Christmas Eve
Click here to join the effort!
Read the Bible
ਬਾਇਬਲ
ਯਸਈਆਹ 12
1 ਉਸ ਸਮੇਂ ਤੁਸੀਂ ਆਖੋਗੇ: "ਯਹੋਵਾਹ ਮੈਂ ਤੇਰਾ ਧੰਨਵਾਦ ਅਤੇ ਉਸਤਤ ਕਰਦਾ ਹਾਂ। ਭਾਵੇਂ ਤੂੰ ਮੇਰੇ ਨਾਲ ਨਾਰਾਜ਼ ਰਿਹਾ ਹੈਂ ਹੁਣ ਤੇਰਾ ਗੁੱਸਾ ਜਾ ਚੁਕਿਆ ਹੈ ਅਤੇ ਤੂੰ ਮੈਨੂੰ ਅਰਾਮ ਦੇ ਅਤੇ ਮੈਨੂੰ ਆਪਣਾ ਪਿਆਰ ਦਰਸਾ।"2 ਮੈਨੂੰ ਉਸ ਉੱਤੇ ਭਰੋਸਾ ਹੈ। ਮੈਂ ਭੈਭੀਤ ਨਹੀਂ ਹਾਂ। ਉਹ ਮੈਨੂੰ ਬਚਾਉਂਦਾ ਹੈ। ਯਹੋਵਾਹ ਯਾਹ ਮੇਰੀ ਸ਼ਕਤੀ ਹੈ। ਉਹ ਮੈਨੂੰ ਬਚਾਉਂਦਾ ਹੈ। ਅਤੇ ਮੈਂ ਉਸ ਬਾਰੇ ਉਸਤਤ ਦੇ ਗੀਤ ਗਾਉਂਦਾ ਹਾਂ।3 ਮੁਕਤੀ ਦੇ ਚਸ਼ਮੇ ਤੋਂ ਆਪਣਾ ਪਾਣੀ ਭਰ ਲਵੋ। ਫ਼ੇਰ ਤੁਸੀਂ ਖੁਸ਼ ਹੋਵੋਂਗੇ।
4 ਫ਼ੇਰ ਤੁਸੀਂ ਆਖੋਗੇ, "ਯਹੋਵਾਹ ਦੀ ਉਸਤਤ ਹੋਵੇ! ਉਸਦੇ ਨਾਮ ਦੀ ਉਪਾਸਨਾ ਕਰੋ! ਉਸਦੇ ਕਾਰਨਾਮਿਆਂ ਬਾਰੇ ਸਮੂਹ ਲੋਕਾਂ ਨੂੰ ਦੱਸੋ!"5 ਯਹੋਵਾਹ ਦੀ ਉਸਤਤ ਦੇ ਗੀਤ ਗਾਵੋ! ਕਿਉਂ ਕਿ ਉਸਨੇ ਮਹਾਨ ਕੰਮ ਕੀਤੇ ਹਨ! ਪਰਮੇਸ਼ੁਰ ਬਾਰੇ ਇਹ ਖਬਰ ਸਾਰੀ ਦੁਨੀਆਂ ਅੰਦਰ ਫ਼ੈਲਾ ਦੇਵੋ। ਸਾਰੇ ਲੋਕ ਇਹ ਗੱਲਾਂ ਜਾਣ ਲੈਣ।6 ਸੀਯੋਨ ਦੇ ਲੋਕੋ, ਇਨ੍ਹਾਂ ਗੱਲਾਂ ਬਾਰੇ ਨਾਹਰੇ ਮਾਰੋ! ਇਸਰਾਏਲ ਦਾ ਪਵਿੱਤਰ ਪੁਰਖ ਸ਼ਕਤੀਸ਼ਾਲੀ ਢੰਗ ਨਾਲ ਤੁਹਾਡੇ ਨਾਲ ਹੈ। ਏਸ ਲਈ ਪ੍ਰਸੰਨ ਹੋਵੋ!