the Sixth Sunday after Epiphany
Click here to join the effort!
Read the Bible
ਬਾਇਬਲ
੨ ਸਲਾਤੀਨ 24
1 ਯਹੋਯਾਕੀਮ ਪਾਤਸ਼ਾਹ ਦੇ ਸਮੇਂ ਵਿੱਚ ਬਾਬਲ ਦਾ ਪਾਤਸ਼ਾਹ ਨਬੂਕਦਨੱਸਰ ਯਹੂਦਾਹ ਦੇਸ ਵਿੱਚ ਆਇਆ। ਯਹੋਯਾਕੀਮ ਤਿੰਨ ਵਰ੍ਹੇ ਉਸਦਾ ਦਾਸ ਬਣਿਆ ਫ਼ਿਰ ਉਸਤੋਂ ਯਹੋਯਾਕੀਮ ਬਾਗ਼ੀ ਹੋ ਗਿਆ ਅਤੇ ਉਸਦੇ ਰਾਜ ਤੋਂ ਉਸਨੇ ਤੋੜਕੇ ਬੇਮੁਖ ਹੋ ਗਿਆ।2 ਯਹੋਵਾਹ ਨੇ ਯਹੋਯਾਕੀਮ ਦੇ ਵਿਰੋਧ ਵਿੱਚ ਕਸਦੀਆਂ ਦੇ ਟੋਲੇ, ਅਰਾਮ ਦੇ, ਮੋਆਬ ਅਤੇ ਅੰਮੋਨੀਆਂ ਦੇ ਜੱਥੇ ਭੇਜੇ। ਯਹੋਵਾਹ ਨੇ ਉਨ੍ਹਾਂ ਨੂੰ, ਯਹੂਦਾਹ ਨੂੰ ਨਸ਼ਟ ਕਰਨ ਲਈ ਭੇਜਿਆ। ਇਹ ਸਭ ਕੁਝ ਯਹੋਵਾਹ ਦੇ ਬਚਨ ਮੁਤਾਬਕ ਹੋਇਆ ਜੋ ਉਸਨੇ ਆਪਣੇ ਸੇਵਕਾਂ, ਨਬੀਆਂ ਦੇ ਰਾਹੀਂ ਬੋਲਿਆ ਸੀ।3 ਯਹੂਦਾਹ ਵਿੱਚ ਇਉਂ ਸਭ ਕੁਝ ਵਾਪਰੇ ਇਹ ਯਹੋਵਾਹ ਦੇ ਹੁਕਮ ਨਾਲ ਹੀ ਹੋਇਆ ਸੀ ਕਿਉਂ ਕਿ ਇਉਂ ਉਹ ਉਨ੍ਹਾਂ ਨੂੰ ਆਪਣੀਆਂ ਅੱਖਾਂ ਤੋਂ ਦੂਰ ਕਰਨਾ ਚਾਹੁੰਦਾ ਸੀ। ਇਹ ਸਭ ਕੁਝ ਉਸਨੇ ਮਨਸ਼੍ਸ਼ਹ ਦੇ ਪਾਪਾਂ ਕਾਰਣ ਕੀਤਾ।4 ਯਹੋਵਾਹ ਨੇ ਇਹ ਇਸ ਲਈ ਵੀ ਸਭ ਕਰਵਾਇਆ ਕਿਉਂ ਕਿ ਮਨਸ਼੍ਸ਼ਹ ਨੇ ਬੜੇ ਮਾਸੂਮ ਲੋਕਾਂ ਨੂੰ ਮਰਵਾਇਆ ਸੀ ਅਤੇ ਉਨ੍ਹਾਂ ਦੇ ਖੂਨ ਨਾਲ ਸਾਰੇ ਯਰੂਸ਼ਲਮ ਨੂੰ ਲਬਪਬ ਕੀਤਾ ਸੀ। ਤਾਂ ਹੀ ਯਹੋਵਾਹ ਉਸਨੂੰ ਖਿਮਾ ਨਹੀਂ ਕਰਨਾ ਚਾਹੁੰਦਾ ਸੀ।5 ਯਹੋਯਾਕੀਮ ਦੀਆਂ ਹੋਰ ਕਰਨੀਆਂ 'ਯਹੂਦਾਹ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ' ਵਿੱਚ ਸ਼ਾਮਿਲ ਹਨ।6 ਯਹੋਯਾਕੀਮ ਮਰਨ ਬਾਅਦ ਆਪਣੇ ਪੁਰਖਿਆਂ ਕੋਲ ਹੀ ਦਫ਼ਨਾਇਆ ਗਿਆ ਅਤੇ ਉਸਤੋਂ ਬਾਅਦ ਉਸਦਾ ਪੁੱਤਰ ਯਹੋਯਾਕੀਨ ਨਵਾਂ ਪਾਤਸ਼ਾਹ ਬਣਿਆ।7 ਬਾਬਲ ਦੇ ਪਾਤਸ਼ਾਹ ਨੇ ਮਿਸਰ ਦੀ ਨਦੀ ਤੋਂ ਲੈਕੇ ਫ਼ਰਾਤ ਦੇ ਦਰਿਆ ਤੀਕ ਸਭ ਕੁਝ ਜੋ ਮਿਸਰ ਦੇ ਪਾਤਸ਼ਾਹ ਦਾ ਸੀ, ਹਬਿਆ ਲਿਆ ਤੇ ਉਸਤੋਂ ਬਾਅਦ ਫ਼ੇਰ ਕਦੇ ਮਿਸਰ ਦਾ ਪਾਤਸ਼ਾਹ ਆਪਣੇ ਦੇਸ਼ ਤੋਂ ਬਾਹਰ ਨਾ ਨਿਕਲ ਸਕਿਆ।
8 ਯਹੋਯਾਕੀਨ ਜਦੋਂ ਰਾਜ ਕਰਨ ਲੱਗਾ ਤਾਂ ਉਹ9 ਯਹੋਯਾਕੀਨ ਨੇ ਵੀ ਆਪਣੇ ਬਾਪ ਵਾਂਗ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗੇ ਨਹੀਂ ਸਨ।10 ਉਸ ਵਕਤ ਨਬੂਕਦਨੱਸਰ, ਜੋ ਕਿ ਬਾਬਲ ਦਾ ਪਾਤਸ਼ਾਹ ਸੀ, ਦੇ ਅਫ਼ਸਰਾਂ ਨੇ ਯਰੂਸ਼ਲਮ ਉੱਪਰ ਘੇਰਾ ਪਾ ਲਿਆ।11 ਤੱਦ ਨਬੂਕਦਨੱਸਰ, ਬਾਬਲ ਦਾ ਪਾਤਸ਼ਾਹ, ਸ਼ਹਿਰ ਵਿੱਚ ਆਇਆ ਤਾਂ12 ਯਹੂਦਾਹ ਦਾ ਪਾਤਸ਼ਾਹ ਯਹੋਯਾਕੀਨ ਉਸਨੂੰ ਮਿਲਣ ਲਈ ਬਾਹਰ ਨਿਕਲਿਆ। ਯਹੋਯਾਕੀਨ ਦੀ ਮਾਂ, ਉਸ ਦੇ ਅਫ਼ਸਰ, ਨੇਤਾ ਆਗੂ ਅਤੇ ਦਰਬਾਰੀ ਵੀ ਉਸਦੇ ਨਾਲ ਗਏ ਤੱਦ ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੇ ਯਹੋਯਾਕੀਨ ਨੂੰ ਗਿਰਫ਼ਤਾਰ ਕਰ ਲਿਆ। ਇਹ ਘਟਨਾ ਯਹੋਯਾਕੀਨ ਦੇ ਰਾਜ ਕਾਲ ਦੇ13 ਨਬੂਕਦਨੱਸਰ ਨੇ ਯਹੋਵਾਹ ਦੇ ਮੰਦਰ ਵਿੱਚੋਂ ਯਰੂਸ਼ਲਮ ਚੋ ਸਾਰਾ ਖਜ਼ਾਨਾ ਕੱਢ ਲਿਆ ਅਤੇ ਪਾਤਸ਼ਾਹ ਦੇ ਮਹਿਲ ਵਿੱਚੋਂ ਵੀ ਸਾਰਾ ਖਜ਼ਾਨਾ ਲੁੱਟ ਲਿਆ। ਸੋਨੇ ਦੇ ਸਾਰੇ ਭਾਂਡੇ ਜੋ ਇਸਰਾਏਲ ਦੇ ਪਾਤਸ਼ਾਹ ਸੁਲੇਮਾਨ ਨੇ ਯਹੋਵਾਹ ਦੇ ਮੰਦਰ ਵਿੱਚ ਰੱਖੇ ਸਨ, ਉਸਨੇ ਕੱਟ ਕੇ ਤੋੜ ਕੇ ਯਹੋਵਾਹ ਦੇ ਕਹੇ ਅਨੁਸਾਰ ਟੁਕੜੇ-ਟੁਕੜੇ ਕਰ ਦਿੱਤੇ।14 ਉਸਨੇ ਯਰੂਸ਼ਲਮ ਦੇ ਸਾਰੇ ਲੋਕਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਿਸ ਵਿੱਚ ਧਨਾਢ ਲੋਕ ਅਤੇ ਆਗੂ ਵੀ ਸ਼ਾਮਿਲ ਸਨ। ਉਸਨੇ15 ਨਬੂਕਦਨੱਸਰ ਯਹੋਯਾਕੀਨ ਨੂੰ ਬੰਦੀ ਬਣਾਕੇ ਬਾਬਲ ਨੂੰ ਲੈ ਗਿਆ। ਉਹ ਉਸ ਦੀ ਮਾਂ, ਉਸਦੀਆਂ ਬੀਵੀਆਂ, ਅਫ਼ਸਰਾਂ ਅਤੇ ਆਗੂ ਨੇਤਾਵਾਂ ਅਤੇ ਕਹਿੰਦੇ-ਕਹਾਉਂਦੇ ਲੋਕਾਂ ਨੂੰ ਵੀ ਆਪਣੇ ਨਾਲ ਲੈ ਗਿਆ। ਇਨ੍ਹਾਂ ਸਭਨਾਂ ਨੂੰ ਉਹ ਬਾਬਲ ਵਿੱਚ ਕੈਦੀ ਬਣਾ ਕੇ ਲਿਆਇਆ।16 ਉਸ ਵਿੱਚ17 ਬਾਬਲ ਦੇ ਪਾਤਸ਼ਾਹ ਨੇ ਯਹੋਯਾਕੀਨ ਦੇ ਚਾਚੇ, ਮਤਨ੍ਨਯਾਹ ਨੂੰ ਨਵਾਂ ਪਾਤਸ਼ਾਹ ਬਣਾਇਆ, ਅਤੇ ਉਸ ਨੂੰ ਸਿਦਕੀਯਾਹ ਨਾਂ ਦਿੱਤਾ।18 ਸਿਦਕੀਯਾਹ19 ਸਿਦਕੀਯਾਹ ਨੇ ਵੀ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ। ਸਿਦਕੀਯਾਹ ਨੇ ਵੀ ਯਹੋਯਾਕੀਨ ਵਾਂਗ ਸਭ ਮਾੜੇ ਕੰਮ ਕੀਤੇ।20 ਤਦ ਯਹੋਵਾਹ ਯਰੂਸ਼ਲਮ ਤੇ ਯਹੂਦਾਹ ਤੇ ਇੰਨਾ ਕਰੋਧ ਵਿੱਚ ਆਇਆ ਕਿ ਉਸਨੇ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿੱਤਾ।ਸਿਦਕੀਯਾਹ ਬੇਮੁਖ ਹੋ ਗਿਆ ਅਤੇ ਉਹ ਬਾਬਲ ਦੇ ਪਾਤਸ਼ਾਹ ਦਾ ਹੁਕਮ ਮੰਨਣ ਤੋਂ ਬਾਗ਼ੀ ਹੋ ਗਿਆ।