the Week of Christ the King / Proper 29 / Ordinary 34
Click here to join the effort!
Read the Bible
ਬਾਇਬਲ
ਵਾਈਜ਼ 1
1 ਇਹ ਸ਼ਬਦ ਉਪਦੇਸ਼ਕ ਵੱਲੋਂ ਹਨ। ਉਹ ਉਪਦੇਸ਼ਕ ਯਰੂਸ਼ਲਮ ਦੇ ਰਾਜੇ ਦਾਊਦ ਦਾ ਪੁੱਤਰ ਸੀ।2 ਪੂਰੀ ਤਰ੍ਹਾਂ ਅਰਬਹੀਣ, ਉਪਦੇਸ਼ਕ ਨੇ ਆਖਿਆ, ਪੂਰੀ ਤਰ੍ਹਾਂ ਅਰਬਹੀਣ, ਸਭ ਕੁਝ ਅਰਬਹੀਣ ਹੈ।3 ਆਪਣੀਆਂ ਸਾਰੀਆਂ ਟਕਰਾਂ ਤੋਂ ਲੋਕਾਂ ਨੂੰ ਕੀ ਲਾਭ ਮਿਲ ਸਕਦਾ, ਜਿਵੇਂ ਕਿ ਉਹ ਇਸ ਦੁਨੀਆਂ ਵਿੱਚ ਸਖਤ ਮਿਹਨਤ ਕਰਦੇ ਹਨ।
4 ਇੱਕ ਪੀੜੀ ਜਾਂਦੀ ਹੈ ਅਤੇ ਦੂਸਰੀ ਪੀੜੀ ਆ ਜਾਂਦੀ ਹੈ, ਪਰ ਧਰਤੀ ਹਮੇਸ਼ਾ ਰਹਿੰਦੀ ਹੈ।5 ਸੂਰਜ ਚੜਦਾ ਹੈ ਅਤੇ ਸੂਰਜ ਛੁਪਦਾ ਹੈ। ਅਤੇ ਫੇਰ ਸੂਰਜ ਕਾਹਲੀ ਨਾਲ ਦੋਬਾਰਾਂ ਓਸੇ ਥਾਂ ਚੜਦਾ ਹੈ।6 ਹਵਾ ਦੱਖਣ ਵੱਲ ਵਗਦੀ ਹੈ ਅਤੇ ਹਵਾ ਉੱਤਰ ਵੱਲ ਵਗਦੀ ਹੈ। ਹਵਾ ਹਰ ਪਾਸੇ ਘੁੰਮਦੀ ਹੋਈ ਵਗਦੀ ਹੈ। ਫੇਰ ਹਵਾ ਮੁੜਦੀ ਹੈ ਅਤੇ ਦੋਬਾਰਾ ਓਸੇ ਥਾਂ ਵੱਲ ਵਗਦੀ ਹੈ ਜਿਬੋਁ ਸ਼ਰੂ ਹੋਈ ਸੀ।7 ਸਾਰੇ ਦਰਿਆ ਬਾਰ ਬਾਰ ਓਸੇ ਥਾਂ ਵੱਲ ਵਗਦੇ ਹਨ। ਉਹ ਸਾਰੇ ਸਮੁੰਦਰ ਵੱਲ ਵਗਦੇ ਹਨ ਪਰ ਸਮੁੰਦਰ ਕਦੇ ਨਹੀਂ ਭਰਦਾ।8 ਇਹ ਸਭ ਗੱਲਾਂ ਬਕਾਉਣ ਵਾਲੀਆਂ ਹਨ, ਲੋਕ ਕਦੇ ਵੀ ਉਨ੍ਹਾਂ ਬਾਰੇ ਗੱਲਾਂ ਕਰਨੋ ਨਹੀਂ ਹਟਦੇ, ਪਰ ਉਨ੍ਹਾਂ ਦੀਆਂ ਅੱਖਾਂ ਕਦੇ ਵੀ ਸੰਤੁਸ਼ਟ ਨਹੀਂ ਹੁੰਦੀਆਂ ਅਤੇ ਵੇਖਣੋ ਨਹੀਂ ਹਟਦੀਆਂ, ਅਤੇ ਉਨ੍ਹਾਂ ਦੇ ਕੰਨ ਨਹੀਂ ਭਰਦੇ ਅਤੇ ਸੁਣਨੋਁ ਨਹੀਂ ਹਟਦੇ।
9 ਸਾਰੀਆਂ ਚੀਜ਼ਾਂ ਓਸੇ ਤਰ੍ਹਾਂ ਰਹਿੰਦੀਆਂ ਹਨ ਜਿਵੇਂ ਉਹ ਅਤੀਤ ਸਮਿਆਂ ਵਿੱਚ ਸਨ। ਜਿਹੜੀਆਂ ਗੱਲਾਂ ਵਾਪਰਦੀਆਂ ਰਹੀਆਂ, ਵਾਪਰਦੀਆਂ ਰਹਿਣਗੀਆਂ। ਇਸ ਦੁਨੀਆਂ ਵਿੱਚ ਕੁਝ ਵੀ ਨਵਾਂ ਨਹੀਂ ਹੈ।10 ਭਾਵੇਂ ਕੋਈ ਬੰਦਾ ਆਖੇ, "ਦੇਖੋ ਇਹ ਨਵੀਂ ਚੀਜ਼ ਹੈ!" ਪਰ ਉਹ ਚੀਜ਼ ਹਮੇਸ਼ਾ ਹੀ ਓਥੇ ਰਹੀ ਹੈ। ਇਹ ਸਾਡੇ ਜਨਮ ਤੋਂ ਪਹਿਲਾਂ ਵੀ ਇੱਥੇ ਸੀ।11 ਇੱਥੇ ਪੁਰਾਣੀਆਂ ਪੀੜੀਆਂ ਦੀ ਕੋਈ ਯਾਦਗਾਰੀ ਨਹੀਂ, ਅਤੇ ਜਿਹੜੀਆਂ ਪੀੜੀਆਂ ਹਾਲੇ ਆਉਣ ਵਾਲੀਆਂ ਹਨ, ਉਨ੍ਹਾਂ ਦੁਆਰਾ ਯਾਦ ਨਹੀਂ ਕੀਤੀਆਂ ਜਾਣਗੀਆਂ ਜਿਹੜੀਆਂ ਉਨ੍ਹਾਂ ਤੋਂ ਬਾਅਦ ਵਿੱਚ ਆਵਣਗੀਆਂ।
12 ਮੈਂ ਉਪਦੇਸ਼ਕ, ਯਰੂਸ਼ਲਮ ਵਿੱਚ ਇਸਰਾਏਲ ਦਾ ਰਾਜਾ ਸਾਂ।13 ਮੈਂ ਸਿਆਣਪ ਨਾਲ ਨਿਰਖ ਕਰਨ ਲਈ ਨਿਕਲ ਪਿਆ ਜਿਹੜੀਆਂ ਸਭ ਗੱਲਾਂ ਇਸ ਜੀਵਨ ਵਿੱਚ ਵਾਪਰਦੀਆਂ ਹਨ। ਮੈਂ ਜਾਣਿਆ ਕਿ ਪਰਮੇਸ਼ੁਰ ਨੇ ਜਿਹੜਾ ਉਦੇਸ਼ ਲੋਕਾਂ ਨੂੰ ਆਪਣੇ-ਆਪ ਨੂੰ ਵਿਅਸਤ ਰੱਖਣ ਲਈ ਦਿੱਤਾ ਬਹੁਤ ਬੁਰਾ ਵਿਉਪਾਰ ਹੈ।14 ਮੈਂ ਇਸ ਧਰਤੀ ਉੱਤੇ ਵਾਪਰ ਰਹੀਆਂ ਸਾਰੀਆਂ ਗੱਲਾਂ ਵੱਲ ਦੇਖਿਆ ਅਤੇ ਮੈਂ ਦੇਖਿਆ ਕਿ ਇਹ ਸਭ ਕੁਝ ਅਰਬਹੀਣ ਸੀ। ਇਹ ਹਵਾ ਦੇ ਪਿਛੇ ਭੱਜਣ ਵਾਂਗ ਹੈ।15 ਜੋ ਵਿਂਗਾ ਹੋਇਆ ਸਿਧ੍ਧਾ ਨਹੀਂ ਕੀਤਾ ਜਾ ਸਕਦਾ, ਅਤੇ ਜਿੱਥੇ ਕਿਤੇ ਕੁਝ ਨਾ ਹੋਵੇ, ਓਥੇ ਗਿਣਨ ਲਈ ਕੁਝ ਨਹੀਂ ਹੁੰਦਾ।16 ਮੈਂ ਆਪਣੇ-ਆਪ ਨੂੰ ਆਖਿਆ, "ਮੈਂ ਬਹੁਤ ਬੁੱਧੀਮਾਨ ਹਾਂ। ਮੈਂ ਉਨ੍ਹਾਂ ਸਾਰੇ ਰਾਜਿਆਂ ਨਾਲੋਂ ਵਧ ਬੁੱਧੀਮਾਨ ਹਾਂ ਜਿਨ੍ਹਾਂ ਨੇ ਮੇਰੇ ਤੋਂ ਪਹਿਲਾਂ ਯਰੂਸ਼ਲਮ ਉੱਤੇ ਰਾਜ ਕੀਤਾ ਅਤੇ ਮੇਰੇ ਦਿਮਾਗ ਨੇ ਧਿਆਨ ਨਾਲ ਸਿਆਣਪ ਅਤੇ ਗਿਆਨ ਦਾ ਨਿਰੀਖਣ ਕੀਤਾ!"17 ਅਤੇ ਮੈਂ ਆਪਣੇ ਦਿਮਾਗ਼ ਨੂੰ ਸਿਆਣਪ ਅਤੇ ਗਿਆਨ, ਅਤੇ ਮੂਰਖਤਾਈ ਅਤੇ ਬੇਵਕੂਫ਼ੀ ਦਾ ਅਨੁਭਵ ਕਰਨ ਦਿੱਤਾ। ਪਰ ਮੈਂ ਜਾਣਿਆਂ ਕਿ ਸਿਆਣਾ ਬਣਨ ਦੀ ਕੋਸ਼ਿਸ਼ ਹਵਾ ਨੂੰ ਫੜਨ ਦੀ ਕੋਸ਼ਿਸ਼ ਕਰਨ ਵਾਂਗ ਹੈ।18 ਕਿਉਂ ਕਿ ਬਹੁਤੀ ਸਿਆਣਪ ਨਾਲ ਬਹੁਤਾ ਗੁੱਸਾ ਆਉਂਦਾ ਹੈ, ਅਤੇ ਉਹ ਜਿਹੜਾ ਵਧੇਰੇ ਗਿਆਨ ਪ੍ਰਾਪਤ ਕਰਦਾ, ਵਧੇਰੇ ਦਰਦ ਪ੍ਰਾਪਤ ਕਰਦਾ।