the Week of Christ the King / Proper 29 / Ordinary 34
Click here to join the effort!
Read the Bible
ਬਾਇਬਲ
ਵਾਈਜ਼ 3
1 ਇੱਥੇ ਹਰ ਚੀਜ਼ ਲਈ ਵਕਤ ਹੈ। ਅਤੇ ਹਰ ਗੱਲ ਧਰਤੀ ਉੱਤੇ ਇਸ ਦੀ ਰੁੱਤ ਵਿੱਚ ਵਾਪਰੇਗੀ।2 ਇੱਥੇ ਜਨਮ ਦੇਣ ਦਾ ਸਮਾਂ ਹੈ, ਅਤੇ ਮਰਨ ਦਾ ਸਮਾਂ ਹੈ। ਇੱਥੇ ਪੌਦਾ ਬੀਜਣ ਦਾ ਸਮਾਂ ਹੈ, ਅਤੇ ਇਸ ਨੂੰ ਪੁਟ੍ਟਣ ਦਾ ਸਮਾਂ ਹੈ।3 ਇੱਥੇ ਮਾਰਨ ਦਾ ਸਮਾਂ ਹੈ, ਅਤੇ ਇਲਾਜ ਕਰਨ ਦਾ ਸਮਾਂ ਹੈ। ਇੱਥੇ ਉਧੇੜ ਦੇਣ ਦਾ ਸਮਾਂ ਹੈ, ਅਤੇ ਉਸਾਰਨ ਦਾ ਸਮਾਂ ਹੈ।4 ਇੱਥੇ ਰੋਣ ਦਾ ਸਮਾਂ ਹੈ, ਅਤੇ ਹੱਸਣ ਦਾ ਸਮਾਂ ਹੈ। ਇੱਥੇ ਸੋਗ ਕਰਨ ਦਾ ਸਮਾਂ ਹੈ, ਅਤੇ ਖੁਸ਼ੀ ਨਾਲ ਨੱਚਣ ਦਾ ਸਮਾਂ ਹੈ।5 ਇੱਥੇ ਪੱਥਰ ਸੁੱਟਣ ਦਾ ਸਮਾਂ ਹੈ, ਅਤੇ ਪੱਥਰ ਇਕੱਤ੍ਰ ਕਰਨ ਦਾ ਸਮਾਂ ਹੈ। ਇੱਥੇ ਗਲਵਕੜੀ ਪਾਉਣ ਦਾ ਸਮਾਂ ਹੈ, ਅਤੇ ਜਫ੍ਫੀ ਨੂੰ ਛੱਡਣ ਦਾ ਸਮਾਂ ਹੈ।6 ਇੱਥੇ ਭਾਲ ਕਰਨ ਦਾ ਸਮਾਂ ਹੈ, ਅਤੇ ਨੁਕਸਾਨ ਨੂੰ ਕਬੂਲਣ ਦਾ ਸਮਾਂ ਹੈ।ਇੱਥੇ ਰੱਖਣ ਦਾ ਸਮਾਂ ਹੈ, ਅਤੇ ਸੁੱਟ ਦੇਣ ਦਾ ਸਮਾਂ ਹੈ।7 ਇੱਥੇ ਕੱਪੜੇ ਨੂੰ ਪਾੜਨ ਦਾ ਸਮਾਂ ਹੈ, ਅਤੇ ਉਸ ਨੂੰ ਸਿਉਣ ਦਾ ਸਮਾਂ ਹੈ।ਇੱਥੇ ਖਾਮੋਸ਼ ਰਹਿਣ ਦਾ ਸਮਾਂ ਹੈ, ਅਤੇ ਬੋਲਣ ਦਾ ਸਮਾਂ ਹੈ।8 ਇੱਥੇ ਪਿਆਰ ਕਰਨ ਦਾ ਸਮਾਂ ਹੈ, ਅਤੇ ਨਫਰਤ ਕਰਨ ਦਾ ਸਮਾਂ ਹੈ। ਇੱਥੇ ਯੁੱਧ ਦਾ ਸਮਾਂ ਹੈ, ਅਤੇ ਸ਼ਾਂਤੀ ਦਾ ਸਮਾਂ ਹੈ।ਪਰਮੇਸ਼ੁਰ ਆਪਣੀ ਦੁਨੀਆਂ ਤੇ ਨਿਯਂਤ੍ਰਣ ਰੱਖਦਾ ਹੈ9 ਕਾਮੇ ਨੂੰ ਭਲਾ ਆਪਣੀ ਮਜ਼ਦੂਰੀ ਤੋਂ ਕੀ ਲਾਭ ਮਿਲਦਾ ਹੈ?10 ਮੈਂ ਉਸ ਸਾਰੀ ਸਖਤ ਮਿਹਨਤ ਵੱਲ ਵੇਖਿਆ ਜਿਹੜੀ ਪਰਮੇਸ਼ੁਰ ਨੇ ਇਨਸਾਨਾਂ ਨੂੰ ਕਰਨ ਲਈ ਦਿੱਤੀ ਹੈ।
11 ਉਹ ਆਪਣੇ ਸਮੇਂ ਵਿੱਚ ਸਭ ਕੁਝ ਖੂਬਸੂਰਤੀ ਨਾਲ ਕਰਦਾ, ਅਤੇ ਉਸਨੇ ਸੰਸਾਰ ਦਾ ਗਿਆਨ ਵੀ ਇਨਸਾਨਾਂ ਦੇ ਦਿਮਾਗ਼ ਵਿੱਚ ਪਾਇਆ। ਪਰ ਫ਼ੇਰ ਵੀ ਇਨਸਾਨਾਂ ਨੂੰ ਪਤਾ ਨਹੀਂ ਲੱਗ ਸਕਦਾ ਕਿ ਪਰਮੇਸ਼ੁਰ, ਸ਼ੁਰੂਆਤ ਤੋਂ ਅੰਤ ਤੀਕ ਕੀ ਕਰ ਰਿਹਾ ਹੈ।12 ਮੈਂ ਜਾਣਿਆਂ ਕਿ ਲੋਕਾਂ ਲਈ ਕਰਨ ਵਾਲੀ ਸਭ ਤੋਂ ਵਧੀਆ ਗੱਲ ਇਹੀ ਹੈ ਕਿ ਉਹ ਜਿੰਨਾ ਚਿਰ ਜਿਉਂਦੇ ਹਨ ਆਨੰਦ ਮਾਨਣ।13 ਅਤੇ ਜੇਕਰ ਕੋਈ ਵਿਅਕਤੀ ਆਪਣੀ ਮਜਦੂਰੀ ਦਾ ਫ਼ਲ ਖਾਣ ਅਤੇ ਪੀਣ ਅਤੇ ਮਾਨਣ ਦੇ ਯੋਗ ਹੈ, ਇਹ ਪਰਮੇਸ਼ੁਰ ਵੱਲੋਂ ਸੁਗਾਤ ਹੈ।14 ਮੈਂ ਸਮਝ ਲਿਆ ਕਿ ਜੋ ਕੁਝ ਵੀ ਪਰਮੇਸ਼ੁਰ ਕਰਦਾ ਹੈ ਉਹ ਸਦਾ ਰਹੇਗਾ। ਲੋਕ ਪਰਮੇਸ਼ੁਰ ਦੇ ਕੰਮ ਵਿੱਚ ਕਿਸੇ ਚੀਜ਼ ਦਾ ਵਾਧਾ ਨਹੀਂ ਕਰ ਸਕਦੇ ਅਤੇ ਲੋਕ ਪਰਮੇਸ਼ੁਰ ਦੇ ਕੰਮ ਵਿੱਚੋਂ ਕੋਈ ਚੀਜ਼ ਘਟਾ ਨਹੀਂ ਸਕਦੇ। ਪਰਮੇਸ਼ੁਰ ਅਜਿਹਾ ਲੋਕਾਂ ਤੋਂ ਇੱਜ਼ਤ ਪ੍ਰਾਪਤ ਕਰਨ ਲਈ ਕਰਦਾ ਹੈ।15 ਜੋ ਕੁਝ ਵੀ ਅਤੀਤ ਵਿੱਚ ਵਾਪਰਿਆ ਹੁਣ ਵਾਪਰ ਰਿਹਾ ਹੈ। ਅਤੇ ਜੋ ਕੁਝ ਵੀ ਭਵਿੱਖ ਵਿੱਚ ਵਾਪਰੇਗਾ ਪਹਿਲਾਂ ਹੀ ਅਤੀਤ ਵਿੱਚ ਵਾਪਰ ਚੁਕਿਆ ਹੈ। ਪਰਮੇਸ਼ੁਰ ਗੱਲਾਂ ਨੂੰ ਕ੍ਰਮਵਾਰ ਚਲਾਉਂਦਾ ਹੈ।
16 ਮੈਂ ਇਨ੍ਹਾਂ ਚੀਜ਼ਾਂ ਨੂੰ ਇਸ ਜੀਵਨ ਵਿੱਚ ਵੀ ਦੇਖਿਆ। ਮੈਂ ਨਿਆਂ ਦੀ ਜਗ੍ਹਾ ਤੇ ਅਨਿਆਂ ਵੇਖਿਆ, ਅਤੇ ਦੁਸ਼ਟ ਲੋਕਾਂ ਨੂੰ ਉਸ ਜਗ੍ਹਾ ਤੇ ਵੇਖਿਆ ਜਿੱਥੇ ਧਰਮੀਆਂ ਨੂੰ ਹੋਣਾ ਚਾਹੀਦਾ ਸੀ।17 ਮੈਂ ਆਪਣੇ-ਆਪ ਨੂੰ ਆਖਿਆ, "ਪਰਮੇਸ਼ੁਰ ਦੁਸ਼ਟ ਅਤੇ ਧਰਮੀ ਲੋਕਾਂ ਦਾ ਨਿਆਂ ਕਰੇਗਾ, ਕਿਉਂ ਕਿ ਹਰ ਮਸਲੇ ਲਈ ਸਮਾਂ ਹੁੰਦਾ ਹੈ, ਅਤੇ ਹਰ ਕਾਸੇ ਦੀ ਆਪਣੀ ਤਕਦੀਰ ਹੈ।"18 ਮੈਂ ਇਨਸਾਨਾਂ ਬਾਰੇ ਸੋਚਿਆ: "ਪਰਮੇਸ਼ੁਰ ਚਾਹੁੰਦਾ ਹੈ ਕਿ ਲੋਕ ਦੇਖਣ ਕਿ ਉਹ ਉਕ੍ਕੇ ਜਾਨਵਰ ਹੀ ਹਨ।19 ਕਿਉਂ ਜੋ ਇਨਸਾਨਾਂ ਅਤੇ ਜਾਨਵਰਾਂ ਦਾ ਨਸੀਬ ਬਿਲਕੁਲ ਇੱਕੋ ਜਿਹਾ ਹੈ। ਇੱਕ ਬਿਲਕੁਲ ਦੂਸਰੇ ਵਾਂਗ ਹੀ ਮਰਦਾ ਅਤੇ ਦੋਹਾਂ ਲਈ ਇੱਕੋ ਜਿਹਾ ਆਤਮਾ ਹੈ। ਇੱਕ ਇਨਸਾਨ ਨੂੰ ਜਾਨਵਰ ਉੱਤੇ ਕੋਈ ਫ਼ਾਇਦਾ ਨਹੀਂ, ਉਹ ਦੋਵੇਂ ਅਰਬਹੀਣ ਹਨ।20 ਕੀ ਦੋਵੇਂ ਇੱਕੋ ਬਾਵੇਂ ਨਹੀਂ ਜਾਣਗੇ? ਦੋਵੇਂ ਧੂੜ ਤੋਂ ਬਣੇ ਹਨ, ਅਤੇ ਉਹ ਧੂੜ ਵਿੱਚ ਵਾਪਸ ਚਲੇ ਜਾਣਗੇ।21 ਕੌਣ ਜਾਣਦਾ? ਕੀ ਇਨਸਾਨ ਦਾ ਆਤਮਾ ਉਭਰ ਜਾਂਦਾ ਜਦ ਕਿ ਜਾਨਵਰ ਦਾ ਆਤਮਾ ਹੇਠਾਂ ਧਰਤੀ 'ਚ ਲੈਹ ਜਾਂਦਾ।22 ਇਸ ਲਈ, ਮੈਂ ਦੇਖਿਆ ਕਿ ਸਭ ਤੋਂ ਚੰਗੀ ਗੱਲ ਜੋ ਬੰਦਾ ਕਰ ਸਕਦਾ ਉਹ ਹੈ ਆਪਣੇ ਕੰਮ ਵਿੱਚ ਖੁਸੀਁ ਮਹਿਸੂਸ ਕਰਨਾ। ਇਹੀ ਸਭ ਕੁਝ ਹੈ ਜੋ ਉਸਦੇ ਕੋਲ ਹੈ। ਕਿਉਂ ਕਿ ਕੌਣ ਉਸ ਨੂੰ ਇਹ ਵੇਖਣ ਲਈ ਲੈ ਜਾ ਸਕਦਾ ਕਿ ਉਸਦੀ ਮੌਤ ਬਾਅਦ ਕੀ ਹੋਵੇਗਾ।