Lectionary Calendar
Saturday, July 19th, 2025
the Week of Proper 10 / Ordinary 15
Attention!
StudyLight.org has pledged to help build churches in Uganda. Help us with that pledge and support pastors in the heart of Africa.
Click here to join the effort!

Read the Bible

ਬਾਇਬਲ

ਹਿਜ਼ ਕੀ ਐਲ 47

1 ਉਹ ਆਦਮੀ ਮੈਨੂੰ ਮੰਦਰ ਦੇ ਪ੍ਰਵੇਸ਼ ਦੁਆਰ ਵੱਲ ਵਾਪਸ ਲੈ ਗਿਆ ਮੈਂ ਮੰਦਰ ਦੇ ਪੂਰਬੀ ਦਰਵਾਜ਼ੇ ਦੇ ਹੇਠੋਁ ਪਾਣੀ ਨਿਕਲਦਿਆਂ ਦੇਖਿਆ। ਮੰਦਰ ਦਾ ਮੱਥਾ ਪੂਰਬ ਵਾਲੇ ਪਾਸੇ ਹੈ। ਪਾਣੀ ਮੰਦਰ ਦੇ ਦੱਖਣੀ ਸਿਰੇ ਦੇ ਹੇਠੋਁ ਵਗਦਾ ਸੀ ਅਤੇ ਜਗਵੇਦੀ ਦੇ ਦੱਖਣ ਵੱਲ ਜਾਂਦਾ ਸੀ।2 ਆਦਮੀ ਮੈਨੂੰ ਉੱਤਰੀ ਫ਼ਾਟਕ ਬਾਣੀਁ ਬਾਹਰ ਲੈ ਗਿਆ ਅਤੇ ਫ਼ੇਰ ਪੂਰਬ ਵਾਲੇ ਪਾਸੇ ਬਾਹਰਲੇ ਫ਼ਾਟਕ ਵੱਲ ਬਾਹਰਵਾਰ ਲੈ ਗਿਆ। ਪਾਣੀ ਦਰਵਾਜ਼ੇ ਦੇ ਦੱਖਣ ਵਾਲੇ ਪਾਸੇ ਤੇ ਬਾਹਰ ਵੱਲ ਵਗ ਰਿਹਾ ਸੀ।3 ਆਦਮੀ ਆਪਣੇ ਹੱਥ ਵਿੱਚ ਨਾਪਣ ਵਾਲਾ ਫ਼ੀਤਾ ਲੈਕੇ ਪੂਰਬ ਵੱਲ ਚਲਾ ਗਿਆ। ਉਸਨੇ

1 ,000 ਹੱਥ ਨਾਪਿਆ। ਫ਼ੇਰ ਉਸਨੇ ਮੈਨੂੰ ਉਸ ਸਬਾਨ ਉੱਤੇ ਪਾਣੀ ਵਿੱਚ ਚਲਣ ਲਈ ਆਖਿਆ। ਪਾਣੀ ਗਿਟ੍ਟੇ ਜਿੰਨਾ ਡੂੰਘਾ ਸੀ।4 ਆਦਮੀ ਨੇ

1 ,000 ਹੱਥ ਹੋਰ ਨਾਪਿਆ। ਫ਼ੇਰ ਉਸਨੇ ਮੈਨੂੰ ਉਸ ਥਾਂ ਉੱਤੇ ਪਾਣੀ ਵਿੱਚ ਚੱਲਣ ਲਈ ਆਖਿਆ। ਓਥੇ ਪਾਣੀ ਮੇਰੇ ਗੋਡਿਆਂ ਤੀਕ ਆ ਗਿਆ। ਉਸਨੇ ਫ਼ੇਰ

1 ,000 ਹੱਥ ਨਾਪਿਆ ਅਤੇ ਮੈਨੂੰ ਉਸ ਥਾਂ ਉੱਤੇ ਪਾਣੀ ਵਿੱਚ ਚੱਲਣ ਲਈ ਆਖਿਆ। ਓਥੇ ਪਾਣੀ ਕਮਰ ਤੱਕ ਡੂੰਘਾ ਸੀ।5 ਆਦਮੀ ਨੇ ਇੱਕ ਹਜ਼ਾਰ ਹੱਥ ਹੋਰ ਨਾਪਿਆ। ਪਰ ਓਥੇ ਪਾਣੀ ਇੰਨਾ ਡੂੰਘਾ ਸੀ ਕਿ ਪਾਰ ਨਹੀਂ ਸੀ ਕੀਤਾ ਜਾ ਸਕਦਾ। ਇਹ ਦਰਿਆ ਬਣ ਗਿਆ ਸੀ। ਪਾਣੀ ਇੰਨਾ ਡੂੰਘਾ ਸੀ ਕਿ ਇਸ ਵਿੱਚ ਤੈਰਿਆ ਜਾ ਸਕਦਾ ਸੀ। ਇਹ ਇੰਨਾ ਡੂੰਘਾ ਦਰਿਆ ਸੀ ਕਿ ਪਾਰ ਨਹੀਂ ਸੀ ਕੀਤਾ ਜਾ ਸਕਦਾ।6 ਫ਼ੇਰ ਆਦਮੀ ਨੇ ਮੈਨੂੰ ਆਖਿਆ, "ਆਦਮੀ ਦੇ ਪੁੱਤਰ, ਕੀ ਤੂੰ ਉਨ੍ਹਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਿਨ੍ਹਾਂ ਨੂੰ ਤੂੰ ਦੇਖਿਆ?"ਫ਼ੇਰ ਆਦਮੀ ਮੈਨੂੰ ਨਦੀ ਦੇ ਕੰਢੇ-ਕੰਢੇ ਵਾਪਸ ਲੈ ਗਿਆ।7 ਜਦੋਂ ਮੈਂ ਦਰਿਆ ਦੇ ਕੰਢੇ-ਕੰਢੇ ਵਾਪਸ ਤੁਰਿਆ, ਤਾਂ ਮੈਂ ਪਾਣੀ ਦੇ ਦੋਹੀਁ ਪਾਸੀਁ ਬਹੁਤ ਸਾਰੇ ਰੁੱਖ ਦੇਖੇ।8 ਆਦਮੀ ਨੇ ਮੈਨੂੰ ਆਖਿਆ, "ਇਹ ਪਾਣੀ ਪੂਰਬ ਵੱਲ ਹੇਠਾਂ ਅਰਾਬਾਹ ਵਾਦੀ ਵੱਲ ਵਗਦਾ ਹੈ।9 ਇਹ ਪਾਣੀ ਮਿਰਤ ਸਾਗਰ ਵਿੱਚ ਜਾ ਡਿਗਦਾ ਹੈ ਜਿਸ ਲਈ ਉਸ ਸਾਗਰ ਦਾ ਪਾਣੀ ਤਾਜ਼ਾ ਅਤੇ ਸਾਫ਼ ਹੋ ਜਾਂਦਾ ਹੈ। ਇਸ ਪਾਣੀ ਵਿੱਚ ਬਹੁਤ ਸਾਰੀਆਂ ਮੱਛੀਆਂ ਹਨ। ਅਤੇ ਜਿਧ੍ਧਰ ਇਹ ਦਰਿਆ ਜਾਂਦਾ ਹੈ ਉੱਥੇ ਹਰ ਤਰ੍ਹਾਂ ਦੇ ਜਾਨਵਰ ਰਹਿੰਦੇ ਹਨ।10 ਤੁਸੀਂ ੇਨ ਗਦੀ ਤੋਂ ਲੈਕੇ ੇਨ-ਅਗਲਇਮ ਤੀਕ ਦਰਿਆ ਦੇ ਨਾਲ-ਨਾਲ ਖਲੋਤੇ ਮਛੇਰਿਆਂ ਨੂੰ ਦੇਖ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਆਪਣੇ ਜਾਲ ਸੁੱਟਦਿਆਂ ਅਤੇ ਬਹੁਤ ਤਰ੍ਹਾਂ ਦੀਆਂ ਮੱਛੀਆਂ ਫ਼ੜਦਿਆਂ ਦੇਖ ਸਕਦੇ ਹੋ। ਮਿਰਤ ਸਾਗਰ ਵਿੱਚ ਵੀ ਉਤਨੀ ਹੀ ਕਿਸਮ ਦੀਆਂ ਮੱਛੀਆਂ ਹਨ ਜਿੰਨੀ ਕਿਸਮ ਦੀਆਂ ਮੈਡੀਟੇਰੇਨੀਅਨ ਸਾਗਰ ਵਿੱਚ ਹਨ।11 "ਪਰ ਧਰਤੀ ਦੇ ਦਲਦਲੀ ਅਤੇ ਛੋਟੇ-ਛੋਟੇ ਗਿਲ੍ਲੇ ਇਲਾਕੇ ਤਾਜ਼ਾ ਨਹੀਂ ਬਣਨਗੇ। ਉਹ ਨਮਕ ਲਈ ਛੱਡ ਦਿੱਤੇ ਜਾਣਗੇ।12 ਦਰਿਆ ਦੇ ਦੋਹੀਁ ਪਾਸੀਁ ਹਰ ਤਰ੍ਹਾਂ ਦੇ ਫ਼ਲਦਾਰ ਰੁੱਖ ਉੱਗਣਗੇ। ਉਨ੍ਹਾਂ ਦੇ ਪੱਤੇ ਕਦੇ ਵੀ ਸੁੱਕ ਕੇ ਨਹੀਂ ਡਿਗਣਗੇ। ਇਨ੍ਹਾਂ ਰੁੱਖਾਂ ਉੱਤੇ ਸਦਾ ਹੀ ਫ਼ਲ ਉਗਦੇ ਰਹਿਣਗੇ। ਰੁੱਖ ਹਰ ਮਹੀਨੇ ਫ਼ਲ ਦੇਣਗੇ। ਕਿਉਂ ਕਿ ਰੁੱਖਾਂ ਲਈ ਪਾਣੀ ਮੰਦਰ ਵਿੱਚੋਂ ਆਉਂਦਾ ਹੈ। ਰੁੱਖਾਂ ਦੇ ਫ਼ਲ ਭੋਜਨ ਲਈ ਹੋਣਗੇ ਅਤੇ ਉਨ੍ਹਾਂ ਦੇ ਪੱਤੇ ਇਲਾਜ ਲਈ ਵਰਤੇ ਜਾਣਗੇ।"

13 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਇਸਰਾਏਲ ਦੇ ਬਾਰ੍ਹਾਂ ਪਰਿਵਾਰ-ਸਮੂਹਾਂ ਵਿੱਚ ਜ਼ਮੀਨ ਵੰਡਣ ਲਈ ਇਹ ਹੱਦਾਂ ਹਨ। ਯੂਸੁਫ਼ ਕੋਲ ਦੋ ਹਿੱਸੇ ਹੋਣਗੇ।14 ਤੁਸੀਂ ਜ਼ਮੀਨ ਨੂੰ ਬਰਾਬਰ-ਬਰਾਬਰ ਵੰਡੋਗੇ। ਮੈਂ ਇਹ ਜ਼ਮੀਨ ਤੁਹਾਡੇ ਪੁਰਖਿਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ। ਇਸ ਲਈ ਮੈਂ ਇਹ ਜ਼ਮੀਨ ਤੁਹਾਨੂੰ ਦੇ ਰਿਹਾ ਹਾਂ।15 "ਜ਼ਮੀਨ ਦੀਆਂ ਹੱਦਾਂ ਇਹ ਹਨ: ਉੱਤਰ ਵਾਲੇ ਪਾਸੇ, ਇਹ ਮੈਡੀਟੇਰੇਨੀਅਨ ਸਾਗਰ ਤੋਂ ਲੈਕੇ ਹਬਲੋਨ ਦੇ ਰਸਤੇ, ਜਿੱਥੇ ਹਮਾਬ ਨੂੰ ਰਾਹ ਮੁੜਦਾ ਹੈ, ਅਤੇ ਅੱਗੇ ਸਦਾਦ ਵੱਲ,16 ਬੇਰੋਬਾਹ, ਸਿਬਰਈਮ ਨੂੰ ਜਾਂਦੀ ਹੈ (ਜਿਹੜਾ ਦਂਮਿਸ਼ਕ ਅਤੇ ਹਮਾਬ ਦੀ ਹਦ੍ਦ ਉੱਤੇ ਹੈ) ਅਤੇ ਹਸ਼ੇਰ-ਹਤ੍ਤੀਕੋਨ ਨੂੰ ਜਾਂਦੀ ਹੈ ਜਿਹੜਾ ਕਿ ਹੌਰਾਨ ਦੀ ਹਦ੍ਦ ਉੱਤੇ ਹੈ।17 "ਇਸ ਲਈ ਹਦ੍ਦ ਸਾਗਰ ਤੋਂ ਲੈਕੇ ਦਂਮਿਸ਼ਕ ਅਤੇ ਹਮਾਬ ਦੀ ਉੱਤਰੀ ਸਰਹੱਦ ਉੱਤੇ ਹਸਰ-ੇਨੋਨ ਤੱਕ ਜਾਂਦੀ ਹੈ। ਇਹ ਉੱਤਰ ਵਾਲੇ ਪਾਸੇ ਹੋਵੇਗੀ।18 "ਪੂਰਬ ਵਾਲੇ ਪਾਸੇ, ਹਦ੍ਦ ਹੌਗਨ ਅਤੇ ਦਂਮਿਸ਼ਕ ਵਿਚਕਾਰ ਹਸਰ-ੇਨੋਨ ਤੋਂ ਸ਼ੁਰੂ ਹੋਵੇਗੀ ਅਤੇ ਗਿਲਆਦ ਅਤੇ ਇਸਰਾਏਲ ਦੀ ਧਰਤੀ ਵਿਚਕਾਰ ਯਰਦਨ ਨਦੀ ਦੇ ਨਾਲ-ਨਾਲ ਜਾਂਦੀ ਹੋਈ ਪੂਰਬੀ ਸਾਗਰ ਵੱਲ ਅਤੇ ਧੁਰ ਤਮਾਰ ਤੀਕ ਜਾਵੇਗੀ। ਇਹ ਪੂਰਬੀ ਸਰਹੱਦ ਹੋਵੇਗੀ।19 "ਦੱਖਣ ਵਾਲੇ ਪਾਸੇ, ਹਦ੍ਦ ਤਮਾਰ ਤੋਂ ਲੈਕੇ ਮਰੀਬੋਬ-ਕਾਦੇਸ਼ ਉੱਤੇ ਧੁਰ ਨਖਲਿਸਤਾਨ ਤੱਕ ਜਾਵੇਗੀ। ਫ਼ੇਰ ਇਹ ਮਿਸਰ ਦੇ ਚਸ਼ਮੇ ਦੇ ਨਾਲ-ਨਾਲ ਹੁੰਦੀ ਹੋਈ ਮੈਡੀਟੇਰੇਨੀਅਨ ਸਾਗਰ ਤੱਕ ਜਾਵੇਗੀ। ਇਹ ਦੱਖਣੀ ਸਰਹੱਦ ਹੋਵੇੇਗੀ।20 "ਪੱਛਮ ਵਾਲੇ ਪਾਸੇ, ਮੈਡੀਟੇਰੇਨੀਅਨ ਸਾਗਰ ਧੁਰ ਲੇਬੋ ਹਮਾਬ ਦੇ ਸਾਮ੍ਹਣੇ ਦੇ ਖੇਤਰ ਤੱਕ ਸਰਹੱਦ ਹੋਵੇਗਾ। ਇਹ ਤੁਹਾਡੀ ਪੱਛਮੀ ਸਰਹੱਦ ਹੋਵੇਗੀ।21 "ਇਸ ਲਈ ਤੁਸੀਂ ਇਸ ਜ਼ਮੀਨ ਨੂੰ ਆਪਣੇ ਵਿਚਕਾਰ ਇਸਰਾਏਲ ਦੇ ਪਰਿਵਾਰ-ਸਮੂਹਾਂ ਲਈ ਵੰਡ ਲਵੋਂਗੇ।22 ਤੁਸੀਂ ਇਸ ਨੂੰ ਓਸੇ ਤਰ੍ਹਾਂ ਆਪਣੇ ਵਿਚਕਾਰ ਵੰਡ ਲਵੋਂਗੇ ਜਿਵੇਂ ਇਹ ਤੁਹਾਡੇ ਲਈ ਅਤੇ ਤੁਹਾਡੇ ਦਰਮਿਆਨ ਰਹਿਣ ਵਾਲੇ ਵਿਦੇਸ਼ੀਆਂ ਲਈ, ਵਿਰਸਾ ਹੋਵੇ, ਜਿਨ੍ਹਾਂ ਦੇ ਤੁਹਾਡੇ ਵਿਚਕਾਰ ਬੱਚੇ ਹਨ। ਇਹ ਵਿਦੇਸ਼ੀ ਵੀ ਵਾਸੀ ਹੋਣਗੇ - ਇਹ ਇਸਰਾਏਲ ਦੇ ਜੰਮੇ ਕੁਦਰਤੀ ਵਾਸੀ ਹੋਣਗੇ। ਤੁਸੀਂ ਉਨ੍ਹਾਂ ਲਈ ਕੁਝ ਜ਼ਮੀਨ ਵੰਡ ਲਵੋਗੇ ਜਿਹੜੇ ਇਸਰਾਏਲ ਦੇ ਪਰਿਵਾਰ ਸਮੂਹਾਂ ਵਿਚਕਾਰ ਰਹਿੰਦੇ ਹਨ।23 ਪਰਿਵਾਰ-ਸਮੂਹ ਉੱਥੇ ਰਹਿਣ ਵਾਲੇ ਵਾਸੀ ਨੂੰ ਕੁਝ ਜ਼ਮੀਨ ਜ਼ਰੂਰ ਦੇਵੇਗਾ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ!

 
adsfree-icon
Ads FreeProfile