the Fourth Week of Advent
Click here to join the effort!
Read the Bible
ਬਾਇਬਲ
ਹੋ ਸੀਅ 5
1 "ਹੇ ਜਾਜਕੋ, ਇਸਰਾਏਲ ਦੇ ਲੋਕੋ ਅਤੇ ਪਾਤਸ਼ਾਹ ਦੇ ਘਰਾਣੇ ਦੇ ਲੋਕੋੋ! ਮੇਰੀ ਗੱਲ ਧਿਆਨ ਨਾਲ ਸੁਣੋ! ਤੁਸੀਂ ਦੋਸ਼ੀ ਠਹਿਰਾਏ ਗਏ ਹੋ।"ਤੁਸੀਂ ਮਿਸਪਾਹ ਵਿਖੇ ਇੱਕ ਫ਼ਂਦੇ ਵਾਂਗ ਸੀ ਅਤੇ ਤਾਬੋਰ ਵਿਖੇ ਧਰਤੀ ਤੇ ਵਿਛੇ ਹੋਏ ਜਾਲ ਵਾਂਗ ਸੀ।2 ਤੁਸੀਂ ਕਈ ਘੋਰ ਗੁਨਾਹ ਕੀਤੇ ਹਨ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਸਜ਼ਾ ਦੇਵਾਂਗਾ।3 ਮੈਂ ਅਫ਼ਰਾਈਮ ਨੂੰ ਅਤੇ ਜੋ ਗੱਲਾਂ ਇਸਰਾਏਲ ਨੇ ਕੀਤੀਆਂ ਜਾਣਦਾ ਹਾਂ, - ਓ ਅਫ਼ਰਾਈਮ, ਤੇਰੇ ਵੇਸ਼ਵਾਈ ਰਵਈੇ ਕ੍ਕਾਰਣ, ਇਸਰਾਏਲ ਪਾਪ ਨਾਲ ਦੂਸ਼ਤ ਹੋ ਗਿਆ ਹੈ।4 ਇਸਰਾਏਲੀਆਂ ਨੇ ਬਹੁਤ ਕੁਕਰਮ ਕੀਤੇ ਹਨ। ਜਿਹੜੇ ਹੁਣ ਉਨ੍ਹਾਂ ਨੂੰ ਪਰਮੇਸ਼ੁਰ ਵੱਲ ਪਰਤਨ ਤੋਂ ਰੋਕਦੇ ਹਨ। ਉਹ ਹੋਰਨਾਂ ਦੇਵਤਿਆਂ ਨੂੰ ਮੰਨਣ ਦੇ ਰਾਹਾਂ ਬਾਰੇ ਵੀ ਸੋਚਦੇ ਰਹਿੰਦੇ ਹਨ, ਅਤੇ ਉਹ ਯਹੋਵਾਹ ਨੂੰ ਨਹੀਂ ਜਾਣਦੇ।5 ਇਸਰਾਏਲ ਦਾ ਹਂਕਾਰ ਉਸ ਦੇ ਖਿਲਾਫ਼ ਇੱਕ ਗਵਾਹ ਹੈ। ਇਸਰਾਏਲ ਅਤੇ ਅਫ਼ਰਾਈਮ ਆਪਣੇ ਪਾਪਾਂ ਵਿੱਚ ਔਕੜਨਗੇ ਅਤੇ ਯਹੂਦਾਹ ਵੀ ਉਨ੍ਹਾਂ ਦੇ ਨਾਲ ਔਕੜ ਜਾਵੇਗਾ।6 "ਲੋਕਾਂ ਦੇ ਆਗੂ ਆਪਣੇ ਇੱਜੜਾਂ ਅਤੇ ਵੱਗਾਂ ਦੇ ਨਾਲ ਯਹੋਵਾਹ ਨੂੰ ਲੱਭਣ ਲਈ ਨਿਕਲਣਗੇ, ਪਰ ਉਹ ਉਸਨੂੰ ਲੱਭ ਨਹੀਂ ਸਕਣਗੇ ਕਿਉਂ ਕਿ ਉਹ ਉਨ੍ਹਾਂ ਤੋਂ ਦੂਰ ਹੋ ਗਿਆ ਹੈ।7 ਉਹ ਯਹੋਵਾਹ ਨਾਲ ਵਫ਼ਾਦਾਰ ਨਹੀਂ ਰਹੇ। ਉਨ੍ਹਾਂ ਦੇ ਬੱਚੇ ਕਿਸੇ ਅਜਨਬੀ ਤੋਂ ਹਨ ਅਤੇ ਹੁਣ ਉਹ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਧਰਤੀ ਨੂੰ ਮੁੜ ਤੋਂ ਨਾਸ ਕਰ ਦੇਵੇਗਾ।"
8 "ਗਿਬਆਹ ਵਿੱਚ ਸਿੰਗ ਵਜਾਓ! ਰਾਮਾਹ ਵਿੱਚ ਤੂਰ੍ਹੀ ਵਜਾਓ! ਬੈਤ-ਆਵਾਨ ਵਿਖੇ ਚਿਤਾਵਨੀ ਦਿਓ। ਹੇ ਬਿਨਯਾਮੀਨ, ਦੁਸ਼ਮਣ ਤੇਰੇ ਪਿੱਛੇ ਹੈ!9 ਦੰਡ ਦੇ ਦਿਨ, ਅਫ਼ਰਾਈਮ ਖਾਲੀ ਅਤੇ ਵੀਰਾਨ ਹੋ ਜਾਵੇਗਾ। ਮੈਂ (ਪਰਮੇਸ਼ੁਰ) ਇਸਰਾਏਲ ਦੇ ਪਰਿਵਾਰਾਂ ਨੂੰ ਚੇਤਾਵਨੀ ਦਿੰਦਾ ਹਾਂ ਕਿ ਉਹ ਗੱਲਾਂ ਸੱਚਮੁੱਚ ਵਾਪਰਨਗੀਆਂ।10 ਯਹੂਦਾਹ ਦੇ ਆਗੂ ਚੋਰਾਂ ਵਾਂਗ ਦੂਜਿਆਂ ਦਾ ਮਾਲ ਚੁਰਾਉਂਦੇ ਹਨ ਇਸ ਲਈ ਮੈਂ ਆਪਣਾ ਕਰੋਧ ਨਹਿਰ ਦੇ ਪਾਣੀਆਂ ਵਾਂਗ ਵਰ੍ਹਾਵਾਂਗਾ।11 ਅਫ਼ਰਾਈਮ ਨੂੰ ਦੰਡ ਦਿੱਤਾ ਜਾਵੇਗਾ ਉਹ ਅੰਗੂਰਾਂ ਵਾਂਗ ਮਿਧਿਆ ਅਤੇ ਕੁਚਲਿਆ ਜਾਵੇਗਾ, ਕਿਉਂ ਕਿ ਉਸ ਨੇ (ਬਆਲ ਦੇ ਪੁਜਾਰੀਆਂ ਦੀਆਂ) ਬਿਧੀਆਂ ਤੇ ਚੱਲਣ ਦੀ ਠਾਨ ਲਈ ਹੈ।12 ਮੈਂ ਅਫ਼ਰਾਈਮ ਨੂੰ ਨਾਸ ਕਰ ਦੇਵਾਂਗਾ ਜਿਵੇਂ ਕੀੜਾ ਕੱਪੜੇ ਨੂੰ ਖਾ ਜਾਂਦਾ ਹੈ ਮੈਂ ਯਹੂਦਾਹ ਨੂੰ ਨਸ਼ਟ ਕਰ ਦੇਵਾਂਗਾ ਉਵੇਂ ਜਿਵੇਂ ਘੁਣ ਲੱਕੜ ਨੂੰ ਖਾ ਜਾਂਦਾ ਹੈ।13 ਜਦ ਅਫ਼ਰਾਈਮ ਨੇ ਆਪਣਾ ਰੋਗ ਵੇਖਿਆ ਅਤੇ ਯਹੂਦਾਹ ਨੇ, ਆਪਣਾ ਜ਼ਖਮ, ਉਹ ਮਦਦ ਲਈ ਅੱਸ਼ੂਰ ਨੂੰ ਭੱਜੇ। ਉਨ੍ਹਾਂ ਨੇ ਆਪਣੀਆਂ ਮੁਸੀਬਤਾਂ ਮਹਾਨ ਪਾਤਸ਼ਾਹ ਨੂੰ ਦਸੀਆਂ ਪਰ ਉਹ ਰਾਜਾ ਤੁਹਾਨੂੰ ਰਾਜੀ ਨਹੀਂ ਕਰ ਸਕਦਾ, ਉਹ ਤੁਹਾਡੇ ਜ਼ਖਮਾਂ ਨੂੰ ਨਹੀਂ ਭਰ ਸਕੇਗਾ।14 ਕਿਉਂ ਕਿ ਮੈਂ ਅਫ਼ਰਾਈਮ ਲਈ ਇੱਕ ਸ਼ੇਰ ਵਾਂਗ ਹੋਵਾਂਗਾ। ਮੈਂ ਯਹੂਦਾਹ ਦੀ ਕੌਮ ਲਈ ਇੱਕ ਜਵਾਨ ਸ਼ੇਰ ਵਾਂਗ ਹੋਵਾਂਗਾ। ਹਾਂ, ਮੈਂ (ਯਹੋਵਾਹ) ਉਨ੍ਹਾਂ ਨੂੰ ਪਾੜ ਸੁੱਟਾਂਗਾ। ਮੈਂ ਉਨ੍ਹਾਂ ਨੂੰ ਚੁੱਕ ਲੈ ਜਾਵਾਂਗਾ ਤੇ ਉਨ੍ਹਾਂ ਨੂੰ ਕੋਈ ਨਹੀਂ ਬਚਾ ਸਕੇਗਾ।15 ਮੈਂ ਮੁੜ ਆਪਣੇ ਸਬਾਨ ਨੂੰ ਚਲਾ ਜਾਵਾਂਗਾ। ਜਦ ਤੀਕ ਲੋਕ ਆਪਣੇ ਦੋਸ਼ ਮੰਨ ਕੇ ਮੈਨੂੰ ਨਾ ਭਾਲਣ। ਹਾਂ, ਉਹ ਆਪਣੀ ਮੁਸੀਬਤ ਵਿੱਚ ਮੈਨੂੰ ਲੱਭਣ ਦਾ ਬੜਾ ਕਠਿਨ ਯਤਨ ਕਰਨਗੇ।"