the Week of Christ the King / Proper 29 / Ordinary 34
Click here to join the effort!
Read the Bible
ਬਾਇਬਲ
ਅਸਤਸਨਾ 32
1 “ਅਕਾਸ਼ੋ, ਸੁਣੋ ਅਤੇ ਮੈਂ ਬੋਲਾਂਗਾ,ਧਰਤੀਏ, ਸੁਣ ਮੇਰੇ ਮੂੰਹ ਦੇ ਬੋਲਾਂ ਨੂੰ।2 ਮੇਰੀਆਂ ਬਿਵਸਥਾ ਬਰਖਾ ਵਾਂਗ ਉਤਰਨਗੀਆਂ,ਜਿਵੇਂ ਧਰਤੀ ਉੱਤੇ ਧੁੰਦ ਡਿੱਗਦੀ ਹੈ,ਜਿਵੇਂ ਕੋਮਲ ਘਾਹ ਉੱਤੇ ਮੀਂਹ ਪੈਂਦਾ ਹੈ,ਜਿਵੇਂ ਹਰੇ ਪੌਦਿਆਂ ਉੱਤੇ ਮੀਂਹ ਪੈਦਾ ਹੈ।3 ਪਰਮੇਸ਼ੁਰ ਦੀ ਉਸਤਤਿ ਕਰੋ, ਜਿਵੇਂ ਮੈਂ ਯਹੋਵਾਹ ਦੇ ਨਾਮ ਦਾ ਐਲਾਨ ਕਰਦਾ ਹਾਂ।4 “ਉਹ ਚੱਟਾਨ ਹੈ -ਉਸਦਾ ਕਾਰਜ ਸਂਪੁਰਨ ਹੈ।ਕਿਉਂਕਿ ਉਸਦੇ ਧਰਤੀ ਦੇ ਸਾਰੇ ਰਾਹ ਧਰਮੀ ਹਨਪਰਮੇਸ਼ੁਰ ਸੱਚਾ ਅਤੇ ਵਫ਼ਾਦਾਰ ਹੈ।ਉਹ ਇਮਾਨਦਾਰ ਅਤੇ ਭਰੋਸੇਯੋਗ ਹੈ।5 ਉਨ੍ਹਾਂ ਨੇ ਉਸਨੂੰ ਧੋਖਾ ਦੇ ਦਿੱਤਾ।ਉਹ ਆਪਣੇ ਪਾਪਾ ਕਾਰਣ ਹੋਰ ਵਧੇਰੇ ਉਸਦੇ ਬੱਚੇ ਨਹੀਂ ਹਨ।ਉਹ ਧੋਖੇਬਾਜ਼ਾਂ ਅਤੇ ਝੂਠਿਆ ਦੀ ਇੱਕ ਗਠੜੀ ਹਨ।6 ਕੀ ਯਹੋਵਾਹ ਦਾ ਸਿਲਾ ਦੇਣ ਦਾ ਇਹੀ ਤਰੀਕਾ ਹੈ। ਨਹੀਂ! ਤੁਸੀਂ ਮਂਦ ਬੁਧੀ ਅਤੇ ਬੇਵਕੂਫ਼ ਲੋਕ ਹੋ।ਯਹੋਵਾਹ ਤੁਹਾਡਾ ਪਿਤਾ ਹੈ।ਉਸਨੇ ਤੁਹਾਨੂੰ ਸਾਜਿਆ।ਉਹ ਤੁਹਾਡਾ ਸਿਰਜਣਹਾਰ ਹੈ ਅਤੇ ਉਹ ਤੁਹਾਨੂੰ ਸਹਾਰਾ ਦਿੰਦਾ ਹੈ।
7 “ਚੇਤੇ ਕਰੋ, ਬਹੁਤ ਸਮਾਂ ਪਹਿਲਾਂ ਕੀ ਵਾਪਰਿਆ ਸੀ।ਉਨ੍ਹਾਂ ਗੱਲਾਂ ਬਾਰੇ ਸੋਚੋ, ਜਿਹੜੀਆਂ ਬਹੁਤ ਵਰ੍ਹੇ ਪਹਿਲਾਂ ਵਾਪਰੀਆਂ ਸਨ।ਆਪਣੇ ਪਿਤਾ ਕੋਲੋਂ ਪੁੱਛੋ; ਉਹ ਤੁਹਾਨੂੰ ਦੱਸੇਗਾ।ਆਪਣੇ ਆਗੂਆਂ ਨੂੰ ਪੁੱਛੋ; ਉਹ ਤੁਹਾਨੂੰ ਦੱਸਣਗੇ।8 ਸਰਬ ਉੱਚ ਪਰਮੇਸ਼ੁਰ ਨੇ ਧਰਤੀ ਦੇ ਲੋਕਾਂ ਨੂੰ ਵੱਖ ਕੀਤਾ ਸੀਅਤੇ ਹਰ ਕੌਮ ਨੂੰ ਉਸਦੀ ਧਰਤੀ ਦਿੱਤੀ ਸੀ।ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਲਈ ਸਰਹੱਦਾਂ ਥਾਪੀਆਂ ਸਨ।ਉਸਨੇ ਓਨੀਆਂ ਹੀ ਕੌਮਾਂ ਸਾਜੀਆਂ ਸਨ ਜਿੰਨੇ ਕਿ ਇੱਥੇ ਦੂਤ ਹਨ।9 ਯਹੋਵਾਹ ਦਾ ਹਿੱਸਾ ਉਸਦੇ ਲੋਕ ਹਨ;ਯਾਕੂਬ ਯਹੋਵਾਹ ਦਾ ਹੈ।10 “ਯਹੋਵਾਹ ਨੇ ਯਾਕੂਬ (ਇਸਰਾਏਲ) ਨੂੰ ਇੱਕ ਮਰੂਥਲ ਅੰਦਰ,ਇੱਕ ਸਖਣੀ ਹਵਾਦਾਰ ਧਰਤੀ ਉੱਤੇ ਲਭਿਆ।ਯਹੋਵਾਹ ਨੇ ਯਾਕੂਬ ਦੀ ਰੱਖਿਆ ਕਰਨ ਲਈ ਉਸਨੂੰ ਘੇਰ ਲਿਆ ਉਸਨੇ ਉਸਦੀ ਰੱਖਿਆ ਆਪਣੀ ਅਖ ਦੀ ਪੁਤਲੀ ਵਾਂਗ ਕੀਤੀ ਸੀ।11 ਯਹੋਵਾਹ ਇਸਰਾਏਲ ਲਈ, ਬਾਜ ਵਾਂਗ ਸੀ। ਬਾਜ ਆਪਣੇ ਬੱਚਿਆਂ ਨੂੰ ਉੱਡਣਾ ਸਿਖਾਉਣ ਲਈ ਆਲ੍ਹਣੇ ਵਿੱਚੋਂ ਧੱਕ ਦਿੰਦਾ ਹੈ।ਉਹ ਆਪਣੇ ਬਚਿਆ ਨਾਲ ਉੱਡਦਾ ਹੈ ਅਤੇ ਉਨ੍ਹਾਂ ਦੀ ਰੱਖਿਆ ਕਰਦਾ ਹੈ।ਉਹ ਉਨ੍ਹਾਂ ਨੂੰ ਫ਼ੜਨ ਲਈ, ਜਦੋਂ ਵੀ ਉਹ ਡਿੱਗਦੇ ਹਨ ਆਪਣੇ ਖੰਭ ਫ਼ੈਲਾਉਂਦਾ ਹੈ।ਉਨ੍ਹਾਂ ਨੂੰ ਇੱਕ ਸੁਰਖਿਅਤ ਥਾਂ ਲੈ ਜਾਣ ਖਾਤਰ ਆਪਣੇ ਖੰਭਾ ਨਾਲ ਚੁੱਕ ਲੈਂਦਾ ਹੈ। ਯਹੋਵਾਹ ਵੀ ਇਸੇ ਤਰ੍ਹਾਂ ਦਾ ਹੈ।12 ਇਕੱਲੇ ਯਹੋਵਾਹ ਨੇ ਯਾਕੂਬ ਦੀ ਅਗਵਾਈ ਕੀਤੀ।ਕਿਸੇ ਵੀ ਵਿਦੇਸ਼ੀ ਦੇਵਤੇ ਨੇ ਯਾਕੂਬ ਨੂੰ ਨਹੀਂ ਬਚਾਇਆ।13 ਯਹੋਵਾਹ ਨੇ ਯਾਕੂਬ ਦੀ ਪਹਾੜੀ ਪ੍ਰਦੇਸ਼ ਉੱਤੇ ਕਬਜ਼ਾ ਕਰਨ ਲਈ ਅਗਵਾਈ ਕੀਤੀ।ਉਸਨੇ ਉਸ ਨੂੰ ਖੇਤਾਂ ਦੀਆਂ ਫ਼ਸਲਾਂ ਦਿੱਤੀਆਂ।ਉਸਨੇ ਚੱਟਾਨਾ ਵਿੱਚੋਂ ਸ਼ਹਿਦ,ਸਖਤ ਚੱਟਾਨ ਵਿੱਚੋਂ ਜੈਤੂਨ ਦੇ ਤੇਲ ਨਾਲ ਉਸਦਾ ਪਾਲਣ-ਪੋਸ਼ਣ ਕੀਤਾ।14 ਵੱਗ ਤੋਂ ਮਖਣ ਨਾਲ, ਇੱਜੜ ਤੋਂ ਦੁੱਧ ਨਾਲ,ਲੇਲਿਆਂ ਅਤੇ ਬੱਕਰੀਆਂ ਤੋਂ ਚਰਬੀ ਨਾਲ,ਬਾਸ਼ਾਨ ਦੇ ਸਭ ਤੋਂ ਵਧੀਆ ਭੇਡੂਆ ਨਾਲ ਅਤੇ ਸਭ ਤੋਂ ਵਧੀਆ ਕਣਕ ਨਾਲ।ਤੁਸੀਂ ਅੰਗੂਰਾਂ ਦੇ ਲਾਲ ਰਸ ਤੋਂ ਮੈਅ ਪੀਤੀ।
15 “ਹਰ ਯਸ਼ੁਰੂਨ ਮੋਟਾ ਹੋ ਗਿਆ ਸੀ ਅਤੇ ਝੋਟੇ ਵਾਂਗ ਛੜਾਂ ਮਾਰਦਾ ਸੀ।(ਹਾਂ, ਤੈਨੂੰ ਬਹੁਤ ਜ਼ਿਆਦਾ ਖੁਰਾਕ ਮਿਲੀ ਸੀ, ਤੂੰ ਮੋਟਾ ਅਤੇ ਭਾਰਾ ਹੋ ਗਿਆ ਸੀ।)ਪਰ ਉਸਨੇ ਉਸ ਪਰਮੇਸ਼ੁਰ ਨੂੰ ਛੱਡ ਦਿੱਤਾ ਜਿਸਨੇ ਉਸ ਨੂੰ ਸਾਜਿਆਅਤੇ ਉਸ ਚੱਟਾਨ ਕੋਲੋਂ ਭੱਜ ਗਿਆ ਜਿਸਨੇ ਉਸਨੂੰ ਬਚਾਇਆ ਸੀ।16 ਹੋਰਨਾ ਦੇਵਿਤਆ ਦੀ ਉਪਾਸਨਾ ਕਰਕੇ ਉਨ੍ਹਾਂ ਨੇ ਉਸਨੂੰ ਈਰਖਾਲੂ ਬਣਾ ਦਿੱਤਾ।ਉਨ੍ਹਾਂ ਨੇ ਉਨ੍ਹਾਂ ਭੈੜੇ ਦੇਵਤਿਆਂ ਦੀ ਉਪਾਸਨਾ ਕੀਤੀ ਅਤੇ ਪਰਮੇਸ਼ੁਰ ਨੂੰ ਬਹੁਤ ਗੁੱਸੇ ਕਰ ਦਿੱਤਾ।17 ਉਨ੍ਹਾਂ ਨੇ ਭੂਤਾ ਨੂੰ ਬਲੀਆਂ ਚੜਾਈਆਂ ਜੋ ਦੇਵਤੇ ਨਹੀਂ ਸਨ।ਉਹ ਨਵੇਂ ਦੇਵਤੇ ਸਨ ਜਿਨ੍ਹਾਂ ਨੂੰ ਉਹ ਜਾਣਦੇ ਨਹੀਂ ਸਨ,ਜਿਨ੍ਹਾਂ ਬਾਰੇ ਤੁਹਾਡੇ ਪੁਰਖੇ ਵੀ ਨਹੀਂ ਜਾਣਦੇ ਸਨ।18 ਤੁਸੀਂ ਉਸ ਚੱਟਾਨ ਨੂੰ ਛੱਡ ਦਿੱਤਾ ਜਿਸਨੇ ਤੁਸਾਂ ਨੂੰ ਜਨਮ ਦਿੱਤਾ ਸੀ;ਤੁਸੀਂ ਉਸ ਪਰਮੇਸ਼ੁਰ ਨੂੰ ਭੁੱਲ ਗਏ ਜਿਸਨੇ ਤੁਸਾਂ ਨੂੰ ਜ਼ਿੰਦਗੀ ਦਿੱਤੀ ਸੀ।
19 “ਯਹੋਵਾਹ ਨੇ ਇਹ ਸਭ ਕੁਝ ਦੇਖਿਆ ਅਤੇ ਬਹੁਤ ਗੁੱਸੇ ਹੋ ਗਿਆ।ਉਸਦੇ ਧੀਆਂ ਪੁੱਤਰਾਂ ਨੇ ਉਸਨੂੰ ਕਰੋਧਵਾਨ ਕਰ ਦਿੱਤਾ ਸੀ।20 ਇਸੇ ਲਈ ਯਹੋਵਾਹ ਨੇ ਆਖਿਆ ਸੀ,‘ਮੈਂ ਉਨ੍ਹਾਂ ਲੋਕਾਂ ਕੋਲੋਂ ਪਰਤ ਜਾਵਾਂਗਾਅਤੇ ਦੇਖਾਂਗਾ ਫ਼ੇਰ ਕੀ ਵਾਪਰਦਾ ਹੈ!ਉਹ ਵਿਦ੍ਰੋਹੀ ਹਨ।ਉਹ ਉਨ੍ਹਾਂ ਬੱਚਿਆਂ ਵ੍ਵਰਗੇ ਹਨ ਜਿਨ੍ਹਾਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ!21 ਉਨ੍ਹਾਂ ਨੇ ਮੈਨੂੰ (ਭੂਤਾ ਨਾਲ) ਜਿਹੜੇ ਦੇਵਤੇ ਨਹੀਂ ਹਨ, ਈਰਖਾਲੂ ਬਣਾ ਦਿੱਤਾ ਸੀ।ਉਨ੍ਹਾਂ ਨੇ ਮੈਨੂੰ ਉਨ੍ਹਾਂ ਬੁੱਤਾਂ ਨਾਲ ਨਾਰਾਜ਼ ਕਰ ਦਿੱਤਾ ਸੀ।ਇਸ ਲਈ ਮੈਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਬਾਰੇ ਈਰਖਾਲੂ ਬਣਾ ਦਿਆਂਗਾ ਜਿਹੜੇ ਸੱਚੀ ਕੌਮ ਨਹੀਂ ਹਨ।ਮੈਂ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨਾਲ ਨਾਰਾਜ਼ ਕਰ ਦਿਆਂਗਾ ਜਿਹੜੇ ਮੂਰਖ ਕੌਮ ਹਨ।22 ਮੇਰਾ ਕਹਿਰ ਅੱਗ ਵਾਂਗ ਬਲ ਉਠੇਗਾਜਿਹੜੀ ਡੂੰਘੀ ਤੋਂ ਡੂੰਘੀ ਕਬਰ ਤੀਕ,ਧਰਤੀ ਨੂੰ ਅਤੇ ਇਸਦੀ ਸਾਰੀ ਪੈਦਾਵਾਰਨੂੰ ਸਾੜਦੀ ਹੋਈ ਪਰਬਤਾ ਦੇ ਹੇਠਾਂ ਤੀਕ ਬਲਦੀ ਹੈ!23 “‘ਮੈਂ ਇਸਰਾਏਲੀਆਂ ਉੱਪਰ ਮੁਸੀਬਤਾ ਲਿਆਵਾਂਗਾ।ਮੈਂ ਆਪਣੇ ਸਾਰੇ ਤੀਰ ਉਨ੍ਹਾਂ ਉੱਪਰ ਚਲਾ ਦਿਆਂਗਾ।24 ਉਹ ਭੁਖ ਨਾਲ ਕਮਜ਼ੋਰ ਹੋ ਜਾਣਗੇ।ਭਿਆਨਕ ਬਿਮਾਰੀਆਂ ਉਨ੍ਹਾਂ ਨੂੰ ਤਬਾਹ ਕਰ ਦੇਣਗਿਆਂ।ਮੈਂ ਉਨ੍ਹਾਂ ਉੱਤੇ ਜੰਗਲੀ ਜਾਨਵਰ ਭੇਜ ਦਿਆਂਗਾਅਤੇ ਜ਼ਹਿਰੀਲੇ ਸੱਪ ਉਨ੍ਹਾਂ ਨੂੰ ਡੱਸਣਗੇ।25 ਸੜਕਾਂ ਉੱਤੇ ਸਿਪਾਹੀ ਉਨ੍ਹਾਂ ਨੂੰ ਕਤਲ ਕਰਨਗੇ।ਉਨ੍ਹਾਂ ਦੇ ਘਰਾਂ ਅੰਦਰ ਭਿਆਨਕ ਘਟਨਾਵਾਂ ਵਾਪਰਨਗੀਆਂ।ਸਿਪਾਹੀ ਗੱਬਰੂਆਂ ਅਤੇ ਮੁਟਿਆਰਾਂ ਨੂੰ ਮਾਰ ਦੇਣਗੇ।ਉਹ ਜੁਆਕਾ ਅਤੇ ਬੁਢਿਆਂ ਲੋਕਾਂ ਨੂੰ ਮਾਰ ਦੇਣਗੇ।
26 “‘ਮੈਂ ਇਸਰਾਏਲੀਆਂ ਨੂੰ ਤਬਾਹ ਕਰਨ ਬਾਰੇ ਸੋਚਿਆ ਸੀਤਾਂ ਜੋ ਲੋਕ ਉਨ੍ਹਾਂ ਬਾਰੇ ਪੂਰੀ ਤਰ੍ਹਾਂ ਭੁੱਲ ਜਾਣ!27 ਪਰ ਮੈਂ ਜਾਣਦਾ ਹਾਂ ਕਿ ਉਨ੍ਹਾਂ ਦੇ ਦੁਸ਼ਮਣ ਕੀ ਆਖਣਗੇ,ਉਹ ਸਮਝਣਗੇ ਨਹੀਂਅਤੇ ਹੈਂਕੜ ਨਾਲ ਆਖਣਗੇ,“ਯਹੋਵਾਹ ਨੇ ਇਹ ਸਭ ਕੁਝ ਨਹੀਂ ਕੀਤਾ!ਅਸੀਂ ਆਪਣੀ ਤਾਕਤ ਨਾਲ ਜਿੱਤ ਗਏ!”’28 ਉਹ ਇੱਕ ਮੂਰਖ ਕੌਮ ਹਨ।ਉਹ ਸਮਝਦੇ ਨਹੀਂ।29 ਜੇ ਉਹ ਸਿਆਣੇ ਹੁੰਦੇ,ਉਹ ਸਮਝ ਜਾਂਦੇ।ਉਹ ਜਾਣ ਜਾਂਦੇ ਕਿ ਉਨ੍ਹਾਂ ਨਾਲ ਕੀ ਵਾਪਰੇਗਾ।30 ਕੀ ਇਕੱਲਾ ਬੰਦਾ
1 ,000 ਬੰਦਿਆ ਨੂੰ ਭਜਾ ਸਕਦਾ ਹੈ?ਕੀ ਦੋ ਬੰਦੇ10 ,000 ਬੰਦਿਆ ਨੂੰ ਭਜਾ ਸਕਦੇ ਹਨ?ਇਹ ਉਦੋਂ ਹੀ ਵਾਪਰੇਗਾ ਜਦੋਂ ਯਹੋਵਾਹ ਉਨ੍ਹਾਂਨੂੰ ਉਨ੍ਹਾਂ ਦਿਆਂ ਦੁਸ਼ਮਣਾਨੂੰ ਸੌਂਪ ਦੇਵੇਗਾ ਇਹ ਉਦੋਂ ਹੀ ਵਾਪਰੇਗਾ ਜੇ ਉਨ੍ਹਾਂ ਦੀ ਚੱਟਾਨ (ਪਰਮੇਸ਼ੁਰ)ਉਨ੍ਹਾਂ ਨੂੰ ਗੁਲਾਮਾ ਵਾਂਗ ਵੇਚ ਦੇਵੇਗੀ!31 ਸਾਡੇ ਦੁਸ਼ਮਣਾ ਦੀ ਚੱਟਾਨ ਸਾਡੀ ਚੱਟਾਨ ਵਾਂਗ ਤਕੜੀ ਨਹੀਂ ਹੈ।ਇਹ ਸਾਡੇ ਦੁਸ਼ਮਣ ਵੀ ਜਾਣਦੇ ਹਨ!32 ਉਨ੍ਹਾਂ ਦੀਆਂ ਵੇਲਾਂ ਅਤੇ ਉਨ੍ਹਾਂ ਦੇ ਖੇਤ, ਸਦੂਮ ਅਤੇ ਅਮੂਰਾਹ ਵਾਂਗ ਤਬਾਹ ਹੋ ਜਾਣਗੇ।ਉਨ੍ਹਾਂ ਦੇ ਅੰਗੂਰ ਜ਼ਹਿਰ ਜਿੰਨੇ ਕੌੜੇ ਹਨ।33 ਉਨ੍ਹਾਂ ਦੀ ਮੈਅ ਸੱਪ ਦੀ ਜ਼ਹਿਰ ਵਰਗੀ ਹੈ।34 ‘ਮੈਂ ਉਸ ਸਜ਼ਾ ਨੂੰ ਬਚਾਕੇ ਰੱਖ ਰਿਹਾ ਹਾਂ!ਮੈਂ ਇਸ ਨੂੰ ਆਪਣੇ ਖਜ਼ਾਨੇ ਅੰਦਰ ਬੰਦ ਕਰ ਦਿੱਤਾ ਹੈ।35 ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਲਈ ਸਜ਼ਾ ਦੇਵੇਗਾ।ਪਰ ਮੈਂ ਉਸ ਸਜ਼ਾ ਨੂੰ ਬਚਾਕੇ ਰੱਖ ਰਿਹਾ ਹਾਂ। ਜਦੋਂ ਤੱਕ ਕਿ ਉਹ ਫ਼ਿਸਲ ਨਹੀਂ ਜਾਂਦੇ ਅਤੇ ਮੰਦਾ ਨਹੀਂ ਕਰਦੇ।ਉਨ੍ਹਾਂ ਦੀ ਮੁਸੀਬਤ ਦਾ ਸਮਾ ਨੇੜੇ ਹੈ।ਛੇਤੀ ਹੀ ਉਨ੍ਹਾਂ ਨੂੰ ਸਜ਼ਾ ਮਿਲੇਗੀ।’36 “ਯਹੋਵਾਹ ਆਪਣੇ ਲੋਕਾਂ ਦਾ ਨਿਰਣਾ ਕਰੇਗਾ, ਉਹ ਉਸਦੇ ਨੌਕਰ ਹਨ;ਅਤੇ ਉਹ ਉਨ੍ਹਾਂ ਉੱਤੇ ਦਿਆਲੂ ਹੋਵੇਗਾ।ਉਹ ਦੇਖੇਗਾ ਕਿ ਉਨ੍ਹਾਂ ਦੀ ਤਾਕਤ ਮੁੱਕ ਚੁੱਕੀ ਹੈ।ਉਹ ਦੇਖਗਾ ਕਿ ਗੁਲਾਮਅਤੇ ਆਜ਼ਾਦ ਲੋਕ ਦੋਵੇਂ ਬੇਸਹਾਰਾ ਹਨ।37 ਤਦ ਫ਼ੇਰ ਯਹੋਵਾਹ ਆਖੇਗਾ,‘ਕਿਥੇ ਹਨ ਉਨ੍ਹਾਂ ਦੇ ਦੇਵਤੇ?ਕਿਥੇ ਹੈ ਉਹ ‘ਚੱਟਾਨ’, ਜਿਸ ਵੱਲ ਉਹ ਆਸਰੇ ਲਈ ਪਰਤੇ ਸਨ?38 ਜਿਨ੍ਹਾਂ ਦੇਵਤਿਆਂ ਨੇ ਉਨ੍ਹਾਂ ਦੀ ਬਲੀ ਦੀ ਚਰਬੀ ਖਾਧੀ,ਅਤੇ ਜਿਨ੍ਹਾਂ ਨੇ ਉਨ੍ਹਾਂ ਦੀਆਂ ਭੇਟਾ ਦੀ ਮੈਅ ਪੀਤੀ।ਉਨ੍ਹਾਂ ਦੇਵਤਿਆਂ ਨੂੰ ਉਠਣ ਦਿਉ ਅਤੇ ਤੁਹਾਡੀ ਮਦਦ ਕਰਨ ਦਿਉ!ਉਨ੍ਹਾਂ ਨੂੰ ਤੁਹਾਡੀ ਰੱਖਿਆ ਕਰਨ ਦਿਉ।
39 “‘ਹੁਣ, ਦੇਖੋ ਕਿ ਮੈਂ ਖੁਦ ਉਹ ਹਾਂ!ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ।ਮੈਂ ਹੀ ਲੋਕਾਂ ਨੂੰ ਮੌਤ ਦਿੰਦਾ ਹਾਂਅਤੇ ਲੋਕਾਂ ਨੂੰ ਜਿਉਣ ਦਿੰਦਾ ਹਾਂ।ਮੈਂ ਲੋਕਾਂ ਨੂੰ ਜ਼ਖਮੀ ਕਰਦਾ ਹਾਂਅਤੇ ਮੈਂ ਉਨ੍ਹਾਂ ਨੂੰ ਰਾਜ਼ੀ ਕਰਦਾ ਹਾਂ।ਕੋਈ ਵੀ, ਕਿਸੇ ਹੋਰ ਬੰਦੇ ਨੂੰ ਮੇਰੇ ਹੱਥੋਂ, ਨਹੀਂ ਛੁਡਾ ਸਕਦਾ!40 ਮੈਂ ਆਪਣਾ ਹੱਥ ਆਕਾਸ਼ ਵੱਲ ਚੁੱਕਦਾ ਹਾਂ ਅਤੇ ਇਹ ਇਕਰਾਰ ਕਰਦਾ ਹਾਂ।ਅਤੇ ਆਪਣੀ ਜ਼ਿੰਦਗੀਦੀ ਸਹੁੰ ਖਾਂਦਾ ਹਾਂ।41 ਮੈਂ ਆਪਣੀਤਲਵਾਰ ਤੇਜ਼ ਕਰਾਂਗਾਅਤੇ ਮੈਂ ਇਸਨੂੰ ਬਦਲਾ ਲੈਣ ਲਈ ਆਪਣੇ ਦੁਸ਼ਮਣਾ ਖਿਲਾਫ਼ ਵਰਤਾਂਗਾ।ਮੈਂ ਉਨ੍ਹਾਂ ਨੂੰ ਸਜ਼ਾ ਦੇਵਾਂਗਾ, ਜਿਸ ਦੇ ਉਹ ਅਧਿਕਾਰੀ ਹਨ।42 ਮੇਰੇ ਦੁਸ਼ਮਣ ਮਾਰੇ ਜਾਣਗੇ ਅਤੇ ਉਹ ਕੈਦੀ ਬਣਾ ਲਈ ਜਾਣਗੇ,ਮੇਰੇ ਤੀਰ ਉਨ੍ਹਾਂ ਦੇ ਖੂਨ ਨਾਲ ਢਕੇ ਹੋਣਗੇ।ਮੇਰੀ ਸ਼ਮਸ਼ੀਰ ਉਨ੍ਹਾਂ ਦੇ ਫ਼ੌਜੀਆਂ ਦੇ ਸਿਰ ਕਲਮ ਕਰ ਦੇਵੇਗੀ।’43 “ਸਾਰੀ ਦੁਨੀਆਂ ਨੂੰ, ਪਰਮੇਸ਼ੁਰ ਲੋਕਾਂ ਵਾਸਤੇ ਖੁਸ਼ ਹੋਣਾ ਚਾਹੀਦਾ ਹੈ!ਉਹ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੰਦਾ ਹੈ ਜਿਹੜੇ ਉਸਦੇ ਸੇਵਕਾਂ ਨੂੰ ਕਤਲ ਕਰਦੇ ਹਨ।ਉਹ ਆਪਣੇ ਦੁਸ਼ਮਣਾ ਨੂੰ ਸਜ਼ਾ ਦਿੰਦਾ ਹੈ, ਜਿਸਦੇ ਉਹ ਅਧਿਕਾਰੀ ਹਨ।ਉਹ ਆਪਣੇ ਲੋਕਾਂ ਲਈ ਅਤੇ ਆਪਣੀ ਧਰਤੀ ਲਈ ਪਰਾਸਚਿਤ ਕਰਦਾ ਹੈ।”
44 ਮੂਸਾ ਅਤੇ ਨੂਨ ਦਾ ਪੁੱਤਰ ਯਹੋਸ਼ੁਆ ਆਏ ਅਤੇ ਇਸਰਾਏਲ ਦੇ ਲੋਕਾਂ ਦੇ ਸੁਣਨ ਲਈ ਉਨ੍ਹਾਂ ਨੇ ਆਪਣੇ ਗੀਤ ਦੇ ਸਾਰੇ ਸ਼ਬਦ ਗਾਏ।45 ਜਦੋਂ ਮੂਸਾ ਸਾਰੇ ਇਸਰਾਏਲ ਨੂੰ ਇਹ ਬਿਵਸਥਾ ਦੱਸ ਹਟਿਆ,46 ਉਸਨੇ ਉਨ੍ਹਾਂ ਨੂੰ ਆਖਿਆ, “ਤੁਹਾਨੂੰ ਉਨ੍ਹਾਂ ਸਾਰੇ ਆਦੇਸ਼ਾ ਉੱਤੇ ਧਿਆਨ ਦੇਣ ਦਾ ਪੱਕ ਕਰਨਾ ਚਾਹੀਦਾ ਹੈ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ। ਅਤੇ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਇਹ ਦੱਸੋ ਕਿ ਉਹ ਇਸ ਕਾਨੂੰਨ ਵਿਚਲੇ ਹੁਕਮਾਂ ਦਾ ਪੂਰੀ ਤਰ੍ਹਾਂ ਪਾਲਨ ਕਰਨ।47 ਇਹ ਨਾ ਸੋਚੋ ਕਿ ਇਹ ਸਿਖਿਆਵਾ ਜ਼ਰੂਰੀ ਨਹੀਂ ਹਨ! ਇਹ ਤੁਹਾਡੀ ਜ਼ਿੰਦਗੀ ਹਨ! ਇਨ੍ਹਾਂ ਸਿਖਿਆਵਾ ਸਦਕਾ ਤੁਸੀਂ ਯਰਦਨ ਨਦੀ ਦੇ ਪਾਰ ਦੀ ਉਸ ਧਰਤੀ ਉੱਤੇ ਲੰਮੀ ਉਮਰ ਭੋਗੋਂਗੇ ਜਿਸਨੂੰ ਤੁਸੀਂ ਲੈਣ ਲਈ ਤਿਆਰ ਹੈ।”48 ਯਹੋਵਾਹ ਨੇ ਉਸੇ ਦਿਨ ਮੂਸਾ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ,49 “ਅਬਰੀਮ ਪਰਬਤ ਵੱਲ ਜਾ। ਯਰੀਹੋ ਸ਼ਹਿਰ ਦੇ ਸਾਮ੍ਹਣੇ ਮੋਆਬ ਦੀ ਧਰਤੀ ਉੱਤੇ ਨਬੋ ਪਹਾੜ ਉੱਤੇ ਜਾ। ਫ਼ੇਰ ਤੂੰ ਕਨਾਨ ਦੀ ਉਹ ਧਰਤੀ ਦੇਖ ਸਕੇਂਗਾ ਜਿਹੜੀ ਮੈਂ ਇਸਰਾਏਲ ਦੇ ਲੋਕਾਂ ਨੂੰ ਰਹਿਣ ਲਈ ਦੇ ਰਿਹਾ ਹਾਂ।50 ਤੇਰਾ ਦੇਹਾਂਤ ਉਸ ਪਰਬਤ ਉੱਤੇ ਹੋਵੇਗਾ। ਤੂੰ ਜਾਕੇ ਆਪਣੇ ਲੋਕਾਂ ਵਿੱਚ ਸ਼ਾਮਿਲ ਹੋ ਜਾਵੇਂਗਾ, ਜਿਵੇਂ ਤੇਰਾ ਭਰਾ ਹਾਰੂਨ ਹੋਰ ਪਰਬਤ ਉੱਤੇ ਮਰਿਆ ਸੀ।51 ਕਿਉਂਕਿ ਤੁਸੀਂ ਦੋਹਾ ਨੇ ਮੇਰੇ ਖਿਲਾਫ਼ ਪਾਪ ਕੀਤਾ ਸੀ। ਤੁਸੀਂ ਕਾਦੇਸ਼ ਨੇੜੇ ਮਰੀਬਾਹ ਦੇ ਪਾਣੀਆਂ ਕੰਢੇ ਸੀ। ਇਹ ਥਾਂ ਸੀਨਈ ਦੇ ਮਾਰੂਥਲ ਅੰਦਰ ਸੀ। ਉਥੇ, ਇਸਰਾਏਲ ਦੇ ਲੋਕਾਂ ਸਾਮ੍ਹਣੇ, ਤੁਸੀਂ ਮੇਰਾ ਆਦਰ ਨਹੀਂ ਕੀਤਾ ਸੀ ਅਤੇ ਇਹ ਨਹੀਂ ਸੀ ਦਰਸਾਇਆ ਕਿ ਮੈਂ ਪਵਿੱਤਰ ਹਾਂ।52 ਇਸ ਲਈ ਹੁਣ ਜੇ ਤੂੰ ਚਾਹੇ, ਤੂੰ ਉਹ ਧਰਤੀ, ਜਿਹੜੀ ਮੈਂ ਇਸਰਾਏਲ ਦੇ ਲੋਕਾਂ ਨੂੰ ਦੇ ਰਿਹਾ ਹਾਂ, ਕੁਝ ਦੂਰੀ ਤੋਂ ਦੇਖ ਸਕਦਾ ਹੈ। ਪਰ ਤੂੰ ਉਸ ਧਰਤੀ ਅੰਦਰ ਜਾ ਨਹੀਂ ਸਕਦਾ।”