the Week of Christ the King / Proper 29 / Ordinary 34
Click here to join the effort!
Read the Bible
ਬਾਇਬਲ
ਖ਼ਰੋਜ 38
9 ਫ਼ੇਰ ਉਸਨੇ ਪਰਦਿਆਂ ਦੀ ਕੰਧ ਦੇ ਆਲੇ-ਦੁਆਲੇ ਉਸਾਰ ਕੇ ਵਿਹੜਾ ਬਣਾਇਆ। ਦਖਣ ਵਾਲੇ ਪਾਸੇ ਉਸਨੇ 100 ਹੱਥ ਲੰਮੇ ਪਰਦਿਆਂ ਦੀ ਕੰਧ ਬਣਾਈ। ਪਰਦੇ ਮਹੀਨ ਲਿਨਨ ਦੇ ਬਣੇ ਸਨ।10 ਦਖਣ ਵਾਲੇ ਪਾਸੇ ਦੇ ਪਰਦੇ20 ਚੋਬਾਂ ਦੇ ਸਹਾਰੇ ਟਿਕੇ ਹੋਏ ਸਨ। ਇਹ ਚੋਬਾਂ ਪਿੱਤਲ ਦੀਆਂ
20 ਚੀਥਿਆਂ ਉੱਤੇ ਰੱਖੀਆਂ ਹੋਈਆਂ ਸਨ। ਚੋਬਾਂ ਅਤੇ ਪਰਦੇ ਦੀਆਂ ਛੜਾਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ।11 ਵਿਹੜੇ ਦੇ ਉੱਤਰੀ ਪਾਸੇ 100 ਕਿਊਬਿਟ ਲੰਮੇ ਪਰਦਿਆਂ ਦੀ ਕੰਧ ਸੀ। ਉਥੇ20 ਪਿੱਤਲ ਦੀਆਂ ਚੀਥਿਆਂ ਨਾਲ20 ਚੋਬਾਂ ਸਨ। ਚੋਬਾਂ ਲਈ ਕੁੰਡਿਆਂ ਅਤੇ ਪਰਦੇ ਦੀਆਂ ਛੜਾਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ।12 ਵਿਹੜੇ ਦੇ ਪੱਛਮ ਵਾਲੇ ਪਾਸੇ ਪਰਦਿਆਂ ਦੀ ਕੰਧ 50 ਹੱਥ ਲੰਮੀ ਸੀ। ਇੱਥੇ ਦਸ ਚੋਬਾਂ ਅਤੇ ਦਸ ਚੀਥੀਆਂ ਸਨ। ਚੋਬਾਂ ਅਤੇ ਪਰਦਿਆਂ ਦੀਆਂ ਡੰਡੀਆਂ ਦੀਆਂ ਕੁੰਡੀਆਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ।13 ਵਿਹੜੇ ਦਾ ਪੂਰਬੀ ਪਾਸਾ 50 ਹੱਥ ਚੌੜਾ ਸੀ। ਵਿਹੜੇ ਦਾ ਪ੍ਰਵੇਸ਼ ਦੁਆਰ ਇਸੇ ਪਾਸੇ ਸੀ।14 ਪ੍ਰਵੇਸ਼ ਦੁਆਰ ਦੇ ਇੱਕ ਪਾਸੇ ਪਰਦਿਆਂ ਦੀ ਕੰਧ15 ਹੱਥ ਲੰਮੀ ਸੀ। ਇੱਥੇ ਇਸ ਪਾਸੇ ਤਿੰਨ ਚੋਬਾਂ ਅਤੇ ਤਿੰਨ ਚੀਥੀਆਂ ਸਨ।15 ਪ੍ਰਵੇਸ਼ ਦੁਆਰ ਦੇ ਦੂਸਰੇ ਪਾਸੇ ਵੀ ਪਰਦਿਆਂ ਦੀ ਕੰਧ ਪੰਦਰ੍ਹਾਂ ਹੱਥ ਲੰਮੀ ਸੀ। ਇੱਥੇ ਉਸ ਪਾਸੇ ਤਿੰਨ ਚੋਬਾਂ ਤੇ ਤਿੰਨ ਚੀਥੀਆਂ ਸਨ।16 ਵਿਹੜੇ ਦੇ ਆਲੇ-ਦੁਆਲੇ ਦੇ ਸਾਰੇ ਪਰਦੇ ਮਹੀਨ ਲਿਨਨ ਦੇ ਬਣੇ ਹੋਏ ਸਨ।17 ਚੋਬਾਂ ਦੀਆਂ ਚੀਥੀਆਂ ਪਿੱਤਲ ਦੀਆਂ ਬਣੀਆਂ ਹੋਈਆਂ ਸਨ। ਕੁੰਡੀਆਂ ਅਤੇ ਪਰਦਿਆਂ ਦੀਆਂ ਡੰਡੀਆਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ। ਚੋਬਾਂ ਦੀਆਂ ਸਿਖਰਾਂ ਵੀ ਚਾਂਦੀ ਨਾਲ ਮੜੀਆਂ ਹੋਈਆਂ ਸਨ। ਵਿਹੜੇ ਦੀਆਂ ਸਾਰੀਆਂ ਚੋਬਾਂ ਦੀਆਂ ਪਰਦਿਆਂ ਦੀਆਂ ਡੰਡੀਆਂ ਚਾਂਦੀ ਦੀਆਂ ਸਨ।18 ਵਿਹੜੇ ਦੇ ਪ੍ਰਵੇਸ਼ ਦੁਆਰ ਦਾ ਪਰਦਾ ਮਹੀਨ ਲਿਨਨ ਅਤੇ ਨੀਲੇ ਬੈਂਗਣੀ ਤੇ ਲਾਲ ਸੂਤ ਦਾ ਬਣਿਆ ਹੋਇਆ ਸੀ। ਉਸ ਪਰਦੇ ਵਿੱਚ ਨਮੂਨੇ ਬਣੇ ਹੋਏ ਸਨ। ਪਰਦਾ20 ਹੱਥ ਲੰਮਾ ਅਤੇ5 ਹੱਥ ਉੱਚਾ ਸੀ। ਇਹ ਉਨੀ ਹੀ ਉਚਾਈ ਦਾ ਸੀ ਜਿੰਨੇ ਵਿਹੜੇ ਦੇ ਆਲੇ-ਦੁਆਲੇ ਦੇ ਪਰਦੇ ਸਨ।19 ਪਰਦਾ ਚਾਰ ਚੋਬਾਂ ਅਤੇ ਪਿੱਤਲ ਦੀਆਂ ਚਾਰ ਚੀਥੀਆਂ ਉੱਤੇ ਟਿਕਿਆ ਹੋਇਆ ਸੀ। ਚੋਬਾਂ ਦੀਆਂ ਕੁੰਡੀਆਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ। ਚੋਬਾਂ ਦੀਆਂ ਸਿਖਰਾਂ ਚਾਂਦੀ ਨਾਲ ਮੜੀਆਂ ਹੋਈਆਂ ਸਨ ਅਤੇ ਪਰਦਿਆਂ ਦੀਆਂ ਡੰਡੀਆਂ ਵੀ ਚਾਂਦੀ ਦੀਆਂ ਬਣੀਆਂ ਹੋਈਆਂ ਸਨ।20 ਚੋਬਾਂ ਦੇ ਸਹਾਰੇ ਟਿਕੇ ਹੋਏ ਸਨ। ਇਹ ਚੋਬਾਂ ਪਿੱਤਲ ਦੀਆਂ20 ਚੀਥਿਆਂ ਉੱਤੇ ਰੱਖੀਆਂ ਹੋਈਆਂ ਸਨ। ਚੋਬਾਂ ਅਤੇ ਪਰਦੇ ਦੀਆਂ ਛੜਾਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ।11 ਵਿਹੜੇ ਦੇ ਉੱਤਰੀ ਪਾਸੇ 100 ਕਿਊਬਿਟ ਲੰਮੇ ਪਰਦਿਆਂ ਦੀ ਕੰਧ ਸੀ। ਉਥੇ20 ਪਿੱਤਲ ਦੀਆਂ ਚੀਥਿਆਂ ਨਾਲ20 ਚੋਬਾਂ ਸਨ। ਚੋਬਾਂ ਲਈ ਕੁੰਡਿਆਂ ਅਤੇ ਪਰਦੇ ਦੀਆਂ ਛੜਾਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ।12 ਵਿਹੜੇ ਦੇ ਪੱਛਮ ਵਾਲੇ ਪਾਸੇ ਪਰਦਿਆਂ ਦੀ ਕੰਧ 50 ਹੱਥ ਲੰਮੀ ਸੀ। ਇੱਥੇ ਦਸ ਚੋਬਾਂ ਅਤੇ ਦਸ ਚੀਥੀਆਂ ਸਨ। ਚੋਬਾਂ ਅਤੇ ਪਰਦਿਆਂ ਦੀਆਂ ਡੰਡੀਆਂ ਦੀਆਂ ਕੁੰਡੀਆਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ।13 ਵਿਹੜੇ ਦਾ ਪੂਰਬੀ ਪਾਸਾ 50 ਹੱਥ ਚੌੜਾ ਸੀ। ਵਿਹੜੇ ਦਾ ਪ੍ਰਵੇਸ਼ ਦੁਆਰ ਇਸੇ ਪਾਸੇ ਸੀ।14 ਪ੍ਰਵੇਸ਼ ਦੁਆਰ ਦੇ ਇੱਕ ਪਾਸੇ ਪਰਦਿਆਂ ਦੀ ਕੰਧ15 ਹੱਥ ਲੰਮੀ ਸੀ। ਇੱਥੇ ਇਸ ਪਾਸੇ ਤਿੰਨ ਚੋਬਾਂ ਅਤੇ ਤਿੰਨ ਚੀਥੀਆਂ ਸਨ।15 ਪ੍ਰਵੇਸ਼ ਦੁਆਰ ਦੇ ਦੂਸਰੇ ਪਾਸੇ ਵੀ ਪਰਦਿਆਂ ਦੀ ਕੰਧ ਪੰਦਰ੍ਹਾਂ ਹੱਥ ਲੰਮੀ ਸੀ। ਇੱਥੇ ਉਸ ਪਾਸੇ ਤਿੰਨ ਚੋਬਾਂ ਤੇ ਤਿੰਨ ਚੀਥੀਆਂ ਸਨ।16 ਵਿਹੜੇ ਦੇ ਆਲੇ-ਦੁਆਲੇ ਦੇ ਸਾਰੇ ਪਰਦੇ ਮਹੀਨ ਲਿਨਨ ਦੇ ਬਣੇ ਹੋਏ ਸਨ।17 ਚੋਬਾਂ ਦੀਆਂ ਚੀਥੀਆਂ ਪਿੱਤਲ ਦੀਆਂ ਬਣੀਆਂ ਹੋਈਆਂ ਸਨ। ਕੁੰਡੀਆਂ ਅਤੇ ਪਰਦਿਆਂ ਦੀਆਂ ਡੰਡੀਆਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ। ਚੋਬਾਂ ਦੀਆਂ ਸਿਖਰਾਂ ਵੀ ਚਾਂਦੀ ਨਾਲ ਮੜੀਆਂ ਹੋਈਆਂ ਸਨ। ਵਿਹੜੇ ਦੀਆਂ ਸਾਰੀਆਂ ਚੋਬਾਂ ਦੀਆਂ ਪਰਦਿਆਂ ਦੀਆਂ ਡੰਡੀਆਂ ਚਾਂਦੀ ਦੀਆਂ ਸਨ।18 ਵਿਹੜੇ ਦੇ ਪ੍ਰਵੇਸ਼ ਦੁਆਰ ਦਾ ਪਰਦਾ ਮਹੀਨ ਲਿਨਨ ਅਤੇ ਨੀਲੇ ਬੈਂਗਣੀ ਤੇ ਲਾਲ ਸੂਤ ਦਾ ਬਣਿਆ ਹੋਇਆ ਸੀ। ਉਸ ਪਰਦੇ ਵਿੱਚ ਨਮੂਨੇ ਬਣੇ ਹੋਏ ਸਨ। ਪਰਦਾ20 ਹੱਥ ਲੰਮਾ ਅਤੇ5 ਹੱਥ ਉੱਚਾ ਸੀ। ਇਹ ਉਨੀ ਹੀ ਉਚਾਈ ਦਾ ਸੀ ਜਿੰਨੇ ਵਿਹੜੇ ਦੇ ਆਲੇ-ਦੁਆਲੇ ਦੇ ਪਰਦੇ ਸਨ।19 ਪਰਦਾ ਚਾਰ ਚੋਬਾਂ ਅਤੇ ਪਿੱਤਲ ਦੀਆਂ ਚਾਰ ਚੀਥੀਆਂ ਉੱਤੇ ਟਿਕਿਆ ਹੋਇਆ ਸੀ। ਚੋਬਾਂ ਦੀਆਂ ਕੁੰਡੀਆਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ। ਚੋਬਾਂ ਦੀਆਂ ਸਿਖਰਾਂ ਚਾਂਦੀ ਨਾਲ ਮੜੀਆਂ ਹੋਈਆਂ ਸਨ ਅਤੇ ਪਰਦਿਆਂ ਦੀਆਂ ਡੰਡੀਆਂ ਵੀ ਚਾਂਦੀ ਦੀਆਂ ਬਣੀਆਂ ਹੋਈਆਂ ਸਨ।20 ਪਵਿੱਤਰ ਤੰਬੂ ਅਤੇ ਵਿਹੜੇ ਦੇ ਆਲੇ-ਦੁਆਲੇ ਦੀਆਂ ਕਿੱਲੀਆਂ ਪਿੱਤਲ ਦੀਆਂ ਬਣੀਆਂ ਹੋਈਆਂ ਸਨ।21 ਮੂਸਾ ਨੇ ਲੇਵੀ ਲੋਕਾਂ ਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਲਿਖ ਲੈਣ ਦਾ ਹੁਕਮ ਦਿੱਤਾ ਜਿਹੜੀਆਂ ਪਵਿੱਤਰ ਤੰਬੂ ਨੂੰ ਅਰਥਾਤ ਇਕਰਾਰਨਾਮੇ ਵਾਲੇ ਤੰਬੂ ਨੂੰ ਬਨਾਉਣ ਲਈ ਵਰਤੀਆਂ ਗਈਆਂ ਸਨ, ਹਾਰੂਨ ਦਾ ਪੁੱਤਰ ਈਥਾਮਾਰ ਸੂਚੀ ਰੱਖਣ ਦਾ ਇੰਚਾਰਜ ਸੀ।22 ਯਹੂਦਾਹ ਦੇ ਪਰਿਵਾਰ-ਸਮੂਹ ਤੇ ਹੂਰ ਦੇ ਪੁੱਤਰ ਊਰੀ ਦੇ ਪੁੱਤਰ ਬਸਲਏਲ ਨੇ ਉਹ ਹਰ ਚੀਜ਼ ਬਣਾਈ ਜਿਸਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।23 ਦਾਨ ਦੇ ਪਰਿਵਾਰ-ਸਮੂਹ ਤੋਂ ਅਹੀਸਾਮਾਕ ਦੇ ਪੁੱਤਰ ਆਹਾਲੀਆਬ ਨੇ ਵੀ ਉਸਦੀ ਸਹਾਇਤਾ ਕੀਤੀ। ਆਹਾਲੀਆਬ ਕੁਸ਼ਲ ਦਾਪਾ ਅਤੇ ਸ਼ਿਲਪਕਾਰ ਸੀ ਉਹ ਮਹੀਨ ਲਿਨਨ ਅਤੇ ਨੀਲਾ ਬੈਂਗਣੀ ਤੇ ਲਾਲ ਸੂਤ ਬੁਨਣ ਦਾ ਮਾਹਰ ਸੀ।24 ਦੋ ਟੱਨ ਤੋਂ ਵਧ ਸੋਨਾ ਇਸ ਪਵਿੱਤਰ ਸਥਾਨ ਲਈ ਯਹੋਵਾਹ ਨੂੰ ਭੇਟ ਕੀਤਾ ਗਿਆ ਇਸਨੂੰ ਸਰਕਾਰੀ ਨਾਪ ਅਨੁਸਾਰ ਤੋਂਲਿਆ ਗਿਆ।25 ਜਿਨ੍ਹਾਂ ਕੁੱਲ ਆਦਮੀਆਂ ਦੀ ਗਿਣਤੀ ਕੀਤੀ ਗਈ ਸੀ ਉਨ੍ਹਾਂ ਨੇ ਪੌਣੇਚਾਰ ਟੱਨ ਤੋਂ ਵਧ ਚਾਂਦੀ ਦਿੱਤੀ। (ਇਸਨੂੰ ਸਰਕਾਰੀ ਨਾਪ ਅਨੁਸਾਰ ਤੋਂਲਿਆ ਗਿਆ ਸੀ।)26 ਵੀਹ ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਸੀ ਉਥੇ 6,03,550 ਆਦਮੀ ਸਨ। ਅਤੇ ਹਰੇਕ ਆਦਮੀ ਨੂੰ ਚਾਂਦੀ ਦਾ ਇੱਕ ਕਰ ਵਜੋਂ ਅਦਾ ਕਰਨਾ ਪਿਆ ਸੀ। (ਸਰਕਾਰੀ ਨਾਪ ਅਨੁਸਾਰ ਇੱਕ ਬਕਾ ਅੱਧੇ ਸ਼ੈਕਲ ਦਾ ਹੈ।)27 ਉਨ੍ਹਾਂ ਨੇ ਉਸ ਚਾਂਦੀ ਦਾ ਪੌਣੇਚਾਰ ਟੱਨ ਯਹੋਵਾਹ ਦੇ ਪਵਿੱਤਰ ਸਥਾਨ ਲਈ ਅਤੇ ਪਰਦੇ ਲਈ 100 ਚੀਥੀਆਂ ਬਨਾਉਣ ਲਈ ਵਰਤਿਆ ਸੀ। ਉਨ੍ਹਾਂ ਨੇ ਹਰੇਕ ਚੀਥੀ ਲਈ 75 ਪੌਂਡ ਚਾਂਦੀ ਇਸਤੇਮਾਲ ਕੀਤੀ ਸੀ।28 ਦੂਸਰੀ 50 ਪੌਂਡ ਚਾਂਦੀ ਕੁੰਡੀਆਂ, ਪਰਦਿਆਂ ਦੀਆਂ ਡੰਡੀਆਂ ਅਤੇ ਚੋਬਾਂ ਲਈ ਚਾਂਦੀ ਦੇ ਕੱਜਣ ਵਜੋਂ ਵਰਤੀ ਗਈ ਸੀ।29 ਢਾਈ ਟੱਨ ਤੋਂ ਵਧ ਪਿੱਤਲ ਯਹੋਵਾਹ ਨੂੰ ਚੜਾਇਆ ਗਿਆ ਸੀ।30 ਪਿੱਤਲ ਦੀ ਵਰਤੋਂ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੀਆਂ ਚੀਥੀਆਂ ਬਨਾਉਣ ਲਈ ਕੀਤੀ ਗਈ ਸੀ। ਉਨ੍ਹਾਂ ਨੇ ਜਗਵੇਦੀ ਬਨਾਉਣ ਲਈ ਅਤੇ ਪਿੱਤਲ ਦੀ ਅੰਗੀਠੀ ਬਨਾਉਣ ਲਈ ਇਸਦੀ ਵਰਤੋਂ ਕੀਤੀ ਸੀ। ਅਤੇ ਪਿੱਤਲ ਦੀ ਵਰਤੋਂ ਜਗਵੇਦੀ ਦੇ ਸਾਰੇ ਸੰਦਾਂ ਅਤੇ ਪਲੇਟਾਂ ਬਨਾਉਣ ਲਈ ਕੀਤੀ ਗਈ ਸੀ।31 ਇਸਦੀ ਵਰਤੋਂ ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਅਤੇ ਪ੍ਰਵੇਸ਼ ਦੁਆਰ ਦੇ ਪਰਦਿਆਂ ਦੀਆਂ ਚੀਥੀਆਂ ਬਨਾਉਣ ਲਈ ਵੀ ਕੀਤੀ ਗਈ ਸੀ। ਅਤੇ ਪਿੱਤਲ ਦੀ ਵਰਤੋਂ ਪਵਿੱਤਰ ਤੰਬੂ ਲਈ ਅਤੇ ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਲਈ ਕਿੱਲੀਆਂ ਬਨਾਉਣ ਵਾਸਤੇ ਕੀਤੀ ਗਈ ਸੀ।