲਬਾਨੋਨ ਦੇ ਸਭ ਤੋਂ ਉੱਚੇ ਪਰਬਤ ਉੱਤੇ ਚੜ ਗਿਆ ਸਾਂ। ਮੈਂ ਲਬਾਨੋਨ ਦੇ ਸਾਰੇ ਵੱਡੇ ਰੁੱਖ ਛਾਂਗ ਸੁੱਟੇ ਸਨ।। ਮੈਂ ਸਭ ਤੋਂ ਉੱਚੇ ਪਰਬਤ ਉੱਤੇ ਅਤੇ ਸਭ ਤੋਂ ਸਂਘਣੇ ਉਸ ਜੰਗਲ ਅੰਦਰ ਪਹੁੰਚਿਆ ਹਾਂ।25 ਮੈਂ ਖੂਹ ਪੁੱਟੇ ਤੇ ਨਵੀਆਂ ਥਾਵਾਂ ਦਾ ਪਾਣੀ ਪੀਤਾ। ਮੈਂ ਮਿਸਰ ਦੀਆਂ ਨਦੀਆਂ ਸੁਕਾ ਦਿੱਤੀਆਂ ਸਨ ਤੇ ਉਸ ਦੇਸ਼ ਨੂੰ ਲਿਤਾੜ ਦਿੱਤਾ ਸੀ।"26 ਇਹੀ ਸੀ ਜੋ ਤੂੰ ਆਖਿਆ ਸੀ ਪਰ ਕੀ ਤੂੰ ਨਹੀਂ ਸੁਣਿਆ ਜੋ ਮੈਂ ਆਖਿਆ ਸੀ? "ਮੈਂ ਇਹ ਯੋਜਨਾ ਬਹੁਤ ਪਹਿਲਾਂ ਬਣਾਈ ਸੀ, ਪੁਰਾਤਨ ਸਮਿਆਂ ਤੋਂ ਹੀ ਮੇਰੀ ਇਹ ਯੋਜਨਾ ਸੀ। ਤੇ ਹੁਣ ਮੈਂ ਇਸਨੂੰ ਵਾਪਰਨ ਦਾ ਹੁਕਮ ਦਿੱਤਾ ਹੈ। ਮੈਂ ਤੈਨੂੰ ਮਜ਼ਬੂਤ ਸ਼ਹਿਰਾਂ ਨੂੰ ਤਹਿਸ ਨਹਿਸ ਕਰਨ ਦਿੱਤਾ ਅਤੇ ਉਨ੍ਹਾਂ ਨੂੰ ਮਲਬੇ ਦੇ ਢੇਰਾਂ ਵਿੱਚ ਤਬਦੀਲ ਕਰਨ ਦਿੱਤਾ।27 ਸ਼ਹਿਰ ਦੇ ਲੋਕਾਂ ਕੋਲ ਕੋਈ ਸ਼ਕਤੀ ਨਹੀਂ ਸੀ। ਉਹ ਲੋਕ ਡਰੇ ਹੋਏ ਅਤੇ ਘਬਰਾੇ ਹੋਏ ਸਨ। ਉਹ ਕੱਟੇ ਜਾਣ ਵਾਲੇ ਸਨ ਖੇਤਾਂ ਦੇ ਘਾਹ ਵਾਂਗ। ਉਹ ਘਰਾਂ ਦੀਆਂ ਛੱਤਾਂ ਉੱਤੇ ਉਗ੍ਗੇ ਘਾਹ ਵਾਂਗ ਸਨ। ਵਧਣ ਫ਼ੁਲ੍ਲਣ ਤੋਂ ਪਹਿਲਾਂ ਹੀ ਮਰ ਜਾਂਦਾ ਹੈ ਜਿਹੜਾ।28 ਮੈਨੂੰ ਤੇਰੀਆਂ ਸਾਰੀਆਂ ਲੜਾਈਆਂ ਦਾ ਪਤਾ ਹੈ। ਮੈਂ ਜਾਣਦਾ ਤੂੰ ਕਦੋਂ ਅਰਾਮ ਕਰਦਾ ਸੈਂ। ਮੈਂ ਜਾਣਦਾ ਜਦੋਂ ਤੂੰ ਜੰਗ ਕਰਨ ਜਾਂਦਾ ਸੀ। ਮੈਂ ਜਾਣਦਾ ਜਦੋਂ ਤੂੰ ਯੁੱਧ ਤੋਂ ਮਗਰੋਂ, ਘਰ ਪਰਤਦਾ ਸੀ। ਮੈਂ ਇਹ ਵੀ ਜਾਣਦਾ ਤੂੰ ਕਦੋਂ ਮੇਰੇ ਕੋਲੋਂ ਉਪਰਾਮ ਹੁੰਦਾ ਸੈਂ।29 ਹਾਂ, ਤੂੰ ਉਪਰਾਮ ਮੇਰੇ ਕੋਲੋਂ ਸੈਂ। ਮੈਂ ਤੇਰੀਆਂ ਬੇ-ਅਦਬ ਗੁਮਾਨੀ ਗੱਲਾਂ ਸੁਣੀਆਂ ਹਨ। ਇਸ ਲਈ ਮੈਂ ਤੇਰੇ ਨੱਕ ਵਿੱਚ ਨਬ੍ਬ ਪਾਵਾਂਗਾ। ਅਤੇ ਮੈਂ ਤੇਰੇ ਮੂੰਹ ਅੰਦਰ ਲਗਾਮ ਪਾਵਾਂਗਾ। ਤੇ ਫ਼ੇਰ ਮੈਂ ਤੈਨੂੰ ਭੁਆਟਣੀਆਂ ਦੇਵਾਂਗਾ ਤੇ ਤੈਨੂੰ ਓਸ ਰਾਹ ਵਾਪਸ ਭੇਜ ਦੇਵਾਂਗਾ।"'30 ਫ਼ੇਰ ਯਹੋਵਾਹ ਨੇ ਹਿਜ਼ਕੀਯਾਹ ਨੂੰ ਆਖਿਆ, "ਮੈਂ ਤੈਨੂੰ ਸੰਕੇਤ ਦੇਵਾਂਗਾ ਇਹ ਦਰਸਾਉਣ ਲਈ ਕਿ ਇਹ ਸ਼ਬਦ ਸਹੀ ਨੇ। ਤੂੰ ਬੀਜ ਬੀਜਣ ਦੇ ਯੋਗ ਨਹੀਂ ਸੈਂ। ਇਸ ਲਈ ਤੂੰ ਉਹੀ ਅਨਾਜ਼ ਖਾਵੇਂਗਾ ਜਿਹੜਾ ਪਿਛਲੀ ਫ਼ਸਲ ਤੋਂ ਖੁਦਰੌ ਢੰਗ ਨਾਲ ਉਗਿਆ ਸੀ। ਪਰ ਤਿੰਨਾਂ ਸਾਲਾਂ ਅੰਦਰ ਤੂੰ ਉਹ ਅਨਾਜ਼ ਖਾਵੇਗਾ ਜਿਹੜਾ ਤੂੰ ਬੀਜਿਆ ਸੀ। ਤੂੰ ਉਨ੍ਹਾਂ ਫ਼ਸਲਾਂ ਨੂੰ ਵਢ੍ਢੇਁਗਾ ਅਤੇ ਤੇਰੇ ਕੋਲ ਖਾਣ ਲਈ ਕਾਫ਼ੀ ਅਨਾਜ਼ ਹੋਵੇਗਾ। ਤੂੰ ਅੰਗੂਰੀ ਵੇਲਾਂ ਬੀਜੇਁਗਾ ਅਤੇ ਉਨ੍ਹਾਂ ਦਾ ਫ਼ਲ ਖਾਵੇਂਗਾ।31 "ਯਹੂਦਾਹ ਦੇ ਪਰਿਵਾਰ ਦਾ ਅਵਸ਼ੇਸ਼ ਫ਼ਿਰ ਤੋਂ ਵਧਣਾ ਸ਼ੁਰੂ ਕਰੇਗਾ। ਇਹ ਲੋਕ ਉਨ੍ਹਾਂ ਪੌਦਿਆਂ ਵਰਗੇ ਹੋਣਗੇ। ਜਿਹੜੇ ਆਪਣੀਆਂ ਜਢ਼ਾਂ ਧਰਤੀ ਵਿੱਚ ਡੂੰਘੀਆਂ ਲਾ ਦਿੰਦੇ ਹਨ ਅਤੇ ਧਰਤੀ ਦੇ ਉੱਪਰ ਫ਼ਲ ਪੈਦਾ ਕਰਦੇ ਹਨ।32 ਕੁਝ ਲੋਕ ਜੋ ਜਿਉਂਦੇ ਬਚ ਜਾਣਗੇ ਯਰੂਸ਼ਲਮ ਤੋਂ ਬਾਹਰ ਜਾਣਗੇ। ਅਤੇ ਕੁਝ ਬਚੇ ਹੋਏ ਸਿਯੋਕ ਪਰਬਤ ਤੋਂ ਬਾਹਰ ਆਉਣਗੇ।" ਯਹੋਵਾਹ ਸਰਬ-ਸ਼ਕਤੀਮਾਨ ਦਾ ਮਜ਼ਬੂਤ ਪਿਆਰ ਇੰਝ ਕਰੇਗਾ।33 ਇਸ ਲਈ ਯਹੋਵਾਹ ਅੱਸ਼ੂਰ ਦੇ ਰਾਜੇ ਬਾਰੇ ਇਹ ਆਖਦਾ ਹੈ: "ਉਹ ਇਸ ਸ਼ਹਿਰ ਵਿੱਚ ਨਹੀਂ ਆਵੇਗਾ। ਉਹ ਇਸ ਸ਼ਹਿਰ ਉੱਤੇ ਤੀਰ ਨਹੀਂ ਚਲਾਵੇਗਾ। ਉਹ ਇਸ ਸ਼ਹਿਰ ਅੰਦਰ ਢਾਲਾਂ ਨਹੀਂ ਲਿਆਵੇਗਾ। ਉਹ ਇਸ ਸ਼ਹਿਰ ਦੀਆਂ ਦੀਵਾਰਾਂ ਉੱਤੇ ਹਮਲਾ ਕਰਨ ਲਈ, ਮਿੱਟੀ ਦੀ ਢੇਰੀ ਨਹੀਂ ਉਸਾਰੇਗਾ।34 ਉਹ ਵਾਪਸ ਓਸੇ ਰਾਹ ਮੁੜ ਜਾਵੇਗਾ ਜਿਧਰੋ ਉਹ ਆਇਆ ਸੀ। ਉਹ ਇਸ ਸ਼ਹਿਰ ਅੰਦਰ ਨਹੀਂ ਆਵੇਗਾ। ਯਹੋਵਾਹ ਇਹੀ ਆਖਦਾ ਹੈ!35 ਮੈਂ ਇਸ ਸ਼ਹਿਰ ਨੂੰ ਬਚਾਵਾਂਗਾ ਤੇ ਇਸ ਦੀ ਰਾਖੀ ਕਰਾਂਗਾ।" ਇਹ ਗੱਲ ਮੈਂ ਆਪਣੇ ਲਈ ਅਤੇ ਆਪਣੇ ਸੇਵਕ ਦਾਊਦ ਲਈ ਕਰਾਂਗਾ।36 ਉਸ ਰਾਤ ਯਹੋਵਾਹ ਦਾ ਦੂਤ ਬਾਹਰ ਗਿਆ ਅਤੇ ਉਸਨੇ ਅੱਸ਼ੂਰ ਦੇ ਡੇਰੇ ਦੇ

1 ਣ85ਣ000 ਬੰਦੇ ਮਾਰ ਦਿੱਤੇ। ਸਵੇਰੇ ਜਦੋਂ ਲੋਕ ਉੱਠੇ ਤਾਂ ਉਨ੍ਹਾਂ ਨੇ ਆਪਣੇ ਹਰ ਪਾਸੇ ਲਾਸ਼ਾਂ ਡਿਠ੍ਠੀਆਂ।37 ਇਸ ਲਈ ਅੱਸ਼ੂਰ ਦਾ ਰਾਜਾ ਸਨਹੇਰੀਬ, ਨੀਨਵਾਹ ਵਾਪਸ ਚਲਾ ਗਿਆ ਅਤੇ ਉੱਥੇ ਹੀ ਰਿਹਾ।38 ਇੱਕ ਦਿਨ, ਸਨਹੇਰੀਬ ਆਪਣੇ ਦੇਵਤੇ, ਨਿਸਰੋਕ ਦੇ ਮੰਦਰ ਵਿੱਚ ਸੀ ਅਤੇ ਉਸਦੀ ਉਪਾਸਨਾ ਕਰ ਰਿਹਾ ਸੀ ਉਸ ਵੇਲੇ ਉਸਦੇ ਦੋ ਪੁੱਤਰਾਂ, ਅੰਦਰਮਲਕ ਅਤੇ ਸਰਸਰ ਨੇ ਉਸਨੂੰ ਤਲਵਾਰ ਨਾਲ ਕਤਲ ਕਰ ਦਿੱਤਾ। ਫ਼ੇਰ ਉਹ ਪੁੱਤਰ ਅਰਾਰਾਤ ਨੂੰ ਭੱਜ ਗਏ। ਇਸ ਲਈ ਸਨਹੇਰੀਬ ਦਾ ਪੁੱਤਰ ਏਸਰ-ਹੱਦੋਨ ਅੱਸ਼ੂਰ ਦਾ ਨਵਾਂ ਰਾਜਾ ਬਣ ਗਿਆ।

 
adsfree-icon
Ads FreeProfile