the Week of Christ the King / Proper 29 / Ordinary 34
Click here to join the effort!
Read the Bible
ਬਾਇਬਲ
ਦਾਨੀ ਐਲ 9
1 ਇਹ ਗੱਲਾਂ ਰਾਜੇ ਦਾਰਾ ਮਾਦੀ ਦੇ ਰਾਜ ਦੇ ਪਹਿਲੇ ਵਰ੍ਹੇਁ ਦੌਰਾਨ ਵਾਪਰੀਆਂ।ਦਾਰਾ ਮਾਦੀ ਅਹਸ਼ਵੇਰੋਸ਼ ਨਾਮ ਦੇ ਆਦਮੀ ਦਾ ਪੁੱਤਰ ਸੀ। ਕਸਦੀਆਂ ਮੀਡੀਅਨ ਲੋਕਾਂ ਵਿੱਚੋਂ ਸੀ। ਉਹ ਬਾਬਲ ਦਾ ਰਾਜਾ ਬਣ ਗਿਆ।2 ਦਾਰਾ ਮਾਦੀ ਦੇ ਰਾਜ ਦੇ ਪਹਿਲੇ ਵਰ੍ਹੇ ਦੌਰਾਨ, ਮੈਂ, ਦਾਨੀੇਲ, ਕੁਝ ਕਿਤਾਬਾਂ ਪਢ਼ ਰਿਹਾ ਸਾਂ। ਉਨ੍ਹਾਂ ਕਿਤਾਬਾਂ ਅੰਦਰ ਮੈਂ ਦੇਖਿਆ ਕਿ ਯਹੋਵਾਹ ਨੇ ਯਿਰਮਿਯਾਹ ਨੂੰ ਇਹ ਦੱਸਿਆ ਸੀ ਕਿ ਕਿੰਨੇ ਵਰ੍ਹੇ ਬੀਤਣ ਤੋਂ ਬਾਦ ਯਰੂਸ਼ਲਮ ਦੁਬਾਰਾ ਉਸਾਰਿਆ ਜਾਵੇਗਾ। ਯਹੋਵਾਹ ਨੇ ਆਖਿਆ ਸੀ ਕਿ3 ਫ਼ੇਰ ਮੈਂ ਪਰਮੇਸ਼ੁਰ, ਆਪਣੇ ਪ੍ਰਭੂ ਵੱਲ ਪਰਤਿਆ। ਮੈਂ ਉਸ ਅੱਗੇ ਪ੍ਰਾਰਥਨਾ ਕੀਤੀ ਅਤੇ ਉਸ ਪਾਸੋਂ ਸਹਾਇਤਾ ਮਂਗੀ। ਮੈਂ ਕੋਈ ਭੋਜਨ ਨਹੀਂ ਕੀਤਾ, ਅਤੇ ਮੈਂ ਸੋਗ ਦੇ ਵਸਤਰ ਪਹਿਨ ਲੇ। ਅਤੇ ਮੈਂ ਆਪਣੇ ਸਿਰ ਵਿੱਚ ਘਟ੍ਟਾ ਪਾ ਲਿਆ।
4 ਮੈਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ। ਮੈਂ ਉਸਨੂੰ ਆਪਣੇ ਸਾਰੇ ਪਾਪਾਂ ਬਾਰੇ ਦੱਸਿਆ। ਮੈਂ ਆਖਿਆ, "ਯਹੋਵਾਹ ਤੂੰ ਬਹੁਤ ਮਹਾਨ ਅਤੇ ਭੈਦਾਇਕ ਹੈਂ। ਤੂੰ ਉਨ੍ਹਾਂ ਲੋਕਾਂ ਨਾਲ ਆਪਣੇ ਪਿਆਰ ਅਤੇ ਮਿਹਰ ਦਾ ਇਕਰਾਰਨਾਮਾ ਰੱਖਦਾ ਹੈਂ ਜਿਹੜੇ ਤੈਨੂੰ ਪਿਆਰ ਕਰਦੇ ਹਨ। ਤੂੰ ਉਨ੍ਹਾਂ ਲੋਕਾਂ ਨਾਲ ਆਪਣਾ ਇਕਰਾਰਨਾਮਾ ਰੱਖਦਾ ਹੈਂ ਜਿਹੜੇ ਤੇਰਾ ਆਦੇਸ਼ ਮੰਨਦੇ ਹਨ।5 "ਪਰ ਯਹੋਵਾਹ, ਅਸੀਂ ਪਾਪ ਕੀਤਾ ਹੈ! ਅਸੀਂ ਗਲਤ ਕੰਮ ਕੀਤੇ ਹਨ। ਅਤੇ ਮੰਦੀਆਂ ਗੱਲਾਂ ਕੀਤੀਆਂ ਹਨ। ਅਸੀਂ ਤੇਰੇ ਵਿਰੁੱਧ ਹੋ ਗਏ ਹਾਂ। ਅਸੀਂ ਤੇਰੇ ਆਦੇਸ਼ਾਂ ਅਤੇ ਨਿਆਵਾਂ ਤੋਂ ਦੂਰ ਭਟਕ ਗਏ ਹਾਂ।6 ਅਸੀਂ ਨਬੀਆਂ ਦੀ ਗੱਲ ਨਹੀਂ ਸੁਣੀ। ਉਹ ਤੇਰੇੇ ਸੇਵਕ ਸਨ। ਨਬੀਆਂ ਨੇ ਤੇਰੇੇ ਲਈ ਗੱਲ ਕੀਤੀ। ਉਨ੍ਹਾਂ ਨੇ ਸਾਡੇ ਰਾਜਿਆਂ, ਆਗੂਆਂ ਅਤੇ ਸਾਡੇ ਪੁਰਖਿਆਂ ਨਾਲ ਗੱਲ ਕੀਤੀ। ਉਨ੍ਹਾਂ ਨੇ ਇਸਰਾਏਲ ਦੇ ਸਮੂਹ ਲੋਕਾਂ ਨਾਲ ਗੱਲ ਕੀਤੀ। ਪਰ ਅਸੀਂ ਉਨ੍ਹਾਂ ਨਬੀਆਂ ਦੀ ਗੱਲ ਨਹੀਂ ਸੁਣੀ!7 "ਯਹੋਵਾਹ, ਤੂੰ ਨੇਕ ਹੈਂ ਅਤੇ ਨੇਕੀ ਤੇਰੀ ਹੈ! ਪਰ ਅੱਜ ਅਸੀਂ ਸ਼ਰਮਸਾਰ ਹਾਂ। ਯਹੂਦਾਹ ਅਤੇ ਯਰੂਸ਼ਲਮ ਦੇ ਲੋਕ ਸ਼ਰਮਸਾਰ ਹਨ। ਸ਼ਰਮਸਾਰ ਹਨ ਇਸਰਾਏਲ ਦੇ ਸਾਰੇ ਹੀ ਲੋਕ - ਉਹ ਲੋਕ ਜਿਹੜੇ ਨੇੜੇ ਹਨ ਅਤੇ ਉਹ ਲੋਕ ਵੀ ਜਿਹੜੇ ਦੂਰ ਹਨ। ਯਹੋਵਾਹ, ਤੁਸੀਂ ਉਨ੍ਹਾਂ ਲੋਕਾਂ ਨੂੰ ਬਹੁਤ ਸਾਰੀਆਂ ਕੌਮਾਂ ਅੰਦਰ ਖਿੰਡਾ ਦਿੱਤਾ ਸੀ। ਅਤੇ ਉਨ੍ਹਾਂ ਸਾਰੀਆਂ ਕੌਮਾਂ ਵਿਚਲੇ ਇਸਰਾਏਲ ਦੇ ਲੋਕਾਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਮੰਦੀਆਂ ਗੱਲਾਂ ਉੱਤੇ ਸ਼ਰਮਸਾਰ ਹੋਣਾ ਚਾਹੀਦਾ ਹੈ, ਯਹੋਵਾਹ, ਜਿਹੜੀਆਂ ਉਨ੍ਹਾਂ ਨੇ ਤੁਹਾਡੇ ਖਿਲਾਫ਼ ਕੀਤੀਆਂ ਹਨ।8 ਯਹੋਵਾਹ, ਸਾਨੂੰ ਸਾਰਿਆਂ ਨੂੰ ਹੀ ਸ਼ਰਮਸਾਰ ਹੋਣਾ ਚਾਹੀਦਾ ਹੈ। ਸਾਡੇ ਸਾਰੇ ਰਾਜਿਆਂ ਅਤੇ ਆਗੂਆਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਕਿਉਂ ਕਿ ਅਸੀਂ ਤੁਹਾਡੇ ਖਿਲਾਫ਼ ਪਾਪ ਕੀਤਾ ਹੈ, ਯਹੋਵਾਹ।9 "ਪਰ ਯਹੋਵਾਹ, ਤੁਸੀਂ ਮਿਹਰਬਾਨ ਹੋ। ਤੁਸੀਂ ਲੋਕਾਂ ਦੇ ਕੀਤੇ ਮੰਦੇ ਕੰਮਾਂ ਲਈ ਉਨ੍ਹਾਂ ਨੂੰ ਮਾਫ਼ ਕਰ ਦਿੰਦੇ ਹੋ। ਅਤੇ ਅਸੀਂ ਸੱਚਮੁੱਚ ਹੀ ਤੁਹਾਡੇ ਖਿਲਾਫ਼ ਹੋ ਗਏ ਸਾਂ।10 ਅਸੀਂ ਯਹੋਵਾਹ ਸਾਡੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ। ਯਹੋਵਾਹ ਨੇ ਆਪਣੇ ਸੇਵਕਾਂ, ਨਬੀਆਂ ਦੀ ਵਰਤੋਂ ਕੀਤੀ, ਅਤੇ ਸਾਨੂੰ ਕਨੂੰਨ ਦਿੱਤੇ - ਪਰ ਅਸੀਂ ਉਸਦੀ ਬਿਵਸਬਾ ਦੀ ਪਾਲਨਾ ਨਹੀਂ ਕੀਤੀ।11 ਇਸਰਾਏਲ ਦੇ ਕਿਸੇ ਵੀ ਬੰਦੇ ਨੇ ਤੁਹਾਡੀ ਬਿਵਸਬਾ ਦੀ ਪਾਲਨਾ ਨਹੀਂ ਕੀਤੀ। ਉਹ ਸਾਰੇ ਹੀ ਤੁਹਾਡੇ ਵਿਰੁੱਧ ਹੋ ਗਏ ਹਨ। ਉਨ੍ਹਾਂ ਨੇ ਤੁਹਾਡਾ ਹੁਕਮ ਨਹੀਂ ਮੰਨਿਆ। ਮੂਸਾ ਦੀ ਬਿਵਸਤਾ ਵਿੱਚ ਸਰਾਪ ਅਤੇ ਇਕਰਾਰ ਲਿਖੇ ਹੋਏ ਹਨ। (ਮੂਸਾ ਪਰਮੇਸ਼ੁਰ ਦਾ ਸੇਵਕ ਸੀ।) ਉਹ ਸਰਾਪ ਅਤੇ ਇਕਰਾਰ ਬਿਵਸਬਾ ਦੀ ਪਾਲਨਾ ਨਾ ਕਰਨ ਦੀ ਸਜ਼ਾ ਬਾਰੇ ਦਸ੍ਸਦੇ ਹਨ - ਅਤੇ ਉਹ ਸਾਰੀਆਂ ਗੱਲਾਂ ਸਾਡੇ ਨਾਲ ਵਾਪਰੀਆਂ ਹਨ। ਉਹ ਗੱਲਾਂ ਸਾਡੇ ਨਾਲ ਇਸ ਲਈ ਵਾਪਰੀਆਂ ਕਿਉਂ ਕਿ ਅਸੀਂ ਯਹੋਵਾਹ ਦੇ ਖਿਲਾਫ਼ ਪਾਪ ਕੀਤੇ।12 "ਪਰਮੇਸ਼ੁਰ ਨੇ ਉਹ ਗੱਲਾਂ ਆਖੀਆਂ ਜਿਹੜੀਆਂ ਸਾਡੇ ਨਾਲ ਅਤੇ ਸਾਡੇ ਆਗੂਆਂ ਨਾਲ ਵਾਪਰਨੀਆਂ ਸਨ - ਅਤੇ ਉਸਨੇ ਉਨ੍ਹਾਂ ਨੂੰ ਵਾਪਰਨ ਦਿੱਤਾ। ਉਸਨੇ ਸਾਡੇ ਨਾਲ ਭਿਆਨਕ ਗੱਲਾਂ ਵਾਪਰਨ ਦਿੱਤੀਆਂ, ਜਿਹੜੀਆਂ ਗੱਲਾਂ ਦੁਨੀਆਂ ਵਿੱਚ ਹੋਰ ਕਿਤੇ ਵੀ ਨਹੀਂ ਵਾਪਰੀਆਂ। ਇਹ ਓਵੇਂ ਹੀ ਵਾਪਰਿਆ ਜਿਵੇਂ ਇਸ ਬਾਰੇ ਮੂਸਾ ਦੀ ਬਿਵਸਬਾ ਵਿੱਚ ਲਿਖਿਆ ਹੈ। ਪਰ ਅਸੀਂ ਫ਼ੇਰ ਵੀ ਯਹੋਵਾਹ ਪਾਸੋਂ ਸਹਾਇਤਾ ਨਹੀਂ ਮਂਗੀ! ਅਸੀਂ ਫ਼ੇਰ ਵੀ ਪਾਪ ਕਰਨੋ ਨਹੀਂ ਹਟੇ। ਅਸੀਂ ਹਾਲੇ ਵੀ ਤੁਹਾਡੇ ਸੱਚ ਵੱਲ ਧਿਆਨ ਨਹੀਂ ਦਿੰਦੇ, ਯਹੋਵਾਹ।13 14 ਯਹੋਵਾਹ ਨੇ ਸਾਡੇ ਲਈ ਭਿਆਨਕ ਗੱਲਾਂ ਤਿਆਰ ਕੀਤੀਆਂ ਸਨ-ਅਤੇ ਉਸਨੇ ਉਨ੍ਹਾਂ ਗੱਲਾਂ ਨੂੰ ਵਾਪਰਨ ਦਿੱਤਾ। ਯਹੋਵਾਹ ਨੇ ਅਜਿਹਾ ਇਸ ਲਈ ਕੀਤਾ ਕਿਉਂ ਕਿ ਉਹ ਆਪਣੀ ਹਰ ਗੱਲ ਵਿੱਚ ਬੇਲਾਗ ਹੈ। ਪਰ ਅਸੀਂ ਹਾਲੇ ਵੀ ਉਸਦੀ ਗੱਲ ਵੱਲ ਧਿਆਨ ਨਹੀਂ ਦਿੱਤਾ।15 "ਯਹੋਵਾਹ ਸਾਡੇ ਪਰਮੇਸ਼ੁਰ, ਤੂੰ ਆਪਣੀ ਸ਼ਕਤੀ ਦੀ ਵਰਤੋਂ ਕੀਤੀ ਅਤੇ ਸਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ। ਅਸੀਂ ਤੇਰੇ ਬੰਦੇ ਹਾਂ। ਇਸ ਗੱਲ ਲਈ ਤੂੰ ਅੱਜ ਵੀ ਪ੍ਰਸਿਧ੍ਧ ਹੈਂ। ਯਹੋਵਾਹ, ਅਸੀਂ ਪਾਪ ਕੀਤਾ ਹੈ। ਅਸੀਂ ਭਿਆਨਕ ਗੱਲਾਂ ਕੀਤੀਆਂ ਹਨ।16 ਯਹੋਵਾਹ, ਯਰੂਸ਼ਲਮ ਨਾਲ ਨਾਰਾਜ਼ਗੀ ਛੱਡ ਦੇ। ਯਰੂਸ਼ਲਮ ਤੇਰੇ ਪਵਿੱਤਰ ਪਰਬਤ ਉੱਤੇ ਹੈ। ਆਪਣੀਆਂ ਸਾਰੀਆਂ ਨੇਕ ਕਰਨੀਆਂ ਮੁਤਾਬਕ, ਇਸ ਲਈ ਯਰੂਸ਼ਲਮ ਨਾਲ ਨਾਰਾਜ਼ਗੀ ਛੱਡ ਦੇ। ਸਾਡੇ ਆਲੇ-ਦੁਆਲੇ ਦੇ ਲੋਕ ਸਾਡਾ ਨਿਰਾਦਰ ਕਰਦੇ ਹਨ ਅਤੇ ਤੇਰੇ ਬੰਦਿਆਂ ਦਾ ਮਜ਼ਾਕ ਉਡਾਉਂਦੇ ਹਨ। ਇਹ ਇਸ ਲਈ ਵਾਪਰਦਾ ਹੈ ਕਿਉਂ ਕਿ ਅਸੀਂ ਅਤੇ ਸਾਡੇ ਪੁਰਖਿਆਂ ਨੇ ਤੇਰੇ ਖਿਲਾਫ਼ ਪਾਪ ਕੀਤਾ ਹੈ।17 "ਹੁਣ, ਯਹੋਵਾਹ, ਮੇਰੀ ਪ੍ਰਾਰਥਨਾ ਸੁਣ। ਮੈਂ ਤੇਰਾ ਸੇਵਕ ਹਾਂ। ਸਹਾਇਤਾ ਲਈ ਮੇਰੀ ਪ੍ਰਾਰਥਨਾ ਨੂੰ ਸੁਣ। ਆਪਣੇ ਪਵਿੱਤਰ ਸਬਾਨ ਲਈ ਚੰਗੀਆਂ ਗੱਲਾਂ ਕਰ। ਉਹ ਇਮਾਰਤ ਤਬਾਹ ਕਰ ਦਿੱਤੀ ਗਈ ਸੀ। ਪਰ ਪ੍ਰਭੂ, ਇਹ ਚੰਗੀਆਂ ਗੱਲਾਂ ਆਪਣੇ ਖੁਦ ਦੀ ਖਾਤਰ ਕਰ।18 ਮੇਰੇ ਪਰਮੇਸ਼ੁਰ, ਮੇਰੀ ਗੱਲ ਸੁਣ! ਆਪਣੀਆਂ ਅੱਖਾਂ ਖੋਲ ਅਤੇ ਦੇਖ ਉਨ੍ਹਾਂ ਸਾਰੀਆਂ ਭਿਆਨਕ ਗੱਲਾਂ ਨੂੰ ਜਿਹੜੀਆਂ ਸਾਡੇ ਨਾਲ ਵਾਪਰਦੀਆਂ ਹਨ! ਦੇਖ ਕੀ ਵਾਪਰਿਆ ਹੈ ਉਸ ਸ਼ਹਿਰ ਨਾਲ ਜਿਸਨੂੰ ਤੇਰੇੇ ਨਾਮ ਨਾਲ ਬੁਲਾਇਆ ਜਾਂਦਾ ਹੈ। ਮੈਂ ਇਹ ਨਹੀਂ ਆਖ ਰਿਹਾ ਕਿ ਅਸੀਂ ਧਰਮੀ ਹਾਂ। ਇਹ ਇਸ ਲਈ ਨਹੀਂ ਹੈ ਕਿ ਮੈਂ ਇਹ ਚੀਜ਼ਾਂ ਮੰਗ ਰਿਹਾ ਹਾਂ। ਮੈਂ ਇਹ ਚੀਜ਼ਾਂ ਇਸ ਲਈ ਮੰਗ ਰਿਹਾ ਹਾਂ ਕਿਉਂ ਕਿ ਮੈਂ ਜਾਣਦਾ ਹਾਂ ਕਿ ਤੂੰ ਮਿਹਰਬਾਨ ਹੈਂ।19 ਯਹੋਵਾਹ, ਮੇਰੀ ਗੱਲ ਸੁਣੋ! ਯਹੋਵਾਹ ਸਾਨੂੰ ਮਾਫ ਕਰ ਦਿਓ! ਯਹੋਵਾਹ, ਧਿਆਨ ਦਿਓ, ਅਤੇ ਫ਼ੇਰ ਕੁਝ ਕਰੋ! ਇੰਤਜ਼ਾਰ ਨਾ ਕਰੋ! ਕੁਝ ਕਰੋ ਹੁਣ! ਆਪਣੀ ਹੀ ਨੇਕੀ ਲਈ ਇਹ ਕਰੋ। ਮੇਰੇ ਯਹੋਵਾਹ, ਹੁਣ ਕੁਝ ਕਰ, ਆਪਣੇ ਸ਼ਹਿਰ ਲਈ ਅਤੇ ਆਪਣੇ ਲੋਕਾਂ ਲਈ ਜਿਹੜੇ ਤੇਰੇ ਨਾਮ ਦੁਆਰਾ ਬੁਲਾਏ ਜਾਂਦੇ ਹਨ।"
20 ਮੈਂ ਇਹ ਗੱਲਾਂ ਪਰਮੇਸ਼ੁਰ ਅੱਗੇ ਆਪਣੀ ਪ੍ਰਾਰਥਨਾ ਵਿੱਚ ਆਖ ਰਿਹਾ ਸਾਂ। ਮੈਂ ਆਪਣੇ ਪਾਪਾਂ ਅਤੇ ਇਸਰਾਏਲ ਦੇ ਲੋਕਾਂ ਦੇ ਪਾਪਾਂ ਬਾਰੇ ਆਖ ਰਿਹਾ ਸਾਂ। ਮੈਂ ਪਰਮੇਸ਼ੁਰ ਦੇ ਪਵਿੱਤਰ ਪਰਬਤ ਬਾਰੇ ਪ੍ਰਾਰਥਨਾ ਕਰ ਰਿਹਾ ਸਾਂ।21 ਜਦੋਂ ਮੈਂ ਪ੍ਰਾਰਥਨਾ ਕਰ ਰਿਹਾ ਸਾਂ, ਉਹ ਆਦਮੀ ਜਬਰਾਈਲ, ਮੇਰੇ ਕੋਲ ਆਇਆ। ਜਬਰਾਈਲ ਉਹ ਵਿਅਕਤੀ ਸੀ ਜਿਸਨੂੰ ਮੈਂ ਦਰਸ਼ਨ ਵਿੱਚ ਦੇਖਿਆ ਸੀ। ਜਬਰਾਈਲ ਉਡਦਾ ਹੋਇਆ ਕਾਹਲੀ ਨਾਲ ਮੇਰੇ ਕੋਲ ਆਇਆ। ਉਹ ਸ਼ਾਮ ਦੀ ਬਲੀ ਵੇਲੇ ਆਇਆ।22 ਜਬਰਾਈਲ ਨੇ ਉਨ੍ਹਾਂ ਗੱਲਾਂ ਨੂੰ ਸਮਝਣ ਵਿੱਚ ਮੇਰੀ ਸਹਾਇਤਾ ਕੀਤੀ ਜਿਨ੍ਹਾਂ ਬਾਰੇ ਮੈਂ ਜਾਨਣਾ ਚਾਹੁੰਦਾ ਸਾਂ। ਜਬਰਾਈਲ ਨੇ ਆਖਿਆ, "ਦਾਨੀੇਲ, ਮੈਂ ਤੈਨੂੰ ਸਿਆਣਪ ਦੇਣ ਲਈ ਅਤੇ ਸਮਝਣ ਵਿੱਚ ਤੇਰੀ ਸਹਾਇਤਾ ਕਰਨ ਲਈ ਆਇਆ ਹਾਂ।23 ਜਦੋਂ ਤੂੰ ਪਹਿਲਾਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਸੀ, ਓਦੋਁ ਆਦੇਸ਼ ਦਿੱਤਾ ਗਿਆ ਸੀ। ਅਤੇ ਮੈਂ ਤੈਨੂੰ ਦੱਸਣ ਲਈ ਆ ਗਿਆ। ਪਰਮੇਸ਼ੁਰ ਤੈਨੂੰ ਬਹੁਤ ਪਿਆਰ ਕਰਦਾ ਹੈ! ਤੂੰ ਇਸ ਆਦੇਸ਼ ਨੂੰ ਸਮਝ ਲਵੇਂਗਾ, ਅਤੇ ਤੂੰ ਦਰਸ਼ਨ ਨੂੰ ਸਮਝ ਲਵੇਂਗਾ।24 "ਦਾਨੀੇਲ ਪਰਮੇਸ਼ੁਰ ਨੇ ਤੁਹਾਡੇ ਲੋਕਾਂ ਲਈ ਅਤੇ ਤੁਹਾਡੇ ਪਵਿੱਤਰ ਸ਼ਹਿਰ ਲਈ ਸੱਤਰ ਹਫ਼ਤਿਆਂ ਦੀ ਇਜਾਜ਼ਤ ਦਿੱਤੀ ਹੈ। ਸੱਤਰ ਹਫ਼ਤਿਆਂ ਦੀ ਆਗਿਆ ਇਨ੍ਹਾਂ ਕਾਰਣਾਂ ਕਰਕੇ ਹੈ: ਅਪਰਾਧਾਂ ਤੇ ਰੋਕ ਲਾਉਣ ਲਈ, ਪਾਪ ਖਤਮ ਕਰਨ ਲਈ ਪਾਪਾਂ ਲਈ ਪ੍ਰਾਸ਼ਚਿਤ ਕਰਨ ਲਈ, ਅਤੇ ਧਰਮੀਅਤਾ ਲਿਆਉਣ ਲਈ ਜਿਹੜੀ ਹਮੇਸ਼ਾ ਰਹਿੰਦੀ ਹੈ, ਸੁਪਨਿਆਂ ਅਤੇ ਨਬੀਆਂ ਉੱਤੇ ਮੋਹਰ ਲਾਉਣਾ, ਅਤੇ ਇੱਕ ਅੱਤ ਪਵਿੱਤਰ ਸਬਾਨ ਨੂੰ ਸਮਰਪਿਤ ਕਰਨਾ।25 "ਇਹ ਗੱਲਾਂ ਸਿਖ੍ਖ, ਦਾਨੀੇਲ। ਇਹ ਗੱਲਾਂ ਸਮਝ ਦਾਨੀੇਲ। ਉਸ ਸਮੇਂ ਤੋਂ ਯਰੂਸ਼ਲਮ ਨੂੰ ਫਿਰ ਤੋਂ ਉਸਾਰਨ ਦਾ ਸੰਦੇਸ਼ ਆਉਣ ਤੋਂ ਚੁਣੇ ਹੋਏ ਸ਼ਹਿਜ਼ਾਦੇ ਦੇ ਆਉਣ ਦੇ ਸਮੇਂ ਤੀਕ, ਸੱਤ ਹਫ਼ਤੇ ਅਤੇ ਬਾਹਟ ਹਫ਼ਤੇ ਲਗਣਗੇ। ਰਾਹ ਅਤੇ ਕਿਲੇ ਦੁਆਲੇ ਪਾਣੀ ਪੀਣ ਦੀ ਖਾਈ ਫਿਰ ਤੋਂ ਉਸਾਰੇ ਜਾਣਗੇ, ਪਰ ਮੁਸੀਬਤ ਦੇ ਸਮਿਆਂ ਵਿੱਚ।26 ਬਾਹਟ ਹਫ਼ਤਿਆਂ ਬਾਦ ਚੁਣਿਆ ਹੋਇਆ ਸ਼ਹਿਜ਼ਾਦਾ ਮਾਰਿਆ ਜਾਵੇਗਾ। ਉਸ ਕੋਲ ਕੁਝ ਨਹੀਂ ਹੋਵੇਗਾ। ਫ਼ੇਰ ਭਵਿੱਖ ਦੇ ਆਗੂ ਦੇ ਬੰਦੇ ਸ਼ਹਿਰ ਨੂੰ ਅਤੇ ਪਵਿੱਤਰ ਸਬਾਨ ਨੂੰ ਤਬਾਹ ਕਰ ਦੇਣਗੇ। ਇਹ ਅੰਤ ਇੱਕ ਹੜ ਵਾਂਗ ਆਵੇਗਾ। ਜੰਗ ਅਖੀਰ ਤੱਕ ਜਾਰੀ ਰਹੇਗੀ। ਪਰਮੇਸ਼ੁਰ ਨੇ ਆਦੇਸ਼ ਦਿੱਤਾ ਹੈ ਕਿ ਉਸ ਸਬਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇ।27 "ਫੇਰ ਭਵਿੱਖ ਦਾ ਹਾਕਮ ਬਹੁਤ ਸਾਰੇ ਲੋਕਾਂ ਨਾਲ ਇਕਰਾਰਨਾਮਾ ਕਰੇਗਾ। ਉਹ ਇਕਰਾਰਨਾਮਾ ਇੱਕ ਹਫ਼ਤੇ ਤੱਕ ਜਾਰੀ ਰਹੇਗਾ। ਭੇਟਾਂ ਅਤੇ ਬਲੀਆਂ ਅੱਧੇ ਹਫ਼ਤੇ ਲਈ ਬੰਦ ਹੋ ਜਾਣਗੀਆਂ। ਅਤੇ ਇੱਕ ਤਬਾਹੀ ਲਿਆਉਣ ਵਾਲਾ ਆਵੇਗਾ। ਉਹ ਭਿਆਨਕ ਤਬਾਹੀ ਵਾਲੀਆਂ ਗੱਲਾਂ ਕਰੇਗਾ! ਪਰ ਪਰਮੇਸ਼ੁਰ ਨੇ ਹੁਕਮ ਦਿੱਤਾ ਹੈ ਕਿ ਉਹ ਤਬਾਹੀ ਲਿਆਉਣ ਵਾਲਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।"