Lectionary Calendar
Sunday, July 20th, 2025
the Week of Proper 11 / Ordinary 16
Attention!
For 10¢ a day you can enjoy StudyLight.org ads
free while helping to build churches and support pastors in Uganda.
Click here to learn more!

Read the Bible

ਬਾਇਬਲ

ਯਸਈਆਹ 18

1 ਇਬੋਪੀਆ ਦੀਆਂ ਨਦੀਆਂ ਕੰਢੇ ਦੇ ਦੇਸ ਵੱਲ ਦੇਖੋ। ਧਰਤੀ ਕੀੜਿਆਂ ਨਾਲ ਭਰੀ ਹੋਈ ਹੈ, ਤੁਸੀਂ ਸੁਣ ਸਕਦੇ ਹੋ ਉਨ੍ਹਾਂ ਦੇ ਫ਼ਰਫ਼ਰਾਂਦੇ ਖੰਭਾਂ ਨੂੰ।2 ਉਹ ਧਰਤੀ ਲੋਕਾਂ ਨੂੰ ਕਾਨਿਆਂ ਦੀਆਂ ਕਿਸ਼ਤੀਆਂ ਵਿੱਚ ਸਮੁੰਦਰ ਪਾਰ ਭੇਜਦੀ ਹੈ।ਤੇਜ਼ ਸੰਦੇਸ਼ਵਾਹਕੋ, ਉਨ੍ਹਾਂ ਲੋਕਾਂ ਵੱਲ ਜਾਓ ਜਿਹੜੇ ਲੰਮੇ ਅਤੇ ਤਾਕਤਵਰ ਹਨ! ਸਭ ਥਾਵਾਂ ਦੇ ਲੋਕ ਇਨ੍ਹਾਂ ਲੰਮੇ ਅਤੇ ਤਾਕਤਵਰ ਲੋਕਾਂ ਤੋਂ ਡਰਦੇ ਹਨ। ਉਹ ਬਹੁਤ ਤਾਕਤਵਰ ਕੌਮ ਹਨ। ਉਨ੍ਹਾਂ ਦੀ ਕੌਮ ਹੋਰਨਾਂ ਕੌਮਾਂ ਨੂੰ ਹਰਾ ਦਿੰਦੀ ਹੈ। ਉਹ ਉਸ ਦੇਸ਼ ਵਿੱਚ ਹਨ ਜਿੱਥੇ ਨਦੀਆਂ ਦਾ ਜਾਲ ਵਿਛਿਆ ਹੋਇਆ ਹੈ।3 ਉਨ੍ਹਾਂ ਲੋਕਾਂ ਨੂੰ ਚੇਤਾਨਵੀ ਦਿਓ ਕਿ ਉਨ੍ਹਾਂ ਨਾਲ ਕੁਝ ਮੰਦਾ ਵਾਪਰੇਗਾ। ਦੁਨੀਆਂ ਦੇ ਸਾਰੇ ਲੋਕ ਉਸ ਕੌਮ ਨਾਲ ਵਾਪਰਨ ਵਾਲੀ ਇਸ ਗੱਲ ਨੂੰ ਦੇਖਣਗੇ। ਇਸਨੂੰ ਲੋਕ ਪਹਾੜ ਉੱਤੇ ਲਹਿਰਾਏ ਝੰਡੇ ਵਾਂਗ ਸਾਫ਼-ਸਾਫ਼ ਦੇਖ ਲੈਣਗੇ। ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕ ਉਨ੍ਹਾਂ ਲੰਮੇ ਲੋਕਾਂ ਨਾਲ ਵਾਪਰਨ ਵਾਲੀ ਹਰ ਗੱਲ ਨੂੰ ਸੁਣਨਗੇ। ਉਹ ਇਸਨੂੰ ਜੰਗ ਸ਼ੁਰੂ ਹੋਣ ਵੇਲੇ ਬਿਗਲ ਦੇ ਸ਼ੋਰ ਵਾਂਗ ਸਾਫ਼ ਸੁਣਨਗੇ।4 ਯਹੋਵਾਹ ਨੇ ਆਖਿਆ, "ਮੈਂ ਆਪਣੇ ਲਈ ਤਿਆਰ ਕੀਤੀ ਗਈ ਥਾਂ ਉੱਤੇ ਹੋਵਾਂਗਾ। ਮੈਂ ਇਨ੍ਹਾਂ ਗੱਲਾਂ ਨੂੰ ਵਾਪਰਦਿਆਂ ਦੇਖਾਂਗਾ।5 ਗਰਮੀਆਂ ਦੇ ਇੱਕ ਸੁਹਣੇ ਦਿਨ, ਦੁਪਿਹਰ ਵੇਲੇ, ਲੋਕ ਆਰਾਮ ਕਰ ਰਹੇ ਹੋਣਗੇ। ਇਹ ਵੇਲਾ ਗਰਮੀਆਂ ਦੀਆਂ ਵਾਢੀਆਂ ਦਾ ਹੋਵੇਗਾ ਜਦੋਂ ਬਾਰਸ਼ ਨਹੀਂ ਪੈਂਦੀ, ਪਰ ਸਿਰਫ਼ ਸਵੇਰ ਦੀ ਤ੍ਰੇਲ ਹੀ ਹੁੰਦੀ। ਫ਼ੇਰ ਇੱਕ ਭਿਆਨਕ ਗੱਲ ਵਾਪਰੇਗੀ। ਇਹ ਫ਼ੁੱਲਾਂ ਦੇ ਖਿੜੇ ਹੋਣ ਤੋਂ ਬਾਅਦ ਦਾ ਸਮਾਂ ਹੋਵੇਗਾ ਨਵੇਂ ਅੰਗੂਰ ਨਿਕਲ ਰਹੇ ਹੋਣਗੇ ਅਤੇ ਵਧ ਫ਼ੁਲ ਰਹੇ ਹੋਣਗੇ। ਪਰ ਵਾਢੀ ਤੋਂ ਪਹਿਲਾਂ ਹੀ, ਦੁਸ਼ਮਣ ਆਵੇਗਾ ਤੇ ਪੌਦਿਆਂ ਨੂੰ ਕੱਟ ਸੁੱਟੇਗਾ। ਦੁਸ਼ਮਣ ਵੇਲਾਂ ਨੂੰ ਤੋੜ ਕੇ ਸੁੱਟ ਦੇਵੇਗਾ।6 ਵੇਲਾਂ ਪਹਾੜੀ ਪੰਛੀਆਂ ਅਤੇ ਜੰਗਲੀ ਜਾਨਵਰਾਂ ਦੇ ਖਾਣ ਲਈ ਹੀ ਰਹਿ ਜਾਣਗੀਆਂ। ਗਰਮੀਆਂ ਦੇ ਦਿਨਾਂ ਵਿੱਚ ਪੰਛੀ ਵੇਲਾਂ ਉੱਤੇ ਗੁਜ਼ਾਰਾ ਕਰਨਗੇ। ਅਤੇ ਉਸ ਸਰਦੀ ਨੂੰ ਜੰਗਲੀ ਜਾਨਵਰ ਵੇਲਾਂ ਨੂੰ ਖਾਣਗੇ।"7 ਉਸ ਸਮੇਂ, ਸਰਬ ਸ਼ਕਤੀਮਾਨ ਯਹੋਵਾਹ ਲਈ ਇੱਕ ਖਾਸ ਭੇਟ ਲਿਆਂਦੀ ਜਾਵੇਗੀ। ਉਹ ਭੇਟ ਉਨ੍ਹਾਂ ਲੋਕਾਂ ਵੱਲੋਂ ਆਵੇਗੀ ਜਿਹੜੇ ਲੰਮੇ ਤਕੜੇ ਹਨ। ਸਾਰੇ ਪਾਸਿਆਂ ਦੇ ਲੋਕ ਇਨ੍ਹਾਂ ਲੰਮੇ ਤਕੜੇ ਲੋਕਾਂ ਤੋਂ ਡਰਦੇ ਹਨ। ਉਹ ਬਹੁਤ ਤਾਕਤਵਰ ਕੌਮ ਹਨ। ਉਨ੍ਹਾਂ ਦੀ ਕੌਮ ਹੋਰਾਂ ਕੌਮਾਂ ਨੂੰ ਹਰਾ ਦਿੰਦੀ ਹੈ। ਉਹ ਦਰਿਆਵਾਂ ਵੰਡੇ ਦੇਸ ਵਿੱਚ ਹਨ। ਇਹ ਭੇਟ ਯਹੋਵਾਹ ਦੇ ਸੀਯੋਨ ਪਰਬਤ ਸਬਾਨ ਤੇ ਲਿਆਂਦੀ ਜਾਵੇਗੀ।

 
adsfree-icon
Ads FreeProfile