the Fourth Week of Advent
Click here to learn more!
Read the Bible
ਬਾਇਬਲ
ਆ ਸਤਰ 4
1 ਮਾਰਦਕਈ ਨੇ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸੁਣਿਆ, ਅਤੇ ਜਦੋਂ ਉਸਨੂੰ ਪਾਤਸ਼ਾਹ ਦੇ ਯਹੂਦੀਆਂ ਵਿਰੁੱਧ ਹੁਕਮ ਬਾਰੇ ਪਤਾ ਲੱਗਾ ਤਾਂ ਮਾਰਦਕਈ ਨੇ ਆਪਣੇ ਵਸਤਰ ਪਾੜ ਲਈ। ਉਸਨੇ ਉਦਾਸੀ ਦੇ ਵਸਤਰ ਧਾਰਨ ਕਰਕੇ ਸਿਰ ਤੇ ਸੁਆਹ ਪਾ ਲਈ। ਫ਼ਿਰ ਉਹ ਉੱਚੀ-ਉੱਚੀ ਰੋਦਾ ਹੋਇਆ ਸ਼ਹਿਰ ਅੰਦਰ ਚਲਾ ਗਿਆ।2 ਪਰ ਉਹ ਪਾਤਸ਼ਾਹ ਦੇ ਫਾਟਕ ਤੀਕ ਹੀ ਜਾ ਸਕਿਆ ਕਿਉਂ ਕਿ ਕੋਈ ਵੀ ਮਨੁੱਖ ਉਦਾਸੀ ਦੇ ਕੱਪੜੇ ਧਾਰਨ ਕਰਕੇ ਉਸ ਫਾਟਕ ਅੰਦਰ ਦਾਖਲ ਨਹੀਂ ਸੀ ਹੋ ਸਕਦਾ।3 ਹਰ ਸੂਬੇ ਵਿੱਚ ਜਿੱਥੇ ਪਾਤਸ਼ਾਹ ਦਾ ਆਦੇਸ਼ ਪਹੁੰਚਿਆ, ਓਥੇ ਯਹੂਦੀਆਂ ਦਰਮਿਆਨ ਰੋਣਾ ਅਤੇ ਉਦਾਸੀ ਸੀ। ਉਹ ਵਰਤ ਰੱਖ ਰਹੇ ਸਨ ਅਤੇ ਉੱਚੀ-ਉੱਚੀ ਚੀਕ ਰਹੇ ਸਨ ਅਤੇ ਬਹੁਤ ਸਾਰੇ ਯਹੂਦੀਆਂ ਨੇ ਸੋਗ ਦੇ ਬਸਤਰ ਪਾਕੇ ਆਪਣੇ ਸਿਰਾਂ ਵਿੱਚ ਸੁਆਹ ਪਾਈ ਹੋਈ ਸੀ ਅਤੇ ਜ਼ਮੀਨ ਤੇ ਲਿਟੇ ਪਏ ਸਨ।4 ਅਸਤਰ ਦੀਆਂ ਦਾਸੀਆਂ ਅਤੇ ਖੁਸਰਿਆਂ ਨੇ ਉਸ ਕੋਲ ਆ ਕੇ ਉਸ ਨੂੰ ਮਾਰਦਕਈ ਦੇ ਵਿਹਾਰ ਬਾਰੇ ਦੱਸਿਆ। ਇਸ੍ਸ ਗੱਲ ਨੇ ਰਾਣੀ ਨੂੰ ਬਹੁਤ ਬੇਚੈਨ ਅਤੇ ਉਦਾਸ ਕਰ ਦਿੱਤਾ। ਉਸਨੇ ਮਾਰਦਕਈ ਕੋਲ ਸੋਗ ਵਸਤਰ ਦੀ ਬਜਾਇ ਦੂਜੇ ਕੱਪੜੇ ਭੇਜੇ ਪਰ ਉਸਨੇ ਉਨ੍ਹਾਂ ਕੱਪੜਿਆਂ ਨੂੰ ਪਾਉਣ ਤੋਂ ਇਨਕਾਰ ਕਰ ਦਿੱਤਾ।
5 ਤਦ ਅਸਤਰ ਨੇ ਹਬਾਕ ਨੂੰ ਸਦਿਆ। ਹ੍ਹਬਾਕ ਉਨ੍ਹਾਂ ਪਾਤਸ਼ਾਹੀ ਖੁਸਰਿਆਂ ਵਿੱਚੋਂ ਸੀ ਜਿਸ ਨੂੰ ਉਸਦੀ ਸੇਵਾ ਲਈ ਚੁਣਿਆ ਗਿਆ ਸੀ ਤਾਂ ਅਸਤਰ ਨੇ ਹਬਾਕ ਨੂੰ ਮਾਰਦਕਈ ਦੀ ਉਦਾਸੀ ਦਾ ਕਾਰਣ ਜਾਨਣ ਲਈ ਭੇਜਿਆ।6 ਤਾਂ ਹਬਾਕ ਸ਼ਹਿਰ ਦੀ ਉਸ ਬਾਵੇਂ ਪਾਤਸ਼ਾਹ ਦੇ ਫਾਟਕ ਦੇ ਸਾਮ੍ਹਣੇ ਗਿਆ ਜਿੱਥੇ ਮਾਰਦਕਈ ਖੁਲ੍ਲੀ ਜਗ੍ਹਾ ਕੋਲ ਖੜਾ ਸੀ।7 ਫਿਰ ਮਾਰਦਕਈ ਨੇ ਹਬਾਕ ਨੂੰ, ਜੋ ਕੁਝ ਵੀ ਵਾਪਰਿਆ ਸੀ ਦੱਸਿਆ। ਉਸ ਨੇ ਹਬਾਕ ਨੂੰ ਇਹ ਵੀ ਦੱਸਿਆ ਕਿ ਹ੍ਹਾਮਾਨ ਨੇ ਯਹੂਦੀਆਂ ਨੂੰ ਮਾਰਨ ਲਈ ਸ਼ਾਹੀ ਖਜਾਨੇ ਵਿੱਚ ਕਿੰਨੀ ਚਾਂਦੀ ਪਾਉਣ ਦਾ ਇਕਰਾਰ ਕੀਤਾ ਸੀ।8 ਮਾਰਦਕਈ ਨੇ ਹਬਾਕ ਨੂੰ ਉਸ ਖਤ ਦੀ ਇੱਕ ਨਕਲ ਵੀ ਦਿੱਤੀ, ਜਿਸ ਵਿੱਚ ਯਹੂਦੀਆਂ ਨੂੰ ਮਾਰਨ ਦਾ ਆਦੇਸ਼ ਸੀ, ਜੋ ਕਿ ਸ਼ੂਸ਼ਨ ਦੇ ਸਾਰੇ ਸ਼ਹਿਰ ਵਿੱਚ ਘਲਿਆ ਗਿਆ ਸੀ। ਉਹ ਚਾਹੁੰਦਾ ਸੀ ਕਿ ਹਬਾਕ ਅਸਤਰ ਨੂੰ ਇਹ ਵਿਖਾਵੇ ਅਤੇ ਉਸਨੂੰ ਜਾ ਕੇ ਸਾਰਾ ਹਾਲ ਦੱਸੇ। ਅਤੇ ਉਸਨੇ ਅਸਤਰ ਨੂੰ ਪਾਤਸ਼ਾਹ ਕੋਲ ਜਾਕੇ, ਮਾਰਦਕਈ ਅਤੇ ਆਪਣੇ ਲੋਕਾਂ ਤੇ ਤਰਸ ਕਰਨ ਦੀ ਮਿੰਨਤ ਕਰਨ ਦੀ ਹਿਦਾਇਤ ਦਿੱਤੀ।9 ਹਬਾਕ ਨੇ ਜਾਕੇ ਸਭ ਕੁਝ ਅਸਤਰ ਨੂੰ ਉਵੇਂ ਕਿਹਾ ਜਿਵੇਂ ਮਾਰਦਕਈ ਨੇ ਆਖਿਆ ਸੀ।10 ਫਿਰ ਅਸਤਰ ਨੇ ਹਬਾਕ ਨਾਲ ਗੱਲ ਕੀਤੀ ਤੇ ਮਾਰਦਕਈ ਲਈ ਇਹ ਸੁਨਿਹਾ ਭੇਜਿਆ,11 "ਮਾਰਦਕਈ ਪਾਤਸ਼ਾਹ ਦੇ ਸਾਰੇ ਆਗੂਆਂ ਅਤੇ ਉਸ ਦੇ ਸੂਬੇ ਦੇ ਸਭ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜੋ ਕੋਈ ਵੀ ਪਾਤਸ਼ਾਹ ਦੇ ਅੰਦਰਲੇ ਵਿਹੜੇ ਦੇ ਸਿੰਘਾਸਣ ਦੇ ਕੋਲ ਬਿਨ-ਬੁਲਾਇਆਂ ਜਾਵੇ, ਭਾਵੇਂ ਉਹ ਮਰਦ ਹੋਵੇ ਭਾਵੇਂ ਔਰਤ ਉਨ੍ਹਾਂ ਲਈ ਇੱਕੋ ਹੀ ਹੁਕਮ ਹੈ ਕਿ ਉਸ ਵਿਅਕਤੀ ਨੂੰ ਜਾਨੋ ਮਾਰ ਦਿੱਤਾ ਜਾਵੇ। ਪਰ ਉਸ ਵਿਅਕਤੀ ਲਈ ਜਿਸ ਖਾਤਰ ਪਾਤਸ਼ਾਹ ਆਪਣਾ ਸੁਨਿਹਰੀ ਰਾਜ-ਦੰਡ ਫੈਲਾਵੇ - ਉਸ ਵਿਅਕਤੀ ਦੀ ਜਾਨ ਬਚ ਜਾਵੇਗੀ।12 ਤੱਦ ਅਸਤਰ ਦਾ ਸੁਨਿਹਾ ਮਾਰਦਕਈ ਨੂੰ ਦਿੱਤਾ ਗਿਆ। ਜਦੋਂ ਮਾਰਦਕਈ ਨੂੰ ਉਸਦਾ ਸੁਨਿਹਾ ਮਿਲਿਆ ਤਾਂ ਮੁੜ ਉਸਨੇ ਇਹ ਜਵਾਬ ਭੇਜਿਆ, "ਅਸਤਰ, ਇਹ ਨਾ ਸੋਚ ਕਿਉਂ ਕਿ ਤੂੰ ਪਾਤਸ਼ਾਹ ਦੇ ਮਹਿਲ ਵਿੱਚ ਹੈਂ, ਤੂੰ ਹੀ ਇੱਕ ਯਹੂਦਣ ਹੋਵੇਂਗੀ ਜੋ ਬਚ ਜਾਵੇਂਗੀ।13 14 ਪਰ ਜੇਕਰ ਤੂੰ ਹੁਣ ਚੁੱਪ ਕਰ ਰਹੀ, ਤੇ ਕੋਈ ਯਤਨ ਨਾ ਕੀਤਾ ਤਾਂ ਇਹ ਨਾ ਸੋਚ ਕਿ ਯਹੂਦੀਆਂ ਨੂੰ ਕਿਸੇ ਹੋਰ ਤੋਂ ਕੋਈ ਮਦਦ ਜਾਂ ਆਜ਼ਾਦੀ ਨਹੀਂ ਮਿਲੇਗੀ। ਪਰ ਤੂੰ ਅਤੇ ਤੇਰੇ ਪਿਤਾ ਦੇ ਪਰਿਵਾਰ ਦਾ ਨਾਸ ਹੋ ਜਾਵੇਗਾ ਅਤੇ ਕੀ ਪਤਾ ਕਿ ਤੂੰ ਅਜਿਹੇ ਵਕਤ ਲਈ ਹੀ ਪਾਤਸ਼ਾਹ ਤੀਕ ਪਹੁੰਚੀ ਹੋਵੇਂ?"15 ਤੱਦ ਅਸਤਰ ਨੇ ਫਿਰ ਆਪਣਾ ਜਵਾਬ ਮਾਰਦਕਈ ਨੂੰ ਭੇਜਿਆ, "ਮਾਰਦਕਈ! ਜਾਕੇ ਸ਼ੂਸ਼ਨ ਸ਼ਹਿਰ ਵਿੱਚੋਂ ਸਾਰੇ ਯਹੂਦੀਆਂ ਨੂੰ ਇਕੱਠਾ ਕਰ ਅਤੇ ਉਨ੍ਹਾਂ ਨੂੰ ਮੇਰੇ ਲਈ ਵਰਤ ਰੱਖਣ ਲਈ ਕਹਿ। ਪੂਰੇ ਤਿੰਨਾਂ ਦਿਨ ਅਤੇ ਤਿੰਨ ਰਾਤਾਂ ਕੁਝ ਵੀ ਖਾਣਾ ਪੀਣਾ ਨਹੀਂ। ਮੈਂ ਅਤੇ ਮੇਰੀਆਂ ਦਾਸੀਆਂ ਵੀ ਇਵੇਂ ਹੀ ਵਰਤ ਰਖਾਂਗੀਆਂ। ਵਰਤ ਪੂਰਾ ਹੋਣ ਤੋਂ ਬਾਅਦ, ਮੈਂ ਪਾਤਸ਼ਾਹ ਕੋਲ ਜਾਵਾਂਗੀ। ਹਾਲਾਂ ਕਿ ਮੈਂ ਜਾਣਦੀ ਹਾਂ ਕਿ ਬਿਨ ਬੁਲਾਏ ਪਾਤਸ਼ਾਹ ਕੋਲ ਜਾਣਾ ਬਿਧੀ ਦੇ ਖਿਲਾਫ ਹੈ, ਪਰ ਫਿਰ ਵੀ ਮੈਂ ਜਾਵਾਂਗੀ ਤੇ ਜੇਕਰ ਮੈਂ ਮਰ ਵੀ ਗਈ ਤਾਂ ਕੋਈ ਗੱਲ ਨਹੀਂ।"16 17 ਤਾਂ ਫਿਰ ਮਾਰਦਕਈ ਚਲਾ ਗਿਆ ਅਤੇ ਉਸਨੇ ਸਭ ਕੁਝ ਅਸਤਰ ਦੇ ਹੁਕਮ ਮੁਤਾਬਕ ਕੀਤਾ।