the First Sunday of Lent
Click here to learn more!
Read the Bible
ਬਾਇਬਲ
ਵਾਈਜ਼ 10
1 ਬੋੜੀਆਂ ਜਿਹੀਆਂ ਮੁਰਦਾ ਮੱਖੀਆਂ ਸਭ ਤੋਂ ਵਧੀਆ ਸੁਗੰਧੀ ਨੂੰ ਬਰਬਾਦ ਕਰ ਸਕਦੀਆਂ ਹਨ। ਇਸੇ ਤਰ੍ਹਾਂ ਹੀ, ਬੋੜੀ ਜਿਹੀ ਮੂਰਖਤਾ ਬਹੁਤ ਵੱਡੀ ਸਿਆਣਪ ਅਤੇ ਇੱਜ਼ਤ ਨੂੰ ਤਬਾਹ ਕਰ ਸਕਦੀ ਹੈ।2 ਸਿਆਣੇ ਬੰਦੇ ਦੇ ਵਿਚਾਰ ਉਸ ਦੀ ਸਹੀ ਰਸਤੇ ਉੱਤੇ ਅਗਵਾਈ ਕਰਦੇ ਹਨ। ਪਰ ਮੂਰਖ ਬੰਦੇ ਦੇ ਵਿਚਾਰ ਉਸ ਦੀ ਗ਼ਲਤ ਰਸਤੇ ਵੱਲ ਅਗਵਾਈ ਕਰਦੇ ਹਨ।3 ਜਦੋਂ ਮੂਰਖ ਬੰਦਾ ਸੜਕ ਤੇ ਵੀ ਤੁਰ ਰਿਹਾ ਹੁੰਦਾ ਹੈ ਉਹ ਆਪਣੀ ਮੂਰਖਤਾ ਦਰਸਾਉਂਦਾ। ਉਹ ਇਹ ਸਭ ਲਈ ਸਾਫ ਕਰ ਦਿੰਦਾ ਕਿ ਉਹ ਮੂਰਖ ਹੈ।
4 ਜੇਕਰ ਸ਼ਾਸਕ ਤੁਹਾਡੇ ਤੇ ਨਾਰਾਜ਼ ਹੋ ਜਾਵੇ, ਉਸ ਕੋਲੋਂ ਰੁਖ੍ਖੇਪਣ ਵਿੱਚ ਨਾ ਚਲੇ ਜਾਵੋ। ਜੇ ਤੁਸੀਂ ਸ਼ਾਤ ਅਤੇ ਮਦਦਗਾਰ ਬਣੇ ਰਹੋਁਗੇ ਤੁਸੀਂ ਵੱਡੀਆਂ ਗਲਤੀਆਂ ਵੀ ਸੁਧਾਰ ਸਕਦੇ ਹੋ।5 ਇੱਥੇ ਇੱਕ ਹੋਰ ਬਦੀ ਹੈ ਜਿਹੜੀ ਮੈਂ ਇਸ ਦੁਨੀਆਂ ਵਿੱਚ ਵੇਖੀ ਹੈ ਅਤੇ ਇਹ ਉਹ ਗੱਲ ਹੈ ਜਿਹੜੀ ਸ਼ਾਸਕ ਕਰਦੇ ਹਨ:6 ਮੂਰਖ ਬੰਦਿਆਂ ਨੂੰ ਮਹੱਤਵਪੂਰਣ ਥਾਵਾਂ ਮਿਲਦੀਆਂ ਹਨ, ਜਦੋਂ ਕਿ ਅਮੀਰ ਆਦਮੀਆਂ ਨੂੰ ਉਹ ਨੌਕਰੀਆਂ ਮਿਲਦੀਆਂ ਹਨ ਜਿਹੜੀਆਂ ਮਹਰ੍ਰਵਪੂਰਣ ਨਹੀਂ।7 ਮੈਂ ਅਜਿਹੇ ਲੋਕਾਂ ਨੂੰ ਘੋੜੇ ਉੱਤੇ ਸਵਾਰੀ ਕਰਦਿਆਂ ਦੇਖਿਆ ਹੈ ਜਿਨ੍ਹਾਂ ਨੂੰ ਨੌਕਰ ਹੋਣਾ ਚਾਹੀਦਾ ਹੈ, ਜਦੋਂ ਕਿ ਉਹ ਲੋਕ ਜਿਨ੍ਹਾਂ ਨੂੰ ਹਾਕਮ ਹੋਣਾ ਚਾਹੀਦਾ ਹੈ (ਉਨ੍ਹਾਂ ਦੇ ਨਾਲ ਗੁਲਾਮਾਂ ਵਾਂਗ) ਤੁਰਦਿਆਂ ਦੇਖਿਆ ਹੈ।8 ਉਹ ਬੰਦਾ ਜਿਹੜਾ ਟੋਆ ਪੁੱਟਦਾ ਹੈ ਉਹ ਖੁਦ ਹੀ ਉਸ ਵਿੱਚ ਡਿੱਗ ਸਕਦਾ ਹੈ। ਉਹ ਬੰਦਾ ਜਿਹੜਾ ਕੰਧ ਢਾਹੁਂਦਾ ਹੈ, ਹੋ ਸਕਦਾ ਹੈ ਉਸ ਨੂੰ ਸੱਪ ਡਂਗ ਲਵੇ।9 ਉਹ ਬੰਦਾ ਜਿਹੜਾ ਵੱਡੇ ਪੱਥਰ ਨੂੰ ਸਰਕਾਉਂਦਾ ਹੈ ਹੋ ਸਕਦਾ ਹੈ ਉਹ ਉਨ੍ਹਾਂ ਰਾਹੀਂ ਜ਼ਖਮੀ ਹੋ ਜਾਵੇ। ਅਤੇ ਉਹ ਬੰਦਾ ਜਿਹੜਾ ਰੁੱਖਾਂ ਨੂੰ ਕੱਟਦਾ ਹੈ, ਖਤਰੇ ਵਿੱਚ ਹੈ, ਰੁੱਖ ਉਸ ਦੇ ਆਪਣੇ ਉੱਪਰ ਵੀ ਡਿੱਗ ਸਕਦੇ ਹਨ।10 ਪਰ ਸਿਆਣਪ ਕਿਸੇ ਵੀ ਕੰਮ ਨੂੰ ਆਸਾਨ ਬਣਾ ਦੇਵੇਗੀ। ਖੁਂਢੇ ਚਾਕੂ ਨੂੰ ਵਰਤ ਕੇ ਕੱਟਣਾ ਬੜਾ ਔਖਾ ਹੈ, ਪਰ ਜੇ ਕੋਈ ਬੰਦਾ ਇਸ ਨੂੰ ਤੇਜ਼ ਕਰ ਲੈਂਦਾ ਹੈ, ਤਾਂ ਕੰਮ ਆਸਾਨ ਹੋ ਜਾਂਦਾ ਹੈ ਇਹੀ ਸਿਆਣਪ ਦਾ ਲਾਭ ਹੈ।11 ਭਾਵੇਂ ਕੋਈ ਬੰਦਾ ਸੱਪਾਂ ਨੂੰ ਕਾਬੂ ਕਰਨਾ ਜਾਣਦਾ ਹੋਵੇ। ਪਰ ਫਿਜ਼ੂਲ ਹੈ ਜੇ ਉਸ ਦੇ ਨੇੜੇ ਨਾ ਹੁੰਦਿਆਂ ਕਿਸੇ ਨੂੰ ਸੱਪ ਡਸ ਲਵੇ।
12 ਸਿਆਣੇ ਬੰਦੇ ਦੇ ਸ਼ਬਦ ਉਸਤਤ ਲਿਆਉਂਦੇੇ ਹਨ, ਪਰ ਮੂਰਖ ਬੰਦੇ ਦੇ ਸ਼ਬਦ ਤਬਾਹੀ ਲਿਆਉਂਦੇ ਨੇ।13 ਉਹ ਮੂਰਖਤਾ ਭਰੀਆਂ ਗੱਲਾਂ ਤੋਂ ਸ਼ੁਰੂ ਹੁੰਦਾ ਅਤੇ ਪਾਗਲਪਨ ਅਤੇ ਬਦੀ ਨਾਲ ਬੋਲਣੋ ਹਟਦਾ ਹੈ।14 ਮੂਰਖ ਬੰਦਾ ਹਰ ਵੇਲੇ ਗੱਲਾਂ ਕਰਦਾ ਰਹਿੰਦਾ ਹੈ ਕਿ ਉਹ ਕੀ ਕਰੇਗਾ ਪਰ ਕੋਈ ਵੀ ਨਹੀਂ ਜਾਣਦਾ ਭਵਿੱਖ ਵਿੱਚ ਕੀ ਵਾਪਰੇਗਾ। ਕੋਈ ਨਹੀਂ ਕਹਿ ਸਕਦਾ ਕਿ ਬਾਦ ਵਿੱਚ ਕੀ ਹੋਵੇਗਾ।15 ਮੂਰਖ ਬੰਦਾ, ਚਤੁਰ ਨਹੀਂ ਇੰਨਾ ਕਿ ਆਪਣੇ ਘਰ ਦਾ ਰਾਹ ਲੱਭ ਸਕੇ, ਇਸ ਲਈ ਉਸ ਨੂੰ ਜੀਵਨ ਭਰ ਸਖਤ ਮਿਹਨਤ ਕਰਨੀ ਪੈਂਦੀ ਹੈ।
16 ਜਿਸ ਦੇਸ ਦਾ ਰਾਜਾ ਬੱਚਾ ਹੈ ਉਸ ਦੇਸ ਲਈ ਅਤੇ ਜਿਸ ਦੇ ਸਜ੍ਜਣ ਆਪਣਾ ਸਾਰਾ ਸਮਾਂ ਖਾਣ ਪੀਣ ਵਿੱਚ ਬਿਤਾਉਂਦੇ ਹਨ ਇਹ ਬੁਰੀ ਗੱਲ ਹੈ।17 ਪਰ ਜੇ ਰਾਜਾ ਕਿਸੇ ਨੇਕ ਖਾਨਦਾਨ ਵਿੱਚੋਂ ਆਉਂਦਾ ਹੈ ਤਾਂ ਉਸ ਦੇਸ ਲਈ ਇਹ ਬਹੁਤ ਸ਼ੁਭ ਗੱਲ ਹੈ ਅਤੇ ਜੇਕਰ ਇਸਦੇ ਸਜ੍ਜਣ ਜਾਣਦੇ ਹਨ ਕਿ ਕਦੋਂ ਖਾਣਾ ਅਤੇ ਜੇਕਰ ਉਹ ਤਕੜੇ ਹੋਣ ਲਈ ਖਾਂਦੇ ਹਨ, ਨਾਕਿ ਆਨੰਦ ਮਨਾਉਣ ਅਤੇ ਸ਼ਰਾਬੀ ਹੋਣ ਲਈ।18 ਜੇ ਕੋਈ ਬੰਦਾ ਆਲਸੀ ਹੈ ਤਾਂ ਉਸਦਾ ਘਰ ਚੋਣਾ ਸ਼ੁਰੂ ਹੋ ਜਾਵੇਗਾ, ਅਤੇ ਛੱਤ ਡਿੱਗ ਪਵੇਗੀ।19 ਲੋਕ ਖਾਣਾ ਪਸੰਦ ਕਰਦੇ ਹਨ, ਅਤੇ ਮੈਅ ਉਨ੍ਹਾਂ ਦੇ ਜੀਵਨ ਨੂੰ ਪ੍ਰਸੰਨ ਬਣਾਉਂਦੀ ਹੈ। ਅਤੇ ਪੈਸੇ ਨਾਲ, ਸਭ ਕੁਝ ਸੁਲਝਾ ਦਿੰਦਾ ਹੈ।ਨਿਂਦਿਆ20 ਰਾਜੇ ਦੀ ਨਿਂਦਿਆ ਨਾ ਕਰੋ, ਆਪਣੀਆਂ ਸੋਚਾਂ ਵਿੱਚ ਵੀ ਨਹੀਂ। ਅਤੇ ਭਾਵੇਂ ਤੁਸੀਂ ਘਰ ਵਿੱਚ ਇਕੱਲੇ ਹੀ ਹੋਵੋਁ, ਅਮੀਰਾਂ ਬਾਰੇ ਮੰਦਾ ਨਾ ਬੋਲੋ। ਕਿਉਂ ਕਿ ਹੋ ਸਕਦਾ ਕਿ ਇੱਕ ਛੋਟਾ ਜਿਹਾ ਪੰਛੀ ਹੀ ਉੱਡ ਕੇ ਉਨ੍ਹਾਂ ਨੂੰ ਉਹ ਦੱਸ ਦੇਵੇ ਜੋ ਤੁਸੀਂ ਆਖਿਆ ਸੀ।