the Week of Proper 28 / Ordinary 33
Click here to join the effort!
Read the Bible
ਬਾਇਬਲ
ਯਸਈਆਹ 32
1 ਉਨ੍ਹਾਂ ਗੱਲਾਂ ਨੂੰ ਸੁਣੋ ਜਿਹੜੀਆਂ ਮੈਂ ਆਖਦਾ ਹਾਂ! ਇੱਕ ਰਾਜੇ ਨੂੰ ਇਸ ਤਰ੍ਹਾਂ ਹਕੂਮਤ ਕਰਨੀ ਚਾਹੀਦੀ ਹੈ ਜਿਸ ਨਾਲ ਨੇਕ ਮਿਲੇ। ਆਗੂਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਅਗਵਾਈ ਸਮੇਂ ਨਿਰਪੱਖ ਨਿਰਣੇ ਕਰਨ।2 ਜੇ ਇਉਂ ਹੋਵੇਗਾ ਤਾਂ ਰਾਜਾ ਮੀਂਹ ਹਨੇਰੀ ਤੋਂ ਬਚਣ ਵਾਲੀ ਥਾਂ ਵਾਂਗ ਹੋਵੇਗਾ ਇਹ ਗੱਲ ਖੁਸ਼ਕ ਧਰਤੀ ਉੱਤੇ ਪਾਣੀ ਦੀਆਂ ਨਹਿਰਾਂ ਵਾਂਗ ਹੋਵੇਗੀ। ਇਹ ਗੱਲ ਕਿਸੇ ਗਰਮੀ ਵਾਲੀ ਧਰਤੀ ਉੱਤੇ ਵੱਡੀ ਚੱਟਾਨ ਦੀ ਛਾਂ ਵਾਂਗ ਹੋਵੇਗੀ।3 ਲੋਕੀ ਰਾਜੇ ਕੋਲ ਸਹਾਇਤਾ ਲਈ ਆਉਣਗੇ ਅਤੇ ਲੋਕ ਉਸ ਦੀਆਂ ਆਖੀਆਂ ਗੱਲਾਂ ਨੂੰ ਸੱਚਮੁੱਚ ਧਿਆਨ ਨਾਲ ਸੁਣਨਗੇ।4 ਉਹ ਲੋਕ ਜਿਹੜੇ ਹੁਣ ਉਲਝਣ ਵਿੱਚ ਹਨ ਸਮਝਣ ਦੇ ਯੋਗ ਹੋ ਜਾਣਗੇ। ਉਹ ਲੋਕ ਜਿਹੜੇ ਸਾਫ਼-ਸਾਫ਼ ਗੱਲ ਨਹੀਂ ਕਰ ਸਕਦੇ, ਹੁਣ ਸਾਫ਼-ਸਾਫ਼ ਅਤੇ ਤੇਜ਼ੀ ਨਾਲ ਗੱਲ ਕਰਨ ਦੇ ਯੋਗ ਹੋ ਜਾਣਗੇ।5 ਦੁਸ਼ਟ ਆਦਮੀਆਂ ਨੂੰ ਹੋਰ ਵਧੇਰੇ ਮਹਾਨ ਆਦਮੀ ਨਹੀਂ ਆਖਿਆ ਜਾਵੇਗਾ। ਲਫਂਗਿਆਂ ਨੂੰ ਸਜ੍ਜਣ ਆਦਮੀ ਨਹੀਂ ਆਖਿਆ ਜਾਵੇਗਾ।6 ਮੂਰਖ ਬੰਦਾ ਮੂਰਖਤਾਪੂਰਣ ਗੱਲਾਂ ਕਰਦਾ ਹੈ ਅਤੇ ਆਪਣੇ ਦਿਲ (ਮਨ) ਵਿੱਚ ਮੰਦੇ ਕੰਮਾਂ ਦੀ ਯੋਜਨਾ ਬਣਾਉਂਦਾ ਹੈ। ਮੂਰਖ ਬੰਦਾ ਮੰਦੇ ਕੰਮ ਕਰਨੇ ਲੋਚਦਾ ਹੈ। ਮੂਰਖ ਬੰਦਾ ਯਹੋਵਾਹ ਦੇ ਖਿਲਾਫ਼ ਮੰਦੇ ਬਚਨ ਬੋਲਦਾ ਹੈ। ਮੂਰਖ ਬੰਦਾ ਭੁਖਿਆਂ ਨੂੰ ਰੋਟੀ ਨਹੀਂ ਖਾਣ ਦਿੰਦਾ। ਮੂਰਖ ਬੰਦਾ ਪਿਆਸਿਆਂ ਨੂੰ ਪਾਣੀ ਨਹੀਂ ਪੀਣ ਦਿੰਦਾ।7 ਉਹ ਮੂਰਖ ਬੰਦਾ ਬਦੀ ਨੂੰ ਸੰਦ ਵਾਂਗ ਇਸਤੇਮਾਲ ਕਰਦਾ ਹੈ। ਉਹ ਲੋਕਾਂ ਤੋਂ ਹਰ ਚੀਜ਼ ਖੋਹਣ ਦੀਆਂ ਵਿਉਂਤਾਂ ਬਣਾਉਂਦਾ ਹੈ। ਉਹ ਮੂਰਖ ਬੰਦਾ ਗਰੀਬਾਂ ਬਾਰੇ ਝੂਠ ਬੋਲਦਾ ਹੈ। ਅਤੇ ਉਸਦੇ ਝੂਠ ਕਾਰਣ ਗਰੀਬਾਂ ਨੂੰ ਨਿਰਪੱਖ ਇਨਸਾਫ਼ ਨਹੀਂ ਮਿਲਦਾ।8 ਪਰ ਇੱਕ ਨੇਕ ਆਗੂ ਚੰਗੀਆਂ ਗੱਲਾਂ ਦੀਆਂ ਵਿਉਂਤਾਂ ਬਣਾਉਂਦਾ ਹੈ। ਅਤੇ ਉਹ ਚੰਗੀਆਂ ਗੱਲਾਂ ਉਸ ਨੂੰ ਚੰਗਾ ਨੇਤਾ ਬਣਾਉਂਦੀਆਂ ਹਨ।
9 ਔਰਤੋਂ, ਤੁਹਾਡੇ ਵਿੱਚੋਂ ਕੁਝ ਹੁਣ ਸ਼ਾਂਤ ਹੋ। ਤੁਸੀਂ ਆਪਣੇ -ਆਪ ਨੂੰ ਸੁਰਖਿਅਤ ਮਹਿਸੂਸ ਕਰਦੀਆਂ ਹੋ। ਪਰ ਤੁਹਾਨੂੰ ਖਲੋਕੇ ਮੇਰੇ ਸ਼ਬਦਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ।10 ਤੁਸੀ, ਔਰਤੋਂ, ਹੁਣ ਆਪਣੇ-ਆਪ ਨੂੰ ਸੁਰਖਿਅਤ ਮਹਿਸੂਸ ਕਰਦੀਆਂ ਹੋ ਪਰ ਇੱਕ ਸਾਲ ਬਾਦ ਤੁਸੀਂ ਮੁਸ਼ਕਿਲ ਵਿੱਚ ਹੋਵੋਁਗੀਆਂ। ਕਿਉਂ ਕਿ ਅਗਲੇ ਸਾਲ ਤੁਸੀਂ ਅੰਗੂਰ ਇਕੱਠੇ ਨਹੀਂ ਕਰੋਗੀਆਂ-ਇਕੱਠੇ ਕਰਨ ਲਈ ਅੰਗੂਰ ਹੋਣਗੇ ਹੀ ਨਹੀਂ।11 ਔਰਤੋਂ, ਤੁਸੀਂ ਹੁਣ ਸ਼ਾਂਤ ਹੋ, ਪਰ ਤੁਹਾਨੂੰ ਭੈਭੀਤ ਹੋ ਜਾਣਾ ਚਾਹੀਦਾ ਹੈ! ਔਰਤੋਂ, ਤੁਸੀਂ ਹੁਣ ਸੁਰਖਿਅਤ ਮਹਿਸੂਸ ਕਰਦੀਆਂ ਹੋ ਪਰ ਤੁਹਾਨੂੰ ਫ਼ਿਕਰ ਕਰਨਾ ਚਾਹੀਦਾ ਹੈ! ਆਪਣੇ ਸੁੰਦਰ ਕੱਪੜੇ ਲਾਹ ਕੇ ਉਦਾਸੀ ਦੇ ਵਸਤਰ ਪਾ ਲਵੋ। ਆਪਣੀ ਕਮਰ ਦੁਆਲੇ ਉਨ੍ਹਾਂ ਕੱਪੜਿਆਂ ਨੂੰ ਲਪੇਟ ਲਵੋ।12 ਉਨ੍ਹਾਂ ਉਦਾਸੀ ਭਰੇ ਕੱਪੜਿਆਂ ਨੂੰ ਆਪਣੀਆਂ ਗ਼ਮ ਨਾਲ ਭਰੀਆਂ ਛਾਤੀਆਂ ਉੱਪਰ ਪਹਿਨ ਲਵੋ।ਰੋਵੋ, ਕਿਉਂ ਕਿ ਤੁਹਾਡੇ ਖੇਤ ਖਾਲੀ ਹਨ। ਤੁਹਾਡੇ ਅੰਗੂਰੀ ਬਾਗ਼ ਕਦੇ ਅੰਗੂਰ ਪੈਦਾ ਕਰਦੇ ਸਨ - ਪਰ ਹੁਣ ਉਹ ਸੱਖਣੇ ਹਨ।13 ਮੇਰੇ ਲੋਕਾਂ ਦੀ ਧਰਤੀ ਲਈ ਰੋਵੋ। ਰੋਵੋ, ਕਿਉਂ ਕਿ ਹੁਣ ਓਥੇ ਸਿਰਫ਼ ਕੰਡਿਆਲੀਆਂ ਝਾੜੀਆਂ ਹੀ ਉਗ੍ਗਣਗੀਆਂ। ਉਸ ਸ਼ਹਿਰ ਲਈ ਅਤੇ ਉਨ੍ਹਾਂ ਸਾਰੇ ਘਰਾਂ ਲਈ ਰੋਵੋ ਜਿਹੜੇ ਕਦੇ ਖੁਸ਼ੀ ਨਾਲ ਭਰੇ ਹੁੰਦੇ ਸਨ।14 ਲੋਕ ਰਾਜਧਾਨੀ ਨੂੰ ਛੱਡ ਜਾਣਗੇ। ਮਹਿਲ ਅਤੇ ਮੁਨਾਰੇ ਖਾਲੀ ਛੱਡ ਦਿੱਤੇ ਜਾਣਗੇ। ਲੋਕ ਉਨ੍ਹਾਂ ਘਰਾਂ ਵਿੱਚ ਨਹੀਂ ਰਹਿਣਗੇ-ਉਹ ਗੁਫ਼ਾਵਾਂ ਵਿੱਚ ਰਹਿਣਗੇ। ਆਵਾਰਾ ਗਧੇ ਅਤੇ ਭੇਡਾਂ ਸ਼ਹਿਰ ਵਿੱਚ ਰਹਿਣਗੇ - ਜਾਨਵਰ ਓਥੇ ਘਾਹ ਖਾਣ ਲਈ ਜਾਣਗੇ।15 ਇਹ ਗੱਲਾਂ ਪਰਮੇਸ਼ੁਰ ਦੇ ਸਾਡੇ ਉੱਪਰ ਆਪਣਾ ਆਤਮਾ ਭੇਜਣ ਦੇ ਸਮੇਂ ਤੀਕ ਜਾਰੀ ਰਹਿਣਗੀਆਂ। ਹੁਣ ਧਰਤੀ ਉੱਤੇ ਕੋਈ ਨੇਕੀ ਨਹੀਂ - ਇਹ ਮਾਰੂਬਲ ਵਾਂਗ ਹੈ। ਪਰ ਭਵਿੱਖ ਵਿੱਚ ਮਾਰੂਬਲ ਉਪਜਾਊ ਖੇਤਾਂ ਵਾਂਗ ਹੋਵੇਗਾ - ਬੇਲਾਗ ਨਿਰਣੇ ਓਥੇ ਰਹਿਣਗੇ ਅਤੇ ਉਪਜਾਊ ਖੇਤ ਹਰੇ ਭਰੇ ਜੰਗਲ ਵਾਂਗ ਹੋਣਗੇ ਉੱਥੇ ਨੇਕੀ ਨਿਵਾਸ ਕਰੇਗੀ।16 17 ਚਂਗਿਆਈ ਸਦਾ ਲਈ ਸ਼ਾਂਤੀ ਅਤੇ ਸੁਰਖਿਆ ਲਿਆਵ੍ਵੇਗੀ।18 ਮੇਰੇ ਬੰਦੇ ਅਮਨ ਦੇ ਖੂਬਸੂਰਤ ਮੈਦਾਨ ਵਿੱਚ ਰਹਿਣਗੇ। ਮੇਰੇ ਬੰਦੇ ਸੁਰਖਿਆ ਦੇ ਤੰਬੂਆਂ ਵਿੱਚ ਰਹਿਣਗੇ। ਉਹ ਸ਼ਾਂਤ ਅਤੇ ਅਮਨ ਭਰਪੂਰ ਥਾਵਾਂ ਉੱਤੇ ਰਹਿਣਗੇ।19 ਪਰ ਇਸਤੋਂ ਪਹਿਲਾਂ ਕਿ ਇਹ ਗੱਲਾਂ ਵਾਪਰਨ ਜੰਗਲ ਅਵੱਸ਼ ਢਠ੍ਠੇਗਾ। ਸ਼ਹਿਰ ਅਵੱਸ਼ ਹਾਰੇਗਾ।20 ਤੁਹਾਡੇ ਵਿੱਚੋਂ ਕੁਝ ਲੋਕ ਪਾਣੀ ਦੀ ਹਰ ਨਹਿਰ ਨੇੜੇ ਬੀਜ ਬੀਜਦੇ ਹੋ। ਤੁਸੀਂ ਆਪਣੇ ਪਸ਼ੂਆਂ ਅਤੇ ਗਧਿਆਂ ਨੂੰ ਆਜ਼ਾਦੀ ਨਾਲ ਘੁੰਮਣ ਅਤੇ ਚਰਨ ਦਿੰਦੇ ਹੋ। ਤੁਸੀਂ ਲੋਕ ਪ੍ਰਸੰਨ ਹੋਵੋਗੇ।
20