the Fourth Week of Advent
free while helping to build churches and support pastors in Uganda.
Click here to learn more!
Read the Bible
ਬਾਇਬਲ
ਦਾਨੀ ਐਲ 11
1 ਜਦੋਂ ਮੀਡੀਆਂ ਦੇ ਰਾਜੇ ਦਾਰਾ ਮਾਦੀ ਦੇ ਰਾਜ ਦਾ ਪਹਿਲਾ ਵਰ੍ਹਾ ਸੀ, ਮੈਂ ਉਸਦੀ ਸਹਾਇਤਾ ਕਰਨ ਲਈ ਅਤੇ ਉਸਨੂੰ ਹੌਂਸਲਾ ਦੇਣ ਲਈ ਉੱਠ ਖਲੋਇਆ।2 ""ਹੁਣ ਫ਼ੇਰ, ਦਾਨੀੇਲ, ਮੈਂ ਤੈਨੂੰ ਸੱਚ ਦਸਦਾ ਹਾਂ: ਤਿੰਨ ਹੋਰ ਰਾਜੇ ਫਾਰਸ ਵਿੱਚ ਹਕੂਮਤ ਕਰਨਗੇ। ਫ਼ੇਰ ਇੱਕ ਚੌਬਾ ਰਾਜਾ ਆਵੇਗਾ। ਉਹ ਚੌਬਾ ਰਾਜਾ ਫਾਰਸ ਦੇ ਆਪਣੇ ਤੋਂ ਪਹਿਲਾਂ ਦੇ ਸਾਰੇ ਹੋਰਨਾਂ ਰਾਜਿਆਂ ਨਾਲੋਂ ਵਧੇਰੇ ਅਮੀਰ ਹੋਵੇਗਾ। ਅਤੇ ਉਹ ਗ੍ਰੀਸ਼ ਦੇ ਰਾਜ ਦਾ ਧਿਆਨ ਆਕਰਸ਼ਿਤ ਕਰ ਲਵੇਗਾ।3 ਫ਼ੇਰ ਇੱਕ ਬਹੁਤ ਮਜ਼ਬੂਤ ਅਤੇ ਤਾਕਤਵਰ ਰਾਜਾ ਆਵੇਗਾ। ਉਹ ਬਹੁਤ ਤਾਕਤ ਨਾਲ ਹਕੂਮਤ ਕਰੇਗਾ। ਉਹ ਮਨਚਾਹੀ ਹਰ ਗੱਲ ਕਰੇਗਾ।4 ਜਦੋਂ ਉਹ ਰਾਜਾ ਆ ਗਿਆ ਹੋਵੇਗਾ, ਉਸਦੀ ਹਕੂਮਤ ਟੁੱਟ ਜਾਵੇਗੀ। ਉਸਦਾ ਰਾਜ ਦੁਨੀਆਂ ਦੇ ਚਾਰ ਹਿਸਿਆਂ ਵਿੱਚ ਵੰਡਿਆ ਜਾਵੇਗਾ। ਉਸਦਾ ਰਾਜ ਉਸਦੇ ਪੁੱਤ ਪੋਤਿਆਂ ਵਿਚਕਾਰ ਨਹੀਂ ਵੰਡਿਆ ਜਾਵੇਗਾ। ਅਤੇ ਉਸਦਾ ਰਾਜ ਉਹ ਤਾਕਤ ਨਹੀਂ ਰਖੇਗਾ ਜੋ ਉਸ ਕੋਲ ਸੀ। ਕਿਉਂ? ਕਿਉਂ ਕਿ ਉਸਦਾ ਰਾਜ ਖਿੱਚ ਲਿਆ ਜਾਵੇਗਾ ਅਤੇ ਹੋਰਨਾਂ ਲੋਕਾਂ ਨੂੰ ਦੇ ਦਿੱਤਾ ਜਾਵੇਗਾ।
5 ""ਦੱਖਣੀ ਰਾਜਾ ਸ਼ਕਤੀਸ਼ਾਲੀ ਹੋ ਜਾਵੇਗਾ। ਪਰ ਫ਼ੇਰ ਉਸਦੇ ਕਮਾਂਡਰਾਂ ਵਿੱਚੋਂ ਇੱਕ ਜਾਣਾ ਦੱਖਣੀ ਰਾਜੇ ਨੂੰ ਹਰਾ ਦੇਵੇਗਾ। ਕਮਾਂਡਰ ਹਕੂਮਤ ਕਰਨ ਲੱਗ ਜਾਵੇਗਾ। ਅਤੇ ਉਹ ਬਹੁਤ ਸ਼ਕਤੀਸ਼ਾਲੀ ਹੋਵੇਗਾ।6 ""ਫ਼ੇਰ ਕੁਝ ਵਰ੍ਹਿਆਂ ਬਾਦ, ਦੱਖਣੀ ਰਾਜਾ ਅਤੇ ਉਹ ਕਮਾਂਡਰ ਇੱਕ ਇਕਰਾਰਨਾਮਾ ਕਰਨਗੇ। ਦੱਖਣੀ ਰਾਜੇ ਦੀ ਧੀ ਉੱਤਰੀ ਰਾਜੇ ਨਾਲ ਸ਼ਾਦੀ ਕਰੇਗੀ। ਉਹ ਅਜਿਹਾ ਸ਼ਾਂਤੀ ਸਬਾਪਿਤ ਕਰਨ ਲਈ ਕਰੇਗੀ। ਪਰ ਉਹ ਅਤੇ ਦੱਖਣੀ ਰਾਜਾ ਕਾਫ਼ੀ ਤਾਕਤਵਰ ਨਹੀਂ ਹੋਣਗੇ। ਲੋਕ ਉਸਦੇ ਖਿਲਾਫ਼ ਹੋ ਜਾਣਗੇ ਅਤੇ ਉਸ ਬੰਦੇ ਦੇ ਵੀ ਜਿਸਨੇ ਉਸਨੂੰ ਉਸ ਦੇਸ ਵਿੱਚ ਲਿਆਂਦਾ ਸੀ। ਅਤੇ ਉਹ ਲੋਕ ਉਸਦੇ ਬੱਚੇ ਦੇ ਅਤੇ ਉਸ ਬੰਦੇ ਦੇ ਖਿਲਾਫ਼ ਹੋ ਜਾਣਗੇ ਜਿਸਨੇ ਉਸਦੀ ਸਹਾਇਤਾ ਕੀਤੀ ਸੀ।7 ""ਪਰ ਉਸਦੇ ਪਰਿਵਾਰ ਦਾ ਇੱਕ ਬੰਦਾ ਦੱਖਣੀ ਰਾਜੇ ਦੀ ਥਾਂ ਲੈਣ ਲਈ ਆਵੇਗਾ। ਉਹ ਉੱਤਰੀ ਰਾਜੇ ਦੀਆਂ ਫ਼ੌਜਾਂ ਉੱਤੇ ਹਮਲਾ ਕਰ ਦੇਵੇਗਾ। ਉਹ ਉਸ ਰਾਜੇ ਦੇ ਮਜ਼ਬੂਤ ਕਿਲੇ ਅੰਦਰ ਜਾਵੇਗਾ। ਉਹ ਲੜੇਗਾ ਅਤੇ ਜਿਤ੍ਤੇਗਾ।8 ਉਹ ਉਨ੍ਹਾਂ ਦੇ ਦੇਵਤਿਆਂ ਦੇ ਬੁੱਤਾਂ ਨੂੰ ਖੋਹ ਲਵੇਗਾ। ਉਹ ਉਨ੍ਹਾਂ ਦੇ ਧਾਤ ਦੇ ਬੁੱਤਾਂ ਨੂੰ ਸੋਨੇ ਚਾਂਦੀ ਦੀਆਂ ਬਣੀਆਂ ਹੋਈਆਂ ਮਹਿੰਗੀਆਂ ਚੀਜ਼ਾਂ ਨੂੰ ਖੋਹ ਲਵੇਗਾ। ਉਹ ਉਨ੍ਹਾਂ ਚੀਜ਼ਾਂ ਨੂੰ ਚੁੱਕ ਕੇ ਮਿਸਰ ਨੂੰ ਲੈ ਜਾਵੇਗਾ। ਫ਼ੇਰ ਉਹ ਕੁਝ ਸਾਲਾਂ ਤੱਕ ਉੱਤਰੀ ਰਾਜੇ ਨੂੰ ਪਰੇਸ਼ਾਨ ਨਹੀਂ ਕਰੇਗਾ।9 ਉੱਤਰੀ ਰਾਜਾ ਦੱਖਣੀ ਰਾਜ ਉੱਤੇ ਹਮਲਾ ਕਰੇਗਾ। ਪਰ ਉਹ ਹਾਰ ਜਾਵੇਗਾ, ਅਤੇ ਫ਼ੇਰ ਉਹ ਆਪਣੇ ਦੇਸ ਨੂੰ ਵਾਪਸ ਚਲਾ ਜਾਵੇਗਾ।10 ""ਉੱਤਰੀ ਰਾਜੇ ਦੇ ਪੁੱਤਰ ਜੰਗ ਦੀ ਤਿਆਰੀ ਕਰਨਗੇ। ਉਹ ਬਹੁਤ ਵੱਡੀ ਫ਼ੌਜ ਇਕੱਠੀ ਕਰਨਗੇ। ਉਹ ਫ਼ੌਜ ਤਾਕਤਵਰ ਹੜ ਵਾਂਗ ਧਰਤੀ ਉੱਤੋਂ ਕਾਹਲੀ ਨਾਲ ਅੱਗੇ ਵਧੇਗੀ। ਉਹ ਫ਼ੌਜ ਦੱਖਣੀ ਰਾਜੇ ਦੇ ਮਜ਼ਬੂਤ ਕਿਲੇ ਤੱਕ ਦੇ ਸਾਰੇ ਰਸਤੇ ਲੜਦੀ ਜਾਵੇਗੀ।11 ਫ਼ੇਰ ਦੱਖਣੀ ਰਾਜਾ ਬਹੁਤ ਕਰੋਧ ਵਿੱਚ ਆ ਜਾਵੇਗਾ। ਉਹ ਉੱਤਰੀ ਰਾਜੇ ਨਾਲ ਲੜਨ ਲਈ ਬਾਹਰ ਆਕੇ ਧਾਵਾ ਬੋਲੇਗਾ। ਉੱਤਰੀ ਰਾਜੇ ਕੋਲ ਵੱਡੀ ਫ਼ੌਜ ਹੋਵੇਗੀ ਪਰ ਉਹ ਲੜਾਈ ਹਾਰ ਜਾਵੇਗਾ।12 ਉੱਤਰੀ ਫ਼ੌਜ ਹਾਰ ਜਾਵੇਗੀ, ਅਤੇ ਉਹ ਫ਼ੌਜੀ ਬੰਦੀ ਬਣਾਕੇ ਲੈ ਜਾੇ ਜਾਣਗੇ। ਦੱਖਣੀ ਰਾਜਾ ਬਹੁਤ ਹਂਕਾਰੀ ਹੋਵੇਗਾ ਅਤੇ ਉਹ ਉੱਤਰੀ ਫ਼ੌਜ ਦੇ ਹਜ਼ਾਰਾ ਸਿਪਾਹੀਆਂ ਨੂੰ ਕਤਲ ਕਰ ਦੇਵੇਗਾ। ਪਰ ਉਹ ਸਦਾ ਸਫ਼ਲਤਾ ਹਾਸਿਲ ਨਹੀਂ ਕਰਦਾ ਰਹੇਗਾ।13 ਉੱਤਰੀ ਰਾਜਾ ਇੱਕ ਹੋਰ ਫ਼ੌਜ ਇਕੱਠੀ ਕਰੇਗਾ। ਉਹ ਫ਼ੌਜ ਉਸਦੀ ਪਹਿਲੀ ਫ਼ੌਜ ਨਾਲੋਂ ਵਡੇਰੀ ਹੋਵੇਗੀ। ਕਈ ਸਾਲਾਂ ਬਾਦ ਉਹ ਹਮਲਾ ਕਰੇਗਾ। ਉਹ ਫ਼ੌਜ ਬਹੁਤ ਵੱਡੀ ਹੋਵੇਗੀ ਅਤੇ ਉਸਦੇ ਕੋਲ ਬਹੁਤ ਸਾਰੇ ਹਬਿਆਰ ਹੋਣਗੇ। ਉਹ ਫ਼ੌਜ ਜੰਗ ਲਈ ਤਿਆਰ ਹੋਵੇਗੀ।14 ""ਉਨ੍ਹਾਂ ਸਮਿਆਂ ਵਿੱਚ ਬਹੁਤ ਸਾਰੇ ਲੋਕ ਦੱਖਣੀ ਰਾਜੇ ਦੇ ਖਿਲਾਫ਼ ਹੋ ਜਾਣਗੇ। ਤੁਹਾਡੇ ਲੋਕਾਂ ਵਿੱਚੋਂ ਵੀ ਕੁਝ ਉਹ ਲੋਕ ਜਿਹੜੇ ਲੜਨਾ ਪਸੰਦ ਕਰਦੇ ਹਨ, ਦਰਸ਼ਨ ਨੂੰ ਪੂਰਿਆਂ ਕਰਨ ਦੀ ਕੋਸ਼ਿਸ ਵਿੱਚ ਦੱਖਣੀ ਰਾਜੇ ਦੇ ਖਿਲਾਫ਼ ਬਗਾਵਤ ਕਰ ਦੇਣਗੇ। ਪਰ ਉਹ ਜਿੱਤਣਗੇ ਨਹੀਂ।15 ਫ਼ੇਰ ਉੱਤਰੀ ਰਾਜਾ ਆਵੇਗਾ ਅਤੇ ਕੰਧਾਂ ਦੇ ਨਾਲ ਬੜੇ ਉਸਾਰੇਗਾ ਅਤੇ ਮਜ਼ਬੂਤ ਸ਼ਹਿਰਾਂ ਉੱਤੇ ਕਬਜ਼ਾ ਕਰ ਲਵੇਗਾ। ਦੱਖਣੀ ਫ਼ੌਜ ਕੋਲ ਮੋੜਵੀਁ ਲੜਾਈ ਕਰਨ ਦੀ ਸ਼ਕਤੀ ਨਹੀਂ ਹੋਵੇਗੀ। ਦੱਖਣੀ ਫ਼ੌਜ ਦੇ ਸਰਬੋਤਮ ਸਿਪਾਹੀ ਵੀ ਇੰਨੇ ਮਜ਼ਬੂਤ ਨਹੀਂ ਹੋਣਗੇ ਕਿ ਉਹ ਉੱਤਰੀ ਫ਼ੌਜ ਨੂੰ ਰੋਕ ਸਕਣ।16 ਉੱਤਰੀ ਰਾਜਾ ਮਨ ਚਾਹੀਆਂ ਗੱਲਾਂ ਕਰੇਗਾ।ਕੋਈ ਵੀ ਉਸ ਨੂੰ ਰੋਕ ਨਹੀ ਸਕੇਗਾ। ਉਹ ਖੂਬਸੂਰਤ ਧਰਤੀ ਉੱਤੇ ਸ਼ਕਤੀ ਅਤੇ ਅਧਿਕਾਰ ਸਬਾਪਤ ਕਰ ਲਵੇਗਾ। ਅਤੇ ਇਸਦਾ ਸਭ ਕੁਝ ਉਸਦੀ ਸ਼ਕਤੀ ਹੇਠਾਂ ਹੋਵੇਗਾ।17 ਉੱਤਰੀ ਰਾਜਾ ਦੱਖਣੀ ਰਾਜੇ ਦੇ ਖਿਲਾਫ਼ ਲੜਨ ਲਈ ਆਪਣੀ ਸਾਰੀ ਸ਼ਕਤੀ ਵਰਤਣ ਦਾ ਨਿਰਣਾ ਕਰੇਗਾ। ਉਹ ਦੱਖਣੀ ਰਾਜੇ ਨਾਲ ਇੱਕ ਇਕਰਾਰਨਾਮਾ ਕਰੇਗਾ। ਉੱਤਰ ਦਾ ਰਾਜਾ ਆਪਣੀਆਂ ਧੀਆਂ ਵਿੱਚੋਂ ਇੱਕ ਨੂੰ ਦੱਖਣੀ ਰਾਜੇ ਨਾਲ ਸ਼ਾਦੀ ਕਰਨ ਦੇਵੇਗਾ। ਉੱਤਰੀ ਰਾਜਾ ਅਜਿਹਾ ਇਸ ਲਈ ਕਰੇਗਾ ਤਾਂ ਜੋ ਉਹ ਦੱਖਣੀ ਰਾਜੇ ਨੂੰ ਹਰਾ ਸਕੇ, ਪਰ ਇਹ ਯੋਜਨਾਵਾਂ ਸਫ਼ਲ ਨਹੀਂ ਹੋਣਗੀਆ। ਉਸਦੀਆਂ ਯੋਜਨਾਵਾਂ ਉਸਦੀ ਸਹਾਇਤਾ ਨਹੀਂ ਕਰਨਗੀਆਂ।18 ""ਫ਼ੇਰ ਉੱਤਰੀ ਰਾਜਾ ਆਪਣਾ ਧਿਆਨ ਮੇਡੀਟ੍ਰੇਨੀਅਨ ਸਾਗਰ ਦੇ ਕੰਢੇ ਵਸੇ ਦੇਸਾਂ ਵੱਲ ਮੋੜੇਗਾ। ਉਹ ਉਨ੍ਹਾਂ ਸ਼ਹਿਰਾਂ ਵਿੱਚੋਂ ਬਹੁਤਿਆਂ ਨੂੰ ਹਰਾ ਦੇਵੇਗਾ, ਪਰ ਫ਼ੇਰ ਇੱਕ ਕਮਾਂਡਰ ਉਸ ਉੱਤਰੀ ਰਾਜੇ ਦੇ ਹਂਕਾਰ ਅਤੇ ਬਗਾਵਤ ਨੂੰ ਖਤਮ ਕਰ ਦੇਵੇਗਾ। ਉਹ ਕਮਾਂਡਰ ਉਸ ਉੱਤਰੀ ਰਾਜੇ ਨੂੰ ਸ਼ਰਮਸਾਰ ਕਰ ਦੇਵੇਗਾ।19 ""ਅਜਿਹਾ ਵਾਪਰਨ ਮਗਰੋਂ, ਉਹ ਉੱਤਰੀ ਰਾਜਾ ਆਪਣੇ ਦੇਸ ਦੇ ਮਜ਼ਬੂਤ ਕਿਲਿਆਂ ਵਿੱਚ ਵਾਪਸ ਪਰਤ ਜਾਵੇਗਾ। ਪਰ ਉਹ ਕਮਜ਼ੋਰ ਹੋਵੇਗਾ ਅਤੇ ਉਸਦਾ ਪਤਨ ਹੋ ਜਾਵੇਗਾ। ਉਹ ਖਤਮ ਹੋ ਜਾਵੇਗਾ।20 ""ਉਸ ਉੱਤਰੀ ਰਾਜੇ ਮਗਰੋਂ ਇੱਕ ਨਵਾਂ ਹਾਕਮ ਆਵੇਗਾ। ਉਹ ਹਾਕਮ ਇੱਕ ਕਰ ਵਸੂਲਣ ਵਾਲੇ ਨੂੰ ਭੇਜੇਗਾ। ਉਹ ਹਾਕਮ ਅਜਿਹਾ ਇਸ ਲਈ ਕਰੇਗਾ ਤਾਂ ਜੋ ਬਹੁਤ ਅਮੀਰੀ ਨਾਲ ਰਹਿਣ ਲਈ ਕਾਫ਼ੀ ਧਨ ਇਕੱਠਾ ਕਰ ਸਕੇ। ਪਰ, ਕੁਝ ਵਰ੍ਹਿਆਂ ਬਾਦ ਉਹ ਹਾਕਮ ਤਬਾਹ ਹੋ ਜਾਵੇਗਾ। ਪਰ ਉਹ ਜੰਗ ਵਿੱਚ ਨਹੀਂ ਮਰੇਗਾ।
21 ""ਹਾਕਮ ਦੇ ਪਿੱਛੋਂ ਇੱਕ ਬਹੁਤ ਜ਼ਾਲਮ ਅਤੇ ਘਿਰਣਾਯੋਗ ਆਦਮੀ ਆਵੇਗਾ। ਉਹ ਆਦਮੀ ਕਿਸੇ ਰਾਜ ਘਰਾਣੇ ਵਿੱਚੋਂ ਹੋਣ ਦਾ ਮਾਣ ਨਹੀਂ ਰਖੇਗਾ। ਉਹ ਚਲਾਕੀ ਨਾਲ ਹਾਕਮ ਬਣ ਜਾਵੇਗਾ। ਉਹ ਰਾਜ ਉੱਤੇ ਉਦੋਂ ਹਮਲਾ ਕਰੇਗਾ ਜਦੋਂ ਲੋਕ ਸੁਰਖਿਅਤ ਮਹਿਸੂਸ ਕਰਨਗੇ।22 ਉਹ ਵੱਡੀਆਂ ਅਤੇ ਤਾਕਤਵਰ ਫ਼ੌਜਾਂ ਨੂੰ ਹਰਾ ਦੇਵੇਗਾ। ਉਹ ਇਕਰਾਰਨਾਮੇ ਦੇ ਸ਼ਹਿਜਾਦੇ ਨੂੰ ਵੀ ਹਰਾ ਦੇਵੇਗਾ।23 ਬਹੁਤ ਸਾਰੀਆਂ ਕੌਮਾਂ ਉਸ ਜ਼ਾਲਮ ਅਤੇ ਘਿਰਣਾਯੋਗ ਹਾਕਮ ਨਾਲ ਇਕਰਾਰਨਾਮੇ ਕਰਨਗੀਆਂ। ਪਰ ਉਹ ਉਨ੍ਹਾਂ ਨਾਲ ਝੂਠ ਬੋਲੇਗਾ ਅਤੇ ਚਾਲਾਕੀ ਕਰੇਗਾ। ਉਹ ਬਹੁਤ ਤਾਕਤ ਹਾਸਿਲ ਕਰ ਲਵੇਗਾ। ਪਰ ਸਿਰਫ਼ ਕੁਝ ਲੋਕ ਹੀ ਉਸਦੀ ਹਮਾਇਤ ਕਰਨਗੇ।24 ""ਜਦੋਂ ਸਭ ਤੋਂ ਅਮੀਰ ਦੇਸ਼ ਸੁਰਖਿਅਤ ਮਹਿਸੂਸ ਕਰਨਗੇ ਉਹ ਜ਼ਾਲਮ ਅਤੇ ਘਿਰਣਾਯੋਗ ਹਾਕਮ ਉਨ੍ਹਾਂ ਉੱਤੇ ਹਮਲਾ ਕਰੇਗਾ। ਉਹ ਐਨ ਮੌਕੇ ਸਿਰ ਹਮਲਾ ਕਰੇਗਾ ਅਤੇ ਸਫ਼ਲ ਹੋਵੇਗਾ ਜਦੋਂ ਕਿ ਉਸਦੇ ਪੁਰਖੇ ਸਫ਼ਲ ਨਹੀਂ ਹੋਏ ਸਨ। ਉਹ ਉਨ੍ਹਾਂ ਮੁਲਕਾਂ ਦੀ ਦੌਲਤ ਲੁੱਟੇਗਾ ਜਿਨ੍ਹਾਂ ਨੂੰ ਉਸਨੇ ਹਰਾਇਆ ਹੋਵੇਗਾ ਅਤੇ ਉਹ ਇਨ੍ਹਾਂ ਚੀਜ਼ਾਂ ਨੂੰ ਆਪਣੇ ਅਨੁਯਾਈਆਂ ਨੂੰ ਦੇ ਦੇਵੇਗਾ। ਉਹ ਤਾਕਤਵਰ ਸ਼ਹਿਰਾਂ ਨੂੰ ਹਰਾਉਣ ਅਤੇ ਉਨ੍ਹਾਂ ਨੂੰ ਤਬਾਹ ਕਰਨ ਦੀਆਂ ਯੋਜਨਾਵਾਂ ਬਣਾਵੇਗਾ। ਉਹ ਸਫ਼ਲ ਹੋ ਜਾਵੇਗਾ ਪਰ ਸਿਰਫ਼ ਬੋੜੇ ਸਮੇਂ ਲਈ।25 ""ਉਸ ਬਹੁਤ ਜ਼ਾਲਮ ਅਤੇ ਘਿਰਣਾ ਯੋਗ ਹਾਕਮ ਕੋਲ ਵੱਡੀ ਫ਼ੌਜ ਹੋਵੇਗੀ। ਉਹ ਉਸ ਫ਼ੌਜ ਦੀ ਵਰਤੋਂ ਆਪਣੀ ਸ਼ਕਤੀ ਅਤੇ ਹੌਁਸਲੇ ਨੂੰ ਦਰਸਾਉਣ ਲਈ ਅਤੇ ਦੱਖਣੀ ਰਾਜੇ ਉੱਪਰ ਹਮਲਾ ਕਰਨ ਲਈ ਕਰੇਗਾ। ਦੱਖਣੀ ਰਾਜਾ ਬਹੁਤ ਵੱਡੀ ਅਤੇ ਤਾਕਤਵਰ ਫ਼ੌਜ ਜਮ੍ਹਾਂ ਕਰੇਗਾ ਅਤੇ ਜੰਗ ਲਈ ਜਾਵੇਗਾ। ਪਰ ਉਹ ਲੋਕ ਜਿਹੜੇ ਉਸਦੇ ਵਿਰੁੱਧ ਹਨ ਉਹ ਗੁਪਤ ਯੋਜਨਾਵਾਂ ਬਣਾਉਂਣਗੇ। ਅਤੇ ਦੱਖਣੀ ਰਾਜਾ ਹਾਰ ਜਾਵੇਗਾ।26 ਉਹ ਲੋਕ, ਜਿਨ੍ਹਾਂ ਕੋਲੋਂ ਦੱਖਣੀ ਰਾਜੇ ਦੇ ਚੰਗੇ ਮਿੱਤਰ ਹੋਣ ਦੀ ਆਸ ਸੀ, ਉਸਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨਗੇ। ਉਸਦੀ ਫ਼ੌਜ ਹਾਰ ਜਾਵੇਗੀ ਉਸਦੇ ਬਹੁਤ ਸਾਰੇ ਸਿਪਾਹੀ ਜੰਗ ਵਿੱਚ ਮਾਰੇ ਜਾਣਗੇ।27 ਉਨ੍ਹਾਂ ਦੋਹਾਂ ਰਾਜਿਆਂ ਦੇ ਦਿਲ ਵਿੱਚ ਇੱਕ ਦੂਸਰੇ ਨੂੰ ਨੁਕਸਾਨ ਪਹੁੰਚਾਣ ਦੀ ਲਾਲਸਾ ਹੋਵੇਗੀ। ਉਹ ਇੱਕੋ ਮੇਜ਼ ਉੱਤੇ ਬੈਠਣਗੇ ਅਤੇ ਇੱਕ ਦੂਸਰੇ ਨਾਲ ਝੂਠ ਬੋਲਣਗੇ, ਪਰ ਇਸ ਨਾਲ ਕਿਸੇ ਇੱਕ ਨੂੰ ਵੀ ਲਾਭ ਨਹੀਂ ਹੋਵੇਗਾ। ਕਿਉਂ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਅੰਤ ਸਮੇਂ ਨੂੰ ਨਿਸ਼ਚਿਤ ਕਰ ਦਿੱਤਾ ਹੈ।28 ""ਉੱਤਰੀ ਰਾਜਾ ਆਪਣੇ ਦੇਸ ਵਿੱਚ ਬਹੁਤ ਦੌਲਤ ਲੈਕੇ ਵਾਪਸ ਪਰਤੇਗਾ। ਫ਼ੇਰ ਉਹ ਪਵਿੱਤਰ ਇਕਰਾਰਨਾਮੇ ਦੇ ਵਿਰੁੱਧ ਮੰਦੀਆਂ ਗੱਲਾਂ ਕਰਨ ਦਾ ਨਿਰਣਾ ਕਰੇਗਾ। ਉਹ ਉਹੀ ਗੱਲਾਂ ਕਰੇਗਾ ਜਿਸਦੀ ਉਸਨੇ ਯੋਜਨਾ ਬਣਾਈ ਸੀ, ਅਤੇ ਫ਼ੇਰ ਉਹ ਆਪਣੇ ਦੇਸ਼ ਵਾਪਸ ਚਲਾ ਜਾਵੇਗਾ।29 ""ਠੀਕ ਸਮੇਂ ਸਿਰ, ਉੱਤਰੀ ਰਾਜਾ ਦੱਖਣੀ ਰਾਜੇ ਉੱਪਰ ਦੋਬਾਰਾ ਹਮਲਾ ਕਰੇਗਾ। ਪਰ ਇਸ ਵਾਰ ਉਹ ਉਨਾ ਸਫ਼ਲ ਨਹੀਂ ਹੋਵੇਗਾ ਜਿੰਨਾ ਉਹ ਪਹਿਲਾ ਹੋਇਆ ਸੀ।30 ਕਿਤ੍ਤੀਮ ਤੋਂ ਜਹਾਜ਼ ਆਉਣਗੇ ਅਤੇ ਉੱਤਰੀ ਰਾਜੇ ਦੇ ਖਿਲਾਫ਼ ਲੜਨਗੇ। ਉਹ ਉਨ੍ਹਾਂ ਜਹਾਜ਼ਾਂ ਨੂੰ ਆਉਂਦਿਆਂ ਦੇਖੇਗਾ ਅਤੇ ਭੈਭੀਤ ਹੋ ਜਾਵੇਗਾ। ਫ਼ੇਰ ਉਹ ਵਾਪਸ ਮੁੜੇਗਾ ਅਤੇ ਆਪਣਾ ਗੁੱਸਾ ਪਵਿੱਤਰ ਇਕਰਾਰਨਾਮੇ ਦੇ ਵਿਰੁੱਧ ਕੱਢੇਗਾ। ਉਹ ਵਾਪਸ ਮੁੜੇਗਾ ਅਤੇ ਉਨ੍ਹਾਂ ਲੋਕਾਂ ਨੂੰ ਸਬਕ ਸਿਖਾਵੇਗਾ ਜਿਹੜੇ ਪਵਿੱਤਰ ਇਕਰਾਰਨਾਮੇ ਉੱਤੇ ਚੱਲਣਾ ਛੱਡ ਚੁੱਕੇ ਹੋਣਗੇ।31 ਉੱਤਰੀ ਰਾਜਾ ਆਪਣੀ ਫ਼ੌਜ ਨੂੰ ਯਰੂਸ਼ਲਮ ਦੇ ਮੰਦਰ ਵਿੱਚ ਭਿਆਨਕ ਗੱਲਾਂ ਕਰਨ ਲਈ ਭੇਜੇਗਾ। ਉਹ ਲੋਕਾਂ ਨੂੰ ਰੋਜ਼ਾਨਾ ਬਲੀ ਚੜਾਉਣ ਤੋਂ ਰੋਕਣਗੇ। ਉਹ ਅਜਿਹੀ ਗੱਲ ਕਰਨਗੇ ਜਿਹੜੀ ਸੱਚਮੁੱਚ ਭਿਆਨਕ ਹੋਵੇਗੀ। ਉਹ ਅਜਿਹੀ ਭਿਆਨਕ ਗੱਲ ਸਬਾਪਤ ਕਰਨਗੇ ਜਿਹੜੀ ਤਬਾਹੀ ਲਿਆਵੇਗੀ।32 ਉੱਤਰੀ ਰਾਜਾ ਝੂਠ ਅਤੇ ਕੂਲੀਆਂ ਗੱਲਾਂ ਦੀ ਵਰਤੋਂ ਕਰਕੇ ਉਨ੍ਹਾਂ ਯਹੂਦੀਆਂ ਨਾਲ ਚਲਾਕੀ ਕਰੇਗਾ ਜਿਨ੍ਹਾਂ ਨੇ ਪਵਿੱਤਰ ਇਕਰਾਰਨਾਮੇ ਨੂੰ ਛੱਡ ਦਿੱਤਾ ਹੋਵੇਗਾ ਉਹ ਯਹੂਦੀ ਹੋਰ ਵੀ ਵਧੇਰੇ ਪਾਪ ਕਰਨਗੇ।ਪਰ ਉਹ ਯਹੂਦੀ ਜਿਹੜੇ ਪਰਮੇਸ਼ੁਰ ਨੂੰ ਜਾਣਦੇ ਹਨ ਅਤੇ ਉਸਦਾ ਹੁਕਮ ਮੰਨਦੇ ਹਨ, ਮਜ਼ਬੂਤ ਹੋ ਜਾਣਗੇ। ਉਹ ਮੋੜਵੀਁ ਲੜਾਈ ਕਰਨਗੇ!33 ""ਉਹ ਸਿਆਣੇ ਗੁਰੂ ਹੋਰਨਾਂ ਲੋਕਾਂ ਨੂੰ ਇਹ ਸਮਝਣ ਵਿੱਚ ਸਹਾਇਤਾ ਕਰਨਗੇ ਕਿ ਕੀ ਵਾਪਰ ਰਿਹਾ ਹੈ। ਪਰ ਉਨ੍ਹਾਂ ਸਿਆਣੇ ਲੋਕਾਂ ਨੂੰ ਵੀ ਸਜ਼ਾ ਭੁਗਤਣੀ ਪਵੇਗੀ ਉਨ੍ਹਾਂ ਸਿਆਣਿਆਂ ਵਿੱਚੋਂ ਕੁਝ ਤਲਵਾਰਾਂ ਨਾਲ ਮਾਰੇ ਜਾਣਗੇ। ਉਨ੍ਹਾਂ ਵਿੱਚੋਂ ਕੁਝ ਸਾੜੇ ਜਾਣਗੇ, ਜਾਂ ਬੰਦੀ ਬਣਾਏ ਜਾਣਗੇ। ਉਨ੍ਹਾਂ ਵਿੱਚੋਂ ਕੁਝ ਇਕਨਾਂ ਦੇ ਘਰ ਅਤੇ ਵਸਤਾਂ ਖੋਹ ਲੇ ਜਾਣਗੇ। ਇਹ ਗੱਲਾਂ ਬੋੜੇ ਸਮੇਂ ਲਈ ਹੀ ਵਾਪਰਨਗੀਆਂ।34 ਜਦੋਂ ਉਹ ਸਿਆਣੇ ਬੰਦੇ ਸਜ਼ਾ ਪਾਉਣਗੇ, ਉਨ੍ਹਾਂ ਨੂੰ ਬੋੜੀ ਜਿਹੀ ਸਹਇਤਾ ਹੀ ਮਿਲੇਗੀ। ਪਰ ਉਹ ਬਹੁਤ ਸਾਰੇ ਲੋਕ ਜਿਹੜੇ ਉਨ੍ਹਾਂ ਸਿਆਣੇ ਬੰਦਿਆਂ ਨਾਲ ਰਲ ਜਾਣਗੇ, ਪਖਂਡੀ ਹੋਣਗੇ।35 ਸਿਆਣੇ ਬੰਦਿਆਂ ਵਿਚੋਂ ਕੁਝ ਲੋਕ ਠੋਕਰਾਂ ਖਾਣਗੇ ਅਤੇ ਗ਼ਲਤੀਆਂ ਕਰਨਗੇ। ਪਰ ਸਜ਼ਾ ਜ਼ਰੂਰ ਮਿਲੇਗੀ। ਤਾਂ ਜੋ ਉਨ੍ਹਾਂ ਨੂੰ ਵਧੇਰੇ ਤਾਕਤਵਰ, ਵਧੇਰੇ ਪਵਿੱਤਰ ਅਤੇ ਦੋਸ਼ ਰਹਿਤ ਬਣਾਇਆ ਜਾ ਸਕੇ ਉਦੋਂ ਤੀਕ ਜਦੋਂ ਕਿ ਅੰਤ ਨਹੀਂ ਆਉਂਦਾ। ਫ਼ੇਰ ਠੀਕ ਸਮੇਂ, ਉਹ ਅੰਤਕਾਲ ਆ ਜਾਵੇਗਾ।9"36 ""ਉੱਤਰੀ ਰਾਜਾ ਮਨ ਚਾਹੀਆਂ ਗੱਲਾਂ ਕਰੇਗਾ। ਉਹ ਆਪਣੇ-ਆਪ ਬਾਰੇ ਫ਼ਢ਼ਾਂ ਮਾਰੇਗਾ। ਉਹ ਆਪਣੀ ਤਾਰੀਫ਼ ਕਰੇਗਾ ਅਤੇ ਇਹ ਸੋਚੇਗਾ ਕਿ ਉਹ ਇੱਕ ਦੇਵਤੇ ਨਾਲੋਂ ਵੀ ਬਿਹਤਰ ਹੈ। ਉਹ ਅਜਿਹੀਆਂ ਗੱਲਾਂ ਆਖੇਗਾ ਜਿਹੜੀਆਂ ਕਿਸੇ ਨੇ ਵੀ ਕਦੀ ਨਹੀਂ ਸੁਣੀਆਂ। ਉਹ ਇਹ ਗੱਲਾਂ ਦੇਵਤਿਆਂ ਦੇ ਪਰਮੇਸ਼ੁਰ ਬਾਰੇ ਆਖੇਗਾ। ਉਹ ਅਜਿਹੇ ਸਮੇਂ ਤੱਕ ਸਫ਼ਲ ਹੋਵੇਗਾ ਜਦੋਂ ਤੱਕ ਉਸਦੇ ਖਿਲਾਫ਼ ਕਰੋਧ ਪੂਰੀ ਤਰ੍ਹਾਂ ਪੂਰਾ ਨਹੀਂ ਹੁੰਦਾ। ਜਿਸਦੀ ਯੋਜਨਾ ਪਰਮੇਸ਼ੁਰ ਨੇ ਬਣਾਈ ਹੈ, ਉਹ ਵਾਪਰੇਗੀ।37 ""ਉਹ ਉੱਤਰੀ ਰਾਜਾ ਉਨ੍ਹਾਂ ਦੇਵਤਿਆਂ ਦੀ ਪ੍ਰਵਾਹ ਨਹੀਂ ਕਰੇਗਾ ਜਿਸ ਦੀ ਉਸਦੇ ਪੁਰਖਿਆਂ ਨੇ ਉਪਾਸਨਾ ਕੀਤੀ ਸੀ। ਉਹ ਉਨ੍ਹਾਂ ਬੁੱਤ-ਦੇਵਤਿਆਂ ਦੀ ਪ੍ਰਵਾਹ ਨਹੀਂ ਕਰੇਗਾ ਜਿਸਦੀ ਉਪਾਸਨਾ ਔਰਤਾਂ ਕਰਦੀਆਂ ਹਨ। ਉਹ ਕਿਸੇ ਵੀ ਦੇਵਤੇ ਦੀ ਪ੍ਰਵਾਹ ਨਹੀਂ ਕਰੇਗਾ। ਇਸਦੀ ਬਜਾਇ ਉਹ ਆਪਣੀ ਉਸਤਤ ਕਰੇਗਾ, ਅਤੇ ਆਪਣੇ-ਆਪ ਨੂੰ ਕਿਸੇ ਵੀ ਦੇਵਤੇ ਨਾਲੋਂ ਵਧੇਰੇ ਮਹੱਤਵਪੂਰਣ ਬਣਾਵੇਗਾ।38 ਉੱਤਰੀ ਰਾਜਾ ਕਿਸੇ ਵੀ ਦੇਵਤੇ ਦੀ ਉਪਾਸਨਾ ਨਹੀਂ ਕਰੇਗਾ, ਸਗੋਂ ਉਹ ਸ਼ਕਤੀ ਦੀ ਉਪਾਸਨਾ ਕਰੇਗਾ। ਸ਼ਕਤੀ ਅਤੇ ਮਜ਼ਬੂਤ ਹੀ ਉਸਦਾ ਦੇਵਤਾ ਹੋਵੇਗੀ। ਉਸਦੇ ਪੁਰਖਿਆਂ ਨੇ ਉਸ ਵਾਂਗ ਸ਼ਕਤੀ ਨੂੰ ਪਿਆਰ ਨਹੀਂ ਸੀ ਕੀਤਾ। ਉਹ ਸ਼ਕਤੀ ਦੀ ਦੇਵੀ ਦਾ ਆਦਰ, ਸੋਨੇ ਚਾਂਦੀ ਅਤੇ ਮਹਿੰਗੇ ਹੀਰਿਆਂ ਅਤੇ ਸੁਗਾਤਾਂ ਨਾਲ ਕਰਦਾ ਹੈ।39 ""ਉਹ ਉੱਤਰੀ ਰਾਜਾ ਆਪਣੇ ਵਿਦੇਸ਼ੀ ਦੇਵਤੇ ਦੀ ਸਹਾਇਤਾ ਨਾਲ ਕਿਲਿਆਂ ਉੱਤੇ ਹਮਲਾ ਕਰੇਗਾ। ਉਹ ਉਨ੍ਹਾਂ ਵਿਦੇਸ਼ੀ ਹਾਕਮਾਂ ਨੂੰ ਵਧੇਰੇ ਆਦਰ ਦੇਵੇਗਾ ਜਿਹੜੇ ਉਸ ਨਾਲ ਰਲ ਜਾਣਗੇ। ਉਹ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਹਾਕਮਾਂ ਦੇ ਅਧੀਨ ਕਰੇਗਾ। ਉਹ ਉਨ੍ਹਾਂ ਹਾਕਮਾਂ ਨੂੰ ਉਸ ਧਰਤੀ ਦੀ ਕੀਮਤ ਦੇਣ ਲਈ ਮਜ਼ਬੂਤ ਕਰੇਗਾ ਜਿਸ ਉੱਤੇ ਉਹ ਹਕੂਮਤ ਕਰਦੇ ਹਨ।40 ""ਅੰਤ ਕਾਲ ਵੇਲੇ, ਦੱਖਣੀ ਰਾਜਾ ਉੱਤਰੀ ਰਾਜੇ ਨਾਲ ਜੰਗ ਲੜੇਗਾ। ਉੱਤਰੀ ਰਾਜਾ ਉਸ ਉੱਤੇ ਹਮਲਾ ਕਰੇਗਾ। ਉਹ ਰੱਥਾਂ ਅਤੇ ਘੋੜ ਸਵਾਰ ਸਿਪਾਹੀਆਂ ਅਤੇ ਬਹੁਤ ਸਾਰੇ ਵੱਡੇ ਜਹਾਜ਼ਾਂ ਨਾਲ ਹਮਲਾ ਕਰੇਗਾ। ਉੱਤਰੀ ਰਾਜਾ ਧਰਤੀ ਉੱਤੋਂ ਹੜ ਵਾਂਗ ਗੁਜ਼ਰੇਗਾ।41 ਉੱਤਰੀ ਰਾਜਾ ਖੂਬਸੂਰਤ ਧਰਤੀ ਉੱਤੇ ਹਮਲਾ ਕਰੇਗਾ। ਬਹੁਤ ਸਾਰੇ ਦੇਸ ਉੱਤਰੀ ਰਾਜੇ ਕੋਲੋਂ ਹਾਰ ਜਾਣਗੇ। ਪਰ ਅਦੋਮ, ਮੋਆਬ ਅਤੇ ਅੰਮੋਨੀਆਂ ਦੇ ਆਗੂ ਉਸ ਕੋਲੋਂ ਬਚਾ ਲੇ ਜਾਣਗੇ।42 ਉੱਤਰੀ ਰਾਜਾ ਬਹੁਤ ਸਾਰੇ ਦੇਸਾਂ ਵਿੱਚ ਆਪਣੀ ਸ਼ਕਤੀ ਦਰਸਾਵੇਗਾ। ਮਿਸਰ ਵੀ ਜਾਣ ਜਾਵੇਗਾ ਕਿ ਉਹ ਕਿੰਨਾ ਸ਼ਕਤੀਸ਼ਾਲੀ ਹੈ।43 ਉਹ ਸੋਨੇ ਅਤੇ ਚਾਂਦੀ ਦੇ ਖਜ਼ਾਨੇ ਹਾਸਿਲ ਕਰੇਗਾ ਅਤੇ ਮਿਸਰ ਦੀਆਂ ਸਾਰੀਆਂ ਦੌਲਤਾਂ ਵੀ। ਲੂਬੀਆਂ ਅਤੇ ਕੂਸ਼ੀਆਂ ਦੇ ਦੇਸ ਉਸਦਾ ਹੁਕਮ ਮੰਨਣਗੇ।44 ਪਰ ਉਹ ਉੱਤਰੀ ਰਾਜਾ ਪੂਰਬ ਅਤੇ ਉੱਤਰ ਦੀਆਂ ਖਬਰਾਂ ਸੁਣੇਁਗਾ ਜੋ ਉਸਨੂੰ ਭੈਭੀਤ ਅਤੇ ਕ੍ਰੋਧਵਾਨ ਕਰਨਗੀਆਂ। ਉਹ ਬਹੁਤ ਸਾਰੀਆਂ ਕੌਮਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਜਾਵੇਗਾ।45 ਉਹ ਆਪਣਾ ਸ਼ਾਹੀ ਤੰਬੂ ਸਮੁੰਦਰਾਂ ਅਤੇ ਖੂਬਸੂਰਤ ਪਵਿੱਤਰ ਪਹਾੜੀਆਂ ਉੱਪਰ ਸਬਾਪਿਤ ਕਰੇਗਾ। ਪਰ ਆਖਿਰਕਾਰ, ਮੰਦਾ ਰਾਜਾ ਮਰ ਜਾਵੇਗਾ। ਜਦੋਂ ਉਸਦਾ ਅੰਤ ਆਵੇਗਾ ਤਾਂ ਉਸਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੋਵੇਗਾ।"'