the First Sunday of Lent
free while helping to build churches and support pastors in Uganda.
Click here to learn more!
Read the Bible
ਬਾਇਬਲ
ਅਜ਼ਰਾ 6
1 ਤਾਂ ਫਿਰ ਦਾਰਾ ਪਾਤਸ਼ਾਹ ਨੇ ਆਪਣੇ ਤੋਂ ਪਹਿਲੇ ਰਾਜਿਆਂ ਦੀਆਂ ਲਿਖਤਾਂ ਦੀ ਪੜਤਾਲ ਦਾ ਹੁਕਮ ਦਿੱਤਾ। ਉਹ ਲਿਖਤਾਂ ਬਾਬਲ ਵਿੱਚ ਖਜਾਨੇ ਕੋਲ ਹੀ ਰੱਖੀਆਂ ਜਾਂਦੀਆਂ ਸਨ।2 ਮਾਦਈ ਦੇ ਸੂਬੇ ਵਿੱਚ ਅਹਮਬਾ ਦੇ ਕਿਲੇ ਵਿੱਚੋਂ ਇੱਕ ਪੱਤ੍ਰੀ ਪ੍ਰਾਪਤ ਹੋਈ। ਅਤੇ ਉਸ ਪੱਤ੍ਰੀ ਤੇ ਇਹ ਲਿਖਿਆ ਹੋਇਆ ਸੀ: ਨੋਟ:3 ਕੋਰਸ਼ ਪਾਤਸ਼ਾਹ ਦੇ ਪਹਿਲੇ ਵਰ੍ਹੇ ਕੋਰਸ਼ ਨੇ ਪਰਮੇਸ਼ੁਰ ਦੇ ਮੰਦਰ ਬਾਰੇ ਜੋ ਯਰੂਸ਼ਲਮ ਵਿੱਚ ਹੈ ਆਗਿਆ ਦਿੱਤੀ ਕਿ:ਮੰਦਰ ਦੀ ਫਿਰ ਤੋਂ ਉਸਾਰੀ ਕੀਤੀ ਜਾਵੇ ਅਤੇ ਇਹ ਉਹ ਜਗ੍ਹਾਂ ਹੋਣੀ ਚਾਹੀਦੀ ਹੈ ਜਿੱਥੇ ਬਲੀਆਂ ਚੜਾਈਅਮਾਂ ਜਾਂਦੀਆਂ ਹਨ। ਇਸਦੀਆਂ ਨੀਹਾਂ ਮਜਬੂਤ ਕੀਤੀਆਂ ਜਾਣ। ਇਹ ਮੰਦਰ4 ਇਸਦੀ ਚੋਗਿਰਦੀ ਦੀਵਾਰ ਦੀਆਂ ਵੱਡੇ ਪੱਥਰ ਵਾਲੀਆਂ ਤਿੰਨ ਕਤਾਰਾਂ ਹੋਣੀਆਂ ਚਾਹੀਦੀਆਂ ਹਨ ਅਤੇ ਇਕ ਕਤਾਰ ਵੱਡੀ ਗੇਲੀ ਦੀ ਅਤੇ ਮੰਦਰ ਦੇ ਨਿਰਮਾਣ ਦਾ ਖਰਚਾ ਪਾਤਸ਼ਾਹ ਦੇ ਖਜ਼ਾਨੇ ਵਿੱਚੋਂ ਭੇਂਟ ਕੀਤਾ ਜਾਵੇ।5 ਪਰਮੇਸ਼ੁਰ ਦੇ ਮੰਦਰ ਦੇ ਸੋਨੇ ਅਤੇ ਚਾਂਦੀ ਦੇ ਭਾਂਡੇ ਵੀ ਜਿਨ੍ਹਾਂ ਨੂੰ ਨਬੂਕਦਨੱਸਰ ਉਸ ਮੰਦਰ ਤੋਂ ਜੋ ਯਰੂਸ਼ਲਮ ਵਿੱਚ ਹੈ, ਕੱਢ ਕੇ ਬਾਬਲ ਨੂੰ ਲੈ ਆਇਆ ਸੀ, ਮੋੜ ਦਿੱਤੇ ਜਾਣ ਅਤੇ ਯਰੂਸ਼ਲਮ ਦੇ ਮੰਦਰ ਵਿੱਚ ਆਪਣੇ ਥਾਂ ਪਹੁੰਚਾਏ ਜਾਣ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਮੰਦਰ ਵਿੱਚ ਰੱਖਿਆ ਜਾਵੇ।6 ਹੁਣ, ਮੈਂ ਦਾਰਾ, ਫਰਾਤ ਦਰਿਆ ਦੇ ਪੱਛਮੀ ਪਾਸੇ ਦੇ ਰਾਜਪਾਲ, ਤਤਨਈ, ਸ਼ਬਰ ਬੋਜ਼ਨਈ ਅਤੇ ਸਾਰੇ ਅਧਿਕਾਰੀਆਂ ਨੂੰ, ਜਿਹੜੇ ਉਸ ਸੂਬੇ ਵਿੱਚ ਰਹਿੰਦੇ ਹਨ, ਯਰੂਸ਼ਲਮ ਤੋਂ ਦੂਰ ਰਹਿਣ ਦਾ ਹੁਕਮ ਦਿੰਦਾ ਹਾਂ।7 ਮਜ਼ਦੂਰਾਂ ਦੀ ਫ਼ਿਕਰ ਨਾ ਕਰੋ ਤੇ ਨਾ ਹੀ ਪਰਮੇਸ਼ੁਰ ਦੇ ਮੰਦਰ ਦੇ ਹੁੰਦੇ ਇਸ ਨੇਕ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕਰੋ। ਇਸ ਦੀ ਬਜਾਇ ਇਸ ਨੂੰ ਦੁਬਾਰਾ ਯਹੂਦੀਆਂ ਦੇ ਰਾਜਪਾਲ ਅਤੇ ਯਹੂਦੀਆਂ ਦੇ ਆਗੂਆਂ ਦੁਆਰਾ ਆਪਣੀ ਪੱਕੀ ਜ਼ਮੀਨ ਤੇ ਬਣਾਇਆ ਜਾਣ ਦਿਓ।8 ਹੁਣ ਮੈਂ ਇਹ ਹੁਕਮ ਦਿੰਦਾ ਹਾਂ ਕਿ ਪਰਮੇਸ਼ੁਰ ਦੇ ਇਸ ਮੰਦਰ ਨੂੰ ਬਨਾਉਣ ਲਈ ਯਹੂਦੀ ਆਗੂਆਂ ਨਾਲ ਕੀ ਕਰਨਾ ਹੈ। ਤੁਸੀਂ ਸ਼ਾਹੀ ਖਜ਼ਾਨੇ ਵਿੱਚੋਂ ਪੂਰਾ ਧੰਨ ਦਿਓ ਜੋ ਕਿ ਫਰਾਤ ਦਰਿਆ ਤੋਂ ਪਾਰ ਇਕੱਤ੍ਰ ਕੀਤੇ ਕਰ ਵਿੱਚੋਂ ਹੈ ਤਾਂ ਜੋ ਉਨ੍ਹਾਂ ਦੇ ਕੰਮ ਵਿੱਚ ਰੁਕਾਵਟ ਨਾ ਪਵੇ।9 ਉਨ੍ਹਾਂ ਲੋਕਾਂ ਨੂੰ ਉਹ ਦਿਓ ਜੋ ਉਨ੍ਹਾਂ ਨੂੰ ਚਾਹੀਦਾ ਹੈ। ਜੇਕਰ ਉਨ੍ਹਾਂ ਨੂੰ ਜਵਾਨ ਬਲਦ, ਭੇਡੂ ਜਾਂ ਲੇਲੇ ਅਕਾਸ਼ ਦੇ ਪਰਮੇਸ਼ੁਰ ਨੂੰ ਬਲੀਆਂ ਚਾਢ਼ਾਉਣ ਲਈ ਚਾਹੀਦੇ ਹੋਣ। ਅਤੇ ਜਿੰਨੀ ਕਣਕ, ਲੂਣ ਮੈਅ ਅਤੇ ਤੇਲ, ਜੋ ਯਰੂਸ਼ਲਮ ਵਿਚਲੇ ਜਾਜਕ ਮੰਗਣ ਬਿਨ ਭੁਲਿਆਂ ਉਨ੍ਹ੍ਹਾਂ ਨੂੰ ਹਰ ਰੋਜ਼ ਦਿੱਤਾ ਜਾਣਾ ਚਾਹੀਦਾ ਹੈ।10 ਤਾਂ ਜੋ ਉਹ ਉਹੀ ਬਲੀਆਂ ਚੜਾਉਣ ਜੋ ਅਕਾਸ਼ ਦੇ ਪਰਮੇਸ਼ੁਰ ਨੂੰ ਪ੍ਰਸੰਨ ਕਰ ਦੇਣ। ਇਹ ਸਭ ਚੀਜ਼ਾਂ ਉਨ੍ਹਾਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਪਾਤਸ਼ਾਹ ਅਤੇ ਉਸਦੇ ਪੁੱਤਰਾਂ ਲਈ ਪ੍ਰਾਰਥਨਾ ਕਰ ਸਕਣ।11 ਮੈਂ ਇਹ ਆਗਿਆ ਵੀ ਦਿੱਤੀ ਹੈ ਕਿ ਜੋ ਕੋਈ ਇਸ ਆਗਿਆ ਨੂੰ ਬਦਲੇ, ਉਸਦੇ ਘਰ ਵਿੱਚੋਂ ਹੀ ਇੱਕ ਸ਼ਤੀਰੀ ਕੱਢੀ ਜਾਵੇ ਅਤੇ ਖੜੀ ਕੀਤੀ ਜਾਵੇ ਉਸਨੂੰ ਉਸ ਆਦਮੀ ਦੇ ਵਿੱਚ ਖੋਭਿਆ ਜਾਵੇ ਤੇ ਆਖੀਰ ਉਸਦੇ ਘਰ ਨੂੰ ਨਸ਼ਟ ਕਰਕੇ ਖੰਡਰ ਕੀਤਾ ਜਾਵੇ।12 ਪਰਮੇਸ਼ੁਰ ਨੇ ਆਪਣਾ ਨਾਂ ਯਰੂਸ਼ਲਮ ਵਿੱਚ ਰੱਖਿਆ ਹੈ ਅਤੇ ਮੈਨੂੰ ਆਸ ਹੈ ਕਿ ਕੋਈ ਵੀ ਰਾਜਾ ਜਾਂ ਮਨੁੱਖ ਜੋ ਇਸ ਆਦੇਸ਼ ਨੂੰ ਬਦਲੇਗਾ, ਪਰਮੇਸ਼ੁਰ ਦੁਆਰਾ ਹਰਾਇਆ ਜਾਵੇਗਾ। ਜੇਕਰ ਕੋਈ ਵੀ ਮਨੁੱਖ ਯਰੂਸ਼ਲਮ ਵਿਚਲੇ ਇਸ ਮੰਦਰ ਨੂੰ ਢਾਹੇਗਾ ਮੈਨੂੰ ਯਕੀਨ ਹੈ ਪਰਮੇਸ਼ੁਰ ਉਸ ਨੂੰ ਤਬਾਹ ਕਰ ਦੇਵੇਗਾ।ਮੈਂ, ਦਾਰਾ ਨੇ ਇਹ ਆਦੇਸ਼ ਦਿੱਤਾ ਹੈ ਅਤੇ ਇਸ ਨੂੰ ਬਿਲਕੁਲ ਇੰਝ ਹੀ ਲਾਗੂ ਕੀਤਾ ਜਾਣਾ ਚਾਹੀਦਾ ਹੈ।
13 ਇਉਂ ਦਰਿਆ ਤੋਂ ਪਾਰ ਦੇ ਹਾਕਮ ਤਤਨਈ, ਸ਼ਬਰ ਬੋਜਨਈ ਅਤੇ ਉਨ੍ਹਾਂ ਦੇ ਸਾਥੀਆਂ ਨੇ ਦਾਰਾ ਪਾਤਸ਼ਾਹ ਦੀ ਭੇਜੀ ਹੋਈ ਆਗਿਆ ਅਨੁਸਾਰ ਸਭ ਕੰਮ ਕੀਤਾ। ਇਨ੍ਹਾਂ ਮਨੁੱਖਾਂ ਨੇ ਉਸਦਾ ਪੂਰਾ-ਪੂਰਾ ਹੁਕਮ ਮਂਨਿਆਂ ਤੇ ਕਾਰਜ ਸੰਪੰਨ ਕੀਤਾ।14 ਇਸ ਤਰ੍ਹਾਂ, ਯਹੂਦੀ ਬਜ਼ੁਰਗ ਮੰਦਰ ਦੀ ਉਸਾਰੀ ਕਰਦੇ ਰਹੇ ਅਤੇ ਉਹ ਹੱਗਈ ਨਬੀ ਅਤੇ ਇਦ੍ਦੇ ਦੇ ਪੁੱਤਰ ਜ਼ਕਰਯਾਹ ਦੇ ਅਗੰਮ ਵਾਕ ਅਨੁਸਾਰ ਸਫਲ ਹੁੰਦੇ ਰਹੇ ਅਤੇ ਇਉਂ ਉਹ ਮੰਦਰ ਨੂੰ ਮੁਕੰਮਲ ਕਰਨ ਵਿੱਚ ਕਾਮਯਹਬ ਰਹੇ। ਇਹ ਸਭ ਕੁਝ ਇਸਰਾਏਲ ਦੇ ਪਰਮੇਸ਼ੁਰ ਦੇ ਹੁਕਮ ਨੂੰ ਅਤੇ ਕੋਰਸ਼, ਦਾਰਾ ਅਤੇ ਅਰਤਹਸ਼ਸਤਾਂ ਦੇ ਆਦੇਸ਼ਾਂ ਨੂੰ ਮੰਨਣ ਲਈ ਕੀਤਾ ਗਿਆ ਸੀ ਜੋ ਕਿ ਫਾਰਸ ਦੇ ਪਾਤਸ਼ਾਹ ਸਨ।15 ਮੰਦਰ ਦਾ ਕਾਰਜ਼ ਅਦਾਰ ਮਹੀਨੇ ਦੇ ਤੀਜੇ ਦਿਨ, ਦਾਰਾ ਪਾਤਸ਼ਾਹ ਦੇ ਰਾਜ ਦੇ16 ਫਿਰ ਇਸਰਾਏਲ ਦੇ ਲੋਕਾਂ, ਜਾਜਕਾਂ, ਲੇਵੀਆਂ, ਬਾਕੀ ਦੇ ਲੋਕਾਂ ਨੇ ਜੋ ਦੇਸ਼ ਨਿਕਾਲੇ ਤੋਂ ਵਾਪਸ ਆਏ ਸਨ, ਬੜੀ ਖੁਸ਼ੀ ਨਾਲ ਪਰਮੇਸ਼ੁਰ ਦੇ ਮੰਦਰ ਦੀ ਚੱਠ ਕੀਤੀ।17 ਇਸ ਲਈ ਉਨ੍ਹਾਂ ਨੇ ਪਰਮੇਸ਼ੁਰ ਦੇ ਇਸ ਮੰਦਰ ਨੂੰ ਇਸ ਤਰ੍ਹਾਂ ਸਮਰਪਿਤ ਕੀਤਾ: ਉਨ੍ਹਾਂ ਨੇ18 ਜਿਵੇਂ ਮੂਸਾ ਦੀ ਪੋਥੀ ਵਿੱਚ ਲਿਖਿਆ ਹੈ ਉਵੇਂ ਹੀ ਉਨ੍ਹਾਂ ਨੇ ਜਾਜਕਾਂ ਨੂੰ ਉਨ੍ਹਾਂ ਦੇ ਟੋਲਿਆਂ ਅਨੁਸਾਰ ਅਤੇ ਲੇਵੀਆਂ ਨੂੰ ਉਨ੍ਹਾਂ ਦੇ ਟੋਲਿਆਂ ਮੁਤਾਬਕ ਯਰੂਸ਼ਲਮ ਵਿੱਚ ਪਰਮੇਸ਼ੁਰ ਦੀ ਉਪਾਸਨਾ ਲਈ ਚੁਣਿਆ।19 ਪਹਿਲੇ ਮਹੀਨੇ ਦੀ ਚੌਦਾਂ ਤਾਰੀਕ ਨੂੰ ਉਹ ਯਹੂਦੀ ਜਿਹੜੇ ਕੈਦ ਤੋਂ ਵਾਪਸ ਪਰਤੇ ਸਨ। ਉਨ੍ਹਾਂ ਨੇ ਪਸਹ ਦਾ ਪਰਬ ਮਨਾਇਆ।20 ਜਾਜਕਾਂ ਅਤੇ ਲੇਵੀਆਂ ਨੇ ਆਪਣੇ-ਆਪ ਨੂੰ ਸ਼ੁਧ ਕੀਤਾ। ਉਨ੍ਹਾਂ ਸਭਨਾ ਨੇ ਪਸਹ ਮਨਾਉਣ ਲਈ ਆਪਣੇ-ਆਪ ਨੂੰ ਸਾਫ ਕੀਤਾ। ਲੇਵੀਆਂ ਨੇ ਉਨ੍ਹਾਂ ਬੰਦੀਆਂ ਲਈ ਪਸਹ ਦਾ ਲੇਲਾ ਜਿਬਹ ਕੀਤਾ ਜੋ ਵਾਪਸ ਪਰਤੇ ਸਨ। ਇਹ ਸਭ ਉਨ੍ਹਾਂ ਨੇ ਆਪਣੇ ਸਹ-ਜਾਜਕਾਂ ਅਤੇ ਆਪਣੇ ਲਈ ਕੀਤਾ।21 ਇੰਝ, ਉਨ੍ਹਾਂ ਸਾਰੇ ਇਸਰਾਏਲੀਆਂ ਨੇ ਜਿਹੜੇ ਕੈਦ ਤੋਂ ਪਰਤੇ ਸਨ ਪਸਹ ਦਾ ਭੋਜਨ ਖਾਧਾ। ਅਤੇ ਉਨ੍ਹਾਂ ਸਭ ਨੇ ਜਿਨ੍ਹਾਂ ਨੇ ਆਪਣੇ-ਆਪ ਨੂੰ ਇਸ ਧਰਤੀ ਦੀਆਂ ਹੋਰਨਾਂ ਦੀਆਂ ਨਾਪਾਕ ਚੀਜਾਂ ਤੋਂ ਸ਼ੁਧ ਬਣਾਇਆ ਸੀ, ਜੋ ਕਿ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦੀ ਤਲਾਸ਼ ਵਿੱਚ ਸਨ, ਉਨ੍ਹਾਂ ਨੇ ਵੀ ਆਪਸ ਵਿੱਚ ਸਾਂਝਾ ਕੀਤਾ।22 ਉਨ੍ਹਾਂ ਨੇ ਆਨੰਦ ਨਾਲ ਸੱਤ ਦਿਨ ਪਤੀਰੀ ਰੋਟੀ ਦਾ ਪਰਬ ਮਨਾਇਆ ਕਿਉਂ ਕਿ ਯਹੋਵਾਹ ਨੇ ਉਨ੍ਹਾਂ ਨੂੰ ਖੁਸ਼ ਕੀਤਾ ਸੀ ਅਤੇ ਅੱਸ਼ੂਰ ਦੇ ਪਾਤਸਾਹ ਦਾ ਮਨ ਫ਼ੇਰ ਦਿੱਤਾ ਸੀ। ਇਸ ਲਈ ਪਾਤਸ਼ਾਹ ਨੇ ਪਰਮੇਸ਼ੁਰ ਦਾ ਮੰਦਰ ਬਨਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ।